ਗਉੜੀ ਕਬੀਰ ਜੀ ॥
ga-orhee kabeer jee.
Raag Gauree, Kabeer Jee:
ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥
anDhkaar sukh kabeh na so-ee hai.
No one can attain peace in the darkness of spiritual ignorance.
(ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ) ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਸਕੀਦਾ;
ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥
raajaa rank do-oo mil ro-ee hai. ||1||
In such a state of mind, a king or a pauper, both live in misery.||1||.
ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ ॥੧॥
ਜਉ ਪੈ ਰਸਨਾ ਰਾਮੁ ਨ ਕਹਿਬੋ ॥
ja-o pai rasnaa raam na kahibo.
O’ my friends, if you don’t meditate on God’s Name,
(ਹੇ ਭਾਈ!) ਜਦ ਤਕ ਜੀਭ ਨਾਲ ਪਰਮਾਤਮਾ ਨੂੰ ਨਹੀਂ ਜਪਦੇ,
ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ ॥
upjat binsat rovat rahibo. ||1|| rahaa-o.
you would continue going through the cycles birth and death and will keep crying because of its pain. ||1||Pause||.
ਤਦ ਤਕ ਜੰਮਦੇ ਮਰਦੇ ਤੇ (ਇਸੇ ਦੁੱਖ ਵਿਚ) ਰੋਂਦੇ ਰਹੋਗੇ ॥੧॥ ਰਹਾਉ ॥
ਜਸ ਦੇਖੀਐ ਤਰਵਰ ਕੀ ਛਾਇਆ ॥
jas daykhee-ai tarvar kee chhaa-i-aa.
The pleasure of Maya is short-lived like the shadow of a tree.
ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ, ਤਿਵੇਂ ਇਸ ਮਾਇਆ ਦਾ ਹਾਲ ਹੈ);
ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥
paraan ga-ay kaho kaa kee maa-i-aa. ||2||
When one breathes one’s last, then tell me to whom does this wealth belong?||2||
ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? ॥੨॥
ਜਸ ਜੰਤੀ ਮਹਿ ਜੀਉ ਸਮਾਨਾ ॥
jas jantee meh jee-o samaanaa.
As no one can tell where the sound contained in a musical instrument goes when one stops playing the instrument,
ਜਿਵੇਂ ਆਵਾਜ਼ ਸਾਜ਼ ਅੰਦਰ ਰਮੀ ਹੋਈ ਹੈ, ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ,
ਮੂਏ ਮਰਮੁ ਕੋ ਕਾ ਕਰ ਜਾਨਾ ॥੩॥
moo-ay maram ko kaa kar jaanaa. ||3||
similarly, how can anyone know the secret that where the soul of a dead person has gone? ||3||
ਤਿਵੇਂ ਮਰੇ ਮਨੁੱਖ ਦਾ ਭੇਤ ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ ਕਿ ਉਸ ਦੀ ਜਿੰਦ ਕਿਥੇ ਗਈ? ॥੩॥
ਹੰਸਾ ਸਰਵਰੁ ਕਾਲੁ ਸਰੀਰ ॥
hansaa sarvar kaal sareer.
Just as swans keep hovering over a pool, similarly death keeps hovering over our bodies.
ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ ਤਿਵੇਂ ਮੌਤ ਸਰੀਰਾਂ ਉਤੇ ਮੰਡਲਾਉਂਦੀ ਹੈ।
ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥
raam rasaa-in pee-o ray kabeer. ||4||8||
O’ Kabir, partake the supreme elixir of God’s Name. ||4||8||
ਹੇ ਕਬੀਰ! ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀ ॥੪॥੮॥
ਗਉੜੀ ਕਬੀਰ ਜੀ ॥
ga-orhee kabeer jee.
Raag Gauree, Kabeer Jee:
ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥
jot kee jaat jaat kee jotee.
All this universe is the creation of God. In this creation the human mind
ਪਰਮਾਤਮਾ ਦੀ ਬਣਾਈ ਹੋਈ ਸਾਰੀ ਸ੍ਰਿਸ਼ਟੀ ਹੈ; ਇਸ ਸ੍ਰਿਸ਼ਟੀ ਦੇ ਜੀਵਾਂ ਦੀ ਜੋ ਬੁੱਧੀ ਹੈ,
ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥
tit laagay kanchoo-aa fal motee. ||1||
bears two kinds of fruits; which are like glass (evil deeds) and like pearls (good deeds). ||1||
ਉਸ ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ॥੧॥
ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥
kavan so ghar jo nirbha-o kahee-ai.
Where is the place which is said to be free of fear?
ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ?
ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥
bha-o bhaj jaa-ay abhai ho-ay rahee-ai. ||1|| rahaa-o.
where the fear flees away and one can live without fear. ||1||Pause||
(ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ? ॥੧॥ ਰਹਾਉ ॥
ਤਟਿ ਤੀਰਥਿ ਨਹੀ ਮਨੁ ਪਤੀਆਇ ॥
tat tirath nahee man patee-aa-ay.
The mind is not appeased on the banks of sacred rivers,
ਕਿਸੇ (ਪਵਿਤ੍ਰ ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ,
ਚਾਰ ਅਚਾਰ ਰਹੇ ਉਰਝਾਇ ॥੨॥
chaar achaar rahay urjhaa-ay. ||2||
even there, people remain entangled in the thoughts of good and bad deeds. |2|
ਓਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ॥੨॥
ਪਾਪ ਪੁੰਨ ਦੁਇ ਏਕ ਸਮਾਨ ॥
paap punn du-ay ayk samaan.
Sin and virtue are actually alike, both do not provide stability of mind.
(ਪਰ) ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ , (ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ।)
ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥
nij ghar paaras tajahu gun aan. ||3||
O’ my mind, God dwells within you, meditate on Him and forget about acquiringall other meritorious deeds leading to rituals. ||3||
ਹੇ ਮਨ! ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, ਪਾਪ ਪੁੰਨ ਵਾਲੇ ਹੋਰ ਗੁਣ ਅੰਦਰ ਧਾਰਨੇ ਛੱਡ ਦੇਹ ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ॥੩॥
ਕਬੀਰ ਨਿਰਗੁਣ ਨਾਮ ਨ ਰੋਸੁ ॥
kabeer nirgun naam na ros.
O’ Kabir, do not forget the Name of immaculate God,
ਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ;
ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥
is parchaa-ay parach rahu ays. ||4||9||
keep this mind of yours involved in meditation on Naam. ||4||9||
ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ ॥੪॥੯॥
ਗਉੜੀ ਕਬੀਰ ਜੀ ॥
ga-orhee kabeer jee.
Raag Gauree, Kabeer Jee:
ਜੋ ਜਨ ਪਰਮਿਤਿ ਪਰਮਨੁ ਜਾਨਾ ॥
jo jan parmit parman jaanaa.
Those who claim that they have realized the infinite and incomprehensible God,
ਜੋ ਮਨੁੱਖ ਨਿਰਾ ਆਖਦੇ ਹੀ ਹਨ ਕਿ ਅਸਾਂ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ-ਬੰਨਾ ਨਹੀਂ ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ,
ਬਾਤਨ ਹੀ ਬੈਕੁੰਠ ਸਮਾਨਾ ॥੧॥
baatan hee baikunth samaanaa. ||1||
by mere words, they plan to reach paradise. ||1||
ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ ਵਿਚ ਅੱਪੜੇ ਹਨ ॥੧॥
ਨਾ ਜਾਨਾ ਬੈਕੁੰਠ ਕਹਾ ਹੀ ॥
naa jaanaa baikunth kahaa hee.
I do not know where this paradise is,
ਮੈਨੂੰ ਤਾਂ ਪਤਾ ਨਹੀਂ, ਉਹ ਬੈਕੁੰਠ ਕਿੱਥੇ ਹੈ,
ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥
jaan jaan sabh kaheh tahaa hee. ||1|| rahaa-o.
everybody plans to go there. ||1||Pause||
ਸਾਰੇ ਲੋਕ ਆਖਦੇ ਹਨ, ਓਥੇ ਜਾਣਾ ਹੈ, ਓਥੇ ਚੱਲਣਾ ਹੈ ॥੧॥ ਰਹਾਉ ॥
ਕਹਨ ਕਹਾਵਨ ਨਹ ਪਤੀਅਈ ਹੈ ॥
kahan kahaavan nah patee-a-ee hai.
By mere talk, the mind is not appeased.
ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿਚ ਜਾਣਾ ਹੈ) ਮਨ ਨੂੰ ਤਸੱਲੀ ਨਹੀਂ ਹੋ ਸਕਦੀ।
ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥
ta-o man maanai jaa tay ha-umai ja-ee hai. ||2||
The mind is appeased only when egotism is conquered. ||2||
ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ ॥੨॥
ਜਬ ਲਗੁ ਮਨਿ ਬੈਕੁੰਠ ਕੀ ਆਸ ॥
jab lag man baikunth kee aas.
As long as the mind is filled with the hope of going to heaven,
ਜਦ ਤਕ ਮਨ ਵਿਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ,
ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥
tab lag ho-ay nahee charan nivaas. ||3||
it cannot attune to God’s Name. ||3||
ਤਦ ਤਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ ॥੩॥
ਕਹੁ ਕਬੀਰ ਇਹ ਕਹੀਐ ਕਾਹਿ ॥
kaho kabeer ih kahee-ai kaahi.
