ਆਖਹਿ ਗੋਪੀ ਤੈ ਗੋਵਿੰਦ ॥
aakhahi gopee tai govind.
Krishna (Hindu Deity) and his devotees (gopis) sing His praises.
ਗੋਪੀਆਂ ਤੇ ਕਈ ਕਾਨ੍ਹ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।
ਆਖਹਿ ਈਸਰ ਆਖਹਿ ਸਿਧ
aakhahi eesar aakhahi siDh.
Shiva (Hindu Deity) and siddhas (people with supernatural powers) praise Him.
ਕਈ ਸ਼ਿਵ ਤੇ ਸਿੱਧ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ।
ਆਖਹਿ ਕੇਤੇ ਕੀਤੇ ਬੁਧ ॥
aakhahi kaytay keetay buDh.
Many intellectuals, created by Him try to describe Him.
ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ ਉਸ ਦੀ ਵਡਿਆਈ ਆਖਦੇ ਹਨ।
ਆਖਹਿ ਦਾਨਵ ਆਖਹਿ ਦੇਵ ॥
aakhahi daanav aakhahi dayv.
The demons admire Him; the deities admire Him.
ਰਾਖਸ਼ ਤੇ ਦੇਵਤੇ (ਵੀ) ਅਕਾਲ ਪੁਰਖ ਦੀ ਵਡਿਆਈ ਆਖਦੇ ਹਨ।
ਆਖਹਿ ਸੁਰਿ ਨਰ ਮੁਨਿ ਜਨ ਸੇਵ ॥
aakhahi sur nar mun jan sayv.
Many godly men, holy saints and their followers sing His praises.
ਦੇਵਤਾ-ਸੁਭਾਉ ਮਨੁੱਖ, ਮੁਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।
ਕੇਤੇ ਆਖਹਿ ਆਖਣਿ ਪਾਹਿ ॥
kaytay aakhahi aakhan paahi.
Many speak and try to describe Him.
ਬੇਅੰਤ ਜੀਵ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ, ਅਤੇ ਬੇਅੰਤ ਹੀ ਲਾਉਣ ਦਾ ਜਤਨ ਕਰ ਰਹੇ ਹਨ।
ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥
kaytay kahi kahi uth uth jaahi.
Many have spoken of Him over and over again, and have then departed.
ਬੇਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ।
ਏਤੇ ਕੀਤੇ ਹੋਰਿ ਕਰੇਹਿ ॥ ਤਾ ਆਖਿ ਨ ਸਕਹਿ ਕੇਈ ਕੇਇ ॥
aytay keetay hor karayhi. taa aakh na sakahi kay-ee kay-ay.
If God created as many more as listed above and they also spoke of His greatness, even that won’t suffice.
ਜਗਤ ਵਿਚ ਇਤਨੇ ਜੀਵ ਪੈਦਾ ਕੀਤੇ ਹੋਏ ਹਨ,ਪਰ ਹੇ ਹਰੀ! ਜੇ ਤੂੰ ਹੋਰ ਭੀ ਬੇਅੰਤ ਜੀਵ ਪੈਦਾ ਕਰ ਦੇਵੇਂ, ਤਾਂ ਭੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦੇ।
ਜੇਵਡੁ ਭਾਵੈ ਤੇਵਡੁ ਹੋਇ ॥
jayvad bhaavai tayvad ho-ay.
He can be as Great as He wishes to be.
ਪਰਮਾਤਮਾ ਜਿਤਨਾ ਚਾਹੁੰਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ (ਆਪਣੀ ਕੁਦਰਤ ਵਧਾ ਲੈਂਦਾ ਹੈ)।
ਨਾਨਕ ਜਾਣੈ ਸਾਚਾ ਸੋਇ ॥
naanak jaanai saachaa so-ay.
O’ Nanak, only He, the True God knows how great He is.
