ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥
hukam so-ee tuDh bhaavsee hor aakhan bahut apaar.
For me, the only command that matters is what pleases You. To say any thing else is far beyond anyone’s reach
ਮੇਰੇ ਵਾਸਤੇ ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ ਉਹ ਫੁਰਮਾਨ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਵਧੇਰੇ ਕਹਿਣਾ ਪਹੁੰਚ ਤੋਂ ਘਨੇਰਾ ਹੀ ਪਰੇ ਹੈ।
ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥
naanak sachaa paatisaahu poochh na karay beechaar. ||4||
O Nanak, the True King (God) does not seek advice from anyone else in His decisions.
ਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਿਸ਼ਾਹ ਹੋਰਨਾ ਦੀ ਸਲਾਹ ਲਏ ਬਗ਼ੈਰ ਫ਼ੈਸਲਾ ਕਰਦਾ ਹੈ।
ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥
baabaa hor sa-unaa khusee khu-aar.
O Baba, sleeping more than necessary deprives you from inner happiness (that you get by remembering God).
ਹੇ ਭਾਈ! (ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਖ਼ੁਸ਼ੀ ਛੱਡ ਕੇ) ਹੋਰ ਐਸ਼-ਇਸ਼ਰਤ ਦੀ ਖ਼ੁਸ਼ੀ ਖ਼ੁਆਰ ਕਰਦੀ ਹੈ,
ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥
jit sutai tan peerhee-ai man meh chaleh vikaar. ||1|| rahaa-o. ||4||7||
Because remaining totally involved in these worldly pleasures takes you away from God causing misery to the body and evil thoughts run through the mind.
ਕਿਉਂ ਕਿ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਭੀ ਵਿਕਾਰ ਚੱਲ ਪੈਂਦੇ ਹਨ l
ਸਿਰੀਰਾਗੁ ਮਹਲਾ ੧ ॥
sireeraag mehlaa 1.
Siree Raag, by the First Guru:
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥
kungoo kee kaaN-i-aa ratnaa kee lalitaa agar vaas tan saas.
The person, whose body is devoid of vices (pure like saffron ) and the tongue sings only the praises of God (precious like jewels) and every breath fragrant in the memory of God (fragrant like eaglewood ),
ਜਿਸ ਮਨੁੱਖ ਦਾ ਸਰੀਰ ਕੇਸਰ (ਵਰਗਾ ਸੁੱਧ ਵਿਕਾਰ-ਰਹਿਤ) ਹੋਵੇ, ਜਿਸ ਦੀ ਜੀਭ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਰਤਨਾਂ ਨਾਲ ਜੜੀ ਹੋਵੇ, ਜਿਸ ਦੇ ਸਰੀਰ ਵਿਚ ਹਰੇਕ ਸੁਆਸ ਊਦ ਦੀ ਲਕੜੀ ਦੀ ਸੁਗੰਧੀ ਵਾਲਾ ਹੋਵੇ (ਭਾਵ, ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ),
ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥
athsath tirath kaa mukh tikaa tit ghat mat vigaas.
His face bears the mark of piousness (as if bathed in sixty eight holy places of pilgrimage) and mind illuminated with Divine wisdom,
ਜਿਸ ਮਨੁੱਖ ਦੇ ਮੱਥੇ ਉੱਤੇ ਅਠਾਹਠ ਹੀ ਤੀਰਥਾਂ ਦਾ ਟਿੱਕਾ ਹੋਵੇ (ਭਾਵ, ਜੋ ਪ੍ਰਭੂ ਦਾ ਨਾਮ ਜਪ ਕੇ ਅਠਾਹਠ ਤੀਰਥਾਂ ਨਾਲੋਂ ਵਧੀਕ ਪਵਿਤ੍ਰ ਹੋ ਚੁਕਾ ਹੋਵੇ) ਉਸ ਮਨੁੱਖ ਦੇ ਅੰਦਰ ਮਤਿ ਖਿੜਦੀ ਹੈ।
ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥੧॥
ot matee salaahnaa sach naam guntaas. ||1||
-with that wisdom, he chants the Praises of God, the Treasure of virtues.
ਉਸ ਸਮਝ ਦੁਆਰਾ ਉਹ ਵਡਿਆਈਆਂ ਦੇ ਖ਼ਜ਼ਾਨੇ, ਸੱਚੇ ਨਾਮ ਦਾ ਜੱਸ ਗਾਇਨ ਕਰਦਾ ਹੈ।
ਬਾਬਾ ਹੋਰ ਮਤਿ ਹੋਰ ਹੋਰ ॥
baabaa hor mat hor hor.
