PAGE 836

ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥
man kee birthaa man hee jaanai avar ke jaanai ko peer para-ee-aa. ||1||
My mind’s pain of separation from God is known only to my own mind; who else can know such a pain of another? ||1|
ਹੇ ਭਾਈ! (ਮੇਰੇ) ਮਨ ਦੀ (ਇਸ ਵੇਲੇ ਦੀ) ਪੀੜਾ ਨੂੰ (ਮੇਰਾ ਆਪਣਾ) ਮਨ ਹੀ ਜਾਣਦਾ ਹੈ। ਕੋਈ ਹੋਰ ਪਰਾਈ ਪੀੜ ਨੂੰ ਕੀਹ ਜਾਣ ਸਕਦਾ ਹੈ? ॥੧॥

ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥
raam gur mohan mohi man la-ee-aa.
O’ God, the heart captivating Guru has completely enticed my mind.
ਹੇ (ਮੇਰੇ) ਰਾਮ! ਪਿਆਰੇ ਗੁਰੂ ਨੇ (ਮੇਰਾ) ਮਨ ਆਪਣੇ ਵੱਸ ਵਿਚ ਕਰ ਲਿਆ ਹੈ।

ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥
ha-o aakal bikal bha-ee gur daykhay ha-o lot pot ho-ay pa-ee-aa. ||1|| rahaa-o.
I am stunned and amazed, gazing upon my Guru; I have entered the realm of wonder and bliss. ||1||Pause||
ਆਪਣੇ ਗੁਰਾਂ ਨੂੰ ਵੇਖਕੇ ਮੈਂ ਪਰਮ ਚਕਰਿਤ ਹੋ ਗਿਆ ਅਤੇ ਪਰਮ ਪਰਸੰਨਤਾ ਦੇ ਮਡਲ ਵਿੱਚ ਪ੍ਰਵੇਸ਼ ਕਰ ਗਿਆ ਹੈ ॥੧॥ ਰਹਾਉ ॥

ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ ਮੈ ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥
ha-o nirkhat fira-o sabh days disantar mai parabh daykhan ko bahut man cha-ee-aa.
My mind so intensely craves to see God that I am wandering around in all near and far off lands, looking for Him.
ਮੇਰੇ ਮਨ ਵਿਚ ਪ੍ਰਭੂ ਦਾ ਦਰਸਨ ਕਰਨ ਦਾ ਬਹੁਤ ਚਾਉ ਪੈਦਾ ਹੋ ਚੁਕਾ ਹੈ, ਮੈਂ ਸਾਰੇ ਦੇਸਾਂ ਦੇਸਾਂਤਰਾਂ ਵਿਚ ਉਸ ਨੂੰ ਭਾਲਦੀ ਫਿਰਦੀ ਹਾਂ।

ਮਨੁ ਤਨੁ ਕਾਟਿ ਦੇਉ ਗੁਰ ਆਗੈ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਈਆ ॥੨॥
man tan kaat day-o gur aagai jin har parabh maarag panth dikha-ee-aa. ||2||
I sacrifice my mind and body to the Guru, who has shown me the way to realize God. ||2||
ਜਿਸ ਗੁਰੂ ਨੇ ਮੈਨੂੰ ਪ੍ਰਭੂ ਦੇ ਮਿਲਾਪ ਦਾ ਰਸਤਾ ਵਿਖਾਲ ਦਿੱਤਾ ਹੈ, ਉਸ ਗੁਰੂ ਦੇ ਅੱਗੇ ਮੈਂ ਆਪਣਾ ਤਨ ਕੱਟ ਕੇ ਭੇਟਾ ਕਰ ਰਹੀ ਹਾਂ ॥੨॥

ਕੋਈ ਆਣਿ ਸਦੇਸਾ ਦੇਇ ਪ੍ਰਭ ਕੇਰਾ ਰਿਦ ਅੰਤਰਿ ਮਨਿ ਤਨਿ ਮੀਠ ਲਗਈਆ ॥
ko-ee aan sadaysaa day-ay parabh kayraa rid antar man tan meeth laga-ee-aa.
If someone brings me a message of God; that person seems so sweet to my heart, mind and body.
ਜੇ ਕੋਈ ਪ੍ਰਭੂ ਦਾ ਸੁਨੇਹਾ ਲਿਆ ਕੇ ਮੈਨੂੰ ਦੇਂਦਾ ਹੈ, ਤਾਂ ਉਹ ਮੇਰੇ ਹਿਰਦੇ ਵਿਚ ਮੇਰੇ ਮਨ ਵਿਚ ਮੇਰੇ ਤਨ ਵਿਚ ਪਿਆਰਾ ਲੱਗਦਾ ਹੈ।

