Page 215

ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥
maan abhimaan do-oo samaanay mastak daar gur paagi-o.
Since, I totally accepted the Guru and his teachings, praise or slander mean the same to me.
ਮੇਰੇ ਲਈ ਇੱਜਤ ਤੇ ਬੇ-ਇਜ਼ਤੀ ਦੋਨੋਂ ਇਕ ਸਮਾਨ ਹਨ। ਕਿਉਂਕਿ ਆਪਣਾ ਮੱਥਾ ਮੈਂ ਗੁਰਾਂ ਦੇ ਚਰਨਾਂ ਉਤੇ ਟੇਕ ਦਿਤਾ ਹੈ।

ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ ॥੧॥;l
sampat harakh na aapat dookhaa rang thaakurai laagi-o. ||1||
Since, I have embraced love for my Creator, wealth does not excite me and misfortune does not disturb me either. ||1||
ਮੇਰੇ ਮਨ ਵਿਚ ਪ੍ਰਭੂ ਦਾ ਪਿਆਰ ਬਣ ਚੁੱਕਾ ਹੈ, ਹੁਣ ਮੈਨੂੰ ਆਏ ਧਨ ਦੀ ਖ਼ੁਸ਼ੀ ਨਹੀਂ ਹੁੰਦੀ, ਤੇ ਆਈ ਬਿਪਤਾ ਤੋਂ ਦੁੱਖ ਨਹੀਂ ਪ੍ਰਤੀਤ ਹੁੰਦਾ ॥੧॥

ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ ॥
baas baasree aykai su-aamee udi-aan daristaagi-o.
The creator is omnipresent; I behold Him in every household and in the wilderness as well.
ਹੁਣ ਮੈਨੂੰ ਸਭ ਘਰਾਂ ਵਿਚ ਇਕ ਮਾਲਕ-ਪ੍ਰਭੂ ਹੀ ਦਿੱਸਦਾ ਹੈ, ਜੰਗਲਾਂ ਵਿਚ ਭੀ ਮੈਨੂੰ ਉਹੀ ਨਜ਼ਰੀਂ ਆ ਰਿਹਾ ਹੈ।

ਨਿਰਭਉ ਭਏ ਸੰਤ ਭ੍ਰਮੁ ਡਾਰਿਓ ਪੂਰਨ ਸਰਬਾਗਿਓ ॥੨॥
nirbha-o bha-ay sant bharam daari-o pooran sarbaagi-o. ||2||
By the grace of the Guru, I got rid of my doubts and I have become fearless. Now, I see the All-knowing God pervading everywhere. ll2ll
ਗੁਰੂ ਦੀ ਕਿਰਪਾ ਨਾਲ ਮੈਂ ਭਟਕਣਾ ਮੁਕਾ ਲਈ ਹੈ, ਹੁਣ ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹੀ ਮੈਨੂੰ ਸਰਬ-ਵਿਆਪਕ ਦਿੱਸਦਾ ਹੈ ਤੇ ਮੈਂ ਨਿਡਰ ਹੋ ਗਿਆ ਹਾਂ ॥੨॥

ਜੋ ਕਿਛੁ ਕਰਤੈ ਕਾਰਣੁ ਕੀਨੋ ਮਨਿ ਬੁਰੋ ਨ ਲਾਗਿਓ ॥
jo kichh kartai kaaran keeno man buro na laagi-o.
My mind is not troubled by whatever the Creator does.
ਜੇਹੜਾ ਹੀ ਸਬੱਬ ਕਰਤਾਰ ਨੇ ਬਣਾਇਆ (ਹੁਣ ਮੈਨੂੰ ਆਪਣੇ) ਮਨ ਵਿਚ (ਉਹ) ਭੈੜਾ ਨਹੀਂ ਲੱਗਦਾ।

ਸਾਧਸੰਗਤਿ ਪਰਸਾਦਿ ਸੰਤਨ ਕੈ ਸੋਇਓ ਮਨੁ ਜਾਗਿਓ ॥੩॥
saaDhsangat parsaad santan kai so-i-o man jaagi-o. ||3||
By the Guru’s grace and the company of the saintly persons, my mind has awakened from the slumber of worldly attachments. ||3||
ਸਾਧ ਸੰਗਤਿ ਵਿਚ ਆ ਕੇ ਸੰਤ ਜਨਾਂ ਦੀ ਕਿਰਪਾ ਨਾਲ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮੇਰਾ) ਮਨ ਜਾਗ ਪਿਆ ਹੈ ॥੩॥

ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ ਸਰਣਾਗਿਓ ॥
jan naanak orh tuhaaree pari-o aa-i-o sarnaagi-o.
Nanak says, “O’ God, I am your devotee and have come to Your refuge seeking your support”.
ਹੇ ਪ੍ਰਭੂ! ਮੈਂ ਦਾਸ ਨਾਨਕ ਤੇਰੀ ਓਟ ਵਿਚ ਆ ਪਿਆ ਹਾਂ, ਮੈਂ ਤੇਰੀ ਸਰਨ ਆ ਡਿੱਗਾ ਹਾਂ।

ਨਾਮ ਰੰਗ ਸਹਜ ਰਸ ਮਾਣੇ ਫਿਰਿ ਦੂਖੁ ਨ ਲਾਗਿਓ ॥੪॥੨॥੧੬੦॥
naam rang sahj ras maanay fir dookh na laagi-o. ||4||2||160||
Imbued with Naam I am enjoying the intuitive peace; no pain or suffering of any kind bothers me anymore. ||4||2||160||
ਹੁਣ ਮੈਨੂੰ ਕੋਈ ਦੁੱਖ ਨਹੀਂ ਪੋਂਹਦਾ। ਮੈਂ ਤੇਰੇ ਨਾਮ ਦਾ ਆਨੰਦ ਮਾਣ ਰਿਹਾ ਹਾਂ ਮੈਂ ਆਤਮਕ ਅਡੋਲਤਾ ਦੇ ਸੁਖ ਮਾਣ ਰਿਹਾ ਹਾਂ ॥੪॥੨॥੧੬੦॥

ਗਉੜੀ ਮਾਲਾ ਮਹਲਾ ੫ ॥
ga-orhee maalaa mehlaa 5.
Raag Gauree Maalaa, Fifth Guru:

ਪਾਇਆ ਲਾਲੁ ਰਤਨੁ ਮਨਿ ਪਾਇਆ ॥
paa-i-aa laal ratan man paa-i-aa.
I have attained the precious Naam in my heart.
ਮੈਂ ਆਪਣੇ ਮਨ ਵਿਚ ਇਕ ਲਾਲ ਲੱਭ ਲਿਆ ਹੈ।

ਤਨੁ ਸੀਤਲੁ ਮਨੁ ਸੀਤਲੁ ਥੀਆ ਸਤਗੁਰ ਸਬਦਿ ਸਮਾਇਆ ॥੧॥ ਰਹਾਉ ॥
tan seetal man seetal thee-aa satgur sabad samaa-i-aa. ||1|| rahaa-o.
Merged in the Guru’s word, my body and mind have become tranquil. ||1||Pause||
ਮੈਂ ਗੁਰੂ ਦੇ ਸ਼ਬਦ ਵਿਚ ਲੀਨ ਹੋ ਗਿਆ ਹਾਂ, ਮੇਰਾ ਸਰੀਰ ਸ਼ਾਂਤ ਹੋ ਗਿਆ ਹੈ, ਮੇਰਾ ਮਨ ਠੰਢਾ ਹੋ ਗਿਆ ਹੈ ॥੧॥ ਰਹਾਉ ॥

ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥
laathee bhookh tarisan sabh laathee chintaa sagal bisaaree.
Since my yearning for Maya has departed, my anxiety is gone.
ਕਿਉਂਕਿ ਮੇਰੀ ਮਾਇਆ ਦੀ ਭੁੱਖ ਲਹਿ ਗਈ ਹੈ, ਮੇਰੀ ਮਾਇਆ ਦੀ ਸਾਰੀ ਤ੍ਰੇਹ ਮੁੱਕ ਗਈ ਹੈ, ਮੈਂ ਸਾਰੇ ਚਿੰਤਾ-ਫ਼ਿਕਰ ਭੁਲਾ ਦਿੱਤੇ ਹਨ,

ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥੧॥
kar mastak gur poorai Dhari-o man jeeto jag saaree. ||1||
Since the Guru has blessed me, I have conquered my mind and it feels like I have conquered the whole world. ||1||
ਪੂਰੇ ਗੁਰੂ ਨੇ ਮੇਰੇ ਮੱਥੇ ਉਤੇ ਆਪਣਾ ਹੱਥ ਰੱਖਿਆ ਹੈ ਮੈਂ ਆਪਣਾ ਮਨ ਕਾਬੂ ਵਿਚ ਕਰ ਲਿਆ ਹੈ ਮਾਨੋ ਮੈਂ ਸਾਰਾ ਜਗਤ ਜਿੱਤ ਲਿਆ ਹੈ ॥੧॥

ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ ॥
taripat aghaa-ay rahay rid antar dolan tay ab chookay.
Now that I am not tempted by the illusion of Maya any more, I remain steady and do not waver.
ਆਪਣੇ ਚਿੱਤ ਅੰਦਰ ਮੈਂ ਰੱਜਿਆ ਅਤੇ ਧ੍ਰਾਪਿਆ ਰਹਿੰਦਾ ਹਾਂ ਅਤੇ ਹੁਣ ਮੈਂ ਡਿੱਕਡੋਲੇ ਨਹੀਂ ਖਾਂਦਾ।

ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ ਮੂਕੇ ॥੨॥
akhut khajaanaa satgur dee-aa tot nahee ray mookay. ||2||
The true Guru has given me the inexhaustible treasure of Naam and it never runs out. ||2||
ਸਤਿਗੁਰੂ ਨੇ ਮੈਨੂੰ (ਪ੍ਰਭੂ-ਨਾਮ ਦਾ ਇਕ ਅਜੇਹਾ) ਖ਼ਜ਼ਾਨਾ ਦਿੱਤਾ ਹੈ ਜੋ ਕਦੇ ਮੁੱਕਣ ਵਾਲਾ ਨਹੀਂ, ਉਸ ਵਿਚ ਕਮੀ ਨਹੀਂ ਆ ਸਕਦੀ, ॥੨॥

ਅਚਰਜੁ ਏਕੁ ਸੁਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ ॥
achraj ayk sunhu ray bhaa-ee gur aisee boojh bujhaa-ee.
O’ Brother, listen to this wonder! the Guru has blessed me with such an understanding,
ਹੇ ਭਾਈ! ਇਕ ਹੋਰ ਅਨੋਖੀ ਗੱਲ ਸੁਣ। ਗੁਰੂ ਨੇ ਮੈਨੂੰ ਅਜੇਹੀ ਸਮਝ ਬਖ਼ਸ਼ ਦਿੱਤੀ ਹੈ l

ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥੩॥
laahi pardaa thaakur ja-o bhayti-o ta-o bisree taat paraa-ee. ||3||
that by removing the veil of illusion I have realized God and all my jealousy with others has vanished. ||3||
ਜਦੋਂ ਤੋਂ ਮੇਰੇ ਅੰਦਰੋਂ ਹਉਮੈ ਦਾ ਪਰਦਾ ਲਾਹ ਕੇ ਮੈਨੂੰ ਠਾਕੁਰ-ਪ੍ਰਭੂ ਮਿਲਿਆ ਹੈ ਤਦੋਂ ਤੋਂ ਮੇਰੇ ਦਿਲ ਵਿਚੋਂ ਪਰਾਈ ਈਰਖਾ ਵਿਸਰ ਗਈ ਹੈ ॥੩॥

ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥
kahi-o na jaa-ee ayhu achambha-o so jaanai jin chaakhi-aa.
This is a wondrous bliss which cannot be described. He alone knows, who has experienced it.
ਇਹ ਇਕ ਐਸਾ ਅਸਚਰਜ ਆਨੰਦ ਹੈ ਜੇਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਰਸ ਨੂੰ ਉਹੀ ਜਾਣਦਾ ਹੈ ਜਿਸ ਨੇ ਇਹ ਚੱਖਿਆ ਹੈ।

ਕਹੁ ਨਾਨਕ ਸਚ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥੪॥੩॥੧੬੧॥
kaho naanak sach bha-ay bigaasaa gur niDhaan ridai lai raakhi-aa. ||4||3||161||
Nanak says, “The Guru has enshrined the treasure of Naam in my heart and I feel enlightened”. ||4||3||161||
ਨਾਨਕ ਆਖਦਾ ਹੈ- ਗੁਰੂ ਨੇ ਮੇਰੇ ਅੰਦਰ ਨਾਮ ਦਾ ਖ਼ਜ਼ਾਨਾ ਰੱਖ ਦਿੱਤਾ ਹੈ, ਤੇ ਮੇਰੇ ਅੰਦਰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਗਿਆਨ) ਦਾ ਚਾਨਣ ਹੋ ਗਿਆ ਹੈ ॥੪॥੩॥੧੬੧॥

ਗਉੜੀ ਮਾਲਾ ਮਹਲਾ ੫ ॥
ga-orhee maalaa mehlaa 5.
Raag Gauree Maalaa, Fifth Guru:

ਉਬਰਤ ਰਾਜਾ ਰਾਮ ਕੀ ਸਰਣੀ ॥
ubrat raajaa raam kee sarnee.
One can be saved from the effect of Maya only in the refuge of the sovereign God.
ਪ੍ਰਭੂ-ਪਾਤਿਸ਼ਾਹ ਦੀ ਸਰਨ ਪੈ ਕੇ ਹੀ ਮਨੁੱਖ (ਮਾਇਆ ਦੇ ਪ੍ਰਭਾਵ ਤੋਂ) ਬਚ ਸਕਦਾ ਹੈ।

ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ ॥੧॥ ਰਹਾਉ ॥
sarab lok maa-i-aa kay mandal gir gir partay Dharnee. ||1|| rahaa-o.
Being in the grip of Maya, the inhabitants of all the worlds are in a low spiritual state. ||1||Pause||
ਸਭਨਾਂ ਲੋਕਾਂ ਦੇ ਜੀਵ ਮਾਇਆ ਦੇ ਚੱਕਰ ਵਿਚ ਫਸੇ ਪਏ ਹਨ, ਤੇ ਉੱਚੇ ਆਤਮਕ ਟਿਕਾਣੇ ਤੋਂ ਡਿੱਗ ਡਿੱਗ ਕੇ ਨੀਵੀਂ ਆਤਮਕ ਦਸ਼ਾ ਵਿਚ ਆ ਪੈਂਦੇ ਹਨ ॥੧॥ ਰਹਾਉ ॥

ਸਾਸਤ ਸਿੰਮ੍ਰਿਤਿ ਬੇਦ ਬੀਚਾਰੇ ਮਹਾ ਪੁਰਖਨ ਇਉ ਕਹਿਆ ॥
saasat simrit bayd beechaaray mahaa purkhan i-o kahi-aa.
The great men have studied the Shastras, the Simritees and the Vedas and they have said,
ਪੰਡਿਤ ਲੋਕ ਤਾਂ ਸ਼ਾਸਤ੍ਰ ਸਿਮ੍ਰਿਤੀਆਂ ਵੇਦ ਆਦਿਕ ਸਾਰੇ ਧਰਮ-ਪੁਸਤਕ ਵਿਚਾਰਦੇ ਆ ਰਹੇ ਹਨ। ਪਰ ਮਹਾ-ਪੁਰਖਾਂ ਨੇ ਇਉਂ ਹੀ ਆਖਿਆ ਹੈ,

ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ ॥੧॥
bin har bhajan naahee nistaaraa sookh na kinhooN lahi-aa. ||1||
that no one can swim across the worldly ocean of Maya and attain peace without meditation on God’s Name. ||1||
ਕਿ ਪ੍ਰਭੂ ਦੇ ਭਜਨ ਤੋਂ ਬਿਨਾ ਮਾਇਆ ਦੇ ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ, ਸਿਮਰਨ ਤੋਂ ਬਿਨਾ ਕਿਸੇ ਮਨੁੱਖ ਨੇ ਭੀ ਸੁਖ ਨਹੀਂ ਪਾਇਆ ॥੧॥

ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ ॥
teen bhavan kee lakhmee joree boojhat naahee lahray.
Even if someone acquires the wealth of all the three worlds, the waves of greed do not subside.
ਜੇ ਮਨੁੱਖ ਸਾਰੀ ਸ੍ਰਿਸ਼ਟੀ ਦੀ ਹੀ ਮਾਇਆ ਇਕੱਠੀ ਕਰ ਲਏ, ਤਾਂ ਭੀ ਲੋਭ ਦੀਆਂ ਲਹਰਾਂ ਮਿਟਦੀਆਂ ਨਹੀਂ ਹਨ।

ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੋ ਪਹਰੇ ਪਹਰੇ ॥੨॥
bin har bhagat kahaa thit paavai firto pahray pahray. ||2||
Without devotional worship of God, one wanders around endlessly and cannot attain peace of mind. ||2||
ਪ੍ਰਭੂ ਦੀ ਭਗਤੀ ਤੋਂ ਬਿਨਾ ਮਨੁੱਖ ਕਿਤੇ ਭੀ ਮਨ ਦਾ ਟਿਕਾਉ ਨਹੀਂ ਲੱਭ ਸਕਦਾ, ਹਰ ਵੇਲੇ ਹੀ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ ॥੨॥

ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ॥
anik bilaas karat man mohan pooran hot na kaamaa.
Even if a person engages in various fascinating recreations, his lust doesn’t get fulfilled.
ਮਨੁੱਖ ਮਨ ਨੂੰ ਮੋਹਣ ਵਾਲੀਆਂ ਅਨੇਕਾਂ ਮੌਜਾਂ ਭੀ ਕਰਦਾ ਰਹੇ, (ਮਨ ਦੀ ਵਿਕਾਰਾਂ ਵਾਲੀ) ਵਾਸ਼ਨਾ ਪੂਰੀ ਨਹੀਂ ਹੁੰਦੀ।

ਜਲਤੋ ਜਲਤੋ ਕਬਹੂ ਨ ਬੂਝਤ ਸਗਲ ਬ੍ਰਿਥੇ ਬਿਨੁ ਨਾਮਾ ॥੩॥
jalto jalto kabhoo na boojhat sagal barithay bin naamaa. ||3||
One keeps burning in the fire of these desires which never extinguish. Other than meditation on Naam, all efforts are useless. ||3||
ਮਨੁੱਖ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਫਿਰਦਾ ਹੈ, ਤ੍ਰਿਸ਼ਨਾ ਦੀ ਅੱਗ ਕਦੇ ਬੁੱਝਦੀ ਨਹੀਂ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦੇ ਹੋਰ ਸਾਰੇ ਉੱਦਮ ਵਿਅਰਥ ਚਲੇ ਜਾਂਦੇ ਹਨ ॥੩॥

ਹਰਿ ਕਾ ਨਾਮੁ ਜਪਹੁ ਮੇਰੇ ਮੀਤਾ ਇਹੈ ਸਾਰ ਸੁਖੁ ਪੂਰਾ ॥
har kaa naam japahu mayray meetaa ihai saar sukh pooraa.
O’ my friends, meditate on God’s Name, which is the essence of complete bliss.
ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ ਜਪਿਆ ਕਰ, ਇਹੀ ਸ੍ਰੇਸ਼ਟ ਸੁਖ ਹੈ, ਤੇ ਇਸ ਸੁਖ ਵਿਚ ਕੋਈ ਘਾਟ-ਕਮੀ ਨਹੀਂ ਰਹਿ ਜਾਂਦੀ।

ਸਾਧਸੰਗਤਿ ਜਨਮ ਮਰਣੁ ਨਿਵਾਰੈ ਨਾਨਕ ਜਨ ਕੀ ਧੂਰਾ ॥੪॥੪॥੧੬੨॥
saaDhsangat janam maran nivaarai naanak jan kee Dhooraa. ||4||4||162||
Nanak submits to the humble service of the devotee who gets rid of the cycle of birth and death in the holy congregation. ||4||4||162||
ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ, ਨਾਨਕ ਉਸ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੪॥੧੬੨॥

ਗਉੜੀ ਮਾਲਾ ਮਹਲਾ ੫ ॥
ga-orhee maalaa mehlaa 5.
Raag Gauree Maalaa, Fifth Guru:

ਮੋ ਕਉ ਇਹ ਬਿਧਿ ਕੋ ਸਮਝਾਵੈ ॥ ਕਰਤਾ ਹੋਇ ਜਨਾਵੈ ॥੧॥ ਰਹਾਉ ॥
mo ka-o ih biDh ko samjhaavai.kartaa ho-ay janaavai. ||1|| rahaa-o.
Let someone take the role of the Creator and then convince me with the concept of enduring birth and death due to one’s past deeds. ||1||Pause||
ਮੈਨੂੰ ਇਸ ਦਸ਼ਾ ਨੂੰ ਕੌਣ ਸਮਝਾ ਸਕਦਾ ਹੈ? ਜੇਕਰ ਬੰਦਾ ਕਰਨ ਵਾਲਾ ਹੋਵੇ, ਕੇਵਲ ਤਾ ਹੀ ਉਹ ਦਰਸਾ ਸਕਦਾ ਹੈ।॥੧॥ ਰਹਾਉ ॥

ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੂ ਨ ਸਾਧਾ ॥
anjaanat kichh ineh kamaano jap tap kachhoo na saaDhaa.
Out of ignorance if a persons does some unjustifiable deeds and does not perform any devotional worship or penance,
ਅਗਿਆਨਤਾ ਵਿਚ ਫਸ ਕੇ ਇਸ ਜੀਵ ਨੇ ਸਿਮਰਨ ਨਹੀਂ ਕੀਤਾ ਤੇ ਵਿਕਾਰਾਂ ਵਲੋਂ ਰੋਕ ਦਾ ਉੱਦਮ ਨਹੀਂ ਕੀਤਾ, ਕੁਝ ਹੋਰ ਹੀ ਕੋਝੇ ਕੰਮ ਕੀਤੇ।

ਦਹ ਦਿਸਿ ਲੈ ਇਹੁ ਮਨੁ ਦਉਰਾਇਓ ਕਵਨ ਕਰਮ ਕਰਿ ਬਾਧਾ ॥੧॥
dah dis lai ih man da-uraa-i-o kavan karam kar baaDhaa. ||1||
and lets his mind wander in pursuit of Maya, what are the specific deeds by which he is bound in the rounds of birth and death? ||1||
ਇਹ ਜੀਵ ਆਪਣੇ ਇਸ ਮਨ ਨੂੰ ਦਸੀਂ ਪਾਸੀਂ ਭਜਾ ਰਿਹਾ ਹੈ। ਇਹ ਕੇਹੜੇ ਕਰਮਾਂ ਦੇ ਕਾਰਨ (ਮਾਇਆ ਦੇ ਮੋਹ ਵਿਚ) ਬੱਝਾ ਪਿਆ ਹੈ? ॥੧॥

ਮਨ ਤਨ ਧਨ ਭੂਮਿ ਕਾ ਠਾਕੁਰੁ ਹਉ ਇਸ ਕਾ ਇਹੁ ਮੇਰਾ ॥
man tan Dhan bhoom kaa thaakur ha-o is kaa ih mayraa.
Such a person assumes, “I am the master of my mind, body, wealth and land; I believe that I belong to them and they belong to me”.
ਮੈਂ ਆਪਣੀ ਜਿੰਦ ਦਾ ਸਰੀਰ ਦਾ ਧਨ ਦਾ ਧਰਤੀ ਦਾ ਮਾਲਕ ਹਾਂ, ਮੈਂ ਇਸ (ਧਨ ਆਦਿ) ਦਾ ਮਾਲਕ ਹਾਂ, ਇਹ ਧਨ ਆਦਿਕ ਮੇਰਾ ਹੈ।

Leave a comment

Your email address will not be published. Required fields are marked *

error: Content is protected !!