ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥
kabeer man pankhee bha-i-o ud ud dah dis jaa-ay.
O’ Kabir, the human mind has become like a bird, (leaving the support of God and to acquire worldly possessions), it wanders around in all directions.
ਹੇ ਕਬੀਰ, ਮਨੁੱਖ ਦਾ ਮਨ ਪੰਛੀ ਦੀ ਤਰਾਂ ਹੋ ਗਿਆ ਹੈ (ਪ੍ਰਭੂ ਦਾ ਆਸਰਾ ਛੱਡ ਕੇ ਮਾਇਕ ਪਦਾਰਥਾਂ ਦੇ ਪਿੱਛੇ) ਦਸੀਂ ਪਾਸੀਂ ਭਟਕਦਾ ਫਿਰਦਾ ਹੈ l
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥੮੬॥
jo jaisee sangat milai so taiso fal khaa-ay. ||86||
One receives the fruit according to the kind of company he keeps. ||86||
ਮਨੁੱਖ ਜਿਹੋ ਜਿਹੀ ਸੰਗਤ ਵਿਚ ਬੈਠਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ॥੮੬॥
ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥
kabeer jaa ka-o khojtay paa-i-o so-ee tha-ur.
O’ Kabir, (by singing God’s praises), I have found the place (realized God) that I had been searching for.
ਹੇ ਕਬੀਰ! (ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਦੀ ਸਹੈਤਾ ਨਾਲ) ਮੈਂ (ਪ੍ਰਭੂ ਦੇ ਚਰਨ-ਰੂਪ) ਜੇਹੜੀ ਥਾਂ ਭਾਲ ਰਿਹਾ ਸਾਂ, ਉਹੀ ਥਾਂ ਮੈਨੂੰ ਲੱਭ ਪਈ ਹੈ।
ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥੮੭॥
so-ee fir kai too bha-i-aa jaa ka-o kahtaa a-or. ||87||
O’ my mind! God, whom you used to consider someone different from you, now you have become like Him (by singing His praises). ||87||
ਹੇ ਮਨ! ਜਿਸ (ਪ੍ਰਭੂ) ਨੂੰ ਤੂੰ ਪਹਿਲਾਂ ਆਪਣੇ ਨਾਲੋਂ ਵੱਖਰਾ ਸਮਝਦਾ ਸੈਂ) ਤੂੰ (ਸਿਫ਼ਤ ਸਾਲਾਹ ਦੀ ਬਰਕਤਿ ਨਾਲ) ਬਦਲ ਕੇ ਉਸੇ ਦਾ ਹੀ ਰੂਪ ਬਣ ਗਿਆ ਹੈਂ| ॥੮੭॥
ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥
kabeer maaree mara-o kusang kee kaylay nikat jo bayr.
O’ Kabir, You would spiritually deteriorate in the company of evil people, it is just like a banana plant growing near a jujube tree (tree with thorns),
ਹੇ ਕਬੀਰ! ਭੈੜੀ ਸੁਹਬਤਿ ਵਿਚ ਬੈਠਿਆਂ ਤੇਰੀ ਜਿੰਦ ਆਤਮਕ ਮੌਤ ਮਰ ਜਾਇਗੀ, ਜੇ ਕੇਲੇ ਦੇ ਨੇੜੇ ਬੇਰੀ ਉੱਗੀ ਹੋਈ ਹੋਵੇ,
ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ ॥੮੮॥
uh jhoolai uh cheeree-ai saakat sang na hayr. ||88||
when jujube tree waves in the wind, it pierces the banana plant; therefore you should not even look for the company of the faithless cynics. ||88||
ਜਦੋ ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਕੇਲਾ (ਉਸ ਦੇ ਕੰਡਿਆਂ ਨਾਲ) ਚੀਰੀਦਾ ਹੈ; ਇਸ ਲਈ ਤੂੰ ਰੱਬ ਨਾਲੋਂ ਟੁੱਟੇ ਬੰਦਿਆਂ ਦੀ ਸੁਹਬਤ ਨੂੰ ਦੇਖ ਤਕ ਨਾਂ। ॥੮੮॥
ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ ॥
kabeer bhaar paraa-ee sir charai chali-o chaahai baat.
