PAGE 935

ਨਾ ਤਿਸੁ ਗਿਆਨੁ ਨ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ ॥
naa tis gi-aan na Dhi-aan hai naa tis Dharam Dhi-aan.
Such a person acquires no spiritual wisdom, no meditation, no righteousness and no concentration of mind.
ਐਸੇ ਮਨੁੱਖ ਦੇ ਪੱਲੇ ਨਾਂ ਬ੍ਰਹਿਮ ਗਿਆਤ ਹੈ ਨਾਂ ਸਿਮਰਨ, ਨਾਂ ਈਮਾਨ ਅਤੇ ਨਾਂ ਹੀ ਇਕਾਗਰਤਾ।

ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ ॥
vin naavai nirbha-o kahaa ki-aa jaanaa abhimaan.
Without meditating on Naam, how can one realize the fearless God and how can one understand egotistical pride?
ਨਾਮ’ ਤੋਂ ਬਿਨਾ ਨਿਰਭਉ ਪ੍ਰਭੂ ਦੀ ਪ੍ਰਾਪਤੀ ਕਿਸ ਤਰ੍ਹਾਂ ਹੋ ਸਕਦੀ ਹੈ,ਅਤੇ ‘ਅਹੰਕਾਰ’ ਨੂੰ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਹੈ?

ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ ॥
thaak rahee kiv aprhaa haath nahee naa paar.
I am exhausted doing all such deeds, this world is an ocean between God and me has neither bottom nor any limit, how can I cross over and reach Him?
(ਇਹ ਇਕ ਐਸਾ ਸਮੁੰਦਰ ਹੈ ਕਿ) ਇਸ ਦੀ ਡੂੰਘਾਈ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੈਂ ਜਤਨ ਕਰ ਕੇ ਥੱਕ ਗਈ ਹਾਂ, ਪਰ ਅੰਤ ਨਹੀਂ ਪਾ ਸਕੀ

ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ ॥
naa saajan say rangulay kis peh karee pukaar.
Without the company of friends imbued in God’s Name, to whom may I cry for help?
ਗੋਪਾਲ ਦੇ ਨਾਮ ਵਿਚ ਰੰਗੇ ਹੋਏ ਗੁਰਮੁਖਾਂ ਤੋਂ ਬਿਨਾ ਹੋਰ ਕਿਸੇ ਅੱਗੇ ਇਹ ਦੁੱਖ ਦੱਸਿਆ ਭੀ ਨਹੀਂ ਜਾ ਸਕਦਾ।

ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ ॥
naanak pari-o pari-o jay karee maylay maylanhaar.
O’ Nanak, if I keep remembering God all the time, then He the unifier would Himself unite me with Him.
ਹੇ ਨਾਨਕ! ਜੇ ਮੈਂ ਉਸ ਪਿਆਰੇ ਪ੍ਰਭੂ ਨੂੰ ਮੁੜ ਮੁੜ ਯਾਦ ਕਰਾਂ ਤੇ ਉਹ ਮੇਲਣ ਦੇ ਸਮਰੱਥ ਪਿਆਰਾ ਆਪ ਹੀ ਮਿਲਾ ਲਵੇਗਾ ।

ਜਿਨਿ ਵਿਛੋੜੀ ਸੋ ਮੇਲਸੀ ਗੁਰ ਕੈ ਹੇਤਿ ਅਪਾਰਿ ॥੩੭॥
jin vichhorhee so maylsee gur kai hayt apaar. ||37||
Yes, God who has separated me from Him, will reunite me through the immense love of the Guru. ||37||
ਜਿਸ ਪ੍ਰਭੂ ਨੇ (‘ਅਭਿਮਾਨ’ ਦੀ ਵਿੱਥ ਪਾ ਕੇ) ਵਿਛੋੜਿਆ ਹੋਇਆ ਹੈ ਉਹ ਗੁਰੂ ਦੇ ਅਥਾਹ ਪਿਆਰ ਦੀ ਰਾਹੀਂ ਮਿਲਾਏਗਾ ॥੩੭॥

ਪਾਪੁ ਬੁਰਾ ਪਾਪੀ ਕਉ ਪਿਆਰਾ ॥
paap buraa paapee ka-o pi-aaraa.
O’ pundit, sin is bad, but it is dear to the sinner.
(ਹੇ ਪਾਂਡੇ!) ਪਾਪ ਮਾੜਾ (ਕੰਮ) ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ,

