Page 718

ਟੋਡੀ ਮਹਲਾ ੫ ॥
todee mehlaa 5.
Raag Todee, Fifth Guru:

ਹਰਿ ਹਰਿ ਚਰਨ ਰਿਦੈ ਉਰ ਧਾਰੇ ॥
har har charan ridai ur Dhaaray.
I have enshrined the immaculate Name of God in my heart,
ਵਾਹਿਗੁਰੂ ਦੇ ਚਰਨ, ਮੈਂ ਆਪਣੇ ਦਿਲ ਅੰਦਰ ਟਿਕਾਏ ਹੋਏ ਹਨ l

ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥
simar su-aamee satgur apunaa kaaraj safal hamaaray. ||1|| rahaa-o.
and all my tasks have been successfully accomplished by lovingly remembering God and my true Guru. ||1||Pause||
ਆਪਣੇ ਮਾਲਕ ਪ੍ਰਭੂ, ਸੱਚੇ ਗੁਰਾਂ ਨੂੰ ਯਾਦ ਕਰਨ ਦੁਆਰਾ, ਮੇਰੇ ਕੰਮ ਸਿਰੇ ਚੜ੍ਹ ਗਏ ਹਨ ॥੧॥ ਰਹਾਉ ॥

ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥
punn daan poojaa parmaysur har keerat tat beechaaray.
The essence of all wise deliberations is that singing God’s praises itself is, charitable donations and devotional worship.
ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਪਰਮਾਤਮਾ ਦੀ ਪੂਜਾ ਹੈ, ਤੇ, ਪੁੰਨ-ਦਾਨ ਹੈ।

ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥
gun gaavat atul sukh paa-i-aa thaakur agam apaaray. ||1||
I have received immeasurable spiritual peace by singing the praises of the incomprehensible and infinite Master-God. ||1||
ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਮੈਂ ਅਮਿਣਵਾਂ ਸੁਖ ਪ੍ਰਾਪਤ ਕਰ ਲਿਆ ਹੈ ॥੧॥

ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥
jo jan paarbarahm apnay keenay tin kaa baahur kachh na beechaaray.
The Supreme God does not consider the account of the deeds of those whom He makes His own.
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ (ਸੇਵਕ) ਬਣਾ ਲਿਆ ਉਹਨਾਂ ਦੇ ਕਰਮਾਂ ਦਾ ਲੇਖਾ ਮੁੜ ਨਹੀਂ ਪੁੱਛਦਾ।

ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥
naam ratan sun jap jap jeevaa har naanak kanth majhaaray. ||2||11||30||
O’ Nanak, I feel spiritually rejuvenated upon listening and meditating on the jewel like invaluable Naam; I have enshrined God in my heart. ||2||11||30||
ਹੇ ਨਾਨਕ! (ਆਖ-) ਰਤਨ ਵਰਗੇ ਕੀਮਤੀ ਨਾਮ ਨੂੰ ਨਾਮ ਸੁਣ ਸੁਣ ਕੇ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ, ਪਰਮਾਤਮਾ ਨੂੰ ਮੈਂ ਆਪਣੇ ਹਿਰਦੇ ਵਿਚ ਪ੍ਰੋ ਲਿਆ ਹੈ,॥੨॥੧੧॥੩੦॥

ਟੋਡੀ ਮਹਲਾ ੯
todee mehlaa 9
Raag Todee, Ninth Guru:

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized be the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਹਉ ਕਹਾ ਅਪਨੀ ਅਧਮਾਈ ॥
kaha-o kahaa apnee aDhmaa-ee.
How far may I describe my meanness?
ਮੈਂ ਆਪਣੀ ਨੀਚਤਾ ਕਿਤਨੀ ਕੁ ਬਿਆਨ ਕਰਾਂ?

ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥
urjhi-o kanak kaamnee kay ras nah keerat parabh gaa-ee. ||1|| rahaa-o.
I remain entangled in the love for Maya and sensual pleasures; I have never sung the praises of God. ||1||Pause||
ਮੈਂ ਕਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਨਹੀਂ ਕੀਤੀ, ਮੈਂ ਧਨ-ਪਦਾਰਥ ਅਤੇ ਇਸਤ੍ਰੀ ਦੇ ਰਸਾਂ ਵਿਚ ਹੀ ਫਸਿਆ ਰਹਿੰਦਾ ਹਾਂ ॥੧॥ ਰਹਾਉ ॥

ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥
jag jhoothay ka-o saach jaan kai taa si-o ruch upjaa-ee.
Assuming this illusory world to be true, I have fallen in love with it.
ਇਸ ਨਾਸਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਮੈਂ ਇਸ ਸੰਸਾਰ ਨਾਲ ਹੀ ਪ੍ਰੀਤ ਬਣਾਈ ਹੋਈ ਹੈ।

ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥
deen banDh simri-o nahee kabhoo hot jo sang sahaa-ee. ||1||
I never remembered God, the friend of the meek and who always is with us and becomes our helper. ||1||
ਮੈਂ ਉਸ ਪ੍ਰਭੂ ਦਾ ਨਾਮ ਕਦੇ ਨਹੀਂ ਸਿਮਰਿਆ ਜੋ ਨਿਮਾਣਿਆਂ ਦਾ ਰਿਸ਼ਤੇਦਾਰ ਹੈ, ਅਤੇ ਜੇਹੜਾ ਸਦਾ ਸਾਡੇ ਨਾਲ ਮਦਦਗਾਰ ਹੈ ॥੧॥

ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥
magan rahi-o maa-i-aa mai nis din chhutee na man kee kaa-ee.
I always remained involved in the love for Maya, the worldly riches and power, and the filth of my mind was never removed.
ਹੇ ਭਾਈ! ਮੈਂ ਰਾਤ ਦਿਨ ਮਾਇਆ (ਦੇ ਮੋਹ) ਵਿਚ ਮਸਤ ਰਿਹਾ ਹਾਂ, (ਇਸ ਤਰ੍ਹਾਂ ਮੇਰੇ) ਮਨ ਦੀ ਮੈਲ ਦੂਰ ਨਹੀਂ ਹੋ ਸਕੀ।

ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥
kahi naanak ab naahi anat gat bin har kee sarnaa-ee. ||2||1||31||
Nanak says, now except the refuge of God, there is no other way to receive the supreme spiritual status. ||2||1||31||
ਨਾਨਕ ਆਖਦਾ ਹੈ- ਹੁਣ ਪ੍ਰਭੂ ਦੀ ਸਰਣ ਪੈਣ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ॥੨॥੧॥੩੧॥

ਟੋਡੀ ਬਾਣੀ ਭਗਤਾਂ ਕੀ
todee banee bhagtaaN kee
Raag Todee, The Hymns of the Devotees:

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥
ko-ee bolai nirvaa ko-ee bolai door.
Someone says that God is near and someone says that He is far away.
ਕੋਈ ਮਨੁੱਖ ਆਖਦਾ ਹੈ ਪਰਮਾਤਮਾ ਨੇੜੇ ਹੈ, ਕੋਈ ਆਖਦਾ ਹੈ ਪ੍ਰਭੂ ਕਿਤੇ ਦੂਰ ਥਾਂ ਤੇ ਹੈ;

ਜਲ ਕੀ ਮਾਛੁਲੀ ਚਰੈ ਖਜੂਰਿ ॥੧॥
jal kee maachhulee charai khajoor. ||1||
To reach any conclusion about God’s dwelling is as impossible as a fish climbing a palm tree.
ਨਿਰਾ ਬਹਿਸ ਨਾਲ ਨਿਰਣਾ ਕਰ ਲੈਣਾ ਇਉਂ ਹੀ ਅਸੰਭਵ ਹੈ ਜਿਵੇਂ) ਪਾਣੀ ਵਿਚ ਰਹਿਣ ਵਾਲੀ ਮੱਛੀ ਖਜੂਰ ਉੱਤੇ ਚੜ੍ਹਨ ਦਾ ਜਤਨ ਕਰੇ ॥੧॥