Kabeer says, how could I tell
ਕਬੀਰ ਆਖਦਾ ਹੈ- ਇਹ ਗੱਲ ਕਿਵੇਂ ਦੱਸੀਏ,
ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥
saaDh sangat baikunthay aahi. ||4||10||
that the holy congregation is the true heaven?||4||10||
ਕਿ ਸਾਧ-ਸੰਗਤ ਹੀ (ਅਸਲੀ) ਬੈਕੁੰਠ ਹੈ? ॥੪॥੧੦॥
ਗਉੜੀ ਕਬੀਰ ਜੀ ॥
ga-orhee kabeer jee.
Raag Gauree, Kabeer Jee:
ਉਪਜੈ ਨਿਪਜੈ ਨਿਪਜਿ ਸਮਾਈ ॥
upjai nipjai nipaj samaa-ee.
A human being is born, grows and having grown up dies.
ਪ੍ਰਾਣੀ ਜੰਮਦਾ ਹੈ, ਉਹ ਵੱਡਾ ਹੁੰਦਾ ਹੈ ਅਤੇ ਵਡਾ ਹੋ ਕੇ ਮਰ ਜਾਂਦਾ ਹੈ।
ਨੈਨਹ ਦੇਖਤ ਇਹੁ ਜਗੁ ਜਾਈ ॥੧॥
nainah daykhat ih jag jaa-ee. ||1||
Before our very eyes, this world is passing away. ||1||
ਅਸਾਡੇ ਅਖੀਂ ਵੇਖਦਿਆਂ ਹੀ ਇਹ ਸੰਸਾਰ (ਇਸੇ ਤਰ੍ਹਾਂ) ਤੁਰਿਆ ਜਾ ਰਿਹਾ ਹੈ ॥੧॥
ਲਾਜ ਨ ਮਰਹੁ ਕਹਹੁ ਘਰੁ ਮੇਰਾ ॥
laaj na marahu kahhu ghar mayraa.
O’ mortals, why you don’t feel ashamed, claiming that this world is mine”?
ਹੇ ਜੀਵ! ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ (ਭਾਵ, ਤੂੰ ਝੱਕਦਾ ਕਿਉਂ ਨਹੀਂ) ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ?
ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥
ant kee baar nahee kachh tayraa. ||1|| rahaa-o.
At the very last moment, nothing is yours. ||1||Pause||
ਅਖੀਰ ਦੇ ਵੇਲੇ ਤੇਰਾ ਕੁਝ ਭੀ ਨਹੀਂ। ॥੧॥ ਰਹਾਉ ॥
ਅਨਿਕ ਜਤਨ ਕਰਿ ਕਾਇਆ ਪਾਲੀ ॥
anik jatan kar kaa-i-aa paalee.
We cherish our body with so many efforts,
ਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ;
ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥
martee baar agan sang jaalee. ||2||
but it is burnt on fire after death. ||2||
ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ॥੨॥
ਚੋਆ ਚੰਦਨੁ ਮਰਦਨ ਅੰਗਾ ॥
cho-aa chandan mardan angaa.
The body which we massage with scents and perfumes,
ਜਿਸ ਸਰੀਰ ਦੇ ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,
ਸੋ ਤਨੁ ਜਲੈ ਕਾਠ ਕੈ ਸੰਗਾ ॥੩॥
so tan jalai kaath kai sangaa. ||3||
the same body is burned with the firewood at the end. ||3||
ਉਹ ਸਰੀਰ (ਆਖ਼ਰ ਨੂੰ) ਲੱਕੜਾਂ ਨਾਲ ਸੜ ਜਾਂਦਾ ਹੈ ॥੩॥
ਕਹੁ ਕਬੀਰ ਸੁਨਹੁ ਰੇ ਗੁਨੀਆ ॥
kaho kabeer sunhu ray gunee-aa.
Kabir says, Listen O’ virtuous people,
ਕਬੀਰ ਆਖਦਾ ਹੈ- ਹੇ ਨੇਕ ਮਨੁੱਖ! ਮੇਰੀ ਗੱਲ ਸੁਣ;
ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥
binsaigo roop daykhai sabh dunee-aa. ||4||11||
your beautiful body shall perish and the entire world will witness. ||4||11||
ਸਾਰੀ ਦੁਨੀਆ ਵੇਖੇਗੀ (ਭਾਵ, ਸਭ ਦੇ ਵੇਖਦਿਆਂ ਵੇਖਦਿਆਂ) ਇਹ ਰੂਪ ਨਾਸ ਹੋ ਜਾਇਗਾ ॥੪॥੧੧॥
ਗਉੜੀ ਕਬੀਰ ਜੀ ॥
ga-orhee kabeer jee.
Raag Gauree, Kabeer Jee:
ਅਵਰ ਮੂਏ ਕਿਆ ਸੋਗੁ ਕਰੀਜੈ ॥
avar moo-ay ki-aa sog kareejai.
What is the use of grieving over the death of others?
ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ?
ਤਉ ਕੀਜੈ ਜਉ ਆਪਨ ਜੀਜੈ ॥੧॥
ta-o keejai ja-o aapan jeejai. ||1||
we should grieve only if we were going to live forever. ||1||
(ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ॥੧॥
ਮੈ ਨ ਮਰਉ ਮਰਿਬੋ ਸੰਸਾਰਾ ॥
mai na mara-o maribo sansaaraa.
I would not die like the rest of the world dies; I will not die spiritually,
ਮੈਂ ਉਸ ਤਰ੍ਹਾਂ ਨਹੀਂ ਮਰਾਂਗਾ, ਜਿਸ ਤਰ੍ਹਾਂ ਜਗ ਮਰਦਾ ਹੈ, ਮੈਨੂੰ ਆਤਮਕ ਮੌਤ ਕਦੇ ਨਹੀਂ ਆਵੇਗੀ
ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥
ab mohi mili-o hai jee-aavanhaaraa. ||1|| rahaa-o.
because now I have met the spiritual life-giving God. ||1||Pause||
ਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ ॥੧॥ ਰਹਾਉ ॥
ਇਆ ਦੇਹੀ ਪਰਮਲ ਮਹਕੰਦਾ ॥
i-aa dayhee parmal mahkandaa.
One anoints his body with perfumes,
(ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ;
ਤਾ ਸੁਖ ਬਿਸਰੇ ਪਰਮਾਨੰਦਾ ॥੨॥
taa sukh bisray parmaanandaa. ||2||
and in these pleasures he forgets the bestower of the supreme bliss. ||2||
ਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ ॥੨॥
ਕੂਅਟਾ ਏਕੁ ਪੰਚ ਪਨਿਹਾਰੀ ॥
koo-ataa ayk panch panihaaree.
Assume, this body is a well of worldly distractions and the sensory organs of touch, taste, sound, sight, and speech are the five water maids.
ਸਰੀਰ ਮਾਨੋ ਇਕ ਨਿੱਕਾ ਜਿਹਾ ਖੂਹ ਹੈ, ਪੰਜ ਗਿਆਨ-ਇੰਦਰੇ, ਮਾਨੋ ਪੰਜ ਪਾਣੀ ਭਰਨ ਵਾਲੀਆਂ ਹਨ,
ਟੂਟੀ ਲਾਜੁ ਭਰੈ ਮਤਿ ਹਾਰੀ ॥੩॥
tootee laaj bharai mat haaree. ||3||
Engrossed in vices, one’s frail intellect is trying to attain happiness from evil pursuits, as if one is trying to draw water from the well with a broken rope. ||3||
ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦ੍ਰਿਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ, ਜਿਵੇਂ ਮਾਰੀ ਹੋਈ ਮੱਤ ਵਾਲੀ ਟੁੱਟੀ ਲੱਜ ਨਾਲ ਪਾਣੀ ਭਰਨ ਦਾ ਜਤਨ ਕਰ ਰਹੀ ਹੈ ॥੩॥
ਕਹੁ ਕਬੀਰ ਇਕ ਬੁਧਿ ਬੀਚਾਰੀ ॥
kaho kabeer ik buDh beechaaree.
Kabeer says, when I reflected on this situation the right intellect took over,
ਕਬੀਰ ਆਖਦਾ ਹੈ- (ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ),
ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥
naa oh koo-ataa naa panihaaree. ||4||12||
then neither the well (worldly distractions) nor the water-maids (misguided sensory organs) remained. ||4||12||
ਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ ॥੪॥੧੨॥
ਗਉੜੀ ਕਬੀਰ ਜੀ ॥
ga-orhee kabeer jee.
Raag, Gauree, Kabeer Jee:
ਅਸਥਾਵਰ ਜੰਗਮ ਕੀਟ ਪਤੰਗਾ ॥
asthaavar jangam keet patangaa.
The immobile forms, creatures, insects and moths,
ਅਸਥਾਵਰ, ਜੰਗਮ ਕੀੜੇ-ਪਤੰਗੇ
ਅਨਿਕ ਜਨਮ ਕੀਏ ਬਹੁ ਰੰਗਾ ॥੧॥
anik janam kee-ay baho rangaa. ||1||
we have passed through those many forms in numerous lifetimes. ||1||
ਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਅਸੀਂ ਹੁਣ ਤਕ ਆ ਚੁਕੇ ਹਾਂ ॥੧॥