ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥
kaahay kalraa sinchahu janam gavaavahu.
O’ Brahmin, why are you wasting your human birth by performing useless deeds like watering a saline land?
ਹੇ ਬ੍ਰਾਹਮਣ!ਤੂੰ ਆਪਣਾ ਜਨਮ (ਵਿਅਰਥ) ਗਵਾ ਰਿਹਾ ਹੈਂ। (ਤੇਰਾ ਇਹ ਉੱਦਮ ਇਉਂ ਹੀ ਹੈ ਜਿਵੇਂ ਕੋਈ ਕਿਸਾਨ ਕਲਰਾਠੀ ਧਰਤੀ ਨੂੰ ਪਾਣੀ ਦੇਈ ਜਾਏ, ਕੱਲਰ ਵਿਚ ਫ਼ਸਲ ਨਹੀਂ ਉੱਗੇਗਾ) ਤੂੰ ਵਿਅਰਥ ਹੀ ਕੱਲਰ ਨੂੰ ਸਿੰਜ ਰਿਹਾ ਹੈਂ।
ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥੧॥ ਰਹਾਉ ॥
kaachee dhahag divaal kaahay gach laavhu. ||1|| rahaa-o.
Your body would soon crumble down like an earthen wall, why are you engaged in useless rituals, like plastering the earthen wall with lime? ||1||Pause||
ਇਹ ਸਰੀਰ (ਗਾਰੇ ਦੀ) ਕੱਚੀ ਕੰਧ ਵਾਂਗੂੰ (ਜ਼ਰੂਰ) ਢਹਿ ਜਾਵੇਗਾ (ਇਸ ਨੂੰ ਕਿਓਂ ਕਰਮ ਕਾਂਡਾਂ ਦੀ ਗਾਚੀ ਦਾ ਲੇਪ) ਚੂਨੇ ਦਾ ਪਲਸਤਰ ਵਿਅਰਥ ਹੀ ਕਰ ਰਿਹਾ ਹੈਂ ॥੧॥ ਰਹਾਉ ॥
ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥
kar harihat maal tind parovahu tis bheetar man jovhu.
O’ Brahmin, let your hands be the Persian Wheel fitted with the chain of good intentions and pots of compassion and engage your mind like an ox to pull it.
ਹੱਥੀਂ ਸੇਵਾ ਕਰਨ ਨੂੰ (ਹਰ੍ਹਟ) ਆਪਣਾ ਖੂਹ ਬਣਾ, ਇਸ ਦੀ ਮਾਲ੍ਹ ਨਾਲ ਤੂੰ ਚੰਗ਼ੀ ਬ੍ਰਿਤੀ ਅਤੇ ਦਇਆ ਦੀਆਂ ਟਿੰਡਾ ਬੰਨ੍ਹ ਅਤੇ ਮਨੂਏ ਨੂੰ ਉਸ ਦੇ ਨਾਲ ਬਲਦ ਵਜੋ ਜੋੜ।
ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥੨॥
amrit sinchahu bharahu ki-aaray ta-o maalee kay hovhu. ||2||
And fill your sensory organs with this ambrosial nectar of Naam like irrigating the fields, only then you will be true devotee, loved by God. ||2||
ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਤੇ ਆਪਣੇ: ਗਿਆਨ-ਇੰਦ੍ਰਿਆਂ ਦੇ ਕਿਆਰੇ ਇਸ ਨਾਮ-ਜਲ ਨਾਲ ਨਕਾਨਕ ਭਰ। ਤਦੋਂ ਹੀ ਤੂੰ ਇਸ ਜਗਤ-ਬਾਗ਼ ਦੇ ਪਾਲਣ-ਹਾਰ ਪ੍ਰਭੂ ਦਾ ਪਿਆਰਾ ਬਣੇਗਾ ॥੨॥
ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥
kaam kroDh du-ay karahu basolay godahu Dhartee bhaa-ee.
