Page 145

ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥
jaa tuDh bhaaveh taa karahi bibhootaa sinyee naad vajaavah.
When it pleases You, some people smear their bodies with ashes, and blow the horn and the conch shell.
ਜਦ ਤੈਨੂੰ ਚੰਗਾ ਲੱਗਦਾ ਹੈ, ਤਦ ਪ੍ਰਾਣੀ ਆਪਣੇ ਸਰੀਰ ਨੂੰ ਸਵਾਹ ਮਲਦੇ ਹਨ ਤੇ ਸਿੰਙੀ ਅਤੇ ਸੰਖ ਵਜਾਂਦੇ ਹਨ।

ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥
jaa tuDh bhaavai taa parheh kataybaa mulaa saykh kahaaveh.
When You so desire, some people read the Islamic Scriptures, and proclaim themselves as Mullahs and Sheikhs.
ਜਦ ਤੈਨੂੰ ਚੰਗਾ ਲੱਗਦਾ ਹੈ, ਕਈ ਜੀਵ ਕੁਰਾਨ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਤੇ ਆਪਣੇ ਆਪ ਨੂੰ ਮੁੱਲਾਂ ਤੇ ਸ਼ੇਖ਼ ਅਖਵਾਂਦੇ ਹਨ।

ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥
jaa tuDh bhaavai taa hoveh raajay ras kas bahut kamaaveh.
When it pleases You, some become kings, and indulge in all sorts of tastes and pleasures.
ਜਦ ਤੈਨੂੰ ਚੰਗਾ ਲੱਗਦਾ ਹੈ, ਕੋਈ ਰਾਜੇ ਬਣ ਜਾਂਦੇ ਹਨ ਤੇ ਕਈ ਸੁਆਦਾਂ ਦੇ ਭੋਜਨ ਵਰਤਦੇ ਹਨ।

ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥
jaa tuDh bhaavai tayg vagaaveh sir mundee kat jaaveh.
When it pleases You, some become warriors and wield the sword, and many heads are chopped off.
ਜਦ ਤੈਨੂੰ ਚੰਗਾ ਲੱਗਦਾ ਹੈ, ਕੋਈ ਤਲਵਾਰ ਚਲਾਂਦੇ ਹਨ ਤੇ ਧੌਣ ਨਾਲੋਂ ਕਈ ਸਿਰ ਵੱਢੇ ਜਾਂਦੇ ਹਨ।

ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥
jaa tuDh bhaavai jaahi disantar sun galaa ghar aavahi.
When it pleases You, some go to foreign lands and return home after hearing and learning different things of those lands.
ਜਦ ਤੈਨੂੰ ਚੰਗਾ ਲੱਗਦਾ ਹੈ, ਕੋਈ ਪਰਦੇਸ ਜਾਂਦੇ ਹਨ, ਉਧਰ ਦੀਆਂ ਗੱਲਾਂ ਸੁਣ ਕੇ ਆਪਣੇ ਘਰ ਮੁੜ ਆਉਂਦੇ ਹਨ।

ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥
jaa tuDh bhaavai naa-ay rachaaveh tuDh bhaanay tooN bhaaveh.
O’ God, when You so desire, some get attuned to Your Name. Those who live according to Your Will become pleasing to You.
ਹੇ ਪ੍ਰਭੂ! ਜਦ ਤੈਨੂੰ ਚੰਗਾ ਲੱਗਦਾ ਹੈ ਕਿ ਕਈ ਜੀਵ ਤੇਰੇ ਨਾਮ ਵਿਚ ਜੁੜਦੇ ਹਨ, ਜੋ ਤੇਰੀ ਰਜ਼ਾ ਵਿਚ ਤੁਰਦੇ ਹਨ ਤੈਨੂੰ ਪਿਆਰੇ ਲੱਗਦੇ ਹਨ।

ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥੧॥
naanak ayk kahai baynantee hor saglay koorh kamaaveh. ||1||
Nanak utters this one prayer (that except living by His command), everything else is the practice of falsehood (which is of no avail in God’s court).
ਨਾਨਕ ਇਕ ਅਰਜ਼ ਕਰਦਾ ਹੈ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਹੋਰ ਸਾਰੇ ਕੂੜ ਕਮਾਦੇ ਹਨ, ਜੋ ਵਿਅਰਥ ਜਾਂਦਾ ਹੈ l

