ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥
aap beechaar maar man daykhi-aa tum saa meet na avar ko-ee.
O’ God, when with a disciplined mind (free of vices) I reflected upon myself, I realized that there is no better friend than You.
ਹੇ ਪ੍ਰਭੂ! ਜਦੋਂ ਮੈਂ ਆਪਣੇ ਆਪ ਨੂੰ ਸਵਾਰ ਕੇ ਆਪਣਾ ਮਨ ਮਾਰ ਕੇ ਵੇਖਿਆ ਤਾਂ ਮੈਨੂੰ ਦਿੱਸ ਪਿਆ ਕਿ ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ ਹੈ।
ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥
ji-o tooN raakhahi tiv hee rahnaa dukh sukh dayveh karahi so-ee. ||3||
Howsoever You keep me I have to live accordingly. It is You who are the giver of pain or pleasure and whatever You do, comes to pass. ||3||
ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿੰਦਾ ਹਾਂ। ਤੂੰ ਕਸ਼ਟ ਅਤੇ ਆਰਾਮ ਦੇਣਹਾਰ ਹੈਂ। ਜੋ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।॥੩॥
ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥
aasaa mansaa do-oo binaasat tarihu gun aas niraas bha-ee.
By following the Guru’s teachings, worldly hopes and desires are dispelled and one can remain detached from the three traits (vice virtue and power) of Maya.
ਗੁਰੂ ਦੀ ਸਰਨ ਪਿਆਂ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ, ਤ੍ਰਿਗੁਣੀ ਮਾਇਆ ਦੀਆਂ ਆਸਾਂ ਤੋਂ ਨਿਰਲੇਪ ਰਹਿ ਸਕੀਦਾ ਹੈ।
ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥
turee-aavasthaa gurmukh paa-ee-ai sant sabhaa kee ot lahee. ||4||
The follower of the Guru attains the supreme spiritual state of mind by seeking refuge in the congregation of the saints ||4||
ਸਤਸੰਗ ਦਾ ਆਸਰਾ ਲੈਣ ਨਾਲ, ਗੁਰੂ ਦੇ ਦੱਸੇ ਹੋਏ ਰਾਹੇ ਤੁਰ ਕੇ ਉਹ ਆਤਮਕ ਅਵਸਥਾ ਬਣਦੀ ਹੈ ਜਿਥੇ ਮਾਇਆ ਪੋਹ ਨ ਸਕੇ ॥੪॥
ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ ॥
gi-aan Dhi-aan saglay sabh jap tap jis har hirdai alakh abhayvaa.
One, in whose heart dwells the invisible and incomprehensible God, attains all the merits of divine knowledge, meditation and penance.
ਜਿਸ ਮਨੁੱਖ ਦੇ ਹਿਰਦੇ ਵਿਚ ਅਲੱਖ ਤੇ ਅਭੇਵ ਪਰਮਾਤਮਾ ਵੱਸ ਪਏ, ਉਸ ਨੂੰ ਮਾਨੋ ਸਾਰੇ ਜਪ ਤਪ ਗਿਆਨ ਧਿਆਨ ਪ੍ਰਾਪਤ ਹੋ ਗਏ।
ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥
naanak raam naam man raataa gurmat paa-ay sahj sayvaa. ||5||22||
O’ Nanak, by following the Guru’s teachings, the mind is imbued with God’s Name and intuitively meditates on God. ||5||22||
ਹੇ ਨਾਨਕ, ਗੁਰੂ ਦੀ ਮਤਿ ਤਾਬੇ ਮਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ ਤੇ ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ਕਰਦਾ ਹੈ l੫॥੨੨l
ਆਸਾ ਮਹਲਾ ੧ ਪੰਚਪਦੇ ॥
aasaa mehlaa 1 panchpaday.
Raag Aasaa, PanchPadey (five liners), First Guru,:
ਮੋਹੁ ਕੁਟੰਬੁ ਮੋਹੁ ਸਭ ਕਾਰ ॥
moh kutamb moh sabh kaar.