O’ Kabir! even though one is getting burdened by the weight of sin by slandering others, still he prefers to walk on the same path of slander;
ਹੇ ਕਬੀਰ!ਮਨੁੱਖ ਦੇ ਸਿਰ ਉਤੇ ਪਰਾਈ ਨਿੰਦਿਆ ਦਾ ਭਾਰ ਚੜ੍ਹਦਾ ਜਾਂਦਾ ਹੈ, ਫਿਰ ਭੀ ਮਨੁੱਖ ਇਸ ਨਿੰਦਿਆ ਦੇ ਰਾਹੇ ਹੀ ਤੁਰਨਾ ਪਸੰਦ ਕਰਦਾ ਹੈ;
ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ ॥੮੯॥
apnay bhaareh naa darai aagai a-ughat ghaat. ||89||
but he is not afraid of the load of his own vices, and doesn’t understand that there is a very tortuous journey of life in front of him. ||89||
ਮਨੁੱਖ ਦੇ ਸਾਹਮਣੇ ਇਕ ਡਾਢਾ ਔਖਾ ਰਸਤਾ ਹੈ, ਆਪਣੇ (ਕੀਤੇ ਹੋਰ ਮੰਦ-ਕਰਮਾਂ ਦੇ) ਭਾਰ ਦਾ ਤਾਂ ਇਸ ਨੂੰ ਚੇਤਾ ਹੀ ਨਹੀਂ ਆਉਂਦਾ ॥੮੯॥
ਕਬੀਰ ਬਨ ਕੀ ਦਾਧੀ ਲਾਕਰੀ ਠਾਢੀ ਕਰੈ ਪੁਕਾਰ ॥
kabeer ban kee daaDhee laakree thaadhee karai pukaar.
O’ Kabir, the wood that has already been burnt (converted into charcoal), clearly cries out,
ਹੇ ਕਬੀਰ ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਭੀ ਸਾਫ਼ ਤੌਰ ਤੇ ਪੁਕਾਰ ਕਰਦੀ ਹੈ,
ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ ॥੯੦॥
mat bas para-o luhaar kay jaarai doojee baar. ||90||
that I hope I do not fall into the hands of a blacksmith who will burn me a second time (similarly one gone through the worldly sufferings is sacred of the torture of the cycle of birth and death). ||90||
ਕਿ ਮੈਂ ਕਿਤੇ ਲੁਹਾਰ ਦੇ ਵੱਸ ਨਾ ਪੈ ਜਾਵਾਂ, ਉਹ ਤਾਂ ਮੈਨੂੰ ਦੂਜੀ ਵਾਰੀ ਸਾੜੇਗਾ ॥੯੦॥
ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥
kabeer ayk marantay du-ay moo-ay do-ay marantah chaar.
