PAGE 930

ਓਅੰਕਾਰਿ ਸਬਦਿ ਉਧਰੇ ॥
o-ankaar sabad uDhray.
Onkaar, the all pervading God, saves the beings from the vices by attaching them to the Guru’s divine word.
ਜੀਵ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਰਬ-ਵਿਆਪਕ ਪਰਮਾਤਮਾ ਦੀ ਸਹੈਤਾ ਨਾਲ ਹੀ ਸੰਸਾਰ ਦੇ ਵਿਕਾਰਾਂ ਤੋਂ ਬਚਦੇ ਹਨ,

ਓਅੰਕਾਰਿ ਗੁਰਮੁਖਿ ਤਰੇ ॥
o-ankaar gurmukh taray.
People swim across the worldly ocean of vices by remembering God through the Guru’s teachings .
ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਪ੍ਰਭੂ ਨੂੰ ਸਿਮਰ ਕੇ ਜੀਵ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦੇ ਹਨ।

ਓਨਮ ਅਖਰ ਸੁਣਹੁ ਬੀਚਾਰੁ ॥
onam akhar sunhu beechaar.
O’ pundit, listen to the discourse on the word Om Namah.
ਹੇ ਪਾਂਡੇ! ਉਸ ਮਹਾਨ ਹਸਤੀ ਦੀ ਬਾਬਤ ਭੀ ਗੱਲ ਸੁਣੋ ਜਿਸ ਦੇ ਵਾਸਤੇ ਤੁਸੀ ਲਫ਼ਜ਼ ‘ਓਅੰ ਨਮਹ’ ਲਿਖਦੇ ਹੋ।

ਓਨਮ ਅਖਰੁ ਤ੍ਰਿਭਵਣ ਸਾਰੁ ॥੧॥
onam akhar taribhavan saar. ||1||
This Om Namah is the all pervading eternal God, the essence (creator) of the three worlds (universe). ||1||
ਇਹ ਲਫ਼ਜ਼ ‘ਓਅੰ ਨਮਹ’ ਉਸ (ਮਹਾਨ ਅਕਾਲ ਪੁਰਖ) ਵਾਸਤੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ॥੧॥

ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥
sun paaday ki-aa likhahu janjaalaa.
Listen O’ pundit, why are you writing about the worldly entanglements?
ਹੇ ਪਾਂਡੇ! ਸੁਣ, ਤੂੰ ਸੰਸਾਰਕ ਝੰਬੇਲਿਆਂ ਵਾਲੀ ਲਿਖਾਈ ਕਿਉਂ ਲਿਖਦਾ ਹੈ।

ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥
likh raam naam gurmukh gopaalaa. ||1|| rahaa-o.
Instead, follow the Guru’s teachings and write only the Name of God who cherishes the universe. ||1||Pause||
ਗੁਰੂ ਦੇ ਸਨਮੁਖ ਹੋ ਕੇ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਦਾ ਨਾਮ ਲਿਖ ॥੧॥ ਰਹਾਉ ॥

ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥
sasai sabh jag sahj upaa-i-aa teen bhavan ik jotee.
Sassa (alphabet): God has intuitively created the entire universe; One divine light is pervading the three worlds (the entire creation).
ਪਰਮਾਤਮਾ ਨੇ ਕਿਸੇ ਉਚੇਰੇ ਉੱਦਮ ਤੋਂ ਬਿਨਾ ਹੀ ਇਹ ਸਾਰਾ ਜਗਤ ਪੈਦਾ ਕੀਤਾ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪਸਰ ਰਹੀ ਹੈ।

ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥
gurmukh vasat paraapat hovai chun lai maanak motee.
One who follows the Guru’s teachings, receives the wealth of Naam; yes, he amasses the wealth of the priceless gems-like Naam.
ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ਉਸ ਨੂੰ ਨਾਮ-ਪਦਾਰਥ ਮਿਲ ਜਾਂਦਾ ਹੈ, ਉਹ ਨਾਮ ਰੂਪ ਕੀਮਤੀ ਧਨ ਇਕੱਠਾ ਕਰ ਲੈਂਦਾ ਹੈ।

ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥
samjhai soojhai parh parh boojhai ant nirantar saachaa.
If one understands, realizes and comprehends what he reads and studies, in the end he shall realize that the eternal God dwells deep within all.
ਬੰਦਾ, ਜਿਹੜਾ ਕੁੱਛ ਉਹ ਪੜ੍ਹਦਾ ਤੇ ਵਾਚਦਾ ਹੈ, ਜੇਕਰ ਉਸ ਨੂੰ ਜਾਣ। ਸੋਚ ਅਤੇ ਸਮਝ ਲਵੇ, ਤਦ ਉਹ ਓੜਕ ਨੂੰ ਅਨੁਭਵ ਕਰ ਲੈਂਦਾ ਹੈ ਕਿ ਸੱਚਾ ਸਾਈਂ ਸਾਰਿਆਂ ਦੇ ਅੰਦਰ ਹੈ।

ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥੨॥
gurmukh daykhai saach samaalay bin saachay jag kaachaa. ||2||
The Guru’s follower experiences the eternal God everywhere and enshrines Him in his heart; to him the entire world, except God, seems perishable. ||2||
ਗੁਰੂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਉਸ ਸਦਾ-ਥਿਰ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਹੈ ਤੇ ਆਪਣੇ ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਤੋਂ ਛੁਟ ਬਾਕੀ ਸਾਰਾ ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ॥੨॥

ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥
DhaDhai Dharam Dharay Dharmaa pur gunkaaree man Dheeraa.
Dhadha: One who remains in the holy congregation and enshrines faith in his mind, his mind remains content and he imparts this virtue to others.
ਜਿਹਡਾ ਜੀਵ ਧਰਮ ਪੁਰੀ ਵਿਚ ਰਹਿੰਦਾ ਹੈ ਅਤੇ ਧਰਮ ਨੂੰ ਆਪਣੇ ਅੰਦਰ ਟਿਕਾਂਦਾ ਹੈ ਉਸ ਦਾ ਆਪਣਾ ਮਨ ਟਿਕਿਆ ਰਹਿੰਦਾ ਹੈ, ਤੇ ਉਹ ਹੋਰਨਾਂ ਵਿਚ ਭੀ ਇਹ ਗੁਣ ਪੈਦਾ ਕਰਦਾ ਹੈ।

ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥
DhaDhai Dhool parhai mukh mastak kanchan bha-ay manoora.
Dhadha: One who follows the Guru’s teachings with such humility, like applying the dust of the Guru’s feet on his face and forehead, he becomes so virtuous as if a piece of rusted iron has become Gold.
ਜਿਸ ਮਨੁੱਖ ਦੇ ਮੂੰਹ-ਮੱਥੇ ਤੇ ਗੁਰੂ ਦੇ ਚਰਨਾਂ ਦੀ ਧੂੜ ਪਏ, ਉਹ ਨਕਾਰੇ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ।

ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥
Dhan DharneeDhar aap ajonee tol bol sach pooraa.
Praiseworthy is God, the support of the universe, who is free of incarnations, His virtues are unmeasurable and His divine words are eternal and perfect.
ਧੰਨ ਹੈ ਉਹ ਧਰਤੀ ਦਾ ਸਹਾਰਾ, ਵਾਹਿਗੁਰੂ, ਜੋ ਅਜੋਨੀ ਹੈ; ਉਹ ਤੋਲ ਵਿਚ ਬੋਲ ਵਿਚ ਸੱਚਾ ਤੇ ਪੂਰਨ ਹੈ।

ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥੩॥
kartay kee mit kartaa jaanai kai jaanai gur sooraa. ||3||
The Creator alone knows His own extent, or the brave Guru knows the extent of God’s virtues. ||3||
ਸਿਰਜਣਹਾਰ ਦੇ ਵਿਸਥਾਰ ਨੂੰ ਸਿਰਜਣਹਾਰ ਹੀ ਜਾਣਦਾ ਹੈ, ਜਾਂ ਜਾਣਦਾ ਹੈ ਸੂਰਬੀਰ ਗੁਰੂ।