ਹੇ ਨਾਨਕ! ਉਹ ਸਦਾ-ਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ (ਕਿ ਉਹ ਕੇਡਾ ਵੱਡਾ ਹੈ)।
ਜੇ ਕੋ ਆਖੈ ਬੋਲੁਵਿਗਾੜੁ ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥
jay ko aakhai boluvigaarh. taa likee-ai sir gaavaaraa gaavaar. ||26||
If anyone claims to be able to describe God, consider him as the most ignorant person.||26||
ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ (ਕਿ ਅਕਾਲ ਪੁਰਖ ਕਿਤਨਾ ਵੱਡਾ ਹੈ), ਤਾਂ ਉਹ ਮਨੁੱਖ ਮੂਰਖਾਂ-ਸਿਰ-ਮੂਰਖ ਗਿਣਿਆ ਜਾਂਦਾ ਹੈ
Stanza 27
This whole stanza is uttered in a state of amazement. There is perfect harmony across the whole creation. Everything is under His command and is functioning by His will. It seems that the whole universe is singing His praises imploringly. He is the Supreme One and it is imperative that we live according to His will.
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
so dar kayhaa so ghar kayhaa jit bahi sarab samaalay.
How wonderful must be that abode, from where, You are taking care of the whole creation?
ਉਹ ਦਰ-ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ, (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥
vaajay naad anayk asankhaa kaytay vaavanhaaray.
Countless musicians are playing countless musical instruments, producing countless melodies there.
ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥
kaytay raag paree si-o kahee-an kaytay gaavanhaaray.
Countless singers are singing in an imploring manner, in myriad musical measures.
ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ ਗਾਉਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ)!
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
gaavahi tuhno pa-un paanee baisantar gaavai raajaa Dharam du-aaray.
The wind, the sea and the fire are singing your praises. The judge of our deeds (Dharamraj) as well is singing at your door in an imploring manner.
ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ ‘ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥
gaavahi chit gupat likh jaaneh likh likh Dharam veechaaray.
Angels (Chitr and Gupt) whose records are used by the righteous judge (Dharamraj) to make judgements are also singing your praises.
ਉਹ ਚਿੱਤਰ-ਗੁਪਤ ਭੀ ਜੋ (ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥
gaavahi eesar barmaa dayvee sohan sadaa savaaray.
Shiva, Brahma and the goddess of Beauty, shining in your splendor are singing your praises at your door imploringly.
(ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਗਾ ਰਹੇ ਹਨ।
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
gaavahi ind idaasan baithay dayviti-aa dar naalay.
Indras (Hindu deities) seated on their thrones, along with other Deities are admiringly singing in an imploring manner.
ਕਈ ਇੰਦਰ ਆਪਣੇ ਤਖ਼ਤ ‘ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ‘ਤੇ ਤੈਨੂੰ ਸਲਾਹ ਰਹੇ ਹਨ।
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥
gaavahi siDh samaaDhee andar gaavan saaDh vichaaray.
Siddhas (Holy men with spiritual powers) are praising Your praises imploringly in deep meditation; Saints are also singing of You in deep contemplation.
ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ।
ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥
gaavan jatee satee santokhee gaavahi veer karaaray.
The self-disciplined, the benefactor, the contented and the fearless, all are singing Your praises imploringly.
ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥
gaavan pandit parhan rakheesar jug jug vaydaa naalay.
The scholars, the sages, and the Vedas are all singing Your praises imploringly for ages.
ਜਤ-ਧਾਰੀ,ਦਾਨੀ,ਤੇ ਸੰਤੋਖੀ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥
gaavahi mohnee-aa man mohan surgaa machh pa-i-aalay.
The enchanting heavenly beauties who entice hearts in heaven, in this world, and in nether worlds sing your praises.
ਸੁੰਦਰ ਇਸਤ੍ਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ ਮਨੁੱਖ ਦੇ ਮਨ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
gaavan ratan upaa-ay tayray athsath tirath naalay.
The precious objects, and all the holy places of pilgrimage, created by you are singing Your praises.
ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ।
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥
gaavahi joDh mahaabal sooraa gaavahi khaanee chaaray.
The brave and mighty warriors and creatures from all four sources of life are singing your praises imploringly.
ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥
gaavahi khand mandal varbhandaa kar kar rakhay Dhaaray.
All the continents, galaxies and solar systems in the universe created and supported by You, are singing of You (functioning under your Command).
ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ, ਜੋ ਤੂੰ ਪੈਦਾ ਕਰ ਕੇ ਟਿਕਾ ਰਖੇ ਹਨ, ਤੈਨੂੰ ਗਾਉਂਦੇ ਹਨ।
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
say-ee tuDhuno gaavahi jo tuDh bhaavan ratay tayray bhagat rasaalay.
Only those can sing your praises who are pleasing to You and are truly devoted and imbued with Your love.
ਤੇਰੇ ਪ੍ਰੇਮ ਵਿਚ ਰੱਤੇ ਭਗਤ ਜਨ ਤੈਨੂੰ ਗਾਉਂਦੇ ਹਨ ਉਹਨਾਂ ਦਾ ਹੀ ਗਾਉਣਾ ਸਫਲ ਹੈ ਜੋ ਤੈਨੂੰ ਚੰਗੇ ਲੱਗਦੇ ਹਨ।
ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥
hor kaytay gaavan say mai chit na aavan naanak ki-aa veechaaray.
So many more sing, which do not come to my mind. O’ Nanak, how can I consider them all?
ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਹੜੇ ਗਿਣੇ ਨਹੀਂ ਜਾ ਸਕਦੇ। ਨਾਨਕ ਵਿਚਾਰਾ ਕੀਹ ਵਿਚਾਰ ਕਰ ਸਕਦਾ ਹੈ?
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
so-ee so-ee sadaa sach saahib saachaa saachee naa-ee.
God and only God exists forever. That Master is existentially True and His greatness is everlasting.
ਉਹ ਅਕਾਲ ਪੁਰਖ ਸਦਾ-ਥਿਰ ਹੈ। ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
hai bhee hosee jaa-ay na jaasee rachnaa jin rachaa-ee.
He who has created this universe is present now and will always be present. He was neither born nor shall He die.
ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਮੌਜੂਦ ਹੈ, ਸਦਾ ਰਹੇਗਾ। ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਮਰੇਗਾ।
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
rangee rangee bhaatee kar kar jinsee maa-i-aa jin upaa-ee.
He has created Maya (worldly illusion) of many colors, species and varieties.
ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ।
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥
kar kar vaykhai keetaa aapnaa jiv tis dee vadi-aa-ee.
He creates and takes care of His creation according to His will.
ਉਹ ਜਿਵੇਂ ਉਸ ਦੀ ਰਜ਼ਾ ਹੈ, ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥
jo tis bhaavai so-ee karsee hukam na karnaa jaa-ee.
He does whatever pleases Him. No order can be issued to Him.
ਜੋ ਕੁਝ ਉਸ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥
so paatisaahu saahaa paatisaahib naanak rahan rajaa-ee. ||27||
He is the King of kings, the Supreme One; O’ Nanak, it is imperative that we live according to His will. ||27||
ਹੇ ਨਾਨਕ! ਅਕਾਲ ਪੁਰਖ ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਜੀਵਾਂ ਨੂੰ ਉਸ ਦੀ ਰਜ਼ਾ ਵਿਚ ਰਹਿਣਾ ਹੀ ਫਬਦਾ ਹੈ l
Stanza 28
This stanza discredits the ritualistic practices used by some of those on the spiritual path. To progress spiritually, the outward appearance is not important. What is important is to inculcate such virtues as purity of mind, faith in the Almighty, and belief in the Universal Brotherhood. These are the attributes that make a true Yogi.
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
munda santokh saram pat jholee Dhi-aan kee karahi bibhoot.
O’ yogi, make contentment your earrings, hard work your begging bowl and begging sack and make meditation on Naam the ashes that cover your body.
ਹੇ ਜੋਗੀ! ਸੰਤੋਖ ਨੂੰ ਮੁੰਦਰਾਂ ਬਣਾ, ਮਿਹਨਤ ਨੂੰ ਝੋਲੀ, ਤੇ ਪਰਮਾਤਮਾ ਦੇ ਧਿਆਨ ਦੀ ਸੁਆਹ ਪਿੰਡੇ ਤੇ ਮਲ l.
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
khinthaa kaal ku-aaree kaa-i-aa jugat dandaa parteet.