ਕਾਂਇ ਰੇ ਬਕਬਾਦੁ ਲਾਇਓ ॥
kaaN-ay ray bakbaad laa-i-o.
O’ dear friends, why are you entering into such useless discussion about God?
ਹੇ ਭਾਈ! (ਰੱਬ ਨੇੜੇ ਹੈ ਕਿ ਦੂਰ ਜਿਸ ਬਾਰੇ ਆਪਣੀ ਵਿਦਿਆ ਦਾ ਵਿਖਾਵਾ ਕਰਨ ਲਈ) ਕਿਉਂ ਵਿਅਰਥ ਬਹਿਸ ਕਰਦੇ ਹੋ?

ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥
jin har paa-i-o tineh chhapaa-i-o. ||1|| rahaa-o.
One who has realized God, keeps quiet about it. ||1||Pause
ਜਿਸ ਮਨੁੱਖ ਨੇ ਰੱਬ ਨੂੰ ਲੱਭ ਲਿਆ ਹੈ ਉਸ ਨੇ (ਆਪਣੇ ਆਪ ਨੂੰ) ਲੁਕਾਇਆ ਹੈ (ਭਾਵ, ਉਹ ਇਹਨਾਂ ਬਹਿਸਾਂ ਦੀ ਰਾਹੀਂ ਆਪਣੀ ਵਿੱਦਿਆ ਦਾ ਢੰਢੋਰਾ ਨਹੀਂ ਦੇਂਦਾ ਫਿਰਦਾ) ॥੧॥ ਰਹਾਉ ॥

ਪੰਡਿਤੁ ਹੋਇ ਕੈ ਬੇਦੁ ਬਖਾਨੈ ॥
pandit ho-ay kai bayd bakhaanai.
By acquiring worldly wisdom one may discourse on Vedas (scriptures),
ਵਿੱਦਿਆ ਹਾਸਲ ਕਰ ਕੇ ਬ੍ਰਾਹਮਣ ਤਾਂ ਵੇਦ ਆਦਿਕ ਧਰਮ-ਪੁਸਤਕਾਂ ਦੀ ਵਿਸਥਾਰ ਨਾਲ ਚਰਚਾ ਕਰਦਾ ਫਿਰਦਾ ਹੈ,

ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥
moorakh naamday-o raameh jaanai. ||2||1||
but simple minded Namdev knows God only by remembering Him. ||2||1||
ਪਰ ਮੂਰਖ ਨਾਮਦੇਵ (ਸਿਮਰਨ ਦੀ ਰਾਹੀਂ) ਸਿਰਫ਼ ਪਰਮਾਤਮਾ ਨੂੰ ਹੀ ਪਛਾਣਦਾ ਹੈ ॥੨॥੧॥

ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥
ka-un ko kalank rahi-o raam naam layt hee.
No stigma of sins has ever remained by uttering God’s Name?
ਪਰਮਾਤਮਾ ਦਾ ਨਾਮ ਸਿਮਰਿਆਂ ਕਿਸੇ ਜੀਵ ਦਾ (ਭੀ) ਕੋਈ ਪਾਪ ਨਹੀਂ ਰਹਿ ਜਾਂਦਾ;

ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥
patit pavit bha-ay raam kahat hee. ||1|| rahaa-o.
Even the hardcore sinners become pure by reciting God’s Name. ||1||Pause||
ਵਿਕਾਰਾਂ ਵਿੱਚ ਨਿੱਘਰੇ ਹੋਏ ਬੰਦੇ ਭੀ ਪ੍ਰਭੂ ਦਾ ਭਜਨ ਕਰ ਕੇ ਪਵਿੱਤਰ ਹੋ ਜਾਂਦੇ ਹਨ ॥੧॥ ਰਹਾਉ ॥

ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥
raam sang naamdayv jan ka-o partagi-aa aa-ee.
By remaining attuned to God, devotee Namdev has developed firm faith,
ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਦਾਸ ਨਾਮਦੇਵ ਨੂੰ ਇਹ ਨਿਸ਼ਚਾ ਆ ਗਿਆ ਹੈ,

ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈ ॥੧॥
aykaadasee barat rahai kaahay ka-o tirath jaa-eeN. ||1||
that there is no need to fast on the eleventh lunar day and there is no need to go on pilgrimages. ||1||
ਕਿ ਕਿਸੇ ਇਕਾਦਸ਼ੀ (ਆਦਿਕ) ਵਰਤ ਦੀ ਲੋੜ ਨਹੀਂ; ਤੇ ਮੈਂ ਤੀਰਥਾਂ ਉੱਤੇ (ਭੀ ਕਿਉਂ) ਜਾਵਾਂ? ॥੧॥

ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥
bhanat naamday-o sukarit sumat bha-ay.
Namdev says, by doing the virtuous deed of remembering God, I have become a man of good intellect.
ਨਾਮਦੇਵ ਕਹਿੰਦਾ ਹੈ ਕਿ ਪੁੰਨ ਕਰਮਾਂ ਕਰਕੇ ਮੈਂ ਚੰਗੀ ਅਕਲ ਵਾਲਾ ਬੰਦਾ ਬਣ ਗਿਆ ਹਾਂ।

ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥
gurmat raam kahi ko ko na baikunth ga-ay. ||2||2||
Who has not reached heaven by reciting God’s Name through the Guru’s teachings? ||2||2||
ਕੌਣ ਹੈ ਐਸਾ ਜੋ ਗੁਰਾਂ ਦੀ ਸਿੱਖਿਆ ਅਧੀਨ ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬ੍ਰਹਿਮਲੋਕ ਨਹੀਂ ਪਧਾਰਿਆ? ॥੨॥੨॥

ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥
teen chhanday khayl aachhai. ||1|| rahaa-o.
This entire world is in fact a play of the three modes of Maya (vice, virtue, and power). ||1||Pause||
(ਪਰਮਾਤਮਾ ਦਾ ਰਚਿਆ ਹੋਇਆ ਇਹ ਜਗਤ) ਤ੍ਰਿ-ਗੁਣੀ ਸੁਭਾਉ ਦਾ ਤਮਾਸ਼ਾ ਹੈ ॥੧॥ ਰਹਾਉ ॥

ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥
kumbhaar kay ghar haaNdee aachhai raajaa kay ghar saaNdee go.
In the potter’s home there are pots and there are camels in the home of a wealthy person.
ਘੁਮਿਆਰ ਦੇ ਘਰ ਹਾਂਡੀ (ਹੀ ਮਿਲਦੀ) ਹੈ, ਰਾਜੇ ਦੇ ਘਰ ਸਾਂਢੀ (ਆਦਿਕ ਹੀ) ਹੈ;

ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥
baaman kay ghar raaNdee aachhai raaNdee saaNdee haaNdee go. ||1||
In the Brahmin’s home there are scriptures; thus in the homes of these three different kinds of people, the main things are pots, camels, and scriptures. ||1||
ਤੇ ਬ੍ਰਾਹਮਣ ਦੇ ਘਰ ਪੱਤ੍ਰੀ (ਪੁਸਤਕ ਹੀ ਮਿਲਦੀ) ਹੈ। (ਇਹਨਾਂ ਘਰਾਂ ਵਿਚ) ਪੱਤ੍ਰੀ, ਸਾਂਢਨੀ, ਭਾਂਡੇ ਹੀ ਪ੍ਰਧਾਨ ਹਨ ॥੧॥

ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥
baanee-ay kay ghar heeNg aachhai bhaisar maathai seeNg go.
In the home of the grocer there is asafoetida; on the forehead of the buffalo there are horns.
ਹਟਵਾਣੀਏ ਦੇ ਘਰ (ਭਾਵ, ਹੱਟੀ ਵਿੱਚ) ਹਿੰਙ (ਆਦਿਕ ਹੀ ਮਿਲਦੀ) ਹੈ, ਭੈਂਸੇ ਦੇ ਮੱਥੇ ਉੱਤੇ (ਉਸ ਦੇ ਸੁਭਾਉ ਅਨੁਸਾਰ) ਸਿੰਗ (ਹੀ) ਹਨ,

 ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥
dayval maDhay leeg aachhai leeg seeg heeg go. ||2||
In the temple of Shiva there is lingam (idol); in this way, these three are known by their herbs, lingam, and horns. ||2||
ਅਤੇ ਦੇਵਾਲੇ ਵਿੱਚ ਲਿੰਗ ਹੀ ਗੱਡਿਆ ਹੋਇਆ ਦਿੱਸਦਾ ਹੈ। (ਇਹਨੀਂ ਥਾਈਂ) ਹਿੰਙ, ਸਿੰਗ ਅਤੇ ਲਿੰਗ ਹੀ ਪ੍ਰਧਾਨ ਹਨ ॥੨॥

ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥
taylee kai ghar tayl aachhai jangal maDhay bayl go.
There is oil in the house of an oil-man and vines in the forest.
ਤੇਲੀ ਦੇ ਘਰ ਤੇਲ ਹੀ ਤੇਲ ਪਿਆ ਹੈ, ਜੰਗਲਾਂ ਵਿੱਚ ਵੇਲਾਂ ਹੀ ਵੇਲਾਂ ਹਨ,

ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥
maalee kay ghar kayl aachhai kayl bayl tayl go. ||3||
In the gardener’s home there are bananas, so these three are known by bananas, vines, and oil. ||3||
ਮਾਲੀ ਦੇ ਘਰ ਕੇਲਾ (ਹੀ ਲੱਗਾ ਮਿਲਦਾ) ਹੈ। ਇਹਨੀਂ ਥਾਈਂ ਤੇਲ, ਵੇਲਾਂ ਤੇ ਕੇਲਾ ਹੀ (ਪ੍ਰਧਾਨ ਹਨ) ॥੩॥

ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥
santaaN maDhay gobind aachhai gokal maDhay si-aam go.
Govind, the Master-God of the universe is enshrined in the hearts of His saints and the lord Krishna in the holy city of Gokal.
ਸੰਤਾਂ ਦੇ ਦਿਲ ਵਿੱਚ ਗੋਬਿੰਦ ਹੈ; ਗੋਕਲ ਨਗਰ ਵਿੱਚ ਕ੍ਰਿਸ਼ਨ ਹੈ

ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥
naamay maDhay raam aachhai raam si-aam gobind go. ||4||3||
The same God is within Namdev; He is pervading everywhere as Raam, Shyaam and Govind. ||4||3||
ਉਹੀ ਵਾਹਿਗੁਰੂ ਨਾਮਦੇਵ ਦੇ ਅੰਦਰ ਹੈ। (ਸੰਤਾਂ ਦੇ ਹਿਰਦੇ ਵਿੱਚ, ਗੋਕਲ ਵਿੱਚ ਅਤੇ ਨਾਮਦੇਵ ਦੇ ਅੰਦਰ) ਗੋਬਿੰਦ ਸ਼ਿਆਮ ਅਤੇ ਰਾਮ ਹੀ ਗੱਜ ਰਿਹਾ ਹੈ ॥੪॥੩॥

Leave a comment

Your email address will not be published. Required fields are marked *

error: Content is protected !!