ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ ॥
aaNDhee paachhay jo jal barkhai tihi tayraa jan bheenaaN.
O’ God, Your devotee then got drenched with the nectar of Naam which fell like rain after the storm of divine knowledge.
ਤੇਰਾ ਭਗਤ ਉਸ ‘ਨਾਮ’ ਦੇ ਮੀਂਹ ਨਾਲ ਗੜੁੱਚ ਹੋ ਗਿਆ ਹੈ, ਜਿਹੜਾ ਅਨ੍ਹੇਰੀ ਮਗਰੋਂ ਵਸਿਆ ਹੈ।
ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ॥੨॥੪੩॥
kahi kabeer man bha-i-aa pargaasaa udai bhaan jab cheenaa. ||2||43||
Kabeer says, my mind became enlightened with divine knowledge, just like the environment gets illuminated with sunrise after the storm and rain. ||2||43||.
ਕਬੀਰ ਆਖਦਾ ਹੈ-ਜਦ ਮੈਂ ਸੂਰਜ ਨੂੰ ਚੜ੍ਹਦਾ ਦੇਖਦਾ ਜਾ ਮੇਰਾ ਚਿੱਤ ਰੋਸ਼ਨ ਹੋ ਜਾਂਦਾ ਹੈ। ( ॥੨॥੪੩॥
ਗਉੜੀ ਚੇਤੀ
ga-orhee chaytee
Raag Gauree Chaytee:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God. realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥
har jas suneh na har gun gaavahi.
There are some people who do not sing or listen to God’s praises,
(ਕਈ ਮਨੁੱਖ ਆਪ) ਨਾਹ ਕਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਨਾਹ ਹਰੀ ਦੇ ਗੁਣ ਗਾਉਂਦੇ ਹਨ,
ਬਾਤਨ ਹੀ ਅਸਮਾਨੁ ਗਿਰਾਵਹਿ ॥੧॥
baatan hee asmaan giraaveh. ||1||
but just by mere talk they claim to perform miracles as if they can bring down the sky with their talks. ||1||
ਪਰ ਸ਼ੇਖ਼ੀ ਦੀਆਂ ਗੱਲਾਂ ਨਾਲ ਤਾਂ (ਮਾਨੋ) ਅਸਮਾਨ ਨੂੰ ਢਾਹ ਲੈਂਦੇ ਹਨ ॥੧॥
ਐਸੇ ਲੋਗਨ ਸਿਉ ਕਿਆ ਕਹੀਐ ॥
aisay logan si-o ki-aa kahee-ai.
There is no use trying to instill some sense into such people,
ਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣ ਦਾ ਕੋਈ ਲਾਭ ਨਹੀਂ,
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥
jo prabh keeay bhagat tay bahaj tin tay sada daraanay rahe hai. ||1|| rahaa-o.
We should always avoid those people whom God has excluded from His devotional worship. ||1||Pause||
ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਜੇ ਰੱਖਿਆ ਹੈ, ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ ॥੧॥ ਰਹਾਉ ॥
ਆਪਿ ਨ ਦੇਹਿ ਚੁਰੂ ਭਰਿ ਪਾਨੀ ॥
aap na deh churoo bhar paanee.
They themselves do no charity; they will not offer even a cup of water to anyone,
ਉਹ ਲੋਕ ਆਪ ਤਾਂ ਕਿਸੇ ਨੂੰ ਇਕ ਚੁਲੀ ਜਿਤਨਾ ਪਾਣੀ ਭੀ ਨਹੀਂ ਦੇਂਦੇ,
ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥
tih nindeh jih gangaa aanee. ||2||
but they would slander those who perform great acts of charity like diverting rivers for the benefit of others. ||2||
ਪਰ ਨਿੰਦਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਵੇ ॥੨॥
ਬੈਠਤ ਉਠਤ ਕੁਟਿਲਤਾ ਚਾਲਹਿ ॥
baithat uthat kutiltaa chaaleh.
All the time they keep playing treacherous games.
ਬੈਠਦਿਆਂ ਉਠਦਿਆਂ (ਹਰ ਵੇਲੇ ਉਹ) ਟੇਢੀਆਂ ਚਾਲਾਂ ਹੀ ਚੱਲਦੇ ਹਨ,
ਆਪੁ ਗਏ ਅਉਰਨ ਹੂ ਘਾਲਹਿ ॥੩॥
aap ga-ay a-uran hoo ghaaleh. ||3||
Not only they have become worthless but they ruin others as well. ||3||
ਉਹ ਆਪਣੇ ਆਪ ਤੋਂ ਗਏ-ਗੁਜ਼ਰੇ ਬੰਦੇ ਹੋਰਨਾਂ ਨੂੰ ਭੀ ਕੁਰਾਹੇ ਪਾਂਦੇ ਹਨ ॥੩॥
ਛਾਡਿ ਕੁਚਰਚਾ ਆਨ ਨ ਜਾਨਹਿ ॥
chhaad kuchrachaa aan na jaaneh.
They know nothing except evil talk.
ਕੋਝੀ ਚਰਚਾ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ,
ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥
barahmaa hoo ko kahi-o na maaneh. ||4||
They do not heed to advice from the wise people loke Barahma. ||4||
ਕਿਸੇ ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਭੀ ਗੱਲ ਨਹੀਂ ਮੰਨਦੇ ॥੪॥
ਆਪੁ ਗਏ ਅਉਰਨ ਹੂ ਖੋਵਹਿ ॥
aap ga-ay a-uran hoo khoveh.
They themselves are lost and they mislead others as well.
ਆਪਣੇ ਆਪ ਤੋਂ ਗਏ-ਗੁਜ਼ਰੇ ਉਹ ਲੋਕ ਹੋਰਨਾਂ ਨੂੰ ਭੀ ਖੁੰਝਾਉਂਦੇ ਹਨ,
ਆਗਿ ਲਗਾਇ ਮੰਦਰ ਮੈ ਸੋਵਹਿ ॥੫॥
aag lagaa-ay mandar mai soveh. ||5||
They commit sins without thinking about the consequences: It is like sleeping in the house after setting it on fire. ||5||
ਉਹ (ਮਾਨੋ, ਆਪਣੇ ਹੀ ਘਰ ਨੂੰ) ਅੱਗ ਲਾ ਕੇ ਘਰ ਵਿਚ ਸੌਂ ਰਹੇ ਹਨ ॥੫॥
ਅਵਰਨ ਹਸਤ ਆਪ ਹਹਿ ਕਾਂਨੇ ॥
avran hasat aap heh kaaNnay.
They point out even the slightest weakness of others while they themselves are full of faults.
ਉਹ ਆਪ ਤਾਂ ਕਾਣੇ ਹਨ (ਕਈ ਤਰ੍ਹਾਂ ਦੇ ਵੈਲ ਕਰਦੇ ਹਨ) ਪਰ ਹੋਰਨਾਂ ਨੂੰ ਮਖ਼ੌਲ ਕਰਦੇ ਹਨ।
ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥
tin ka-o daykh kabeer lajaanay. ||6||1||44||
O’ Kabeer, it is embarrassing to see such people. ||6||1||44||
ਹੇ ਕਬੀਰ! ਅਜਿਹੇ ਬੰਦਿਆਂ ਨੂੰ ਵੇਖ ਕੇ, ਸ਼ਰਮ ਆਉਂਦੀ ਹੈ ॥੬॥੧॥੪੪॥
ਰਾਗੁ ਗਉੜੀ ਬੈਰਾਗਣਿ ਕਬੀਰ ਜੀ
raag ga-orhee bairaag kabeer jee
Raag Gauree Bairagan, Kabir Ji:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
jeevat pitar na maanai ko-oo moo-ayN siraaDh karaahee.
People hold feasts to honor and benefit their ancestors but never cared for them when they were alive.
ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ।
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥
pitar bhee bapuray kaho ki-o paavahi ka-oo-aa kookar khaahee. ||1||
Tell me, how can the poor ancestors receive what the crows and the dogs have eaten up? ||1||
ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ॥੧॥
ਮੋ ਕਉ ਕੁਸਲੁ ਬਤਾਵਹੁ ਕੋਈ ॥
mo ka-o kusal bataavhu ko-ee.
If only someone would tell me what real happiness or ecstasy is!
ਕੋਈ ਮੈਨੂੰ ਦੱਸੋ ਕਿ ਅਸਲ ਖੁਸ਼ੀ ਕੀ ਹੈ?
ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥
kusal kusal kartay jag binsai kusal bhee kaisay ho-ee. ||1|| rahaa-o.
Speaking of happiness and bliss, the entire world is perishing and no one knows how to attain this bliss? ||1||Pause||
ਸੁਖ-ਅਨੰਦ ਕਹਿੰਦਾ ਕਹਿੰਦਾ ਸਾਰਾ ਸੰਸਾਰ ਖਪ ਖਪ ਮਰ ਰਿਹਾ ਹੈ।ਸੁਖ-ਆਨੰਦ ਕਿਸ ਤਰ੍ਹਾਂ ਪਰਾਪਤ ਹੋ ਸਕਦਾ ਹੈ?॥੧॥ ਰਹਾਉ ॥
ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥
maatee kay kar dayvee dayvaa tis aagai jee-o dayhee.
People sacrifice animals such as goats etc to the clay idols of the angels for the benefit of their ancestors.
ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਨ੍ਹਾਂ ਅੱਗੇ (ਬੱਕਰੇ ਆਦਿਕ ਦੀ) ਕੁਰਬਾਨੀ ਦੇਂਦੇ ਹਨ।
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥
aisay pitar tumaaray kahee-ahi aapan kahi-aa na layhee. ||2||
Such are your ancestors who cannot even ask for what they want. ||2||
ਇਸੇ ਤਰ੍ਹਾਂ ਦੇ ਤੁਹਾਡੇ ਪਿਤਰ ਅਖਵਾਉਂਦੇ ਹਨ, ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ ॥੨॥
ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥
sarjee-o kaateh nirjee-o poojeh ant kaal ka-o bhaaree.
People who kill living creatures to appease clay idols of the angels are making their own end miserable.
ਲੋਕੀ ਜੀਉਂਦੇ ਜੀਵਾਂ ਨੂੰ (ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ) ਮਾਰਦੇ ਹਨ ਇਸ ਤਰ੍ਹਾਂ ਉਹ ਆਪਣਾ ਅੱਗਾ ਵਿਗਾੜੀ ਜਾ ਰਹੇ ਹਨ।
ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥
raam naam kee gat nahee jaanee bhai doobay sansaaree. ||3||
People do not realize the merit of meditating on God’s Name and are drowning in the dreadful worldly ocean. ||3||
ਲੋਕਾਂ ਨੂੰ ਪ੍ਰਭੂ ਦਾ ਨਾਮ ਸਿਮਰਨ ਦੀ ਕਦਰ ਦੀ ਸਮਝ ਨਹੀਂ ਪੈਂਦੀ l ਉਹ ਡਰਾਉਣੇ ਜਗਤ ਸਮੁੰਦਰ ਵਿੱਚ ਡੁੱਬ ਰਹੇ ਹਨ ॥੩॥
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥
dayvee dayvaa poojeh doleh paarbarahm nahee jaanaa.
Instead of realizing the supreme God, people worship gods and goddesses and remain wavering in their faith
ਲੋਕ ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਆਪਣੇ ਭਰੋਸੇ ਵਿੱਚ ਡੋਲਦੇ ਰਹਿੰਦੇ ਹਨ ਕਿਉਂਕਿ ਉਹ ਪ੍ਰਭੂ ਨੂੰ ਜਾਣਦੇ ਹੀ ਨਹੀਂ ਹਨ।
ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥
kahat kabeer akul nahee chayti-aa bikhi-aa si-o laptaanaa. ||4||1||45||
Kabeer says, instead of remembering God who is free of any social or family status, they remain entangled in the bonds of of Maya. ||4||1||45||
ਕਬੀਰ ਆਖਦਾ ਹੈ-ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ ॥੪॥੧॥੪੫॥
ਗਉੜੀ ॥
ga-orhee.
Raag Gauree:
ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥
jeevat marai marai fun jeevai aisay sunn samaa-i-aa.
One who so detaches oneself from worldly entanglements that for all practical purposes he is dead to the world, he then lives a life free of worldly distractions.
ਜੋ ਮਨੁੱਖ ਮਨ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ, ਉਹ ਫਿਰ ਅਸਲ ਜੀਵਨ ਜੀਊਂਦਾ ਹੈ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ,
ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ ॥੧॥
anjan maahi niranjan rahee-ai bahurh na bhavjal paa-i-aa. ||1||
While still living among the temptations of Maya, he remains detached from these and doesn’t fall into the dreadful ocean of worldly existence again. |1|
ਮਾਇਆ ਵਿਚ ਰਹਿੰਦਾ ਹੋਇਆ ਭੀ ਉਹ ਮਾਇਆ-ਰਹਿਤ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਤੇ ਮੁੜ ਮਾਇਆ ਦੀ ਘੁੰਮਣਘੇਰ ਵਿਚ ਨਹੀਂ ਪੈਂਦਾ ॥੧॥
ਮੇਰੇ ਰਾਮ ਐਸਾ ਖੀਰੁ ਬਿਲੋਈਐ ॥
mayray raam aisaa kheer bilo-ee-ai.