O’ brother, other worldly wisdom that takes us away from God is useless and irrelevant.
ਹੇ ਭਾਈ! ਪ੍ਰਭੂ ਦੇ ਨਾਮ ਤੋਂ ਖੁੰਝੀ ਹੋਈ ਮਤਿ ਹੋਰ ਹੋਰ ਪਾਸੇ ਹੀ ਲੈ ਜਾਂਦੀ ਹੈ।
ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥੧॥ ਰਹਾਉ ॥
jay sa-o vayr kamaa-ee-ai koorhai koorhaa jor. ||1|| rahaa-o.
If falsehood is practiced a hundred times, it is still false in its effects.
ਜੇਕਰ ਝੂਠ ਦੀ ਸੈਕੜੇ ਦਫ਼ਾ ਕਮਾਈ ਕਰੀਏ ਤਾਂ ਭੀ ਇਸ ਦਾ ਬਲ ਝੂਠਾ ਰਹਿੰਦਾ ਹੈ।
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥
pooj lagai peer aakhee-ai sabh milai sansaar.
You may be worshipped and adored as a Pir (a spiritual teacher); you may be welcomed by all the world;
ਜੇ ਕੋਈ ਮਨੁੱਖ ਪੀਰ ਅਖਵਾਣ ਲੱਗ ਪਏ, ਸਾਰਾ ਸੰਸਾਰ ਉਸ ਦਾ ਦਰਸ਼ਨ ਕਰੇ, ਉਸ ਦੀ ਪੂਜਾ ਹੋਣ ਲੱਗ ਪਏ,
ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥
naa-o sadaa-ay aapnaa hovai siDh sumaar.
If he adopt a lofty name, and be known to have supernatural spiritual powers,
ਜੇ ਉਹ ਪੁੱਗਿਆ ਹੋਇਆ (ਕਰਾਮਾਤੀ) ਜੋਗੀ ਗਿਣਿਆ ਜਾਣ ਲੱਗ ਪਏ, ਵੱਡੇ ਨਾਮਣੇ ਵਾਲਾ ਸਦਾਣ ਲੱਗ ਪਏ,
ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥
jaa pat laykhai naa pavai sabhaa pooj khu-aar. ||2||
even so, if he not accepted in the Court of God, then all this adoration is useless.
ਜੇ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਉਸ ਨੂੰ ਇੱਜ਼ਤ ਨਹੀਂ ਮਿਲਦੀ, ਤਾਂ ਦੁਨੀਆ ਵਿਚ ਹੋਈ ਸਾਰੀ ਪੂਜਾ ਖ਼ੁਆਰ ਹੀ ਕਰਦੀ ਹੈ l
ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥
jin ka-o satgur thaapi-aa tin mayt na sakai ko-ay.
No one can overthrow those who have been established by the True Guru.
ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਸ਼ਾਬਾਸ਼ੇ ਦਿੱਤੀ ਹੈ, ਉਹਨਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ।
ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥
onaa andar naam niDhaan hai naamo pargat ho-ay.
The Treasure of the Naam, is within them, and through the Naam, they are honorable and famous.
ਉਨ੍ਹਾਂ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ ਅਤੇ ਨਾਮ ਦੇ ਰਾਹੀਂ ਹੀ ਉਹ ਪ੍ਰਸਿੱਧ ਹੁੰਦੇ ਹਨ।
ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥
naa-o poojee-ai naa-o mannee-ai akhand sadaa sach so-ay. ||3||
They always worship God’s Name with loving devotion, and have full faith in Him Who is complete and everlasting.
ਉਹ ਹਰੀ ਨਾਮ ਦੀ ਉਪਾਸਨਾ ਕਰਦੇ ਹਨ ਅਤੇ ਨਾਮ ਤੇ ਹੀ ਨਿਸਚਾ ਧਾਰਦੇ ਹਨ। ਸਦੀਵ ਹੀ ਅਬਿਨਾਸ਼ੀ ਹੈ ਉਹ ਸੱਚਾ ਸੁਆਮੀ।
ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥
khayhoo khayh ralaa-ee-ai taa jee-o kayhaa ho-ay.
When the body mingles with dust, what happens to the soul?
ਜਦ ਦੇਹ ਮਿੱਟੀ ਨਾਲ ਮਿਲਾ ਦਿੱਤੀ ਜਾਏਗੀ ਤਦ ਆਤਮਾ ਨਾਲ ਕੀ ਵਾਪਰੇਗੀ?
ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥
jalee-aa sabh si-aanpaa uthee chali-aa ro-ay.
The soul departs crying, and all cleverness is burnt away.
ਸਾਰੀਆਂ ਚਤੁਰਾਈਆਂ ਸੁਆਹ ਹੋ ਜਾਂਦੀਆਂ ਹਨ, ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ।
ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥੪॥੮॥
naanak naam visaari-ai dar ga-i-aa ki-aa ho-ay. ||4||8||
O Nanak, those who forsake Naam-what will happen when they go to the Court of God?
ਹੇ ਨਾਨਕ!ਜੇ ਪ੍ਰਭੂ ਦਾ ਨਾਮ ਭੁਲਾ ਦੇਈਏ, ਤਾਂ ਪ੍ਰਭੂ ਦੇ ਦਰ ਤੇ ਪੁੱਜਣ ਉਤੇ ਉਸ ਨਾਲ ਕੀ ਸਲੂਕ ਹੋਵੇਗਾ?
ਸਿਰੀਰਾਗੁ ਮਹਲਾ ੧ ॥
sireeraag mehlaa 1.
Siree Raag, by the First Guru:
ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥
gunvantee gun veethrai a-ugunvantee jhoor.
The virtuous soul-bride always contemplate on the virtues of God and the one engrossed with vices, suffer in misery.
ਜਿਸ ਜੀਵ-ਇਸਤ੍ਰੀ ਨੇ ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵਸਾਈ ਹੋਈ ਹੈ ਉਹ ਪ੍ਰਭੂ ਦੇ ਗੁਣਾਂ ਦੀ ਹੀ ਕਥਾ ਵਾਰਤਾ ਕਰਦੀ ਹੈ। ਪਰ ਜਿਸ ਦੇ ਅੰਦਰ ਔਗੁਣ ਹੀ ਔਗੁਣ ਹਨ ਉਹ ਸਦਾ ਝੂਰਦੀ ਰਹਿੰਦੀ ਹੈ।
ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥
jay lorheh var kaamnee nah milee-ai pir koor.
O’ soul-bride, if you long for your Master God, you must know that He is not realized by falsehood.
ਹੇ ਜੀਵ-ਇਸਤ੍ਰੀ! ਜੇ ਤੂੰ ਖਸਮ-ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈਂ, ਤਾਂ ਚੇਤੇ ਰੱਖ ਕਿ ਕੂੜੇ ਮੋਹ ਵਿਚ ਫਸੇ ਰਿਹਾਂ ਪਤੀ-ਪ੍ਰਭੂ ਨੂੰ ਨਹੀਂ ਮਿਲ ਸਕਦੀ।
ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥
naa bayrhee naa tulharhaa naa paa-ee-ai pir door. ||1||
(you are drowning in the world ocean of attachments and if you have you have not remembered God) you have no means to cross this world-ocean of vices.
(ਤੂੰ ਤਾਂ ਮੋਹ ਦੇ ਸਮੁੰਦਰ ਵਿਚ ਗੋਤੇ ਖਾ ਰਹੀ ਹੈਂ) ਤੇਰੇ ਪਾਸ ਨਾਹ ਬੇੜੀ ਹੈ, ਨਾਹ ਤੁਲਹਾ ਹੈ, ਇਸ ਤਰ੍ਹਾਂ ਪਤੀ-ਪ੍ਰਭੂ ਨਹੀਂ ਲੱਭ ਸਕਦਾ, ਕਿਉਂਕਿ ਉਹ ਤਾਂ ਇਸ ਸੰਸਾਰ-ਸਮੁੰਦਰ ਤੋਂ ਪਾਰ ਹੈ, ਦੂਰ ਹੈ l
ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥
mayray thaakur poorai takhat adol.
My perfect God is serenely seated on the eternal throne.
ਮੇਰੇ ਪਾਲਣਹਾਰ ਪ੍ਰਭੂ ਦਾ ਅਹਿੱਲ ਟਿਕਾਣਾ ਉਸ ਤਖ਼ਤ ਉੱਤੇ ਹੈ (ਜੇਹੜਾ ਪ੍ਰਭੂ ਵਾਂਗ ਹੀ) ਸੰਪੂਰਨ ਹੈ
ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ ॥
gurmukh pooraa jay karay paa-ee-ai saach atol. ||1|| rahaa-o.
If by Guru’s grace a person becomes perfect (full of merit), that person attains the infinite God.
ਜੇਕਰ ਗੁਰੂ ਜੀ ਪ੍ਰਾਣੀ ਨੂੰ ਪੂਰਨ ਬਣਾ ਦੇਣ ਤਾਂ ਉਹ ਅਪਾਰ ਸੱਚੇ ਸੁਆਮੀ ਨੂੰ ਪਰਾਪਤ ਕਰ ਲੈਂਦਾ ਹੈ।.
ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥
parabh harmandar sohnaa tis meh maanak laal. motee heeraa nirmalaa kanchan kot reesaal.
God is (like) a beautiful temple studded with rubies and jewels, filled with all kinds of pearls and diamonds, and surrounded by pleasing forts made of gold.
ਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ, ਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ। ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਆਨੰਦ ਦੇਣ ਵਾਲੇ ਕਿਲ੍ਹੇ ਹਨ।
ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥
bin pa-orhee garh ki-o charha-o gur har Dhi-aan nihaal. ||2||
How can that soul bride climb up that fort without a ladder? By meditating on God’s Name through the Guru’s word, she can have the bliss of beholding God.
ਉਸ ਮੰਦਰ ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰਾਂ ਦੇ ਰਾਹੀਂ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਸਕਦਾ ਹੈ l
ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥
gur pa-orhee bayrhee guroo gur tulhaa har naa-o.
The Guru is the Ladder, the Guru is the Boat, and the Guru is the Raft to take us across this world-ocean of vices which separates us from God.
(ਵਾਹਿਗੁਰੂ ਦੇ ਨਾਮ ਤਾਈ ਪਹੁੰਚ ਪ੍ਰਾਪਤ ਕਰਨ ਲਈ) ਗੁਰੂ ਸੀੜ੍ਹੀ ਹੈ, ਗੁਰੂ ਹੀ ਨਾਉਕਾ ਤੇ ਗੁਰੂ ਹੀ ਤੁਲਹੜਾ ਹੈ,।
ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥
gur sar saagar bohitho gur tirath daree-aa-o.
The Guru is the Boat to carry us across the world-ocean of vices; the Guru is the Sacred Shrine of Pilgrimage, the Guru is the Holy River
ਪਾਪਾਂ ਦੀ ਝੀਲ ਅਤੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਗੁਰੂ (ਮੇਰਾ) ਜਹਾਜ਼ ਹੈ ਅਤੇ ਗੁਰੂ ਹੀ (ਮੇਰਾ) ਯਾਤ੍ਰਾ ਅਸਥਾਨ ਤੇ ਪਵਿੱਤਰ ਨਦੀ ਹੈ।.
ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥
jay tis bhaavai oojlee sat sar naavan jaa-o. ||3||
If it pleases God, the intellect of the soul-bride becomes pure by bathing in the spiritual pool (joining the holy congregation).
ਜੇ ਪ੍ਰਭੂ ਦੀ ਰਜ਼ਾ ਹੋਵੇ, ਤਾਂ (ਗੁਰੂ ਨੂੰ ਮਿਲ ਕੇ) ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਹੈ ਕਿਉਂਕਿ ਮਨੁੱਖ ਸਾਧ ਸੰਗਤਿ ਸਰੋਵਰ ਵਿਚ ਮਾਨਸਕ ਇਸ਼ਨਾਨ ਕਰਨ ਲੱਗ ਪੈਂਦਾ ਹੈ l
ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥
pooro pooro aakhee-ai poorai takhat nivaas.
He is called the Most Perfect of the Perfect. He sits upon His Perfect Throne.
ਹਰ ਕੋਈ ਆਖਦਾ ਹੈ ਕਿ ਪਰਮਾਤਮਾ ਵਿਚ ਕੋਈ ਉਕਾਈ ਨਹੀਂ ਹੈ, ਉਸ ਦੇ ਤਖ਼ਤ ਵਿਚ ਕੋਈ ਘਾਟ ਨਹੀਂ ਹੈ।
ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥
poorai thaan suhaavnai poorai aas niraas.
He is perfect and His place is beautiful and perfect. He fulfills the hopes of the hopeless.
ਉਹ ਪੂਰਾ ਪ੍ਰਭੂ ਸੋਹਣੇ ਉਕਾਈ-ਹੀਣ ਥਾਂ ਤੇ ਬੈਠਾ ਹੈ ਤੇ ਬੇ-ਉਮੈਦਾਂ ਦੀਆਂ ਊਮੈਦਾਂ ਪੂਰੀਆਂ ਕਰਦਾ ਹੈ।
ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥੪॥੯॥
naanak pooraa jay milai ki-o ghaatai gun taas. ||4||9||
O’ Nanak, if one realizes the Perfect God how can his virtues decrease?
