ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ ॥
bhanat naanak jano ravai jay har mano man pavan si-o amrit peejai.
Devotee Nanak says, if one lovingly remembers God with full concentration of mind, it is as if he drinks the ambrosial nectar of Naam with each breath.
ਦਾਸ ਨਾਨਕ ਆਖਦਾ ਹੈ ਜੇ ਮਨੁੱਖ ਮਨ ਦੀ ਇਕਾਗ੍ਰਤਾ ਨਾਲ ਪ੍ਰਭੂ ਦਾ ਸਿਮਰਨ ਕਰੇ ਤਾਂ ਆਪਣੇ ਹਰ ਸੁਆਸ ਨਾਲ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ।
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੩॥੯॥
meen kee chapal si-o jugat man raakhee-ai udai nah hans nah kanDh chheejai. ||3||9||
This is how we can cintrol our fish like a mercurial mind, then the mind does not run after vices and the body does not get ruined. ||3||9||
ਇਸੇ ਤਰ੍ਹਾਂ ਮੱਛੀ ਵਰਗਾ ਚੰਚਲ ਮਨ ਕਾਬੂ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਦੌੜਨੋਂ ਹਟ ਜਾਂਦਾ ਹੈ, ਸਰੀਰ ਭੀ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੋਣੋਂ ਬਚ ਜਾਂਦਾ ਹੈ ॥੩॥੯॥
ਮਾਰੂ ਮਹਲਾ ੧ ॥
maaroo mehlaa 1.
Raag Maaroo, First Guru:
ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ ॥
maa-i-aa mu-ee na man mu-aa sar lahree mai mat.
(One who has not realized God), neither his desire for Maya dies, nor his mind comes under control; his pool-like heart remains filled with the waves of conceit.
(ਜਿਸ ਨੇ ਪ੍ਰਭੂ ਨਾਲ ਸਾਂਝ ਨਹੀ ਪਾਈ ) ਨਾਂ ਉਸ ਦੀ ਮਾਇਆ ਦੀ ਤ੍ਰਿਸ਼ਨਾ ਮਿਟਦੀ ਹੈ,ਨਾਂ ਹੀ ਉਸ ਦਾ ਮਨ ਕਾਬੂ ਆਉਂਦਾ ਹੈ ਉਸ ਦਾ ਹਿਰਦਾ-ਸਰੋਵਰ ਮੈਂ ਮੈਂ ਦੀਆਂ ਲਹਿਰਾਂ ਨਾਲ ਭਰਪੂਰ ਰਹਿੰਦਾ ਹੈ।
ਬੋਹਿਥੁ ਜਲ ਸਿਰਿ ਤਰਿ ਟਿਕੈ ਸਾਚਾ ਵਖਰੁ ਜਿਤੁ ॥
bohith jal sir tar tikai saachaa vakhar jit.
That boat-like body, which is loaded with the true wealth of Naam, across over the world-ocean of vices and unites with God
ਉਹ ਜੀਵਨ-ਬੇੜਾ ਜਿਸ ਵਿਚ ਨਾਮ-ਸੌਦਾ ਹੈ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਦੇ ਪਾਣੀਆਂ ਉਤੇ ਤਰ ਕੇ ਪ੍ਰਭੂ-ਚਰਨਾਂ ਵਿਚ ਜਾ ਟਿਕਦਾ ਹੈ l
ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ ॥
maanak man meh man maarsee sach na laagai kat.
That mind, in which dwells pearl-like Naam, is saved from the vices by Naam; being attuned to Naam, it does not endure separation from God.