ਙਿਆਨੁ ਗਵਾਇਆ ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ ॥
nyi-aan gavaa-i-aa doojaa bhaa-i-aa garab galay bikh khaa-i-aa.
One who forsakes the Guru’s teachings and falls in love with things other than God, is consumed by ego, the poison leading to spiritual deterioration.
ਜੋ ਮਨੁੱਖ ਸਤਿਗੁਰੂ ਦਾ ਉਪਦੇਸ਼ ਵਿਸਾਰ ਦੇਂਦਾ ਹੈ ਤੇ ਕਿਸੇ ਹੋਰ ਜੀਵਨ-ਰਾਹ ਨੂੰ ਪਸੰਦ ਕਰਦਾ ਹੈ, ਉਹ ਅਹੰਕਾਰ ਵਿਚ ਨਿੱਘਰ ਜਾਂਦਾ ਹੈ, ਤੇ ਉਹ (ਆਤਮਕ ਮੌਤ ਦਾ ਮੂਲ ਅਹੰਕਾਰ-ਰੂਪ) ਜ਼ਹਿਰ ਖਾਂਦਾ ਹੈ।

ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ ॥
gur ras geet baad nahee bhaavai sunee-ai gahir gambheer gavaa-i-aa.
The sublime hymns of the Guru are not pleasing to him, he does not like to hear them and gets separated from the unfathomable and profound God.
ਉਸ ਮਨੁੱਖ ਨੂੰ) ਸਤਿਗੁਰੂ ਦੀ ਬਾਣੀ ਦਾ ਆਨੰਦ ਤੇ ਗੁਰੂ ਦੇ ਬਚਨ ਸੁਣੇ ਨਹੀਂ ਭਾਉਂਦੇ। ਉਹ ਮਨੁੱਖ ਅਥਾਹ ਗੁਣਾਂ ਦੇ ਮਾਲਕ ਪਰਮਾਤਮਾ ਤੋਂ ਵਿਛੁੜ ਜਾਂਦਾ ਹੈ।

ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ਸੁਖਾਇਆ ॥
gur sach kahi-aa amrit lahi-aa man tan saach sukhaa-i-aa.
One who lovingly remembered God through the Guru’s teachings, received the ambrosial nectar of Naam, and God becomes pleasing to his mind and heart.
ਜਿਸ ਮਨੁੱਖ ਨੇ ਸਤਿਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਹੈ, ਉਸ ਨੇ ਨਾਮ-ਅੰਮ੍ਰਿਤ ਹਾਸਲ ਕਰ ਲਿਆ ਹੈ, ਫਿਰ ਉਸ ਨੂੰ ਉਹ ਪਰਮਾਤਮਾ ਮਨ ਤਨ ਵਿਚ ਪਿਆਰਾ ਲੱਗਦਾ ਹੈ।

ਆਪੇ ਗੁਰਮੁਖਿ ਆਪੇ ਦੇਵੈ ਆਪੇ ਅੰਮ੍ਰਿਤੁ ਪੀਆਇਆ ॥੪॥
aapay gurmukh aapay dayvai aapay amrit pee-aa-i-aa. ||4||
God Himself unites one with the Guru, bestows the gift of meditation, and He Himself makes that person drink the nectar of Naam ||4||
ਉਹ ਆਪ ਹੀ ਗੁਰੂ ਦੀ ਸਰਨ ਪਾ ਕੇ (ਸਿਮਰਨ ਦੀ ਦਾਤਿ) ਦੇਂਦਾ ਹੈ ਤੇ ਆਪ ਹੀ ਨਾਮ-ਅੰਮ੍ਰਿਤ ਪਿਲਾਂਦਾ ਹੈ ॥੪॥

ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥
ayko ayk kahai sabh ko-ee ha-umai garab vi-aapai.
Everyone says that God is the One and only, but instead of enshrining Him in their heart, they remain engrossed in egotism and self-conceit.
ਹਰ ਕੋਈ ਆਖਦਾ ਹੈ ਕਿ ਇਕ ਪ੍ਰਭੂ ਹੀ ਪ੍ਰਭੂ ਹੈ, ਪਰ ਜਿਸ ਮਨ ਉਤੇ ਪ੍ਰਭੂ ਦਾ ਨਾਮ ਲਿਖਣਾ ਹੈ, ਉਸ ਉਤੇ ਹਉਮੈ ਅਹੰਕਾਰ ਜ਼ੋਰ ਪਾਈ ਰੱਖਦਾ ਹੈ।

ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥
antar baahar ayk pachhaanai i-o ghar mahal sinjaapai.
When one realizes that the same one God is dwelling within all and outside in nature, then this way he recognizes that his heart is the mansion of God.
ਜਦੋਂ ਮਨੁੱਖ ਆਪਣੇ ਹਿਰਦੇ ਵਿਚ ਅਤੇ ਸ੍ਰਿਸ਼ਟੀ ਵਿਚ ਇਕ ਪ੍ਰਭੂ ਨੂੰ ਪਛਾਣ ਲਏ, ਤਾਂ ਇਸ ਤਰ੍ਹਾਂ ਉਸ ਨੂੰ ਪ੍ਰਭੂ ਦੇ ਅਸਥਾਨ ਦੀ ਸਿੰਞਾਣ ਆ ਜਾਂਦੀ ਹੈ।

ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥
parabh nayrhai har door na jaanhu ayko sarisat sabaa-ee.
O’ pundit, God is near you, don’t deem Him far; He alone is pervading in the entire universe.
(ਹੇ ਪਾਂਡੇ!)ਪ੍ਰਭੂ ਤੇਰੇ ਨੇੜੇ ( ਹਿਰਦੇ ਵਿਚ) ਵੱਸ ਰਿਹਾ ਹੈ, ਉਸ ਨੂੰ ਆਪਣੇ ਤੋਂ ਦੂਰ ਨਾਹ ਸਮਝ, ਇਕ ਪ੍ਰਭੂ ਹੀ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ।

ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥
aykankaar avar nahee doojaa naanak ayk samaa-ee. ||5||
O’ Nanak! Onkaar, the all pervading God, is pervading everywhere and there is none other at all. ||5||
ਹੇ ਨਾਨਕ! ਇਕ ਸਰਬ-ਵਿਆਪਕ ਪਰਮਾਤਮਾ ਹੀ (ਹਰ ਥਾਂ) ਸਮਾਇਆ ਹੋਇਆ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਹੈ ॥੫॥

ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥
is kartay ka-o ki-o geh raakha-o afri-o tuli-o na jaa-ee.
O’ pandit, how this Creator can be enshrined in the mind? He cannot be seized and His virtues cannot be estimated.
ਹੇ ਪਾਂਡੇ! ਇਸ ਕਰਤਾਰ ਨੂੰ ਮਨ ਵਿਚ ਕਿਵੇਂ ਵਸਾਇਆ ਜਾ ਸਕਦਾ ਹੈ? ਇਸ ਨੂੰ ਫੜਿਆ ਨਹੀਂ ਜਾ ਸਕਦਾ ਇਸ ਦੀ ਕਦਰ ਪਾਈ ਨਹੀਂ ਜਾ ਸਕਦੀ।

ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ ॥
maa-i-aa kay dayvaanay paraanee jhooth thag-uree paa-ee.
God has administered the intoxicating herb of falsehood to the human who is crazy after worldly wealth.
ਉਸ ਨੇ ਮਾਇਆ ਦੇ ਮਤਵਾਲੇ ਜੀਵ ਨੂੰ ਝੂਠ ਦੀ ਠਗ-ਬੂਟੀ ਚਮੋੜੀ ਹੋਈ ਹੈ,

ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ ॥
lab lobh muhtaaj vigootay ib tab fir pachhutaa-ee.
Being dependent on obsession of eating and greed, one is getting ruined now and repents later.
ਚਸਕੇ ਤੇ ਲਾਲਚ ਦੀ ਮੁਥਾਜੀ ਵਿਚ ਜੀਵ ਹੁਣ ਖ਼ੁਆਰ ਹੋ ਰਿਹਾ ਹੈ, ਅਤੇ ਮਗਰੋਂ ਪਸਚਾਤਾਪ ਕਰਦਾ ਹੈ।

ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥
ayk sarayvai taa gat mit paavai aavan jaan rahaa-ee. ||6||
It is only when one lovingly remembers God and attains the state of salvation, only then his cycle of birth and death ends. ||6||
ਜਦੋਂ ਮਨੁੱਖ ਪ੍ਰਭੂ ਨੂੰ ਸਿਮਰਦਾ ਹੈ , ਉਹ ਆਤਮਕ ਗਤੀ ਦੀਅਵਸਥਾ ਪ੍ਰਾਪਤ ਕਰਦਾ ਹੈ, ਤਦੋਂ ਉਸ ਦਾ ਜਨਮ-ਮਰਨ ਮੁੱਕ ਜਾਂਦਾ ਹੈ ॥੬॥

ਏਕੁ ਅਚਾਰੁ ਰੰਗੁ ਇਕੁ ਰੂਪੁ ॥
ayk achaar rang ik roop.
O’ pundit, God Himself is manifesting in all deeds, colors, and forms by pervading in all and everything.
ਹੇ ਪਾਂਡੇ! ਇਕ ਗੁਪਾਲ ਆਪ ਹੀ ਜਗਤ ਦੀ ਸਾਰੀ ਕਿਰਤ-ਕਾਰ ਕਰ ਰਿਹਾ ਹੈ, ਇਕ ਆਪ ਹੀ ਸੰਸਾਰ ਦਾ ਸਾਰਾ ਰੂਪ ਰੰਗ ਪਰਗਟ ਕਰ ਰਿਹਾ ਹੈ,

ਪਉਣ ਪਾਣੀ ਅਗਨੀ ਅਸਰੂਪੁ ॥
pa-un paanee agnee asroop.
Air, water, and fire are all His manifestations in different forms.
ਹਵਾ ਪਾਣੀ ਅੱਗ ਉਸ ਦਾ ਆਪਣਾ ਹੀ ਸਰੂਪ ਹਨ,

ਏਕੋ ਭਵਰੁ ਭਵੈ ਤਿਹੁ ਲੋਇ ॥
ayko bhavar bhavai tihu lo-ay.
Only the one Divine Soul is permeating in all the three worlds as if one bumble bee is flying through them.
ਇਕ ਗੁਪਾਲ ਦੀ ਜੋਤਿ ਹੀ ਸਾਰੇ ਜਗਤ ਵਿਚ ਪਸਰ ਰਹੀ ਹੈ।

ਏਕੋ ਬੂਝੈ ਸੂਝੈ ਪਤਿ ਹੋਇ ॥
ayko boojhai soojhai pat ho-ay.
One who understands and comprehends God is honored in His presence.
ਜੋ ਮਨੁੱਖ ਉਸ ਇੱਕ ਪ੍ਰਭੂ ਨੂੰ (ਹਰ ਥਾਂ ਵਿਆਪਕ) ਸਮਝਦਾ ਹੈ, (ਜਿਸ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ), ਉਹ ਆਦਰ-ਸਤਕਾਰ ਹਾਸਲ ਕਰਦਾ ਹੈ।

ਗਿਆਨੁ ਧਿਆਨੁ ਲੇ ਸਮਸਰਿ ਰਹੈ ॥
gi-aan Dhi-aan lay samsar rahai.
One who attains divine wisdom and focuses his mind on remembering God, dwells in the state of spiritual poise.
ਜੋ ਈਸ਼ਵਰੀ ਗਿਆਨ ਪ੍ਰਾਪਤ ਕਰਕੇ ਇੱਕ ਵਾਹਿਗੁਰੂ ਵਿਚ ਸੁਰਤ ਜੋੜ ਦਾ ਹੈ ਉਹ ਧੀਰੇ ਜੀਵਨ ਵਾਲਾ ਬਣਦਾ ਹੈ,

