PAGE 475

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥
naanak saa karmaat saahib tuthai jo milai. ||1||
O Nanak, that is the most wonderful gift, which is received from God, when He is totally pleased.
ਹੇ ਨਾਨਕ! ਬਖ਼ਸ਼ਸ਼ ਉਹੀ ਹੈ ਜੋ ਮਾਲਕ ਦੇ ਤ੍ਰੁੱਠਿਆਂ ਮਿਲੇ

ਮਹਲਾ ੨ ॥
mehlaa 2.
Salok, Second Guru:

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥
ayh kinayhee chaakree jit bha-o khasam na jaa-ay.
What sort of service is this, by which the fear of the Master does not depart?
ਇਹ ਕਿਸ ਕਿਸਮ ਦੀ ਸੇਵਾ ਹੈ, ਜਿਸ ਦੁਆਰਾ ਮਾਲਕ ਦਾ ਡਰ ਦੂਰ ਨਹੀਂ ਹੁੰਦਾ?

ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥
naanak sayvak kaadhee-ai je saytee khasam samaa-ay. ||2||
O’ Nanak, he alone is called a true servant who merges and becomes one with the Master (God).
ਹੇ ਨਾਨਕ! (ਸੱਚਾ) ਸੇਵਕ ਉਹੀ ਅਖਵਾਂਦਾ ਹੈ ਜੋ ਆਪਣੇ ਮਾਲਕ ਦੇ ਨਾਲ ਇਕ-ਰੂਪ ਹੋ ਜਾਂਦਾ ਹੈ

ਪਉੜੀ ॥
pa-orhee.
Pauree:

ਨਾਨਕ ਅੰਤ ਨ ਜਾਪਨ੍ਹ੍ਹੀ ਹਰਿ ਤਾ ਕੇ ਪਾਰਾਵਾਰ ॥
naanak ant na jaapnHee har taa kay paaraavaar.
O’ Nanak, God’s limits cannot be known; He has no end or limitation.
ਹੇ ਨਾਨਕ! ਉਸ ਪ੍ਰਭੂ ਦੇ ਪਾਰਲੇ ਉਰਾਰਲੇ ਬੰਨਿਆਂ ਦੇ ਅੰਤ ਨਹੀਂ ਪੈ ਸਕਦੇ।

ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥
aap karaa-ay saakh-tee fir aap karaa-ay maar.
He Himself creates, and then He Himself destroys.
ਉਹ ਆਪ ਹੀ ਜੀਵਾਂ ਦੀ ਪੈਦਾਇਸ਼ ਕਰਦਾ ਹੈ ਤੇ ਆਪ ਹੀ ਉਨ੍ਹਾਂ ਨੂੰ ਮਾਰ ਦੇਂਦਾ ਹੈ।

ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥
iknHaa galee janjeeree-aa ik turee charheh bisee-aar.
Some are working like bonded servants, as if they having chains around their necks, while some are so extremely rich, they are riding fast horses.
ਕਈ ਜੀਵਾਂ ਦੇ ਗਲ ਵਿਚ ਜ਼ੰਜੀਰ ਪਏ ਹੋਏ ਹਨ (ਕੈਦ ਗ਼ੁਲਾਮੀ ਆਦਿਕ ਦੇ ਕਸ਼ਟ ਸਹਿ ਰਹੇ ਹਨ), ਅਤੇ ਬੇਸ਼ੁਮਾਰ ਜੀਵ ਘੋੜਿਆਂ ਤੇ ਚੜ੍ਹ ਰਹੇ ਹਨ (ਮਾਇਆ ਦੀਆਂ ਮੌਜਾਂ ਲੈ ਰਹੇ ਹਨ)।

ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
aap karaa-ay karay aap ha-o kai si-o karee pukaar.
He Himself acts, and He Himself causes us to act.  Unto whom should I complain?
ਇਹ ਸਾਰੇ ਖੇਡ ਤਮਾਸ਼ੇ ਪ੍ਰਭੂ ਖੁਦ ਹੀ ਕਰਦਾ ਹੈ ਅਤੇ ਖੁਦ ਹੀ ਕਰਾਉਂਦਾ ਹੈ। ਮੈਂ ਕੀਹਦੇ ਕੋਲ ਫਰਿਆਦ ਕਰਾਂ?

ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥
naanak karnaa jin kee-aa fir tis hee karnee saar. ||23||
O Nanak, the One who created the creation – He Himself takes care of it.
ਹੇ ਨਾਨਕ! ਜਿਸ ਕਰਤਾਰ ਨੇ ਸ੍ਰਿਸ਼ਟੀ ਰਚੀ ਹੈ, ਫਿਰ ਉਹੀ ਉਸ ਦੀ ਸੰਭਾਲਣਾ ਕਰ ਰਿਹਾ ਹੈ

ਸਲੋਕੁ ਮਃ ੧ ॥
salok mehlaa 1.
Salok, First Guru:

ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥
aapay bhaaNday saaji-an aapay pooran day-ay.
God Himself creates human bodies and He Himself bestows peace or suffering to them.
ਪ੍ਰਭੂ ਨੇ ਜੀਵਾਂ ਦੇ ਸਰੀਰ-ਰੂਪ ਭਾਂਡੇ ਆਪ ਹੀ ਬਣਾਏ ਹਨ, ਤੇ ਉਹ ਜੋ ਕੁਝ ਇਹਨਾਂ ਵਿਚ ਪਾਂਦਾ ਹੈ, (ਜੋ ਦੁੱਖ ਸੁੱਖ ਇਹਨਾਂ ਦੀ ਕਿਸਮਤ ਵਿਚ ਦੇਂਦਾ ਹੈ, ਆਪ ਹੀ ਦੇਂਦਾ ਹੈ)।

ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ ॥
iknHee duDh samaa-ee-ai ik chulHai rehniH charhay.
In the destinies of some, He writes all comforts, while others are doomed to suffer in agony
ਕਈ ਜੀਵਾਂ ਦੇ ਭਾਗਾਂ ਵਿਚ ਸੁਖ ਤੇ ਸੋਹਣੇ ਸੋਹਣੇ ਪਦਾਰਥ ਹਨ, ਅਤੇ ਕਈ ਜੀਵ ਸਦਾ ਕਸ਼ਟ ਹੀ ਸਹਾਰਦੇ ਹਨ।

ਇਕਿ ਨਿਹਾਲੀ ਪੈ ਸਵਨ੍ਹ੍ਹਿ ਇਕਿ ਉਪਰਿ ਰਹਨਿ ਖੜੇ ॥
ik nihaalee pai savniH ik upar rahan kharhay.
Some lie down and sleep on soft beds, while others keep standing besides them  as their guards.
ਕਈ ਰਜਾਈਆਂ ਤੁਲਾਈਆਂ ਵਿੱਚ ਪੈ ਕੇ ਸੌ ਜਾਂਦੇ ਹਨ ਅਤੇ ਕਈ ਖਲੋ ਕੇ ਉਨ੍ਹਾਂ ਉਤੇ ਪਹਿਰਾ ਦਿੰਦੇ ਹਨ।

ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍ਹ੍ਹ ਕਉ ਨਦਰਿ ਕਰੇ ॥੧॥
tinHaa savaaray naankaa jinH ka-o nadar karay. ||1||
O’ Nanak, He adorns the life of only those, upon whom He casts His Glance of Grace.
ਪਰ, ਹੇ ਨਾਨਕ! ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹਨਾਂ ਦਾ ਜੀਵਨ ਸੁਧਾਰਦਾ ਹੈ

ਮਹਲਾ ੨ ॥
mehlaa 2.
Salok, Second Guru:

ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥
aapay saajay karay aap jaa-ee bhe rakhai aap.
He Himself creates and fashions the world, and He Himself keeps it in order.
ਪ੍ਰਭੂ ਖੁਦ ਦੁਨੀਆਂ ਨੂੰ ਰਚਦਾ ਤੇ ਖੁਦ ਹੀ ਬਣਾਉਂਦਾ ਹੈ, ਅਤੇ ਉਹ ਖੁਦ ਹੀ ਇਸ ਦੀ ਸੰਭਾਲ ਕਰਦਾ ਹੈ l

ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥
tis vich jant upaa-ay kai daykhai thaap uthaap.
Having created the beings within it, He oversees their growth and destruction.
ਇਸ ਸ੍ਰਿਸ਼ਟੀ ਵਿਚ ਜੀਵਾਂ ਨੂੰ ਪੈਦਾ ਕਰ ਕੇ ਵੇਖਦਾ ਹੈ, ਆਪ ਹੀ ਟਿਕਾਂਦਾ ਹੈ ਤੇ ਆਪ ਹੀ ਢਾਂਹਦਾ ਹੈ।

ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥
kis no kahee-ai naankaa sabh kichh aapay aap. ||2||
O’ nanak, unto whom could we say anything about this. He Himself is the cause and doer of everything.
ਹੇ ਨਾਨਕ! ਕੀਹਨੂੰ ਬੇਨਤੀ ਕਰੀਏ, ਜਦ ਕਿ ਸੁਆਮੀ ਖੁਦ ਹੀ ਸਾਰਾ ਕੁੱਝ ਹੈ।

ਪਉੜੀ ॥
pa-orhee.
Pauree:

ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
vaday kee-aa vadi-aa-ee-aa kichh kahnaa kahan na jaa-ay.
Nothing can be said about the greatness of the Great (God).
ਵਿਸ਼ਾਲ ਸੁਆਮੀ ਦੀ ਵਿਸ਼ਾਲਤਾ ਦਾ ਵਰਨਣ ਕੀਤਾ ਨਹੀਂ ਜਾ ਸਕਦਾ।

ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥
so kartaa kaadar kareem day jee-aa rijak sambaahi.
He is the Creator, all-powerful and benevolent; He gives sustenance to all beings.
ਉਹ ਸਿਰਜਨਹਾਰ, ਸਰਬ-ਸ਼ਕਤੀਵਾਨ ਅਤੇ ਦਾਤਾਰ ਹੈ ਅਤੇ ਸਮੁਹ ਜੀਵਾਂ ਨੂੰ ਰੋਜੀ ਦਿੰਦਾ ਹੈ।

ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥
saa-ee kaar kamaavnee Dhur chhodee tinnai paa-ay.
The mortals do those deeds which have been predestined for them by God.
ਸਾਰੇ ਜੀਵ ਉਹੀ ਕਾਰ ਕਰਦੇ ਹਨ ਜੋ ਉਸ ਪ੍ਰਭੂ ਨੇ ਆਪ ਹੀ ਉਹਨਾਂ ਦੇ ਭਾਗਾਂ ਵਿਚ ਪਾ ਛੱਡੀ ਹੈ।

ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥
naanak aykee baahree hor doojee naahee jaa-ay.
O’ Nanak, except for the support of God, there is no other support for the creature.
ਹੇ ਨਾਨਕ! ਇਕ ਪ੍ਰਭੂ ਦੀ ਟੇਕ ਤੋਂ ਬਿਨਾ ਹੋਰ ਕੋਈ ਥਾਂ ਨਹੀਂ,

ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ
so karay je tisai rajaa-ay. ||24||1|| suDhu
He does whatever He wills.
ਜੋ ਕੁਝ ਉਸ ਦੀ ਮਰਜ਼ੀ ਹੈ ਉਹੀ ਕਰਦਾ ਹੈ l

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ik-oNkaar satnaam kartaa purakh nirbha-o nirvair akaal moorat ajoonee saibhaN gurparsaad.
One eternal God. Creator of everything and is all pervading. No Fear. No Hatred. Not affected by time.
Beyond the cycle of birth and death. Self-Existent and Self illuminated. Can be realized by the Guru’s Grace:

ਰਾਗੁ ਆਸਾ ਬਾਣੀ ਭਗਤਾ ਕੀ ॥
raag aasaa banee bhagtaa kee.
Raag Aasaa, The hymns Of The Devotees:

ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ ॥
kabeer jee-o naamday-o jee-o ravidaas jee-o.
Kabeer, Naam Dayv And Ravi Daas.

ਆਸਾ ਸ੍ਰੀ ਕਬੀਰ ਜੀਉ ॥
aasaa saree kabeer jee-o.
Raag Aasaa, Kabeer Jee:

ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥
gur charan laag ham binvataa poochhat kah jee-o paa-i-aa.
Bowing to the Guru, I humbly ask him, why was the human being created?
ਮੈਂ ਆਪਣੇ ਗੁਰੂ ਦੀ ਚਰਨੀਂ ਲੱਗ ਕੇ ਬੇਨਤੀ ਕਰਦਾ ਹਾਂ ਤੇ ਪੁੱਛਦਾ ਹਾਂ-ਹੇ ਗੁਰੂ! ਮੈਨੂੰ ਇਹ ਗੱਲ ਸਮਝਾ ਕੇ ਦੱਸ ਕਿ ਜੀਵ ਕਾਹਦੇ ਲਈ ਪੈਦਾ ਕੀਤਾ ਜਾਂਦਾ ਹੈ,

ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ ਸਮਝਾਇਆ ॥੧॥
kavan kaaj jag upjai binsai kahhu mohi samjhaa-i-aa. ||1||
Please help me understand this mystery that for what purpose, the world is created and then destroyed?
ਕਿਸ ਕਾਰਨ ਜਗਤ ਜੰਮਦਾ ਮਰਦਾ ਰਹਿੰਦਾ ਹੈ (ਭਾਵ, ਜੀਵ ਨੂੰ ਮਨੁੱਖਾ-ਜਨਮ ਦੇ ਮਨੋਰਥ ਦੀ ਸੂਝ ਗੁਰੂ ਤੋਂ ਹੀ ਪੈ ਸਕਦੀ ਹੈ)

ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥
dayv karahu da-i-aa mohi maarag laavhu jit bhai banDhan tootai.
O’ Divine Guru, have Mercy on me, and place me on the right path, by which the bonds of worldly attachments are broken and fear of death is dispelled,
ਹੇ ਗੁਰਦੇਵ! ਮੇਰੇ ਉੱਤੇ ਮਿਹਰ ਕਰ, ਮੈਨੂੰ (ਜ਼ਿੰਦਗੀ ਦੇ ਸਹੀ) ਰਸਤੇ ਉੱਤੇ ਪਾ, ਜਿਸ ਰਾਹ ਤੇ ਤੁਰਿਆਂ ਮੇਰੇ ਦੁਨੀਆ ਵਾਲੇ ਸਹਮ ਤੇ ਮਾਇਆ ਵਾਲੇ ਜਕੜ ਟੁਟ ਜਾਣ,

ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਉ ॥
janam maran dukh fayrh karam sukh jee-a janam tay chhootai. ||1|| rahaa-o.
and I am liberated from the pains of birth and death, due to previous bad deeds and from the comforts, which a person enjoys from birth to death.
ਮੇਰੇ ਪਿਛਲੇ ਕੀਤੇ ਕਰਮਾਂ ਅਨੁਸਾਰ ਮੇਰੀ ਜਿੰਦ ਦੇ ਸਾਰੀ ਉਮਰ ਦੇ ਜੰਜਾਲ ਉੱਕਾ ਹੀ ਮੁੱਕ ਜਾਣ l

ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ ॥
maa-i-aa faas banDh nahee faarai ar man sunn na lookay.
(Unless and until) The mortal  breaks free from the bonds of the worldly attachments, the mind does not take refuge in the absolute God.
ਮਨ ਮਾਇਆ ਦੀਆਂ ਫਾਹੀਆਂ ਤੇ ਬੰਧਨ ਤੋੜਦਾ ਨਹੀਂ, ਨਾਹ ਹੀ ਇਹ (ਮਾਇਆ ਦੇ ਪ੍ਰਭਾਵ ਤੋਂ ਬਚਣ ਲਈ) ਅਫੁਰ ਪ੍ਰਭੂ ਵਿਚ ਜੁੜਦਾ ਹੈ।

ਆਪਾ ਪਦੁ ਨਿਰਬਾਣੁ ਨ ਚੀਨ੍ਹ੍ਹਿਆ ਇਨ ਬਿਧਿ ਅਭਿਉ ਨ ਚੂਕੇ ॥੨॥
aapaa pad nirbaan na cheenHi-aa in biDh abhi-o na chookay. ||2||
Until one realizes the desire free true state of self, one’s spiritual emptiness does not end.
ਮਨ ਨੇ ਆਪਣੇ ਵਾਸ਼ਨਾ-ਰਹਿਤ ਅਸਲੇ ਦੀ ਪਛਾਣ ਨਹੀਂ ਕੀਤੀ, ਤੇ ਇਹਨੀਂ ਗੱਲੀਂ ਇਸ ਦਾ ਕੋਰਾ-ਪਨ ਦੂਰ ਨਹੀਂ ਹੋਇਆ

ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ॥
kahee na upjai upjee jaanai bhaav abhaav bihoonaa.
the soul is never born, but one thinks it is born, and remains without the sense of discrimination between good and bad.
ਮਨ, ਜੋ ਚੰਗੇ ਮੰਦੇ ਖ਼ਿਆਲਾਂ ਦੀ ਪਰਖ ਕਰਨ ਦੇ ਅਸਮਰੱਥ ਸੀ, ਇਸ ਜਗਤ ਨੂੰ-ਜੋ ਕਿਸੇ ਹਾਲਤ ਵਿਚ ਭੀ ਪ੍ਰਭੂ ਤੋਂ ਵੱਖਰਾ ਟਿਕ ਨਹੀਂ ਸਕਦਾ-ਉਸ ਤੋਂ ਵੱਖਰੀ ਹਸਤੀ ਵਾਲਾ ਸਮਝਦਾ ਰਿਹਾ ਹੈ।

ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥੩॥
udai asat kee man buDh naasee ta-o sadaa sahj liv leenaa. ||3||
When the mortal gives up his ideas of birth and death, only then he always remains attuned to God a state of equipoise. ||3||
ਜਦ ਇਨਸਾਨ ਦਾ ਜੰਮਣ ਤੇ ਮਰਨ ਦਾ ਖਿਆਲ ਦੂਰ ਹੋ ਜਾਂਦਾ ਹੈ, ਤਦ ਉਹ ਸਦੀਵ ਹੀ ਪ੍ਰਭੂ ਦੀ ਪ੍ਰੀਤ ਅੰਦਰ ਸਮਾਇਆ ਰਹਿੰਦਾ ਹੈ।

ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ ॥
ji-o partibimb bimb ka-o milee hai udak kumbh bigraanaa.
Just as upon breaking of a pitcher of water, the reflection of anything in it blends with that thing itself and loses its separate identity.
ਜਿਸ ਤਰ੍ਹਾਂ ਜਦ ਘੜਾ ਟੁੱਟ ਜਾਂਦਾ ਹੈ ਅਤੇ ਪਾਣੀ ਵਿਚਲਾ ਅਕਸ ਵਸਤੂ ਨਾਲ ਅਭੇਦ ਹੋ ਜਾਂਦਾ ਹੈ,

ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ ॥੪॥੧॥
kaho kabeer aisaa gun bharam bhaagaa ta-o man sunn samaanaaN. ||4||1||
Kabir says, similarly my doubt, regarding God and His creations as separate entities, has fled away and my mind is absorbed in the absolute God. ||4||1||
ਕਬੀਰ ਆਖਦਾ ਹੈ- ਇਹ ਭੁਲੇਖਾ ਮੁੱਕ ਗਿਆ ਹੈ ਕਿ ਇਹ ਦਿੱਸਦਾ ਜਗਤ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਹੈ, ਤੇ ਮੇਰਾ ਮਨ ਅਫੁਰ ਪ੍ਰਭੂ ਵਿਚ ਟਿਕ ਗਿਆ ਹੈ

Leave a comment

Your email address will not be published. Required fields are marked *

error: Content is protected !!