Page 87

ਗੁਰਮਤੀ ਜਮੁ ਜੋਹਿ ਨ ਸਾਕੈ ਸਾਚੈ ਨਾਮਿ ਸਮਾਇਆ ॥
gurmatee jam johi na saakai saachai naam samaa-i-aa.
Even the demon (fear) of death cannot touch them because they are absorbed in God’s Name through the Guru’s teachings.
ਗੁਰੂ ਦੀ ਮਤਿ ਤੇ ਤੁਰਨ ਦੇ ਕਾਰਨ ਜਮ ਉਹਨਾਂ ਨੂੰ ਘੂਰ ਨਹੀਂ ਸਕਦਾ, (ਕਿਉਂਕਿ) ਸੱਚੇ ਨਾਮ ਵਿਚ ਉਹਨਾਂ ਦੀ ਬਿਰਤੀ ਜੁੜੀ ਹੁੰਦੀ ਹੈ।

ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥
sabh aapay aap vartai kartaa jo bhaavai so naa-ay laa-i-aa.
The creator Himself is all-pervading, with whomsoever He is pleased, He attaches that person to Naam.
(ਪਰ) ਇਹ ਸਭ ਪ੍ਰਭੂ ਦਾ ਆਪਣਾ ਕੌਤਕ ਹੈ, ਜਿਸ ਤੇ ਪ੍ਰਸੰਨ ਹੁੰਦਾ ਹੈ ਉਸ ਨੂੰ ਨਾਮ ਵਿਚ ਜੋੜਦਾ ਹੈ।

ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨॥
Jan nanak Naam la-ay taa jeevai bin naavai khin mar jaa-i-aa ll2ll
Nanak feels spiritually alive and happy when he dwells on God’s Name. Without meditating on Naam even for a moment, he feels utterly sad as if he has died.
ਦਾਸ ਨਾਨਕ (ਭੀ) ‘ਨਾਮ’ ਦੇ ਆਸਰੇ ਹੈ, ਇਕ ਪਲਕ ਭਰ ਭੀ ‘ਨਾਮ’ ਤੋਂ ਸੱਖਣਾ ਰਹੇ ਤਾਂ ਮਰਨ ਲਗਦਾ ਹੈ l

ਪਉੜੀ ॥
pa-orhee.
Pauree:

ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥
jo mili-aa har deebaan si-o so sabhnee deebaanee mili-aa.
One who is accepted at God’s court shall be accepted in courts everywhere.
ਜੋ ਮਨੁੱਖ ਹਰੀ ਦੇ ਦਰਬਾਰ ਵਿਚ ਮਿਲਿਆ ਆਦਰ ਪਾਉਣ-ਯੋਗ ਹੋਇਆ ਹੈ, ਉਸ ਨੂੰ ਸੰਸਾਰ ਦੇ ਸਭ ਦਰਬਾਰਾਂ ਵਿਚ ਆਦਰ ਮਿਲਦਾ ਹੈ l

ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥
jithai oh jaa-ay tithai oh surkharoo us kai muhi dithai sabh paapee tari-aa.
Wherever he goes, he is recognized as honorable. In his company, all the sinners are saved.
ਜਿਥੇ ਉਹ ਜਾਂਦਾ ਹੈ, ਉਥੇ ਹੀ ਉਸ ਦਾ ਮੱਥਾ ਖਿੜਿਆ ਰਹਿੰਦਾ ਹੈ, ਉਸ ਦਾ ਦਰਸ਼ਨ ਕਰ ਕੇ ਸਭ ਪਾਪੀ ਤਰ ਜਾਂਦੇ ਹਨ,

ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ ॥
os antar naam niDhaan hai naamo parvaari-aa.
Within him is the Treasure of the Naam, the Name of God. Through the Naam, he is exalted.
ਉਸ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ ਹੈ, ਤੇ ਨਾਮ ਹੀ ਉਸ ਦਾ ਪਰਵਾਰ ਹੈ (ਭਾਵ, ਨਾਮ ਹੀ ਉਸ ਦੇ ਸਿਰ ਦੇ ਦੁਆਲੇ ਰੌਸ਼ਨੀ ਦਾ ਚੱਕ੍ਰ ਹੈ

ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ ॥
naa-o poojee-ai naa-o mannee-ai naa-ay kilvikh sabh hiri-aa.
One should believe in and worship Naam, through Naam all one’s sins are washed off.
ਨਾਮ ਸਿਮਰਨਾ ਚਾਹੀਦਾ ਹੈ, ਤੇ ਨਾਮ ਦਾ ਹੀ ਧਿਆਨ ਧਰਨਾ ਚਾਹੀਦਾ ਹੈ, ਨਾਮ (ਜਪਣ) ਕਰ ਕੇ ਸਭ ਪਾਪ ਦੂਰ ਹੋ ਜਾਂਦੇ ਹਨ।

ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥੧੧॥
jinee naam Dhi-aa-i-aa ik man ik chit say asthir jag rahi-aa. ||11||
They who have remembered God’s Name with single mindedness and focused consciousness, have become exalted in the world.
ਜਿਨ੍ਹਾਂ ਨੇ ਏਕਾਗਰ ਚਿੱਤ ਹੋ ਕੇ ਨਾਮ ਜਪਿਆ ਹੈ, ਉਹ ਸੰਸਾਰ ਵਿਚ ਅਟੱਲ ਹੋ ਗਏ ਹਨ (ਉਹਨਾਂ ਦੀ ਸੋਭਾ ਤੇ ਪ੍ਰਤਿਸ਼ਟਾ ਕਾਇਮ ਹੋ ਗਈ ਹੈ)

ਸਲੋਕ ਮਃ ੩ ॥
salok mehlaa 3.
Shalok, by the Third Guru:

ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥
aatmaa day-o poojee-ai gur kai sahj subhaa-ay.
Adopting the poised manner of the Guru, we should worship God, who provides enlightenment to our soul.
ਗੁਰੂ ਦੀ ਦਿਤੀ ਹੋਈ ਆਤਮਕ ਅਡੋਲਤਾ ਨਾਲ, ਜੀਵ-ਆਤਮਾ ਦਾ ਪ੍ਰਕਾਸ਼ ਕਰਨ ਵਾਲੇ (ਹਰੀ) ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥
aatmay no aatmay dee parteet ho-ay taa ghar hee parchaa paa-ay.
If the individual soul has faith in the Supreme Soul, then it shall obtain realization within its own self.
ਜੇਕਰ ਬੰਦੇ ਦੀ ਰੂਹ ਦਾ ਪਰਮ-ਰੂਹ ਵਿੱਚ ਭਰੋਸਾ ਬੱਝ ਜਾਵੇ, ਤਦ ਇਹ ਆਪਣੇ ਗ੍ਰਹਿ ਅੰਦਰ ਹੀ ਬ੍ਰਹਿਮ-ਗਿਆਨ ਨੂੰ ਪਰਾਪਤ ਕਰ ਲਵੇਗੀ।

ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥
aatmaa adol na dol-ee gur kai bhaa-ay subhaa-ay.
The human-soul acquires the way and poise of the Guru, it becomes stable and does not waver under the pressure of worldly riches and vices.
ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਵਰਤਿਆਂ) ਜੀਵਾਤਮਾ (ਮਾਇਆਂ ਵਲੋਂ) ਅਹਿੱਲ ਹੋ ਕੇ ਡੋਲਣੋਂ ਹਟ ਜਾਂਦਾ ਹੈ।

ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥
gur vin sahj na aavee lobh mail na vichahu jaa-ay.
Without the Guru, intuitive wisdom does not come, and the filth of greed does not depart from within.
ਸਤਿਗੁਰੂ ਤੋਂ ਬਿਨਾ ਅਡੋਲ ਅਵਸਥਾ ਨਹੀਂ ਆਉਂਦੀ, ਤੇ ਨਾਹ ਹੀ ਮਨ ਵਿਚੋਂ ਲੋਭ-ਮੈਲ ਦੂਰ ਹੁੰਦੀ ਹੈ।

ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥
khin pal har naam man vasai sabh athsath tirath naa-ay.
If Naam is enshrined in the heart (sincerely remember God) even for a moment , one gains the merit of bathing at all the sixty-eight holy places.
ਜੇ ਜੀਵ ਇਕ ਮਨ ਇਕ ਪਲਕ ਭਰ ਭੀ ਨਾਮ ਜਪ ਸਕੇ) ਤਾਂ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ,

ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥
sachay mail na lag-ee mal laagai doojai bhaa-ay.
One who is attached to the eternal God is not soiled with the dirt of sins. It only happens when one is imbued with the love of worldly things, instead of God.
ਸੱਚੇ ਵਿਚ ਜੁੜੇ ਹੋਏ ਨੂੰ ਮੈਲ ਨਹੀਂ ਲਗਦੀ, ਮੈਲ਼ (ਸਦਾ) ਮਾਇਆ ਦੇ ਪਿਆਰ ਵਿਚ ਲੱਗਦੀ ਹੈ,

ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥
Dhotee mool na utrai jay athsath tirath naa-ay.
This filth of vices cannot be washed off, even by bathing at the sixty-eight sacred shrines of pilgrimage.
ਤੇ ਉਹ ਮੈਲ ਕਦੇ ਭੀ ਧੋਤਿਆਂ ਨਹੀਂ ਉਤਰਦੀ, ਭਾਵੇਂ ਅਠਾਹਠ ਤੀਰਥਾਂ ਦੇ ਇਸ਼ਨਾਨ ਪਏ ਕਰੀਏ।

ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ ॥
manmukh karam karay ahaNkaaree sabh dukho dukh kamaa-ay.
The self-willed manmukh does deeds in egotism; he earns only more pain.
ਮਨਮੁਖ ਅਹੰਕਾਰ ਦੇ ਆਸਰੇ (ਤੀਰਥ-ਇਸ਼ਨਾਨ ਆਦਿਕ) ਕਰਮ ਕਰਦਾ ਹੈ, ਤੇ ਦੁੱਖ ਹੀ ਦੁੱਖ ਸਹੇੜਦਾ ਹੈ।

ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥੧॥
naanak mailaa oojal taa thee-ai jaa satgur maahi samaa-ay. ||1||
O’ Nanak, the filthy ones (sinners) become pure only when they meet and surrender to the True Guru.
ਹੇ ਨਾਨਕ! ਮੈਲਾ (ਮਨ) ਤਦੋਂ ਹੀ ਪਵਿਤ੍ਰ ਹੁੰਦਾ ਹੈ, ਜੇ (ਜੀਵ) ਸਤਿਗੁਰੂ ਵਿਚ ਲੀਨ ਹੋ ਜਾਵੇ (ਭਾਵ, ਆਪਾ-ਭਾਵ ਮਿਟਾ ਦੇਵੇ)

ਮਃ ੩ ॥
mehlaa 3.
By the Third Guru:

ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥
manmukh lok samjaa-ee-ai kadahu samjhaa-i-aa jaa-ay.
A self-willed person can never be convinced through counseling.
ਜੋ ਮਨੁੱਖ ਸਤਿਗੁਰੂ ਵਲੋਂ ਮੁਖ ਮੋੜੀ ਬੈਠਾ ਹੈ, ਉਹ ਸਮਝਾਇਆਂ ਭੀ ਕਦੇ ਨਹੀਂ ਸਮਝਦਾ।

ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥
manmukh ralaa-i-aa naa ralai pa-i-ai kirat firaa-ay.
Even if we try, that self-willed person will not fit in with the Guru’s followers, and keep on wandering aimlessly because of his pre-ordained destiny .
ਜੇ ਉਸ ਨੂੰ ਗੁਰਮੁਖਾਂ ਦੇ ਵਿਚ  ਰਲਾ ਭੀ ਦੇਵੀਏ, ਤਾਂ ਭੀ (ਸੁਭਾਵ ਕਰਕੇ) ਉਹਨਾਂ ਨਾਲ ਨਹੀਂ ਰਲਦਾ ਤੇ (ਪਿਛਲੇ ਕੀਤੇ) ਸਿਰ ਪਏ ਕਰਮਾਂ ਅਨੁਸਾਰ ਭਟਕਦਾ ਫਿਰਦਾ ਹੈ।

ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥
liv Dhaat du-ay raah hai hukmee kaar kamaa-ay.
Loving devotion for God or love for worldly riches are the only two ways to live in this world, and people follow one or the other according to the Divine command.
ਰੱਬ ਦੀ ਪ੍ਰੀਤ ਤੇ ਮਾਇਆ ਦੀ ਲਗਨ ਦੋ ਰਸਤੇ ਹਨ, ਬੰਦਾ ਜਿਹੜੇ ਅਮਲ ਕਮਾਉਂਦਾ (ਕਿਸ ਰਾਹੇ ਟੁਰਦਾ) ਹੈ, ਰਬ ਦੀ ਰਜ਼ਾ ਤੇ ਨਿਰਭਰ ਹੈ।

ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥
gurmukh aapnaa man maari-aa sabad kasvatee laa-ay.
A Guru’s follower controls his mind by testing all his thoughts on the touchstone of Guru’s word.
ਗੁਰਮੁਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਕਸਵੱਟੀ ਲਾ ਕੇ  ਆਪਣੇ ਮਨ ਨੂੰ ਮਾਰ ਲੈਂਦਾ ਹੈ (ਭਾਵ, ਮਾਇਆ ਦੇ ਪਿਆਰ ਵਲੋਂ ਰੋਕ ਲੈਂਦਾ ਹੈ)।

ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥
man hee naal jhagrhaa man hee naal sath man hee manjh samaa-ay.
He fights against evil thoughts in his mind, he counsels his mind and finally molds these evil thoughts into good thoughts.
ਉਹ ਮਨ ਦੀ ਵਿਕਾਰ-ਬਿਰਤੀ ਨਾਲ ਝਗੜਦਾ ਹੈ, ਉਸ ਨੂੰ ਸਮਝਾਉਂਦਾ ਹੈ ਤੇ ਇਸ ਵਿਕਾਰ-ਬਿਰਤੀ ਨੂੰ ਸ਼ੁਭ-ਬਿਰਤੀ ਵਿਚ ਲੀਨ ਕਰ ਦੇਂਦਾ ਹੈ।

ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥
man jo ichhay so lahai sachai sabad subhaa-ay.
The mind which has been embellished through the Guru’s word, obtains whatever it wishes.
(ਇਸ ਤਰ੍ਹਾਂ ਸਤਿਗੁਰੂ ਦੇ) ਸੁਭਾਉ ਵਿਚ (ਆਪਾ ਲੀਨ ਕਰਨ ਵਾਲਾ) ਮਨ ਜੋ ਇੱਛਾ ਕਰਦਾ ਹੈ ਸੋ ਲੈਂਦਾ ਹੈ।

ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥
amrit naam sad bhunchee-ai gurmukh kaar kamaa-ay.
While following the Guru’s teachings, one should always keep partaking of the nectar of God’s Name
(ਹੇ ਭਾਈ!) ਗੁਰਮੁਖਾਂ ਵਾਲੀ ਕਾਰ ਕਰ ਕੇ ਸਦਾ ਨਾਮ-ਅੰਮ੍ਰਿਤ ਪੀਵੀਏ।

ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥
vin manai je horee naal lujh-naa jaasee janam gavaa-ay.
Those who struggle with something other than their own mind, shall depart having wasted their lives.
ਮਨ ਨੂੰ ਛੱਡ ਕੇ ਜੋ ਜੀਵ (ਸਰੀਰ ਆਦਿਕ) ਹੋਰ ਨਾਲ ਝਗੜਾ ਪਾਂਦਾ ਹੈ, ਉਹ ਜਨਮ ਬਿਰਥਾ ਗਵਾਂਦਾ ਹੈ।

ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥
manmukhee manhath haari-aa koorh kusat kamaa-ay.
The self-willed manmukh, through stubborn-mindedness and the practice of falsehood, loses the game of life.
ਮਨਮੁਖ ਮਨ ਦੇ ਹਠ ਵਿਚ (ਬਾਜ਼ੀ) ਹਾਰ ਜਾਂਦਾ ਹੈ, ਤੇ ਕੂੜ-ਕੁਸੱਤ (ਦੀ ਕਮਾਈ) ਕਰਦਾ ਹੈ

ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥
gur parsaadee man jinai har saytee liv laa-ay.
Those who conquer their own mind, by Guru’s Grace, lovingly focus their attention on God.
ਗੁਰਮੁਖ ਸਤਿਗੁਰੂ ਦੀ ਕਿਰਪਾ ਨਾਲ ਮਨ ਨੂੰ ਜਿੱਤਦਾ ਹੈ, ਪ੍ਰਭੂ ਨਾਲ ਪਿਆਰ ਜੋੜਦਾ ਹੈ-

ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥੨॥
naanak gurmukh sach kamaavai manmukh aavai jaa-ay. ||2||
O’ Nanak, Guru’s follower realizes the Truth (merges in the eternal God) and the self-willed continues in the cycles of birth and death.
ਹੇ ਨਾਨਕ! ਗੁਰਮੁਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। (ਪਰ) ਮਨਮੁਖ ਭਟਕਦਾ ਫਿਰਦਾ ਹੈ

ਪਉੜੀ ॥
pa-orhee.
Pauree:

ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥
har kay sant sunhu jan bhaa-ee har satgur kee ik saakhee.
O’ God’s saintly devotee brothers, listen to one Divine advice of the true Guru.
ਹੇ ਹਰੀ ਦੇ ਸੰਤ ਜਨ ਪਿਆਰਿਓ! ਆਪਣੇ ਸਤਿਗੁਰੂ ਦੀ ਸਿੱਖਿਆ ਸੁਣੋ (ਭਾਵ, ਸਿੱਖਿਆ ਤੇ ਤੁਰੋ)।

ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥
jis Dhur bhaag hovai mukh mastak tin jan lai hirdai raakhee.
that those who have been so blessed from the beginning will keep this message enshrined in their mind.
ਇਸ ਸਿੱਖਿਆ ਨੂੰ ਮਨੁੱਖ ਨੇ ਹਿਰਦੇ ਵਿਚ ਪਰੋ ਰੱਖਿਆ ਹੈ, ਜਿਸ ਦੇ ਮੱਥੇ ਉਤੇ ਧੁਰੋਂ ਹੀ ਭਾਗ ਹੋਵੇ।

ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥
har amrit kathaa saraysat ootam gur bachnee sehjay chaakhee.
Through the Guru’s Teachings, that one can intuitively taste the nectar-like immaculate knowledge of the Divine.
ਗੁਰਬਾਣੀ ਦੇ ਜ਼ਰੀਏ, ਉਸ ਨੇ ਵਾਹਿਗੁਰੂ ਦੀ ਉਨਤ, ਉਤਕ੍ਰਿਸ਼ਟਤ ਤੇ ਅੰਮ੍ਰਿਤਮਈ ਧਰਮ-ਵਾਰਤਾ ਦਾ ਸੁਖੈਨ ਹੀ ਰਸ ਮਾਣ ਲਿਆ ਹੈ।

ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥
tah bha-i-aa pargaas miti-aa anDhi-aaraa ji-o sooraj rain kiraakhee.
The Divine Light shines in one’s hearts, and dispels the darkness of ignorance. like the sun removes the darkness of night.
ਉਸ ਵਿਚ ਰਬੀ ਨੂਰ ਦਾ ਚਾਨਣ ਹੋ ਜਾਂਦਾ ਹੈ ਤੇ ਮਾਇਆ ਦਾ ਹਨੇਰਾ ਇਉਂ ਦੂਰ ਹੁੰਦਾ ਹੈ ਜਿਵੇਂ ਸੂਰਜ ਰਾਤ ਦੇ ਹਨੇਰੇ ਨੂੰ ਖਿੱਚ ਲੈਂਦਾ ਹੈ।

ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥
adisat agochar alakh niranjan so daykhi-aa gurmukh aakhee. ||12||
In this way the Guru’s followers behold with their eyes of spiritual knowledge, the invisible, Imperceptible, and Immaculate God.
ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ, ਇੰਦ੍ਰਿਆਂ ਦੇ ਵਿਸ਼ੇ ਤੋਂ ਪਰੇ ਹੈ ਤੇ ਅਲੱਖ ਹੈ ਉਹ ਸਤਿਗੁਰੂ ਦੇ ਰਾਹੀਂ ਅੱਖੀਂ ਦਿੱਸ ਪੈਂਦਾ ਹੈ

Leave a comment

Your email address will not be published. Required fields are marked *

error: Content is protected !!