O’ Kabir, when mind dies (comes under control), the ego dies which makes two dead, then the love for body and worldly desires die which makes four dead,
ਹੇ ਕਬੀਰ! ਜਦ ਮਨ’ ਮਰ ਜਾਂਦਾ ਹੈ (ਮਨ’ ਵਿਕਾਰਾਂ ਵਲੋਂ ਹਟ ਜਾਂਦਾ ਹੈ) ਇਸ ਇੱਕ ਮਨ ਦੇ ਮਰਨ ਨਾਲ ਇਕ ਹੋਰ ਭੀ ਮਰਿਆ ਜਾਤਿ-ਅਭਿਮਾਨ, ਤੇ ਕੁਲ ਦੋ ਮਰ ਗਏ-ਮਨ ਅਤੇ ਜਾਤਿ-ਅਭਿਮਾਨ। ਫਿਰ ਦੋ ਹੋਰ ਮਰੇ-ਦੇਹ-ਅੱਧਿਆਸ ਅਤੇ ਤ੍ਰਿਸ਼ਨਾ; ਕੁੱਲ ਚਾਰ ਹੋ ਗਏ।
ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ ॥੯੧॥
chaar marantah chhah moo-ay chaar purakh du-ay naar. ||91||
when these four died, the bad company and slander dies, death of four became death of six vices; of these four are masculine and two are feminine. ||91||
ਦੋ ਹੋਰ ਮਰੇ-ਕੁਸੰਗ ਅਤੇ ਨਿੰਦਾ; ਤੇ ਇਹ ਸਾਰੇ ਛੇ ਹੋ ਗਏ, ਚਾਰ ਪੁਲਿੰਗ (‘ਪੁਰਖ’) ਅਤੇ ਦੋ ਇਸਤ੍ਰੀ-ਲਿੰਗ (‘ਨਾਰਿ’) ॥੯੧॥
ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਹੂੰ ਨ ਪਾਇਆ ਠਉਰੁ ॥
kabeer daykh daykh jag dhooNdhi-aa kahoo-aN na paa-i-aa tha-ur.
O’ Kabir, I have diligently searched throughout the world and I have not found any place where my mind can be at peace.
ਹੇ ਕਬੀਰ! ਮੈਂ ਬੜੀ ਮੇਹਨਤ ਨਾਲ ਸਾਰਾ ਜਗਤ ਢੂੰਡ ਵੇਖਿਆ ਹੈ, ਕਿਤੇ ਵੀ ਅਜੇਹਾ ਥਾਂ ਨਹੀਂ ਲੱਭਾ (ਜਿਥੇ ਮਨ ਭਟਕਣੋਂ ਹਟ ਜਾਏ)।
ਜਿਨਿ ਹਰਿ ਕਾ ਨਾਮੁ ਨ ਚੇਤਿਓ ਕਹਾ ਭੁਲਾਨੇ ਅਉਰ ॥੯੨॥
jin har kaa naam na chayti-o kahaa bhulaanay a-or. ||92||
One who has not lovingly remembered God, I say that he has lost God’s Name in other pursuits? ||92||
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਮੈਂ ਆਖਦਾ ਹਾਂ ਕਿ ਉਹ ਹੋਰ ਹੋਰ ਵਿਹਾਰਾਂ ਅੰਦਰ ਭਟਕਦਾ ਫਿਰਦਾ ਹੈ ॥੯੨॥
ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥
kabeer sangat karee-ai saaDh kee ant karai nirbaahu.
O’ Kabir, we should associate with the holy people because their association lasts till the end;
ਹੇ ਕਬੀਰ! ਸਾਧ ਸੰਗਤ ਵਿਚ ਜੁੜਨਾ ਚਾਹੀਦਾ ਹੈ, ਸਾਧ ਸੰਗਤ ਵਾਲਾ ਸਾਥ ਤੋੜ ਨਿਭਦਾ ਹੈ;
ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥੯੩॥
saakat sang na keejee-ai jaa tay ho-ay binaahu. ||93||
we should not keep company with the faithless cynics, since it can lead to deterioration of spiritual life. ||93||
ਰੱਬ ਨਾਲੋਂ ਟੁੱਟੇ ਬੰਦਿਆਂ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਇਸ ਤੋਂ ਆਤਮਕ ਮੌਤ (ਹੋਣ ਦਾ ਡਰ) ਹੈ ॥੯੩॥
ਕਬੀਰ ਜਗ ਮਹਿ ਚੇਤਿਓ ਜਾਨਿ ਕੈ ਜਗ ਮਹਿ ਰਹਿਓ ਸਮਾਇ ॥
kabeer jag meh chayti-o jaan kai jag meh rahi-o samaa-ay.
