PAGE 1058

ਸਦਾ ਕਾਰਜੁ ਸਚਿ ਨਾਮਿ ਸੁਹੇਲਾ ਬਿਨੁ ਸਬਦੈ ਕਾਰਜੁ ਕੇਹਾ ਹੇ ॥੭॥
sadaa kaaraj sach naam suhaylaa bin sabdai kaaraj kayhaa hay. ||7||
The life’s objective is always accomplished by focusing on the eternal God’s Name; what can any one do without the Guru’s word? ||7||
ਪਰਮਾਤਮਾ ਦੇ ਸਦਾ-ਥਿਰ ਨਾਮ ਵਿਚ ਜੁੜਿਆਂ ਜਨਮ-ਮਨੋਰਥ ਸਫਲ ਹੁੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਕਾਹਦਾ ਜਨਮ-ਮਨੋਰਥ? ॥੭॥

ਖਿਨ ਮਹਿ ਹਸੈ ਖਿਨ ਮਹਿ ਰੋਵੈ ॥
khin meh hasai khin meh rovai.
A person laughs in an instant and cries the next instant,
ਮਨੁੱਖ ਘੜੀ ਵਿਚ ਹੱਸ ਪੈਂਦਾ ਹੈ ਘੜੀ ਵਿਚ ਰੋ ਪੈਂਦਾ ਹੈ

ਦੂਜੀ ਦੁਰਮਤਿ ਕਾਰਜੁ ਨ ਹੋਵੈ ॥
doojee durmat kaaraj na hovai.
because the objective of his life is not accomplished due to duality and evil intellect.
ਕਿਉਂਕੇ ਦ੍ਵੈਤ ਭਾਵ ਅਤੇ ਖੋਟੀ ਮੱਤ ਦੀ ਰਾਹੀਂ ਜੀਵਨ-ਮਨੋਰਥ ਸਫਲ ਨਹੀਂ ਹੁੰਦਾ।

ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ ॥੮॥
sanjog vijog kartai likh paa-ay kirat na chalai chalaahaa hay. ||8||
The Creator has pre-ordained separation and union with God in one’s destiny, and this destiny cannot be erased by one’s own efforts.||8||
ਨਾਮ ਵਿਚ ਜੁੜਨਾ ਤੇ ਵਿਛੁੜ ਜਾਣਾ ਕਰਤਾਰ ਨੇ ਆਪ ਜੀਵਾਂ ਦੇ ਮੱਥੇ ਉਤੇ ਲਿਖ ਰੱਖੇ ਹਨ, ਇਹ ਪੂਰਬਲੀ ਕਰਮ-ਕਮਾਈ ਜੀਵ ਪਾਸੋਂ ਮਿਟਾਇਆਂ ਮਿਟਦੀ ਨਹੀਂ ॥੮॥

ਜੀਵਨ ਮੁਕਤਿ ਗੁਰ ਸਬਦੁ ਕਮਾਏ ॥
jeevan mukat gur sabad kamaa-ay.
One who lives by the Guru’s word remains detached from the love of worldly desires and attachments while still living amongst these.
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਜੀਊਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਨਿਰਲੇਪ ਹੈ,

ਹਰਿ ਸਿਉ ਸਦ ਹੀ ਰਹੈ ਸਮਾਏ ॥
har si-o sad hee rahai samaa-ay.
Such a person always remains absorbed in remembering God.
ਉਹ ਸਦਾ ਹੀ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ।

ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗੁ ਨ ਤਾਹਾ ਹੇ ॥੯॥
gur kirpaa tay milai vadi-aa-ee ha-umai rog na taahaa hay. ||9||
By the Guru’s grace he receives honor (both here and hereafter), because he is not afflicted by the disease of egotism. ||9||
ਗੁਰੂ ਦੀ ਕਿਰਪਾ ਨਾਲ ਉਸ ਨੂੰ (ਇਸ ਲੋਕ ਤੇ ਪਰਲੋਕ ਵਿਚ) ਆਦਰ ਮਿਲਦਾ ਹੈ, ਉਸ ਦੇ ਅੰਦਰ ਹਉਮੈ ਦਾ ਰੋਗ ਨਹੀਂ ਹੁੰਦਾ ॥੯॥