O’ brothers, till your land (body) and save the plants (virtues) with the spade of love and pull out the weeds (vices) with the spade of anger.
ਹੇ ਭਾਈ! ਆਪਣੇ ਸਰੀਰ-ਧਰਤੀ ਨੂੰ ਗੋਡ, ਪਿਆਰ ਅਤੇ ਗੁੱਸਾ ਇਹ ਦੋ ਰੰਬੇ ਬਣਾ (ਦੈਵੀ ਗੁਣਾਂ ਨੂੰ ਪਿਆਰ ਨਾਲ ਬਚਾਈ ਰੱਖ, ਵਿਕਾਰਾਂ ਨੂੰ ਗੁੱਸੇ ਨਾਲ ਜੜ੍ਹੋਂ ਪੁੱਟਦਾ ਜਾਹ)।
ਜਿਉ ਗੋਡਹੁ ਤਿਉ ਤੁਮ੍ਹ੍ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ ॥੩॥
ji-o godahu ti-o tumH sukh paavhu kirat na mayti-aa jaa-ee. ||3||
As you would soften your heart with immaculate thoughts, you would achieve inner peace and your hard work would not go waste. ||3||
ਜਿਉਂ ਜਿਉਂ ਤੂੰ ਇਸ ਤਰ੍ਹਾਂ ਗੋਡੀ ਕਰੇਂਗਾ, ਤਿਉਂ ਤਿਉਂ ਆਤਮਕ ਸੁਖ ਮਾਣੇਂਗਾ। ਤੇਰੀ ਕੀਤੀ ਇਹ ਮੇਹਨਤ ਵਿਅਰਥ ਨਹੀਂ ਜਾਇਗੀ ॥੩॥
ਬਗੁਲੇ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ ॥
bagulay tay fun hansulaa hovai jay too karahi da-i-aalaa.
O’ God, if You bestow mercy, a person is transformed from a hypocrite to a true devotee of God, as if a crane turns into a swan.
ਹੇ ਪ੍ਰਭੂ! ਜੇ ਤੂੰ ਮੇਹਰ ਕਰੇਂ ਤਾਂ (ਤੇਰੀ ਮੇਹਰ ਨਾਲ ਮਨੁੱਖ ਪਖੰਡੀ ਤੋਂ ਵਿਚਾਰਵਾਨ) ਬਗੁਲੇ ਤੋਂ ਸੋਹਣਾ ਹੰਸ ਬਣ ਸਕਦਾ ਹੈ।
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ ॥੪॥੧॥੯॥
paranvat naanak daasan daasaa da-i-aa karahu da-i-aalaa. ||4||1||9||
O’ merciful God! Nanak, the sevant of Your devotees prays, bestow mercy and bless him with Your Name. ||4||1||9||
ਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ) ਹੇ ਦਿਆਲ ਪ੍ਰਭੂ! ਮੇਹਰ ਕਰ ਤੇ ਆਪਣਾ ਨਾਮ ਬਖ਼ਸ਼ ॥੪॥੧॥੯॥
ਬਸੰਤੁ ਮਹਲਾ ੧ ਹਿੰਡੋਲ ॥
basant mehlaa 1 hindol.
Raag Basant, First Guru, Hindol:
ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ ॥
saahurarhee vath sabh kichh saajhee payvkarhai Dhan vakhay.
The wealth of Naam bestowed by God was supposed to be shared with all, but while staying in the world the soul-bride learned only the possessiveness.
