Page 796

ਐਸਾ ਨਾਮੁ ਨਿਰੰਜਨ ਦੇਉ ॥
aisaa naam niranjan day-o.
O’ God, Your Name is immaculate ; just like You, it is not allured by Maya.
ਹੇ ਪ੍ਰਭੂ! ਤੇਰਾ ਨਾਮ ਭੀ ਏਹੋ ਜੇਹਾ ਹੈ ਜਿਹੋ ਜੇਹਾ ਤੂੰ ਆਪ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈਂ।

ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥
ha-o jaachik too alakh abhay-o. ||1|| rahaa-o.
I am Your beggar; You are incomprehensible and imperceptible. ||1||Pause||
ਮੈਂ ਤੇਰਾ ਮੰਗਤਾ ਹਾਂ, ਤੂੰ ਸਮਝ ਤੋਂ ਪਾਰ ਅਤੇ ਅਭੇਦ ਹੈਂ ॥੧॥ ਰਹਾਉ ॥

ਮਾਇਆ ਮੋਹੁ ਧਰਕਟੀ ਨਾਰਿ ॥
maa-i-aa moh Dharkatee naar.
Attachment with Maya is like being in love with a promiscuous woman.
ਮਾਇਆ ਦਾ ਮੋਹ ਇਕ ਵਿਭਚਾਰਨ ਇਸਤ੍ਰੀ ਦੇ ਮੋਹ ਸਮਾਨ ਹੈ l

ਭੂੰਡੀ ਕਾਮਣਿ ਕਾਮਣਿਆਰਿ ॥
bhooNdee kaaman kaamani-aar.
Maya is like an unwise woman who casts spells.
ਮਾਇਆ ਇਕ ਟੂਣੇ ਕਰਨ ਵਾਲੀ ਭੈੜੀ ਇਸਤ੍ਰੀ ਸਮਾਨ ਹੈ।

ਰਾਜੁ ਰੂਪੁ ਝੂਠਾ ਦਿਨ ਚਾਰਿ ॥
raaj roop jhoothaa din chaar.
Kingdom (power) and beauty are false, and last for only a few days.
ਦੁਨੀਆ ਦੀ ਹਕੂਮਤ ਤੇ ਸੁੰਦਰਤਾ ਨਾਸਵੰਤ ਹਨ, ਥੋੜੇ ਹੀ ਦਿਨ ਰਹਿਣ ਵਾਲੇ ਹਨ ।

ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥
naam milai chaanan anDhi-aar. ||2||
One who is blessed with Naam, his darkness of ignorance due to his attachment for Maya is replaced with the light of divine wisdom. ||2||
ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ, ਉਸ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਚਾਨਣ ਮਿਲ ਜਾਂਦਾ ਹੈ ॥੨॥

ਚਖਿ ਛੋਡੀ ਸਹਸਾ ਨਹੀ ਕੋਇ ॥
chakh chhodee sahsaa nahee ko-ay.
Anyone who has tried the relish of Maya, has no doubts regarding its evil effects,
(ਇਹ ਗੱਲ ਚੰਗੀ ਤਰ੍ਹਾਂ) ਪਰਖ ਵੇਖੀ ਹੈ, ਜਿਸ ਵਿਚ ਕੋਈ ਸ਼ੱਕ ਨਹੀਂ,

ਬਾਪੁ ਦਿਸੈ ਵੇਜਾਤਿ ਨ ਹੋਇ ॥
baap disai vayjaat na ho-ay.
and, just as the one whose father is visible and known, cannot be illegitimate; similarly, one who perceives God’s fatherly support does not fall prey to vices.
ਕਿ ਜਿਸ ਦਾ ਪਿਉ ਪ੍ਰਤੱਖ ਦਿੱਸਦਾ ਹੋਵੇ ਉਹ ਭੈੜੇ ਅਸਲੇ ਵਾਲਾ ਨਹੀਂ ਅਖਵਾਂਦਾ (ਜੋ ਮਨੁੱਖ ਆਪਣੇ ਸਿਰ ਉਤੇ ਪਿਤਾ-ਪ੍ਰਭੂ ਨੂੰ ਰਾਖਾ ਮੰਨਦਾ ਹੈ ਉਹ ਵਿਕਾਰਾਂ ਵਲ ਨਹੀਂ ਪਰਤਦਾ)।

ਏਕੇ ਕਉ ਨਾਹੀ ਭਉ ਕੋਇ ॥
aykay ka-o naahee bha-o ko-ay.
One who depends on the support of God, has no fear,
ਇੱਕ ਪ੍ਰਭੂ-ਪਿਤਾ ਵਾਲੇ ਨੂੰ (ਕਿਸੇ ਤੋਂ) ਕੋਈ ਡਰ ਨਹੀਂ ਰਹਿੰਦਾ,

ਕਰਤਾ ਕਰੇ ਕਰਾਵੈ ਸੋਇ ॥੩॥
kartaa karay karaavai so-ay. ||3||
because it is the Creator who does everything, and causes all to act. ||3||
ਪਰਮਾਤਮਾ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ ॥੩॥

ਸਬਦਿ ਮੁਏ ਮਨੁ ਮਨ ਤੇ ਮਾਰਿਆ ॥
sabad mu-ay man man tay maari-aa.
Those who eradicate their self-conceit through the Guru’s words, they control their mind’s worldly desires.
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦੇ ਹਨ, ਉਹ ਆਪਣੇ ਮਨ ਨੂੰ ਮਾਇਕ ਫੁਰਨਿਆਂ ਵਲੋਂ ਰੋਕ ਲੈਂਦੇ ਹਨ,

ਠਾਕਿ ਰਹੇ ਮਨੁ ਸਾਚੈ ਧਾਰਿਆ ॥
thaak rahay man saachai Dhaari-aa.
They keep their mind restrained from thinking about Maya, because the eternal God provides them support.
ਉਹ ਮਾਇਕ ਫੁਰਨਿਆਂ ਵਲੋਂ ਰੁਕੇ ਰਹਿੰਦੇ ਹਨ ਕਿਉਂਕਿ ਸੱਚਾ ਕਰਤਾਰ ਉਹਨਾਂ ਦੇ ਮਨ ਨੂੰ ਆਸਰਾ ਦੇਂਦਾ ਹੈ।

ਅਵਰੁ ਨ ਸੂਝੈ ਗੁਰ ਕਉ ਵਾਰਿਆ ॥
avar na soojhai gur ka-o vaari-aa.
They cannot think of anybody other than the Guru who could save them from worldly allurements and remain dedicated to Him.
ਉਹ ਹੋਰ ਕਿਸੇ ਨੂੰ ਨਹੀਂ ਜਾਣਦੇ ਅਤੇ ਆਪਣੇ ਗੁਰਾਂ ਉਤੋਂ ਘੋਲੀ ਜਾਂਦੇ ਹਨ।

ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥
naanak naam ratay nistaari-aa. ||4||3||
O’ Nanak, those who are imbued with Naam, God ferries them across the dreadful worldly ocean of vices. ||4||3||
ਹੇ ਨਾਨਕ! ਨਾਮ ਵਿਚ ਰੰਗੇ ਹੋਏ ਬੰਦਿਆਂ ਨੂੰ ਪ੍ਰਭੂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੩॥

ਬਿਲਾਵਲੁ ਮਹਲਾ ੧ ॥
bilaaval mehlaa 1.
Raag Bilaaval, first Guru:

ਗੁਰ ਬਚਨੀ ਮਨੁ ਸਹਜ ਧਿਆਨੇ ॥
gur bachnee man sahj Dhi-aanay.
Those people whose mind, through the Guru’s teachings, intutively gets attuned to God’s meditation,
ਗੁਰੂ ਦੇ ਬਚਨਾਂ ਉਤੇ ਤੁਰ ਕੇ ਜਿਨ੍ਹਾਂ ਦਾ ਮਨ ਅਡੋਲਤਾ ਦੀ ਸਮਾਧੀ ਲਾ ਲੈਂਦਾ ਹੈ,

ਹਰਿ ਕੈ ਰੰਗਿ ਰਤਾ ਮਨੁ ਮਾਨੇ ॥
har kai rang rataa man maanay.
imbued with God’s love, they remain content remembering Him.
ਪਰਮਾਤਮਾ ਦੇ ਪ੍ਰੇਮ ਵਿਚ ਰੰਗਿਆ ਹੋਇਆ ਉਹ ਮਨ (ਪਰਮਾਤਮਾ ਦੀ ਯਾਦ ਵਿਚ ਹੀ) ਪਰਚਿਆ ਰਹਿੰਦਾ ਹੈ।

ਮਨਮੁਖ ਭਰਮਿ ਭੁਲੇ ਬਉਰਾਨੇ ॥
manmukh bharam bhulay ba-uraanay.
But the self-willed, insane persons, deluded by doubts, go astray.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਝੱਲੇ ਹੋਏ ਭਟਕਣਾਂ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।

ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ ॥੧॥
har bin ki-o rahee-ai gur sabad pachhaanay. ||1||
Those who realize God through the Guru’s word, cannot spiritually survive without remembering Him. ||1||
ਗੁਰੂ ਦੇ ਸ਼ਬਦ ਦੀ ਰਾਹੀਂ ਜਿਨ੍ਹਾਂ ਦੀ ਸਾਂਝ (ਪ੍ਰਭੂ ਨਾਲ) ਬਣ ਜਾਂਦੀ ਹੈ ਉਹ ਪ੍ਰਭੂ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦੇ ॥੧॥

ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ ॥
bin darsan kaisay jeeva-o mayree maa-ee.
O’ my mother, how can I spiritually stay alive without experiencing the blessed vision of God?
ਹੇ ਮੇਰੀ ਮਾਂ! ਪ੍ਰਭੂ ਦੇ ਦੀਦਾਰ ਬਾਝੋਂ, ਮੈਂ ਕਿਸ ਤਰ੍ਹਾਂ ਜੀਉਂਦਾ ਰਹਿ ਸਕਦਾ ਹਾਂ ?

ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ ਸਤਿਗੁਰਿ ਬੂਝ ਬੁਝਾਈ ॥੧॥ ਰਹਾਉ ॥
har bin jee-araa reh na sakai khin satgur boojh bujhaa-ee. ||1|| rahaa-o.
The true Guru has blessed me with this understanding that the soul cannot survive even for an instant without remembering God. ||1||Pause||
ਸਤਿਗੁਰੂ ਨੇ (ਮੈਨੂੰ) ਸੁਮਤਿ ਸਮਝਾ ਦਿੱਤੀ ਹੈ (ਤਦੋਂ ਤੋਂ) ਮੇਰੀ ਜਿੰਦ ਪ੍ਰਭੂ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦੀ ॥੧॥ ਰਹਾਉ ॥

ਮੇਰਾ ਪ੍ਰਭੁ ਬਿਸਰੈ ਹਉ ਮਰਉ ਦੁਖਾਲੀ ॥
mayraa parabh bisrai ha-o mara-o dukhaalee.
If my God is forsaken, I feel as if I am spiritually dying in pain.
ਜੇ ਮੈਨੂੰ ਮੇਰਾ ਪ੍ਰਭੂ ਵਿੱਸਰ ਜਾਏ ਤਾਂ ਮੈਂ ਦੁੱਖੀ ਹੋ ਕੇ ਮਰਨ ਵਾਲੀ ਹੋ ਜਾਂਦੀ ਹਾਂ।

ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ ॥
saas giraas japa-o apunay har bhaalee.
With each breath and morsel of food, I meditate on my God and seek Him.
ਮੈਂ ਇਕ ਇਕ ਸਾਹ ਤੇ ਗਿਰਾਹੀ ਦੇ ਨਾਲ (ਭੀ) ਆਪਣੇ ਪ੍ਰਭੂ ਨੂੰ ਯਾਦ ਕਰਦੀ ਹਾਂ ਤੇ ਉਸੇ ਨੂੰ ਭਾਲਦੀ ਰਹਿੰਦੀ ਹਾਂ।

ਸਦ ਬੈਰਾਗਨਿ ਹਰਿ ਨਾਮੁ ਨਿਹਾਲੀ ॥
sad bairaagan har naam nihaalee.
Remaining detached from worldly pleasures, I am delighted with God’ Name.
ਦੁਨੀਆ ਦੇ ਰਸਾਂ ਵਲੋਂ ਉਦਾਸ ਹੋ ਕੇ ਮੈਂ ਪ੍ਰਭੂ ਦੇ ਨਾਮ ਨਾਲ ਪਰਸੰਨ ਹੁੰਦੀ ਹਾਂ।

ਅਬ ਜਾਨੇ ਗੁਰਮੁਖਿ ਹਰਿ ਨਾਲੀ ॥੨॥
ab jaanay gurmukh har naalee. ||2||
By the Guru’s grace, I have now understood that God is always with me. ||2||
ਗੁਰੂ ਦੀ ਸ਼ਰਨ ਪੈ ਕੇ ਮੈਨੂੰ ਹੁਣ ਸਮਝ ਆਈ ਹੈ ਕਿ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਹੈ ॥੨॥

ਅਕਥ ਕਥਾ ਕਹੀਐ ਗੁਰ ਭਾਇ ॥
akath kathaa kahee-ai gur bhaa-ay.
If we sing the indescribable praises of God according to the Guru’s teachings,
ਜੇ ਪ੍ਰਭੂ ਦੀ ਸਿਫ਼ਤਿ-ਸਾਲਾਹ ਗੁਰੂ ਦੇ ਅਨੁਸਾਰ ਰਿਹਾਂ ਕਰੀਏ,

ਪ੍ਰਭੁ ਅਗਮ ਅਗੋਚਰੁ ਦੇਇ ਦਿਖਾਇ ॥
parabh agam agochar day-ay dikhaa-ay.
then the Guru helps us experience the blessed vision of God who is unfathomable and incomprehensible.
ਤਾਂ ਗੁਰੂ ਉਸ ਪ੍ਰਭੂ ਦਾ ਦੀਦਾਰ ਕਰਾ ਦੇਂਦਾ ਹੈ ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।

ਬਿਨੁ ਗੁਰ ਕਰਣੀ ਕਿਆ ਕਾਰ ਕਮਾਇ ॥
bin gur karnee ki-aa kaar kamaa-ay.
Any deeds done without the Guru’s teachings are useless for spiritual progress.
ਗੁਰੂ ਦੀ ਦੱਸੀ ਹੋਈ ਜੀਵਨ-ਜੁਗਤਿ ਤੋਂ ਬਿਨਾ (ਆਤਮਕ ਜੀਵਨ ਦੇ ਰਸਤੇ ਦੀ) ਕੋਈ ਹੋਰ ਕਾਰ ਕਰਨੀ ਵਿਅਰਥ ਹੈ।

ਹਉਮੈ ਮੇਟਿ ਚਲੈ ਗੁਰ ਸਬਦਿ ਸਮਾਇ ॥੩॥
ha-umai mayt chalai gur sabad samaa-ay. ||3||
One who attunes to the Guru’s word, eradicating his ego he follows the spiritual path in life.||3||
ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਆਪਣੀ ਹਉਮੈ ਦੂਰ ਕਰ ਕੇ (ਜੀਵਨ-ਰਾਹ ਤੇ) ਤੁਰਦਾ ਹੈ ॥੩॥

ਮਨਮੁਖੁ ਵਿਛੁੜੈ ਖੋਟੀ ਰਾਸਿ ॥
manmukh vichhurhai khotee raas.
The self-willed person gets separated from God and amasses false wealth.
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਪ੍ਰਭੂ ਤੋਂ ਵਿਛੁੜਿਆ ਰਹਿੰਦਾ ਹੈ, ਉਸ ਦੇ ਪੱਲੇ (ਆਤਮਕ ਜੀਵਨ-ਸਫ਼ਰ ਵਾਸਤੇ) ਖੋਟੀ ਪੂੰਜੀ ਹੈ।

ਗੁਰਮੁਖਿ ਨਾਮਿ ਮਿਲੈ ਸਾਬਾਸਿ ॥
gurmukh naam milai saabaas.
One who follows the Guru’s teachings, amasses the wealth of Naam and is applauded in God’s presence.
ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ ਸੋਭਾ ਮਿਲਦੀ ਹੈ।

ਹਰਿ ਕਿਰਪਾ ਧਾਰੀ ਦਾਸਨਿ ਦਾਸ ॥
har kirpaa Dhaaree daasan daas.
One on whom God bestows mercy and blesses him with humble service of His devotees,
ਪ੍ਰਭੂ ਮੇਹਰ ਕਰ ਕੇ ਜਿਸ ਨੂੰ ਆਪਣੇ ਸੇਵਕਾਂ ਦਾ ਦਾਸ ਬਣਾਂਦਾ ਹੈ;

ਜਨ ਨਾਨਕ ਹਰਿ ਨਾਮ ਧਨੁ ਰਾਸਿ ॥੪॥੪॥
jan naanak har naam Dhan raas. ||4||4||
O’ Nanak, that person is blessed with the wealth of God’s Name.||4||4||
ਹੇ ਦਾਸ ਨਾਨਕ! ਉਸ ਨੂੰ ਪ੍ਰਭੂ ਦਾ ਨਾਮ-ਧਨ ਮਿਲਦਾ ਹੈ, ਉਸ ਨੂੰ ਹਰਿ-ਨਾਮ ਦੀ ਪੂੰਜੀ ਮਿਲਦੀ ਹੈ ॥੪॥੪॥

ਬਿਲਾਵਲੁ ਮਹਲਾ ੩ ਘਰੁ ੧
bilaaval mehlaa 3 ghar 1
Raag Bilaaval, third Guru, first beat:

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥
Dharig Dharig khaa-i-aa Dharig Dharig so-i-aa Dharig Dharig kaaparh ang charhaa-i-aa.
Totally accursed is one’s eating, sleeping, wearing of cloth on the body,
ਖਾਣਾ ਫਿਟਕਾਰ-ਜੋਗ ਹੈ, ਸੌਣਾ (ਸੁਖ-ਆਰਾਮ) ਫਿਟਕਾਰ-ਜੋਗ ਹੈ, ਸਰੀਰ ਉਤੇ ਕੱਪੜਾ ਪਹਿਨਣਾ ਫਿਟਕਾਰ-ਜੋਗ ਹੈ,

ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥
Dharig sareer kutamb sahit si-o jit hun khasam na paa-i-aa.
and accursed is the body along with all its sensory organs if one has not realized the Master-God in this life.
ਫਿਟਕਾਰ-ਜੋਗ ਹੈ ਇਹ ਸਰੀਰ ਸਮੇਤ ਸਾਰੇ ਪਰਵਾਰ (ਨੱਕ ਕੰਨ ਅੱਖਾਂ ਆਦਿਕ), ਜੇ ਇਸ ਜਨਮ ਵਿਚ ਮਨੁੱਖ ਨੇ ਖਸਮ-ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ,

ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥
pa-orhee chhurhkee fir haath na aavai ahilaa janam gavaa-i-aa. ||1||
If this ladder-like human life slips out, it doesn’t come into our grip again and the invaluable human life is wasted in vain.||1||
ਇਹ ਪਉੜੀ, ਮਨੁੱਖਾ ਜਨਮ, ਜੇ ਹੱਥੋਂ ਨਿਕਲ ਜਾਏ ਤਾਂ ਮੁੜ ਹੱਥ ਵਿਚ ਨਹੀਂ ਆਉਂਦਾ ਅਤੇ ਮਨੁੱਖ ਕੀਮਤੀ ਜੀਵਨ ਗਵਾ ਲੈਂਦਾ ਹੈ ॥੧॥

ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥
doojaa bhaa-o na day-ee liv laagan jin har kay charan visaaray.
One who has forsaken God’ Name, his love of duality does not let him get attuned to Him.
ਜਿਸ ਨੇ ਪ੍ਰਭੂ ਦੇ ਚਰਨ ਭੁਲਾ ਦਿੱਤੇ ਹਨ, ਦਵੈਤ-ਭਾਵ ਉਸ ਨੂੰ ਪ੍ਰਭੂ ਨਾਲ ਸੁਰਤ ਜੋੜਨ ਨਹੀਂ ਦੇਂਦਾ

ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥
jagjeevan daataa jan sayvak tayray tin kay tai dookh nivaaray. ||1|| rahaa-o.
O’ God, You are the bestower of life to the world; You have eradicated the sorrows of those who became Your devotees. ||1||Pause||
ਹੇ ਪ੍ਰਭੂ! ਤੂੰ ਆਪ ਹੀ ਜਗਤ ਨੂੰ ਜੀਵਨ ਦੇਣ ਵਾਲਾ ਹੈਂ। ਜੇਹੜੇ ਬੰਦੇ ਤੇਰੇ ਸੇਵਕ ਬਣਦੇ ਹਨ, ਉਹਨਾਂ ਦੇ ਤੂੰ ਦੁੱਖ ਦੂਰ ਕਰ ਦਿੱਤੇ ॥੧॥ ਰਹਾਉ ॥

ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥
too da-i-aal da-i-aapat daataa ki-aa ayhi jant vichaaray.
O’ God, You are merciful, the great benefactor and the Master of mercy; there is nothing in the control of these helpless beings.
ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ, ਦਇਆ ਦਾ ਮਾਲਕ ਹੈਂ, ਤੂੰ ਦਾਤਾਂ ਦੇਣ ਵਾਲਾ ਹੈਂ ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ।

ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥
mukat banDh sabh tujh tay ho-ay aisaa aakh vakhaanay.
It is fair to say that it is by Your command that some are liberated from the vices and some remain in the bondage of Maya, worldly riches and power.
ਏਹੋ ਕਹਿਣਾ ਬਣਦਾ ਹੈ, ਕਿ ਤੇਰੇ ਹੀ ਹੁਕਮ ਵਿਚ ਕਈ ਜੀਵ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ, ਕਈ ਜੀਵ ਮੋਹ ਵਿਚ ਬੱਝੇ ਰਹਿੰਦੇ ਹਨ- ।

ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥੨॥
gurmukh hovai so mukat kahee-ai manmukh banDh vichaaray. ||2||
One who follows the Guru’s teachings is said to be liberated from the vices, and the helpless self-willed persons remain in the worldly bondage.||2||
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਕਿਹਾ ਜਾਂਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਵਿਚਾਰੇ ਮੋਹ ਵਿਚ ਬੱਝੇ ਰਹਿੰਦੇ ਹਨ ॥੨॥

ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ॥
so jan mukat jis ayk liv laagee sadaa rahai har naalay.
One who remains attuned to God is liberated from the vices and he always lives in His presence.
ਜਿਸ ਮਨੁੱਖ ਦੀ ਸੁਰਤ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ ਉਹ ਮਨੁੱਖ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹ ਸਦਾ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ।

ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥
tin kee gahan gat kahee na jaa-ee sachai aap savaaray.
The profound and sublime state of mind of such persons cannot be described; the eternal God has Himself embellished them.
ਇਹੋ ਜਿਹੇ ਬੰਦਿਆਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੁੰਦਾ ਹੈ।

Leave a comment

Your email address will not be published. Required fields are marked *

error: Content is protected !!