Page 525

ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧॥
goojree saree naamdayv jee kay paday ghar 1
Raag Goojree, Hymns of Naam Dayv Jee, First beat:

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜੌ ਰਾਜੁ ਦੇਹਿ ਤ ਕਵਨ ਬਡਾਈ ॥
jou raaj deh ta kavan badaa-ee.
O’ God, if You bestow an empire on me, then what glory would be in it for me?
(ਹੇ ਪ੍ਰਭੂ) ਜੇ ਤੂੰ ਮੈਨੂੰ ਰਾਜ (ਭੀ) ਦੇ ਦੇਵੇਂ, ਤਾਂ ਇਸ ਵਿੱਚ ਮੇਰੀ ਕਿ ਵਡਿਆਈ ਹੈ?

ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥
jou bheekh mangaaveh ta ki-aa ghat jaa-ee. ||1||
If You made me beg for living, what would it take away from me? ||1||
ਜੇਕਰ ਤੂੰ ਮੇਰੇ ਕੋਲੋਂ ਖੈਰ ਮੰਗਾਵੇਂ, ਤਾਂ ਇਸ ਵਿੱਚ ਮੇਰਾ ਕੁਝ ਘਟ ਨਹੀਂ ਜਾਣਾ ॥੧॥

ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥
tooN har bhaj man mayray pad nirbaan.
O’ my mind, remember God, you would obtain the desire-free state of mind,
ਹੇ ਮੇਰੇ ਮਨ! ਤੂੰ ਇੱਕ ਪ੍ਰਭੂ ਨੂੰ ਸਿਮਰ; ਤੂੰ ਵਾਸ਼ਨਾ-ਰਹਿਤ ਅਵਸਥਾ ਪਾ ਲਵੇਂਗਾ

ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ ॥
bahur na ho-ay tayraa aavan jaan. ||1|| rahaa-o.
and after that the cycle of birth and death would end fo you. ||1||Pause||
ਇਸ ਤਰ੍ਹਾਂ ਤੇਰਾ ਜਗਤ ਵਿਚ ਜੰਮਣਾ ਮਰਨਾ ਮਿਟ ਜਾਇਗਾ ॥੧॥ ਰਹਾਉ ॥

ਸਭ ਤੈ ਉਪਾਈ ਭਰਮ ਭੁਲਾਈ ॥
sabh tai upaa-ee bharam bhulaa-ee.
O’ God, it is You who has created this entire universe and has strayed it in illusion.
(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ, ਤੇ ਭਰਮਾਂ ਵਿਚ ਕੁਰਾਹੇ ਪਾਈ ਹੋਈ ਹੈ,

ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥੨॥
jis tooN dayveh tiseh bujhaa-ee. ||2||
But only he understands this mystery whom You give the right intellect. ||2||
ਜਿਸ ਜੀਵ ਨੂੰ ਤੂੰ ਆਪ ਮੱਤ ਦੇਂਦਾ ਹੈਂ ਉਸੇ ਨੂੰ ਮੱਤ ਆਉਂਦੀ ਹੈ ॥੨॥

ਸਤਿਗੁਰੁ ਮਿਲੈ ਤ ਸਹਸਾ ਜਾਈ ॥
satgur milai ta sahsaa jaa-ee.
If one meets the true Guru, then one’s anxiety is removed.
ਸਤਿਗੁਰੂ ਮਿਲ ਪਏ ਤਾਂ ਦਿਲ ਦੀ ਘਬਰਾਹਟ ਦੂਰ ਹੋ ਜਾਂਦੀ ਹੈ।

ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥
kis ha-o pooja-o doojaa nadar na aa-ee. ||3||
Who else may I worship? except God, I can see no other. ||3||
ਹੋਰ ਕੀਹਦੀ ਮੈ ਪੂਜਾ ਕਰਾਂ, ਪ੍ਰਭੂ ਤੋਂ ਬਿਨਾ ਕੋਈ ਹੋਰ ਮੈਨੂੰ ਦਿੱਸਦਾ ਹੀ ਨਹੀਂ, ॥੩॥