ਰੱਬ ਵਲੋਂ ਸਭ ਵਸਤੂ ਸਾਂਝੀ ਹੈ ਭਾਵ ਸਭ ਵਿੱਚ ਰੱਬੀ-ਦਾਤ ਪਾਈ ਗਈ ਹੈ, ਪਰ ਮਾਇਆ ਵਿੱਚ ਲੱਗ ਜੀਵ-ਇਸਤ੍ਰੀ ਵਿਤਕਰੇ ਹੀ ਸਿੱਖਦੀ ਰਹੀ।
ਆਪਿ ਕੁਚਜੀ ਦੋਸੁ ਨ ਦੇਊ ਜਾਣਾ ਨਾਹੀ ਰਖੇ ॥੧॥
aap kuchjee dos na day-oo jaanaa naahee rakhay. ||1||
I am ill-mannered and do not know how to maintain good relations with others; so I cannot blame anybody for my painful situation. ||1||
ਮੈਂ ਆਪ ਹੀ ਕੁਚੱਜੀ ਰਹੀ (ਭਾਵ, ਮੈਂ ਸੋਹਣੀ ਜੀਵਨ-ਜੁਗਤਿ ਨਾਹ ਸਿੱਖੀ। ਇਸ ਕੁਚੱਜ ਵਿਚ ਦੁੱਖ ਸਹੇੜੇ ਹਨ, ਪਰ) ਮੈਂ ਕਿਸੇ ਹੋਰ ਉਤੇ (ਇਹਨਾਂ ਦੁੱਖਾਂ ਬਾਰੇ) ਕੋਈ ਦੋਸ ਨਹੀਂ ਲਾ ਸਕਦੀ। ॥੧॥
ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ ॥
mayray saahibaa ha-o aapay bharam bhulaanee.
O’ my Master-God, I myself have been deluded by the love for materialism.
ਹੇ ਮੇਰੇ ਮਾਲਕ-ਪ੍ਰਭੂ! ਮੈਂ ਆਪ ਹੀ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਹੋਈ ਹਾਂ।
ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ ॥੧॥ ਰਹਾਉ ॥
akhar likhay say-ee gaavaa avar na jaanaa banee. ||1|| rahaa-o||
I keep behaving in accordance with my preordained destiny and I do not try to improve my lot, as if I keep singing the words which have been written for me, because I don’t know any other word myself. ||1||Pause||
ਜੋ ਸੰਸਕਾਰ ਮੇਰੇ ਮਨ ਵਿਚ ਉੱਕਰੇ ਪਏ ਹਨ, ਮੈਂ ਉਹਨਾਂ ਨੂੰ ਹੀ ਗਾਂਦੀ ਚਲੀ ਜਾ ਰਹੀ ਹਾਂ (ਉਹਨਾਂ ਦੀ ਹੀ ਪ੍ਰੇਰਨਾ ਹੇਠ ਮੁੜ ਮੁੜ ਉਹੋ ਜਿਹੇ ਕਰਮ ਕਰਦੀ ਜਾ ਰਹੀ ਹਾਂ) ਮੈਂ (ਮਨ ਦੀ) ਕੋਈ ਘਾੜਤ (ਘੜਨੀ) ਨਹੀਂ ਜਾਣਦੀ ਹਾਂ ॥੧॥ ਰਹਾਉ ॥
ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ੍ਹ੍ ਜਾਣਹੁ ਨਾਰੀ ॥
kadh kaseedaa pahirahi cholee taaN tumH jaanhu naaree.
O’ soul-bride, if you beautify your mind with virtuous traits, as if you are wearing your shirt after embroidering, then you would be recognized as God’s happily wedded bride.
ਹੇ ਜੀਵ-ਇਸਤ੍ਰੀ, ਜੇਕਰ ਤੂੰ ਸ਼ੁਭ ਗੁਣਾਂ ਦੇ ਸੋਹਣੇ ਬੇਲ ਬੁਟਿਆਂ ਨਾਲ ਕਸੀਦਾ ਕੱਢ ਕੇ ਪ੍ਰੇਮ-ਰੂਪ ਚੋਲੀ ਪਾਵੇਂ, ਤਾਂ ਤੂੰ ਪ੍ਰਭੂ ਦੀ ਇਸਤ੍ਰੀ ਅਖਵਾ ਸਕਦੀ ਹੈਂ।
ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ ॥੨॥
jay ghar raakhahi buraa na chaakhahi hoveh kant pi-aaree. ||2||
If you preserve your home (your heart) from evil impulses, and don’t indulge in sinful pleasures then you would become dear to your Husband-God. ||2||
ਜੇਕਰ ਤੂੰ ਗ੍ਰਹਿ ਨੂੰ ਸੰਭਾਲ ਕੇ ਰਖੇਂ ਅਤੇ ਪਾਪਾਂ ਦੇ ਸੁਆਦ ਨ ਮਾਣੇ ਤਦ ਤੂੰ ਪਤੀ ਦੀ ਦਿਲਬਰ ਹੋ ਜਾਏਗੀ। ॥੨॥
ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ ॥
jay tooN parhi-aa pandit beenaa du-ay akhar du-ay naavaa.
O’ man, if you consider yourself a learned scholar, then remember the two letters (Ra and M in the word Ram), as if they are like the boat to help you cross the worldly ocean of vices.
ਜੇ ਤੂੰ ਸਚ ਮੁਚ ਪੜ੍ਹਿਆ-ਲਿਖਿਆ ਵਿਦਵਾਨ ਹੈਂ ਸਿਆਣਾ ਹੈਂ (ਤਾਂ ਇਹ ਗੱਲ ਪੱਕੀ ਤਰ੍ਹਾਂ ਸਮਝ ਲੈ ਕਿ ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਪਾਣੀਆਂ ਵਿਚੋਂ ਪਾਰ ਲੰਘਾਣ ਲਈ) ਹਰਿ-ਨਾਮ ਹੀ ਬੇੜੀ ਹੈ।
ਪ੍ਰਣਵਤਿ ਨਾਨਕੁ ਏਕੁ ਲੰਘਾਏ ਜੇ ਕਰਿ ਸਚਿ ਸਮਾਵਾਂ ॥੩॥੨॥੧੦॥
paranvat naanak ayk langhaa-ay jay kar sach samaavaaN. ||3||2||10||
Nanak submits, only God’s Name will ferry me across the world ocean of vices, if I remain merged in Him. ||3||2||10||
ਨਾਨਕ ਬੇਨਤੀ ਕਰਦਾ ਹੈ ਕਿ ਹਰਿ-ਨਾਮ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ਜੇ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਟਿਕਿਆ ਰਹਾਂ ॥੩॥੨॥੧੦॥
ਬਸੰਤੁ ਹਿੰਡੋਲ ਮਹਲਾ ੧ ॥
basant hindol mehlaa 1.
Raag Basant Hindol, First Guru:
ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ ॥
raajaa baalak nagree kaachee dustaa naal pi-aaro.
Our body is like a weak township whose king, the mind, is spiritually ignorant, and he is in love with scoundrels (lust, anger, greed, attachment, and ego).
ਇਹ ਸੋਚੋ ਕਿ (ਸਰੀਰ-ਨਗਰੀ ਉਤੇ) ਰਾਜ ਕਰਨ ਵਾਲਾ ਮਨ ਅੰਞਾਣ ਹੈ, ਇਹ ਸਰੀਰ-ਨਗਰ ਭੀ ਕੱਚਾ ਹੈ| ਫਿਰ ਇਸ ਅੰਞਾਣ ਮਨ ਦਾ ਪਿਆਰ ਭੀ ਕਾਮਾਦਿਕ ਭੈੜੇ ਸਾਥੀਆਂ ਨਾਲ ਹੀ ਹੈ।
ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ ॥੧॥
du-ay maa-ee du-ay baapaa parhee-ah pandit karahu beechaaro. ||1||
Since it is believed that this ignorant mind has two mothers (the good, and evil intellects), and two fathers (God, and evil conscience), then how can he remain free from evil influences? ||1||
ਇਸ ਦੀਆਂ ਮਾਵਾਂ ਭੀ ਦੋ ਸੁਣੀਦੀਆਂ ਹਨ (ਬੁੱਧੀ ਅਤੇ ਅਵਿੱਦਿਆ), ਇਸ ਦੇ ਪਿਉ ਭੀ ਦੋ ਹੀ ਦੱਸੀਦੇ ਹਨ (ਪਰਮਾਤਮਾ ਅਤੇ ਮਾਇਆ-ਵੇੜ੍ਹਿਆ ਜੀਵਾਤਮਾ। ਆਮ ਤੌਰ ਤੇ ਇਹ ਅੰਞਾਣ ਮਨ ਅਵਿੱਦਿਆ ਅਤੇ ਮਾਇਆ-ਵੇੜ੍ਹੇ ਜੀਵਾਤਮਾ ਦੇ ਢਹੇ ਚੜ੍ਹਿਆ ਰਹਿੰਦਾ ਹੈ) ॥੧॥
ਸੁਆਮੀ ਪੰਡਿਤਾ ਤੁਮ੍ਹ੍ ਦੇਹੁ ਮਤੀ ॥
su-aamee panditaa tumH dayh matee.
O’ respected Pandit, please give me some good advice,
ਹੇ ਪੰਡਿਤ ਜੀ ਮਹਾਰਾਜ! ਤੂੰ ਮੈਨੂੰ ਸਿਖ-ਮਤ ਦੇ,
ਕਿਨ ਬਿਧਿ ਪਾਵਉ ਪ੍ਰਾਨਪਤੀ ॥੧॥ ਰਹਾਉ ॥
kin biDh paava-o paraanpatee. ||1|| rahaa-o.
how can I realize God, the Master of my life? ||1||Pause||
ਮੈਂ ਆਪਣੇ ਪ੍ਰਾਣਾਂ ਦੇ ਮਾਲਕ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹਾਂ? ॥੧॥ ਰਹਾਉ ॥
ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ ॥
bheetar agan banaaspat ma-ulee saagar pandhai paa-i-aa.
O’ Pandit, I wonder why in spite of having fire inside, the vegetation blossoms forth and doesn’t get burnt by it, and in spite of being so vast, the ocean remains well within its shores, as if it has been contained in a container
ਬਨਸਪਤੀ ਦੇ ਅੰਦਰ ਅੱਗ ਹੈ ਪਰ ਪ੍ਰਫੁਲਤ ਰਹਿੰਦੀ ਹੈ, ਤੇ ਸਮੁੰਦਰ ਇੱਡਾ ਵੱਡਾ ਹੁੰਦਿਆਂ ਫਿਰ ਭੀ ਆਪਣੀ ਹੱਦ ਅੰਦਰ ਬੱਧਾ ਰਹਿੰਦਾ ਹੈ, ਜਿਵੇਂ ਕਿ ਪੰਡ ਵਿੱਚ ਬੱਧਾ ਰਹਿੰਦਾ ਹੈ।
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ ॥੨॥
chand sooraj du-ay ghar hee bheetar aisaa gi-aan na paa-i-aa. ||2||
The hot sun and the cold Moon, but both live in the same sky, likewise both evils and virtuous exist inside of me, but I haven’t yet figured out a way to control these appropriately. ||2||
ਸੂਰਜ ਗਰਮ ਹੈ ਅਤੇ ਚੰਦਰਮਾ ਠੰਢਾ ਹੈ ਪਰ ਦੋਨੋ ਅਸਮਾਨ ਦੇ ਉਸੇ ਹੀ ਧਾਮ ਅੰਦਰ ਵਸਦੇ ਹਨ।ਇਸੇ ਤਰ੍ਹਾਂਸੀਤਲਤਾ (-ਸ਼ਾਂਤੀ) ਅਤੇ ਰੱਬੀ ਤੇਜ ਮੇਰੇ ਅੰਦਰ ਮੌਜੂਦ ਹਨ ਪਰ ਇਹਨਾਂ ਦੀ ਵਰਤੋਂ ਦੀ ਸਮਝ ਮੈਨੂੰ ਨਹੀਂ ਆਉਂਦੀ॥੨॥
ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ ॥
raam ravantaa jaanee-ai ik maa-ee bhog karay-i.
Only that person should be considered as truly meditating on God, who destroys the evil intellect.
ਉਹੀ ਮਨੁੱਖਪ੍ਰਭੂ ਦਾ ਸਿਮਰਨ ਕਰਦਾ ਸਮਝਿਆ ਜਾ ਸਕਦਾ ਹੈ ਜੋ (ਬੁੱਧੀ ਤੇ ਅਵਿੱਦਿਆ ਦੋ ਮਾਂਵਾਂ ਵਿਚੋਂ) ਇਕ ਮਾਂ (ਅਵਿੱਦਿਆ ਨੂੰ) ਮੁਕਾ ਦੇਵੇ।
ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ ॥੩॥
taa kay lakhan jaanee-ahi khimaa Dhan sangar-hay-ay. ||3||
The sign of such a person is that he amasses the wealth of compassion. ||3||
ਉਸ ਦੇ (ਰੋਜ਼ਾਨਾ ਜੀਵਨ ਦੇ) ਲੱਛਣ ਇਹ ਦਿੱਸਦੇ ਹਨ ਕਿ ਉਹ ਦੂਜਿਆਂ ਦੀ ਵਧੀਕੀ ਠੰਢੇ-ਜਿਗਰੇ ਸਹਾਰਨ ਦਾ ਆਤਮਕ ਧਨ (ਸਦਾ) ਇਕੱਠਾ ਕਰਦਾ ਹੈ ॥੩॥
ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨ੍ਹ੍ਹਾ ਹੀ ਸੇਤੀ ਵਾਸਾ ॥
kahi-aa suneh na khaa-i-aa maaneh tinHaa hee saytee vaasaa.
O’ God, my mind lives with those evil and ungrateful sense organs, who don’t listen to what is said to them, nor acknowledge the evil thoughts they have enshrined in them.
(ਮੇਰਾ ਮਨ ਬੇ-ਵੱਸ ਹੈ) ਇਸ ਦਾ ਸੰਗ ਸਦਾ ਉਹਨਾਂ (ਗਿਆਨ-ਇੰਦ੍ਰਿਆਂ) ਨਾਲ ਰਹਿੰਦਾ ਹੈ ਜੋ ਕੋਈ ਸਿੱਖਿਆ ਸੁਣਦੇ ਹੀ ਨਹੀਂ ਹਨ ਅਤੇ ਜੋ ਵਿਸ਼ੇ-ਵਿਕਾਰਾਂ ਵਲੋਂ ਕਦੇ ਰੱਜਦੇ ਭੀ ਨਹੀਂ ਹਨ।
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ ॥੪॥੩॥੧੧॥
paranvat naanak daasan daasaa khin tolaa khin maasaa. ||4||3||11||
Therefore, Nanak, the slave of Your devotees submits that in one instant it feels in high spirits, and in another depressed. ||4||3||11||
ਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਇਹੀ ਕਾਰਨ ਹੈ ਕਿ ਇਹ ਮਨ) ਕਦੇ ਤੋਲਾ ਹੋ ਜਾਂਦਾ ਹੈ, ਕਦੇ ਮਾਸਾ ਰਹਿ ਜਾਂਦਾ ਹੈ ॥੪॥੩॥੧੧॥
ਬਸੰਤੁ ਹਿੰਡੋਲ ਮਹਲਾ ੧ ॥
basant hindol mehlaa 1.
