ਬਡੈ ਭਾਗਿ ਸਾਧਸੰਗੁ ਪਾਇਓ ॥੧॥
badai bhaag saaDhsang paa-i-o. ||1||
and you found the company of the Guru by the good fortune. ||1||
(ਤੇ, ਇਥੇ) ਵੱਡੀ ਕਿਸਮਤ ਨਾਲ (ਤੈਨੂੰ) ਗੁਰੂ ਦਾ ਸਾਥ ਮਿਲ ਗਿਆ ਹੈ ॥੧॥
ਬਿਨੁ ਗੁਰ ਪੂਰੇ ਨਾਹੀ ਉਧਾਰੁ ॥
bin gur pooray naahee uDhaar.
There is no escape from going through myriads of incarnations without following the perfect Guru’s teachings.
ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਅਨੇਕਾਂ ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ।
ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥
baabaa naanak aakhai ayhu beechaar. ||2||11||
O’ brother, Nanak utters this after due deliberation. ||2||11||
ਹੇ ਭਾਈ! ਨਾਨਕ (ਤੈਨੂੰ) ਇਹ ਵਿਚਾਰ ਦੀ ਗੱਲ ਦੱਸਦਾ ਹੈ ॥੨॥੧੧॥
ਰਾਗੁ ਰਾਮਕਲੀ ਮਹਲਾ ੫ ਘਰੁ ੨
raag raamkalee mehlaa 5 ghar 2
Raag Raamkalee, Fifth Guru, Second Beat:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਚਾਰਿ ਪੁਕਾਰਹਿ ਨਾ ਤੂ ਮਾਨਹਿ ॥
chaar pukaareh naa too maaneh.
O’ Yogi, the four vedas emphatically proclaim (that same one God is pervading in all), but you do not agree with it.
ਹੇ ਜੋਗੀ! ਚਾਰ ਵੇਦ ਪੁਕਾਰ ਪੁਕਾਰ ਕੇ ਆਖ ਰਹੇ ਹਨ ਪਰ ਤੂੰ ਉਹਨਾਂ ਦਾ ਕਹਿਆ ਨਹੀਂ ਮੰਨਦਾ l
ਖਟੁ ਭੀ ਏਕਾ ਬਾਤ ਵਖਾਨਹਿ ॥
khat bhee aykaa baat vakhaaneh.
The six shaastras also describe the same thing.
ਛੇ ਸ਼ਾਸਤਰ ਭੀ ਇਹੀ ਗੱਲ ਬਿਆਨ ਕਰਦੇ ਹਨ l
ਦਸ ਅਸਟੀ ਮਿਲਿ ਏਕੋ ਕਹਿਆ ॥
das astee mil ayko kahi-aa.
The eighteen puraanas together talk about the same one God.
ਅਠਾਰਾਂ ਪੁਰਾਣਾਂ ਨੇ ਮਿਲ ਕੇ ਭੀ ਇਕ ਵਾਹਿਗੁਰੂ ਦਾ ਹੀ ਵਰਣਨ ਕੀਤਾ ਹੈ l
ਤਾ ਭੀ ਜੋਗੀ ਭੇਦੁ ਨ ਲਹਿਆ ॥੧॥
taa bhee jogee bhayd na lahi-aa. ||1||
Even then, O’ Yogi, you have not understood this mystery. ||1||
ਤਦ ਭੀ ਹੇ ਯੋਗੀ! ਤੂੰ ਇਸ ਭੇਤ ਤੂੰ ਨਹੀਂ ਸਮਝਿਆ ॥੧॥
ਕਿੰਕੁਰੀ ਅਨੂਪ ਵਾਜੈ ॥ ਜੋਗੀਆ ਮਤਵਾਰੋ ਰੇ ॥੧॥ ਰਹਾਉ ॥
kinkuree anoop vaajai. jogee-aa matvaaro ray. ||1|| rahaa-o.
O’ intoxicated yogi, a divine harp of unparalleled melody is playing in the form of God’s power in every heart.