ਰਸ ਕਸ ਖਾਏ ਪਿੰਡੁ ਵਧਾਏ ॥
ras kas khaa-ay pind vaDhaa-ay.
One who fattens up his body by eating all kinds of sweet and sour dishes, is like a person who is loading up his mind with sins,
ਜਿਹੜਾ ਮਨੁੱਖ ਖੱਟੇ ਮਿੱਠੇ ਕਸੈਲੇ ਆਦਿਕ ਸਾਰੇ ਰਸਾਂ ਵਾਲੇ ਖਾਣੇ ਖਾਂਦਾ ਰਹਿੰਦਾ ਹੈ, ਤੇ, ਆਪਣੇ ਸਰੀਰ ਨੂੰ ਮੋਟਾ ਕਰੀ ਜਾਂਦਾ ਹੈ,

ਭੇਖ ਕਰੈ ਗੁਰ ਸਬਦੁ ਨ ਕਮਾਏ ॥
bhaykh karai gur sabad na kamaa-ay.
adorns various holy garbs, but does not live by the Guru’s word,
ਧਾਰਮਿਕ ਪਹਿਰਾਵਾ ਪਹਿਨਦਾ ਹੈ, ਗੁਰੂ ਦੇ ਸ਼ਬਦ ਅਨੁਸਾਰ ਜੀਵਨ ਨਹੀਂ ਬਿਤਾਂਦਾ,

ਅੰਤਰਿ ਰੋਗੁ ਮਹਾ ਦੁਖੁ ਭਾਰੀ ਬਿਸਟਾ ਮਾਹਿ ਸਮਾਹਾ ਹੇ ॥੧੦॥
antar rog mahaa dukh bhaaree bistaa maahi samaahaa hay. ||10||
his mind is inflicted with the serious disease of sins and endures great misery; eventually he gets consumed in filth of evils.||10||
ਉਸ ਦੇ ਅੰਦਰ ਪਾਪਾਂ ਦਾਵੱਡਾ ਰੋਗ ਹੈ, ਜਿਸ ਨਾਲ ਉਹ ਭਾਰੀ ਦੁੱਖ ਉਠਾਉਂਦਾ ਹੈ ਅਤੇ ਅਖ਼ੀਰ ਨੂੰ ਗੰਦਗੀ ਵਿੱਚ ਗ਼ਰਕ ਹੋ ਜਾਂਦਾ ਹੈ ॥੧੦॥

ਬੇਦ ਪੜਹਿ ਪੜਿ ਬਾਦੁ ਵਖਾਣਹਿ ॥
bayd parheh parh baad vakaaneh.
(Pundits) read Vedas, the holy scriptures, and after reading argues about them;
(ਪੰਡਿਤ ਲੋਕ ਭੀ) ਵੇਦ (ਆਦਿਕ ਧਰਮ-ਪੁਸਤਕ) ਪੜ੍ਹਦੇ ਹਨ, (ਇਹਨਾਂ ਨੂੰ) ਪੜ੍ਹ ਕੇ ਨਿਰੀ ਚਰਚਾ ਦਾ ਸਿਲਸਿਲਾ ਛੇੜੀ ਰੱਖਦੇ ਹਨ,

ਘਟ ਮਹਿ ਬ੍ਰਹਮੁ ਤਿਸੁ ਸਬਦਿ ਨ ਪਛਾਣਹਿ ॥
ghat meh barahm tis sabad na pachhaaneh.
God is within their heart, but they do not realize Him through the Guru’s word.
ਪਰਮਾਤਮਾ ਹਿਰਦੇ ਵਿਚ ਹੀ ਵੱਸ ਰਿਹਾ ਹੈ, ਪਰ ਗੁਰ-ਸ਼ਬਦ ਦੀ ਰਾਹੀਂ ਉਸ ਨਾਲ ਸਾਂਝ ਨਹੀਂ ਪਾਂਦੇ।