ਮਃ ੧ ॥
mehlaa 1.
Shalok, by the First Guru:

ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥
jaa tooN vadaa sabh vadi-aaN-ee-aa changai changa ho-ee.
You are so Great, all Greatness flows from You. You are so Good, Goodness radiates from You.
ਤੂੰ ਵਿਸ਼ਾਲ ਹੈਂ ਸਾਰੀ ਵਿਸ਼ਾਲਤਾ ਤੇਰੇ ਤੋਂ ਹੀ ਰਵਾਂ ਹੁੰਦੀ ਹੈ। ਚੰਗੇ ਤੋਂ ਚੰਗਿਆਈ ਹੀ ਉਤਪੰਨ ਹੁੰਦੀ ਹੈ।

ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥
jaa tooN sachaa taa sabh ko sachaa koorhaa ko-ay na ko-ee.
When (this becomes our firm belief that) You are true, then everyone created by You also appears true because You dwell in all; therefore no one could be false.
(ਜਦੋਂ ਇਹ ਯਕੀਨ ਬੱਝ ਜਾਏ ਕਿ) ਤੂੰ ਸੱਚਾ ਪ੍ਰਭੂ ਸਿਰਜਣਹਾਰ ਹੈਂ (ਤਾਂ) ਹਰੇਕ ਜੀਵ ਸੱਚਾ ਦਿੱਸਦਾ ਹੈ ਕਿਉਂਕਿ ਹਰੇਕ ਜੀਵ ਵਿਚ ਤੂੰ ਆਪ ਮੌਜੂਦ ਹੈਂ ਤਾਂ ਫਿਰ ਇਸ ਜਗਤ ਵਿਚ ਕੋਈ ਕੂੜਾ ਨਹੀਂ ਹੋ ਸਕਦਾ।

ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥
aakhan vaykhan bolan chalan jeevan marnaa Dhaat.
Talking, seeing, speaking, walking, living and dying-all these are illusory.
ਇਹ ਆਖਣਾ-ਵੇਖਣਾ, ਇਹ ਬੋਲ-ਚਾਲ, ਇਹ ਜੀਉਂਣਾ ਤੇ ਮਰਨਾ ਸਭ ਕੁਝ ਮਾਇਆ-ਰੂਪ ਹੈ (ਅਸਲੀਅਤ ਨਹੀਂ ਹੈ)

ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥
hukam saaj hukmai vich rakhai naanak sachaa aap. ||2||
O’ Nanak, God Himself creates and keeps all the creatures under His command.
ਹੇ ਨਾਨਕ! ਪ੍ਰਭੂ ਆਪ ਹੀ ਆਪਣੇ ਹੁਕਮ ਦੁਆਰਾ ਰਚ ਕੇ ਸਭ ਜੀਵਾਂ ਨੂੰ ਉਸ ਹੁਕਮ ਵਿਚ ਤੋਰ ਰਿਹਾ ਹੈ l

ਪਉੜੀ ॥
pa-orhee.
Pauree:

ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥
satgur sayv nisang bharam chukhaa-ee-ai.
By following the Guru’s teachings without any hesitation, all doubts are removed.
ਜੇ ਝਾਕਾ ਉਤਾਰ ਕੇ, ਸੱਚੇ ਦਿਲੋਂ ਗੁਰੂ ਦਾ ਹੁਕਮ ਮੰਨੀਏ, ਤਾਂ ਭਟਕਣਾ ਦੂਰ ਹੋ ਜਾਂਦੀ ਹੈ।

ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥
satgur aakhai kaar so kaar kamaa-ee-ai.
Whatever the true Guru asks us to do we should do that.
ਉਹੀ ਕੰਮ ਕਰਨਾ ਚਾਹੀਦਾ ਹੈ, ਜੋ ਗੁਰੂ ਕਰਨ ਲਈ ਆਖੇ।

ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥
satgur ho-ay da-i-aal ta naam Dhi-aa-ee-ai.
When the True Guru becomes merciful, only then we meditate on God’s Name.
ਜੇ ਸਤਿਗੁਰੂ ਮਿਹਰ ਕਰੇ, ਤਾਂ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।

ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥
laahaa bhagat so saar gurmukh paa-ee-ai.
Through the Guru’s teachings, we reap the excellent reward of devotion to God.
ਗੁਰੂ ਦੇ ਸਨਮੁਖ ਹੋਇਆਂ ਪ੍ਰਭੂ ਦੀ ਬੰਦਗੀ-ਰੂਪ ਸਭ ਤੋਂ ਚੰਗਾ ਲਾਭ ਮਿਲਦਾ ਹੈ।

ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥
manmukh koorh bubaar koorh kamaa-ee-ai.
The self-willed person is trapped in the darkness of falsehood; he earns nothing but falsehood.
ਆਪ-ਹੁਦਰਾ ਪੁਰਸ਼ ਝੂਠ ਦੇ ਅੰਨ੍ਹੇ ਅਨ੍ਹੇਰੇ ਵਿੱਚ ਹੈ ਅਤੇ ਝੂਠ ਦੀ ਹੀ ਕਮਾਈ ਕਰਦਾ ਹੈ।

ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥
sachay dai dar jaa-ay sach chavaaN-ee-ai.
If we humbly meditate on God’s Name,
ਜੇ ਸੱਚੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਸੱਚੇ ਦਾ ਨਾਮ ਜਪੀਏ,

ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥
sachai andar mahal sach bulaa-ee-ai.
only then, we are accepted in God’s court.
ਤਾਂ ਇਸ ਸੱਚੇ ਨਾਮ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦਾ ਹੈ।

ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥
naanak sach sadaa sachiaar sach samaa-ee-ai. ||15||
O’ Nanak, the truthful person, is forever true and remains absorbed in God.
ਹੇ ਨਾਨਕ! (ਜਿਸ ਦੇ ਪੱਲੇ) ਸਦਾ ਸੱਚ ਹੈ ਉਹ ਸੱਚ ਦਾ ਵਪਾਰੀ ਹੈ ਉਹ ਸੱਚ ਵਿਚ ਲੀਨ ਰਹਿੰਦਾ ਹੈ l

ਸਲੋਕੁ ਮਃ ੧ ॥
salok mehlaa 1.
Shalok, by the First Guru:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
kal kaatee raajay kaasaa-ee Dharam pankh kar udri-aa.
This Dark Age of Kalyug is like knife, and the kings are butchers; righteousness has flown away like a bird.
ਇਹ ਘੋਰ ਕਲ-ਜੁਗੀ ਸੁਭਾਉ ਮਾਨੋਂ ਛੁਰੀ ਹੈ, ਰਾਜੇ ਜ਼ਾਲਮ ਹੋ ਰਹੇ ਹਨ, ਤੇ ਧਰਮ ਖੰਭ ਲਾ ਕੇ ਉਡ ਗਿਆ ਹੈ।

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
koorh amaavas sach chandarmaa deesai naahee kah charhi-aa.
In this dark night of falsehood, the moon of Truth is not visible anywhere.
ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ।

ਹਉ ਭਾਲਿ ਵਿਕੁੰਨੀ ਹੋਈ ॥
ha-o bhaal vikunnee ho-ee.
I have grown frustrated in the search for the moon of truth,
ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ,

ਆਧੇਰੈ ਰਾਹੁ ਨ ਕੋਈ ॥
aaDhaarai raahu na ko-ee.
in this darkness, I cannot find the path.
ਹਨੇਰੇ ਵਿਚ ਮੈਨੂੰ ਕੋਈ ਰਾਹ ਨਹੀਂ ਲੱਭਦਾ।

ਵਿਚਿ ਹਉਮੈ ਕਰਿ ਦੁਖੁ ਰੋਈ ॥
vich ha-umai kar dukh ro-ee.
In the darkness of ego, the entire world is crying out in pain.
ਇਸ ਹਨੇਰੇ ਵਿਚ, ਸ੍ਰਿਸ਼ਟੀ ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ,

ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
kaho naanak kin biDh gat ho-ee. ||1||
O’ Nanak, how one could be saved from suffering in such circumstances?
ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ?