Emotional bonds to the family provides motivation to run after worldly affairs.
ਪਰਵਾਰ ਦੀ ਮਮਤਾ ਜਗਤ ਦੀ ਸਾਰੀ ਕਾਰ ਚਲਾ ਰਿਹਾ ਹੈ,
ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥
moh tum tajahu sagal vaykaar. ||1||
You should renounce all emotional attachments because they lead to evils. ||1||
ਤੂੰ ਸੰਸਾਰੀ ਮਮਤਾ ਨੂੰ ਛੱਡ ਦੇ, ਇਸ ਸਭ ਪਾਪਾਂ ਦੀ ਮੂਲ ਹੈ ॥੧॥
ਮੋਹੁ ਅਰੁ ਭਰਮੁ ਤਜਹੁ ਤੁਮ੍ਹ੍ਹ ਬੀਰ ॥
moh ar bharam tajahu tumH beer.
O’ brother, renounce your worldly attachments and doubts,
ਹੇ ਭਾਈ! (ਦੁਨੀਆ ਦਾ) ਮੋਹ ਛੱਡ ਅਤੇ ਮਨ ਦੀ ਭਟਕਣਾ ਦੂਰ ਕਰ।
ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ ॥
saach naam riday ravai sareer. ||1|| rahaa-o.
One can meditate on the eternal God’s Name only after renouncing the worldly attachments. ||1||Pause||
ਮੋਹ ਤਿਆਗਿਆਂ ਹੀ ਮਨੁੱਖ ਪਰਮਾਤਮਾ ਦਾ ਅਟੱਲ ਨਾਮ ਹਿਰਦੇ ਵਿਚ ਸਿਮਰ ਸਕਦਾ ਹੈ ॥੧॥ ਰਹਾਉ ॥
ਸਚੁ ਨਾਮੁ ਜਾ ਨਵ ਨਿਧਿ ਪਾਈ ॥
sach naam jaa nav niDh paa-ee.
When one realizes God’s Name which is like all the nine treasures of the world,
ਜਦੋਂ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ (-ਰੂਪ) ਨੌ-ਨਿਧਿ ਪ੍ਰਾਪਤ ਕਰ ਲੈਂਦਾ ਹੈ,
ਰੋਵੈ ਪੂਤੁ ਨ ਕਲਪੈ ਮਾਈ ॥੨॥
rovai poot na kalpai maa-ee. ||2||
then neither the son (mind) cries nor the mother (intellect) grieves. ||2||
ਤਦ ਉਸ ਦੇ ਬੱਚੇ ਰੋਂਦੇ ਨਹੀਂ ਅਤੇ ਮਾਤਾ ਦੁਖੀ ਨਹੀਂ ਹੁੰਦੀ ॥੨॥
ਏਤੁ ਮੋਹਿ ਡੂਬਾ ਸੰਸਾਰੁ ॥
ayt mohi doobaa sansaar.
The entire world is so obsessed with worldly attachments, as if it is drowned in its vast ocean.
ਇਹ ਮੋਹ ਵਿਚ ਸਾਰਾ ਜਗਤ ਡੁੱਬਾ ਪਿਆ ਹੈ,
ਗੁਰਮੁਖਿ ਕੋਈ ਉਤਰੈ ਪਾਰਿ ॥੩॥
gurmukh ko-ee utrai paar. ||3||
Only a rare Guru’s follower is able to swim across the ocean of Maya. ||3||
ਕੋਈ ਵਿਰਲਾ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ (ਮੋਹ ਦੇ ਸਮੁੰਦਰ ਵਿਚੋਂ) ਪਾਰ ਲੰਘਦਾ ਹੈ ॥੩॥
ਏਤੁ ਮੋਹਿ ਫਿਰਿ ਜੂਨੀ ਪਾਹਿ ॥
ayt mohi fir joonee paahi.
Entangled in attachments, you would be reincarnated over and over again.
ਇਸ ਮੋਹ ਵਿਚ (ਫਸਿਆ ਹੋਇਆ) ਤੂੰ ਮੁੜ ਮੁੜ ਜੂਨਾਂ ਵਿਚ ਪਏਂਗਾ l
ਮੋਹੇ ਲਾਗਾ ਜਮ ਪੁਰਿ ਜਾਹਿ ॥੪॥
mohay laagaa jam pur jaahi. ||4||
Entangled in emotional attachment, you would face the demon of Death. ||4||
ਮੋਹ ਵਿਚ ਹੀ ਜਕੜਿਆ ਹੋਇਆ ਤੂੰ ਜਮਰਾਜ ਦੇ ਦੇਸ ਵਿਚ ਜਾਵੇਂਗਾ ॥੪॥
ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥
gur deekhi-aa lay jap tap kamaahi.
Obtaining instruction from worldly gurus, people do ritual worship and penance,
ਜੇਹੜੇ ਬੰਦੇ (ਰਿਵਾਜੀ) ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਂਦੇ ਹਨ,
ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥
naa moh tootai naa thaa-ay paahi. ||5||
their emotional attachment does not end with these rituals and they are not approved in God’s court. ||5||
ਇਹਨਾਂ ਜਪਾਂ ਤਪਾਂ ਨਾਲ ਉਹਨਾਂ ਦਾ ਮੋਹ ਟੁੱਟਦਾ ਨਹੀਂ, ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਨਹੀਂ ਹੁੰਦੇ ॥੫॥
ਨਦਰਿ ਕਰੇ ਤਾ ਏਹੁ ਮੋਹੁ ਜਾਇ ॥
nadar karay taa ayhu moh jaa-ay.
If God bestows His Glance of Grace then this emotional attachment ends,
ਜੇਕਰ ਮਾਲਕ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਤਦ ਇਹ ਮੋਹ ਦੂਰ ਹੁੰਦਾ ਹੈ,
ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥
naanak har si-o rahai samaa-ay. ||6||23||
O’ Nanak, only then one remains absorbed in remembering God. ||6||23||
ਹੇ ਨਾਨਕ! ਉਹ ਸਦਾ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੬॥੨੩॥
ਆਸਾ ਮਹਲਾ ੧ ॥
aasaa mehlaa 1.
Raag Aasaa, First Guru:
ਆਪਿ ਕਰੇ ਸਚੁ ਅਲਖ ਅਪਾਰੁ ॥
aap karay sach alakh apaar.
Incomprehensible, eternal and limitless God does everything Himself.
ਅਦ੍ਰਿਸ਼ਟ, ਅਨੰਤ ਅਤੇ ਸੱਚਾ ਸੁਆਮੀ ਖੁਦ ਹੀ ਸਾਰਾ ਕੁੱਛ ਕਰਦਾ ਹੈ।
ਹਉ ਪਾਪੀ ਤੂੰ ਬਖਸਣਹਾਰੁ ॥੧॥
ha-o paapee tooN bakhsanhaar. ||1||
I am a sinner and You are the forgiver. ||1||
ਮੈਂ ਗੁਨਹਗਾਰ ਹਾਂ (ਪਰ ਫਿਰ ਭੀ) ਤੂੰ ਬਖਸਣਹਾਰ ਹੈ ॥੧॥
ਤੇਰਾ ਭਾਣਾ ਸਭੁ ਕਿਛੁ ਹੋਵੈ ॥
tayraa bhaanaa sabh kichh hovai.
O’ God, everything comes to pass by Your will.
ਹੇ ਪ੍ਰਭੂ! ਸਭ ਕੁਝ ਉਹੀ ਹੁੰਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ।
ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥
manhath keechai ant vigovai. ||1|| rahaa-o.
One who acts out of the obstinacy of one’s mind is ruined in the end. |1||Pause|
ਮਨੁੱਖ ਨਿਰੇ ਆਪਣੇ ਮਨ ਦੇ ਹਠ ਨਾਲ (ਆਪਣੀ ਅਕਲ ਦਾ ਆਸਰਾ ਲੈ ਕੇ) ਕੰਮ ਕਰਨ ਤੇ ਆਖ਼ਰ ਖ਼ੁਆਰ ਹੁੰਦਾ ਹੈ ॥੧॥ ਰਹਾਉ ॥
ਮਨਮੁਖ ਕੀ ਮਤਿ ਕੂੜਿ ਵਿਆਪੀ ॥
manmukh kee mat koorh vi-aapee.
The intellect of the self-willed person remains engrossed in falsehood.
ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ,
ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥
bin har simran paap santaapee. ||2||
Without remembering God, it suffers in sin. ||2||
ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇ (ਮਾਇਆ ਦੇ ਲਾਲਚ ਵਿਚ ਕੀਤੇ) ਕਿਸੇ ਮੰਦ-ਕਰਮ ਦੇ ਕਾਰਨ ਦੁਖੀ ਹੁੰਦੀ ਹੈ ॥੨॥
ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥
durmat ti-aag laahaa kichh layvhu.
Renounce your evil intellect and reap some spiritual benefit.
(ਹੇ ਭਾਈ! ਮਾਇਆ ਦੇ ਮੋਹ ਵਿਚ ਫਸੀ) ਭੈੜੀ ਮਤਿ ਤਿਆਗ ਕੇ ਕੁਝ ਆਤਮਕ ਲਾਭ ਭੀ ਖੱਟੋ,
ਜੋ ਉਪਜੈ ਸੋ ਅਲਖ ਅਭੇਵਹੁ ॥੩॥
jo upjai so alakh abhayvhu. ||3||
Whatever is created, has originated from the incomprehensible and unfathomable God. ||3||
ਜੋ ਕੁਝ ਪੈਦਾ ਹੋਇਆ ਹੈ, ਉਸ ਅਲਖ ਤੇ ਅਭੇਦ ਪ੍ਰਭੂ ਤੋਂ ਹੀ ਪੈਦਾ ਹੋਇਆ ਹੈ ॥੩॥
ਐਸਾ ਹਮਰਾ ਸਖਾ ਸਹਾਈ ॥
aisaa hamraa sakhaa sahaa-ee.
Our friend, God is always there to help us.
ਸਾਡਾ ਮਿੱਤ੍ਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ।
ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥
gur har mili-aa bhagat darirhaa-ee. ||4||
With God’s grace one meets with the Guru and the Guru’s teachings motivate him for meditation on God. ||4||
ਉਸ ਦੀ ਮੇਹਰ ਨਾਲ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦੀ ਭਗਤੀ ਦੀ ਹੀ ਤਾਕੀਦ ਕਰਦਾ ਹੈ ॥੪॥
ਸਗਲੀ ਸਉਦੀ ਤੋਟਾ ਆਵੈ ॥
sagleeN sa-odeeN totaa aavai.
Except meditation on Naam, there is spiritual loss in all kinds of worldly trades,
(ਪ੍ਰਭੂ ਦਾ ਸਿਮਰਨ ਵਿਸਾਰ ਕੇ) ਸਾਰੇ ਦੁਨਿਆਵੀ ਸੌਦਿਆਂ ਵਿਚ ਘਾਟਾ ਹੀ ਘਾਟਾ ਹੈ (ਉਮਰ ਵਿਅਰਥ ਗੁਜ਼ਰਦੀ ਜਾਂਦੀ ਹੈ);
ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥
naanak raam naam man bhaavai. ||5||24||
therefore God’s Name is pleasing to my mind, says Nanak. ||5||24||
ਨਾਨਕ ਦੇ ਚਿੱਤ ਨੂੰ ਪ੍ਰਭੂ ਦਾ ਨਾਮ ਚੰਗਾ ਲੱਗਦਾ ਹੈ॥੫॥੨੪॥
ਆਸਾ ਮਹਲਾ ੧ ਚਉਪਦੇ ॥
aasaa mehlaa 1 cha-upday.
Raag Aasaa, chau-padas (four liners), First Guru:
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
vidi-aa veechaaree taaN par-upkaaree.
When one reflects on the real purpose of education then one becomes a philanthropist.
ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ।
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥
jaaN panch raasee taaN tirath vaasee. ||1||
When one conquers the five passions then he becomes a true dweller at the sacred shrine of pilgrimage. ||1||
ਤੀਰਥਾਂ ਤੇ ਨਿਵਾਸ ਰੱਖਣ ਵਾਲਾ ਤਦੋਂ ਹੀ ਸਫਲ ਹੈ, ਜੇ ਉਸ ਨੇ ਪੰਜੇ ਕਾਮਾਦਿਕ ਵੱਸ ਕਰ ਲਏ ਹਨ ॥੧॥
ਘੁੰਘਰੂ ਵਾਜੈ ਜੇ ਮਨੁ ਲਾਗੈ ॥
ghunghroo vaajai jay man laagai.
That alone is true ringing of anklets is part of the devotional worship when my mind remains attuned to God.
ਉਹ ਹੀ ਭਗਤੀਆ ਬਣ ਕੇ ਘੁੰਘਰੂ ਵਜਾਣੇ ਸਫਲ ਹਨ, ਜੇ ਮੇਰਾ ਮਨ ਪ੍ਰਭੂ-ਚਰਨਾਂ ਵਿਚ ਜੁੜਨਾ ਸਿੱਖ ਜਾਵੇ l
ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥
ta-o jam kahaa karay mo si-o aagai. ||1|| rahaa-o.
Then, what can the demon of death do me hereafter? ||1||Pause||
ਤਦ ਮੌਤ ਦਾ ਦੂਤ ਅੱਗੇ ਮੈਨੂੰ ਕੀ ਕਰ ਸਕਦਾ ਹੈ? ॥੧॥ ਰਹਾਉ ॥
ਆਸ ਨਿਰਾਸੀ ਤਉ ਸੰਨਿਆਸੀ ॥
aas niraasee ta-o sani-aasee.
When one abandons worldly desires then one become a true renouncer.
ਜੇ ਸਭ ਮਾਇਕ-ਆਸਾਂ ਵਲੋਂ ਉਪਰਾਮ ਹੈ ਤਾਂ ਸਮਝੋ ਇਹ ਸੰਨਿਆਸੀ ਹੈ।
ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥
jaaN jat jogee taaN kaa-i-aa bhogee. ||2||
If a householder can practice abstinence like a Yogi, then he is a true Yogi. ||2||
ਜੇ ਗ੍ਰਿਹਸਤੀ ਹੁੰਦਿਆਂ ਜੋਗੀ ਵਾਲਾ ਜਤ ਕਾਇਮ ਹੈ ਤਾਂ ਉਸ ਨੂੰ ਅਸਲ ਜੋਗੀ ਜਾਣੋ ॥੨॥
ਦਇਆ ਦਿਗੰਬਰੁ ਦੇਹ ਬੀਚਾਰੀ ॥
da-i-aa digambar dayh beechaaree.
A true Digambar (naked hermit) is the one who is compassionate and is free of vices .