ਹੇ ਮਤਵਾਲੇ ਯੋਗੀ! ਸਾਹਿਬ ਦੀ ਸੁੰਦਰ ਕਿੰਗ ਹਰੇਕ ਜੀਵ ਦੇ ਹਿਰਦੇ ਵਿਚ ਰੱਬੀ ਰੌ ਵਾਂਗ ਵੱਜ ਰਹੀ ਹੈ ॥੧॥ ਰਹਾਉ ॥
ਪ੍ਰਥਮੇ ਵਸਿਆ ਸਤ ਕਾ ਖੇੜਾ ॥
parathmay vasi-aa sat kaa khayrhaa.
O’ yogi, you believe that in the first age (Satyug), people were so pious, as if the world was blossoming with Truth.
ਹੇ ਜੋਗੀ! ਤੂੰ ਇਹੀ ਸਮਝਦਾ ਆ ਰਿਹਾ ਹੈਂ ਕਿ ਪਹਿਲੇ ਜੁਗ (ਸਤਜੁਗ) ਵਿਚ ਸੱਚ ਦਾ ਨਗਰ ਵੱਸਦਾ ਸੀ ,
ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ ॥
taritee-ay meh kichh bha-i-aa dutayrhaa.
In Treta-Yug, some cracks appeared in the religious fabric (and the righteousness remained standing on three pillars)
ਅਤੇ ਤ੍ਰੇਤੇ ਜੁਗ ਵਿਚ (ਧਰਮ ਦੇ ਅੰਦਰ) ਕੁਝ ਤ੍ਰੇੜ ਆ ਗਈ (ਧਰਮ-ਬਲਦ ਦੀਆਂ ਤਿੰਨ ਲੱਤਾਂ ਰਹਿ ਗਈਆਂ)।
ਦੁਤੀਆ ਅਰਧੋ ਅਰਧਿ ਸਮਾਇਆ ॥
dutee-aa arDho araDh samaa-i-aa.
In Dwapar-yug, the truth and falsehood became half and half and righteousness remained standing on two pillars.
(ਹੇ ਜੋਗੀ! ਤੂੰ ਇਹੀ ਨਿਸਚਾ ਬਣਾਇਆ ਹੋਇਆ ਹੈ ਕਿ) ਦੁਆਪਰ ਜੁਗ ਅੱਧ ਵਿਚ ਟਿਕ ਗਿਆ (ਭਾਵ, ਦੁਆਪਰ ਜੁਗ ਵਿਚ ਧਰਮ-ਬਲਦ ਦੀਆਂ ਦੋ ਲੱਤਾਂ ਰਹਿ ਗਈਆਂ)
ਏਕੁ ਰਹਿਆ ਤਾ ਏਕੁ ਦਿਖਾਇਆ ॥੨॥
ayk rahi-aa taa ayk dikhaa-i-aa. ||2||
Now (in Kalyug) when the righteousness is left on one pillar only, the Guru has revealed God pervading everywhere and throughout all ages. ||2||
ਜਦੋਂ ਕਲਜੁਗ ਵਿਚ ਧਰਮ-ਬਲਦ ਸਿਰਫ਼ ਇੱਕ ਲੱਤ ਵਾਲਾ ਰਹਿ ਗਿਆ ਹੈ, ਤਦ ਗੁਰਾਂ ਨੇ ਇਕ ਪ੍ਰਭੂ ਨੂੰ ਦਰਸਾ ਦਿੱਤਾ ॥੨॥
ਏਕੈ ਸੂਤਿ ਪਰੋਏ ਮਣੀਏ ॥ ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥
aikai soot paro-ay manee-ay. gaathee bhin bhin bhin bhin tanee-ay.
Just as all the beads in a rosary are strung on one thread, and many kinds of knots are tied on the thread, similarly all kinds of human beings are tied to the support of the same one God.
ਜਿਵੇਂ ਮਾਲਾ ਦੇ ਇਕੋ ਧਾਗੇ ਵਿਚ ਕਈ ਮਣਕੇ ਪ੍ਰੋਤੇ ਹੋਏ ਹੁੰਦੇ ਹਨ, ਅਤੇ ਉਸ ਧਾਗੇ ਨੂੰ ਵਖਰਿਆ ਵਖਰਿਆ ਗੰਡਾਂਪਾਇਆਂ ਹੁਦਿਆਂ ਹਨ ਤਿਵੇਂ ਜਗਤ ਦੇ ਸਾਰੇ ਹੀ ਜੀਵ ਜੋ ਭਿਨੰ ਭਿਨੰ ਹਨ, ਪਰਮਾਤਮਾ ਦੀ ਸੱਤਾ-ਰੂਪ ਧਾਗੇ ਵਿਚ ਪ੍ਰੋਤੇ ਹੋਏ ਹਨ।
ਫਿਰਤੀ ਮਾਲਾ ਬਹੁ ਬਿਧਿ ਭਾਇ ॥
firtee maalaa baho biDh bhaa-ay.