O’ Kabir, fruitful is their advent in this world who have lovingly remembered God with understanding that He is pervading the entire world;
ਹੇ ਕਬੀਰ! ਜਿਨ੍ਹਾਂ ਨੇ ਜਗਤ ਵਿਚ ਜਨਮ ਲੈ ਕੇ ਉਸ ਪ੍ਰਭੂ ਨੂੰ, ਇਉਂ ਪਛਾਣ ਕੇ ਕਿ ਉਹ ਸਾਰੇ ਜਗਤ ਵਿਚ ਵਿਆਪਕ ਹੈ, ਸਿਮਰਿਆ ਹੈ, ਉਹਨਾਂ ਦਾ ਹੀ ਜੰਮਣਾ ਸਫਲ ਹੈ;
ਜਿਨ ਹਰਿ ਕਾ ਨਾਮੁ ਨ ਚੇਤਿਓ ਬਾਦਹਿ ਜਨਮੇਂ ਆਇ ॥੯੪॥
jin har kaa naam na chayti-o baadeh janmayN aa-ay. ||94||
but in vain is the birth of those who haven’t remembered God’s Name. ||94||
ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਅਰਥ ਹੀ ਜੰਮੇ ॥੯੪॥
ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ॥
kabeer aasaa karee-ai raam kee avrai aas niraas.
O’ Kabir, we should always place our hopes in God alone because hope for anyone else’s support leads to disappointment.
ਹੇ ਕਬੀਰ! ਇਕ ਪਰਮਾਤਮਾ ਉਤੇ ਡੋਰੀ ਰੱਖਣੀ ਚਾਹੀਦੀ ਹੈ, ਹੋਰ ਸਾਰੀਆਂ ਆਸਾਂ ਨਿਰਾਸਤਾ ਵਲ ਲੈ ਜਾਂਦੀਆਂ ਹਨ।
ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ ॥੯੫॥
narak pareh tay maan-ee jo har naam udaas. ||95||
Those who turns away from God’s Name, suffer a lot as if they have fallen in hell. ||95||
ਜੋ ਮਨੁੱਖ ਪਰਮਾਤਮਾ ਦੀ ਯਾਦ ਵਲੋਂ ਮੂੰਹ ਮੋੜ ਲੈਂਦੇ ਹਨ ਉਹ ਨਰਕ ਵਿਚ ਪਏ ਰਹਿੰਦੇ ਹਨ (ਸਦਾ ਦੁਖੀ ਰਹਿੰਦੇ ਹਨ) ॥੯੫॥
ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥
kabeer sikh saakhaa bahutay kee-ay kayso kee-o na meet.
O’ Kabir, those who made many disciples and followers, and did not develop friendship with God (did not realize God),
ਹੇ ਕਬੀਰ! ਜਿਨ੍ਹਾਂ ਨੇ ਪਰਮਾਤਮਾ ਨੂੰ ਮਿਤ੍ਰ ਨਾਹ ਬਣਾਇਆ (ਪਰਮਾਤਮਾ ਨਾਲ ਸਾਂਝ ਨਾਹ ਬਣਾਈ, ਤੇ) ਕਈ ਚੇਲੇ-ਚਾਟੜੇ ਬਣਾ ਲਏ,
ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥੯੬॥
chaalay thay har milan ka-o beechai atki-o cheet. ||96||
they had set out to unite with God in the beginning but their mind failed them halfway because they let themselves be pampered by their devotees. ||96||
(ਉਹਨਾਂ ਨੇ ਪਹਿਲਾਂ ਤਾਂ ਭਾਵੇਂ) ਪਰਮਾਤਮਾ ਨੂੰ ਮਿਲਣ ਲਈ ਉੱਦਮ ਕੀਤਾ ਸੀ, ਪਰ ਉਹਨਾਂ ਦਾ ਮਨ ਰਾਹ ਵਿਚ ਹੀ ਅਟਕ ਗਿਆ (ਚੇਲਿਆਂ-ਚਾਟੜਿਆਂ ਤੋਂ ਸੇਵਾ-ਪੂਜਾ ਕਰਾਣ ਵਿਚ ਹੀ ਉਹ ਰੁਝ ਗਏ,) ॥੯੬॥
ਕਬੀਰ ਕਾਰਨੁ ਬਪੁਰਾ ਕਿਆ ਕਰੈ ਜਉ ਰਾਮੁ ਨ ਕਰੈ ਸਹਾਇ ॥
kabeer kaaran bapuraa ki-aa karai ja-o raam na karai sahaa-ay.