ਗੁਰਮੁਖਿ ਏਕੁ ਵਿਰਲਾ ਕੋ ਲਹੈ ॥
gurmukh ayk virlaa ko lahai.
But only a rare one receives divine knowledge by following the Guru’s teachings.
ਪਰ ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਰਾਹੀਂ ਈਸ਼ਵਰੀ ਗਿਆਨ ਪ੍ਰਾਪਤ ਕਰਦਾ ਹੈ।

ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ ॥
jis no day-ay kirpaa tay sukh paa-ay.
Only that person receives celestial peace, upon whom God bestows this gift through His grace,
ਕੇਵਲ ਉਹੀ ਮਨੁੱਖ ਸੁਖ ਮਾਣਦਾ ਹੈ, ਜਿਸ ਨੂੰ ਪ੍ਰਭੂ ਆਪਣੀ ਮੇਹਰ ਨਾਲ ਇਹ ਦਾਤ ਦੇਂਦਾ ਹੈ,

ਗੁਰੂ ਦੁਆਰੈ ਆਖਿ ਸੁਣਾਏ ॥੭॥
guroo du-aarai aakh sunaa-ay. ||7||
and whom He recites this understanding through the Guru. ||7||
ਅਤੇ ਜਿਸ ਨੂੰ ਗੁਰੂ ਦੀ ਰਾਹੀਂ (ਆਪਣੀ ਸਰਬ-ਵਿਆਪਕਤਾ ਦਾ ਉਪਦੇਸ਼) ਸੁਣਾਂਦਾ ਹੈ ॥੭॥

ਊਰਮ ਧੂਰਮ ਜੋਤਿ ਉਜਾਲਾ ॥
ooram Dhooram jot ujaalaa.
(O’ Pandit, enshrine the Name of God in your mind) whose divine light is enlightening the earth and the sky.
(ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ), ਧਰਤੀ ਅਤੇ ਅਕਾਸ਼ ਵਿਚ ਜਿਸ ਦੀ ਜੋਤਿ ਦਾ ਪਰਕਾਸ਼ ਹੈ,

ਤੀਨਿ ਭਵਣ ਮਹਿ ਗੁਰ ਗੋਪਾਲਾ ॥
teen bhavan meh gur gopaalaa.
God, the Divine-Guru, who is permeating throughout the three worlds,
ਜੋ ਸਭ ਤੋਂ ਵੱਡਾ ਗੋਪਾਲ ਤਿੰਨ ਭਵਨਾਂ ਵਿਚ ਵਿਆਪਕ ਹੈ,

ਊਗਵਿਆ ਅਸਰੂਪੁ ਦਿਖਾਵੈ ॥ ਕਰਿ ਕਿਰਪਾ ਅਪੁਨੈ ਘਰਿ ਆਵੈ ॥
oogvi-aa asroop dikhaavai. kar kirpaa apunai ghar aavai.
when bestowing mercy, He manifests in one’s heart and reveals His form (divine powe), then that person stops wandering and abides within the self.
ਜਦ ਉਹ ਗੋਪਾਲ ਆਪਣੀ ਕਿਰਪਾ ਕਰ ਕੇ (ਗੁਰੂ ਦੀ ਰਾਹੀਂ) ਪਰਗਟ ਹੋ ਕੇ ਜਿਸ ਨੂੰ ਆਪਣਾ (ਸਰਬ-ਵਿਆਪਕ) ਸਰੂਪ ਵਿਖਾਂਦਾ ਹੈ, ਤਾਂ ਉਹ ਮਨੁੱਖ (ਭਟਕਣਾ ਤੋਂ ਬਚ ਕੇ) ਆਪਣੇ ਆਪ ਵਿਚ ਟਿਕ ਜਾਂਦਾ ਹੈ।

