PAGE 472

ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥
neel vastar pahir hoveh parvaan.
Wearing blue robes, they seek the approval of their Muslim rulers.
ਨੀਲੇ ਰੰਗ ਦੇ ਕੱਪੜੇ ਪਾ ਕੇ ਤੁਰਕ ਹਾਕਮਾਂ ਦੇ ਪਾਸ ਜਾਣ ਦੀ ਆਗਿਆ ਮਿਲਦੀ ਹੈ।

ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥
malaychh Dhaan lay poojeh puraan.
They accept money from the Muslim rulers, but still worship the Puranas.
ਜਿਨ੍ਹਾਂ ਨੂੰ ਮਲੇਛ ਆਖਦੇ ਹਨ, ਉਹਨਾਂ ਹੀ ਪਾਸੋਂ ਰੋਜ਼ੀ ਲੈਂਦੇ ਹਨ, ਤੇ ਫੇਰ ਭੀ ਪੁਰਾਣ ਨੂੰ ਪੂਜਦੇ ਹਨ ( ਫੇਰ ਭੀ ਇਹੀ ਸਮਝਦੇ ਹਨ ਕਿ ਅਸੀਂ ਪੁਰਾਣ ਦੇ ਅਨੁਸਾਰ ਤੁਰ ਰਹੇ ਹਾਂ)।

ਅਭਾਖਿਆ ਕਾ ਕੁਠਾ ਬਕਰਾ ਖਾਣਾ ॥
abhaakhi-aa kaa kuthaa bakraa khaanaa.
They eat the meat of the goats, killed (mercilessly) after the Muslim prayers are read over them.
ਖ਼ੁਰਾਕ ਇਹਨਾਂ ਦੀ ਉਹ ਬੱਕਰਾ ਹੈ ਜੋ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਹੈ l

ਚਉਕੇ ਉਪਰਿ ਕਿਸੈ ਨ ਜਾਣਾ ॥
cha-ukay upar kisai na jaanaa.
and yet they do not allow anyone else to enter their kitchen areas.
(ਪਰ ਆਖਦੇ ਹਨ ਕਿ) ਸਾਡੇ ਚੌਕੇ ਉੱਤੇ ਕੋਈ ਹੋਰ ਮਨੁੱਖ ਨਾ ਆ ਚੜ੍ਹੇ।

ਦੇ ਕੈ ਚਉਕਾ ਕਢੀ ਕਾਰ ॥
day kai cha-ukaa kadhee kaar.
After purifying the kitchen floor with cow-dung they draw boundary line.
ਚੌਕਾ ਬਣਾ ਕੇ (ਦੁਆਲੇ) ਲਕੀਰਾਂ ਕੱਢਦੇ ਹਨ,

ਉਪਰਿ ਆਇ ਬੈਠੇ ਕੂੜਿਆਰ ॥
upar aa-ay baithay koorhi-aar.
The false pundits come and sit on the kitchen floor.
ਪਰ ਇਸ ਚੌਕੇ ਵਿਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ ਝੂਠੇ ਹਨ।

ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥
mat bhitai vay mat bhitai. ih ann asaadaa fitai.
They tell others, do not come near our kitchen, lest our kitchen and food will be polluted.
ਹੋਰਨਾਂ ਨੂੰ ਆਖਦੇ ਹਨ-ਸਾਡੇ ਚੌਕੇ ਦੇ ਨੇੜੇ ਨਾ ਆਉਣਾ, ਕਿਤੇ ਚੌਕਾ ਭਿੱਟਿਆ ਨਾਹ ਜਾਏ, ਅਤੇ ਸਾਡਾ ਅੰਨ ਖ਼ਰਾਬ ਨਾਹ ਹੋ ਜਾਏ;

ਤਨਿ ਫਿਟੈ ਫੇੜ ਕਰੇਨਿ ॥
tan fitai fayrh karayn.
But with their polluted bodies, they commit evil deeds.
ਪਰ ਆਪ ਇਹ ਲੋਕ ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ,

ਮਨਿ ਜੂਠੈ ਚੁਲੀ ਭਰੇਨਿ ॥
man joothai chulee bharayn.
Their minds are filthy with vices, but they try to clean their mouths by rinsing.
ਅਪਵਿੱਤ੍ਰ ਹਿਰਦੇ ਨਾਲ ਉਹ ਕੁਰਲੀ ਕਰਦੇ ਹਨ। (ਜੂਠੇ ਮਨ ਨਾਲ ਚੁਲੀਆਂ ਕਰਦੇ ਹਨ)।

ਕਹੁ ਨਾਨਕ ਸਚੁ ਧਿਆਈਐ ॥
kaho naanak sach Dhi-aa-ee-ai.
Nanak says, meditate on God with love and devotion.
ਨਾਨਕ ਆਖਦਾ ਹੈ, ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ।

ਸੁਚਿ ਹੋਵੈ ਤਾ ਸਚੁ ਪਾਈਐ ॥੨॥
such hovai taa sach paa-ee-ai. ||2||
God is realized, only when our mind is pure (free from vices and evil thoughts).
ਜੇਕਰ ਤੂੰ ਪਵਿੱਤ੍ਰ ਪਾਵਨ ਹੋਵੇਗਾ, ਕੇਵਲ ਤਦ ਹੀ, ਤੂੰ ਸਤਿਪੁਰਖ ਨੂੰ ਪ੍ਰਾਪਤ ਹੋਵੇਗਾਂ।

ਪਉੜੀ ॥
pa-orhee.
Pauree:

ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥
chitai andar sabh ko vaykh nadree hayth chalaa-idaa.
God keeps everyone within His mind and makes all to act as per His grace.
ਪ੍ਰਭੂ ਹਰੇਕ ਜੀਵ ਨੂੰ ਆਪਣੇ ਧਿਆਨ ਵਿਚ ਰੱਖਦਾ ਹੈ, ਤੇ ਆਪਣੀ ਨਜ਼ਰ ਵਿਚ ਰੱਖ ਕੇ ਕਾਰੇ ਲਾਈ ਰੱਖਦਾ ਹੈ।

ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥
aapay day vadi-aa-ee-aa aapay hee karam karaa-idaa.
He Himself bestows honors, and He Himself causes them to act.
ਆਪ ਹੀ ਜੀਆਂ ਨੂੰ ਵਡਿਆਈਆਂ ਬਖ਼ਸ਼ਦਾ ਹੈ ਤੇ ਆਪ ਹੀ ਉਹਨਾਂ ਨੂੰ ਕੰਮ ਵਿਚ ਲਾਂਦਾ ਹੈ।

ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥
vadahu vadaa vad maydnee siray sir DhanDhai laa-idaa.
He is the greatest of the great; great is His world. He enjoins all to their tasks.
ਪ੍ਰਭੂ ਵੱਡਿਆਂ ਤੋਂ ਵੱਡਾ ਹੈ, ਉਸ ਦੀ ਰਚੀ ਹੋਈ ਸ੍ਰਿਸ਼ਟੀ ਭੀ ਬੇਅੰਤ ਹੈ। ਉਹ ਹਰ ਇਕਸ ਨੂੰ ਕੰਮ ਕਾਜ ਲਾਉਂਦਾ ਹੈ।

ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥
nadar upthee jay karay sultaanaa ghaahu karaa-idaa.
If He withdraws His grace, then He can make even the kings penniless like the grass cutters.
ਜੇ ਕਦੇ ਦੁਨੀਆ ਦੇ ਪਾਤਸ਼ਾਹਾਂ ਉੱਤੇ ਭੀ ਉਲਟੀ ਨਜ਼ਰ ਕਰੇ, ਤਾਂ ਉਹਨਾਂ ਨੂੰ ਕੱਖੋਂ ਹੌਲੇ ਕਰ ਦੇਂਦਾ ਹੈ;

ਦਰਿ ਮੰਗਨਿ ਭਿਖ ਨ ਪਾਇਦਾ ॥੧੬॥
dar mangan bhikh na paa-idaa. ||16||
Even when they go begging from door to door, no one will give them charity.
ਭਾਵੇਂ ਉਹ ਦੁਆਰੇ ਦੁਆਰੇ ਮੰਗਦੇ ਫਿਰਨ, ਉਨ੍ਹਾਂ ਨੂੰ ਖ਼ੈਰ ਨਹੀਂ ਮਿਲਦੀ।

ਸਲੋਕੁ ਮਃ ੧ ॥
salok mehlaa 1.
Salok, First Guru:

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥
jay mohaakaa ghar muhai ghar muhi pitree day-ay.
If a thief robs a house, and offers the stolen goods to a brahmin, believing that he would deliver to his dead ancestors.
ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ ਉਹ ਪਦਾਰਥ ਆਪਣੇ ਪਿਤਰਾਂ ਦੇ ਨਮਿਤ ਦੇਵੇ,

ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
agai vasat sinjaanee-ai pitree chor karay-i.
In the world hereafter, these stolen goods are recognized, and his ancestors are considered thieves as well.
ਤਾਂ ਪਰਲੋਕ ਵਿਚ ਉਹ ਚੀਜ਼ ਪਛਾਣੀ ਜਾਂਦੀ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ ਭੀ ਚੋਰ ਬਣਾਂਦਾ ਹੈ।

ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥
vadhee-ah hath dalaal kay musfee ayh karay-i.
The hands of the go-between (Brahmin) are cut off; this is the justice of the righteous judge.
ਪ੍ਰਭੂ ਇਹ ਨਿਆਂ ਕਰਦਾ ਹੈ ਕਿ, ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ ਦਲਾਲ ਦੇ ਹੱਥ ਵੱਢੇ ਜਾਂਦੇ ਹਨ।

ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥
naanak agai so milai je khatay ghaalay day-ay. ||1||
O Nanak, in the world hereafter, that alone is received, which one gives to the needy from his own earnings.
ਹੇ ਨਾਨਕ! ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ ਹੱਥੀਂ ਦੇਂਦਾ ਹੈ l

ਮਃ ੧ ॥
mehlaa 1.
Salok, First Guru:

ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥
ji-o joroo sirnaavanee aavai vaaro vaar.
Just as month after month, when a woman is going through her periods.
ਜਿਸ ਤਰ੍ਹਾਂ ਇਸਤ੍ਰੀ ਨੂੰ ਮਾਹਵਾਰੀ ਖੂਨ ਮੁੜ ਮੁੜ ਕੇ ਆਉਂਦਾ ਹੈ,

ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥
joothay joothaa mukh vasai nit nit ho-ay khu-aar.
similarly falsehood always remains dominant in the mouth of the false persons, and they keep suffering in distress every day.
ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਹੀ ਰਹਿੰਦਾ ਹੈ।

ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥
soochay ayhi na aakhee-ahi bahan je pindaa Dho-ay.
They are not called pure, who sit down after merely washing their bodies.
ਉਹ ਜੋ ਆਪਣੇ ਸਰੀਰ ਨੂੰ ਧੋ ਕੇ ਬੈਠ ਜਾਂਦੇ ਹਨ, ਪਵਿੱਤ੍ਰ ਨਹੀਂ ਕਹੇ ਜਾਂਦੇ।

ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥
soochay say-ee naankaa jin man vasi-aa so-ay. ||2||
O’ Nanak, only they are pure, within whose minds God dwells.
ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ l

ਪਉੜੀ ॥
pa-orhee.
Pauree:

ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥
turay palaanay pa-un vayg har rangee haram savaari-aa.
With saddled horses, as fast as the wind, and harems decorated in every way;
ਜਿਨ੍ਹਾਂ ਪਾਸ ਹਵਾ ਵਰਗੀ ਤਿੱਖੀ ਚਾਲ ਵਾਲੇ ਕਾਠੀਆਂ ਸਮੇਤ, (ਸਦਾ ਤਿਆਰ-ਬਰ ਤਿਆਰ) ਘੋੜੇ ਹੁੰਦੇ ਹਨ, ਜੋ ਆਪਣੇ ਹਰਮਾਂ ਨੂੰ ਕਈ ਰੰਗਾਂ ਨਾਲ ਸਜਾਂਦੇ ਹਨ l

ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥
kothay mandap maarhee-aa laa-ay baithay kar paasaari-aa.
in houses and pavilions and lofty mansions, they dwell, making elaborate show.
ਜੋ ਮਨੁੱਖ ਕੋਠੇ ਮਹਲ ਮਾੜੀਆਂ ਆਦਿਕ ਪਸਾਰੇ ਪਸਾਰ ਕੇ (ਅਹੰਕਾਰੀ ਹੋਇ) ਬੈਠੇ ਹਨ,

ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥
cheej karan man bhaavday har bujhan naahee haari-aa.
They who indulge in merry making to their heart’s content, but do not think of God, they lose the objective of their human life.
ਜੋ ਮਨੁੱਖ ਮਨ-ਮੰਨੀਆਂ ਰੰਗ-ਰਲੀਆਂ ਮਾਣਦੇ ਹਨ, ਪਰ ਪ੍ਰਭੂ ਨੂੰ ਨਹੀਂ ਪਛਾਣਦੇ, ਉਹ ਆਪਣਾ ਮਨੁੱਖਾ ਜਨਮ ਹਾਰ ਬੈਠਦੇ ਹਨ।

ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥
kar furmaa-is khaa-i-aa vaykh mahlat maran visaari-aa.
Asserting their authority, they earn their livelihood and beholding their mansions, they forget about death.
ਜੋ ਮਨੁੱਖ ਹੁਕਮ ਕਰ ਕੇ ਖਾਂਦੇ ਹਨ, ਅਤੇ ਆਪਣੇ ਮਹਲਾਂ ਨੂੰ ਤੱਕ ਕੇ ਆਪਣੀ ਮੌਤ ਨੂੰ ਭੁਲਾ ਦੇਂਦੇ ਹਨ,

ਜਰੁ ਆਈ ਜੋਬਨਿ ਹਾਰਿਆ ॥੧੭॥
jar aa-ee joban haari-aa. ||17||
When old age comes, they lose the vitality of youth.
ਜਦ ਬੁਢੇਪਾ ਆ ਜਾਂਦਾ ਹੈ, ਜੁਆਨੀ ਹਾਰ ਜਾਂਦੀ ਹੈ।

ਸਲੋਕੁ ਮਃ ੧ ॥
salok mehlaa 1.
Salok, First Guru:

ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥
jay kar sootak mannee-ai sabh tai sootak ho-ay.
If one accepts the concept of impurity, then there is impurity everywhere.
ਜੇਕਰ ਅਪਵਿੱਤ੍ਰਤਾ ਦਾ ਅਸੂਲ ਸਵੀਕਾਰ ਕਰ ਲਿਆ ਜਾਵੇ, ਤਾਂ ਹਰ ਥਾਂ ਅਪਵਿੱਤ੍ਰਤਾ ਹੈ।

ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥
gohay atai lakrhee andar keerhaa ho-ay.
In cow-dung and wood there are worms.
ਗੋਹੇ ਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥
jaytay daanay ann kay jee-aa baajh na ko-ay.
As many are the grains of food, none is without life.
ਅੰਨ ਦੇ ਜਿਤਨੇ ਭੀ ਦਾਣੇ ਹਨ, ਇਹਨਾਂ ਵਿਚੋਂ ਕੋਈ ਦਾਣਾ ਭੀ ਜੀਵ ਤੋਂ ਬਿਨਾ ਨਹੀਂ ਹੈ।

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
pahilaa paanee jee-o hai jit hari-aa sabh ko-ay.
First, there is life in the water, by which everything gets life and becomes green.
ਸਭ ਤੋਂ ਪਹਿਲਾਂ ਪਾਣੀ ਆਪ ਭੀ ਜੀਵ ਹੈ, ਕਿਉਂਕਿ ਇਸ ਨਾਲ ਸਾਰਾ ਕੁਛ ਹਰਾ ( ਜਿੰਦ ਵਾਲਾ) ਹੁੰਦਾ ਹੈ।

ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥
sootak ki-o kar rakhee-ai sootak pavai raso-ay.
How can we protect ourselves from impurity, because this impurity is always right there in our kitchen?
ਅਪਵਿੱਤ੍ਰਤਾ ਕਿਸ ਤਰ੍ਹਾਂ ਹੋੜੀ ਜਾ ਸਕਦੀ ਹੈ? ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ, ਕਿਉਂਕਿ ਸੂਤਕ ਤਾਂ ਹਰ ਵੇਲੇ ਹੀ ਰਸੋਈ ਵਿਚ ਪਿਆ ਰਹਿੰਦਾ ਹੈ।

ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥
naanak sootak ayv na utrai gi-aan utaaray Dho-ay. ||1||
O’ Nanak, impurity cannot be removed by these false beliefs; it is washed away only by spiritual wisdom.
ਹੇ ਨਾਨਕ! ਇਸ ਤਰ੍ਹਾਂ ਭਰਮਾਂ ਵਿਚ ਪਿਆਂ ਸੂਤਕ ਮਨ ਤੋਂ ਨਹੀਂ ਉਤਰਦਾ, ਇਸ ਨੂੰ ਪ੍ਰਭੂ ਦਾ ਗਿਆਨ ਹੀ ਧੋ ਕੇ ਲਾਹ ਸਕਦਾ ਹੈ

ਮਃ ੧ ॥
mehlaa 1.
Salok, First Guru:

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥
man kaa sootak lobh hai jihvaa sootak koorh.
The impurity of the mind is greed, and the impurity of the tongue is falsehood.
ਮਨ ਦੀ ਅਪਵਿੱਤ੍ਰਤਾ ਲਾਲਚ ਹੈ ਅਤੇ ਜੀਭ ਦੀ ਅਪਵਿੱਤ੍ਰਤਾ ਝੁਠ ਹੈ।

ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥
akhee sootak vaykh-naa par tari-a par Dhan roop.
The impurity of the eyes is to look upon the beauty of another man’s wife, and his wealth with evil intent.
ਅੱਖਾਂ ਦੀ ਅਪਵਿੱਤ੍ਰਤਾ ਹੋਰਨਾ ਦੀ ਇਸਤਰੀ, ਹੋਰਸ ਦੀ ਦੌਲਤ ਅਤੇ ਸੁੰਦਰਤਾ ਦਾ ਦੇਖਣਾ ਹੈ।

ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥
kannee sootak kann pai laa-itbaaree khaahi.
The impurity of the ears is to listen to the slander of others.
ਕੰਨਾਂ ਦੀ ਪਲੀਤੀ, ਕੰਨਾਂ ਨਾਲ ਹੋਰਨਾਂ ਦੀ ਨਿੰਦਿਆਂ ਸੁਣਨਾ ਹੈ।

ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥
naanak hansaa aadmee baDhay jam pur jaahi. ||2||
O, Nanak, It is because of these beliefs of impurities that even swan like beautiful people are bound and taken to hell.
ਹੇ ਨਾਨਕ! ਇਹੋ ਜਿਹੇ ਮਨੁੱਖ, ਵੇਖਣ ਨੂੰ ਭਾਵੇਂ ਹੰਸਾਂ ਵਰਗੇ ਸੋਹਣੇ ਹੋਣ, ਬੱਧੇ ਹੋਏ ਨਰਕ ਵਿਚ ਜਾਂਦੇ ਹਨ l

ਮਃ ੧ ॥
mehlaa 1.
Salok, First Guru:

ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥
sabho sootak bharam hai doojai lagai jaa-ay.
All impurity comes from doubt and attachment to duality.
ਸੂਤਕ (ਅਪਵਿੱਤ੍ਰਤਾ) ਨਿਰਾ ਭਰਮ ਹੀ ਹੈ, ਇਹ ਭਰਮ, ਮਾਇਆ ਵਿਚ ਫਸਿਆਂ ਮਨੁੱਖ ਨੂੰ ਆ ਲੱਗਦਾ ਹੈ।

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥
jaman marnaa hukam hai bhaanai aavai jaa-ay.
Birth and death are subject to His Command; through God’s Will we come into this world and depart from here.
ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਦਾ ਹੁਕਮ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਜੰਮਦਾ ਤੇ ਮਰਦਾ ਹੈ।

ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥
khaanaa peenaa pavitar hai diton rijak sambaahi.
Eating and drinking are pure, since God gives sustenance to all.
ਪਦਾਰਥਾਂ ਦਾ ਖਾਣਾ ਪੀਣਾ ਭੀ ਪਵਿੱਤਰ ਹੈ, ਕਿਉਂਕਿ ਪ੍ਰਭੂ ਨੇ ਆਪ ਰਿਜ਼ਕ ਜੀਵਾਂ ਨੂੰ ਦਿੱਤਾ ਹੈ।

ਨਾਨਕ ਜਿਨ੍ਹ੍ਹੀ ਗੁਰਮੁਖਿ ਬੁਝਿਆ ਤਿਨ੍ਹ੍ਹਾ ਸੂਤਕੁ ਨਾਹਿ ॥੩॥
naanak jinHee gurmukh bujhi-aa tinHaa sootak naahi. ||3||
O’ Nanak, they who through the Guru’s teaching have understood this concept of false beliefs, for them there is no impurity.
ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੇ ਇਹ ਗੱਲ ਸਮਝ ਲਈ ਹੈ, ਉਹਨਾਂ ਨੂੰ ਸੂਤਕ ਨਹੀਂ ਲੱਗਦਾ l

Leave a comment

Your email address will not be published. Required fields are marked *

error: Content is protected !!