Just as the rosary is rotated in many different ways, similarly the human beings in the world also move in many different ways.
(ਸੰਸਾਰ-ਚੱਕਰ ਦੀ) ਇਹ ਮਾਲਾ ਕਈ ਤਰੀਕਿਆਂ ਨਾਲ ਕਈ ਜੁਗਤੀਆਂ ਨਾਲ ਫਿਰਦੀ ਰਹਿੰਦੀ ਹੈ।
ਖਿੰਚਿਆ ਸੂਤੁ ਤ ਆਈ ਥਾਇ ॥੩॥
khinchi-aa soot ta aa-ee thaa-ay. ||3||
Just as when the thread is pulled out, the beads come together in one place, similarly when God pulls back His power, the entire universe merges back into Him. ||3||
(ਜਦੋਂ ਪਰਮਾਤਮਾ ਆਪਣੀ) ਸੱਤਾ-ਰੂਪ ਧਾਗਾ (ਇਸ ਜਗਤ-ਮਾਲਾ ਵਿਚੋਂ) ਖਿੱਚ ਲੈਂਦਾ ਹੈ, ਤਾਂ (ਸਾਰੀ ਮਾਲਾ ਇਕੋ) ਥਾਂ ਵਿਚ ਆ ਜਾਂਦੀ ਹੈ (ਸਾਰੀ ਸ੍ਰਿਸ਼ਟੀ ਇਕੋ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੀ ਹੈ) ॥੩॥
ਚਹੁ ਮਹਿ ਏਕੈ ਮਟੁ ਹੈ ਕੀਆ ॥
chahu meh aikai mat hai kee-aa.
O’ yogi, in all the four ages, God has made this world as a matth (abode).
ਹੇ ਜੋਗੀ! ਚਹੁੰਆਂ ਹੀ ਜੁਗਾਂ ਵਿਚ (ਸਦਾ ਤੋਂ ਹੀ) ਪਰਮਾਤਮਾ ਨੇ ਇਹ ਜਗਤ-ਮਠ ਬਣਾਇਆ ਹੋਇਆ ਹੈ।
ਤਹ ਬਿਖੜੇ ਥਾਨ ਅਨਿਕ ਖਿੜਕੀਆ ॥
tah bikh-rhay thaan anik khirhkee-aa.
In this worldly abode are many treacherous places (the vices to mislead and stray human beings from the righteous path), and several windows (incarnations through which people have to pass through)
ਇਸ ਜਗਤ-ਮਠ ਵਿਚ ਜੀਵ ਨੂੰ ਖ਼ੁਆਰ ਕਰਨ ਲਈ ਅਨੇਕਾਂ (ਵਿਕਾਰ-ਰੂਪ) ਔਖੇ ਥਾਂ ਹਨ (ਅਤੇ ਵਿਕਾਰਾਂ ਵਿਚ ਫਸੇ ਜੀਵਾਂ ਵਾਸਤੇ) ਅਨੇਕਾਂ ਹੀ ਜੂਨਾਂ ਹਨ (ਜਿਨ੍ਹਾਂ ਵਿਚੋਂ ਦੀ ਜੀਵਾਂ ਨੂੰ ਲੰਘਣਾ ਪੈਂਦਾ ਹੈ, ਜਿਵੇਂ ਕਿਸੇ ਘਰ ਦੀ ਖਿੜਕੀ ਵਿਚੋਂ ਦੀ ਲੰਘੀਦਾ ਹੈ)।
ਖੋਜਤ ਖੋਜਤ ਦੁਆਰੇ ਆਇਆ ॥
khojat khojat du-aaray aa-i-aa.
