ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥
boojhhu gi-aanee boojh-naa ayh akath kathaa man maahi.
O’ wise ones, understand this indescribable discourse of God in your mind.
ਹੇ ਗਿਆਨਵਾਨ! ਅਕੱਥ ਪ੍ਰਭੂ ਦੀ ਇਹ ਡੂੰਘੀ ਰਾਜ਼ ਵਾਲੀ ਗੱਲ ਆਪਣੇ ਮਨ ਵਿਚ ਸਮਝ।
ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭ ਮਾਹਿ ॥
bin gur tat na paa-ee-ai alakh vasai sabh maahi.
Even though the indescribable God resides in all, we cannot realize this reality without following the Guru’s teachings.
ਅਲੱਖ ਪ੍ਰਭੂ ਵੱਸਦਾ ਤਾਂ ਸਭ ਦੇ ਅੰਦਰ ਹੈ, ਪਰ ਇਹ ਅਸਲੀਅਤ ਗੁਰੂ ਤੋਂ ਬਿਨਾ ਨਹੀਂ ਲੱਭਦੀ।
ਸਤਿਗੁਰੁ ਮਿਲੈ ਤ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ ॥
satgur milai ta jaanee-ai jaaN sabad vasai man maahi.
We understand this when we meet the true Guru and his divine word gets enshrined in our minds.
ਜਦੋਂ ਗੁਰੂ ਮਿਲ ਪਏ ਜਦੋਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸੇ ਤਾਂ ਇਹ ਸਮਝ ਪੈਂਦੀ ਹੈ।
ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖ ਜਾਹਿ ॥
aap ga-i-aa bharam bha-o ga-i-aa janam maran dukh jaahi.
When a person’s ego is dispelled, his fear and doubt go away and then his sufferings of entire life (from birth to death) end.
ਜਿਸ ਮਨੁੱਖ ਦੀ ‘ਹਉਂ’ ਦੂਰ ਹੋ ਜਾਂਦੀ ਹੈ, (ਮਾਇਆ ਦੀ ਖ਼ਾਤਰ) ਭਟਕਣਾ ਮਿਟ ਜਾਂਦੀ ਹੈ (ਮੌਤ ਆਦਿਕ ਦਾ) ਡਰ ਮੁੱਕ ਜਾਂਦਾ ਹੈ, ਉਸ ਦੇ ਸਾਰੀ ਉਮਰ ਦੇ ਦੁੱਖ ਨਾਸ ਹੋ ਜਾਂਦੇ ਹਨ।
ਗੁਰਮਤਿ ਅਲਖੁ ਲਖਾਈਐ ਊਤਮ ਮਤਿ ਤਰਾਹਿ ॥
gurmat alakh lakhaa-ee-ai ootam mat taraahi.
Those who comprehend the incomprehensible God through the Guru’s teachings, their intellect become exalted and they swim across the worldly ocean of misery.
ਜਿਨ੍ਹਾਂ ਨੂੰ ਗੁਰੂ ਦੀ ਮੱਤ ਲਿਆਂ ਰੱਬ ਦਿੱਸ ਪੈਂਦਾ ਹੈ, ਜਿਨ੍ਹਾਂ ਦੀ ਬੁੱਧ ਉੱਜਲ ਹੋ ਜਾਂਦੀ ਹੈ ਉਹ (ਇਹਨਾਂ ਦੁੱਖਾਂ ਦੇ ਸਮੁੰਦਰ ਤੋਂ) ਤਰ ਜਾਂਦੇ ਹਨ।
ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥੧॥
naanak sohaN hansaa jap jaapahu taribhavan tisai samaahi. ||1||
O’ Nanak, remember God in such a way, so that your soul may become one with Him, in Whom the beings of the entire world are also merged. ||1||
ਹੇ ਨਾਨਕ! (ਤੂੰ ਭੀ) ਸਿਮਰਨ ਕਰ ਜਿਸ ਨਾਲ ਤੇਰੀ ਆਤਮਾ ਪ੍ਰਭੂ ਨਾਲ ਇਕ-ਰੂਪ ਹੋ ਜਾਏ,ਵੇਖ! ਤ੍ਰਿਲੋਕੀ ਦੇ ਜੀਵ ਉਸੇ ਵਿਚ ਟਿਕੇ ਹੋਏ ਹਨ ॥੧॥
ਮਃ ੩ ॥
mehlaa 3.