ਮਸਤਕੁ ਕਾਟਿ ਦੇਉ ਚਰਣਾ ਤਲਿ ਜੋ ਹਰਿ ਪ੍ਰਭੁ ਮੇਲੇ ਮੇਲਿ ਮਿਲਈਆ ॥੩॥
mastak kaat day-o charnaa tal jo har parabh maylay mayl mila-ee-aa. ||3||
If Anybody who makes me realize my God, I am ready to humbly surrender my mind to him. ||3||.
ਜਿਹੜਾ ਕੋਈ ਸੱਜਣ ਮੈਨੂੰ ਪ੍ਰਭੂ ਮਿਲਾਂਦਾ ਹੈ, ਮੈਂ ਆਪਣਾ ਸਿਰ ਕੱਟ ਕੇ ਉਸ ਦੇ ਪੈਰਾਂ ਹੇਠ ਰੱਖਣ ਨੂੰ ਤਿਆਰ ਹਾਂ ॥੩॥

ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ ਗੁਣ ਕਾਮਣ ਕਰਿ ਹਰਿ ਪ੍ਰਭੁ ਲਹੀਆ ॥
chal chal sakhee ham parabh parboDheh gun kaaman kar har parabh lahee-aa.
Come O’ my dear friends, let us go and please our beloved God and entice Him to our side by using the charm of our virtues.
ਹੇ ਸਖੀ! ਆ ਤੁਰ, ਅਸੀਂ ਚੱਲ ਕੇ ਪ੍ਰਭੂ ਦੇ ਪਿਆਰ ਨੂੰ ਹਿਲੂਣਾ ਦੇਈਏ, ਆਤਮਕ ਗੁਣਾਂ ਦੇ ਕਾਮਣ ਪਾ ਕੇ ਉਸ ਪ੍ਰਭੂ-ਪਤੀ ਨੂੰ ਵੱਸ ਵਿਚ ਕਰੀਏ।

ਭਗਤਿ ਵਛਲੁ ਉਆ ਕੋ ਨਾਮੁ ਕਹੀਅਤੁ ਹੈ ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥੪॥
bhagat vachhal u-aa ko naam kahee-at hai saran parabhoo tis paachhai pa-ee-aa. ||4||
He is called the lover of His devotional worship; let us remain and stick to His refuge. ||4||
ਭਗਤੀ ਨਾਲ ਪਿਆਰ ਕਰਨ ਵਾਲਾ’ ਉਸ ਦਾ ਨਾਮ ਕਿਹਾ ਜਾਂਦਾ ਹੈ ਹੇ ਸਖੀ! ਆ ਉਸ ਦੀ ਸਰਨ ਪੈ ਜਾਈਏ, ਉਸ ਦੇ ਦਰ ਤੇ ਡਿੱਗ ਪਈਏ ॥੪॥

ਖਿਮਾ ਸੀਗਾਰ ਕਰੇ ਪ੍ਰਭ ਖੁਸੀਆ ਮਨਿ ਦੀਪਕ ਗੁਰ ਗਿਆਨੁ ਬਲਈਆ ॥
khimaa seegaar karay parabh khusee-aa man deepak gur gi-aan bala-ee-aa.
Husband-God becomes pleased with that soul-bride who adorns herself with forgiveness and enlightens her mind with the lamp of wisdom blessed by the Guru,
ਪ੍ਰਭੂ-ਪਤੀ ਉਸ ਉਤੇ ਪ੍ਰਸੰਨ ਹੋ ਜਾਂਦਾ ਹੈ ਜਿਹੜੀ ਜੀਵ-ਇਸਤ੍ਰੀ ਖਿਮਾ ਵਾਲੇ ਸੁਭਾਵ ਨੂੰ ਆਪਣੇ ਆਤਮਕ ਜੀਵਨ ਦੀ ਸਜਾਵਟ ਬਣਾਂਦੀ ਹੈ, ਜਿਹੜੀ ਆਪਣੇ ਮਨ ਵਿਚ ਗੁਰੂ ਤੋਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਦੀਵਾ ਜਗਾਂਦੀ ਹੈ,

ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ ਹਮ ਤਿਸੁ ਆਗੈ ਜੀਉ ਕਟਿ ਕਟਿ ਪਈਆ ॥੫॥
ras ras bhog karay parabh mayraa ham tis aagai jee-o kat kat pa-ee-aa. ||5||
With happiness and ecstasy, my God enjoys her union; O’ my friend, I am ready to offer each and every bit of myself to Him. ||5||.
ਪ੍ਰਭੂ ਉਸ ਦੇ ਆਤਮਕ ਮਿਲਾਪ ਨੂੰ ਬੜੇ ਆਨੰਦ ਨਾਲ ਮਾਣਦਾ ਹੈ। ਹੇ ਸਹੇਲੀ! ਮੈਂ ਉਸ ਪ੍ਰਭੂ-ਪਤੀ ਦੇ ਅੱਗੇ ਆਪਣੀ ਜਿੰਦ ਮੁੜ ਮੁੜ ਵਾਰਨੇ ਕਰਨ ਨੂੰ ਤਿਆਰ ਹਾਂ ॥੫॥

ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ ॥
har har haar kanth hai bani-aa man moteechoor vad gahan gehna-ee-aa.
God’s Name has become my necklace, and my mind filled with God’s love has become the most beautiful ornament for my head.
ਪ੍ਰਭੂ ਦਾ ਨਾਮ ਮੇਰੇ ਗਲ ਦਾ ਹਾਰ ਬਣ ਗਿਆ ਹੈ ਅਤੇ ਹਰੀ-ਪ੍ਰੇਮ ਦਾ ਭਰਿਆ ਮਨ ਮੈਂ ਸਭ ਤੋਂ ਵੱਡਾ ਮੋਤੀਚੂਰ ਗਹਿਣਾ ।

ਹਰਿ ਹਰਿ ਸਰਧਾ ਸੇਜ ਵਿਛਾਈ ਪ੍ਰਭੁ ਛੋਡਿ ਨ ਸਕੈ ਬਹੁਤੁ ਮਨਿ ਭਈਆ ॥੬॥
har har sarDhaa sayj vichhaa-ee parabh chhod na sakai bahut man bha-ee-aa. ||6||
I have enshrined faith in God in my heart, the Husband-God is so pleasing to my mind that now He will not abandon me.
ਹਰਿ-ਨਾਮ ਦੀ ਸਰਧਾ ਦੀ ਮੈਂ (ਆਪਣੇ ਹਿਰਦੇ ਵਿਚ) ਸੇਜ ਵਿਛਾ ਦਿੱਤੀ ਹੈ, ਮੇਰੇ ਮਨ ਵਿਚ ਉਹ ਪ੍ਰਭੂ-ਪਤੀ ਬਹੁਤ ਪਿਆਰਾ ਲੱਗ ਰਿਹਾ ਹੈ ,ਹੁਣ ਪ੍ਰਭੂ-ਪਤੀ ਮੈਨੂੰ ਛੱਡ ਨਹੀਂ ਸਕਦਾ ॥੬॥

ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥
kahai parabh avar avar kichh keejai sabh baad seegaar fokat fokta-ee-aa.
If a soul-bride follows her mind and not the command of God, then all her embellishments ( faith-rituals) are useless and in vain.
ਜੇ ਪ੍ਰਭੂ-ਪਤੀ ਕੁਝ ਹੋਰ ਆਖਦਾ ਰਹੇ, ਤੇ, ਜੀਵ-ਇਸਤ੍ਰੀ ਕੁਝ ਹੋਰ ਕਰਦੀ ਰਹੇ, ਤਾਂ ਉਸਦਾ ਸਾਰਾ ਸਿੰਗਾਰ (ਸਾਰਾ ਧਾਰਮਿਕ ਉੱਦਮ) ਵਿਅਰਥ ਚਲਾ ਜਾਂਦਾ ਹੈ, ਬਿਲਕੁਲ ਫੋਕਾ ਬਣ ਜਾਂਦਾ ਹੈ।

ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ ॥੭॥
kee-o seegaar milan kai taa-ee parabh lee-o suhaagan thook mukh pa-ee-aa. ||7||
She may adorn herself to meet her Husband-God, but He unites only the virtuous soul-bride with Him, and others are disgraced. ||7||
ਉਸ ਦੇ ਮੂੰਹ ਉਤੇ ਤਾਂ ਥੁੱਕਾਂ ਹੀ ਪਈਆਂ, ਉਸ ਪ੍ਰਭੂ ਨੇ ਤਾਂ (ਕਿਸੇ ਹੋਰ) ਸੁਹਾਗਣ ਨੂੰ ਆਪਣੀ ਬਣਾ ਲਿਆ ॥੭॥

ਹਮ ਚੇਰੀ ਤੂ ਅਗਮ ਗੁਸਾਈ ਕਿਆ ਹਮ ਕਰਹ ਤੇਰੈ ਵਸਿ ਪਈਆ ॥
ham chayree too agam gusaa-ee ki-aa ham karah tayrai vas pa-ee-aa.
O’ God, we the soul-brides are Your maids, and You are our unperceivable Master; we can not do anything by ourselves because we are under Your command?
ਹੇ ਪ੍ਰਭੂ! ਅਸੀਂ ਤੇਰੀਆਂ ਦਾਸੀਆਂ ਹਾਂ, ਤੂੰ ਅਪਹੁੰਚ ਤੇ ਧਰਤੀ ਦਾ ਖਸਮ ਹੈਂ। ਅਸੀਂ ਜੀਵ-ਇਸਤ੍ਰੀਆਂ (ਤੇਰੇ ਹੁਕਮ ਤੋਂ ਬਾਹਰ) ਕੁਝ ਨਹੀਂ ਕਰ ਸਕਦੀਆਂ, ਅਸੀਂ ਤਾਂ ਸਦਾ ਤੇਰੇ ਵੱਸ ਵਿਚ ਹਾਂ।

ਦਇਆ ਦੀਨ ਕਰਹੁ ਰਖਿ ਲੇਵਹੁ ਨਾਨਕ ਹਰਿ ਗੁਰ ਸਰਣਿ ਸਮਈਆ ॥੮॥੫॥੮॥
da-i-aa deen karahu rakh layvhu naanak har gur saran sama-ee-aa. ||8||5||8||
Nanak says, O’ God show mercy on us, the meek ones, and keep us absorbed in Your Name in the refuge of the Guru. ||8||5||8||
ਹੇ ਨਾਨਕ! (ਆਖ-) ਹੇ ਹਰੀ! ਅਸਾਂ ਕੰਗਾਲਾਂ ਉਤੇ ਮਿਹਰ ਕਰ, ਸਾਨੂੰ ਆਪਣੇ ਚਰਨਾਂ ਵਿਚ ਰੱਖ, ਸਾਨੂੰ ਗੁਰੂ ਦੀ ਸਰਨ ਵਿਚ ਸਮਾਈ ਦੇਈ ਰੱਖ ॥੮॥੫॥੮॥

ਬਿਲਾਵਲੁ ਮਹਲਾ ੪ ॥
bilaaval mehlaa 4.
Raag Bilaaval, Fourth Guru:

ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ ॥
mai man tan paraym agam thaakur kaa khin khin sarDhaa man bahut utha-ee-aa.
Within my mind and heart is such a deep love for my incomprehensible God that a great yearning to see Him is arising in my mind at each and every moment.
ਮੇਰੇ ਮਨ ਵਿਚ, ਮੇਰੇ ਤਨ ਵਿਚ, ਅਪਹੁੰਚ ਮਾਲਕ-ਪ੍ਰਭੂ ਦਾ ਪਿਆਰ ਪੈਦਾ ਹੋ ਚੁਕਾ ਹੈ, ਮੇਰੇ ਮਨ ਵਿਚ ਘੜੀ ਘੜੀ ਉਸ ਦੇ ਮਿਲਾਪ ਦੀ ਤੀਬਰ ਤਾਂਘ ਪੈਦਾ ਹੋ ਰਹੀ ਹੈ।