ਏਕੈ ਪਾਥਰ ਕੀਜੈ ਭਾਉ ॥
aykai paathar keejai bhaa-o.
How it is that one stone is lovingly decorated and worshiped as a god,
ਇਕ ਪੱਥਰ (ਨੂੰ ਦੇਵਤਾ ਬਣਾ ਕੇ ਉਸ) ਨਾਲ ਪਿਆਰ ਕੀਤਾ ਜਾਂਦਾ ਹੈ,

ਦੂਜੈ ਪਾਥਰ ਧਰੀਐ ਪਾਉ ॥
doojai paathar Dharee-ai paa-o.
while another stone is walked upon.
ਤੇ ਦੂਜੇ ਪੱਥਰਾ ਉੱਤੇ ਪੈਰ ਧਰਿਆ ਜਾਂਦਾ ਹੈ।

ਜੇ ਓਹੁ ਦੇਉ ਤ ਓਹੁ ਭੀ ਦੇਵਾ ॥
jay oh day-o ta oh bhee dayvaa.
If one stone is a god, then the other stone must also be a god.
ਜੇ ਉਹ ਪੱਥਰ (ਜਿਸ ਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ ਤਾਂ ਦੂਜਾ ਪੱਥਰ ਭੀ ਦੇਵਤਾ ਹੈ।

ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥
kahi naamday-o ham har kee sayvaa. ||4||1||
Namdev says, I perform the devotional worship of God alone.||4||1||
ਨਾਮਦੇਉ ਆਖਦਾ ਹੈ: ਅਸੀਂ ਤਾਂ ਪਰਮਾਤਮਾ ਦੀ ਹੀ ਬੰਦਗੀ ਕਰਦੇ ਹਾਂ ॥੪॥੧॥

ਗੂਜਰੀ ਘਰੁ ੧ ॥
goojree ghar 1.
Raag Goojree, First beat:

ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥
malai na laachhai paar malo paramlee-o baitho ree aa-ee.
O’ sister, God is immaculate, He is beyond the touch of any kind of dirt; He has permeated in all beings like the fragrance of flowers.
ਹੇ ਭੈਣ! ਉਸ ਸੋਹਣੇ ਰਾਮ ਨੂੰ ਮੈਲ ਦਾ ਦਾਗ਼ ਤੱਕ ਨਹੀਂ ਹੈ, ਉਹ ਮੈਲ ਤੋਂ ਪਰੇ ਹੈ, ਉਹ ਤਾਂ ਫੁਲਾਂ ਦੀ ਸੁਗੰਧੀ ਵਾਂਗ ਸਭ ਜੀਵਾਂ ਵਿਚ ਵਸਿਆ ਹੋਇਆ ਹੈ।

ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥੧॥
aavat kinai na paykhi-o kavnai jaanai ree baa-ee. ||1||
O’ sister, none has seen Him taking birth, no one knows how He looks. ||1||
ਹੇ ਭੈਣ! ਉਸ ਸੋਹਣੇ ਰਾਮ ਨੂੰ ਕਦੇ ਕਿਸੇ ਨੇ ਜੰਮਦਾ ਨਹੀਂ ਵੇਖਿਆ, ਕੋਈ ਨਹੀਂ ਜਾਣਦਾ ਕਿ ਉਹ ਕਿਹੋ ਜਿਹਾ ਹੈ ॥੧॥

ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ ਰਹਾਉ ॥
ka-un kahai kin boojhee-ai rama-ee-aa aakul ree baa-ee. ||1|| rahaa-o.
O’ sister, who can describe Him? Who can understand Him? The all-pervading God has no ancestors. ||1||Pause||
ਹੇ ਭੈਣ! ਰਾਮ ਹਰ ਥਾਂ ਵਿਆਪਕ ਹੈ, ਕਉਣ ਉਸ ਦਾ ਮੁਕੰਮਲ ਸਰੂਪ ਬਿਆਨ ਕਰ ਸਕਦਾ ਹੈ? ਕਿਸ ਨੇ ਉਸ ਨੂੰ ਸਮਝਿਆ ਹੈ? ਉਹ ਵੰਸ-ਰਹਿਤ ਹੈ ॥੧॥ ਰਹਾਉ ॥

ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥
ji-o aakaasai pankhee-alo khoj nirkhi-o na jaa-ee.
Just as the path of a bird’s flight across the sky cannot be seen,
ਜਿਵੇਂ ਆਕਾਸ਼ ਵਿਚ ਉੱਡਣ ਵਾਲੇ ਪੰਛੀ ਦੇ ਰਸਤੇ ਦਾ ਖੁਰਾ-ਖੋਜ ਵੇਖਿਆ ਨਹੀਂ ਜਾ ਸਕਦਾ;

ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥੨॥
ji-o jal maajhai maachhlo maarag paykh-no na jaa-ee. ||2||
and the path of a fish through the water cannot be seen. ||2||
ਜਿਵੇਂ ਮੱਛੀ ਦਾ ਪਾਣੀ ਵਿਚ ਰਾਹ ਵੇਖਿਆ ਨਹੀਂ ਜਾ ਸਕਦਾ ॥੨॥

ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥
ji-o aakaasai gharhoo-alo marig tarisnaa bhari-aa.
Just as mirage appears as water in the open space.
ਜਿਵੇਂ ਖੁਲ੍ਹੇ ਥਾਂ ਮ੍ਰਿਗ ਤ੍ਰਿਸ਼ਨਾ ਦਾ ਜਲ ਦਿੱਸਦਾ ਹੈ

ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥੩॥੨॥
naamay chay su-aamee beethlo jin teenai jari-aa. ||3||2||
similarly is the Master of Namdev, who supports and invisibly pervades all the three worlds, (the earth, the sky, and the netherworld).||3||2||
ਵੈਸਾ ਹੀ ਹੈ, ਨਾਮੇ ਦਾ ਸਾਹਿਬ, ਵਾਹਿਗੁਰੂ, ਜਿਸ ਨੂੰ ਇਹ ਤਿੰਨੇ ਉਦਾਹਰਣਾਂ ਯੋਗ ਬੈਠਦੀਆਂ ਹਨ ॥੩॥੨॥

ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩
goojree saree ravidaas jee kay paday ghar 3
Raag Goojree, hymns of Ravidas Jee, Third beat:

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਦੂਧੁ ਤ ਬਛਰੈ ਥਨਹੁ ਬਿਟਾਰਿਓ ॥
dooDh ta bachhrai thanhu bitaari-o.
The calf has already tasted the milk in the teats.
ਦੁੱਧ ਤਾਂ ਥਣਾਂ ਤੋਂ ਹੀ ਵੱਛੇ ਨੇ ਜੂਠਾ ਕਰ ਦਿੱਤਾ;

ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥
fool bhavar jal meen bigaari-o. ||1||
The bumble bee has ruined the flower and fish has polluted the water. ||1||
ਫੁੱਲ ਭੌਰੇ ਨੇ (ਸੁੰਘ ਕੇ) ਤੇ ਪਾਣੀ ਮੱਛੀ ਨੇ ਖ਼ਰਾਬ ਕਰ ਦਿੱਤਾ ॥੧॥

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥
maa-ee gobind poojaa kahaa lai charaava-o.
O’ my mother, where shall I find anything worth offering for God’s worship?
ਹੇ ਮਾਂ! ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ?

ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥
avar na fool anoop na paava-o. ||1|| rahaa-o.
I cannot find any other flowers worthy of God; does it mean, that I would never realize that God of unparalleled beauty? ||1||Pause||
ਕੀ ਮੈਂ (ਇਸ ਘਾਟ ਕਰ ਕੇ) ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ? ॥੧॥ ਰਹਾਉ ॥

ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥
mailaagar bayrHay hai bhu-i-angaa.
The snakes encircle the sandalwood trees.
ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ (ਤੇ ਉਹਨਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ),

ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥
bikh amrit baseh ik sangaa. ||2||
Poison and nectar exist together (in the the ocean). ||2||
ਜ਼ਹਿਰ ਤੇ ਅੰਮ੍ਰਿਤ (ਭੀ ਸਮੁੰਦਰ ਵਿਚ) ਇਕੱਠੇ ਹੀ ਵੱਸਦੇ ਹਨ ॥੨॥

ਧੂਪ ਦੀਪ ਨਈਬੇਦਹਿ ਬਾਸਾ ॥
Dhoop deep na-eebaydeh baasaa.
With these incense, lamps, offerings of food and fragrant flowers,
ਸੁਗੰਧ-ਸਾਮੱਗਰੀਆਂ, ਦੀਵਿਆਂ, ਭੋਜਨਾਂ ਅਤੇ ਅਤਰ ਫੁਲੇਲਾਂ ਨਾਲ,

ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥
kaisay pooj karahi tayree daasaa. ||3||
O’ my God, how can Your devotee worship You with these impure things. ||3||
ਹੇ ਪ੍ਰਭੂ! ਤਾਂ ਇਹ ਜੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰਨ? ॥੩॥

ਤਨੁ ਮਨੁ ਅਰਪਉ ਪੂਜ ਚਰਾਵਉ ॥
tan man arpa-o pooj charaava-o.
O’ God, I dedicate and offer my body and mind to You.
(ਹੇ ਪ੍ਰਭੂ!) ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ, ਤੇਰੀ ਪੂਜਾ ਵਜੋਂ ਭੇਟ ਕਰਦਾ ਹਾਂ;

ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥
gur parsaad niranjan paava-o. ||4||
and thus by the Guru’s grace, I might realize You, the immaculate God. ||4||
(ਇਸੇ ਭੇਟਾ ਨਾਲ ਹੀ) ਸਤਿਗੁਰ ਦੀ ਮਿਹਰ ਦੀ ਬਰਕਤਿ ਨਾਲ ਤੈਨੂੰ ਮਾਇਆ-ਰਹਿਤ ਨੂੰ ਲੱਭ ਸਕਦਾ ਹਾਂ ॥੪॥

ਪੂਜਾ ਅਰਚਾ ਆਹਿ ਨ ਤੋਰੀ ॥
poojaa archaa aahi na toree.
O’ God, if your worship was possible only with these material things, then I could never have worshiped You.
ਹੇ ਪ੍ਰਭੂ! ਜੇ ਸੁੱਚੇ ਦੁੱਧ, ਫੁੱਲ, ਧੂਪ, ਚੰਦਨ ਤੇ ਨੈਵੇਦ ਆਦਿਕ ਦੀ ਭੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ ਤਾਂ ਮੈਥੋਂ ਤੇਰੀ ਪੂਜਾ ਹੋ ਹੀ ਨਾਹ ਸਕਦੀ,

ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥
kahi ravidaas kavan gat moree. ||5||1||
Ravi Dass says, in that situation what would have been my condition. ||5||1||
ਰਵਿਦਾਸ ਆਖਦਾ ਹੈ, ਤਾਂ ਫਿਰ (ਹੇ ਪ੍ਰਭੂ!) ਮੇਰਾ ਕੀਹ ਹਾਲ ਹੁੰਦਾ? ॥੫॥੧॥

ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧
goojree saree tarilochan jee-o kay paday ghar 1
Raag Goojree, hymns of Trilochan Jee, First beat:

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥
antar mal nirmal nahee keenaa baahar bhaykh udaasee.
What is the use of adorning the garb of a recluse on the outside, when one has not purified one’s filthy mind from within?
ਜੇ ਕਿਸੇ ਨੇ ਅੰਦਰਲਾ ਮਲੀਨ ਮਨ ਸਾਫ਼ ਨਹੀਂ ਕੀਤਾ, ਪਰ ਬਾਹਰ ਸਰੀਰ ਉਤੇ ਸਾਧੂਆਂ ਵਾਲਾ ਬਾਣਾ ਪਾਇਆ ਹੋਇਆ ਹੈ,

ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ ॥੧॥
hirdai kamal ghat barahm na cheenHaa kaahay bha-i-aa sani-aasee. ||1||
If one has not realized God’s presence in the heart, then why did one become a sanyasi (detached person) at all? ||1||
ਜੇ ਉਸ ਨੇ ਆਪਣੇ ਹਿਰਦੇ ਅੰਦਰ ਪਰਮਾਤਮਾ ਨਹੀਂ ਵੇਖਿਆ, ਤਾਂ ਸੰਨਿਆਸ ਧਾਰਨ ਕਰਨ ਦਾ ਕੋਈ ਲਾਭ ਨਹੀਂ ॥੧॥

Leave a comment

Your email address will not be published. Required fields are marked *

error: Content is protected !!