O’ Kabir, if God does not help then what can the weak support do to achieve the purpose of life?
ਹੇ ਕਬੀਰ! ਜੇ ਪ੍ਰਭੂ ਆਪ ਸਹੈਤਾ ਨਾਹ ਕਰੇ ਤਾਂ ਜਿੰਦਗੀ ਦਾ ਮਨੋਰਥ ਹਾਸਲ ਕਰਨ ਲਈ ਕਮਜ਼ੋਰ ਵਸੀਲਾ ਕੀ ਕਰ ਸਕਦਾ ਹੈ ?
ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ ਜਾਇ ॥੯੭॥
jih jih daalee pag Dhara-o so-ee mur mur jaa-ay. ||97||
Just as weak branches of a tree bend under one’s weight and can’t help one to reach the top of a tree, similarly the ordinary gurus and saints can’t help one to achieve the purpose of human life. ||97||
ਇਨਸਾਨੀ ਉੱਚ ਜੀਵਨ-ਰੂਪ ਰੁੱਖ ਦੀ ਚੋਟੀ ਤੇ ਅਪੜਾਣ ਲਈ ‘ਸਾਧ’, ਮਾਨੋ, ਡਾਲੀਆਂ ਹਨ, ਪਰ ਭੇਖੀ ਸਾਧ’ ਕਮਜ਼ੋਰ ਟਹਿਣੀਆਂ ਹਨ ਮੈਂ ਤਾਂ ਅਜੇਹੀ) ਜਿਸ ਜਿਸ ਡਾਲੀ ਉੱਤੇ ਪੈਰ ਧਰਦਾ ਹਾਂ ਉਹ (ਸੁਆਰਥ ਵਿਚ ਕਮਜ਼ੋਰ ਹੋਣ ਕਰਕੇ) ਟੁੱਟਦੀ ਜਾ ਰਹੀ ਹੈ ॥੯੭॥
ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥
kabeer avrah ka-o updaystay mukh mai par hai rayt.
O’ Kabir, those who only preach others and don’t enjoy the taste of what they say, to them their own words are like sand in their mouth,
ਹੇ ਕਬੀਰ! ਜੋ ਹੋਰਨਾਂ ਨੂੰ ਮੱਤਾਂ ਦੇਂਦੇ ਹਨ, ਪਰ ਉਹਨਾਂ ਨੂੰ ਆਪ ਕੋਈ ਰਸ ਨਹੀਂ ਆਉਂਦਾ, ਉਹਨਾਂ ਦੇ ਭਾ ਦੇ ਇਹ ਲਫ਼ਜ਼ ਨਿਰੀ ਰੇਤ ਹਨ,
ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥੯੮॥
raas biraanee raakh-tay khaa-yaa ghar kaa khayt. ||98||
they claim to safeguard the spiritual capital of others, while their own spiritual virtues are lost, as if their own farm has been eaten up. ||98||
ਅਜੇਹੇ (‘ਸਾਧ’) ਹੋਰਨਾਂ ਦੀ ਰਾਸ-ਪੂੰਜੀ ਦੀ ਤਾਂ ਰਾਖੀ ਕਰਨ ਦਾ ਜਤਨ ਕਰਦੇ ਹਨ, ਪਰ ਆਪਣੇ ਪਿਛਲੇ ਸਾਰੇ ਗੁਣ ਮੁਕਾ ਲੈਂਦੇ ਹਨ ਮਾਨੋਂ ਉਹਨਾਂ ਦਾ ਆਪਣਾਂ ਖੇਤ ਖਾਧਾ ਗਿਆ ਹੈ॥੯੮॥
ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ ॥
kabeer saaDhoo kee sangat raha-o ja-o kee bhoosee khaa-o.