Third Guru:
ਮਨੁ ਮਾਣਕੁ ਜਿਨਿ ਪਰਖਿਆ ਗੁਰ ਸਬਦੀ ਵੀਚਾਰਿ ॥
man maanak jin parkhi-aa gur sabdee veechaar.
One who has examined this pearl-like mind by reflecting on the Guru’s word,
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਇਸ ਸੁੱਚੇ ਮੋਤੀ ਵਰਗੇ ਮਨ ਨੂੰ ਪਰਖ ਲਿਆ ਹੈ,
ਸੇ ਜਨ ਵਿਰਲੇ ਜਾਣੀਅਹਿ ਕਲਜੁਗ ਵਿਚਿ ਸੰਸਾਰਿ ॥
say jan virlay jaanee-ahi kaljug vich sansaar.
such persons are rarely seen in this world in the era of Kalyug.
ਅਜੇਹੇ ਬੰਦੇ ਇਸ ਸੰਸਾਰ ਵਿਚ ਜਿੱਥੇ ਵਿਕਾਰਾਂ ਦਾ ਪਹਿਰਾ ਹੈ ਬੜੇ ਘੱਟ ਵੇਖੀਦੇ ਹਨ।
ਆਪੈ ਨੋ ਆਪੁ ਮਿਲਿ ਰਹਿਆ ਹਉਮੈ ਦੁਬਿਧਾ ਮਾਰਿ ॥
aapai no aap mil rahi-aa ha-umai dubiDhaa maar.
He remains absorbed within the self by conquering his ego and duality.
ਉਹ ਹਉਮੈ ਤੇ ਮੇਰ-ਤੇਰ ਨੂੰ ਮਾਰ ਕੇ ‘ਆਪੇ’ ਨਾਲ ਮਿਲਿਆ ਰਹਿੰਦਾ ਹੈ।
ਨਾਨਕ ਨਾਮਿ ਰਤੇ ਦੁਤਰੁ ਤਰੇ ਭਉਜਲੁ ਬਿਖਮੁ ਸੰਸਾਰੁ ॥੨॥
naanak naam ratay dutar taray bha-ojal bikham sansaar. ||2||
O’ Nanak! those who are imbued with God’s Name, swim across the dreadful worldly ocean of vices which is very difficult to cross over. ||2||
ਹੇ ਨਾਨਕ! ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਹਨ ਉਹ ਇਸ ਡਰਾਉਣੇ ਸੰਸਾਰ-ਸਮੁੰਦਰ ਤੋਂ ਲੰਘ ਜਾਂਦੇ ਹਨ ਜਿਸ ਨੂੰ ਤਰਨਾ ਬੜਾ ਔਖਾ ਹੈ ॥੨॥
ਪਉੜੀ ॥
pa-orhee.
Pauree:
ਮਨਮੁਖ ਅੰਦਰੁ ਨ ਭਾਲਨੀ ਮੁਠੇ ਅਹੰਮਤੇ ॥
manmukh andar na bhaalnee muthay ahamtay.
Deceived by their ego, the self-willed people do not search their own inner self.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਉਮੈ ਦੇ ਠੱਗੇ ਹੋਏ ਆਪਣਾ ਮਨ ਨਹੀਂ ਖੋਜਦੇ।
ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ ॥
chaaray kundaaN bhav thakay andar tikh tatay.
Tormented by the fire of worldly desires, they wander everywhere (for the sake of Maya) and grow weary.
ਅੰਦਰੋਂ ਤ੍ਰਿਸ਼ਨਾ ਨਾਲ ਸੜੇ ਹੋਏ (ਹੋਣ ਕਰਕੇ) (ਮਾਇਆ ਦੀ ਖ਼ਾਤਰ) ਚੌਹੀਂ ਪਾਸੀਂ ਭਟਕ ਭਟਕ ਕੇ ਥੱਕ ਜਾਂਦੇ ਹਨ।
ਸਿੰਮ੍ਰਿਤਿ ਸਾਸਤ ਨ ਸੋਧਨੀ ਮਨਮੁਖ ਵਿਗੁਤੇ ॥
simrit saasat na soDhnee manmukh vigutay.
These self-willed persons do not reflect on Simritis and Shastras (holy books), and are ruined by following their own selfish ways.
ਸਿੰਮ੍ਰਿਤੀਆਂ ਸ਼ਾਸਤ੍ਰਾਂ (ਧਰਮ-ਪੁਸਤਕਾਂ) ਨੂੰ ਗਹੁ ਨਾਲ ਨਹੀਂ ਖੋਜਦੇ ਤੇ (ਧਰਮ-ਪੁਸਤਕਾਂ ਦੇ ਥਾਂ ਆਪਣੇ) ਮਨ ਦੇ ਪਿੱਛੇ ਤੁਰ ਕੋ ਖ਼ੁਆਰ ਹੁੰਦੇ ਹਨ।
ਬਿਨੁ ਗੁਰ ਕਿਨੈ ਨ ਪਾਇਓ ਹਰਿ ਨਾਮੁ ਹਰਿ ਸਤੇ ॥
bin gur kinai na paa-i-o har naam har satay.
Nobody has ever realized the eternal God and His eternal Name without following the Guru’s teachings.
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੇ ਉਸ ਦਾ ਨਾਮ ਗੁਰੂ ਦੀ ਸਰਨ ਆਉਣ ਤੋਂ ਬਿਨਾ ਕਿਸੇ ਨੇ ਭੀ ਨਹੀਂ ਲੱਭਾ।
ਤਤੁ ਗਿਆਨੁ ਵੀਚਾਰਿਆ ਹਰਿ ਜਪਿ ਹਰਿ ਗਤੇ ॥੧੯॥
tat gi-aan veechaari-aa har jap har gatay. ||19||
After pondering over the divine wisdom, I have come to the conclusion that liberation from vices is achieved only by meditating on God’s Name. ||19||
ਅਸਾਂ ਅਸਲ ਵਿਚਾਰ ਦੀ ਇਹ ਗੱਲ ਲੱਭੀ ਹੈ ਕਿ ਪਰਮਾਤਮਾ ਦਾ ਨਾਮ ਜਪਿਆਂ ਹੀ ਮਨੁੱਖ ਦੀ ਮੁਕਤੀ ਹੋ ਜਾਂਦੀ ਹੈ ॥੧੯॥
ਸਲੋਕ ਮਃ ੨ ॥
salok mehlaa 2.
Shalok, Second Guru:
ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥
aapay jaanai karay aap aapay aanai raas.
God Himself creates the beings and knows all about them and He Himself completes their tasks.
ਪ੍ਰਭੂ ਆਪ ਹੀ ਜੀਵਾਂ ਦੇ ਦਿਲਾਂ ਦੀ ਜਾਣਦਾ ਹੈ ਉਹ ਆਪ ਹੀ ਇਹਨਾਂ ਨੂੰ ਪੈਦਾ ਕਰਦਾ ਹੈ, ਆਪ ਹੀ ਜੀਵਾਂ ਦੇ ਕਾਰਜ ਸਿਰੇ ਚਾੜ੍ਹਦਾ ਹੈ।
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥
tisai agai naankaa khali-ay keechai ardaas. ||1||
O’ Nanak! we should respectfully stand and pray before Him. ||1||
ਹੇ ਨਾਨਕ! ਉਸ ਪ੍ਰਭੂ ਅੱਗੇ ਖਲੋ ਕੇ ਹੀ ਅਦਬ ਸਰਧਾ ਨਾਲ ਅਰਜ਼ੋਈ ਕਰਨੀ ਚਾਹੀਦੀ ਹੈ ॥੧॥
ਮਃ ੧ ॥
mehlaa 1.
First Guru:
ਜਿਨਿ ਕੀਆ ਤਿਨਿ ਦੇਖਿਆ ਆਪੇ ਜਾਣੈ ਸੋਇ ॥
jin kee-aa tin daykhi-aa aapay jaanai so-ay.
He, who has created this world, has also looked after it, and He Himself knows all about them.
ਜਿਸ ਪਰਮਾਤਮਾ ਨੇ ਜਗਤ ਪੈਦਾ ਕੀਤਾ ਹੈ, ਉਸ ਨੇ ਹੀ ਇਸ ਦੀ ਸੰਭਾਲ ਕੀਤੀ ਹੋਈ ਹੈ, ਉਹ ਆਪ ਹੀ (ਹਰੇਕ ਦੇ ਦਿਲ ਦੀ) ਜਾਣਦਾ ਹੈ।
ਕਿਸ ਨੋ ਕਹੀਐ ਨਾਨਕਾ ਜਾ ਘਰਿ ਵਰਤੈ ਸਭੁ ਕੋਇ ॥੨॥
kis no kahee-ai naankaa jaa ghar vartai sabh ko-ay. ||2||
O’ Nanak, to whom should we ask for anything, when God resides in each and every heart? ||2||
ਹੇ ਨਾਨਕ! ਜਦੋਂ ਪਰਮਾਤਮਾ ਹਰੇਕ ਦੇ ਹਿਰਦੇ-ਘਰ ਵਿਚ ਮੌਜੂਦ ਹੈ, ਤਾਂ ਉਸ ਤੋਂ ਬਿਨਾ ਕਿਸ ਅੱਗੇ ਅਰਜ਼ੋਈ ਕਰੀਏ ॥੨॥
ਪਉੜੀ ॥
pa-orhee.
Pauree:
ਸਭੇ ਥੋਕ ਵਿਸਾਰਿ ਇਕੋ ਮਿਤੁ ਕਰਿ ॥
sabhay thok visaar iko mit kar.
O’ mortal, forget about all other things and make God alone as your friend.
ਹੇ ਜੀਵ, ਹੋਰ ਸਭ ਚੀਜ਼ਾਂ (ਦਾ ਮੋਹ) ਵਿਸਾਰ ਕੇ ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ|
ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ ॥
man tan ho-ay nihaal paapaa dahai har.
Your mind and body would be delighted, because God burns away all the sins.
ਤੇਰਾ ਮਨ ਖਿੜ ਆਵੇਗਾ ਤੇਰਾ ਸਰੀਰ ਹੌਲਾ-ਫੁੱਲ ਹੋ ਜਾਇਗਾ (ਕਿਉਂਕਿ) ਪਰਮਾਤਮਾ ਸਾਰੇ ਪਾਪ ਸਾੜ ਦੇਂਦਾ ਹੈ।
ਆਵਣ ਜਾਣਾ ਚੁਕੈ ਜਨਮਿ ਨ ਜਾਹਿ ਮਰਿ ॥
aavan jaanaa chukai janam na jaahi mar.
You will not take birth to die again; yes your cycle of birth and death will end.
(ਜਗਤ ਵਿਚ ਤੇਰਾ) ਜੰਮਣਾ ਮਰਨਾ ਮੁੱਕ ਜਾਇਗਾ, ਤੂੰ ਮੁੜ ਮੁੜ ਨਹੀਂ ਜੰਮੇ ਮਰੇਂਗਾ।
ਸਚੁ ਨਾਮੁ ਆਧਾਰੁ ਸੋਗਿ ਨ ਮੋਹਿ ਜਰਿ ॥
sach naam aaDhaar sog na mohi jar.
Make God’s Name as your support, you would not burn in sorrow and worldly attachment.
ਪ੍ਰਭੂ ਦੇ ਨਾਮ ਨੂੰ ਆਸਰਾ ਬਣਾ, ਤੂੰ ਚਿੰਤਾ ਵਿਚ ਤੇ ਮੋਹ ਵਿਚ ਨਹੀਂ ਸੜੇਂਗਾ।
ਨਾਨਕ ਨਾਮੁ ਨਿਧਾਨੁ ਮਨ ਮਹਿ ਸੰਜਿ ਧਰਿ ॥੨੦॥
naanak naam niDhaan man meh sanj Dhar. ||20||
O’ Nanak, amass the treasure of Naam in your mind. ||20||
ਹੇ ਨਾਨਕ! ਪਰਮਾਤਮਾ ਦਾ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਇਕੱਠਾ ਕਰ ਰੱਖ ॥੨੦॥
ਸਲੋਕ ਮਃ ੫ ॥
salok mehlaa 5.
Shalok, Fifth Guru:
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ ॥
maa-i-aa manhu na veesrai maaNgai dammaa damm.