Raag Basant Hindol, First Guru:
ਸਾਚਾ ਸਾਹੁ ਗੁਰੂ ਸੁਖਦਾਤਾ ਹਰਿ ਮੇਲੇ ਭੁਖ ਗਵਾਏ ॥
saachaa saahu guroo sukh-daata har maylay bhukh gavaa-ay.
The Guru is the bliss-giving eternal king who unites one with God and quenches all his hunger for worldly riches and power.
ਗੁਰੂ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈ ਜੋ ਸੁਖ ਦੇਣ ਦੇ ਸਮਰੱਥ ਹੈ, ਗੁਰੂ ਪ੍ਰਭੂ ਨਾਲ ਮਿਲਾ ਦੇਂਦਾ ਹੈ, ਤੇ ਮਾਇਆ ਇਕੱਠੀ ਕਰਨ ਦੀ ਭੁੱਖ ਮਨੁੱਖ ਦੇ ਮਨ ਵਿਚੋਂ ਕੱਢ ਦੇਂਦਾ ਹੈ।
ਕਰਿ ਕਿਰਪਾ ਹਰਿ ਭਗਤਿ ਦ੍ਰਿੜਾਏ ਅਨਦਿਨੁ ਹਰਿ ਗੁਣ ਗਾਏ ॥੧॥
kar kirpaa har bhagat drirh-aa-ay an-din har gun gaa-ay. ||1||
Showing mercy, the Guru so firmly motivates him to worship God that he always keeps singing praises of God.; ||1||
ਗੁਰੂ ਮੇਹਰ ਕਰ ਕੇ ਉਸ ਦੇ ਮਨ ਵਿਚ ਪ੍ਰਭੂ ਨੂੰ ਮਿਲਣ ਦੀ ਤਾਂਘ ਪੱਕੀ ਕਰ ਦੇਂਦਾ ਹੈ ਅਤੇ ਤਦ ਉਹ ਰੈਣ ਦਿਨ ਰੱਬ ਦਾ ਜੱਸ ਗਾਇਨ ਕਰਦਾ ਹੈ। ॥੧॥
ਮਤ ਭੂਲਹਿ ਰੇ ਮਨ ਚੇਤਿ ਹਰੀ ॥
mat bhooleh ray man chayt haree.
O’ my mind, don’t forget God, keep remembering Him.
ਹੇ (ਮੇਰੇ) ਮਨ! ਤੂੰ ਪਰਮਾਤਮਾ ਦਾ ਸਿਮਰਨ ਕਰ ਅਤੇ ਉਸ ਨੂੰ ਭੁਲਾ ਨਾਂ।
ਬਿਨੁ ਗੁਰ ਮੁਕਤਿ ਨਾਹੀ ਤ੍ਰੈ ਲੋਈ ਗੁਰਮੁਖਿ ਪਾਈਐ ਨਾਮੁ ਹਰੀ ॥੧॥ ਰਹਾਉ ॥
bin gur mukat naahee tarai lo-ee gurmukh paa-ee-ai naam haree. ||1|| rahaa-o.
Without the Guru, we are not emancipated anywhere in the three worlds; we receive Naam only through the Guru. ||1||Pause||
ਗੁਰਾਂ ਦੇ ਬਾਝੋਂ, ਤਿੰਨਾਂ ਜਹਾਨਾਂ ਵਿੱਚ ਬੰਦਾ ਕਿਧਰੇ ਭੀ ਮੁਕਤ ਨਹੀਂ ਹੁੰਦਾ। ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਦਾ ਨਾਮ ਪਰਾਪਤ ਹੁੰਦਾ ਹੈ। ॥੧॥ ਰਹਾਉ ॥
ਬਿਨੁ ਭਗਤੀ ਨਹੀ ਸਤਿਗੁਰੁ ਪਾਈਐ ਬਿਨੁ ਭਾਗਾ ਨਹੀ ਭਗਤਿ ਹਰੀ ॥
bin bhagtee nahee satgur paa-ee-ai bin bhaagaa nahee bhagat haree.