ਗੁਰ ਦੇਖੇ ਸਰਧਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ ॥੧॥
gur daykhay sarDhaa man pooree ji-o chaatrik pari-o pari-o boond mukh pa-ee-aa. ||1||
Just as a pied cuckoo keeps crying until the special raindrop falls into its mouth, similarly the desire of my heart is fulfilled only upon seeing the Guru. ||1||
ਗੁਰੂ ਦਾ ਦਰਸਨ ਕਰ ਕੇ ਮਨ ਦੀ ਇਹ ਤਾਂਘ ਪੂਰੀ ਹੁੰਦੀ ਹੈ, ਜਿਵੇਂ ‘ਪ੍ਰਿਉ ਪ੍ਰਿਉ’ ਕੂਕਦੇ ਪਪੀਹੇ ਦੇ ਮੂੰਹ ਵਿਚ ਵਰਖਾ ਦੀ ਬੂੰਦ ਪੈ ਜਾਂਦੀ ਹੈ ॥੧॥

ਮਿਲੁ ਮਿਲੁ ਸਖੀ ਹਰਿ ਕਥਾ ਸੁਨਈਆ ॥
mil mil sakhee har kathaa suna-ee-aa.
O’ dear friends, let us join together and listen to God’s praises.
ਹੇ ਸਹੇਲੀਏ! ਆ, ਇਕੱਠੀਆਂ ਬੈਠੀਏ, ਇਕੱਠੀਆਂ ਬੈਠੀਏ, (ਤੇ, ਬੈਠ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣੀਏ।

ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ ਮੈ ਤਿਸੁ ਆਗੈ ਸਿਰੁ ਕਟਿ ਕਟਿ ਪਈਆ ॥੧॥ ਰਹਾਉ ॥
satgur da-i-aa karay parabh maylay mai tis aagai sir kat kat pa-ee-aa. ||1|| rahaa-o.
May the true Guru bestows mercy and unite me with God, I would totally surrender my mind to him. ||1||Pause||
ਜਿਸ ਉੱਤੇ ਗੁਰੂ ਮਿਹਰ ਕਰਦਾ ਹੈ, ਉਸ ਨੂੰ ਪ੍ਰਭੂ (ਨਾਲ) ਮਿਲਾ ਦੇਂਦਾ ਹੈ। ਉਸ (ਗੁਰੂ) ਅੱਗੇ ਮੇਰਾ ਸਿਰ ਮੁੜ ਮੁੜ ਕੁਰਬਾਨ ਹੁੰਦਾ ਹੈ ॥੧॥ ਰਹਾਉ ॥

ਰੋਮਿ ਰੋਮਿ ਮਨਿ ਤਨਿ ਇਕ ਬੇਦਨ ਮੈ ਪ੍ਰਭ ਦੇਖੇ ਬਿਨੁ ਨੀਦ ਨ ਪਈਆ ॥
rom rom man tan ik baydan mai parabh daykhay bin need na pa-ee-aa.
Within every pore of my body and mind is such a pang of separation from God that I cannot be at peace without experiencing His blessed vision.
ਮੇਰੇ ਹਰੇਕ ਰੋਮ ਵਿਚ, ਮੇਰੇ ਮਨ ਵਿਚ, ਮੇਰੇ ਤਨ ਵਿਚ (ਪ੍ਰਭੂ ਤੋਂ ਵਿਛੋੜੇ ਦੀ) ਪੀੜ ਹੈ, ਪ੍ਰਭੂ ਦਾ ਦਰਸਨ ਕਰਨ ਤੋਂ ਬਿਨਾ ਮੈਨੂੰ ਸ਼ਾਂਤੀ ਨਹੀਂ ਹੁੰਦੀ।

ਬੈਦਕ ਨਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ ਤਨਿ ਪ੍ਰੇਮ ਪੀਰ ਲਗਈਆ ॥੨॥
baidak naatik daykh bhulaanay mai hirdai man tan paraym peer laga-ee-aa. ||2||
Examining my pulse, the physicians become perplexed because they cannot guess the pangs of love for God within my mind and heart. ||2||
ਹਕੀਮ ਮੇਰੀ ਨਬਜ਼ ਵੇਖ ਕੇ ਹੀ ਗ਼ਲਤੀ ਖਾ ਜਾਂਦੇ ਹਨ, ਮੇਰੇ ਹਿਰਦੇ ਵਿਚ, ਮਨ ਵਿਚ, ਤਨ ਵਿਚ, ਤਾਂ ਪ੍ਰਭੂ-ਪਿਆਰ ਦੀ ਪੀੜ ਉਠ ਰਹੀ ਹੈ ॥੨॥

ਹਉ ਖਿਨੁ ਪਲੁ ਰਹਿ ਨ ਸਕਉ ਬਿਨੁ ਪ੍ਰੀਤਮ ਜਿਉ ਬਿਨੁ ਅਮਲੈ ਅਮਲੀ ਮਰਿ ਗਈਆ ॥
ha-o khin pal reh na saka-o bin pareetam ji-o bin amlai amlee mar ga-ee-aa.
Just as an addict dies without his intoxicant, similarly I cannot spiritually survive even for a moment without remembering God.
ਜਿਵੇਂ ਕੋਈ ਨਸ਼ਈ ਮਨੁੱਖ ਨਸ਼ੇ ਤੋਂ ਬਿਨਾ ਮਰਨ-ਹਾਕਾ ਜਾਂਦਾ ਹੈ, ਤਿਵੇਂ ਮੈਂ ਪ੍ਰਭੂ ਦੇ ਮਿਲਾਪ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦੀ।

ਜਿਨ ਕਉ ਪਿਆਸ ਹੋਇ ਪ੍ਰਭ ਕੇਰੀ ਤਿਨ੍ਹ੍ਹ ਅਵਰੁ ਨ ਭਾਵੈ ਬਿਨੁ ਹਰਿ ਕੋ ਦੁਈਆ ॥੩॥
jin ka-o pi-aas ho-ay parabh kayree tinH avar na bhaavai bin har ko du-ee-aa. ||3||
Those who yearn for union with God, to them none other than God seems pleasing. ||3||
ਜਿਨ੍ਹਾਂ ਨੂੰ ਪ੍ਰਭੂ ਦੇ ਮਿਲਾਪ ਦੀ ਤਾਂਘ ਹੁੰਦੀ ਹੈ, ਉਹਨਾਂ ਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ ਚੰਗਾ ਨਹੀਂ ਲੱਗਦਾ ॥੩॥

ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ ਹਉ ਤਿਸੁ ਵਿਟਹੁ ਬਲਿ ਬਲਿ ਘੁਮਿ ਗਈਆ ॥
ko-ee aan aan mayraa parabhoo milaavai ha-o tis vitahu bal bal ghum ga-ee-aa.
If only someone would come and unite me with my beloved God; I would totally dedicate myself to him.
ਜੇ ਕੋਈ ਆ ਕੇ ਮੈਨੂੰ ਮੇਰਾ ਪਿਆਰਾ ਪ੍ਰਭੂ ਮਿਲਾ ਦੇਵੇ, ਤਾਂ ਮੈਂ ਉਸ ਤੋਂ ਸਦਕੇ ਕੁਰਬਾਨ ਜਾਵਾਂ।

ਅਨੇਕ ਜਨਮ ਕੇ ਵਿਛੁੜੇ ਜਨ ਮੇਲੇ ਜਾ ਸਤਿ ਸਤਿ ਸਤਿਗੁਰ ਸਰਣਿ ਪਵਈਆ ॥੪॥
anayk janam kay vichhurhay jan maylay jaa sat sat satgur saran pava-ee-aa. ||4||
When the true Guru’s teachings is followed with utmost sincerity, then he unites with God even those who have been separated from Him for many births. ||4||
ਜਦੋਂ ਸਤਿਗੁਰੂ ਦੀ ਸਰਨ ਪਈਦਾ ਹੈ, ਤਾਂ ਸਤਿਗੁਰੂ ਅਨੇਕਾਂ ਜਨਮਾਂ ਦੇ ਵਿਛੁੜਿਆਂ ਨੂੰ (ਪ੍ਰਭੂ ਨਾਲ) ਮਿਲਾ ਦੇਂਦਾ ਹੈ ॥੪॥

error: Content is protected !!