ਮਃ ੩ ॥
mehlaa 3.
Shalok, by the Third Guru:

ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥
kal keerat pargat chaanan sansaar.
In KalYug, singing God’s praises has appeared as Divine light in the world.
ਇਸ ਕਲਜੁਗੀ ਹਨੇਰੇ ਨੂੰ ਦੂਰ ਕਰਨ ਲਈ ਪ੍ਰਭੂ ਦੀ ਸਿਫ਼ਤ-ਸਾਲਾਹ, ਜਗਤ ਵਿਚ ਉੱਘਾ ਚਾਨਣ ਹੈ।

ਗੁਰਮੁਖਿ ਕੋਈ ਉਤਰੈ ਪਾਰਿ ॥
gurmukh ko-ee utrai paar.
But only a rare Guru’s follower crosses over the worldly ocean of vices by making use of this Divine light (knowledge).
ਪਰ ਕੋਈ ਵਿਰਲਾ, ਜੋ ਗੁਰੂ ਦੇ ਸਨਮੁਖ ਹੁੰਦਾ ਹੈ, ਇਸ ਚਾਨਣ ਦਾ ਆਸਰਾ ਲੈ ਕੇ ਇਸ ਹਨੇਰੇ ਵਿਚੋਂ ਪਾਰ ਲੰਘਦਾ ਹੈ।

ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥
jis no nadar karay tis dayvai.
Only the one on whom God showers His grace receives this divine light.
ਪ੍ਰਭੂ ਜਿਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਇਹ ਕੀਰਤਿ-ਰੂਪ ਚਾਨਣ) ਦੇਂਦਾ ਹੈ।

ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥੨॥
naanak gurmukh ratan so layvai. ||2||
O’ Nanak, only such a Guru’s follower receives the jewel like precious Naam.
ਹੇ ਨਾਨਕ! ਗੁਰਾਂ ਦੁਆਰਾ ਊਹ ਐਸਾ ਇਨਸਾਨ ਨਾਮ ਦੇ ਰਤਨ ਨੂੰ ਪਾ ਲੈਂਦਾ ਹੈ।

ਪਉੜੀ ॥
pa-orhee.
Pauree:

ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥
bhagtaa tai saisaaree-aa jorh kaday na aa-i-aa.
There has never been a meeting of minds between the worldly wise people and the true devotees of God.
ਰੱਬ ਦੇ ਸ਼ਰਧਾਲੂਆਂ ਅਤੇ ਸੰਸਾਰੀ ਬੰਦਿਆਂ ਦੇ ਵਿੱਚ ਕਦਾਚਿੱਤ ਮੇਲ ਮਿਲਾਪ ਨਹੀਂ ਹੋ ਸਕਦਾ।

ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥
kartaa aap abhul hai na bhulai kisai daa bhulaa-i-aa.
The Creator Himself is never in error, and nobody could mislead Him.
ਕਰਤਾਰ ਆਪ ਤਾਂ ਉਕਾਈ ਖਾਣ ਵਾਲਾ ਨਹੀਂ ਹੈ, ਤੇ ਕਿਸੇ ਦਾ ਖੁੰਝਾਇਆ (ਭੀ) ਖੁੰਝਦਾ ਨਹੀਂ।

ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥
bhagat aapay mayli-an jinee sacho sach kamaa-i-aa.
He unites those devotees with Himself; who practice Truth, and only Truth (devotional worship).
ਆਪਣੇ ਸਾਧੂਆਂ ਨੂੰ ਜੋ ਸਮੂਹ ਸੱਚ ਦੀ ਕਮਾਈ ਕਰਦੇ ਹਨ, ਰਚਣਹਾਰ ਆਪਣੇ ਆਪ ਨਾਲ ਮਿਲਾ ਲੈਂਦਾ ਹੈ।

ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥
saisaaree aap khu-aa-i-an jinee koorh bol bol bikh khaa-i-aa.
He Himself leads the worldly people astray; they tell lies, and their telling lies is like eating the poison which is the main cause of the spiritual death.
ਦੁਨੀਆਦਾਰ ਭੀ ਉਸ ਨੇ ਆਪ ਹੀ ਖੁੰਝਾਏ ਹਨ, ਉਹ ਝੂਠ ਬੋਲ ਬੋਲ ਕੇ (ਆਤਮਕ ਮੌਤ ਦਾ ਮੂਲ) ਵਿਹੁ ਖਾ ਰਹੇ ਹਨ।

ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥
chalan saar na jaannee kaam karoDh vis vaDhaa-i-aa.
They do not recognize the ultimate reality, that we all have to leave this world;  they keep on multiplying the poisons of lust and anger.
ਉਹਨਾਂ ਨੂੰ ਇਹ ਸਮਝ ਹੀ ਨਹੀਂ , ਕਿ ਇਥੋਂ ਤੁਰ ਭੀ ਜਾਣਾ ਹੈ। ਸੋ, ਉਹ ਕਾਮ ਕਰੋਧ-ਰੂਪ ਜ਼ਹਿਰ ਵਧਾ ਰਹੇ ਹਨ।

ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥
bhagat karan har chaakree jinee an-din naam Dhi-aa-i-aa.
The devotees perform true service of God by always meditating on His Name.
ਭਗਤ ਉਸ ਪ੍ਰਭੂ ਦੀ ਬੰਦਗੀ ਕਰ ਰਹੇ ਹਨ, ਉਹ ਹਰ ਵੇਲੇ ਨਾਮ ਸਿਮਰ ਰਹੇ ਹਨ।

ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥
daasan daas ho-ay kai jinee vichahu aap gavaa-i-aa.
They who eradicate self-conceit from within by becoming true servants of God,
ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਕੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ ਹੈ,

ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥
onaa khasmai kai dar mukh ujlay sachai sabad suhaa-i-aa. ||16||
are embellished with the Divine Word, and they obtain honor in God’s court.
ਪ੍ਰਭੂ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ, ਸੱਚੇ ਸ਼ਬਦ ਦੇ ਕਾਰਨ ਉਹ ਪ੍ਰਭੂ-ਦਰ ਤੇ ਸੋਭਾ ਪਾਂਦੇ ਹਨ l

ਸਲੋਕੁ ਮਃ ੧ ॥
salok mehlaa 1.
Shalok, by the First Guru:

ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥
sabaahee saalaah jinee Dhi-aa-i-aa ik man.
Those who sing praises of God in the early hours of the morning and meditate on Him single-mindedly,
ਜੋ ਅੰਮ੍ਰਿਤ ਵੇਲੇ ਵਾਹਿਗੁਰੂ ਦਾ ਜੰਸ ਕਰਦੇ ਅਤੇ ਇੱਕ ਚਿੱਤ ਨਾਲ ਉਸ ਨੂੰ ਸਿਮਰਦੇ ਹਨ।

ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥
say-ee pooray saah vakh-tai upar larh mu-ay.
are the truly rich, because they fight with their mind at the right time (amrit vela) to resist laziness and vices.
ਵੇਲੇ-ਸਿਰ (ਅੰਮ੍ਰਿਤ ਵੇਲੇ) ਮਨ ਨਾਲ ਜੰਗ ਕਰਦੇ ਹਨ l ਆਲਸ ਤੇ ਪ੍ਰਾਣ-ਨਾਸਕ ਪਾਪਾਂ ਨਾਲ ਲੜਦੇ ਹਨ , ਉਹੀ ਪੂਰੇ ਸ਼ਾਹ ਹਨ।

ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥
doojai bahutay raah man kee-aa matee khindee-aa.
In the second watch (late morning), the focus of the mind is scattered in all directions.
ਦੂਸਰੇ ਪਹਿਰ ਵਿੱਚ ਘਨੇਰਿਆਂ ਰਸਤਿਆਂ ਅੰਦਰ ਚਿੱਤ ਦੀ ਬ੍ਰਿਤੀ ਖਿਲਰ ਜਾਂਦੀ ਹੈ।

ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥
bahut pa-ay asgaah gotay khaahi na niklahi.
So many fall deep into the ocean of worldly affairs; they struggle, but they are unable to come out.
ਕਈ ਮਨੁੱਖ ਦੁਨੀਆ ਦੇ ਧੰਧਿਆਂ ਦੇ ਡੂੰਘੇ ਸਮੁੰਦਰ ਵਿਚ ਪੈ ਕੇ ਅਜੇਹੇ ਗੋਤੇ ਖਾਂਦੇ ਹਨ ਕਿ ਨਿਕਲ ਹੀ ਨਹੀਂ ਸਕਦੇ।

Leave a comment

Your email address will not be published. Required fields are marked *

error: Content is protected !!