ਉਹ ਅਸਲ ਨਗਨ ਸਾਧੂ ਹੈ, ਜੋ ਤਰਸ ਕਰਦਾ ਹੈ ਅਤੇ ਆਪਣੇ ਸਰੀਰ ਨੂੰ ਵਿਕਾਰਾਂ ਵਲੋਂ ਪਵਿੱਤ੍ਰ ਰੱਖਣ ਦੀ ਵਿਚਾਰ ਵਾਲਾ ਭੀ ਹੈ
ਆਪਿ ਮਰੈ ਅਵਰਾ ਨਹ ਮਾਰੀ ॥੩॥
aap marai avraa nah maaree. ||3||
A true practitioner of nonviolence is the one who doesn’t kill others but eliminates his worldly desires . ||3||
ਅਸਲ ਅਹਿੰਸਾ-ਵਾਦੀ ਉਹ ਹੈ ਜੋ ਹੋਰਨਾਂ ਨੂੰ ਨਹੀਂ ਮਾਰਦਾ ਪਰ ਆਪਣੇ ਵਿਕਾਰਾਂ ਨੂੰ ਮਾਰਦਾ ਹੈ ॥੩॥
ਏਕੁ ਤੂ ਹੋਰਿ ਵੇਸ ਬਹੁਤੇਰੇ ॥
ayk too hor vays bahutayray.
O’ God, You are only one but myriad are Your forms.
ਹੇ ਪ੍ਰਭੂ! ਤੂੰ ਕੇਵਲ ਇਕ ਹੀ ਹੈਂ ਅਤੇ ਅਨੇਕਾਂ ਹਨ ਤੇਰੇ ਵੇਸ l
ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥
naanak jaanai choj na tayray. ||4||25||
Nanak can not comprehend Your wondrous plays. ||4||25||
ਨਾਨਕ (ਵਿਚਾਰਾ) ਤੇਰੇ ਕੌਤਕ-ਤਮਾਸ਼ੇ ਸਮਝ ਨਹੀਂ ਸਕਦਾ ॥੪॥੨੫॥
ਆਸਾ ਮਹਲਾ ੧ ॥
aasaa mehlaa 1.
Raag Aasaa, First Guru:
ਏਕ ਨ ਭਰੀਆ ਗੁਣ ਕਰਿ ਧੋਵਾ ॥
ayk na bharee-aa gun kar Dhovaa.
I am not stained by only one sin that could be washed by acquiring virtues.
ਮੈਂ ਕਿਸੇ ਸਿਰਫ਼ ਇੱਕ ਔਗੁਣ ਨਾਲ ਲਿੱਬੜੀ ਹੋਈ ਨਹੀਂ ਹਾਂ ਕਿ ਆਪਣੇ ਅੰਦਰ ਗੁਣ ਪੈਦਾ ਕਰ ਕੇ ਉਸ ਇੱਕ ਔਗੁਣ ਨੂੰ ਧੋ ਸਕਾਂ i
ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥
mayraa saho jaagai ha-o nis bhar sovaa. ||1||
While my spouse-God is awake (waiting for me to remember Him), I sleep through the entire night of my life busy in worldly pursuits. ||1||
ਮੈਂ ਤਾਂ ਸਾਰੀ ਉਮਰ-ਰਾਤ ਮੋਹ ਦੀ ਨੀਂਦ ਵਿਚ ਸੁੱਤੀ ਰਹੀ ਹਾਂ, ਤੇ ਮੇਰਾ ਖਸਮ-ਪ੍ਰਭੂ ਜਾਗਦਾ ਰਹਿੰਦਾ ਹੈ ॥੧॥
ਇਉ ਕਿਉ ਕੰਤ ਪਿਆਰੀ ਹੋਵਾ ॥
i-o ki-o kant pi-aaree hovaa.
In this way, how can I become dear to my Husband-God?
ਅਜੇਹੀ ਹਾਲਤ ਵਿਚ ਮੈਂ ਖਸਮ-ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ?
ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥
saho jaagai ha-o nis bhar sovaa. ||1|| rahaa-o.
when husband-God is awake waiting for me to remember Him, while I sleep through the entire night of my life busy in worldly pursuits.||1||Pause||
ਖਸਮ ਜਾਗਦਾ ਹੈ ਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ ॥੧॥ ਰਹਾਉ ॥