ਹੇ ਨਾਨਕ! ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾਂ ਵਿਚ ਭੀ ਕਿਵੇਂ ਕੋਈ ਘਾਟ ਆ ਸਕਦੀ ਹੈ?
ਸਿਰੀਰਾਗੁ ਮਹਲਾ ੧ ॥
sireeraag mehlaa 1.
Siree Raag, by the First Guru:
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥
aavhu bhainay gal milah ank sahaylrhee-aah.
O’ my sisters and spiritual companions; let us meet and embrace one another
ਹੇ ਸਤਸੰਗਣ ਭੈਣੋ ਤੇ ਸਹੇਲੀਹੋ! ਆਓ, ਪਿਆਰ ਨਾਲ ਇਕੱਠੀਆਂ ਹੋਵੀਏ।.
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥
mil kai karah kahaanee-aa samrath kant kee-aah.
Let’s join together, and tell stories of our All-powerful Master-God.
ਇਕੱਠੀਆਂ ਹੋ ਕੇ ਉਸ ਖਸਮ-ਪ੍ਰਭੂ ਦੀਆਂ ਗੱਲਾਂ ਕਰੀਏ ਜੋ ਸਾਰੀਆਂ ਤਾਕਤਾਂ ਵਾਲਾ ਹੈ।
ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥
saachay saahib sabh gun a-ugan sabh asaah. ||1||
All Virtues are in our True God and Master; we are utterly without virtue.
ਸੱਚੇ ਸੁਆਮੀ ਅੰਦਰ ਸਮੂਹ ਚੰਗਿਆਈਆਂ ਹਨ, ਸਾਡੇ ਵਿੱਚ ਸਮੁਹ ਬੁਰਿਆਈਆਂ।
ਕਰਤਾ ਸਭੁ ਕੋ ਤੇਰੈ ਜੋਰਿ ॥
kartaa sabh ko tayrai jor.
O Creator everything is within Your Power.
ਹੇ ਕਰਤਾਰ! ਸਾਰੇ ਤੇਰੇ ਵੱਸ ਵਿੱਚ ਹਨ।
ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥੧॥ ਰਹਾਉ ॥
ayk sabad beechaaree-ai jaa too taa ki-aa hor. ||1|| rahaa-o.
When one reflects on Your virtues then one understands that if You are on our protector then no one can harm us.
ਜਦੋਂ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ (ਤਾਂ ਇਹ ਸਮਝ ਪੈਂਦੀ ਹੈ ਕਿ) ਜਦੋਂ ਤੂੰ ਸਾਡਾ ਰਾਖਾ ਹੈਂ, ਤਾਂ ਹੋਰ ਕੋਈ ਸਾਡਾ ਕੀਹ ਵਿਗਾੜ ਸਕਦੇ ਹਨ l
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥
jaa-ay puchhahu sohaaganee tusee raavi-aa kinee gunee.
O’ my friends, go ask the happy soul-brides. By what qualities did you please your Master God?
ਹੇ ਸਤਸੰਗਣ ਭੈਣੋ! ਬੇ-ਸ਼ੱਕ ਜਾ ਕੇ ਸੁਹਾਗਣ ਜੀਵ-ਇਸਤ੍ਰੀਆਂ ਨੂੰ ਪੁੱਛ ਲਵੋ ਕਿ ਤੁਸਾਂ ਕਿਨ੍ਹਾਂ ਗੁਣਾਂ ਦੀ ਰਾਹੀਂ ਪ੍ਰਭੂ-ਮਿਲਾਪ ਹਾਸਲ ਕੀਤਾ ਹੈ?
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
sahj santokh seegaaree-aa mithaa bolnee.
They will answer ‘We have embellished ourselves with equipoise, contentment and humility.
ਉਥੋਂ ਇਹੀ ਪਤਾ ਮਿਲੇਗਾ ਕਿ ਉਹ ਅਡੋਲਤਾ ਨਾਲ ਸੰਤੋਖ ਨਾਲ ਮਿੱਠੇ ਬੋਲਾਂ ਨਾਲ ਸਿੰਗਾਰੀਆਂ ਹੋਈਆਂ ਹਨ l
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥
pir reesaaloo taa milai jaa gur kaa sabad sunee. ||2||
We realize our Beloved Master, the Source of true Joy, when we listen to the Word of the Guru.
ਉਹ ਆਨੰਦ-ਦਾਤਾ ਪ੍ਰਭੂ-ਪਤੀ ਤਦੋਂ ਹੀ ਮਿਲਦਾ ਹੈ, ਜਦੋਂ ਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਜਾਏ l