Page 255

ਅਪਨੀ ਕ੍ਰਿਪਾ ਕਰਹੁ ਭਗਵੰਤਾ ॥
apnee kirpaa karahu bhagvanta.
please bestow such a mercy of Yours, O’ God.
ਆਪਣੀ ਅਜਿਹੀ ਮਿਹਰ ਕਰ, ਹੇ ਵਾਹਿਗੁਰੂ!

ਛਾਡਿ ਸਿਆਨਪ ਬਹੁ ਚਤੁਰਾਈ ॥
chhaad si-aanap baho chaturaa-ee.
O’ my mind, give up your excessive cleverness,
ਹੇ ਮਨ! ਸਾਰੀ ਚਤੁਰਾਈ ਸਿਆਣਪ ਛੱਡ ਕੇ,

ਸੰਤਨ ਕੀ ਮਨ ਟੇਕ ਟਿਕਾਈ ॥
santan kee man tayk tikaa-ee.
and lean on the support of the Saints.
ਸੰਤ ਜਨਾਂ ਦਾ ਆਸਰਾ ਫੜ।

ਛਾਰੁ ਕੀ ਪੁਤਰੀ ਪਰਮ ਗਤਿ ਪਾਈ ॥
chhaar kee putree param gat paa-ee.
Even a helpless person (who is like a puppet of clay) can attain the supreme spiritual status,
ਉਸ ਮਿੱਟੀ ਦੀ ਪੁਤਲੀ, ਭਾਵ ਸਰੀਰ ਨੇ ਉੱਚੀ ਤੋਂ ਉੱਚੀ ਗਤੀ ਪਾ ਲਈ,

ਨਾਨਕ ਜਾ ਕਉ ਸੰਤ ਸਹਾਈ ॥੨੩॥
naanak jaa ka-o sant sahaa-ee. ||23||
with the help and support of the Guru, says Nanak. ||23||.
ਹੇ ਨਾਨਕ! ਜਿਸ ਦੀ ਸੰਤ ਜਨ ਸਹਾਇਤਾ ਕਰਦੇ ਹਨ l ॥੨੩॥

ਸਲੋਕੁ ॥
salok.
Shalok:

ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥
jor julam fooleh ghano kaachee dayh bikaar.
Those who feel proud of practicing oppression and tyranny, their perishable body is wasted in vain.
ਜੇਹੜੇ ਬੰਦੇ ਦੂਜਿਆਂ ਉਤੇ ਧੱਕਾ ਜ਼ੁਲਮ ਕਰ ਕੇ ਬੜਾ ਮਾਣ ਕਰਦੇ ਹਨ, ਉਹਨਾਂ ਦਾ ਨਾਸਵੰਤ ਸਰੀਰ ਵਿਅਰਥ ਚਲਾ ਜਾਂਦਾ ਹੈ।

ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥੧॥
ahaN-buDh banDhan paray naanak naam chhutaar. ||1||
O’ Nanak, they are bound by their egotistical intellect; they can be liberated from these bonds only by meditating on Naam. ||1||
ਉਹ ਹੰਕਾਰ ਕਰਨ ਵਾਲੀ ਮਤਿ ਦੇ ਬੰਧਨਾਂ ਵਿਚ ਜਕੜੇ ਜਾਂਦੇ ਹਨ। ਹੇ ਨਾਨਕ! ਇਹਨਾਂ ਬੰਧਨਾਂ ਤੋਂ ਪ੍ਰਭੂ ਦਾ ਨਾਮ ਹੀ ਛੁਡਾ ਸਕਦਾ ਹੈ ॥੧॥

ਪਉੜੀ ॥
pa-orhee.
Pauree:

ਜਜਾ ਜਾਨੈ ਹਉ ਕਛੁ ਹੂਆ ॥
jajaa jaanai ha-o kachh hoo-aa.
Jajja, (an alphabet): Anyone who thinks that he has achieved greatness,
ਜੋ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਮੈਂ ਵੱਡਾ ਬਣ ਗਿਆ ਹਾਂ,

ਬਾਧਿਓ ਜਿਉ ਨਲਿਨੀ ਭ੍ਰਮਿ ਸੂਆ ॥
baaDhi-o ji-o nalinee bharam soo-aa.
is caught like a parrot in a trap of illusion.
ਉਹ ਇਸ ਹਉਮੈ ਵਿਚ ਇਉਂ ਬੱਝ ਜਾਂਦਾ ਹੈ ਜਿਵੇਂ ਤੋਤਾ (ਚੋਗੇ ਦੇ) ਭੁਲੇਖੇ ਵਿਚ ਨਲਿਨੀ ਨਾਲ ਫੜਿਆ ਜਾਂਦਾ ਹੈ।

ਜਉ ਜਾਨੈ ਹਉ ਭਗਤੁ ਗਿਆਨੀ ॥
ja-o jaanai ha-o bhagat gi-aanee.
When an egotistical believes that he has become a saint and spiritually wise,
ਜਦੋਂ ਮਨੁੱਖ ਆਪਣੇ ਆਪ ਨੂੰ ਸੰਤ ਅਤੇ ਬ੍ਰਹਿਮਬੇਤਾ ਸਮਝਦਾ ਹੈ,

ਆਗੈ ਠਾਕੁਰਿ ਤਿਲੁ ਨਹੀ ਮਾਨੀ ॥
aagai thaakur til nahee maanee.
in the world hereafter, God shall have no regard for this kind of ego.
ਤਾਂ ਅਗਾਂਹ ਪ੍ਰਭੂ ਨੇ ਉਸ ਦੀ ਇਸ ਹਉਮੈ ਦਾ ਮੁੱਲ ਰਤਾ ਭੀ ਨਹੀਂ ਪਾਣਾ ਹੁੰਦਾ।

ਜਉ ਜਾਨੈ ਮੈ ਕਥਨੀ ਕਰਤਾ ॥
ja-o jaanai mai kathnee kartaa.
When this egotistical person considers himself to be a preacher,
ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਮੈਂ ਚੰਗੇ ਧਾਰਮਿਕ ਵਖਿਆਨ ਕਰ ਲੈਂਦਾ ਹਾਂ,

ਬਿਆਪਾਰੀ ਬਸੁਧਾ ਜਿਉ ਫਿਰਤਾ ॥
bi-aapaaree basuDhaa ji-o firtaa.
he merely roams through the world like a peddler without any spiritual gain.
ਉਹ ਇਕ ਫੇਰੀ ਵਾਲੇ ਵਪਾਰੀ ਵਾਂਗ ਧਰਤੀ ਉਤੇ ਤੁਰਿਆ ਫਿਰਦਾ ਹੈ, ਆਪ ਕੋਈ ਆਤਮਕ ਲਾਭ ਨਹੀਂ ਖੱਟਦਾ

ਸਾਧਸੰਗਿ ਜਿਹ ਹਉਮੈ ਮਾਰੀ ॥ ਨਾਨਕ ਤਾ ਕਉ ਮਿਲੇ ਮੁਰਾਰੀ ॥੨੪॥
saaDhsang jih ha-umai maaree.naanak taa ka-o milay muraaree. ||24||
O’ Nanak, he who eradicates his ego in the holy congregation, realizes God. ||24||
ਹੇ ਨਾਨਕ! ਜੋ ਸਾਧ ਸੰਗਤਿ ਵਿਚ ਜਾ ਕੇ ਆਪਣੀ ਹਉਮੈ ਦਾ ਨਾਸ ਕਰਦਾ ਹੈ, ਉਸੇ ਨੂੰ ਪਰਮਾਤਮਾ ਮਿਲਦਾ ਹੈ ॥੨੪॥

ਸਲੋਕੁ ॥
salok.
Shalok:

ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥
jhaalaaghay uth naam jap nis baasur aaraaDh.
O’ my friend wake up early in the morning and meditate on Naam with loving devotion; not only that, remember Him day and night.
(ਹੇ ਭਾਈ!) ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਜਪ (ਇਤਨਾ ਹੀ ਨਹੀਂ) ਦਿਨ ਰਾਤ (ਹਰ ਵੇਲੇ) ਯਾਦ ਕਰ।

ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥੧॥
kaarHaa tujhai na bi-aapa-ee naanak mitai upaaDh. ||1||
O’ Nanak, no anxiety will afflict you and your misfortune shall vanish. ||1||
ਹੇ ਨਾਨਕ! ਕੋਈ ਚਿੰਤਾ-ਫ਼ਿਕਰ ਤੇਰੇ ਉਤੇ ਜ਼ੋਰ ਨਹੀਂ ਪਾ ਸਕੇਗਾ, ਤੇਰੇ ਅੰਦਰੋਂ ਵੈਰ-ਵਿਰੋਧ ਝਗੜੇ ਵਾਲਾ ਸੁਭਾਉ ਹੀ ਮਿਟ ਜਾਇਗਾ ॥੧॥

ਪਉੜੀ ॥
pa-orhee.
Pauree:

ਝਝਾ ਝੂਰਨੁ ਮਿਟੈ ਤੁਮਾਰੋ ॥ ਰਾਮ ਨਾਮ ਸਿਉ ਕਰਿ ਬਿਉਹਾਰੋ ॥
jhajhaa jhooran mitai tumaaro. raam naam si-o kar bi-uhaaro.
Jhajha, (alphabet): Lovingly meditate on God’s Name, all your worries will end.
ਤੂੰ ਪਰਮਾਤਮਾ ਦੇ ਨਾਮ ਨਾਲ ਵਣਜ ਕਰ। ਤੇਰਾ (ਹਰ ਕਿਸਮ ਦਾ) ਚਿੰਤਾ-ਫ਼ਿਕਰ ਮਿਟ ਜਾਇਗਾ,

ਝੂਰਤ ਝੂਰਤ ਸਾਕਤ ਮੂਆ ॥
jhoorat jhoorat saakat moo-aa.
The faithless cynic entangled in anxieties remains spiritually dead,
ਪ੍ਰਭੂ ਨਾਲੋਂ ਵਿੱਛੁੜਿਆ ਬੰਦਾ ਚਿੰਤਾ-ਝੋਰਿਆਂ ਵਿਚ ਹੀ ਆਤਮਕ ਮੌਤੇ ਮਰਿਆ ਰਹਿੰਦਾ ਹੈ,

ਜਾ ਕੈ ਰਿਦੈ ਹੋਤ ਭਾਉ ਬੀਆ ॥
jaa kai ridai hot bhaa-o bee-aa.
because his heart is filled with the love of Maya.
ਕਿਉਂਕਿ ਉਸ ਦੇ ਹਿਰਦੇ ਵਿਚ ਮਾਇਆ ਦਾ ਪਿਆਰ ਬਣਿਆ ਹੁੰਦਾ ਹੈ।

ਝਰਹਿ ਕਸੰਮਲ ਪਾਪ ਤੇਰੇ ਮਨੂਆ ॥
jhareh kasamal paap tayray manoo-aa.
O’ my brother, all vices and the thoughts of sin from your mind would vanish,
ਹੇ ਭਾਈ! ਤੇਰੇ ਮਨ ਵਿਚੋਂ ਸਾਰੇ ਪਾਪ ਵਿਕਾਰ ਝੜ ਜਾਣਗੇ,

ਅੰਮ੍ਰਿਤ ਕਥਾ ਸੰਤਸੰਗਿ ਸੁਨੂਆ ॥
amrit kathaa satsang sunoo-aa.
by listening to the ambrosial praises of God in the holy congregation.
ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਸੁਣ।

ਝਰਹਿ ਕਾਮ ਕ੍ਰੋਧ ਦ੍ਰੁਸਟਾਈ ॥
jhareh kaam kroDh darustaa-ee.
The mind of that person is purged of lust, anger and evil nature,
ਉਸ ਮਨੁੱਖ ਦੇ ਕਾਮ ਕ੍ਰੋਧ ਆਦਿਕ ਸਾਰੇ ਵੈਰੀ ਨਾਸ ਹੋ ਜਾਂਦੇ ਹਨ

ਨਾਨਕ ਜਾ ਕਉ ਕ੍ਰਿਪਾ ਗੁਸਾਈ ॥੨੫॥
naanak jaa ka-o kirpaa gusaa-ee. ||25||
upon whom is the grace of God, says Nanak. ||25||
ਹੇ ਨਾਨਕ! ਜਿਸ ਉਤੇ ਸ੍ਰਿਸ਼ਟੀ ਦਾ ਮਾਲਕ-ਪ੍ਰਭੂ ਮਿਹਰ ਕਰਦਾ ਹੈ ॥੨੫॥

ਸਲੋਕੁ ॥
salok.
Shalok:

ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ ॥
njatan karahu tum anik biDh rahan na paavhu meet.
O’ my friends, you may make countless efforts of different kinds but you cannot stay in this world forever.
ਹੇ ਮਿਤ੍ਰ! (ਬੇ-ਸ਼ਕ) ਅਨੇਕਾਂ ਤਰ੍ਹਾਂ ਦੇ ਜਤਨ ਤੁਸੀ ਕਰ ਵੇਖੋ, (ਇਥੇ ਸਦਾ ਲਈ) ਟਿਕੇ ਨਹੀਂ ਰਹਿ ਸਕਦੇ।

ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥
jeevat rahhu har har bhajahu naanak naam pareet. ||1||
O’ Nanak, you would remain spiritually rejuvenated if you always meditate on God and imbue yourself with His love. ||1||
ਹੇ ਨਾਨਕ! (ਆਖ-) ਜੇ ਪ੍ਰਭੂ ਦੇ ਨਾਮ ਨਾਲ ਪਿਆਰ ਪਾਵੋਗੇ, ਜੇ ਸਦਾ ਹਰੀ-ਨਾਮ ਸਿਮਰੋਗੇ, ਤਾਂ ਆਤਮਕ ਜੀਵਨ ਮਿਲੇਗਾ ॥੧॥

ਪਵੜੀ ॥
pavrhee.
Pauree:

ਞੰਞਾ ਞਾਣਹੁ ਦ੍ਰਿੜੁ ਸਹੀ ਬਿਨਸਿ ਜਾਤ ਏਹ ਹੇਤ ॥
njanjaa njaanaho darirh sahee binas jaat ayh hayt.
Nyanja, (alphabet): Understand this firmly that this worldly love shall perish.
(ਹੇ ਭਾਈ!) ਇਹ ਗੱਲ ਪੱਕੀ ਸਮਝ ਲਵੋ ਕਿ ਦੁਨੀਆ ਵਾਲੇ ਮੋਹ ਨਾਸ ਹੋ ਜਾਣਗੇ;

ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ ॥
gantee gana-o na gan saka-o ooth siDhaaray kayt.
Even if I try, I cannot estimate how many have already departed from this world.
ਕਿਤਨੇ ਕੁ (ਜੀਵ ਜਗਤ ਤੋਂ) ਚਲੇ ਗਏ ਹਨ, ਇਹ ਗਿਣਤੀ ਨਾਹ ਮੈਂ ਕਰਦਾ ਹਾਂ, ਨਾਹ ਕਰ ਸਕਦਾ ਹਾਂ।

ਞੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ ॥
njo paykha-o so binasta-o kaa si-o karee-ai sang.
Whoever I see is perishable; with whom should I associate?
ਜੋ ਕੁਝ ਮੈਂ (ਅੱਖੀਂ) ਵੇਖ ਰਿਹਾ ਹਾਂ, ਉਹ ਨਾਸਵੰਤ ਹੈ, (ਫਿਰ) ਪੀਡੀ ਪ੍ਰੀਤ ਕਿਸ ਦੇ ਨਾਲ ਪਾਈ ਜਾਏ?

ਞਾਣਹੁ ਇਆ ਬਿਧਿ ਸਹੀ ਚਿਤ ਝੂਠਉ ਮਾਇਆ ਰੰਗੁ ॥
njaanaho i-aa biDh sahee chit jhooth-o maa-i-aa rang.
O’ my mind, realize this truth that the love of Maya is false.
ਹੇ ਮੇਰੇ ਚਿੱਤ! ਇਉਂ ਠੀਕ ਜਾਣ ਕਿ ਮਾਇਆ ਨਾਲ ਪਿਆਰ ਝੂਠਾ ਹੈ।

ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਿਤ ਭਿੰਨ ॥
njanat so-ee sant su-ay bharam tay keechit bhinn.
He alone knows this and he alone is a saint, whom God has liberated from doubt.
ਕੇਵਲ ਉਹੀ ਜਾਣਦਾ ਹੈ ਤੇ ਕੇਵਲ ਉਹੀ ਸਾਧੂ ਹੈ, ਜਿਸ ਨੂੰ ਸੁਆਮੀ ਨੇ ਸੰਦੇਹ ਤੋਂ ਸੱਖਣਾ ਕੀਤਾ ਹੈ।

ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ ॥
anDh koop tay tih kadhahu jih hovhu suparsan.
O’ God, on whom You are totally pleased; You save him from the bottomless well of ignorance.
(ਹੇ ਪ੍ਰਭੂ!) ਜਿਸ ਬੰਦੇ ਉਤੇ ਤੂੰ ਤ੍ਰੁੱਠਦਾ ਹੈਂ, ਉਸ ਨੂੰ ਮੋਹ ਦੇ ਅੰਨ੍ਹੇ ਹਨੇਰੇ ਖੂਹ ਵਿਚੋਂ ਤੂੰ ਕੱਢ ਲੈਂਦਾ ਹੈਂ।

ਞਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ ॥
njaa kai haath samrath tay kaaran karnai jog.
God, Who is all-powerful and is the cause of causes.
ਜਿਸ ਦੇ ਹੱਥ ਵਿਚ ਹੀ ਇਹ ਕਰਨ ਦੀ ਸਮੱਰਥਾ ਹੈ, ਤੇ ਜੋ ਸਾਰੇ ਸਬਬ ਬਣਾਣ ਜੋਗਾ ਭੀ ਹੈ

ਨਾਨਕ ਤਿਹ ਉਸਤਤਿ ਕਰਉ ਞਾਹੂ ਕੀਓ ਸੰਜੋਗ ॥੨੬॥
naanak tih ustat kara-o njahoo kee-o sanjog. ||26||
O’ Nanak, praise that One who by His grace brings this opportunity of singing His praises. ||26||
ਹੇ ਨਾਨਕ! ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਜੋ (ਮਿਹਰ ਕਰ ਕੇ ਸਿਫ਼ਤ-ਸਾਲਾਹ ਕਰਨ ਦਾ ਇਹ) ਸਬਬ ਮੇਰੇ ਵਾਸਤੇ ਬਣਾਂਦਾ ਹੈ ॥੨੬॥

ਸਲੋਕੁ ॥
salok.
Shalok:

ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥
tootay banDhan janam maran saaDh sayv sukh paa-ay.
By following the Guru’s teachings, the bonds of Maya, that cast one in the cycle of birth and death, are shattered and one enjoys eternal peace,
ਉਸ ਮੋਹ-ਬੰਧਨ ਟੁੱਟ ਜਾਂਦੇ ਹਨ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੇ ਹਨ, ਉਹ ਗੁਰੂ ਦੀ ਸੇਵਾ ਕਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹੈ,

ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿਦ ਰਾਇ ॥੧॥
naanak manhu na beesrai gun niDh gobid raa-ay. ||1||
by never forsaking the sovereign God, the treasure of virtues, says Nanak. ||1||
ਹੇ ਨਾਨਕ! ਜਿਸ ਦੇ ਮਨ ਤੋਂ ਗੁਣਾਂ-ਦਾ-ਖ਼ਜ਼ਾਨਾ ਗੋਬਿੰਦ ਭੁੱਲਦਾ ਨਹੀਂ ਹੈ ॥੧॥

ਪਉੜੀ ॥
pa-orhee.
Pauree:

ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥
tahal karahu ta-o ayk kee jaa tay baritha na ko-ay.
Meditate only on God; Who never disappoints anyone.
(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦੀ ਸੇਵਾ-ਭਗਤੀ ਕਰੋ ਜਿਸ ਦੇ ਦਰ ਤੋਂ ਕੋਈ (ਜਾਚਕ) ਖ਼ਾਲੀ ਨਹੀਂ ਜਾਂਦਾ।

ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥
man tan mukh hee-ai basai jo chaahhu so ho-ay.
If God dwells in your mind, body, heart and on your tongue, then whatever you desire shall happen.
ਜੇ ਤੁਹਾਡੇ ਮਨ ਵਿਚ ਤਨ ਵਿਚ ਮੂੰਹ ਵਿਚ ਹਿਰਦੇ ਵਿਚ ਪ੍ਰਭੂ ਵੱਸ ਪਏ, ਤਾਂ ਮੂੰਹ-ਮੰਗਿਆ ਪਦਾਰਥ ਮਿਲੇਗਾ।

ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥
tahal mahal taa ka-o milai jaa ka-o saaDh kirpaal.
He alone obtains the opportunity to meditate on God, unto whom the Guru is merciful.
ਪਰ ਇਹ ਸੇਵਾ-ਭਗਤੀ ਦਾ ਮੌਕਾ ਉਸੇ ਨੂੰ ਮਿਲਦਾ ਹੈ, ਜਿਸ ਉਤੇ ਗੁਰੂ ਦਿਆਲ ਹੋਵੇ।

ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥
saaDhoo sangat ta-o basai ja-o aapan hohi da-i-aal.
One resides in the company of saints only when God Himself shows His mercy.
ਗੁਰੂ ਦੀ ਸੰਗਤਿ ਵਿਚ ਮਨੁੱਖ ਤਦੋਂ ਟਿਕਦਾ ਹੈ, ਜੇ ਪ੍ਰਭੂ ਆਪ ਕਿਰਪਾ ਕਰੇ।

ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥
tohay taahay baho bhavan bin naavai sukh naahi.
I have explored and searched all places and concluded that there is no peace without meditating on God’s Name.
ਅਸਾਂ ਸਾਰੇ ਥਾਂ ਭਾਲ ਕੇ ਵੇਖ ਲਏ ਹਨ, ਪ੍ਰਭੂ ਦੇ ਭਜਨ ਤੋਂ ਬਿਨਾ ਆਤਮਕ ਸੁਖ ਕਿਤੇ ਭੀ ਨਹੀਂ।

ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥
taleh jaam kay doot tih jo saaDhoo sang samaahi.
The demon of death retreats from those who live by the Guru’s teachings.
ਜੇਹੜੇ ਬੰਦੇ ਗੁਰੂ ਦੀ ਹਜ਼ੂਰੀ ਵਿਚ ਆਪਾ ਲੀਨ ਕਰ ਲੈਂਦੇ ਹਨ, ਉਹਨਾਂ ਤੋਂ ਤਾਂ ਜਮਦੂਤ ਭੀ ਲਾਂਭੇ ਹੋ ਜਾਂਦੇ ਹਨ

ਬਾਰਿ ਬਾਰਿ ਜਾਉ ਸੰਤ ਸਦਕੇ ॥
baar baar jaa-o sant sadkay.
I am forever devoted to the Guru.
ਮੈਂ ਮੁੜ ਮੁੜ ਗੁਰੂ ਤੋਂ ਕੁਰਬਾਨ ਜਾਂਦਾ ਹਾਂ।

ਨਾਨਕ ਪਾਪ ਬਿਨਾਸੇ ਕਦਿ ਕੇ ॥੨੭॥
naanak paap binaasay kad kay. ||27||
O’ Nanak, through the Guru my sins from so long ago have been erased. ||27||
ਹੇ ਨਾਨਕ!ਗੁਰੂ ਦੇ ਰਾਹੀਂ, ਮੇਰੇ ਕਦੇ ਦੇ ਪੁਰਾਣੇ ਗੁਨਾਹ ਕੱਟੇ ਗਏ ਹਨ ॥੨੭॥

ਸਲੋਕੁ ॥
salok.
Shalok:

ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ ॥
thaak na hotee tinhu dar jih hovhu suparsan.
O’ God, those with whom You are pleased experience no obstacle realizing You.
ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ; ਉਹਨਾਂ ਦੇ ਰਾਹ ਵਿਚ ਤੇਰੇ ਦਰ ਤੇ ਪਹੁੰਚਣ ਲੱਗਿਆਂ ਕੋਈ ਰੋਕ ਨਹੀਂ ਪੈਂਦੀ

ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ॥੧॥
jo jan parabh apunay karay naanak tay Dhan Dhan. ||1||
O’ Nanak, extremely blessed are those whom God accepts as His own. ||1||
ਹੇ ਨਾਨਕ! ਉਹ ਬੰਦੇ ਬੜੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਬਣਾ ਲਿਆ ਹੈ ॥੧॥

Leave a comment

Your email address will not be published. Required fields are marked *

error: Content is protected !!