PAGE 1238

ਸਲੋਕ ਮਹਲਾ ੨ ॥
salok mehlaa 2.
Shalok, Second Guru:

ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥
aap upaa-ay naankaa aapay rakhai vayk.
O’ Nanak, God creates all beings and He Himself keeps them distinct from one another;
ਹੇ ਨਾਨਕ! ਪ੍ਰਭੂ ਆਪ (ਜੀਵਾਂ ਨੂੰ) ਪੈਦਾ ਕਰਦਾ ਹੈ ਤੇ ਆਪ ਹੀ (ਇਹਨਾਂ ਨੂੰ) ਵਖੋ ਵਖ (ਸੁਭਾਉ ਵਾਲੇ) ਰੱਖਦਾ ਹੈ;

ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥
mandaa kis no aakhee-ai jaaN sabhnaa saahib ayk.
then why call anyone bad when the Master of all is the same One God?
ਜਦ ਸਾਰਿਆਂ ਦਾ ਸੁਆਮੀ ਕੇਵਲ ਉਹੀ ਇਕ ਹੈ, ਫਿਰ ਅਸੀਂ ਕਿਸੇ ਨੂੰ ਮਾੜਾ ਕਿਓਂ ਕਹੀਏ?

ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥
sabhnaa saahib ayk hai vaykhai DhanDhai laa-ay.
God Himself is the Master of all beings and He watches over them and assigns them their tasks.
ਪ੍ਰਭੂ ਆਪ ਹੀ ਸਭ ਜੀਵਾਂ ਦਾ ਖਸਮ ਹੈ, (ਆਪ ਹੀ ਜੀਵਾਂ ਨੂੰ) ਵੇਖਦਾ ਹੈ ਤੇ ਧੰਧੇ ਵਿਚ ਜੋੜਦਾ ਹੈ;

ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥
kisai thorhaa kisai aglaa khaalee ko-ee naahi.
(According to their deeds) God blesses some with less and others with more of His bounties, but no one is without it.
ਕਈਆਂ ਨੂੰ ਸੁਆਮੀ ਬਹੁਤਾ ਬਖਸ਼ਦਾ ਹੈ ਤੇ ਕਈਆਂ ਨੂੰ ਘਟ, ਪ੍ਰੰਤੂ ਧੰਧੇ ਤੋਂ ਖਾਲੀ ਕੋਈ ਨਹੀਂ।

ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥
aavahi nangay jaahi nangay vichay karahi vithaar.
The human beings come into this world empty handed and depart empty handed, but still they keep amassing a vast amount of worldly possessions.
(ਜੀਵ ਜਗਤ ਵਿਚ) ਖ਼ਾਲੀ-ਹੱਥ ਆਉਂਦੇ ਹਨ ਤੇ ਖ਼ਾਲੀ-ਹੱਥ (ਇਥੋਂ) ਤੁਰ ਜਾਂਦੇ ਹਨ, ਇਹ ਵੇਖ ਕੇ ਭੀ (ਮਾਇਆ ਦੇ) ਖਿਲਾਰ ਖਿਲਾਰੀ ਜਾਂਦੇ ਹਨ।

ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥੧॥
naanak hukam na jaanee-ai agai kaa-ee kaar. ||1||
O’ Nanak, no one can know of His Will about the task one may be assigned in the world hereafter. ||1||
ਹੇ ਨਾਨਕ! (ਇਥੋਂ ਜਾ ਕੇ) ਪਰਲੋਕ ਵਿਚ ਕਿਹੜੀ ਕਾਰ (ਕਰਨ ਨੂੰ) ਮਿਲੇਗੀ-(ਇਸ ਸੰਬੰਧੀ ਪ੍ਰਭੂ ਦਾ) ਹੁਕਮ ਨਹੀਂ ਜਾਣਿਆ ਜਾ ਸਕਦਾ ॥੧॥

ਮਹਲਾ ੧ ॥
mehlaa 1.
First Guru:

ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥
jinas thaap jee-aaN ka-o bhayjai jinas thaap lai jaavai.
After creating beings of different kinds, God sends them (into this world) and then He takes back those different kinds of beings.
ਭਾਂਤ ਭਾਂਤ ਦੇ ਸਰੀਰ ਬਣਾ ਬਣਾ ਕੇ ਪ੍ਰਭੂ ਆਪ ਹੀ ਜੀਵਾਂ ਨੂੰ (ਜਗਤ ਵਿਚ) ਘੱਲਦਾ ਹੈ ਤੇ ਫਿਰ ਇਸ ਤਰ੍ਹਾਂ ਦੇ ਨਾਨ੍ਹਾ ਪਰਕਾਰ ਦੇ ਰਚੇ ਹੋਏ ਜੀਵਾਂ ਨੂੰ ਉਹ ਲੈ ਜਾਂਦਾ ਹੈ।

ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥
aapay thaap uthaapai aapay aytay vays karaavai.
He Himself creates and fashions them in different forms and Himself does away with them.
ਪ੍ਰਭੂ ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ ਕਰਦਾ ਹੈ, ਇਹ ਕਈ ਕਿਸਮਾਂ ਦੇ (ਜੀਵਾਂ ਦੇ) ਰੂਪ ਆਪ ਹੀ ਬਣਾਂਦਾ ਹੈ।dr

ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ ॥
jaytay jee-a fireh a-uDhootee aapay bhikhi-aa paavai.
All the beings who are roaming the world, are beggars (at God’s door), and He Himself gives them alms.
ਇਹ ਸਾਰੇ ਹੀ ਜੀਵ (ਜੋ ਜਗਤ ਵਿਚ) ਤੁਰਦੇ ਫਿਰਦੇ ਹਨ (ਇਹ ਸਾਰੇ ਪ੍ਰਭੂ ਦੇ ਦਰ ਦੇ) ਮੰਗਤੇ ਹਨ, ਪ੍ਰਭੂ ਆਪ ਹੀ ਇਹਨਾਂ ਨੂੰ ਖ਼ੈਰ ਪਾਂਦਾ ਹੈ।

ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ ॥
laykhai bolan laykhai chalan kaa-it keecheh daavay.
Since everybody lives to talk and walk according to a pre-allotted limited time, then why make such tall claims?
ਹਰੇਕ ਜੀਵ ਦਾ ਬੋਲਣਾ ਚੱਲਣਾ ਗਿਣੇ-ਮਿਥੇ ਸਮੇ ਲਈ ਹੈ, ਕਾਹਦੇ ਲਈ ਇਹ ਮੱਲਾਂ ਮੱਲੀਆਂ ਜਾ ਰਹੀਆਂ ਹਨ?

ਮੂਲੁ ਮਤਿ ਪਰਵਾਣਾ ਏਹੋ ਨਾਨਕੁ ਆਖਿ ਸੁਣਾਏ ॥
mool mat parvaanaa ayho naanak aakh sunaa-ay.
Nanak proclaims this to be the thing of logic which is agreed upon;
ਨਾਨਕ ਆਖ ਕੇ ਸੁਣਾਂਦਾ ਹੈ ਕਿ ਅਕਲ ਦੀ ਮੰਨੀ-ਪ੍ਰਮੰਨੀ ਸਿਰੇ ਦੀ ਗੱਲ ਇਹੀ ਹੈ;

ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ ॥੨॥
karnee upar ho-ay tapaavas jay ko kahai kahaa-ay. ||2||
that even if someone says or gets others to say something different, judgement is to be based upon one’s deeds. ||2||
ਭਾਵੇਂ ਹੋਰ ਜੋ ਕੁਝ ਭੀ ਕੋਈ ਆਖੇ ਜਾਂ ਦੂਜਿਆਂ ਕੋਲੋਂ ਅਖਵਾਈ ਜਾਏ (ਅਸਲ ਗੱਲ ਇਹ ਹੈ ਕਿ) ਹਰੇਕ ਦੇ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ ॥੨॥

ਪਉੜੀ ॥
pa-orhee.
Pauree:

ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ ॥
gurmukh chalat rachaa-i-on gun pargatee aa-i-aa.
This is a wonder of God that He has revealed virtues in some people through the Guru.
ਉਸ (ਪ੍ਰਭੂ) ਨੇ ਗੁਰੂ ਦੁਆਰਾ ਇਹ ਕੌਤਕ ਰਚਾਇਆ ਹੈ ਕਿ ਕੁਝ ਜੀਵਾਂ ਵਿਚ ਗੁਣ ਪਰਗਟ ਕੀਤੇ ਹਨ,

ਗੁਰਬਾਣੀ ਸਦ ਉਚਰੈ ਹਰਿ ਮੰਨਿ ਵਸਾਇਆ ॥
gurbaanee sad uchrai har man vasaa-i-aa.
Such a follower of the Guru lovingly recites the Guru’s word all the time and enshrines God in his heart.
(ਉਹ ਗੁਰਮੁਖਿ) ਸਦਾ ਸਤਿਗੁਰੂ ਦੀ ਬਾਣੀ ਉਚਾਰਦਾ ਹੈ ਤੇ ਪ੍ਰਭੂ ਨੂੰ ਮਨ ਵਿਚ ਵਸਾਈ ਰੱਖਦਾ ਹੈ,

ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥
sakat ga-ee bharam kati-aa siv jot jagaa-i-aa.
The power for Maya vanishes, doubt is eradicated, and his mind is enlightened with Divine light.
(ਉਸ ਦੇ ਅੰਦਰੋਂ) ਮਾਇਆ ਦੀ ਸ਼ਕਤੀ ਦੂਰ ਹੋ ਜਾਂਦੀ ਹੈ ਤੇ ਭਟਕਣਾ ਮੁੱਕ ਜਾਂਦੀ ਹੈ ਉਸ ਦੇ ਅੰਦਰ ਰੱਬੀ ਜੋਤਿ ਜਗ ਪੈਂਦੀ ਹੈ,

ਜਿਨ ਕੈ ਪੋਤੈ ਪੁੰਨੁ ਹੈ ਗੁਰੁ ਪੁਰਖੁ ਮਿਲਾਇਆ ॥
jin kai potai punn hai gur purakh milaa-i-aa.
Those who have treasures of virtues are united with the Guru;
ਜਿਨ੍ਹਾਂ ਦੇ ਖਜਾਨੇ ਵਿੱਚ ਨੇਕੀ ਹੈ (ਉਹਨਾਂ ਨੂੰ ਪ੍ਰਭੂ) ਸਤਿਗੁਰੂ ਪੁਰਖ ਮਿਲਾ ਦੇਂਦਾ ਹੈ;

ਨਾਨਕ ਸਹਜੇ ਮਿਲਿ ਰਹੇ ਹਰਿ ਨਾਮਿ ਸਮਾਇਆ ॥੨॥
naanak sehjay mil rahay har naam samaa-i-aa. ||2||
O’ Nanak, they remain united with God and remain intuitively absorbed in His Name. ||2||
ਤੇ, ਹੇ ਨਾਨਕ! ਉਹ ਆਤਮਕ ਅਡੋਲਤਾ ਵਿਚ ਟਿੱਕ ਕੇ (ਪ੍ਰਭੂ ਵਿਚ) ਮਿਲੇ ਰਹਿੰਦੇ ਹਨ, ਪ੍ਰਭੂ ਦੇ ਨਾਮ ਵਿਚ ਟਿਕੇ ਰਹਿੰਦੇ ਹਨ ॥੨॥

ਸਲੋਕ ਮਹਲਾ ੨ ॥
salok mehlaa 2.
Shalok, Second Guru:

ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥
saah chalay vanjaari-aa likhi-aa dayvai naal.
When like the traders (the mortals) start on their journey to the world, God the banker sends them with the capital of breaths written in their destiny.
ਸ਼ਾਹ-ਪ੍ਰਭੂ ਦੇ (ਘੱਲੇ ਹੋਏ ਜੋ ਜੋ ਜੀਵ-) ਵਪਾਰੀ (ਸ਼ਾਹ ਪਾਸੋਂ) ਜਗਤ ਵਿਚ ਆਉਣ ਵਾਸਤੇ ਤੁਰ ਪੈਂਦੇ ਹਨ ਉਹਨਾਂ ਨੂੰ ਪ੍ਰਭੂ ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਮੱਥੇ ਤੇ) ਲਿਖਿਆ ਹੋਇਆ ਲੇਖ (ਸੁਆਸਾਂ ਦਾ ਸਰਮਾਇਆ) ਨਾਲ ਦੇ ਕੇ ਤੋਰਦਾ ਹੈ।

ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੁ ਸਮ੍ਹ੍ਹਾਲਿ ॥
likhay upar hukam ho-ay la-ee-ai vasat samHaal.
God’s command prevails according to that writ and we safeguard the wealth of Naam.
ਉਸ ਲਿਖੇ ਲੇਖ ਅਨੁਸਾਰ ਪ੍ਰਭੂ ਦਾ ਹੁਕਮ ਵਰਤਦਾ ਹੈ ਤੇ ਅਸੀ ਨਾਮ-ਰੂਪ ਵਸਤ ਨੂੰ ਸੰਭਾਲ ਲੈਂਦੇ ਹਾਂ।

ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥
vasat la-ee vanjaara-ee vakhar baDhaa paa-ay.
Those who trade in the commodity of Naam, have secured even more wealth of Naam to their credit
ਜੋ ਮਨੁੱਖ ਨਾਮ ਦਾ ਵਣਜ ਕਰਦੇ ਹਨ ਉਹਨਾਂ ਨਾਮ-ਪਦਾਰਥ ਹਾਸਲ ਕਰ ਲਿਆ ਤੇ ਪ੍ਰਾਪਤ ਕਰ ਕੇ ਪੱਲੇ ਬੰਨ੍ਹ ਲਿਆ ਹੈ।

ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥
kay-ee laahaa lai chalay ik chalay mool gavaa-ay.
Some depart from here after earning the profit of Naam while others go losing even their principal.
ਕਈ (ਜੀਵ-ਵਪਾਰੀ ਇਥੋਂ) ਨਫ਼ਾ ਖੱਟ ਕੇ ਜਾਂਦੇ ਹਨ, ਪਰ ਕਈ ਅਸਲ ਰਾਸਿ-ਪੂੰਜੀ ਭੀ ਗਵਾ ਜਾਂਦੇ ਹਨ।

ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ॥
thorhaa kinai na mangi-o kis kahee-ai saabaas.
Since, no one asked for less commodity of breaths, then who should be acclaimed?
(ਦੋਹਾਂ ਧਿਰਾਂ ਵਿਚੋਂ) ਘੱਟ ਚੀਜ਼ ਕਿਸੇ ਨੇ ਨਹੀਂ ਮੰਗੀ, ਫਿਰ, ਇਹਨਾਂ ਵਿਚੋਂ ਸ਼ਾਬਾਸ਼ੇ ਕਿਸ ਨੇ ਖੱਟੀ?

ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ॥੧॥
nadar tinaa ka-o naankaa je saabat laa-ay raas. ||1||
O’ Nanak, God’s grace is on those who have used all their capital of breaths on the loving meditation of Naam. ||1||
ਹੇ ਨਾਨਕ! ਮਿਹਰ ਦੀ ਨਜ਼ਰ, ਉਹਨਾਂ ਤੇ ਹੋਈ ਜਿਨ੍ਹਾਂ ਨੇ (ਸੁਆਸਾਂ ਦੀ) ਸਾਰੀ ਰਾਸਿ-ਪੂੰਜੀ (ਨਾਮ ਦਾ ਵਪਾਰ ਕਰਨ ਵਿਚ) ਲਾ ਦਿੱਤੀ ॥੧॥

ਮਹਲਾ ੧ ॥
mehlaa 1.
First Guru:

ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥
jurh jurh vichhurhay vichhurh jurhay.
After being united, the souls and bodies separate (at the time of death) and after separating get united again (in the next birth),
ਆਤਮਾ ਤੇ ਸਰੀਰ ਇਕੱਠੇ ਹੋ ਕੇ ਵਿੱਛੁੜ ਜਾਂਦੇ ਹਨ, ਵਿੱਛੁੜ ਕੇ ਫਿਰ ਮਿਲਦੇ ਹਨ,

ਜੀਵਿ ਜੀਵਿ ਮੁਏ ਮੁਏ ਜੀਵੇ ॥
jeev jeev mu-ay mu-ay jeevay.
because the beings are born to live and then die; and after death they come to life again.
(ਭਾਵ) ਜੀਵ ਜੰਮਦੇ ਹਨ ਮਰਦੇ ਹਨ, ਮਰਦੇ ਹਨ ਫਿਰ ਜੰਮਦੇ ਹਨ।

ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥
kayti-aa kay baap kayti-aa kay baytay kaytay gur chaylay hoo-ay.
(In this process,) they become fathers of many, sons of many, and become gurus and disciples of many.
(ਜੀਵ ਇਸ ਗੇੜ ਵਿਚ) ਕਈਆਂ ਦੇ ਪਿਉ ਤੇ ਕਈਆਂ ਦੇ ਪੁੱਤਰ ਬਣਦੇ ਹਨ, ਕਈ (ਵਾਰੀ) ਗੁਰੂ ਤੇ ਚੇਲੇ ਬਣਦੇ ਹਨ।

ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ ॥
aagai paachhai ganat na aavai ki-aa jaatee ki-aa hun hoo-ay.
It cannot be counted how many times we have been born, and how many times more we would be born, nor do we know what we were before and what we would be next.
ਇਹ ਅਗੇ ਪਿਛੇ ਜਨਮਾਂ ਦਾ ਲੇਖਾ ਗਿਣਿਆ ਨਹੀਂ ਜਾ ਸਕਦਾ ਕਿ ਜੋ ਕੁਝ ਅਸੀਂ ਹੁਣ ਐਸ ਵੇਲੇ ਹਾਂ ਇਸ ਤੋਂ ਪਹਿਲਾਂ ਅਸਾਡਾ ਕੀਹ ਜਨਮ ਸੀ ਤੇ ਅਗਾਂਹ ਕੀਹ ਹੋਵੇਗਾ।

ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥
sabh karnaa kirat kar likee-ai kar kar kartaa karay karay.
But all this account being written, is in accordance with one’s deeds, and the Creator keeps putting this account into practice as His play.
ਪਰ ਇਹ ਸਾਰਾ ਜਗਤ (-ਰਚਨਾ-ਰੂਪ ਲੇਖਾ ਜੋ ਲਿਖਿਆ ਜਾ ਰਿਹਾ ਹੈ ਇਹ ਜੀਵਾਂ ਦੇ) ਕੀਤੇ ਕਰਮਾਂ ਅਨੁਸਾਰ ਲਿਖਿਆ ਜਾਂਦਾ ਹੈ, ਕਰਤਾਰ ਇਹ ਖੇਡ ਇਸ ਤਰ੍ਹਾਂ ਖੇਡੀ ਜਾ ਰਿਹਾ ਹੈ।

ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ ॥੨॥
manmukh maree-ai gurmukh taree-ai naanak nadree nadar karay. ||2||
The self-willed person dies to be born again, and the Guru’s follower swims across the world-ocean of vices: O’ Nanak, the gracious God bestows His glance of grace on him. ||2||
ਮਨਮੁਖ ਇਸ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ਤੇ ਗੁਰਮੁਖਿ ਇਸ ਵਿਚੋਂ ਪਾਰ ਲੰਘ ਜਾਂਦਾ ਹੈ ਕਿਉਂਕਿ, ਹੇ ਨਾਨਕ! ਮਿਹਰ ਦਾ ਮਾਲਕ ਪ੍ਰਭੂ ਉਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ ॥੨॥

ਪਉੜੀ ॥
pa-orhee.
Pauree:

ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥
manmukh doojaa bharam hai doojai lobhaa-i-aa.
The self-willed persons wander in duality, because they are lured by the love of Maya,
ਮਨ ਦੇ ਮੁਰੀਦ ਮਨੁੱਖਾਂ ਨੂੰ ਹੋਰ ਪਾਸੇ ਦੀ ਲਟਕ ਲੱਗ ਜਾਂਦੀ ਹੈ, ਉਹਨਾਂ ਨੂੰ ਹੋਰ ਪਾਸੇ ਨੇ ਭਰਮਾ ਲਿਆ ਹੁੰਦਾ ਹੈ|

ਕੂੜੁ ਕਪਟੁ ਕਮਾਵਦੇ ਕੂੜੋ ਆਲਾਇਆ ॥
koorh kapat kamaavday koorho aalaa-i-aa.
They practice falsehood and deceit and they utter falsehood.
ਉਹ ਝੂਠ ਤੇ ਠੱਗੀ ਕਮਾਂਦੇ ਹਨ ਤੇ ਝੂਠ ਹੀ (ਮੂੰਹੋਂ) ਬੋਲਦੇ ਹਨ|

ਪੁਤ੍ਰ ਕਲਤ੍ਰੁ ਮੋਹੁ ਹੇਤੁ ਹੈ ਸਭੁ ਦੁਖੁ ਸਬਾਇਆ ॥
putar kalatar moh hayt hai sabh dukh sabaa-i-aa.
Attachment and infatuation for one’s children or spouse is all a source of misery.
ਪੁਤ੍ਰਾਂ ਤੇ ਇਸਤ੍ਰੀ ਦਾ ਮੋਹ-ਪਿਆਰ ਨਿਰੋਲ ਦੁੱਖ ਦਾ (ਮੂਲ) ਹੈ;

ਜਮ ਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ ॥
jam dar baDhay maaree-ah bharmeh bharmaa-i-aa.
The self-willed ones wander in doubt as if they are being punished, chained at the door of the demon of death.
(ਰੱਬ ਵਲੋਂ) ਭਰਮ ਵਿਚ ਪਾਏ ਹੋਏ (ਮਨਮੁਖ) ਠੇਡੇ ਖਾਂਦੇ ਹਨ, (ਮਾਨੋ) ਜਮ ਦੇ ਬੂਹੇ ਤੇ ਬੱਧੇ ਹੋਏ ਕੁੱਟ ਖਾ ਰਹੇ ਹਨ।

ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ ॥੩॥
manmukh janam gavaa-i-aa naanak har bhaa-i-aa. ||3||
O’ Nanak, the self-willed ones waste their human life, this is what God wills. ||3||
ਹੇ ਨਾਨਕ! ਮਨ ਦੇ ਮੁਰੀਦ ਮਨੁੱਖ (ਆਪਣੀ) ਜ਼ਿੰਦਗੀ ਅਜਾਈਂ ਗਵਾ ਲੈਂਦੇ ਹਨ, ਪ੍ਰਭੂ ਨੂੰ ਏਵੇਂ ਹੀ ਭਾਉਂਦਾ ਹੈ ॥੩॥

ਸਲੋਕ ਮਹਲਾ ੨ ॥
salok mehlaa 2.
Shalok, Second Guru:

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
jin vadi-aa-ee tayray naam kee tay ratay man maahi.
O’ God, those who are blessed with the glory of Your Name, their minds stay imbued with the love of Naam.
(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੂੰ ਤੇਰੇ ਨਾਮ ਦੀ ਸੋਭਾ (ਕਰਨ ਦੀ ਸੁਭਾਗਤਾ) ਮਿਲੀ ਹੈ ਉਹ ਮਨੁੱਖ ਆਪਣੇ ਮਨ ਵਿਚ (ਤੇਰੇ ਨਾਮ ਦੇ ਰੰਗ ਨਾਲ) ਰੰਗੇ ਰਹਿੰਦੇ ਹਨ।

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
naanak amrit ayk hai doojaa amrit naahi.
O’ Nanak, there is only one ambrosial nectar of Naam for them and they do not consider anything else as ambrosial nectar .
ਹੇ ਨਾਨਕ! (ਉਹਨਾਂ ਲਈ) ਇਕ ਨਾਮ ਹੀ ਅੰਮ੍ਰਿਤ ਹੈ ਹੋਰ ਕਿਸੇ ਚੀਜ਼ ਨੂੰ ਉਹ ਅੰਮ੍ਰਿਤ ਨਹੀਂ ਮੰਨਦੇ। (ਦੇਵਤਿਆਂ ਦਾ ਸਮੁੰਦਰ ਵਿਚੋਂ ਰਿੜਕ ਕੇ ਕਢਿਆ ਹੋਰ ਕੋਈ ਅੰਮ੍ਰਿਤ ਨਹੀਂ )|

ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
naanak amrit manai maahi paa-ee-ai gur parsaad.
O’ Nanak, this ambrosial nectar of Naam is present within the mind itself but is realized only through the Guru’s grace.
ਹੇ ਨਾਨਕ! (ਇਹ ਨਾਮ) ਅੰਮ੍ਰਿਤ (ਹਰੇਕ ਮਨੁੱਖ ਦੇ) ਮਨ ਵਿਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ|

ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ ਕਉ ਲਿਖਿਆ ਆਦਿ ॥੧॥
tinHee peetaa rang si-o jinH ka-o likhi-aa aad. ||1||
Those who are preordained, they alone have lovingly partaken this nectar. ||1||
ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੋਇਆ ਹੈ; ਉਹਨਾਂ ਨੇ ਹੀ ਸੁਆਦ ਨਾਲ ਪੀਤਾ ਹੈ ॥੧॥

error: Content is protected !!