PAGE 469

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
anDhee rayat gi-aan vihoonee bhaahi bharay murdaar.
Their subjects are ignorant due to lack of knowledge, they are filled with the fire of worldly desires, and they are spiritually dead.
ਪਰਜਾ ਗਿਆਨ ਤੋਂ ਸੱਖਣੀ (ਹੋਣ ਦੇ ਕਾਰਣ), ਮਾਨੋ ਅੰਨ੍ਹੀ ਹੋਈ ਹੋਈ ਹੈ ਅਤੇ ਤ੍ਰਿਸ਼ਨਾ (ਅੱਗ) ਦੀ ਚੱਟੀ ਭਰ ਰਹੀ ਹੈ।

ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥
gi-aanee nacheh vaajay vaaveh roop karahi seegaar.
The so called wise, simply dance and play their musical instruments, adorning themselves with beautiful decorations.
ਜੋ ਮਨੁੱਖ ਆਪਣੇ ਆਪ ਨੂੰ ਗਿਆਨ-ਵਾਨ (ਉਪਦੇਸ਼ਕ) ਅਖਵਾਂਦੇ ਹਨ, ਉਹ ਨੱਚਦੇ ਹਨ, ਵਾਜੇ ਵਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਭੇਸ ਵਟਾਂਦੇ ਹਨ ਤੇ ਸ਼ਿੰਗਾਰ ਕਰਦੇ ਹਨ;

ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥
oochay kookeh vaadaa gaavahi joDhaa kaa veechaar.
They shout out loud, while sing about the past battles and epics of the heros.
ਉਹ ਉੱਚੀ ਉੱਚੀ ਕੂਕਦੇ ਹਨ, ਜੁੱਧਾਂ ਦੇ ਪਰਸੰਗ ਸੁਣਾਂਦੇ ਹਨ ਅਤੇ ਜੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਹਨ l

ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥
moorakh pandit hikmat hujat sanjai karahi pi-aar
The foolish scholars and pundits love to gather worldly wealth by clever arguments and tricks.
ਬੇਵਕੂਫ ਆਪਣੇ ਆਪ ਨੂੰ ਵਿਦਵਾਨ ਆਖਦੇ ਹਨ ਅਤੇ ਚਲਾਕੀਆਂ ਤੇ ਢੁੱਚਰਾਂ ਨਾਲ ਧਨ ਇਕੱਤਰ ਕਰਨ ਨਾਲ ਉਨ੍ਹਾਂ ਦਾ ਪ੍ਰੇਮ ਹੈ।

ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥
Dharmee Dharam karahi gaavaaveh mangeh mokh du-aar.
The righteous people lose the merit of their righteousness by asking God for salvation in return.
ਨੇਕ ਬੰਦੇ ਮੁਕਤੀ ਦੇ ਦਰ ਦੀ ਜਾਚਨਾ ਕਰਨ ਕਰਕੇ ਆਪਣੇ ਨੇਕ ਕੰਮਾਂ ਨੂੰ ਗਵਾ ਲੈਂਦੇ ਹਨ।

ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥
jatee sadaaveh jugat na jaaneh chhad baheh ghar baar.
They call themselves celibate, and abandon their homes, but they do not know the true way of life.
ਆਪਣੇ ਆਪ ਨੂੰ ਜਤੀ ਅਖਵਾਂਦੇ ਹਨ, ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ, ਵੇਖੋ-ਵੇਖੀ ਘਰ-ਘਾਟ ਛੱਡ ਜਾਂਦੇ ਹਨ।

ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥
sabh ko pooraa aapay hovai ghat na ko-ee aakhai.
Everyone calls himself perfect; none call themselves imperfect.
ਹਰ ਕੋਈ ਆਪਣੇ ਆਪ ਨੂੰ ਪੂਰਨ ਸਮਝਦਾ ਹੈ। ਕੋਈ ਭੀ ਆਪਣੇ ਆਪ ਨੂੰ ਘੱਟ ਨਹੀਂ ਕਹਿੰਦਾ।

ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥
pat parvaanaa pichhai paa-ee-ai taa naanak toli-aa jaapai. ||2||
O’ Nanak, a person’s true merit would be known only when that person is judged against the measure of his honor received in God’s court.
ਪਰ ਹੇ ਨਾਨਕ! ਉਹੀ ਮਨੁੱਖ ਊਣਤਾ-ਰਹਿਤ ਹੈ, ਜਿਸ ਨੂੰ ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲੇ l

ਮਃ ੧ ॥
mehlaa 1.
Salok, By the First Guru:

ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥
vadee so vajag naankaa sachaa vaykhai so-ay.
O’ Nanak, what God has ordained would certainly happen because He himself is seeing to it (that everything is happening according to His command).
ਹੇ ਨਾਨਕ! ਜੋ ਗੱਲ ਰੱਬ ਵਲੋਂ ਥਾਪੀ ਜਾ ਚੁਕੀ ਹੈ ਉਹੀ ਹੋ ਕੇ ਰਹੇਗੀ, ਉਹ ਸੱਚਾ ਵਾਹਿਗੁਰੂ ਸਾਰਾ ਕੁਛ ਦੇਖਦਾ ਹੈ l

ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥
sabhnee chhaalaa maaree-aa kartaa karay so ho-ay.
Everyone makes great efforts to do things according to their wishes, but that alone happens which the Creator does.
ਸਾਰੇ ਜੀਵ ਆਪੋ ਆਪਣਾ ਜ਼ੋਰ ਲਾਂਦੇ ਹਨ, ਪਰ ਹੁੰਦੀ ਉਹੀ ਹੈ ਜੋ ਕਰਤਾਰ ਕਰਦਾ ਹੈ।

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥
agai jaat na jor hai agai jee-o navay.
In the God’s court, social status and power means nothing, because there, one has to deal with entirely new persons.(who are not swayed by anybody’s status)
ਪ੍ਰਲੋਕ ਵਿੱਚ ਜਾਤੀ ਅਤੇ ਬਲ ਦਾ ਕੋਈ ਮੁੱਲ ਨਹੀਂ। ਏਦੂੰ ਮਗਰੋਂ, ਪ੍ਰਾਣੀ ਦਾ ਨਵਿਆਂ ਜੀਵਾਂ ਨਾਲ ਵਾਹ ਪੈਂਦਾ ਹੈ।

ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥
jin kee laykhai pat pavai changay say-ee kay-ay. ||3||
Only those few are considered good or virtuous, who are bestowed with honor when their account is examined in God’s court.
ਓਥੇ ਉਹੋ ਕੋਈ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਕਰਮਾਂ ਦਾ ਲੇਖਾ ਹੋਣ ਵੇਲੇ ਆਦਰ ਮਿਲਦਾ ਹੈ l

ਪਉੜੀ ॥
pa-orhee.
Pauree:

ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
Dhur karam jinaa ka-o tuDh paa-i-aa taa tinee khasam Dhi-aa-i-aa.
O’ God, only those have meditated on You with loving devotion, who are so preordained.
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਉੱਤੇ ਤੂੰ ਧੁਰੋਂ ਬਖ਼ਸ਼ਸ਼ ਕੀਤੀ ਹੈ, ਉਹਨਾਂ ਨੇ ਹੀ ਤੈਨੂੰ ਸਿਮਰਿਆ ਹੈ।

ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥
aynaa jantaa kai vas kichh naahee tuDh vaykee jagat upaa-i-aa.
Nothing is in the power of these beings; You have created this world with people of diverse capabilities and inclinations.
ਇਹਨਾਂ ਜੀਵਾਂ ਦੇ ਆਪਣੇ ਇਖ਼ਤਿਆਰ ਕੁਝ ਨਹੀਂ ਹੈ। ਤੂੰ ਰੰਗਾ-ਰੰਗ ਦਾ ਜਗਤ ਪੈਦਾ ਕੀਤਾ ਹੈ;

ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥
iknaa no tooN mayl laihi ik aaphu tuDh khu-aa-i-aa.
Some, You unite with Yourself, and some, You lead astray.
ਕਈਆਂ ਨੂੰ ਤੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ ਅਤੇ ਕਈਆਂ ਨੂੰ ਤਾਂ ਤੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ।

ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥
gur kirpaa tay jaani-aa jithai tuDh aap bujhaa-i-aa.
The one to whom You have revealed Yourself, has realized You through the Guru’s grace.
ਜਿਸ ਮਨੁੱਖ ਨੂੰ ਤੂੰ ਆਪਣੇ ਆਪ ਦੀ ਸੂਝ ਪਾ ਦਿੱਤੀ ਹੈ, ਉਸ ਨੇ ਸਤਿਗੁਰੂ ਦੀ ਮਿਹਰ ਨਾਲ ਤੈਨੂੰ ਪਛਾਣ ਲਿਆ ਹੈ,

ਸਹਜੇ ਹੀ ਸਚਿ ਸਮਾਇਆ ॥੧੧॥
sehjay hee sach samaa-i-aa. ||11||
He has imperceptibly merged in You.
ਅਤੇ ਉਹ ਸਹਿਜ ਸੁਭਾਇ ਹੀ (ਆਪਣੇ) ਅਸਲੇ ਵਿਚ ਇਕ-ਮਿਕ ਹੋ ਗਿਆ ਹੈ

ਸਲੋਕੁ ਮਃ ੧ ॥
salok mehlaa 1.
Salok, First Guru:

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥
dukh daaroo sukh rog bha-i-aa jaa sukh taam na ho-ee.
O’ God, how strange is this world of Yours, where suffering becomes the remedy, and pleasure becomes an ailment. Where there is bliss, there is no sorrow .
ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ ਬਿਪਤਾ ਜੀਵਾਂ ਦੇ ਰੋਗਾਂ ਦਾ ਇਲਾਜ (ਬਣ ਜਾਂਦੀ) ਹੈ, ਅਤੇ ਸੁਖ ਉਹਨਾਂ ਲਈ ਦੁੱਖ ਦਾ ਕਾਰਨ ਹੋ ਜਾਂਦਾ ਹੈ। ਪਰ ਜੇ ਅਸਲੀ ਆਤਮਕ ਸੁਖ ਮਿਲ ਜਾਏ, ਤਾਂ ਦੁੱਖ ਨਹੀਂ ਰਹਿੰਦਾ।

ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥
tooN kartaa karnaa mai naahee jaa ha-o karee na ho-ee. ||1||
O’ God, You are the creator and doer of everything, I am nothing. Even if I try, nothing happens.
ਤੂੰ ਕਰਨਹਾਰ ਹੈਂ, ਮੈਂ ਕੁਝ ਨਹੀਂ ਕਰ ਸਕਦਾ। ਜੇਕਰ ਮੈਂ ਕੁਝ ਕਰਨ ਦੀ ਕੋਸ਼ਿਸ਼ ਭੀ ਕਰਾਂ, ਤਾਂ ਭੀ ਕੁਝ ਨਹੀਂ ਬਣਦਾ।

ਬਲਿਹਾਰੀ ਕੁਦਰਤਿ ਵਸਿਆ ॥
balihaaree kudrat vasi-aa.
O’ all pervading Creator, I dedicate myself to You.
ਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ,

ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥
tayraa ant na jaa-ee lakhi-aa. ||1|| rahaa-o.
Your limits cannot be known.
ਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ,

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥
jaat meh jot jot meh jaataa akal kalaa bharpoor rahi-aa.
Your Light is pervading throughout the universe, and You are seen as the Light in all the creatures. Your almighty power is pervading in all.
ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਵੱਸ ਰਿਹਾ ਹੈ, ਸਾਰੇ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ, ਤੂੰ ਸਭ ਥਾਈਂ ਇਕ-ਰਸ ਵਿਆਪਕ ਹੈਂ।

ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਹ੍ਹਿਉ ਜਿਨਿ ਕੀਤੀ ਸੋ ਪਾਰਿ ਪਇਆ ॥
tooN sachaa saahib sifat su-aaliha-o jin keetee so paar pa-i-aa.
O’ God, You are the True Master; Your Praise is so beautiful. One who sings Your praises, is carried across the world ocean of vices.
ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀਆਂ ਸੋਹਣੀਆਂ ਵਡਿਆਈਆਂ ਹਨ। ਜਿਸ ਜਿਸ ਨੇ ਤੇਰੇ ਗੁਣ ਗਾਏ ਹਨ, ਉਹ ਸੰਸਾਰ-ਸਮੁੰਦਰ ਤੋਂ ਤਰ ਗਿਆ ਹੈ।

ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥
kaho naanak kartay kee-aa baataa jo kichh karnaa so kar rahi-aa. ||2||
O’ Nanak, sing the praises of the Creator; whatever He likes to do, He is doing.
ਹੇ ਨਾਨਕ! ਕਰਤਾਰ ਦੀ ਸਿਫ਼ਤਿ-ਸਾਲਾਹ ਕਰ, ਪ੍ਰਭੂ ਜੋ ਕੁਝ ਕਰਨਾ ਚੰਗਾ ਸਮਝਦਾ ਹੈ ਉਹ ਕਰ ਰਿਹਾ ਹੈ

ਮਃ ੨ ॥
mehlaa 2.
Salok, Second Guru:

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥
jog sabdaN gi-aan sabdaN bayd sabdaN baraahmaneh.
The real duty of a Yogi is to obtain divine wisdom; and the duty of a Brahmin (The Hindu priest) is to study and reflect on Vedas.
ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ। ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ।

ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
khatree sabdaN soor sabdaN soodar sabdaN paraa kirteh.
The duty of the Kshatriya is to fight bravely in the battlefield, and the duty of the Shudras is to serve others.
ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ, ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ।

ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥
sarab sabdaN ayk sabdaN jay ko jaanai bhay-o. naanak taa kaa daas hai so-ee niranjan day-o. ||3||
But the duty of all is to meditate on God’s Name. Nanak is the servant of that one who knows this secret because he is the embodiment of immaculate God.
ਪਰ ਸਾਰਿਆਂ ਦਾ ਮੁੱਖ-ਧਰਮ ਇਹ ਹੈ ਕਿ ਇਕ ਪ੍ਰਭੂ ਦਾ ਸਿਮਰਨ ਕਰੀਏ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ, ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਪ੍ਰਭੂ ਦਾ ਰੂਪ ਹੈ l

ਮਃ ੨ ॥
mehlaa 2.
Salok, Second Guru:

ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
ayk krisanN sarab dayvaa dayv dayvaa ta aatmaa.
The one God is the supreme soul of all gods.
ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ।

ਆਤਮਾ ਬਾਸੁਦੇਵਸ੍ਯ੍ਯਿ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥
aatmaa baasdayvsi-y jay ko jaanai bhay-o. naanak taa kaa daas hai so-ee niranjan day-o. ||4||
One who understands the mystery, that the soul itself is God, he is the embodiment of Immaculate God and Nanak is servant to him.
ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਦ ਜਾਣ ਲੈਂਦਾ ਹੈ, ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਪਰਮਾਤਮਾ ਦਾ ਰੂਪ ਹੈ

ਮਃ ੧ ॥
mehlaa 1.
Salok, First Guru:

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥
kumbhay baDhaa jal rahai jal bin kumbh na ho-ay.
Just as water remains confined within the pitcher, but without water, the pitcher could not have been formed.
ਜਿਸ ਤਰ੍ਹਾਂ ਘੜੇ ਵਿੱਚ ਬੱਝਿਆ ਹੋਇਆ ਪਾਣੀ ਟਿਕਿਆ ਰਹਿੰਦਾ ਹੈ, ਪ੍ਰੰਤੂ ਪਾਣੀ ਦੇ ਬਗੈਰ ਘੜਾ ਨਹੀਂ ਬਣਦਾ,

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥
gi-aan kaa baDhaa man rahai gur bin gi-aan na ho-ay. ||5||
Similarly, the mind is kept away from the vices by the divine knowledge, but the divine knowledge cannot be obtained without the teachings of the Guru.
ਏਸੇ ਤਰ੍ਹਾਂ ਗੁਰੂ ਦੇ ਉਪਦੇਸ਼ ਦਾ ਬੱਝਾ ਹੋਇਆ ਹੀ ਮਨ ਇਕ ਥਾਂ ਟਿਕਿਆ ਰਹਿ ਸਕਦਾ ਹੈ, ਅਤੇ ਵਿਕਾਰਾਂ ਵਲ ਨਹੀਂ ਦੌੜਦਾ ਪ੍ਰੰਤੂ ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ ॥

ਪਉੜੀ ॥
pa-orhee.
Pauree:

ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
parhi-aa hovai gunahgaar taa omee saaDh na maaree-ai.
If an educated person is a sinner, he will be punished, but a virtuous person, though illiterate, cannot be punished.
ਜੇ ਪੜ੍ਹਿਆ-ਲਿਖਿਆ ਮਨੁੱਖ ਮੰਦ-ਕਰਮੀ ਹੋ ਜਾਏ ਤਾਂ ਉਸ ਨੂੰ ਮਾਰ ਪੈਂਦੀ ਹੈ, ਪ੍ਰੰਤੂ ਜੇ ਅਨਪੜ੍ਹ ਮਨੁੱਖ ਨੇਕ ਹੈ ਤਾਂ ਉਸ ਨੂੰ ਮਾਰ ਨਹੀਂ ਪੈਂਦੀ।

ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥
jayhaa ghaalay ghaalnaa tayvayho naa-o pachaaree-ai.
As are the deeds done, so is the reputation one acquires.
ਮਨੁੱਖ ਜਿਹੋ ਜਿਹੀ ਕਰਤੂਤ ਕਰਦਾ ਹੈ, ਉਸ ਦਾ ਉਹੋ ਜਿਹਾ ਹੀ ਨਾਮ ਉੱਘਾ ਹੋ ਜਾਂਦਾ ਹੈ;

ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
aisee kalaa na khaydee-ai jit dargeh ga-i-aa haaree-ai.
So do not play such a game, which will bring you to lose the game of human birth in God’s court.
ਤਾਂ ਤੇ ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਕਰਕੇ ਦਰਗਾਹ ਵਿਚ ਜਾ ਕੇ ਮਨੁੱਖਾ ਜਨਮ ਦੀ ਬਾਜ਼ੀ ਹਾਰ ਬੈਠੀਏ।

ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥
parhi-aa atai omee-aa veechaar agai veechaaree-ai.
The accounts of the educated and the illiterate shall be judged in God’s court.
ਵਿਦਵਾਨ ਅਤੇ ਵਿਦਿਆ-ਹੀਣ ਦਾ ਹਿਸਾਬ ਕਿਤਾਬ ਪ੍ਰਭੂ ਦੀ ਦਰਗਾਹ ਵਿਚ ਪੜਤਾਲਿਆ ਜਾਵੇਗਾ।

ਮੁਹਿ ਚਲੈ ਸੁ ਅਗੈ ਮਾਰੀਐ ॥੧੨॥
muhi chalai so agai maaree-ai. ||12||
The person who instead of following the Guru’s teaching, stubbornly follows his own mind is punished in God’s court.
ਜੋ ਮਨੁੱਖ ਇਸ ਜਗਤ ਵਿਚ ਆਪਣੀ ਹੀ ਮਰਜ਼ੀ ਕਰਦਾ ਹੈ, ਉਹ ਪ੍ਰਭੂ ਦੀ ਦਰਗਾਹ ਵਿਚ ਜਾ ਕੇ ਮਾਰ ਖਾਂਦਾ ਹੈ l

Leave a comment

Your email address will not be published. Required fields are marked *

error: Content is protected !!