ਜਿ ਕਰਾਵੈ ਸੋ ਕਰਣਾ ॥
je karaavai so karnaa.
We can do only whatever You make us do.
ਅਸੀਂ ਜੀਵ ਉਹੀ ਕੁਝ ਕਰ ਸਕਦੇ ਹਾਂ ਜੋ ਕੁਝ ਪਰਮਾਤਮਾ ਸਾਥੋਂ ਕਰਾਂਦਾ ਹੈ।
ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥
naanak daas tayree sarnaa. ||2||7||71||
Nanak says, O’ God, Your devotees remain in Your refuge.||2||7||71||
ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਹੀ ਸ਼ਰਨ ਪਏ ਰਹਿੰਦੇ ਹਨ ॥੨॥੭॥੭੧॥
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਹਰਿ ਨਾਮੁ ਰਿਦੈ ਪਰੋਇਆ ॥
har naam ridai paro-i-aa.
When we enshrine God’s Name in our hearts,
ਜਦੋਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਚੰਗੀ ਤਰ੍ਹਾਂ ਵਸਾ ਲਿਆ ਜਾਂਦਾ ਹੈ,
ਸਭੁ ਕਾਜੁ ਹਮਾਰਾ ਹੋਇਆ ॥
sabh kaaj hamaaraa ho-i-aa.
then all our affairs are resolved.
ਤਦੋਂ ਅਸਾਂ ਜੀਵਾਂ ਦਾ ਸਾਰਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ।
ਪ੍ਰਭ ਚਰਣੀ ਮਨੁ ਲਾਗਾ ॥
parabh charnee man laagaa.
Only that person’s mind attunes to God’s Name,
ਉਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜਦਾ ਹੈ,
ਪੂਰਨ ਜਾ ਕੇ ਭਾਗਾ ॥੧॥
pooran jaa kay bhaagaa. ||1||
whose destiny is perfect. ||1||
ਜਿਸ ਦੀ ਕਿਸਮਤ ਐਨ ਪੂਰੀ ਹੈ ॥੧॥
ਮਿਲਿ ਸਾਧਸੰਗਿ ਹਰਿ ਧਿਆਇਆ ॥
mil saaDhsang har Dhi-aa-i-aa.
He, who meditated on God by joining the holy congregation and
ਜਿਸਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ,
ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥
aath pahar araaDhi-o har har man chindi-aa fal paa-i-aa. rahaa-o.
remembered Him at all times, received the fruit of his heart’s desire. ||pause||
ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕੀਤਾ, ਉਸ ਨੇ ਹਰੇਕ ਮਨ-ਮੰਗੀ ਮੁਰਾਦ ਪਾ ਲਈ ||ਰਹਾਉ॥
ਪਰਾ ਪੂਰਬਲਾ ਅੰਕੁਰੁ ਜਾਗਿਆ ॥
paraa poorbalaa ankur jaagi-aa.
When a person’s pre-ordained destiny is awakened,
ਜਦੋਂ ਕਿਸੇ ਮਨੁੱਖ ਦੇਪੂਰਬਲੇ ਜਨਮਾਂ ਦੇ ਸੰਸਕਾਰਾਂ ਦਾ ਬੀਜ ਉੱਗ ਪੈਂਦਾ ਹੈ (ਪੂਰਬਲੇ ਸੰਸਕਾਰ ਜਾਗ ਪੈਂਦੇ ਹਨ)
ਰਾਮ ਨਾਮਿ ਮਨੁ ਲਾਗਿਆ ॥
raam naam man laagi-aa.
then only, his mind remains attuned to God’s Name.
ਉਸ ਦਾ ਮਨ ਪਰਮਾਤਮਾ ਦੇ ਨਾਮ ਵਿਚ ਲੱਗਣ ਲੱਗ ਪੈਂਦਾ ਹੈ।
ਮਨਿ ਤਨਿ ਹਰਿ ਦਰਸਿ ਸਮਾਵੈ ॥
man tan har daras samaavai.
With focussed mind and heart, he remains absorbed in the blessed vision of God.