After searching again and again (going through many incarnations) when one comes to the Guru (and follows his teachings),
ਜਦੋਂ ਕੋਈ ਮਨੁੱਖ (ਪਰਮਾਤਮਾ ਦੇ ਦੇਸ ਦੀ) ਭਾਲ ਕਰਦਾ ਕਰਦਾ (ਗੁਰੂ ਦੇ) ਦਰ ਤੇ ਆ ਪਹੁੰਚਦਾ ਹੈ,
ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥੪॥
taa naanak jogee mahal ghar paa-i-aa. ||4||
O’ Nanak, then that yogi (person attuned to Naam) realizes God’s presence in his heart. ||4||
ਹੇ ਨਾਨਕ! (ਆਖ-) ਤਦੋਂ ਪ੍ਰਭੂ-ਚਰਨਾਂ ਵਿਚ ਜੁੜੇ ਉਸ ਮਨੁੱਖ ਨੂੰ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਪੈਂਦਾ ਹੈ ॥੪॥
ਇਉ ਕਿੰਕੁਰੀ ਆਨੂਪ ਵਾਜੈ ॥
i-o kinkuree aanoop vaajai.
O’ yogi this is how after a long search, a human being comes to realize that a celestial horn producing unparalleled melodious sound is playing in every heart,
(ਹੇ ਜੋਗੀ!) ਇਸ ਤਰ੍ਹਾਂ ਖੋਜ ਕਰਦਿਆਂ ਕਰਦਿਆਂ ਗੁਰੂ ਦੇ ਦਰ ਤੇ ਪਹੁੰਚ ਕੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਹਰੇਕ ਹਿਰਦੇ ਵਿਚ ਪਰਮਾਤਮਾ ਦੀ ਚੇਤਨ-ਸੱਤਾ ਦੀ) ਸੁੰਦਰ ਕਿੰਗਰੀ ਵੱਜ ਰਹੀ ਹੈ।
ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥
sun jogee kai man meethee laagai. ||1|| rahaa-o doojaa. ||1||12||
hearing which the mind of a yogi (a person united with God) feels delighted. ||1||Second Pause||1||12||
(ਇਹ ਸੁੰਦਰ ਕਿੰਗਰੀ ਵੱਜਦੀ) ਸੁਣ ਸੁਣ ਕੇ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਹੋਏ ਮਨੁੱਖ ਦੇ ਮਨ ਵਿਚ (ਇਹ ਕਿੰਗਰੀ) ਮਿੱਠੀ ਲੱਗਣ ਲੱਗ ਪੈਂਦੀ ਹੈ ॥੧॥ਰਹਾਉ ਦੂਜਾ॥੧॥੧੨॥
ਰਾਮਕਲੀ ਮਹਲਾ ੫ ॥
raamkalee mehlaa 5.
Raag Raamkalee, Fifth Guru:
ਤਾਗਾ ਕਰਿ ਕੈ ਲਾਈ ਥਿਗਲੀ ॥
taagaa kar kai laa-ee thiglee.
O’ yogi, God has stitched together the body parts like stitching patches of a thatched coat with thread.
ਹੇ ਜੋਗੀ! ਉਸ ਜਗਤ-ਨਾਥ ਨੇ ਇਹ ਦੇਹ ਦੀ ਟਾਕੀ ਧਾਗਿਆਂ ਨਾਲ ਜੜੀ ਹੋਈ ਹੈ।
ਲਉ ਨਾੜੀ ਸੂਆ ਹੈ ਅਸਤੀ ॥
la-o naarhee soo-aa hai astee.
The veins are like the stitches, and the bones are like the sewing needle.
(ਇਸ ਸਰੀਰ-ਗੋਦੜੀ ਦੀਆਂ) ਨਾੜੀਆਂ ਤਰੋਪਿਆਂ ਦਾ ਕੰਮ ਕਰ ਰਹੀਆਂ ਹਨ, (ਅਤੇ ਸਰੀਰ ਦੀ ਹਰੇਕ) ਹੱਡੀ ਸੂਈ ਦਾ ਕੰਮ ਕਰਦੀ ਹੈ।
ਅੰਭੈ ਕਾ ਕਰਿ ਡੰਡਾ ਧਰਿਆ ॥
ambhai kaa kar dandaa Dhari-aa.
Using water (blood and semen) the Creator-God has set up the human frame like a staff (yogi’s walking stick) .