ਪਾਪਿ ਲਦੇ ਪਾਪੇ ਪਾਸਾਰਾ ॥
paap laday paapay paasaaraa.
The sinner already loaded with sins keeps committing more sins.
ਉਹ (ਪਾਪੀ) ਪਾਪ ਨਾਲ ਲੱਦਿਆ ਹੋਇਆ ਪਾਪ ਦਾ ਹੀ ਖਿਲਾਰਾ ਖਿਲਾਰਦਾ ਹੈ।

ਪਰਹਰਿ ਪਾਪੁ ਪਛਾਣੈ ਆਪੁ ॥
parhar paap pachhaanai aap.
Renouncing evil deeds if one realizes his roots, the supreme soul,
ਪਾਪ ਛੱਡ ਕੇ ਜੇ ਮਨੁੱਖ ਆਪਣੇ ਅਸਲੇ ਨੂੰ ਪਛਾਣੇ,

ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥
naa tis sog vijog santaap.
then he is not afflicted by sorrow, grief or pangs of separation.
ਤਾਂ ਉਸ ਨੂੰ ਚਿੰਤਾ, ਵਿਛੋੜਾ ਤੇ ਦੁੱਖ ਨਹੀਂ ਵਿਆਪਦੇ।

ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ ॥
narak parhaNta-o ki-o rahai ki-o banchai jamkaal.
How can one avoid suffering like hell ? How can one cheat the demon of death?
ਨਰਕ ਵਿਚ ਪੈਣੋਂ ਕਿਵੇਂ ਬਚੇ? ਤੇ ਜਮਕਾਲ (ਭਾਵ, ਮੌਤ ਦੇ ਡਰ) ਨੂੰ ਇਹ ਕਿਵੇਂ ਟਾਲ ਸਕੇ?

ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈ ਕਾਲੁ ॥
ki-o aavan jaanaa veesrai jhooth buraa khai kaal.
How can one end the cycle of birth and death, as long as he is afflicted with the evil of falsehood which is ruining him spiritually?
ਜੀਵ ਦਾ ਜੰਮਣਾ ਮਰਣਾ ਕਿਵੇਂ ਮੁੱਕੇ ਜਦ ਤਕ ਝੂਠ ਪਾਪ-ਰੂਪ ਮੌਤ ਇਸ ਦੇ ਆਤਮਕ ਜੀਵਨ ਨੂੰ ਤਬਾਹ ਕਰ ਰਹੀ ਹੈ?

ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ ॥
man janjaalee vayrhi-aa bhee janjaalaa maahi.
The mind entangled in entanglements of sins keeps getting entangled more and more in the web of evil deeds.
ਪਾਪਾਂ ਦੇ ਜੰਜਾਲਾਂ ਨਾਲ ਘਿਰਿਆ ਹੋਇਆ ਮਨ, ਇਹਨਾਂ ਪਾਪਾਂ ਦੇ ਹੋਰ ਹੋਰ ਜੰਜਾਲਾਂ ਵਿਚ ਪੈਂਦਾ ਹੈ,

ਵਿਣੁ ਨਾਵੈ ਕਿਉ ਛੂਟੀਐ ਪਾਪੇ ਪਚਹਿ ਪਚਾਹਿ ॥੩੮॥
vin naavai ki-o chhootee-ai paapay pacheh pachaahi. ||38||
How can anyone be saved without lovingly remembering God’s Name? Rather people are getting ruined and consumed in sins (without Naam). ||38||
P. ਗੋਪਾਲ ਦੇ ਨਾਮ ਤੋਂ ਬਿਨਾ (ਇਹਨਾਂ ਜੰਜਾਲਾਂ ਤੋਂ) ਬਚ ਨਹੀਂ ਸਕੀਦਾ, (ਸਗੋਂ ਜੀਵ) ਪਾਪਾਂ ਵਿਚ ਹੀ ਮੁੜ ਮੁੜ ਦੁਖੀ ਹੁੰਦੇ ਹਨ ॥੩੮॥

ਫਿਰਿ ਫਿਰਿ ਫਾਹੀ ਫਾਸੈ ਕਊਆ ॥
fir fir faahee faasai ka-oo-aa.
An evil doer (like a crow) keeps getting trapped in sinful acts again and again;
ਕਾਲੀਆਂ ਕਰਤੂਤਾਂ ਵਾਲਾ ਮਨੁੱਖ ਮੁੜ ਮੁੜ ਫਾਹੀ ਵਿਚ ਫਸਦਾ ਹੈ,

ਫਿਰਿ ਪਛੁਤਾਨਾ ਅਬ ਕਿਆ ਹੂਆ ॥
fir pachhutaanaa ab ki-aa hoo-aa.
when trapped, he repents and wonders what has happened?.
(ਫਸ ਕੇ ਫਿਰ ਪਛੁਤਾਂਦਾ ਹੈ ਕਿ ਇਹ ਕੀਹ ਹੋ ਗਿਆ;

ਫਾਥਾ ਚੋਗ ਚੁਗੈ ਨਹੀ ਬੂਝੈ ॥
faathaa chog chugai nahee boojhai.
Even while trapped, he continues sinful habits and does not realize his mistake.
ਫਸਿਆ ਹੋਇਆ ਭੀ (ਫਾਹੀ ਵਿਚ ਫਸਾਣ ਵਾਲਾ) ਚੋਗਾ ਹੀ ਚੁਗੀ ਜਾਂਦਾ ਹੈ ਤੇ ਹੋਸ਼ ਨਹੀਂ ਕਰਦਾ।

ਸਤਗੁਰੁ ਮਿਲੈ ਤ ਆਖੀ ਸੂਝੈ ॥
satgur milai ta aakhee soojhai.
If he meets the true Guru, then he sees the true picture and realizes his mistake.
ਜੇ ਸਤਿਗੁਰੂ (ਇਸ ਨੂੰ) ਮਿਲ ਪਏ, ਤਾਂ ਅੱਖੀਂ (ਅਸਲ ਗੱਲ) ਦਿੱਸ ਪੈਂਦੀ ਹੈ।

ਜਿਉ ਮਛੁਲੀ ਫਾਥੀ ਜਮ ਜਾਲਿ ॥
ji-o machhulee faathee jam jaal.
Just as a fish, when caught in the noose of death (cannot get out on its own),
ਜਿਵੇਂ ਮੱਛੀ ਮੌਤ ਲਿਆਉਣ ਵਾਲੇ ਜਾਲ ਵਿਚ ਵਸ ਜਾਂਦੀ ਹੈ (ਅਤੇ ਆਪਣੇ ਆਪ ਛੁੱਟ ਨਹੀ ਸਕਦੀ ),

ਵਿਣੁ ਗੁਰ ਦਾਤੇ ਮੁਕਤਿ ਨ ਭਾਲਿ ॥
vin gur daatay mukat na bhaal.
similarly O’ pundit, don’t hope for release from the bonds of worldly attachments, without the beneficent Guru.
ਤਿਵੇਂ (ਹੇ ਪਾਂਡੇ! ਦਾਤਾਰ ਗੁਰੂ ਤੋਂ ਬਿਨਾ ਤੂੰ ਵੀ ਮਾਇਆ ਦੇ ਜਾਲ ਚੋਂ ਮੁਗਤੀ ਦੀ ਆਸ ਨਾ ਰਖ।

ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ ॥
fir fir aavai fir fir jaa-ay.
Caught in the noose of Maya, one keeps going in the cycle of birth and death,
(ਇਸ ਫਾਹੀ ਵਿਚ ਫਸਿਆ ਜੀਵ) ਮੁੜ ਮੁੜ ਜੰਮਦਾ ਤੇ ਮਰਦਾ ਹੈ ,

ਇਕ ਰੰਗਿ ਰਚੈ ਰਹੈ ਲਿਵ ਲਾਇ ॥
ik rang rachai rahai liv laa-ay.
but one imbued with the love of God remains focused on Him;
ਜੋ ਜੀਵ ਇਕ ਗੋਪਾਲ ਦੇ ਪਿਆਰ ਵਿਚ ਜੁੜਦਾ ਹੈ ਤੇ ਸੁਰਤ ਲਾਈ ਰੱਖਦਾ ਹੈ;

ਇਵ ਛੂਟੈ ਫਿਰਿ ਫਾਸ ਨ ਪਾਇ ॥੩੯॥
iv chhootai fir faas na paa-ay. ||39||
in this way he gets released and is not caught in the noose again. ||39||
ਇਸ ਤਰ੍ਹਾਂ ਉਹ ਮਾਇਆ ਦੀ ਫਾਹੀ ਵਿਚੋਂ ਨਿਕਲ ਜਾਂਦਾ ਹੈ, ਤੇ ਫਿਰ ਉਸ ਨੂੰ ਫਾਹੀ ਨਹੀਂ ਪੈਂਦੀ ॥੩੯॥

ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ ॥
beeraa beeraa kar rahee beer bha-ay bairaa-ay.
At the time of death, the body calls the soul, “O brother, O brother” and begs him to stay with her, but the soul becomes stranger.
(ਹੇ ਪਾਂਡੇ!) ਇਹ ਕਾਇਆਂ (ਜੀਵਾਤਮਾ ਨੂੰ) ‘ਵੀਰ ਵੀਰ’ ਆਖਦੀ ਰਹਿ ਜਾਂਦੀ ਹੈ (ਪਰ ਮੌਤ ਆਇਆਂ) ਵੀਰ ਹੋਰੀਂ ਬਿਗਾਨੇ ਹੋ ਜਾਂਦੇ ਹਨ l

ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ ॥
beer chalay ghar aapnai bahin bireh jal jaa-ay.
The soul goes to his eternal home and the body agonises due to separation and dies.
ਵੀਰ ਹੋਰੀਂ (ਪਰਲੋਕ ਵਿਚ ਆਪਣੇ ਘਰ ਵਿਚ ਚਲੇ ਜਾਂਦੇ ਹਨ ਤੇ ਭੈਣ (ਕਾਇਆਂ) ਵਿਛੋੜੇ ਵਿਚ (ਭਾਵ, ਮੌਤ ਆਉਣ ਤੇ) ਸੜ ਜਾਂਦੀ ਹੈ।

ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ ॥
baabul kai ghar baytrhee baalee baalai nayhi.
Just as a young daughter remains busy playing with dolls in her father’s home, similarly in this world, the soul-bride remains trapped in the love for Maya.
ਜਿਵੇਂ ਅੰਞਾਣ ਬੱਚੀ ਪਿਉ ਦੇ ਘਰ ਵਿਚ ਰਹਿੰਦੀ ਹੋਈ ਗੁੱਡੀਆਂ ਗੁੱਡਿਆਂ ਦੇ ਪਿਆਰ ਵਿਚ ਹੀ ਲੱਗੀ ਰਹਿੰਦੀ ਹੈ, ਤਿਵੇਂ ਜੀਵ- ਇਸਤ੍ਰੀ ਦੁਨੀਆ ਦੇ ਪਦਾਰਥਾਂ ਵਿਚ ਹੀ ਮਸਤ ਰਹਿੰਦੀ ਹੈ।

ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥
jay lorheh var kaamnee satgur sayveh tayhi.
But, if a soul-bride wants union with the Husband-God, then she should lovingly follow the teachings of the true Guru.
ਪਰ ਜੇ ਜੀਵ- ਇਸਤ੍ਰੀ ਆਪਣੇ ਪਤੀ -ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈਂ ਤਾਂ ਪਿਆਰ ਨਾਲ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ।

ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ ॥
birlo gi-aanee boojh-na-o satgur saach milay-ay.
But only a rare spiritually wise person understands this fact that only the true Guru unites one with the eternal God.
ਪਰ ਕੋਈ ਵਿਰਲਾ ਬ੍ਰਹਿਮ ਬੇਤਾ ਹੀ ਇਹ ਸੂਝ ਹਾਸਲ ਕਰਦਾ ਹੈ ਕਿ ਸਤਿਗੁਰੂ ਹੀ ਸੱਚੇ ਪ੍ਰਭੂ ਨਾਲ ਮਿਲਾਂਦਾਂ ਹੈ।

ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥
thaakur haath vadaa-ee-aa jai bhaavai tai day-ay.
The glory of singing God’s praises is in His control and He bestows this gift to the one upon whom He is pleased.
ਗੋਪਾਲ-ਪ੍ਰਭੂ ਦੇ ਗੁਣ ਗਾਉਣੇ ਗੋਪਾਲ ਦੇ ਆਪਣੇ ਹੱਥ ਵਿਚ ਹਨ, (ਇਹ ਦਾਤ ਉਹ) ਉਸ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ।

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥
banee birla-o beechaarsee jay ko gurmukh ho-ay.
Only a rare follower of the Guru reflects on his divine word,
ਕੋਈ ਵਿਰਲਾ ਗੁਰਮੁਖ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ;

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥
ih banee mahaa purakh kee nij ghar vaasaa ho-ay. ||40||
The divine word of the true Guru is such that one dwells within his inner being by reflecting on it. ||40||
ਇਹ ਬਾਣੀ ਸਤਿਗੁਰੂ ਦੀ (ਐਸੀ) ਹੈ ਕਿ (ਇਸ ਦੀ ਵਿਚਾਰ ਨਾਲ) ਮਨੁੱਖ ਸ੍ਵੈ-ਸਰੂਪ ਵਿਚ ਟਿਕ ਜਾਂਦਾ ਹੈ ॥੪੦॥

ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ ॥
bhan bhan gharhee-ai gharh gharh bhajai dhaahi usaarai usray dhaahai.
God breaks and fashions this world repeatedly; He builds up what He has demolished and demolishes what He has built.
ਮੁੜ ਮੁੜ ਤੋੜ ਭੰਨ ਕੇ ਸੁਆਮੀ ਇਸ ਜਗਤ ਨੂੰ ਸਾਜ ਦਿੰਦਾ ਹੈ, ਬਣੇ ਹੋਏ ਨੂੰ ਤੋੜ ਦਿੰਦਾ ਹੈ ਅਤੇ ਤੋੜੇ ਹੋਏ ਨੂੰ ਮੁੜ ਬਣਾ ਦਿੰਦਾ ਹੈ

ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥
sar bhar sokhai bhee bhar pokhai samrath vayparvaahai.
This world is like an ocean, God dries out the filled up ocean and fills it up again; He is all powerful and carefree.
ਪ੍ਰਭੂ ਇਸ ਸੰਸਾਰ-ਸਰੋਵਰ ਨੂੰ ਭਰ ਕੇ ਸੁਕਾ ਦੇਂਦਾ ਹੈ, ਫਿਰ ਹੋਰ ਨਕਾ-ਨਕ ਭਰਦਾ ਹੈ। ਪ੍ਰਭੂ ਸਭ ਕੁਝ ਕਰਨ-ਜੋਗਾ ਹੈ, ਵੇਪਰਵਾਹ ਹੈ।

ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥
bharam bhulaanay bha-ay divaanay vin bhaagaa ki-aa paa-ee-ai.
Deluded by doubt, they have gone insane in search of maya; what can they obtain without destiny?
ਜੋ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ (ਉਹ ਮਾਇਆ ਪਿਛੇ) ਕਮਲੇ ਹੋਏ ਪਏ ਹਨ, ਭਾਗਾਂ ਤੋਂ ਬਿਨਾ ਉਹ ਕੀ ਪ੍ਰਾਪਤ ਕਰ ਸਕਦੇ ਹਨ?

ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥
gurmukh gi-aan doree parabh pakrhee jin khinchai tin jaa-ee-ai.
The Guru’s followers know that God controls the string of their intellect, and in whatever direction He pulls, they go that way.
ਗੁਰੂ-ਸਮਰਪਨ ਜਾਣਦਾ ਹੈ ਕਿ ਸੁਆਮੀ ਨੇ ਰੱਸੀ ਫੜੀ ਹੋਈ ਹੈ। ਜਿਧਰ ਨੂੰ ਸੁਆਮੀ ਖਿਚਦਾ ਹੈ, ਉਧਰ ਨੂੰ ਹੀ ਪ੍ਰਾਨੀ ਜਾਂਦੇ ਹਨ।

ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਨ ਪਛੋਤਾਈਐ ॥
har gun gaa-ay sadaa rang raatay bahurh na pachhotaa-ee-ai.
Singing His praises, they forever remain imbued with His love and never regret.
ਉਹ ਪ੍ਰਭੂ ਦੇ ਗੁਣ ਗਾ ਕੇ ਉਸ ਦੇ ਪਿਆਰ ਵਿਚ ਮਸਤ ਰਹਿੰਦੇ ਹਨ, ਮੁੜ ਉਹਨਾਂ ਨੂੰ ਪਛੁਤਾਣਾ ਨਹੀਂ ਪੈਂਦਾ।

ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ ॥
bhabhai bhaaleh gurmukh boojheh taa nij ghar vaasaa paa-ee-ai.
Bhabha: They search only for God and when through the Guru, they understand the way to realize Him, they come to dwell in their own heart.
ਉਹ (ਪ੍ਰਭੂ ਦੀ ਹੀ) ਭਾਲ ਕਰਦੇ ਹਨ। (ਜਦੋਂ) ਸਤਿਗੁਰੂ ਦੀ ਰਾਹੀਂ (ਰਸਤਾ) ਸਮਝ ਲੈਂਦੇ ਹਨ ਤਾਂ ਆਪਣੇ (ਅਸਲ) ਘਰ ਵਿਚ ਟਿਕ ਜਾਂਦੇ ਹਨ ।

ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ ॥
bhabhai bha-ojal maarag vikh-rhaa aas niraasaa taree-ai.
Bhabha: The way through the terrifying world-ocean of vices is treacherous; it can be crossed over by renouncing the hopes for worldly desires.
ਇਹ ਸੰਸਾਰ-ਸਮੁੰਦਰ (ਜੀਵਾਂ ਵਾਸਤੇ) ਔਖਾ ਰਸਤਾ ਹੈ, ਇਸ ਵਿਚੋਂ ਤਦੋਂ ਹੀ ਤਰ ਸਕੀਦਾ ਹੈ ਜੇ (ਦੁਨੀਆ ਵਾਲੀਆਂ) ਆਸਾਂ ਬਨਾਣੀਆਂ ਛੱਡ ਦੇਈਏ,

ਗੁਰ ਪਰਸਾਦੀ ਆਪੋ ਚੀਨ੍ਹ੍ਹੈ ਜੀਵਤਿਆ ਇਵ ਮਰੀਐ ॥੪੧॥
gur parsaadee aapo cheenHai jeevti-aa iv maree-ai. ||41||
By the Guru’s Grace, one comes to understand himself, and becomes free of all worldly attachments while still alive. ||41||
ਸਤਿਗੁਰੂ ਦੀ ਮੇਹਰ ਨਾਲ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣੀਏ; ਇਸ ਤਰ੍ਹਾਂ ਜਿਊਂਦਿਆਂ ਮਰ ਜਾਈਦਾ ਹੈ ॥੪੧॥

ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ ॥
maa-i-aa maa-i-aa kar mu-ay maa-i-aa kisai na saath.
Myriads of people have died crying and running after Maya, the worldly riches and power, but the Maya has not accompanied anyone after death.
(ਬੇਅੰਤ ਜੀਵ) ਮਾਇਆ ਲਈ ਤਰਲੇ ਲੈਂਦੇ ਮਰ ਗਏ, ਪਰ ਮਾਇਆ ਕਿਸੇ ਦੇ ਨਾਲ ਨਾਹ ਨਿਭੀ,

ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ ॥
hans chalai uth dumno maa-i-aa bhoolee aath.
At the time of death, when becoming double minded, one departs from here, only then the Maya is forgotten from the mind.
ਜਦੋਂ (ਜੀਵ-ਹੰਸ ਦੁਚਿੱਤਾ ਹੋ ਕੇ (ਮੌਤ ਆਇਆਂ) ਉਠ ਤੁਰਦਾ ਹੈ ਤਾਂ ਮਾਇਆ ਦਾ ਸਾਥ ਛੁੱਟ ਜਾਂਦਾ ਹੈ।

ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ ॥
man jhoothaa jam johi-aa avgun chaleh naal.
The mind engrossed in falsehood is haunted by the demon of death: the evils committed accompany him after death.
ਜੋ ਮਨ ਮਾਇਆ ਵਿਚ ਫਸਿਆ ਹੁੰਦਾ ਹੈ ਉਸ ਨੂੰ ਜਮ ਵਲੋਂ ਤਾੜਨਾ ਹੁੰਦੀ ਹੈ (ਮਾਇਆ ਦੀ ਖ਼ਾਤਰ ਕੀਤੇ ਹੋਏ) ਅਉਗਣ ਨਾਲ ਤੁਰ ਪੈਂਦੇ ਹਨ।

ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ ॥
man meh man ulto marai jay gun hoveh naal.
But the one who has virtues to his credit, his mind turns away from the Maya, settles within the self and his ego has vanished.
ਪਰ ਜੇ ਮਨੁੱਖ ਦੇ ਪੱਲੇ ਗੁਣ ਹੋਣ ਤਾਂ ਮਨ ਮਾਇਆ ਵਲੋਂ ਪਰਤ ਕੇ ਆਪਣੇ ਅੰਦਰ ਹੀ ਆਪਾ-ਭਾਵ ਤੋਂ ਮਰ ਜਾਂਦਾ ਹੈ

error: Content is protected !!