ਉਹ ਮਨੁੱਖ ਮਨੋਂ ਤਨੋਂ ਪਰਮਾਤਮਾ ਦੇ ਦੀਦਾਰ ਵਿਚ ਮਸਤ ਰਹਿੰਦਾ ਹੈ,
ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥
naanak daas sachay gun gaavai. ||2||8||72||
O’ Nanak, such a person keeps singing praises of the eternal God. ||2||8||72||
ਹੇ ਦਾਸ ਨਾਨਕ! (ਆਖ-) ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥੮॥੭੨॥
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਗੁਰ ਮਿਲਿ ਪ੍ਰਭੂ ਚਿਤਾਰਿਆ ॥
gur mil parabhoo chitaari-aa.
Upon meeting the Guru, one who started remembering God,
ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ,
ਕਾਰਜ ਸਭਿ ਸਵਾਰਿਆ ॥
kaaraj sabh savaari-aa.
he accomplished all his affairs.
ਉਸ ਨੇ ਆਪਣੇ ਸਾਰੇ ਕੰਮ ਸਵਾਰ ਲਏ।
ਮੰਦਾ ਕੋ ਨ ਅਲਾਏ ॥
mandaa ko na alaa-ay.
Now he does not speak bad words to anybody,
ਉਹ ਮਨੁੱਖ (ਕਿਸੇ ਨੂੰ) ਕੋਈ ਭੈੜੇ ਬੋਲ ਨਹੀਂ ਬੋਲਦਾ,
ਸਭ ਜੈ ਜੈ ਕਾਰੁ ਸੁਣਾਏ ॥੧॥
sabh jai jai kaar sunaa-ay. ||1||
and instead, he recites praises of God to all. ||1||
ਉਹ ਸਾਰੀ ਲੁਕਾਈ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਸੁਣਾਂਦਾ ਰਹਿੰਦਾ ਹੈ ॥੧॥
ਸੰਤਹੁ ਸਾਚੀ ਸਰਣਿ ਸੁਆਮੀ ॥
santahu saachee saran su-aamee.
O’ saints, the support of the Master-God is truly dependable.
ਹੇ ਸੰਤ ਜਨੋ! ਮਾਲਕ-ਪ੍ਰਭੂ ਦਾ ਆਸਰਾ ਪੱਕਾ ਆਸਰਾ ਹੈ,
ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥
jee-a jant sabh haath tisai kai so parabh antarjaamee. rahaa-o.
That God is Omniscient, all beings and creatures are under His control. ||Pause||
ਸਾਰੇ ਜੀਵ ਉਸ ਪ੍ਰਭੂ ਦੇ ਹੱਥ ਵਿਚ ਹਨ, ਉਹ ਪ੍ਰਭੂ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ||ਰਹਾਉ॥
ਕਰਤਬ ਸਭਿ ਸਵਾਰੇ ॥ ਪ੍ਰਭਿ ਅਪੁਨਾ ਬਿਰਦੁ ਸਮਾਰੇ ॥
kartab sabh savaaray. parabh apunaa birad samaaray.
God resolves all the affairs of His devotees because He always remembers His innate nature of loving His devotees.
ਪ੍ਰਭੂ ਆਪਣੇ ਸੇਵਕਾਂ ਦੇ ਸਾਰੇ ਕੰਮ ਸਵਾਰਦਾ ਹੈ। ਪ੍ਰਭੂ ਆਪਣਾ ਇਹ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਸਦਾ ਚੇਤੇ ਰਖਦਾ ਹੈ।
ਪਤਿਤ ਪਾਵਨ ਪ੍ਰਭ ਨਾਮਾ ॥
patit paavan parabh naamaa.
God’s Name is the purifier of sinners,
ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।
ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥
jan naanak sad kurbaanaa. ||2||9||73||
O’ Nanak, I am forever dedicated to Him.||2||9||73||
ਹੇ ਦਾਸ ਨਾਨਕ! (ਆਖ-ਮੈਂ ਉਸ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੯॥੭੩॥
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਪਾਰਬ੍ਰਹਮਿ ਸਾਜਿ ਸਵਾਰਿਆ ॥ ਇਹੁ ਲਹੁੜਾ ਗੁਰੂ ਉਬਾਰਿਆ ॥
paarbarahm saaj savaari-aa. ih lahurhaa guroo ubaari-aa.