(ਉਸ ਨਾਥ ਨੇ ਮਾਤਾ ਪਿਤਾ ਦੀ) ਰਕਤ-ਬੂੰਦ ਨਾਲ (ਸਰੀਰ-) ਡੰਡਾ ਖੜਾ ਕਰ ਦਿੱਤਾ ਹੈ।
ਕਿਆ ਤੂ ਜੋਗੀ ਗਰਬਹਿ ਪਰਿਆ ॥੧॥
ki-aa too jogee garbeh pari-aa. ||1||
O’ yogi, why are you feeling proud of such a frail body? ||1||
ਹੇ ਜੋਗੀ! ਤੂੰ (ਆਪਣੀ ਗੋਦੜੀ ਦਾ) ਕੀਹ ਪਿਆ ਮਾਣ ਕਰਦਾ ਹੈਂ? ॥੧॥
ਜਪਿ ਨਾਥੁ ਦਿਨੁ ਰੈਨਾਈ ॥
jap naath din rainaa-ee.
(O’ yogi), always remember the Master-God with adoration,
ਹੇ ਜੋਗੀ! ਦਿਨ ਰਾਤ (ਜਗਤ ਦੇ) ਨਾਥ-ਪ੍ਰਭੂ ਦਾ ਨਾਮ ਜਪਿਆ ਕਰ,
ਤੇਰੀ ਖਿੰਥਾ ਦੋ ਦਿਹਾਈ ॥੧॥ ਰਹਾਉ ॥
tayree khinthaa do dihaa-ee. ||1|| rahaa-o.
because this thatched coat like body of yours is going to last only a few days. ||1||Pause||
ਤੇਰਾ ਇਹ ਸਰੀਰ ਦੋ ਦਿਨਾਂ ਦਾ ਹੀ ਪਰਾਹੁਣਾ ਹੈ ॥੧॥ ਰਹਾਉ ॥
ਗਹਰੀ ਬਿਭੂਤ ਲਾਇ ਬੈਠਾ ਤਾੜੀ ॥
gahree bibhoot laa-ay baithaa taarhee.
O’ yogi, applying a thick coat of ashes to your body you sit in deep trance.
(ਹੇ ਜੋਗੀ! ਆਪਣੇ ਸਰੀਰ ਉੱਤੇ) ਸੰਘਣੀ ਸੁਆਹ ਮਲ ਕੇ ਤੂੰ ਸਮਾਧੀ ਲਾ ਕੇ ਬੈਠਾ ਹੋਇਆ ਹੈਂ,
ਮੇਰੀ ਤੇਰੀ ਮੁੰਦ੍ਰਾ ਧਾਰੀ ॥
mayree tayree mundraa Dhaaree.
You wear the earrings of ‘mine and yours’.
ਤੂੰ ਮੇਰ-ਤੇਰ ਦੀਆਂ ਮੁੰਦ੍ਰਾਂ ਪਾਈਆਂ ਹੋਈਆਂ ਹਨ।
ਮਾਗਹਿ ਟੂਕਾ ਤ੍ਰਿਪਤਿ ਨ ਪਾਵੈ ॥
maageh tookaa taripat na paavai.
You go begging for food (from door to door), but never feel satisfied.
ਹੇ ਜੋਗੀ! ਘਰ ਘਰ ਤੋਂ ਤੂੰ ਟੁੱਕਰ ਮੰਗਦਾ ਫਿਰਦਾ ਹੈਂ, ਤੇਰੇ ਅੰਦਰ ਸ਼ਾਂਤੀ ਨਹੀਂ ਹੈ।
ਨਾਥੁ ਛੋਡਿ ਜਾਚਹਿ ਲਾਜ ਨ ਆਵੈ ॥੨॥
naath chhod jaacheh laaj na aavai. ||2||
Forsaking the Master God you beg from others; don’t you feel ashamed? ||2||
(ਸਾਰੇ ਜਗਤ ਦੇ) ਨਾਥ ਨੂੰ ਛੱਡ ਕੇ ਤੂੰ (ਲੋਕਾਂ ਦੇ ਦਰ ਤੋਂ) ਮੰਗਦਾ ਹੈਂ। ਤੈਨੂੰ (ਇਸ ਦੀ) ਸ਼ਰਮ ਨਹੀਂ ਆ ਰਹੀ ॥੨॥
ਚਲ ਚਿਤ ਜੋਗੀ ਆਸਣੁ ਤੇਰਾ ॥
chal chit jogee aasan tayraa.