One from whose mind Maya is never forsaken and who keeps asking for it with each and every breath,
ਜਿਸ ਮਨੁੱਖ ਨੂੰ ਮਨੋਂ ਮਾਇਆ ਨਹੀਂ ਭੁੱਲਦੀ, ਜੋ ਸੁਆਸ-ਸੁਆਸ ਮਾਇਆ ਹੀ ਮੰਗਦਾ ਹੈ,
ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ ॥੧॥
so parabh chit na aavee naanak nahee karamm. ||1||
and does not remember God; O’ Nanak! consider that he is not blessed with good destiny. ||1||
ਜਿਸ ਨੂੰ ਉਹ ਪਰਮਾਤਮਾ ਕਦੇ ਚੇਤੇ ਨਹੀਂ ਆਉਂਦਾ; ਹੇ ਨਾਨਕ! (ਇਹ ਜਾਣੋ ਕਿ) ਉਸ ਦੇ ਭਾਗ ਚੰਗੇ ਨਹੀਂ ਹਨ ॥੧॥
ਮਃ ੫ ॥
mehlaa 5.
Fifth Guru:
ਮਾਇਆ ਸਾਥਿ ਨ ਚਲਈ ਕਿਆ ਲਪਟਾਵਹਿ ਅੰਧ ॥
maa-i-aa saath na chal-ee ki-aa laptaavahi anDh.
O’ ignorant mortal, the worldly wealth would not accompany you in the end, therefore why are you clinging to it?
ਹੇ ਅਗਿਆਨੀ (ਜੀਵ)! ਤੂੰ (ਮੁੜ ਮੁੜ) ਮਾਇਆ ਨੂੰ ਕਿਉਂ ਚੰਬੜਦਾ ਹੈਂ? ਇਹ ਤਾਂ ਕਦੇ ਕਿਸੇ ਦੇ ਨਾਲ ਨਹੀਂ ਜਾਂਦੀ।
ਗੁਰ ਕੇ ਚਰਣ ਧਿਆਇ ਤੂ ਤੂਟਹਿ ਮਾਇਆ ਬੰਧ ॥੨॥
gur kay charan Dhi-aa-ay too tooteh maa-i-aa banDh. ||2||
Follow the Guru’s teachings, so that your bonds of Maya may get broken. ||2||
ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ ਤਾਂ ਜੋ ਤੇਰੇ ਮਾਇਆ ਦੇ ਜੂੜ ਟੁੱਟ ਜਾਣ ॥੨॥
ਪਉੜੀ ॥
pa-orhee.
Pauree:
ਭਾਣੈ ਹੁਕਮੁ ਮਨਾਇਓਨੁ ਭਾਣੈ ਸੁਖੁ ਪਾਇਆ ॥
bhaanai hukam manaa-i-on bhaanai sukh paa-i-aa.
One who has been inspired by God to obey His will, has found inner peace by living according to His will.
ਪਰਮਾਤਮਾ ਨੇ (ਜਿਸ ਮਨੁੱਖ ਤੋਂ) ਆਪਣੀ ਰਜ਼ਾ ਵਿਚ ਆਪਣਾ ਹੁਕਮ ਮਨਵਾਇਆ ਹੈ ਉਸ ਮਨੁੱਖ ਨੇ ਰਜ਼ਾ ਵਿਚ ਰਹਿ ਕੇ ਸੁਖ ਲੱਭਿਆ ਹੈ।
ਭਾਣੈ ਸਤਿਗੁਰੁ ਮੇਲਿਓਨੁ ਭਾਣੈ ਸਚੁ ਧਿਆਇਆ ॥
bhaanai satgur mayli-on bhaanai sach Dhi-aa-i-aa.
In His will, whom God has united with the Guru, he lovingly remembers God as per His will.
ਉਸ ਪ੍ਰਭੂ ਨੇ ਆਪਣੀ ਰਜ਼ਾ ਵਿਚ ਜਿਸ ਮਨੁੱਖ ਨੂੰ ਗੁਰੂ ਮਿਲਾਇਆ ਹੈ ਉਹ ਮਨੁੱਖ ਰਜ਼ਾ ਵਿਚ ਰਹਿ ਕੇ ‘ਨਾਮ’ ਸਿਮਰਦਾ ਹੈ।
ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥
bhaanay jayvad hor daat naahee sach aakh sunaa-i-aa.
The Guru has proclaimed this truth that there is no greater gift than to live in accordance with God’s will.
ਪ੍ਰਭੂ ਦੀ ਰਜ਼ਾ ਸਵੀਕਾਰ ਕਰਨ ਜਿੱਡੀ ਵੱਡੀ ਹੋਰ ਕੋਈ ਬਖ਼ਸ਼ੀਸ਼ ਨਹੀਂ। ਗੁਰੂ ਜੀ ਨੇ ਇਹ ਸਚ ਆਖ ਕੇ ਸੁਣਾਇਆ ਹੈ।
ਜਿਨ ਕਉ ਪੂਰਬਿ ਲਿਖਿਆ ਤਿਨ ਸਚੁ ਕਮਾਇਆ ॥
jin ka-o poorab likhi-aa tin sach kamaa-i-aa.
They alone earn the wealth of Naam, who are preordained for it.
ਉਹੀ ਨਾਮ’ ਸਿਮਰਦੇ ਹਨ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਮੁੱਢ ਤੋਂ ਲਿਖਿਆ ਹੋਇਆ ਹੈ l
ਨਾਨਕ ਤਿਸੁ ਸਰਣਾਗਤੀ ਜਿਨਿ ਜਗਤੁ ਉਪਾਇਆ ॥੨੧॥
naanak tis sarnaagatee jin jagat upaa-i-aa. ||21||
O’ Nanak, remain in the refuge of God who has created the world. ||21||
ਹੇ ਨਾਨਕ! ਉਸ ਪ੍ਰਭੂ ਦੀ ਸਰਨ ਵਿਚ ਰਹੁ ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ ॥੨੧॥
ਸਲੋਕ ਮਃ ੩ ॥
salok mehlaa 3.
Shalok, Third Guru:
ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ ॥
jin ka-o andar gi-aan nahee bhai kee naahee bind.
Those who do not have any divine wisdom in them, and also do not have even a bit of God’s fear,
ਜਿਨ੍ਹਾਂ ਮਨੁੱਖਾਂ ਦੇ ਅੰਦਰ ਬ੍ਰਹਮਬੋਧ ਨਹੀਂ, ਤੇ ਨਾਂ ਹੀ ਪਰਮਾਤਮਾ ਦਾ ਭੋਰਾ ਭਰ ਡਰ ਹੈ ,
ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ ॥੧॥
naanak mu-i-aa kaa ki-aa maarnaa je aap maaray govind. ||1||
O’ Nanak! what is the use of punishing such spiritually dead persons, when God Himself has punished them because of their deeds? ||1||
ਹੇ ਨਾਨਕ! ਉਹਨਾਂ ਨੂੰ (ਮਾਨੋ) ਰੱਬ ਨੇ ਆਪ ਆਤਮਕ ਮੌਤੇ ਮਾਰ ਦਿੱਤਾ ਹੈ, ਇਹਨਾਂ ਮੁਇਆਂ ਨੂੰ (ਏਦੂੰ ਵਧੀਕ) ਕਿਸੇ ਹੋਰ ਨੇ ਕੀਹ ਮਾਰਨਾ ਹੈ? ॥੧॥
ਮਃ ੩ ॥
mehlaa 3.
Third Guru:
ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥
man kee patree vaachnee sukhee hoo sukh saar.
One should examine the almanac of his own mind, by doing so one enjoys the supreme bliss and all comforts.
ਆਪਣੇ ਮਨ ਦੀ ਪੱਤ੍ਰੀ ਪੜ੍ਹਨੀ ਚਾਹੀਦੀ ਹੈ (ਕਿ ਇਸ ਦੀ ਕੇਹੜੇ ਵੇਲੇ ਕੀਹ ਹਾਲਤ ਹੈ; ਇਹ ਪੱਤ੍ਰੀ ਵਾਚਣ ਨਾਲ) ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।
ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ ॥
so baraahman bhalaa aakhee-ai je boojhai barahm beechaar.
That Brahmin should be called (truly) noble who understands and reflects on divine wisdom.
ਉਸ ਬ੍ਰਾਹਮਣ ਨੂੰ ਚੰਗਾ ਜਾਣੋ ਜੋ ਰੱਬੀ ਵਿਚਾਰ ਨੂੰ ਸਮਝਦਾ ਹੈ ।
ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥
har saalaahay har parhai gur kai sabad veechaar.
A Brahmin, who sings the praises of God and reads about divine knowledge by reflecting on the Guru’s word,
ਜੋ (ਬ੍ਰਾਹਮਣ) ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਪ੍ਰਭੂ ਦਾ ਨਾਮ ਪੜ੍ਹਦਾ ਹੈ,