ਜਿਸ ਮਨ ਵਿਚ ਨਾਮ-ਮੋਤੀ ਵੱਸਦਾ ਹੈ, ਉਸ ਮਨ ਨੂੰ ਉਹ ਮੋਤੀ ਵਿਕਾਰਾਂ ਵਲੋਂ ਬਚਾ ਲੈਂਦਾ ਹੈ, ਸੱਚੇ ਨਾਮ ਵਿਚ ਜੁੜੇ ਰਹਿਣ ਦੇ ਕਾਰਨ ਉਸ ਮਨ ਨੂੰ ਪ੍ਰਭੂ-ਵਿਛੋੜਾ ਨਹੀਂ ਵਾਪਰਦਾ।
ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ ॥੧॥
raajaa takhat tikai gunee bhai panchaa-in rat. ||1||
Imbued with the revered fear of God and five divine virtues (truth, contentment, compassion, righteousness, and patience), one sits like a king on the throne of his heart. ||1||
ਪ੍ਰਭੂ ਦੇ ਡਰ-ਅਦਬ ਅਤੇ ਪੰਜਾਂ ਗੁਣਾਂ ਨਾਲ ਰੱਤਾ ਹੋਇਆ ਜੀਵ,ਆਪਣੇ ਹੀ ਹਿਰਦੇ-ਤਖ਼ਤ ਉਤੇ ਟਿਕਿਆ ਰਹਿੰਦਾ ਹੈ ॥੧॥
ਬਾਬਾ ਸਾਚਾ ਸਾਹਿਬੁ ਦੂਰਿ ਨ ਦੇਖੁ ॥
baabaa saachaa saahib door na daykh.
O’ brother, don’t deem the eternal Master-God as being far away from you.
ਹ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਆਪਣੇ ਆਪ ਤੋਂ ਦੂਰ ਵੱਸਦਾ ਨਾਹ ਸਮਝ।
ਸਰਬ ਜੋਤਿ ਜਗਜੀਵਨਾ ਸਿਰਿ ਸਿਰਿ ਸਾਚਾ ਲੇਖੁ ॥੧॥ ਰਹਾਉ ॥
sarab jot jagjeevanaa sir sir saachaa laykh. ||1|| rahaa-o.
The light of God, the life of the world, is pervading all hearts; each and every one is subject to His eternal command. ||1||Pause||
ਉਸ ਜਗਤ-ਦੇ-ਆਸਰੇ ਪ੍ਰਭੂ ਦੀ ਜੋਤਿ ਸਭ ਜੀਵਾਂ ਦੇ ਅੰਦਰ ਮੌਜੂਦ ਹੈ। ਪ੍ਰਭੂ ਦਾ ਹੁਕਮ ਹਰੇਕ ਜੀਵ ਦੇ ਉਤੇ ਸਦਾ ਅਟੱਲ ਹੈ ॥੧॥ ਰਹਾਉ ॥
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ ॥
barahmaa bisan rikhee munee sankar ind tapai bhaykhaaree.
Brahma, Vishnu, the Rishis, the sages, Shiva, Indra, penitents and beggars,
ਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਹੋਰ ਅਨੇਕਾਂ ਰਿਸ਼ੀ ਮੁਨੀ, ਚਾਹੇ ਕੋਈ ਤਪ ਕਰਦਾ ਹੈ ਚਾਹੇ ਕੋਈ ਤਿਆਗੀ ਹੈ,
ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ ॥
maanai hukam sohai dar saachai aakee mareh afaaree.
anyone out of these obeys God’s command, receives respect in His presence, while the stubborn rebels spiritually die in their egotism.
ਏਨਾਂ ਵਿਚੋਂ ਜੋ ਪ੍ਰਭੂ ਦਾ ਹੁਕਮ ਮੰਨਦਾ ਹੈ ,ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ; ਆਪਣੀ ਮਨ-ਮਰਜ਼ੀ ਕਰਨ ਵਾਲੇ ਅਹੰਕਾਰੀ ਆਤਮਕ ਮੌਤੇ ਮਰਦੇ ਹਨ।
ਜੰਗਮ ਜੋਧ ਜਤੀ ਸੰਨਿਆਸੀ ਗੁਰਿ ਪੂਰੈ ਵੀਚਾਰੀ ॥
jangam joDh jatee sani-aasee gur poorai veechaaree.
I have come to this conclusion by reflecting on the perfect Guru’s word, that the wandering beggars, warriors, celibates and Sannyasi,
ਅਸਾਂ ਗੁਰੂ ਦੀ ਰਾਹੀਂ ਇਹ ਵਿਚਾਰ (ਕੇ ਵੇਖ) ਲਿਆ ਹੈ ਕਿ ਜੰਗਮ ਹੋਣ, ਜੋਧੇ ਹੋਣ, ਜਤੀ ਹੋਣ, ਸੰਨਿਆਸੀ ਹੋਣ,
ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ ॥੨॥
bin sayvaa fal kabahu na paavas sayvaa karnee saaree. ||2||
none of them ever obtains the fruit of their effort without the devotional worship of God; selfless service and remembering God is the most sublime deed. ||2||
ਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਕਦੇ ਭੀ ਕੋਈ ਆਪਣੀ ਘਾਲ-ਕਮਾਈ ਦਾ ਫਲ ਪ੍ਰਾਪਤ ਨਹੀਂ ਹੁੰਦਾ,ਸੇਵਾ-ਸਿਮਰਨ ਹੀ ਸਭ ਤੋਂ ਸ੍ਰੇਸ਼ਟ ਕਰਣੀ ਹੈ॥੨॥
ਨਿਧਨਿਆ ਧਨੁ ਨਿਗੁਰਿਆ ਗੁਰੁ ਨਿੰਮਾਣਿਆ ਤੂ ਮਾਣੁ ॥
niDhni-aa Dhan niguri-aa gur nimaaniaa too maan.
O’ God! You are the wealth of the poors, the Guru of those who are without the Guru and honor for the meek and helpless persons.
ਹੇ ਪ੍ਰਭੂ! ਤੂੰ ਗਰੀਬਾਂ ਦੀ ਦੌਲਤ, ਗੁਰੂ-ਵਿਹੂਣਾਂ ਦਾ ਗੁਰੂ ਅਤੇ ਨਿੰਮਾਣਿਆ ਦਾ ਮਾਣ ਹੈਂ ।
ਅੰਧੁਲੈ ਮਾਣਕੁ ਗੁਰੁ ਪਕੜਿਆ ਨਿਤਾਣਿਆ ਤੂ ਤਾਣੁ ॥
anDhulai maanak gur pakrhi-aa nitaani-aa too taan.
O’ God! You become the support of that spiritually ignorant supportless person who has followed the spiritually enlightening precious teachings of the Guru.
ਜਿਸ ਭੀ (ਆਤਮਕ ਅੱਖਾਂ ਵਲੋਂ) ਅੰਨ੍ਹੇ ਨੇ ਗੁਰੂ-ਜੋਤੀ (ਦਾ ਪੱਲਾ) ਫੜਿਆ ਹੈ ਉਸ ਨਿਆਸਰੇ ਦਾ ਤੂੰ ਆਸਰਾ ਬਣ ਜਾਂਦਾ ਹੈਂ।
ਹੋਮ ਜਪਾ ਨਹੀ ਜਾਣਿਆ ਗੁਰਮਤੀ ਸਾਚੁ ਪਛਾਣੁ ॥
hom japaa nahee jaani-aa gurmatee saach pachhaan.
O’ brother, God is not realized by performing any sacrificial offerings or meditation; recognize the eternal God by following the Guru’s teachings.
(ਹੇ ਭਾਈ), ਹੋਮ ਜਪ ਆਦਿਕਾਂ ਦੀ ਰਾਹੀਂ ਪ੍ਰਭੂ ਨਾਲ ਸਾਂਝ ਨਹੀਂ ਬਣਦੀ, ਗੁਰੂ ਦੀ ਦਿੱਤੀ ਮੱਤ ਦੁਆਰਾ ਸਦਾ-ਥਿਰ ਪ੍ਰਭੂ ਨੂੰ ਪਛਾਣ l
ਨਾਮ ਬਿਨਾ ਨਾਹੀ ਦਰਿ ਢੋਈ ਝੂਠਾ ਆਵਣ ਜਾਣੁ ॥੩॥
naam binaa naahee dar dho-ee jhoothaa aavan jaan. ||3||
Without meditating on God’s Name, one doesn’t obtain any support in God’s presence; the false one continues going in the cycle of birth and death. ||3||
ਪ੍ਰਭੂ ਦੇ ਨਾਮ ਤੋਂ ਬਿਨਾਪ੍ਰਭੂ ਦੇ ਦਰ ਤੇ ਸਹਾਰਾ ਨਹੀਂ ਮਿਲਦਾ; ਝੂਠੇ ਮਨੂੰਖ ਦਾ ਜੰਮਣ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੩॥
ਸਾਚਾ ਨਾਮੁ ਸਲਾਹੀਐ ਸਾਚੇ ਤੇ ਤ੍ਰਿਪਤਿ ਹੋਇ ॥
saachaa naam salaahee-ai saachay tay taripat ho-ay.
O’ brother, we should always praise God’s eternal Name, satisfaction in life is attained only by lovingly meditating on the eternal God.
ਹੇ ਭਾਈ! ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਵਡਿਆਉਣਾ ਚਾਹੀਦਾ ਹੈ, ਸੱਚੇ ਨਾਮ ਦੀ ਹੀ ਬਰਕਤਿ ਨਾਲ ਸੰਤੋਖੀ ਜੀਵਨ ਮਿਲਦਾ ਹੈ।
ਗਿਆਨ ਰਤਨਿ ਮਨੁ ਮਾਜੀਐ ਬਹੁੜਿ ਨ ਮੈਲਾ ਹੋਇ ॥
gi-aan ratan man maajee-ai bahurh na mailaa ho-ay.
We should purify our mind with the jewel-like divine wisdom, it does not become dirty with evil thoughts again.
ਰਤਨ-ਰੂਪ ਬ੍ਰਹਮ ਗਿਆਨ ਨਾਲ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ, ਮੁੜ ਇਹ (ਵਿਕਾਰਾਂ ਵਿਚ) ਮੈਲਾ ਨਹੀਂ ਹੁੰਦਾ।
ਜਬ ਲਗੁ ਸਾਹਿਬੁ ਮਨਿ ਵਸੈ ਤਬ ਲਗੁ ਬਿਘਨੁ ਨ ਹੋਇ ॥
jab lag saahib man vasai tab lag bighan na ho-ay.
As long as the Master-God dwells in the mind, no obstacles are encountered in life.
ਪ੍ਰਭੂ-ਮਾਲਕ ਜਦ ਤਕ ਮਨ ਵਿਚ ਵੱਸਿਆ ਰਹਿੰਦਾ ਹੈ (ਜੀਵਨ-ਸਫ਼ਰ ਵਿਚ ਕੋਈ ਰੋਕ ਨਹੀਂ ਪੈਂਦੀ।
ਨਾਨਕ ਸਿਰੁ ਦੇ ਛੁਟੀਐ ਮਨਿ ਤਨਿ ਸਾਚਾ ਸੋਇ ॥੪॥੧੦॥
naanak sir day chhutee-ai man tan saachaa so-ay. ||4||10||
O’ Nanak, by completely eradicating our egotism, liberation from vices is attained and the eternal God keeps dwelling in our mind and body. ||4||10||
ਹੇ ਨਾਨਕ! ਆਪਾ-ਭਾਵ ਗਵਾਇਆਂ ਹੀ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ, ਤੇ ਉਹ ਪ੍ਰਭੂ ਮਨ ਵਿਚ ਤੇ ਸਰੀਰ ਵਿਚ ਟਿਕਿਆ ਰਹਿੰਦਾ ਹੈ ॥੪॥੧੦॥
ਮਾਰੂ ਮਹਲਾ ੧ ॥
maaroo mehlaa 1.
Raag Maaroo, First Guru:
ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮੈਲੁ ਨ ਰਾਤੀ ॥
jogee jugat naam nirmaa-il taa kai mail na raatee.
Not even an iota of the dirt of vices remains in the mind of that Yogi whose way of life is to remember God’s immaculate Name.
ਜਿਸ ਜੋਗੀ ਦੀ ਜੀਵਨ-ਜੁਗਤਿ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਹੈ, ਉਸ ਦੇ ਮਨ ਵਿਚ (ਵਿਕਾਰਾਂ ਵਾਲੀ) ਰਤਾ ਭੀ ਮੈਲ ਨਹੀਂ ਰਹਿ ਜਾਂਦੀ।
ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ ॥੧॥
pareetam naath sadaa sach sangay janam maran gat beetee. ||1||
The dear eternal Master-God always remains with him and the cause for his cycle of birth and death ends. ||1||
ਸਦਾ ਕਾਇਮ ਰਹਿਣ ਵਾਲਾ ਪਿਆਰਾ ਖਸਮ-ਪ੍ਰਭੂ ਸਦਾ ਉਸ ਦੇ ਨਾਲ ਵੱਸਦਾ ਹੈ , ਜਨਮ ਮਰਨ ਦਾ ਗੇੜ ਪੈਦਾ ਕਰਨ ਵਾਲੀ ਉਸ ਦੀ ਅਵਸਥਾ ਮੁੱਕ ਜਾਂਦੀ ਹੈ ॥੧॥
ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ ॥
gusaa-ee tayraa kahaa naam kaisay jaatee.
O’ God, the master of the earth, is there any special name or a special cast (social status) by which You are Known?
ਹੇ ਧਰਤੀ ਦੇ ਖਸਮ-ਪ੍ਰਭੂ! ਕੀ ਤੇਰਾ ਕੋਈ ਖ਼ਾਸ ਨਾਮ ਹੈ ਤੇ ਤੇਰੀ ਕੋਈ ਖ਼ਾਸ ਜਾਤਿ ਹੈ?
ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ ॥੧॥ ਰਹਾਉ ॥
jaa ta-o bheetar mahal bulaaveh poochha-o baat nirantee. ||1|| rahaa-o.
When You call me to Your presence, only then would I ask about this secret (and will understand that neither You have a special name nor cast). ||1||Pause||
ਜਦੋਂ ਤੂੰ ਮੈਨੂੰ ਅੰਤਰ ਆਤਮੇ ਚਰਨਾਂ ਵਿਚ ਬੁਲਾਵੇਂ, ਤਦੋਂ ਮੈਂ (ਤੈਥੋਂ) ਇਹ ਭੇਦ ਦੀ ਗੱਲ ਪੁੱਛਦਾ ਹਾਂ (ਤਦੋਂ ਮੈਨੂੰ ਸਮਝ ਆਉਂਦੀ ਹੈ ਕਿ ਨਾਹ ਕੋਈ ਤੇਰਾ ਖ਼ਾਸ ਨਾਮ ਹੈ ਅਤੇ ਨਾਹ ਹੀ ਤੇਰੀ ਕੋਈ ਖ਼ਾਸ ਜਾਤਿ ਹੈ) ॥੧॥ ਰਹਾਉ ॥
ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ ॥
barahman barahm gi-aan isnaanee har gun poojay paatee.
He alone is a true Brahmin who bathes his mind in the divine wisdom, and whose leaf-offerings in worship are singing the praises of God;
ਕੇਵਲ ਉਹ ਹੀ ਅਸਲ ਬ੍ਰਹਮਣ ਹੈ, ਜੋ ਰੱਬ ਦੇ ਗਿਆਨ-ਜਲ ਵਿਚ ਆਪਣੇ ਮਨ ਨੂੰ ਇਸ਼ਨਾਨ ਕਰਾਂਦਾ ਹੈ ਅਤੇ ਜੋ ਪਤਿਆਂ ਨਾਲ ਪੂਜਾ ਦੀ ਥਾਂ ਤੇ ਵਾਹਿਗੁਰੂ ਦੇ ਗੁਣ ਗਾਂਦਾ ਹੈ,
ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਵਣ ਏਕਾ ਜੋਤੀ ॥੨॥
ayko naam ayk naaraa-in taribhavan aykaa jotee. ||2||
and realizes that one Naam, one God and one Divine Light pervade the three worlds (universe). ||2||
ਅਤੇ ਜੋ ਸਮਝਦਾ ਹੈ ਕਿ ਤਿੰਨਾਂ ਹੀ ਜਹਾਨਾਂ ਅੰਦਰ ਕੇਵਲ ਇਕ ਨਾਮ, ਇਕ ਵਾਹਿਗੁਰੂ ਤੇ ਇਕ ਹੀ ਨੂਰ ਵਿਆਪਕ ਹੈ ॥੨॥
ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥
jihvaa dandee ih ghat chhaabaa tola-o naam ajaachee.
Deeming my tongue as a beam of a scale and my heart as one pan of the scale, I weigh the immeasurable Name of God,
(ਜਿਉਂ ਜਿਉਂ) ਮੈਂ ਆਪਣੀ ਜੀਭ ਨੂੰ ਤੱਕੜੀ ਦੀ ਡੰਡੀ ਬਣਾਂਦਾ ਹਾਂ, ਆਪਣੇ ਇਸ ਹਿਰਦੇ ਨੂੰ ਤੱਕੜੀ ਦਾ ਇਕ ਛਾਬਾ ਬਣਾਂਦਾ ਹਾਂ, (ਇਸ ਛਾਬੇ ਵਿਚ) ਅਤੁੱਲ ਪ੍ਰਭੂ ਦਾ ਨਾਮ ਤੋਲਦਾ ਹਾਂ,
ਏਕੋ ਹਾਟੁ ਸਾਹੁ ਸਭਨਾ ਸਿਰਿ ਵਣਜਾਰੇ ਇਕ ਭਾਤੀ ॥੩॥
ayko haat saahu sabhnaa sir vanjaaray ik bhaatee. ||3||
and then I realize that this world is like a shop where God is the supreme merchant and all mortals are dealers dealing in the same one commodity (Naam). ||3||
ਇਹ ਜਗਤ ਮੈਨੂੰ) ਇਕ ਹੱਟ ਦਿੱਸਦਾ ਹੈ ਜਿਥੇ ਸਾਰੇ ਹੀ ਜੀਵ ਇਕੋ ਕਿਸਮ ਦੇ (ਭਾਵ, ਪ੍ਰਭੂ-ਨਾਮ ਦੇ) ਵਣਜਾਰੇ ਦਿੱਸਦੇ ਹਨ ਤੇ ਸਭਨਾਂ ਦੇ ਸਿਰ ਉਤੇ ਸ਼ਾਹ ਪਰਮਾਤਮਾ ਆਪ ਹੈ ॥੩॥
ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ ॥
dovai siray satguroo nibayrhay so boojhai jis ayk liv laagee jee-ahu rahai nibhraatee.
The true Guru ends the cycle of birth and death of the one who remains attuned to God, becomes free of all doubts and understands the righteous way of life.
ਜਿਸ ਮਨੁੱਖ ਦੀ ਸੁਰਤ ਇਕ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ ਜੋ ਅੰਤਰ ਆਤਮੇ ਭਟਕਣਾ-ਰਹਿਤ ਹੋ ਜਾਂਦਾ ਹੈ ਉਸ ਨੂੰ ਸਹੀ ਜੀਵਨ-ਜੁਗਤਿ ਦੀ ਸਮਝ ਆ ਜਾਂਦੀ ਹੈ, ਸਤਿਗੁਰੂ ਉਸ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ।
ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ ॥੪॥
sabad vasaa-ay bharam chukaa-ay sadaa sayvak din raatee. ||4||
Therefore he enshrines the Guru’s word in his heart, eradicates his doubt and always remains devoted to God. ||4||
ਇਸ ਲਈ ਉਹ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦਾ ਹੈ, ਆਪਣੇ ਮਨ ਦੀ) ਭਟਕਣਾ ਮੁਕਾਂਦਾ ਹੈ ਤੇ ਦਿਨ ਰਾਤ ਸਦਾ ਦਾ ਸੇਵਕ ਬਣਿਆ ਰਹਿੰਦਾ ਹੈ ॥੪॥
ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥
oopar gagan gagan par gorakh taa kaa agam guroo pun vaasee.
The highest state of mind is the supreme spiritual status, where God dwells; this status is inaccessible, but one can reach there through the Guru.
ਸਭ ਤੋਂ ਉਪਰ ਗਗਨ (ਉੱਚੀ ਆਤਮਕ ਅਵਸਥਾ ) ਹੈ ਉਥੇ ਪ੍ਰਭੂ ਦਾ ਵਾਸਾ ਹੈ ਪ੍ਰਭੂ ਦੇ ਮਿਲਾਪ ਦਾ ਉਹ ਟਿਕਾਣਾ ਅਪਹੁੰਚ ਹੈ, ਫਿਰ ਭੀ ਗੁਰੂ ਦੀ ਰਾਹੀਂ ਉਸ ਟਿਕਾਣੇ ਦਾ ਵਸਨੀਕ ਬਣ ਜਾਈਦਾ ਹੈ।
ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ ॥੫॥੧੧॥
gur bachnee baahar ghar ayko naanak bha-i-aa udaasee. ||5||11||
By following the Guru’s teachings, Nanak beholds same one God within him and in the entire creation and has become detached from the worldly love. ||5||11||
ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਨਾਨਕ ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪ੍ਰਭੂ ਨੂੰ ਹੀ ਵੇਖਦਾ ਹੈ ਅਤੇ ਜਗਤ ਦੇ ਮੋਹ ਤੋਂ ਉਪਰਾਮ ਹੋ ਗਿਆ ਹੈ॥੫॥੧੧॥