O’ Kabir, I wish that I may always remain in the Guru’s company, even if I have to survive on the bread made of barley flour;
ਹੇ ਕਬੀਰ! (ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਗੁਰਮੁਖਾਂ ਦੀ ਸੰਗਤ ਵਿਚ ਟਿਕਿਆ ਰਹਾਂ,ਭਾਵੇਂ ਮੈਨੂੰ ਜਵਾ ਦੀ ਰੋਟੀ ਹੀ ਖਾਣੀ ਪਵੇ;
ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ ॥੯੯॥
honhaar so ho-ihai saakat sang na jaa-o. ||99||
then whatever has to happen may happen, but I would not associate with the faithless cynics. ||99||
ਫਿਰ ਜੇਹੜਾ ਕੁਛ ਹੋਣਾ ਹੈ, ਉਹ ਪਿਆ ਹੋਵੇ। ਪਰ ਮੈਂ ਰੱਬ ਤੋਂ ਟੁੱਟੇ ਹੋਏ ਬੰਦਿਆਂ ਦੀ ਸੁਹਬਤਿ ਵਿਚ ਨਾਹ ਜਾਵਾਂ ॥੯੯॥
ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ ॥
kabeer sangat saaDh kee din din doonaa hayt.
O’ Kabir, by staying in the holy company, a person’s love for God multiplies every day.
ਹੇ ਕਬੀਰ! ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਦਿਨੋ ਦਿਨ ਪਰਮਾਤਮਾ ਨਾਲ ਪਿਆਰ ਵਧਦਾ ਹੀ ਵਧਦਾ ਹੈ।
ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥੧੦੦॥
saakat kaaree kaaNbree Dho-ay ho-ay na sayt. ||100||
But a faithless cynic is like a black blanket which does not become white by washing, similarly love for God does not well up within him even in the saintly congregation. ||100||
ਪਰ ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਨੋ, ਕਾਲੀ ਕੰਬਲੀ ਹੈ ਜੋ ਧੋਤਿਆਂ ਚਿੱਟੀ ਨਹੀਂ ਹੁੰਦੀ। ਉਸ ਦੀ ਸੁਹਬਤਿ ਵਿਚ ਟਿਕਿਆਂ ਮਨ ਦੀ ਪਵਿਤ੍ਰਤਾ ਨਹੀਂ ਮਿਲ ਸਕਦੀ ॥੧੦੦॥
ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥
kabeer man mooNdi-aa nahee kays mundaa-ay kaaN-ay.
O’ Kabir, if one has not shaved off (removed vices from) his mind, then why has he shaved off his head?
ਹੇ ਕਬੀਰ! ਜੋ ਆਪਣਾ ਮਨ ਨਹੀਂ ਮੁੰਨਿਆ (ਮਨ ਉਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ); ਤਾਂ ਸਿਰ ਕਾਹਦੇ ਲਈ ਮੁਨਾ ਦਿਤਾ?
ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥੧੦੧॥
jo kichh kee-aa so man kee-aa mooNdaa moond ajaaN-ay. ||101||
The mind is the one that inspires one for bad deeds, therefore shaving off the head is in vain. ||101||
ਜਿਸ ਭੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ ਮਨ ਹੀ ਕਰਦਾ ਹੈ ਇਸ ਵਾਸਤੇ ਸਿਰ ਮੁਨਾਉਣਾ ਵਿਅਰਥ ਹੈ ॥੧੦੧॥
ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤ ਜਾਉ ॥
kabeer raam na chhodee-ai tan Dhan jaa-ay ta jaa-o.
O’ Kabir, we should never forsake God, even if our wealth and bodily strength go away, we should let them go;
ਹੇ ਕਬੀਰ! ਪਰਮਾਤਮਾ ਦਾ ਨਾਮ ਕਦੇ ਨਾਹ ਭੁਲਾਈਏ, (ਜੇ ਨਾਮ ਸਿਮਰਦਿਆਂ ਅਸਾਡਾ) ਸਰੀਰ ਤੇ ਧਨ ਨਾਸ ਹੋਣ ਲੱਗੇ ਤਾਂ ਬੇਸ਼ੱਕ ਨਾਸ ਹੋ ਜਾਏ;
ਚਰਨ ਕਮਲ ਚਿਤੁ ਬੇਧਿਆ ਰਾਮਹਿ ਨਾਮਿ ਸਮਾਉ ॥੧੦੨॥
charan kamal chit bayDhi-aa raameh naam samaa-o. ||102||
but our mind should surely remain absorbed and pierced with God’s immaculate Name. ||102||
ਪਰ ਅਸਾਡਾ ਚਿੱਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜ਼ਰੂਰ ਵਿੱਝਿਆ ਰਹੇ, ਪਰਮਾਤਮਾ ਦੇ ਨਾਮ ਵਿਚ ਜ਼ਰੂਰ ਸਮਾਇਆ ਰਹੇ ॥੧੦੨॥
ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈਂ ਸਭ ਤਾਰ ॥
kabeer jo ham jant bajaavtay toot ga-eeN sabh taar.
O’ Kabir, my love for the body is totally gone as if all the strings of the musical instrument of bodily attachment, which I used to play, are broken now,
ਹੇ ਕਬੀਰ! ਸਰੀਰਕ ਮੋਹ ਦਾ ਜੇਹੜਾ ਵਾਜਾ ਮੈਂ ਸਦਾ ਵਜਾਂਦਾ ਰਹਿੰਦਾ ਸਾਂ ਹੁਣ (ਸਿਮਰਨ ਦੀ ਬਰਕਤਿ ਨਾਲ) ਉਸ ਦੀਆਂ ਸਾਰੀਆਂ ਤਾਰਾਂ ਟੁੱਟ ਗਈਆਂ ਹਨ,
ਜੰਤੁ ਬਿਚਾਰਾ ਕਿਆ ਕਰੈ ਚਲੇ ਬਜਾਵਨਹਾਰ ॥੧੦੩॥
jant bichaaraa ki-aa karai chalay bajaavanhaar. ||103||
and now what can the helpless musical instrument of bodily attachment do, when that mind which used to play it, has gone away. ||103||
ਇਹ ਵਿਚਾਰਾ ਵਾਜਾ (ਹੁਣ) ਕੀਹ ਕਰ ਸਕਦਾ ਹੈ? ਜਦੋਂ ਉਹ ਮਨ ਹੀ ਨਹੀਂ ਰਿਹਾ ਜੋ ਸਰੀਰਕ ਮੋਹ ਦਾ ਵਾਜਾ ਵਜਾ ਰਿਹਾ ਸੀ ॥੧੦੩॥
ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥
kabeer maa-ay moonda-o tih guroo kee jaa tay bharam na jaa-ay.
O’ Kabir, I feel like shearing off the head of the mother of that guru, following whom the doubt of the mind doesn’t go away.
ਹੇ ਕਬੀਰ! ਮੈਂ ਅਜੇਹੇ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਆਂ, ਜਿਸ ਦੇ ਰਾਹ ਤੇ ਤੁਰਿਆਂ ਭਟਕਣਾ ਦੂਰ ਨਹੀਂ ਹੁੰਦੀ।