ਊਨਵਿ ਬਰਸੈ ਨੀਝਰ ਧਾਰਾ ॥ ਊਤਮ ਸਬਦਿ ਸਵਾਰਣਹਾਰਾ ॥
oonav barsai neejhar Dhaaraa. ootam sabad savaaranhaaraa.
Through the Guru’s sublime words, when God, the embellisher of the world, continuously instills divine virtues in one’s heart.
ਗੁਰੂ ਦੇ ਸ੍ਰੇਸ਼ਟ ਸ਼ਬਦ ਦੀ ਰਾਹੀਂ ਜਦ ਜਗਤ ਨੂੰ ਸੋਹਣਾ ਬਨਾਣ ਵਾਲਾ ਪ੍ਰਭੂ, ਮਨੁੱਖ ਦੇ ਹਿਰਦੇ ਵਿਚ ਨੇੜੇ ਹੋ ਕੇ ਆਪਣੇ ਗੁਣਾ ਦੀ ਝੜੀ ਕਰਦਾ ਹੈ,

ਇਸੁ ਏਕੇ ਕਾ ਜਾਣੈ ਭੇਉ ॥
is aykay kaa jaanai bhay-o.
Then, that a person understands the secret about this God, and realizes that,
ਤਾਂ ਉਹ ਮਨੁੱਖ ਇਸ ਪ੍ਰਭੂ ਦਾ ਇਹ ਭੇਤ ਜਾਣ ਲੈਂਦਾ ਹੈ, ਕਿ

ਆਪੇ ਕਰਤਾ ਆਪੇ ਦੇਉ ॥੮॥
aapay kartaa aapay day-o. ||8||
He Himself is the Creator and He Himself enlightens the world with wisdom. ||8||
ਪ੍ਰਭੂ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਇਸ ਨੂੰ ਚਾਨਣ ਦੇਣ ਵਾਲਾ ਹੈ ॥੮॥

ਉਗਵੈ ਸੂਰੁ ਅਸੁਰ ਸੰਘਾਰੈ ॥
ugvai soor asur sanghaarai.
When the mind is enlightened with the teachings imparted by the Guru, then one’s vices vanish as if a new sun has risen, and one slays his inner demons.
ਜਦ ਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੀ ਰੌਸ਼ਨੀ ਪੈਦਾ ਹੁੰਦੀ ਹੈ ਤਾਂ ਮਨੁੱਖ ਆਪਣੇ ਅੰਦਰੋਂ ਕਾਮਾਦਿਕ ਵਿਕਾਰਾਂ ਨੂੰ ਮਾਰ ਮੁਕਾਂਦਾ ਹੈ।

ਊਚਉ ਦੇਖਿ ਸਬਦਿ ਬੀਚਾਰੈ ॥
oocha-o daykh sabad beechaarai.
And he realizes the supreme God by contemplating on the Guru’s word.
ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮ ਪੁਰਖ ਦਾ ਦੀਦਾਰ ਕਰ ਕੇ,)

ਊਪਰਿ ਆਦਿ ਅੰਤਿ ਤਿਹੁ ਲੋਇ ॥
oopar aad ant tihu lo-ay.
That person understands that God Himself is the savior of all from the beginning till end and in all the three worlds (universe),
ਉਹ ਮਨੁੱਖ ਫਿਰ ਇਉਂ ਸੋਚਦਾ ਹੈ ਕਿ ਜਦ ਤਕ ਸ੍ਰਿਸ਼ਟੀ ਕਾਇਮ ਹੈ ਉਹ ਪਰਮਾਤਮਾ ਸਾਰੇ ਜਗਤ ਵਿਚ ਹਰੇਕ ਦੇ ਸਿਰ ਉਤੇ ਆਪ ਰਾਖਾ ਹੈ,

ਆਪੇ ਕਰੈ ਕਥੈ ਸੁਣੈ ਸੋਇ ॥
aapay karai kathai sunai so-ay.
and (by pervading in all) God Himself does everything, speaks, and listens.
ਉਹ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਕਿਰਤ-ਕੰਮ ਕਰਦਾ ਹੈ ਬੋਲਦਾ ਹੈ ਤੇ ਸੁਣਦਾ ਹੈ,

error: Content is protected !!