Let the awareness of death be your patched coat; a high moral character be your way of life and faith in God be your walking stick. (Be a God fearing person with high moral character and faith in Him)
ਮੌਤ ਦਾ ਭਉ ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਜੋਗ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥
aa-ee panthee sagal jamaatee man jeetai jag jeet.
Let universal brotherhood be your sect; Remember that by conquering your mind, (by controlling your temptations) you can conquer the world.
ਸਾਰੇ ਜੀਵਾਂ ਨੂੰ ਆਪਣੇ ਮਿੱਤਰ ਸਮਝ, ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ
ਆਦੇਸੁ ਤਿਸੈ ਆਦੇਸੁ ॥
aadays tisai aadays.
I bow to Him, I humbly bow.
(ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥
aad aneel anaad anaahat jug jug ayko vays. ||28||
He is ever existent, immaculate, without beginning, without end, and unchanging through the ages. ||28||
ਜੋ ਸਭ ਦਾ ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ
Stanza 29
In this stanza, a ritual performed by some Yogis in India is used as a metaphor to advise on how to walk the spiritual path. The ritual is that yogis prepare food, assign a person to distribute it and a music is played to create ‘holy’ sound as they eat.
The message by the Guru is that, what ought to be distributed is Compassion and Divine knowledge; knowledge that God exists everywhere and in everybody. You must also realize that we do get what is destined for us. Also, we need to realize that we come and depart from this world by His Will.
All the riches and all the powers don’t mean anything of value once we realize that we all are His puppets and He is the one holding the strings.
ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥
bhugat gi-aan da-i-aa bhandaaran ghat ghat vaajeh naad.
O’ Yogi, let spiritual wisdom that God is all-pervading be your food (to be distributed), compassion be your attendant (to distribute this spiritual wisdom with compassion) and every heart beat be your holy sound. (to remember God with every breath – to remember that God is everywhere, to be kind and considerate to all).
ਹੇ ਜੋਗੀ! ਜੇ ਪਰਮਾਤਮਾ ਦਾ ਗਿਆਨ ਤੇਰੇ ਲਈ ਭੰਡਾਰਾ ਹੋਵੇ, ਦਇਆ ਇਸ ਭੰਡਾਰੇ ਦੀ ਵਰਤਾਵੀ ਹੋਵੇ, ਹਰੇਕ ਜੀਵ ਦੇ ਅੰਦਰ ਜਿਹੜੀ ਜ਼ਿੰਦਗੀ ਦੀ ਰੌ ਚੱਲ ਰਹੀ ਤੇਰਾ ਨਾਥ , ਭੰਡਾਰਾ ਛਕਣ ਵੇਲੇ ਇਹ ਨਾਦੀ ਹੋਵੇ,
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥
aap naath naathee sabh jaa kee riDh siDh avraa saad.
The Creator Himself is the supreme master of everybody (He has the whole universe under His control). Indulgence in performing miracles and seeking other pleasures are diversions that take you away from Him.
ਅਕਾਲ ਪੁਰਖ ਆਪ ਤੇਰਾ ਨਾਥ ਹੈ, ਜਿਸ ਦੇ ਵੱਸ ਵਿਚ ਸਾਰੀ ਸ੍ਰਿਸ਼ਟੀ ਹੈ l ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ, ਇਹ ਰਿੱਧੀਆਂ ਤੇ ਸਿੱਧੀਆਂ ਤਾਂ ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ।
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥
sanjog vijog du-ay kaar chalaaveh laykhay aavahi bhaag.
Union with Him, and separation from Him, come by His Will. We come to receive what is written in our destiny. (destiny is formed based on our previous deeds)
ਅਕਾਲ ਪੁਰਖ ਦੀ “ਸੰਜੋਗ” ਸੱਤਾ ਤੇ “ਵਿਜੋਗ” ਸੱਤਾ ਦੋਵੇਂ ਸੰਸਾਰ ਦੀ ਕਾਰ ਨੂੰ ਚਲਾ ਰਹੀਆਂ ਹਨ, ਅਤੇ ਜੀਵਾਂ ਦੇ ਕੀਤੇ ਕਰਮਾਂ ਦੇ ਲੇਖ ਅਨੁਸਾਰ ਸੁਖ ਦੁਖ ਮਿਲਦੇ ਹਨl