O’ my God, only then we can continuously recite Naam like churning the yogurt,
ਹੇ ਪਿਆਰੇ ਪ੍ਰਭੂ! ਤਦੋਂ ਹੀ ਦੁੱਧ ਰਿੜਕਿਆ ਜਾ ਸਕਦਾ ਹੈ (ਭਾਵ, ਸਿਮਰਨ ਕੀਤਾ ਜਾ ਸਕਦਾ ਹੈ)
ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥
gurmat manoo-aa asthir raakho in biDh amrit pee-o-ee-ai. ||1|| rahaa-o.
when through the Guru’s teachings we hold our mind steady against Maya; only this way we can partake the ambrosial nectar of Naam. ||1||Pause||
ਜਦੋਂ ਗੁਰਾਂ ਦੇ ਉਪਦੇਸ਼ ਤਾਬੇ, ਮਨ ਮਾਇਆ ਵਲੋਂ ਅਡੋਲ ਰੱਖਈਐ, ਇਸ ਤਰੀਕੇ ਹੀ ਤੇਰਾ ਨਾਮ-ਅੰਮ੍ਰਿਤ ਪੀਤਾ ਜਾ ਸਕਦਾ ਹੈ ॥੧॥ ਰਹਾਉ ॥
ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥
gur kai baan bajar kal chhaydee pargati-aa pad pargaasaa.
One who penetrates the hard core of his evil intellect using the Guru’s word as an arrow, his mind gets enlightened with divine knowledge,
ਜਿਸ ਨੇ ਗੁਰੂ ਦੇ ਸ਼ਬਦ-ਰੂਪ ਤੀਰ ਨਾਲ ਕਰੜੀ ਮਨੋ-ਕਲਪਣਾ ਵਿੰਨ੍ਹ ਲਈ ਹੈ (ਭਾਵ, ਮਨ ਦੀ ਵਿਕਾਰਾਂ ਵਲ ਦੀ ਦੌੜ ਰੋਕ ਲਈ ਹੈ) , ਉਸ ਦੇ ਅੰਦਰ ਉਹ ਅਵਸਥਾ ਬਣ ਜਾਂਦੀ ਹੈ ਜਿੱਥੇ ਐਸਾ ਆਤਮਕ ਚਾਨਣ ਹੋ ਜਾਂਦਾ ਹੈ ਕਿ ਉਹ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ)।
ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ ॥੨॥
sakat aDhayr jayvrhee bharam chookaa nihchal siv ghar baasaa. ||2||
just as a mistake of considering rope for a snake in darkness is corrected when the place is lighted, similarly the illusion of Maya vanishes with the light of Naam and one gets absorbed in the blissful God. ||2||
ਜਿਵੇਂ ਹਨੇਰੇ ਵਿਚ ਰੱਸੀ ਨੂੰ ਸੱਪ ਸਮਝਣ ਦਾ ਭੁਲੇਖਾ ਚਾਨਣ ਹੋਇਆਂ ਮਿਟ ਜਾਂਦਾ ਹੈ ਤਿਵੇਂ ਮਾਇਆ ਦੇ ਹਨੇਰੇ ਵਿਚ ਵਿਕਾਰਾਂ ਨੂੰ ਹੀ ਸਹੀ ਜੀਵਨ ਸਮਝ ਲੈਣ ਦਾ ਭੁਲੇਖਾ ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ, ਤੇ ਮਨੁੱਖ ਦਾ ਨਿਵਾਸ ਪ੍ਰਭੂ ਦੇ ਚਰਨਾਂ ਵਿਚ ਸਦਾ ਲਈ ਹੋ ਜਾਂਦਾ ਹੈ ॥੨॥
ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ ॥
tin bin baanai Dhanakh chadhaa-ee-ai ih jag bayDhi-aa bhaa-ee.
O’ brother, one who remained unaffected by Maya by the support of the Guru’s word. It is like conquering the world without mounting the shaft on the bow.
ਹੇ ਸੱਜਣ! (ਜਿਸ ਮਨੁੱਖ ਨੇ ਗੁਰ-ਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ) ਉਸ ਨੇ (ਮਾਨੋ,) ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਨੂੰ ਵਿੰਨ੍ਹ ਲਿਆ ਹੈ (ਭਾਵ, ਮਾਇਆ ਦਾ ਜ਼ੋਰ ਆਪਣੇ ਉੱਤੇ ਪੈਣ ਨਹੀਂ ਦਿੱਤਾ)।