The all-pervading God fashioned and embellished this little child (Hargobind) and the Guru saved him. ਪਰਮਾਤਮਾ ਨੇ ਇਸ ਛੋਟੇ ਬੱਚੇ (ਹਰਗੋਬਿੰਦ) ਨੂੰ ਸਾਜਿਆ ਤੇ ਸਵਾਰਿਆ ਅਤੇ ਗੁਰੂ ਨੇ ਇਸ ਨੂੰ ਬਚਾ ਲਿਆ ।
ਅਨਦ ਕਰਹੁ ਪਿਤ ਮਾਤਾ ॥ ਪਰਮੇਸਰੁ ਜੀਅ ਕਾ ਦਾਤਾ ॥੧॥ anad karahu pit maataa. parmaysar jee-a kaa daataa. ||1||
The supreme God is the giver of life; O’ father and mother, enjoy in bliss. ||1||
ਪਰਮਾਤਮਾ ਹੀ ਜਿੰਦ ਦਾ ਦਾਤਾ ਹੈ (ਰਾਖਾ ਹੈ) ਹੇ ਬਾਬਲ ਤੇ ਅੰਮੜੀਏ! ਤੁਸੀਂ ਹੁਣ ਖੁਸ਼ੀਆਂ ਕਰੋ ॥੧॥
ਸੁਭ ਚਿਤਵਨਿ ਦਾਸ ਤੁਮਾਰੇ ॥
subh chitvan daas tumaaray.
O’ God, Your devotees wish welfare of everybody;
ਹੇ ਪ੍ਰਭੂ! ਤੇਰੇ ਸੇਵਕ ਸਭ ਦਾ ਭਲਾ ਮੰਗਦੇ ਹਨ।
ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥
raakhahi paij daas apunay kee kaaraj aap savaaray. rahaa-o.
You save the honor of Your devotees, and You Yourself accomplish their affairs. ||pause||
ਆਪਣੇ ਸੇਵਕਾਂ ਦੇ ਕੰਮ ਸਵਾਰ ਕੇ ਤੂੰ ਆਪਣੇ ਸੇਵਕਾਂ ਦੀ ਇੱਜ਼ਤ ਰੱਖ ਲੈਂਦਾ ਹੈਂ ॥ਰਹਾਉ॥
ਮੇਰਾ ਪ੍ਰਭੁ ਪਰਉਪਕਾਰੀ ॥
mayraa parabh par-upkaaree.
My God is benevolent.
ਮੇਰਾ ਪ੍ਰਭੂ ਸਭ ਦੀ ਭਲਾਈ ਕਰਨ ਵਾਲਾ ਹੈ,
ਪੂਰਨ ਕਲ ਜਿਨਿ ਧਾਰੀ ॥
pooran kal jin Dhaaree.
His almighty power is manifest in the entire world.
ਜਿਸ ਨੇ ਸਾਰੇ ਜਗਤ ਵਿਚ ਆਪਣੀ ਸ਼ਕਤੀ ਟਿਕਾਈ ਹੋਈ ਹੈ।
ਨਾਨਕ ਸਰਣੀ ਆਇਆ ॥
naanak sarnee aa-i-aa.
O’ Nanak , whoever comes to His refuge,
ਹੇ ਨਾਨਕ! (ਆਖ-ਹੇ ਭਾਈ!) ਜੇਹੜਾ ਭੀ ਮਨੁੱਖ (ਉਸ ਪ੍ਰਭੂ ਦੀ) ਸਰਨ ਆ ਪੈਂਦਾ ਹੈ,
ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥
man chindi-aa fal paa-i-aa. ||2||10||74||
receives the fruit of his mind’s desire.||2||10||74||
ਉਹ ਮਨ-ਮੰਗੀ ਮੁਰਾਦ ਪਾ ਲੈਂਦਾ ਹੈ ॥੨॥੧੦॥੭੪॥
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਸਦਾ ਸਦਾ ਹਰਿ ਜਾਪੇ ॥
sadaa sadaa har jaapay.
I always meditate on God.
ਮੈਂ ਸਦਾ ਹੀਪਰਮਾਤਮਾ ਦਾ ਨਾਮ ਜਪਿਆ।
ਪ੍ਰਭ ਬਾਲਕ ਰਾਖੇ ਆਪੇ ॥
parabh baalak raakhay aapay.
God Himself saved the child (Hargovind).
ਪ੍ਰਭੂ ਨੇ ਖੁਦ ਹੀ ਬੱਚੇ ਦੀ ਰੱਖਿਆ ਕੀਤੀ।
ਸੀਤਲਾ ਠਾਕਿ ਰਹਾਈ ॥
seetlaa thaak rahaa-ee.
God Himself healed him from the smallpox.
ਪ੍ਰਭੂ ਨੇ ਆਪ ਹੀ ਸੀਤਲਾ (ਚੇਚਕ) ਰੋਕ ਲਈ ।
ਬਿਘਨ ਗਏ ਹਰਿ ਨਾਈ ॥੧॥
bighan ga-ay har naa-ee. ||1||
All troubles have gone away by meditating on God’s Name.||1||
ਪਰਮਾਤਮਾ ਦਾ ਨਾਮ ਜਪਿਆ ਸਭ ਖ਼ਤਰੇ ਦੂਰ ਹੋ ਗਏ ਹਨ ॥੧॥
ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥
mayraa parabh ho-aa sadaa da-i-aalaa.
O’ my friends, my God always remain Gracious.
ਹੇ ਭਾਈ! ਮੇਰਾ ਪ੍ਰਭੂ ਸਦਾ ਹੀ ਦਇਆਵਾਨ ਰਹਿੰਦਾ ਹੈ।
ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥
ardaas sunee bhagat apunay kee sabh jee-a bha-i-aa kirpaalaa. rahaa-o.
He always listens to the prayers of His devotees and remains kind to all beings. ||pause||
ਉਹ ਆਪਣੇ ਭਗਤ ਦੀ ਅਰਜ਼ੋਈ (ਸਦਾ) ਸੁਣਦਾ ਹੈ ਅਤੇ ਸਾਰੇ ਹੀ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈ ||ਰਹਾਉ॥
ਪ੍ਰਭ ਕਰਣ ਕਾਰਣ ਸਮਰਾਥਾ ॥
parabh karan kaaran samraathaa.
The almighty God is the creator of the universe.
ਪ੍ਰਭੂ ਜਗਤ ਦਾ ਮੂਲ ਹੈ, ਤੇ, ਸਭ ਤਾਕਤਾਂ ਦਾ ਮਾਲਕ ਹੈ।
ਹਰਿ ਸਿਮਰਤ ਸਭੁ ਦੁਖੁ ਲਾਥਾ ॥
har simrat sabh dukh laathaa.
All sufferings vanish by remembering God with loving devotion.
ਪ੍ਰਭੂ ਦਾ ਨਾਮ ਸਿਮਰਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ।
ਅਪਣੇ ਦਾਸ ਕੀ ਸੁਣੀ ਬੇਨੰਤੀ ॥
apnay daas kee sunee baynantee.
God has listened to the prayer of His devotee, and
ਪ੍ਰਭੂ ਨੇਆਪਣੇ ਸੇਵਕ ਦੀ ਬੇਨਤੀ ਸੁਣ ਲਈ ਹੈ।
ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥
sabh naanak sukh savantee. ||2||11||75||
O’ Nanak, now everyone dwells in peace.||2||11||75||
ਹੇ ਨਾਨਕ! ਸਾਰੀ ਲੁਕਾਈ ਸੁਖੀ ਵੱਸਦੀ ਹੈ ॥੨॥੧੧॥੭੫॥
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਅਪਨਾ ਗੁਰੂ ਧਿਆਏ ॥
apnaa guroo Dhi-aa-ay.
Whosoever follow the teachings of his Guru,
ਜੇਹੜਾ ਮਨੁੱਖ ਆਪਣੇ ਗੁਰੂ ਦਾ ਧਿਆਨ ਧਰਦਾ ਹੈ,
ਮਿਲਿ ਕੁਸਲ ਸੇਤੀ ਘਰਿ ਆਏ ॥
mil kusal saytee ghar aa-ay.
he feels a great sense of spiritual peace in his heart.
ਉਹਆਤਮਕ ਆਨੰਦ ਨਾਲ ਹਿਰਦੇ-ਘਰ ਵਿਚ ਟਿਕ ਜਾਂਦਾ ਹੈ l
ਨਾਮੈ ਕੀ ਵਡਿਆਈ ॥
naamai kee vadi-aa-ee.
All this is the glory of Naam,
ਇਹ ਨਾਮ ਦੀ ਹੀ ਬਰਕਤਿ ਹੈ,
ਤਿਸੁ ਕੀਮਤਿ ਕਹਣੁ ਨ ਜਾਈ ॥੧॥
tis keemat kahan na jaa-ee. ||1||
but its worth cannot be described. ||1||
ਪਰ ਇਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ॥੧॥
ਸੰਤਹੁ ਹਰਿ ਹਰਿ ਹਰਿ ਆਰਾਧਹੁ ॥
santahu har har har aaraaDhahu.
O’ saints, always remember God with adoration.
ਹੇ ਸੰਤ ਜਨੋ! ਸਦਾ ਹੀ ਪਰਮਾਤਮਾ ਦਾ ਨਾਮਸਿਮਰੋ।
ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥
har aaraaDh sabho kichh paa-ee-ai kaaraj saglay saaDhahu. rahaa-o.
You would receive everything by meditating on God and all your affairs wouldbe resolved. ||pause||
ਪ੍ਰਭੂ ਦਾ ਨਾਮ ਸਿਮਰ ਕੇ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਅਤੇ ਤੁਹਾਡੇ ਸਾਰੇ ਕੰਮ-ਕਾਜ ਰਾਸ ਹੋ ਜਾਣਗੇ||ਰਹਾਉ॥
ਪ੍ਰੇਮ ਭਗਤਿ ਪ੍ਰਭ ਲਾਗੀ ॥ ਸੋ ਪਾਏ ਜਿਸੁ ਵਡਭਾਗੀ ॥
paraym bhagat parabh laagee. so paa-ay jis vadbhaagee.
Only that person, who is very fortunate, engages in the loving devotional worship of God.
ਜਿਸ ਮਨੁੱਖ ਦੇ ਵੱਡੇ ਭਾਗ ਹੋਣ ਉਹੀ ਮਨੁੱਖ ਪ੍ਰਭੂ ਦੀ ਪਿਆਰ-ਭਰੀ ਭਗਤੀ ਵਿਚ ਲੱਗਦਾ ਹੈ।
ਜਨ ਨਾਨਕ ਨਾਮੁ ਧਿਆਇਆ ॥
jan naanak naam Dhi-aa-i-aa.
O’ Nanak, one who meditated on Naam with loving devotion,
ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ,
ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥
tin sarab sukhaa fal paa-i-aa. ||2||12||76||
received the fruits of all desires of joys and spiritual peace. ||2||12||76||
ਉਸ ਨੇ ਸਾਰੇ ਸੁਖ ਦੇਣ ਵਾਲੇ (ਫਲ ਪ੍ਰਾਪਤ ਕਰ ਲਏ ਹਨ ॥੨॥੧੨॥੭੬॥
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਪਰਮੇਸਰਿ ਦਿਤਾ ਬੰਨਾ ॥
parmaysar ditaa bannaa.
The supreme God has extended His support,
ਸ਼੍ਰੋਮਣੀ ਸਾਹਿਬ ਨੇ ਆਪਣਾ ਆਸਰਾ ਦਿੱਤਾ ਹੈ,
ਦੁਖ ਰੋਗ ਕਾ ਡੇਰਾ ਭੰਨਾ ॥
dukh rog kaa dayraa bhannaa.
the very source of all sorrows and afflictions is destroyed.
ਅਤੇ ਸਾਰੇ ਦੁੱਖਾਂ ਰੋਗਾਂ ਦਾ ਅੱਡਾ ਚੁੱਕਿਆ ਗਿਆ ਹੈ। ,
ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥
anad karahi nar naaree. har har parabh kirpaa Dhaaree. ||1||
All those men and women, on whom God bestowed mercy, enjoy the bliss. ||1||
ਜਿਨ੍ਹਾਂ ਉੱਤੇ ਪ੍ਰਭੂ ਨੇ (ਇਹ) ਕਿਰਪਾ ਕਰ ਦਿੱਤੀ ਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਹਨ ॥੧॥