O’ yogi, your sitting posture is shaky like your mercurial mind.
ਹੇ ਜੋਗੀ! ਤੇਰੇ ਡੋਲਦੇ ਮਨ ਵਾਂਗ ਤੇਰਾ ਆਸਣ ਚਲਾਇਮਾਨ ਹੈ l
ਸਿੰਙੀ ਵਾਜੈ ਨਿਤ ਉਦਾਸੇਰਾ ॥
sinyee vaajai nit udaasayraa.
You blow your horn, but still feel sad.
ਤੂੰ ਸਿੰਙੀ ਵਜਾਉਂਦਾ ਹੈਂ, ਪਰ ਸਦਾ ਉਦਾਸ ਰਹਿੰਦਾ ਹੈ।
ਗੁਰ ਗੋਰਖ ਕੀ ਤੈ ਬੂਝ ਨ ਪਾਈ ॥
gur gorakh kee tai boojh na paa-ee.
You have not attained understanding about the Divine-Guru.
ਉਸ ਸਭ ਤੋਂ ਵੱਡੇ ਗੋਰਖ (ਜਗਤ-ਰੱਖਿਅਕ ਪ੍ਰਭੂ) ਦੀ ਤੈਨੂੰ ਸੋਝੀ ਨਹੀਂ ਪਈ।
ਫਿਰਿ ਫਿਰਿ ਜੋਗੀ ਆਵੈ ਜਾਈ ॥੩॥
fir fir jogee aavai jaa-ee. ||3||
O’ yogi, you would keep going through rounds of birth and death. ||3||
ਹੇ ਯੋਗੀ! ਤੂੰ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਗਾਂ ॥੩॥
ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥
jis no ho-aa naath kirpaalaa.
O’ yogi, one on whom the Master-God bestows mercy,
ਹੇ ਜੋਗੀ! ਜਿਸ ਮਨੁੱਖ ਉੱਤੇ ਸੁਆਮੀ ਮਾਲਕ ਦਇਆਵਾਨ ਹੁੰਦਾ ਹੈ,
ਰਹਰਾਸਿ ਹਮਾਰੀ ਗੁਰ ਗੋਪਾਲਾ ॥
rahraas hamaaree gur gopaalaa.
he says, O’ my Divine-Guru, this is my prayer before You,
ਉਹ ਬੇਨਤੀ ਕਰਦਾ ਹੈ, ਤੇ ਆਖਦਾ ਹੈ-)ਹੇ ਗੁਰ ਗੋਪਾਲ! ਸਾਡੀ ਅਰਜ਼ੋਈ ਤੇਰੇ ਦਰ ਤੇ ਹੀ ਹੈ।
ਨਾਮੈ ਖਿੰਥਾ ਨਾਮੈ ਬਸਤਰੁ ॥
naamai khinthaa naamai bastar.
let Your Naam be my patched coat, and my dress.
ਤੇਰਾ ਨਾਮ ਹੀ ਮੇਰੀ ਗੋਦੜੀ ਹੈ, ਤੇਰਾ ਨਾਮ ਹੀ ਮੇਰਾ (ਭਗਵਾ) ਕੱਪੜਾ ਹੈ।
ਜਨ ਨਾਨਕ ਜੋਗੀ ਹੋਆ ਅਸਥਿਰੁ ॥੪॥
jan naanak jogee ho-aa asthir. ||4||
O’ devotee Nanak, such a Yogi is spiritually steady and stable. ||4||
ਹੇ ਦਾਸ ਨਾਨਕ! (ਇਹੋ ਜਿਹਾ ਮਨੁੱਖ ਅਸਲ) ਜੋਗੀ ਹੈ, ਅਤੇ ਉਹ ਕਦੇ ਡੋਲਦਾ ਨਹੀਂ ਹੈ ॥੪॥
ਇਉ ਜਪਿਆ ਨਾਥੁ ਦਿਨੁ ਰੈਨਾਈ ॥
i-o japi-aa naath din rainaa-ee.
(O’ yogi), one who has always remembered the Master-God in this way,
ਹੇ ਜੋਗੀ! ਜਿਸ ਮਨੁੱਖ ਨੇ ਦਿਨ ਰਾਤ ਇਸ ਤਰ੍ਹਾਂ (ਜਗਤ ਦੇ) ਨਾਥ ਨੂੰ ਸਿਮਰਿਆ ਹੈ,
ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥
hun paa-i-aa gur gosaa-ee. ||1|| rahaa-o doojaa. ||2||13||
has realized the Divine-Guru (God) in this life itself. ||1||Second Pause||2||13||
ਉਸ ਨੇ ਇਸੇ ਜਨਮ ਵਿਚ ਉਸ ਸਭ ਤੋਂ ਵੱਡੇ ਜਗਤ-ਨਾਥ ਦਾ ਮਿਲਾਪ ਹਾਸਲ ਕਰ ਲਿਆ ਹੈ ॥੧॥ਰਹਾਉ ਦੂਜਾ॥੨॥੧੩॥
ਰਾਮਕਲੀ ਮਹਲਾ ੫ ॥
raamkalee mehlaa 5.
Raag Raamkalee, Fifth Guru:
ਕਰਨ ਕਰਾਵਨ ਸੋਈ ॥
karan karaavan so-ee.
O’ brother, God alone is capable of doing and getting everything done.
ਹੇ ਭਾਈ! ਉਹ ਪਰਮਾਤਮਾ ਹੀ ਸਭ ਕੁਝ ਕਰਨ-ਜੋਗ ਹੈ ਅਤੇ (ਸਭ ਵਿਚ ਵਿਆਪਕ ਹੋ ਕੇ ਸਭ ਜੀਵਾਂ ਪਾਸੋਂ) ਕਰਾਵਣ ਵਾਲਾ ਹੈ।
ਆਨ ਨ ਦੀਸੈ ਕੋਈ ॥
aan na deesai ko-ee.
Except Him, I do not see any other like Him.
(ਕਿਤੇ ਭੀ) ਉਸ ਤੋਂ ਬਿਨਾ ਕੋਈ ਦੂਜਾ ਨਹੀਂ ਦਿੱਸਦਾ।
ਠਾਕੁਰੁ ਮੇਰਾ ਸੁਘੜੁ ਸੁਜਾਨਾ ॥
thaakur mayraa sugharh sujaanaa.
My Master-God is wise and all-knowing.
ਹੇ ਭਾਈ! ਮੇਰਾ ਉਹ ਮਾਲਕ-ਪ੍ਰਭੂ ਗੰਭੀਰ ਸੁਭਾਉ ਵਾਲਾ ਹੈ ਤੇ ਸਭ ਦੇ ਦਿਲ ਦੀ ਜਾਣਨ ਵਾਲਾ ਹੈ।
ਗੁਰਮੁਖਿ ਮਿਲਿਆ ਰੰਗੁ ਮਾਨਾ ॥੧॥
gurmukh mili-aa rang maanaa. ||1||
One who realizes God through the Guru, enjoys the bliss. ||1||
ਗੁਰੂ ਦੀ ਰਾਹੀਂ, ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ ॥੧॥
ਐਸੋ ਰੇ ਹਰਿ ਰਸੁ ਮੀਠਾ ॥
aiso ray har ras meethaa.
O’ brother, so sweet and pleasing is the elixir of God’s Name,
ਹੇ ਭਾਈ! ਪਰਮਾਤਮਾ ਦੇ ਨਾਮ ਦਾ ਸੁਆਦ ਇਹੋ ਜਿਹਾ ਮਿੱਠਾ ਹੈ।
ਗੁਰਮੁਖਿ ਕਿਨੈ ਵਿਰਲੈ ਡੀਠਾ ॥੧॥ ਰਹਾਉ ॥
gurmukh kinai virlai deethaa. ||1|| rahaa-o.
but only a very rare follower of the Guru has enjoyed it ||1||Pause||
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਇਹ ਰਸ ਚਖ ਕੇ ਵੇਖਿਆ ਹੈ ॥੧॥ ਰਹਾਉ ॥
ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ ॥
nirmal jot amrit har naam.
O’ brother, immaculate is the divine light and ambrosial nectar is God’s Name.
ਹੇ ਭਾਈ! ਉਸ ਪਰਮਾਤਮਾ ਦਾ ਨੂਰ ਮੈਲ-ਰਹਿਤ ਹੈ, ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਸਮਝੋ।