PAGE 1126

ਸਾਚ ਸਬਦ ਬਿਨੁ ਕਬਹੁ ਨ ਛੂਟਸਿ ਬਿਰਥਾ ਜਨਮੁ ਭਇਓ ॥੧॥ ਰਹਾਉ ॥
saach sabad bin kabahu na chhootas birthaa janam bha-i-o. ||1|| rahaa-o.
Without the divine word of God’s praises, you can never be released from the worldly bonds and your life would go to waste. ||1||Pause||
ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਵਾਂਜਿਆ ਰਹਿ ਕੇ ਤੇਰੀ ਬੰਦਖਲਾਸੀ ਨਹੀਂ ਹੋਣੀ। ਤੇਰੀ ਜ਼ਿੰਦਗੀ ਵਿਅਰਥ ਹੀ ਚਲੀ ਜਾਇਗੀ ॥੧॥ ਰਹਾਉ ॥

ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ ॥
tan meh kaam kroDh ha-o mamtaa kathin peer at bhaaree.
O’ Mortal, within your body are lust, anger, greed, and worldly attachment, which are causing severe agonizing pain.
ਹੇ ਪ੍ਰਾਣੀ! ਤੇਰੇ ਸਰੀਰ ਵਿਚ ਕਾਮ, ਕ੍ਰੋਧ, ਹਉਮੈ,ਅਤੇ ਮਲਕੀਅਤਾਂ ਦੀ ਤਾਂਘ ਹੈ, ਇਹਨਾਂ ਸਭਨਾਂ ਦੀ ਵੱਡੀ ਔਖੀ ਪੀੜ ਉਠ ਰਹੀ ਹੈ ।

ਗੁਰਮੁਖਿ ਰਾਮ ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ ॥੨॥
gurmukh raam japahu ras rasnaa in biDh tar too taaree. ||2||
Follow the Guru’s teachings and meditate on God and savor it with your tongue; in this way you would swim across the worldly ocean of vices. ||2||
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਭਜਨ ਕਰ, ਜੀਭ ਨਾਲ (ਸਿਮਰਨ ਦਾ) ਸੁਆਦ ਲੈ। ਇਹਨਾਂ ਤਰੀਕਿਆਂ ਨਾਲ (ਇਹਨਾਂ ਵਿਕਾਰਾਂ ਦੇ ਡੂੰਘੇ ਪਾਣੀਆਂ ਵਿਚੋਂ (ਸਿਮਰਨ ਦੀ) ਤਾਰੀ ਲਾ ਕੇ ਪਾਰ ਲੰਘ ਜਾਵੇਗਾ॥੨॥

ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ ॥
bahray karan akal bha-ee hochhee sabad sahj nahee boojhi-aa.
O’ brother, your ears remained deaf to God’s praises, your intellect became flawed, still you have not understood the peace and poise of the Guru’s word.
ਹੇ ਭਾਈ ! (ਸਿਫ਼ਤ-ਸਾਲਾਹ ਵਲੋਂ) ਤੇਰੇ ਕੰਨ ਬੋਲੇ (ਹੀ ਰਹੇ), ਤੇਰੀ ਮੱਤ ਥੋੜ੍ਹ-ਵਿਤੀ ਹੋ ਗਈ ਹੈ, ਸਿਫ਼ਤ-ਸਾਲਾਹ ਦਾ ਰਸ ਤੂੰ ਸਮਝ ਨਹੀਂ ਸਕਿਆ।

ਜਨਮੁ ਪਦਾਰਥੁ ਮਨਮੁਖਿ ਹਾਰਿਆ ਬਿਨੁ ਗੁਰ ਅੰਧੁ ਨ ਸੂਝਿਆ ॥੩॥
janam padaarath manmukh haari-aa bin gur anDh na soojhi-aa. ||3||
By following the dictate of your mind,You have lost your priceless human life; without following the Guru’s teachings, you remained spiritually ignorant and did not understand the righteous living. ||3||
ਆਪਣੇ ਮਨ ਦੇ ਪਿੱਛੇ ਲੱਗ ਕੇ ਤੂੰ ਕੀਮਤੀ ਮਨੁੱਖਾ ਜਨਮ ਗਵਾ ਲਿਆ ਹੈ। ਗੁਰੂ ਦੀ ਸਰਨ ਨਾਹ ਆਉਣ ਕਰ ਕੇ ਤੂੰ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਰਿਹਾ, ਤੈਨੂੰ (ਆਤਮਕ ਜੀਵਨ ਦੀ) ਸਮਝ ਨਾਹ ਆਈ ॥੩॥

ਰਹੈ ਉਦਾਸੁ ਆਸ ਨਿਰਾਸਾ ਸਹਜ ਧਿਆਨਿ ਬੈਰਾਗੀ ॥
rahai udaas aas niraasaa sahj Dhi-aan bairaagee.
One who remains detached from the worldly desires and free from hopes even while living in the world, and keeps meditating on God’s Name in a state of poise,
ਜੋ ਮਨੁੱਖ (ਦੁਨੀਆ ਵਿਚ ਵਰਤਦਾ ਹੋਇਆ ਭੀ ਦੁਨੀਆ ਵਲੋਂ) ਉਪਰਾਮ ਰਹਿੰਦਾ ਹੈ, ਆਸਾਂ ਤੋਂ ਨਿਰਲੇਪ ਰਹਿੰਦਾ ਹੈ, ਅਡੋਲਤਾ ਦੀ ਸਮਾਧੀ ਵਿਚ ਟਿਕਿਆ ਰਹਿ ਕੇ ਉਹ (ਦੁਨੀਆ ਤੋਂ) ਨਿਰਮੋਹ ਰਹਿੰਦਾ ਹੈ,

ਪ੍ਰਣਵਤਿ ਨਾਨਕ ਗੁਰਮੁਖਿ ਛੂਟਸਿ ਰਾਮ ਨਾਮਿ ਲਿਵ ਲਾਗੀ ॥੪॥੨॥੩॥
paranvat naanak gurmukh chhootas raam naam liv laagee. ||4||2||3||
Nanak submits, by following the Guru’s teachings, that person is liberated from the vices and his mind remains focused on God’s Name. ||4||2||3||
ਨਾਨਕ ਬੇਨਤੀ ਕਰਦਾ ਹੈ! ਉਹ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਕੇ ਵਿਕਾਰਾਂ ਦੀ ਫਾਹੀ ਤੋਂ ਖ਼ਲਾਸੀ ਪਾ ਲੈਂਦਾ ਹੈ, ਪ੍ਰਭੂ ਦੇ ਨਾਮ ਵਿਚ ਉਸ ਦੀ ਸੁਰਤ ਟਿਕੀ ਰਹਿੰਦੀ ਹੈ ॥੪॥੨॥੩॥

ਭੈਰਉ ਮਹਲਾ ੧ ॥
bhairo mehlaa 1.
Raag Bhairao, First Guru:

ਭੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ ॥
bhooNdee chaal charan kar khisray tuchaa dayh kumlaanee.
O’ mortal, your gait has become clumsy, your feet and hands shake, your skin is wrinkled, your body is withered,
ਹੇ ਅੰਨ੍ਹੇ ਜੀਵ! ਹੁਣ ਤੇਰੀ ਤੋਰ ਬੇ-ਢਬੀ ਹੋ ਚੁਕੀ ਹੈ, ਤੇਰੇ ਪੈਰ ਹੱਥ ਢਿਲਕ ਪਏ ਹਨ, ਤੇਰੇ ਸਰੀਰ ਦੀ ਚਮੜੀ ਉਤੇ ਝੁਰੜੀਆਂ ਪੈ ਰਹੀਆਂ ਹਨ,

ਨੇਤ੍ਰੀ ਧੁੰਧਿ ਕਰਨ ਭਏ ਬਹਰੇ ਮਨਮੁਖਿ ਨਾਮੁ ਨ ਜਾਨੀ ॥੧॥
naytree DhunDh karan bha-ay bahray manmukh naam na jaanee. ||1||
your eyes have become foggy and your ears have become deaf, still you follow the dictate of your mind and have not realized God’s Name. ||1||
ਤੇਰੀਆਂ ਅੱਖਾਂ ਅੱਗੇ ਹਨੇਰਾ ਹੋਣ ਲੱਗ ਪਿਆ ਹੈ, ਤੇਰੇ ਕੰਨ ਬੋਲੇ ਹੋ ਚੁਕੇ ਹਨ, ਪਰ ਅਜੇ ਭੀ ਆਪਣੇ ਮਨ ਦੇ ਪਿੱਛੇ ਤੁਰ ਕੇ ਤੂੰ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ ॥੧॥

ਅੰਧੁਲੇ ਕਿਆ ਪਾਇਆ ਜਗਿ ਆਇ ॥
anDhulay ki-aa paa-i-aa jag aa-ay.
O’ the spiritually ignorant, what have you gained by coming into this world?
ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! ਤੂੰ ਜਗਤ ਵਿਚ ਜਨਮ ਲੈ ਕੇ (ਆਤਮਕ ਜੀਵਨ ਦੇ ਅਸਲੀ ਲਾਭ ਵਜੋਂ) ਕੁਝ ਭੀ ਨਾਹ ਖੱਟਿਆ,

ਰਾਮੁ ਰਿਦੈ ਨਹੀ ਗੁਰ ਕੀ ਸੇਵਾ ਚਾਲੇ ਮੂਲੁ ਗਵਾਇ ॥੧॥ ਰਹਾਉ ॥
raam ridai nahee gur kee sayvaa chaalay mool gavaa-ay. ||1|| rahaa-o.
You have neither enshrined God in your heart, nor you have followed the Guru’s teachings; you will depart after losing even your capital of breaths. ||1||Pause||
ਤੂੰ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਇਆ, ਤੇ ਤੂੰ ਗੁਰੂ ਦੀ ਦੱਸੀ ਕਾਰ ਨਹੀਂ ਕੀਤੀ, ਤੂੰ ਆਪਣੀ ਅਸਲ ਰਾਸਿ-ਪੂੰਜੀ ਭੀ ਗੁਆ ਕੇ ਟੁਰ ਜਾਏਗਾ॥੧॥ ਰਹਾਉ ॥

ਜਿਹਵਾ ਰੰਗਿ ਨਹੀ ਹਰਿ ਰਾਤੀ ਜਬ ਬੋਲੈ ਤਬ ਫੀਕੇ ॥
jihvaa rang nahee har raatee jab bolai tab feekay.
O mortal, your tongue is not imbued with God’s love; whenever it speaks, it utters harsh words.
(ਹੇ ਅੰਨ੍ਹੇ ਜੀਵ!) ਤੇਰੀ ਜੀਭ ਪ੍ਰਭੂ ਦੀ ਯਾਦ ਦੇ ਪਿਆਰ ਵਿਚ ਨਹੀਂ ਭਿੱਜੀ, ਜਦੋਂ ਭੀ ਬੋਲਦੀ ਹੈ ਫਿੱਕੇ ਬੋਲ ਹੀ ਬੋਲਦੀ ਹੈ।

ਸੰਤ ਜਨਾ ਕੀ ਨਿੰਦਾ ਵਿਆਪਸਿ ਪਸੂ ਭਏ ਕਦੇ ਹੋਹਿ ਨ ਨੀਕੇ ॥੨॥
sant janaa kee nindaa vi-aapas pasoo bha-ay kaday hohi na neekay. ||2||
You remain busy in slandering the saintly people, you have always behaved like an animal and this way you will never become noble. ||2||
ਤੂੰ ਸਦਾ ਭਲੇ ਬੰਦਿਆਂ ਦੀ ਨਿੰਦਿਆ ਵਿਚ ਰੁੱਝਾ ਰਹਿੰਦਾ ਹੈਂ, ਤੇਰੇ ਸਾਰੇ ਕੰਮ ਪਸ਼ੂਆਂ ਵਾਲੇ ਹੋਏ ਪਏ ਹਨ, (ਇਸੇ ਤਰ੍ਹਾਂ ਰਿਹਾਂ) ਇਹ ਕਦੇ ਭੀ ਚੰਗੇ ਨਹੀਂ ਹੋ ਸਕਣਗੇ ॥੨॥

ਅੰਮ੍ਰਿਤ ਕਾ ਰਸੁ ਵਿਰਲੀ ਪਾਇਆ ਸਤਿਗੁਰ ਮੇਲਿ ਮਿਲਾਏ ॥
amrit kaa ras virlee paa-i-aa satgur mayl milaa-ay.
Only a few rare people receive the sublime essence of the ambrosial nectar, whom God Himself unites with the company of the true Guru.
ਆਤਮਕ ਜੀਵਨ ਦੇਣ ਵਾਲੇ ਸ੍ਰ੍ਰੇਸ਼ਟ ਨਾਮ ਦੇ ਜਾਪ ਦਾ ਸੁਆਦ ਉਹਨਾਂ ਵਿਰਲਿਆਂ ਬੰਦਿਆਂ ਨੂੰ ਆਉਂਦਾ ਹੈ ਜਿਨ੍ਹਾਂ ਨੂੰ (ਪਰਮਾਤਮਾ ਆਪ) ਸਤਿਗੁਰੂ ਦੀ ਸੰਗਤ ਵਿਚ ਮਿਲਾਂਦਾ ਹੈ।

ਜਬ ਲਗੁ ਸਬਦ ਭੇਦੁ ਨਹੀ ਆਇਆ ਤਬ ਲਗੁ ਕਾਲੁ ਸੰਤਾਏ ॥੩॥
jab lag sabad bhayd nahee aa-i-aa tab lag kaal santaa-ay. ||3||
As long as one has not realized the spiritual meaning of the divine word, the fear of death continues to torture him. ||3||
ਮਨੁੱਖ ਨੂੰ ਜਦੋਂ ਤਕ ਸ਼ਬਦ ਦਾ ਭੇਦ ਅਨੁਭਵ ਨਹੀਂ ਕਰਦਾ,ਤਦੋਂ ਤਕ ਇਸ ਨੂੰ ਮੌਤ ਦਾ ਡਰ ਦੁਖੀ ਕਰਦਾ ਰਹਿੰਦਾ ਹੈ ॥੩॥

ਅਨ ਕੋ ਦਰੁ ਘਰੁ ਕਬਹੂ ਨ ਜਾਨਸਿ ਏਕੋ ਦਰੁ ਸਚਿਆਰਾ ॥
an ko dar ghar kabhoo na jaanas ayko dar sachi-aaraa.
One who remains attached to the eternal God and does not follow any other gurus or gods,
ਜੋ ਮਨੁੱਖ ਸਦਾ-ਥਿਰਪ੍ਰਭੂ ਦਾ ਦਰ ਹੀ ਮੱਲੀ ਰੱਖਦਾ ਹੈ ਤੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਦਰਵਾਜ਼ਾ ਕਿਸੇ ਹੋਰ ਦਾ ਘਰ ਨਹੀਂ ਭਾਲਦਾ,

ਗੁਰ ਪਰਸਾਦਿ ਪਰਮ ਪਦੁ ਪਾਇਆ ਨਾਨਕੁ ਕਹੈ ਵਿਚਾਰਾ ॥੪॥੩॥੪॥
gur parsaad param pad paa-i-aa naanak kahai vichaaraa. ||4||3||4||
by the Guru’s grace, he attains supreme spiritual status, says Nanak after careful thought. ||4||3||4||
ਨਾਨਕ ਇਹ ਵਿਚਾਰ ਦੀ ਗੱਲ ਆਖਦਾ ਹੈ, ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ॥੪॥੩॥੪॥

ਭੈਰਉ ਮਹਲਾ ੧ ॥
bhairo mehlaa 1.
Raag Bhairao, First Guru:

ਸਗਲੀ ਰੈਣਿ ਸੋਵਤ ਗਲਿ ਫਾਹੀ ਦਿਨਸੁ ਜੰਜਾਲਿ ਗਵਾਇਆ ॥
saglee rain sovat gal faahee dinas janjaal gavaa-i-aa.
O’ mortal, the entire night you remain engaged in evil pursuits and you waste the days in worldly entanglements; it is like a noose of vices around your neck,
ਹੇ ਬੰਦੇ ਸਾਰੀ ਰਾਤ ਤੂੰ ਵਿਕਾਰਾਂ ਦੀ ਨੀਂਦ ਵਿਚ ਰਹਿੰਦਾ ਹੈਂ,ਅਤੇ ਸਾਰਾ ਦਿਨ ਸੰਸਾਰੀ ਝਮੇਲਿਆਂ ਅੰਦਰ ਗੁਆ ਲੈਂਦਾ ਹੈ ਇਸ ਤਰ੍ਹਾਂ ਤੇਰੇ ਗਲ ਵਿਚ (ਇਹਨਾਂ ਵਿਕਾਰਾਂ ਦੇ ਸੰਸਕਾਰਾਂ ਦੀ) ਫਾਹੀ ਪੈਂਦੀ ਜਾਂਦੀ ਹੈ,

ਖਿਨੁ ਪਲੁ ਘੜੀ ਨਹੀ ਪ੍ਰਭੁ ਜਾਨਿਆ ਜਿਨਿ ਇਹੁ ਜਗਤੁ ਉਪਾਇਆ ॥੧॥
khin pal gharhee nahee parabh jaani-aa jin ih jagat upaa-i-aa. ||1||
because you do not remembered God, who has created this world, even for a moment or for an insant. ||1||
ਇਕ ਖਿਨ ਇਕ ਪਲ ਇਕ ਘੜੀ ਤੂੰ ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਹ ਸਾਰਾ ਸੰਸਾਰ ਪੈਦਾ ਕੀਤਾ ਹੈ ॥੧॥

ਮਨ ਰੇ ਕਿਉ ਛੂਟਸਿ ਦੁਖੁ ਭਾਰੀ ॥
man ray ki-o chhootas dukh bhaaree.
O’ my mind, how will you escape this terrible misery?
ਹੇ ਮਨ! ਤੂੰ ਇਸ ਭਾਰੀ ਦੁੱਖ ਤੋਂ ਕਿਵੇਂ ਖ਼ਲਾਸੀ ਪਾਏਂਗਾ?

ਕਿਆ ਲੇ ਆਵਸਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ ॥੧॥ ਰਹਾਉ ॥
ki-aa lay aavas ki-aa lay jaavas raam japahu gunkaaree. ||1|| rahaa-o.
What did you bring into this world and what are you going to depart with? remember God, the benefactor of virtues. ||1||Pause||
ਕੇਹੜੀ ਮਾਇਆ ਆਪਣੇ ਨਾਲ ਲੈ ਕੇ ਆਇਆ ਸੀ? ਇਥੋਂ ਤੁਰਨ ਲੱਗਾ ਕੀ ਲੈ ਕੇ ਜਾਵੇਗਾ? ਆਤਮਕ ਗੁਣ ਪੈਦਾ ਕਰਨ ਵਾਲੇ ਪ੍ਰਭੂ ਦਾ ਸਿਮਰਨ ਕਰ ॥੧॥ ਰਹਾਉ ॥

ਊਂਧਉ ਕਵਲੁ ਮਨਮੁਖ ਮਤਿ ਹੋਛੀ ਮਨਿ ਅੰਧੈ ਸਿਰਿ ਧੰਧਾ ॥
ooNDha-o kaval manmukh mat hochhee man anDhai sir DhanDhaa.
O’ self-willed mortal, your heart is turned away from God, intellect is shallow, mind is spiritually ignorant, your head is loaded with worldly problems.
ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਤੇਰਾ ਹਿਰਦਾ-ਕਵਲ ਪ੍ਰਭੂ ਦੀ ਯਾਦ ਵਲੋਂ ਉਲਟਿਆ ਪਿਆ ਹੈ, ਤੇਰੀ ਸਮਝ ਥੋੜ੍ਹ-ਵਿਤੀ ਹੋਈ ਪਈ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨ (ਦੀ ਅਗਵਾਈ) ਦੇ ਕਾਰਨ ਤੇਰੇ ਸਿਰ ਉਤੇ ਮਾਇਆ ਦੇ ਜੰਜਾਲਾਂ ਦੀ ਪੰਡ ਬੱਝੀ ਪਈ ਹੈ।

ਕਾਲੁ ਬਿਕਾਲੁ ਸਦਾ ਸਿਰਿ ਤੇਰੈ ਬਿਨੁ ਨਾਵੈ ਗਲਿ ਫੰਧਾ ॥੨॥
kaal bikaal sadaa sir tayrai bin naavai gal fanDhaa. ||2||
The cycle of birth and death always hangs over your head; without remembering God’s Name, there would be a noose of death around your neck. ||2||
ਜਨਮ ਮਰਨ ਦਾ ਗੇੜ ਸਦਾ ਤੇਰੇ ਸਿਰ ਉਤੇ ਟਿਕਿਆ ਹੈ। ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਤੇਰੇ ਗਲ ਵਿਚ ਮੋਹ ਦੀ ਫਾਹੀ ਪਈ ਹੋਈ ਹੈ ॥੨॥

ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ ਸਬਦ ਸੁਰਤਿ ਨਹੀ ਭਾਈ ॥
dagree chaal naytar fun anDhulay sabad surat nahee bhaa-ee.
Your walk is arrogant, your eyes are blinded by the love for materialism and reflection on the Guru’s word has not appealed to you.
ਹੈਂਕੜ-ਭਰੀ ਤੇਰੀ ਚਾਲ ਹੈ, ਤੇਰੀਆਂ ਅੱਖਾਂ ਭੀ (ਮਾਇਆ ਦੇ ਮੋਹ ਵਿਚ ) ਅੰਨ੍ਹੀਆਂ ਹੋਈਆਂ ਪਈਆਂ ਹਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਲ ਧਿਆਨ ਦੇਣਾ ਤੈਨੂੰ ਚੰਗਾ ਨਹੀਂ ਲੱਗਦਾ।

ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ ਅੰਧੁਲਉ ਧੰਧੁ ਕਮਾਈ ॥੩॥
saastar bayd tarai gun hai maa-i-aa anDhula-o DhanDh kamaa-ee. ||3||
Even after reading Shastras and Vedas, you are engrossed in the three modes of Maya; blinded by the love of Maya, you keep running after it. ||3||
ਵੇਦ ਸ਼ਾਸਤ੍ਰ ਪੜ੍ਹਦਾ ਭੀ ਤ੍ਰੈਗੁਣੀ ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈਂ। ਤੂੰ (ਮੋਹ ਵਿਚ) ਅੰਨ੍ਹਾ ਹੋਇਆ ਪਿਆ ਹੈਂ, ਤੇ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਹੈਂ ॥੩॥

ਖੋਇਓ ਮੂਲੁ ਲਾਭੁ ਕਹ ਪਾਵਸਿ ਦੁਰਮਤਿ ਗਿਆਨ ਵਿਹੂਣੇ ॥
kho-i-o mool laabh kah paavas durmat gi-aan vihoonay.
O’ spiritually ignorant person, because of the evil intellect you have lost even your capital of breaths, how would you make the spiritual profit?
ਹੇ ਗਿਆਨ-ਹੀਣ ਜੀਵ! ਭੈੜੀ ਮੱਤੇ ਲੱਗ ਕੇ ਤੂੰ ਉਹ ਅਤਮਕ ਜੀਵਨ ਭੀ ਗਵਾ ਬੈਠਾ ਹੈਂ ਜੋ ਪਹਿਲਾਂ ਤੇਰੇ ਪੱਲੇ ਸੀ (ਇਥੇ ਜਨਮ ਲੈ ਕੇ ਹੋਰ) ਆਤਮਕ ਲਾਭ ਤੂੰ ਕਿਥੋਂ ਖੱਟਣਾ ਸੀ?

ਸਬਦੁ ਬੀਚਾਰਿ ਰਾਮ ਰਸੁ ਚਾਖਿਆ ਨਾਨਕ ਸਾਚਿ ਪਤੀਣੇ ॥੪॥੪॥੫॥
sabad beechaar raam ras chaakhi-aa naanak saach pateenay. ||4||4||5||
O’ Nanak, those who have relished the elixir of God’s Name by reflecting on the Guru’s word, remain appeased with the eternal God ||4||4||5||
ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਸਿਫ਼ਤ-ਸਾਲਾਹ ਦੀ ਬਾਣੀ ਨੂੰ ਮਨ ਵਿਚ ਵਸਾ ਕੇ ਪ੍ਰਭੂ-ਨਾਮ (ਦੇ ਸਿਮਰਨ) ਦਾ ਸੁਆਦ ਚੱਖਿਆ, ਉਹ ਉਸ ਸਦਾ-ਥਿਰ ਪ੍ਰਭੂ ਵਿਚ ਪਤੀਜੇ ਰਹਿੰਦੇ ਹਨ ॥੪॥੪॥੫॥

ਭੈਰਉ ਮਹਲਾ ੧ ॥
bhairo mehlaa 1.
Raag Bhairao, First Guru:

ਗੁਰ ਕੈ ਸੰਗਿ ਰਹੈ ਦਿਨੁ ਰਾਤੀ ਰਾਮੁ ਰਸਨਿ ਰੰਗਿ ਰਾਤਾ ॥
gur kai sang rahai din raatee raam rasan rang raataa.
One who always keeps the Guru’s teachings in his mind, as if he is always with the Guru, and imbued with God’s love, he keeps reciting His Name with his tongue,
ਅਜੇਹਾ ਦਾਸ ਦਿਨ ਰਾਤ ਗੁਰੂ ਦੀ ਸੰਗਤ ਵਿਚ ਰਹਿੰਦਾ ਹੈ (ਭਾਵ, ਗੁਰੂ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ), ਪਰਮਾਤਮਾ (ਦੇ ਨਾਮ) ਨੂੰ ਆਪਣੀ ਜੀਭ ਉਤੇ ਰੱਖਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰੰਗਿਆ ਰਹਿੰਦਾ ਹੈ।

ਅਵਰੁ ਨ ਜਾਣਸਿ ਸਬਦੁ ਪਛਾਣਸਿ ਅੰਤਰਿ ਜਾਣਿ ਪਛਾਤਾ ॥੧॥
avar na jaanas sabad pachhaanas antar jaan pachhaataa. ||1||
he understands the divine word of God’s praises, does not know any words of slandering etc; such a person knows God dwells within and realizes Him. ||1||
ਉਹ ਦਾਸ ਸਦਾ ਸਿਫ਼ਤ-ਸਾਲਾਹ ਨਾਲ ਸਾਂਝ ਪਾਂਦਾ ਹੈ (ਨਿੰਦਿਆ ਆਦਿਕ ਕਿਸੇ) ਹੋਰ (ਬੋਲ) ਨੂੰ ਨਹੀਂ ਜਾਣਦਾ, ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਜਾਣ ਕੇ ਉਸ ਨਾਲ ਸਾਂਝ ਪਾਈ ਰੱਖਦਾ ਹੈ ॥੧॥

ਸੋ ਜਨੁ ਐਸਾ ਮੈ ਮਨਿ ਭਾਵੈ ॥
so jan aisaa mai man bhaavai.
Only that devotee of God is pleasing to my mind,
ਮੇਰੇ ਮਨ ਵਿਚ ਤਾਂ (ਪਰਮਾਤਮਾ ਦਾ) ਅਜੇਹਾ ਦਾਸ ਪਿਆਰਾ ਲੱਗਦਾ ਹੈ,

ਆਪੁ ਮਾਰਿ ਅਪਰੰਪਰਿ ਰਾਤਾ ਗੁਰ ਕੀ ਕਾਰ ਕਮਾਵੈ ॥੧॥ ਰਹਾਉ ॥
aap maar aprampar raataa gur kee kaar kamaavai. ||1|| rahaa-o.
who follows the Guru’s teachings and by conquering his ego, remains imbued with the love of the infinite God. ||1||Pause||
ਜੋ ਆਪਾ-ਭਾਵ (ਸੁਆਰਥ) ਮੁਕਾ ਕੇ ਬੇਅੰਤ ਪ੍ਰਭੂ (ਦੇ ਪਿਆਰ) ਵਿਚ ਮਸਤ ਰਹਿੰਦਾ ਹੈ ਤੇ ਸਤਿਗੁਰੂ ਦੀ ਸੇਵਾ ਕਰਦਾ ਹੈ ॥੧॥ ਰਹਾਉ ॥

ਅੰਤਰਿ ਬਾਹਰਿ ਪੁਰਖੁ ਨਿਰੰਜਨੁ ਆਦਿ ਪੁਰਖੁ ਆਦੇਸੋ ॥
antar baahar purakh niranjan aad purakh aadayso.
(That devotee is pleasing to me), who bows before the primal God pervading both inside and outside of all the beings and is not affected by materialism.
(ਮੈਨੂੰ ਉਹ ਦਾਸ ਪਿਆਰਾ ਲੱਗਦਾ ਹੈ ਜੋ) ਉਸ ਅਕਾਲ ਪੁਰਖ ਨੂੰ (ਸਦਾ) ਨਮਸਕਾਰ ਕਰਦਾ ਹੈ ਜੋ ਅੰਦਰ ਬਾਹਰ ਹਰ ਥਾਂ ਵਿਆਪਕ ਹੈ ਅਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ।

ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੋ ॥੨॥
ghat ghat antar sarab nirantar rav rahi-aa sach vayso. ||2||
(Such a devotee believes that) the eternal God continuous to pervade in each and every heart and every place. ||2||
(ਉਸ ਸੇਵਕ ਨੂੰ) ਉਹ ਸਦਾ-ਥਿਰ-ਸਰੂਪ ਪ੍ਰਭੂ ਹਰੇਕ ਸਰੀਰ ਵਿਚ ਇੱਕ-ਰਸ ਸਭ ਜੀਵਾਂ ਦੇ ਅੰਦਰ ਮੌਜੂਦ ਪ੍ਰਤੀਤ ਹੁੰਦਾ ਹੈ ॥੨॥

error: Content is protected !!