ਗੁਰਮੁਖਿ ਹੋਵੈ ਸੁ ਤਤੁ ਬਿਲੋਵੈ ਰਸਨਾ ਹਰਿ ਰਸੁ ਤਾਹਾ ਹੇ ॥੧੧॥
gurmukh hovai so tat bilovai rasnaa har ras taahaa hay. ||11||
But the one who follows the Guru’s teachings, reflects on the reality (God), and his tongue enjoys the relish of God’s Name.||11||
ਪਰ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੱਤ ਨੂੰ ਵਿਚਾਰਦਾ ਹੈ, ਉਸ ਦੀ ਜੀਭ ਹਰਿ-ਨਾਮ ਦਾ ਸੁਆਦ ਮਾਣਦੀ ਹੈ ॥੧੧॥

ਘਰਿ ਵਥੁ ਛੋਡਹਿ ਬਾਹਰਿ ਧਾਵਹਿ ॥
ghar vath chhodeh baahar Dhaaveh.
Those who forsake the commodity of Naam present in their own heart and wander outside in search of God,
ਜਿਹੜੇ ਮਨੁੱਖ ਹਿਰਦੇ-ਘਰ ਵਿਚ ਵੱਸ ਰਹੇ ਨਾਮ-ਪਦਾਰਥ ਨੂੰ ਛੱਡ ਦੇਂਦੇ ਹਨ, ਤੇ, ਬਾਹਰ ਭਟਕਦੇ ਹਨ,

ਮਨਮੁਖ ਅੰਧੇ ਸਾਦੁ ਨ ਪਾਵਹਿ ॥
manmukh anDhay saad na paavahi.
these spiritually ignorant self-willed people cannot enjoy the taste of Naam.
ਇਹ ਮਨ ਦੇ ਮੁਰੀਦ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਹਰਿ-ਨਾਮ ਦਾ ਸੁਆਦ ਨਹੀਂ ਮਾਣ ਸਕਦੇ।

ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰਿ ਰਸੁ ਮੂਲਿ ਨ ਤਾਹਾ ਹੇ ॥੧੨॥
an ras raatee rasnaa feekee bolay har ras mool na taahaa hay. ||12||
Imbued with other worldly relishes, their tongue utters harsh words and they never taste the divine elixir of God’s Name. ||12||
ਹੋਰ ਹੋਰ ਸੁਆਦਾਂ ਵਿਚ ਮਸਤ ਉਹਨਾਂ ਦੀ ਜੀਭ ਫਿੱਕੇ ਬੋਲ ਬੋਲਦੀ ਹੈ,ਪ੍ਰਭੂ ਦੇ ਨਾਮ ਦਾ ਸੁਆਦ ਉਹਨਾਂ ਨੂੰ ਬਿਲਕੁਲ ਹਾਸਲ ਨਹੀਂ ਹੁੰਦਾ ॥੧੨॥

ਮਨਮੁਖ ਦੇਹੀ ਭਰਮੁ ਭਤਾਰੋ ॥
manmukh dayhee bharam bhataaro.
The body of a self-willed person is guided by doubt, as if doubt is its master;
ਮਾਇਆ ਦੀ ਭਟਕਣ ਮਨ ਦੇ ਮੁਰੀਦ ਮਨੁੱਖ ਦੇ ਸਰੀਰ ਦੀ ਅਗਵਾਈ ਕਰਦੀ ਹੈ,

ਦੁਰਮਤਿ ਮਰੈ ਨਿਤ ਹੋਇ ਖੁਆਰੋ ॥
durmat marai nit ho-ay khu-aaro.
due to evil intellect, he spiritually deteriorates and always remains distressed.
(ਇਸ) ਖੋਟੀ ਮੱਤ ਦੇ ਕਾਰਨ ਮਨਮੁਖ ਆਤਮਕ ਮੌਤ ਸਹੇੜ ਲੈਂਦਾ ਹੈ, ਤੇ, ਸਦਾ ਖ਼ੁਆਰ ਹੁੰਦਾ ਹੈ।

ਕਾਮਿ ਕ੍ਰੋਧਿ ਮਨੁ ਦੂਜੈ ਲਾਇਆ ਸੁਪਨੈ ਸੁਖੁ ਨ ਤਾਹਾ ਹੇ ॥੧੩॥
kaam kroDh man doojai laa-i-aa supnai sukh na taahaa hay. ||13||
He keeps his mind engrossed in lust, anger and duality; he does not find inner peace even in dreams. ||13||.
ਮਨਮੁਖ ਆਪਣੇ ਮਨ ਨੂੰ ਕਾਮ, ਕ੍ਰੋਧ, ਮਾਇਆ ਦੇ ਮੋਹ ਵਿਚ ਜੋੜੀ ਰੱਖਦਾ ਹੈ, ਉਸ ਨੂੰ ਕਦੇ ਭੀ ਆਤਮਕ ਆਨੰਦ ਨਹੀਂ ਮਿਲਦਾ ॥੧੩॥

ਕੰਚਨ ਦੇਹੀ ਸਬਦੁ ਭਤਾਰੋ ॥
kanchan dayhee sabad bhataaro.
One whose body is guided by the Master-likr Guru’s worrd, his body becomes pure like gold,
ਗੁਰੂ ਦਾ ਸ਼ਬਦ ਜਿਸ ਮਨੁੱਖ ਦੇ ਸੋਨੇ ਵਰਗੇ ਪਵਿੱਤਰ ਸਰੀਰ ਦਾ ਆਗੂ ਬਣਿਆ ਰਹਿੰਦਾ ਹੈ,

ਅਨਦਿਨੁ ਭੋਗ ਭੋਗੇ ਹਰਿ ਸਿਉ ਪਿਆਰੋ ॥
an-din bhog bhogay har si-o pi-aaro.
he always enjoys the bliss of union with God, and remains in love with Him.
ਉਹ ਮਨੁੱਖ ਪਰਮਾਤਮਾ ਨਾਲ ਪਿਆਰ ਬਣਾਈ ਰੱਖਦਾ ਹੈ ਤੇ ਹਰ ਵੇਲੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ।

ਮਹਲਾ ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਹੇ ॥੧੪॥
mehlaa andar gair mahal paa-ay bhaanaa bujh samaahaa hay. ||14||
He experiences God, who is without a specific body, pervading all the bodies; by understanding the will of God, he remains merged in Him.||14||
ਉਹ ਮਨੁੱਖ ਉਸ ਲਾ-ਮਕਾਨ ਪ੍ਰਭੂ ਨੂੰ ਸਭ ਸਰੀਰਾਂ ਵਿਚ ਵੱਸਦਾ ਵੇਖ ਲੈਂਦਾ ਹੈ, ਉਸ ਦੀ ਰਜ਼ਾ ਨੂੰ ਮਿੱਠਾ ਮੰਨ ਕੇ ਉਸ ਵਿਚ ਲੀਨ ਰਹਿੰਦਾ ਹੈ ॥੧੪॥

ਆਪੇ ਦੇਵੈ ਦੇਵਣਹਾਰਾ ॥
aapay dayvai dayvanhaaraa.
The benefactor God Himself gives everything (without being asked).
ਦਾਤਾਰ ਸੁਆਮੀ ਆਪ ਹੀ ਦਾਤਾਂ ਦਿੰਦਾ ਹੈ।

ਤਿਸੁ ਆਗੈ ਨਹੀ ਕਿਸੈ ਕਾ ਚਾਰਾ ॥
tis aagai nahee kisai kaa chaaraa.
No one has any power to stand before Him.
ਉਸ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ।

ਆਪੇ ਬਖਸੇ ਸਬਦਿ ਮਿਲਾਏ ਤਿਸ ਦਾ ਸਬਦੁ ਅਥਾਹਾ ਹੇ ॥੧੫॥
aapay bakhsay sabad milaa-ay tis daa sabad athaahaa hay. ||15||
He Himself bestows grace and unites one with the Guru’s word; His divine word is profound in its wisdom and power.||15||
ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ। ਉਸ ਮਾਲਕ-ਪ੍ਰਭੂ ਦਾ ਹੁਕਮ ਬਹੁਤ ਗੰਭੀਰ ਹੈ ॥੧੫॥

ਜੀਉ ਪਿੰਡੁ ਸਭੁ ਹੈ ਤਿਸੁ ਕੇਰਾ ॥
jee-o pind sabh hai tis kayraa.
This mind, body and everything belongs to Him,
ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਦਾ ਹੈ,

ਸਚਾ ਸਾਹਿਬੁ ਠਾਕੁਰੁ ਮੇਰਾ ॥
sachaa saahib thaakur mayraa.
who is My Master-God and is eternal.
ਜੋ ਮੇਰਾ ਉਹ ਮਾਲਕ-ਪ੍ਰਭੂ ਹੈ ਅਤੇ ਉਹ ਸਦਾ ਕਾਇਮ ਰਹਿਣ ਵਾਲਾ ਹੈ।

ਨਾਨਕ ਗੁਰਬਾਣੀ ਹਰਿ ਪਾਇਆ ਹਰਿ ਜਪੁ ਜਾਪਿ ਸਮਾਹਾ ਹੇ ॥੧੬॥੫॥੧੪॥
naanak gurbaanee har paa-i-aa har jap jaap samaahaa hay. ||16||5||14||
O’ Nanak, I have realized God through the Guru’s divine word and I am merged in Him by always meditating on Him. ||16||5||14||
ਹੇ ਨਾਨਕ! ਗੁਰੂ ਦੀ ਬਾਣੀ ਦੀ ਰਾਹੀਂ ਮੈਂ ਪ੍ਰਭੂ ਨੂੰ ਪਾ ਲਿਆ ਹੈ, ਹਰੀ ਦਾ ਨਾਮ ਜਾਪ ਜਪ ਕੇ ਮੈਂ ਉਸ ਵਿੱਚ ਲੀਨ ਹੋ ਗਿਆ ਹਾਂ ॥੧੬॥੫॥੧੪॥

ਮਾਰੂ ਮਹਲਾ ੩ ॥
maaroo mehlaa 3.
Raag Maaroo, Third Guru:

ਗੁਰਮੁਖਿ ਨਾਦ ਬੇਦ ਬੀਚਾਰੁ ॥
gurmukh naad bayd beechaar.
For a follower of the Guru, reflection on the divine word is like blowing horn and reading the Vedas (the Hindu scriptures).
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਬਾਣੀ ਦੀ ਵਿਚਾਰ ਹੀ ਨਾਦ ਦਾ ਵਜਾਣਾ ਅਤੇ ਵੇਦ ਦਾ ਪਾਠ ਹੈ।

ਗੁਰਮੁਖਿ ਗਿਆਨੁ ਧਿਆਨੁ ਆਪਾਰੁ ॥
gurmukh gi-aan Dhi-aan aapaar.
For a Guru’s follower, remembrance of the limitless God is like the deliberation on spiritual wisdom and sitting in deep trance.
ਬੇਅੰਤ ਪ੍ਰਭੂ ਦਾ ਸਿਮਰਨ ਹੀ ਗੁਰਮੁਖ ਲਈ ਗਿਆਨ -ਚਰਚਾ ਅਤੇ ਸਮਾਧੀ ਹੈ।

ਗੁਰਮੁਖਿ ਕਾਰ ਕਰੇ ਪ੍ਰਭ ਭਾਵੈ ਗੁਰਮੁਖਿ ਪੂਰਾ ਪਾਇਦਾ ॥੧॥
gurmukh kaar karay parabh bhaavai gurmukh pooraa paa-idaa. ||1||
A Guru’s follower does only those deeds which are pleasing to God; this is how a Guru’s follower realizes the perfect God.||1||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਕਾਰ ਕਰਦਾ ਹੈ ਜੋ ਪ੍ਰਭੂ ਨੂੰ ਚੰਗੀ ਲੱਗਦੀ ਹੈ। (ਇਸ ਤਰ੍ਹਾਂ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੧॥

ਗੁਰਮੁਖਿ ਮਨੂਆ ਉਲਟਿ ਪਰਾਵੈ ॥
gurmukh manoo-aa ulat paraavai.
The Guru’s follower turns his mind away from the love of materialism.
ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ (ਆਪਣੇ) ਮਨ ਨੂੰ (ਮਾਇਆ ਦੇ ਮੋਹ ਵੱਲੋਂ) ਰੋਕ ਰੱਖਦਾ ਹੈ।

ਗੁਰਮੁਖਿ ਬਾਣੀ ਨਾਦੁ ਵਜਾਵੈ ॥
gurmukh banee naad vajaavai.
A Guru’s follower keeps reflecting on the divine word, as if he is blowing the horn like a yogi.
ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ਗੁਰਬਾਣੀ ਦੀ ਵਿਚਾਰ ਕਰਦਾ ਹੈ (ਮਾਨੋ, ਜੋਗੀ ਵਾਂਗ) ਨਾਦ ਵਜਾ ਰਿਹਾ ਹੈ।

ਗੁਰਮੁਖਿ ਸਚਿ ਰਤੇ ਬੈਰਾਗੀ ਨਿਜ ਘਰਿ ਵਾਸਾ ਪਾਇਦਾ ॥੨॥
gurmukh sach ratay bairaagee nij ghar vaasaa paa-idaa. ||2||
Imbued with God’s love, the Guru’s follower remains detached from materialism and finds a place in the divine home (God’s presence). ||2||
ਸਦਾ-ਥਿਰ ਪ੍ਰਭੂ-ਪ੍ਰੇਮ ਵਿਚ ਰੰਗਿਆ ਹੋਇਆ ਗੁਰਮੁਖ ਮਾਇਆ ਵਲੋਂ ਨਿਰਲੇਪ ਰਹਿੱਦਾ ਹੈ ਅਤੇ ਆਪਣੇ ਅਸਲੀ ਘਰ (ਪ੍ਰਭੂ ਦੀ ਹਜ਼ੂਰੀ) ਵਿੱਚ ਵਾਸਾ ਪਾਉਂਦਾ ਹੈ ॥੨॥

ਗੁਰ ਕੀ ਸਾਖੀ ਅੰਮ੍ਰਿਤ ਭਾਖੀ ॥
gur kee saakhee amrit bhaakhee.
I utter the ambrosial words of the Guru’s teachings.
ਮੈਂ ਗੁਰਾਂ ਦੀ ਅੰਮ੍ਰਿਤਮਈ ਸਿੱਖਿਆ ਉਚਾਰਦਾ ਹਾਂ।

ਸਚੈ ਸਬਦੇ ਸਚੁ ਸੁਭਾਖੀ ॥
sachai sabday sach subhaakhee.
and lovingly remember the eternal God through the divine words of His praises.
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਸਿਮਰਦਾ ਹਾਂ।

ਸਦਾ ਸਚਿ ਰੰਗਿ ਰਾਤਾ ਮਨੁ ਮੇਰਾ ਸਚੇ ਸਚਿ ਸਮਾਇਦਾ ॥੩॥
sadaa sach rang raataa man mayraa sachay sach samaa-idaa. ||3||
Imbued with the eternal God’s love forever, my mind remains immersed in Him. ||3||
ਪਰਮਾਤਮਾ ਦੇ ਪ੍ਰੇਮ ਵਿਚ ਰੰਗਿਆ ਮੇਰਾ ਮਨ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩॥

ਗੁਰਮੁਖਿ ਮਨੁ ਨਿਰਮਲੁ ਸਤ ਸਰਿ ਨਾਵੈ ॥
gurmukh man nirmal sat sar naavai.
The mind of a Guru’s follower becomes immaculate by dwelling in the holy congregation which is like the pool of contentment and Truth.
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹ ਸੰਤੋਖ ਦੇ ਸਰੋਵਰ (ਹਰਿ-ਨਾਮ) ਵਿਚ ਇਸ਼ਨਾਨ ਕਰਦਾ ਹੈ;

ਮੈਲੁ ਨ ਲਾਗੈ ਸਚਿ ਸਮਾਵੈ ॥
mail na laagai sach samaavai.
The dirt of vices does not cling to such a person, because he always remains immersed in the eternal God.
ਉਸ ਨੂੰ (ਵਿਕਾਰਾਂ ਦੀ) ਮੈਲ ਨਹੀਂ ਚੰਬੜਦੀ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ।

ਸਚੋ ਸਚੁ ਕਮਾਵੈ ਸਦ ਹੀ ਸਚੀ ਭਗਤਿ ਦ੍ਰਿੜਾਇਦਾ ॥੪॥
sacho sach kamaavai sad hee sachee bhagat darirhaa-idaa. ||4||
He always lovingly remembers the eternal God and keeps devotional worship firmly embedded in his heart. ||4||
ਉਹ ਮਨੁੱਖ ਹਰ ਵੇਲੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਹੀ ਕਮਾਈ ਕਰਦਾ ਹੈ, ਉਹ ਮਨੁੱਖ ਸਦਾ ਨਾਲ ਨਿਭਣ ਵਾਲੀ ਭਗਤੀ (ਆਪਣੇ ਹਿਰਦੇ ਵਿਚ) ਪੱਕੇ ਤੌਰ ਤੇ ਟਿਕਾਈ ਰੱਖਦਾ ਹੈ ॥੪॥

ਗੁਰਮੁਖਿ ਸਚੁ ਬੈਣੀ ਗੁਰਮੁਖਿ ਸਚੁ ਨੈਣੀ ॥
gurmukh sach bainee gurmukh sach nainee.
A Guru’s follower always utters God’s Name and beholds God everywhere as if God dwells in his words and in his eyes.
ਗੁਰਮੁਖ ਦੇ ਬਚਨਾਂ ਵਿਚ ਪ੍ਰਭੂ ਵੱਸਦਾ ਹੈ, ਉਸ ਦੀਆਂ ਅੱਖਾਂ ਵਿਚ ਪ੍ਰਭੂ ਵੱਸਦਾ ਹੈ, ਉਹ ਹਰ ਵੇਲੇ ਨਾਮ ਜਪਦਾ ਹੈ, ਹਰ ਪਾਸੇ ਪ੍ਰਭੂ ਨੂੰ ਹੀ ਵੇਖਦਾ ਹੈ।

ਗੁਰਮੁਖਿ ਸਚੁ ਕਮਾਵੈ ਕਰਣੀ ॥
gurmukh sach kamaavai karnee.
The Guru’s follower earns the true wealth of Naam, for him this alone is the deed worth doing.
ਉਹ ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਇਹੀ ਉਸ ਵਾਸਤੇ ਕਰਨ-ਜੋਗ ਕੰਮ ਹੈ।

ਸਦ ਹੀ ਸਚੁ ਕਹੈ ਦਿਨੁ ਰਾਤੀ ਅਵਰਾ ਸਚੁ ਕਹਾਇਦਾ ॥੫॥
sad hee sach kahai din raatee avraa sach kahaa-idaa. ||5||
He always recites God’s Name and inspires others to recite God’s Name. ||5||
ਉਹ ਮਨੁੱਖ ਦਿਨ ਰਾਤ ਸਦਾ ਹੀ ਸਿਮਰਨ ਕਰਦਾ ਹੈ, ਤੇ, ਹੋਰਨਾਂ ਨੂੰ ਸਿਮਰਨ ਕਰਨ ਲਈ ਪ੍ਰੇਰਦਾ ਹੈ ॥੫॥

ਗੁਰਮੁਖਿ ਸਚੀ ਊਤਮ ਬਾਣੀ ॥
gurmukh sachee ootam banee.
A Guru’s follower always utters the sublime words of God’s praises.
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਉੱਤਮ ਬਾਣੀ ਹੀ ਗੁਰਮੁਖ (ਸਦਾ ਉਚਾਰਦਾ ਹੈ),

ਗੁਰਮੁਖਿ ਸਚੋ ਸਚੁ ਵਖਾਣੀ ॥
gurmukh sacho sach vakhaanee.
A Guru’s follower always utters the Name of the eternal God
ਗੁਰਮੁਖ ਹਰ ਵੇਲੇ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਚਾਰਦਾ ਹੈ।

ਗੁਰਮੁਖਿ ਸਦ ਸੇਵਹਿ ਸਚੋ ਸਚਾ ਗੁਰਮੁਖਿ ਸਬਦੁ ਸੁਣਾਇਦਾ ॥੬॥
gurmukh sad sayveh sacho sachaa gurmukh sabad sunaa-idaa. ||6||
The Guru’s followers always remembers the eternal God; a Guru’s follower recites divine word to others.||6||
ਗੁਰੂ ਦੇ ਸਨਮੁਖ ਰਹਿਣ ਵਾਲੇ ਸਦਾ-ਥਿਰ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ (ਹੋਰਨਾਂ ਨੂੰ ਭੀ) ਬਾਣੀ ਹੀ ਸੁਣਾਂਦਾ ਹੈ ॥੬॥

error: Content is protected !!