Without loving devotion for God we don’t meet the true Guru, and without good fortune, we are not blessed with God’s devotion.
ਦਿਲੀ ਖਿੱਚ ਤੋਂ ਬਿਨਾ ਸਤਿਗੁਰੂ ਭੀ ਨਹੀਂ ਮਿਲਦਾ, ਤੇ ਭਾਗਾਂ ਤੋਂ ਬਿਨਾ ਪ੍ਰਭੂ ਨੂੰ ਮਿਲਣ ਦੀ ਤਾਂਘ (ਮਨ ਵਿਚ) ਨਹੀਂ ਉਪਜਦੀ।
ਬਿਨੁ ਭਾਗਾ ਸਤਸੰਗੁ ਨ ਪਾਈਐ ਕਰਮਿ ਮਿਲੈ ਹਰਿ ਨਾਮੁ ਹਰੀ ॥੨॥
bin bhaagaa satsang na paa-ee-ai karam milai har naam haree. ||2||
Without good fortune, we don’t find the company of God loving people; it is only by God’s grace that anybody is blessed with God’s Name. ||2||
ਭਾਗਾਂ ਤੋਂ ਬਿਨਾ ਗੁਰਮੁਖਾਂ ਦੀ ਸੰਗਤ ਨਹੀਂ ਮਿਲਦੀ, ਪ੍ਰਭੂ ਦੀ ਆਪਣੀ ਮੇਹਰ ਨਾਲ ਹੀ ਉਸ ਦਾ ਨਾਮ ਪ੍ਰਾਪਤ ਹੁੰਦਾ ਹੈ ॥੨॥
ਘਟਿ ਘਟਿ ਗੁਪਤੁ ਉਪਾਏ ਵੇਖੈ ਪਰਗਟੁ ਗੁਰਮੁਖਿ ਸੰਤ ਜਨਾ ॥
ghat ghat gupat upaa-ay vaykhai pargat gurmukh sant janaa.
God, who creates and takes care of His creation, is hidden in each and every heart, but is realized by only the saintly persons who follows the Guru’s teachings.
ਜੇਹੜਾ ਪ੍ਰਭੂ ਆਪ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ ਤੇ ਉਸ ਦੀ ਸੰਭਾਲ ਕਰਦਾ ਹੈ, ਉਹ ਹਰੇਕ ਸਰੀਰ ਵਿਚ ਲੁਕਿਆ ਬੈਠਾ ਹੈ, ਗੁਰੂ ਦੀ ਸਰਨ ਪੈਣ ਵਾਲੇ ਸੰਤ ਜਨਾਂ ਨੂੰ ਉਹ ਪ੍ਰਤੱਖ ਦਿੱਸਣ ਲੱਗ ਪੈਂਦਾ ਹੈ,
ਹਰਿ ਹਰਿ ਕਰਹਿ ਸੁ ਹਰਿ ਰੰਗਿ ਭੀਨੇ ਹਰਿ ਜਲੁ ਅੰਮ੍ਰਿਤ ਨਾਮੁ ਮਨਾ ॥੩॥
har har karahi so har rang bheenay har jal amrit naam manaa. ||3||
They recite God’s Name again and again, remain imbued with God’s love, and their mind remains saturated with the ambrosial nectar of Naam. ||3|
ਉਹ ਸਦਾ ਪ੍ਰਭੂ ਦਾ ਨਾਮ ਜਪਦੇ ਹਨ, ਤੇ ਉਸ ਦੇ ਪਿਆਰ-ਰੰਗ ਵਿਚ ਮਸਤ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਪ੍ਰਭੂ ਦਾ ਆਤਮਕ ਜ਼ਿੰਦਗੀ ਦੇਣ ਵਾਲਾ ਨਾਮ-ਜਲ ਸਦਾ ਵੱਸਦਾ ਰਹਿੰਦਾ ਹੈ ॥੩॥