Sukhmani Sahib-8

ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥
mithi-aa naytar paykhat par tari-a roopaad.
Useless are the eyes which gaze upon the beauty of another’s woman with evil intentions.
ਅੱਖਾਂ ਵਿਅਰਥ ਹਨ (ਜੋ ਇਹ) ਪਰਾਈ ਜ਼ਨਾਨੀ ਦਾ ਰੂਪ ਤੱਕਦੀਆਂ ਹਨ,

ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥
mithi-aa rasnaa bhojan an savaad.
false is the tongue which only enjoys delicacies and other worldly tastes.
ਜੀਭ ਵਿਅਰਥ ਹੈ (ਜੇ ਇਹ) ਖਾਣੇ ਤੇ ਹੋਰ ਸੁਆਦਾਂ ਵਿਚ (ਲੱਗੀ ਹੋਈ ਹੈ);

ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥
mithi-aa charan par bikaar ka-o Dhaaveh.
Sinfull are the feet which run to do evil to others.
ਵਿਅਰਥ ਹਨ, ਉਹ ਪੈਰ ਜੋ ਹੋਰਨਾਂ ਦਾ ਬੁਰਾ ਕਰਨ ਲਈ ਦੌੜਦੇ ਹਨ।

ਮਿਥਿਆ ਮਨ ਪਰ ਲੋਭ ਲੁਭਾਵਹਿ ॥
mithi-aa man par lobh lubhaaveh.
Useless is the mind which is filled with greed for the wealth of others.
ਵਿਅਰਥ ਹੈ ਚਿੱਤ ਜਿਹੜਾ ਹੋਰਨਾਂ ਦੀ ਦੌਲਤ ਨੂੰ ਲਲਚਾਉਂਦਾ ਹੈ।

ਮਿਥਿਆ ਤਨ ਨਹੀ ਪਰਉਪਕਾਰਾ ॥
mithi-aa tan nahee par-upkaaraa.
Useless is the body which does not do good to others.
ਵਿਅਰਥ ਹੈ ਉਹ ਸਰੀਰ ਜੋ ਹੋਰਨਾਂ ਦਾ ਭਲਾ ਨਹੀਂ ਕਰਦਾ।

ਮਿਥਿਆ ਬਾਸੁ ਲੇਤ ਬਿਕਾਰਾ ॥
mithi-aa baas layt bikaaraa.
Useless is that nose which enjoys the smell of evil.
ਵਿਅਰਥ ਹੈ ਉਹ ਨੱਕ ਜਿਹੜਾ ਬਦੀ ਦੀ ਗੰਧ ਲੈਦਾ ਹੈ।

ਬਿਨੁ ਬੂਝੇ ਮਿਥਿਆ ਸਭ ਭਏ ॥
bin boojhay mithi-aa sabh bha-ay.
Useless are all the body parts which don’t understand their true purpose.
ਆਪੋ ਆਪਣੀ ਹੋਂਦ ਦਾ ਮਨੋਰਥ ਸਮਝਣ ਤੋਂ ਬਿਨਾ ਇਹ ਸਾਰੇ ਅੰਗ ਵਿਅਰਥ ਹਨ।

ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥੫॥
safal dayh naanak har har naam la-ay. ||5||
O’ Nanak, successful is only that body which recites God’s Name.||5||
ਹੇ ਨਾਨਕ! ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ

ਬਿਰਥੀ ਸਾਕਤ ਕੀ ਆਰਜਾ ॥
birthee saakat kee aarjaa.
The life of the faithless cynic (non-believer) is totally useless.
ਨਿਸਫਲ ਹੈ ਮਾਇਆ ਦੇ ਉਪਾਸ਼ਕ (ਰੱਬ ਨਾਲੋਂ ਟੁੱਟੇ ਹੋਏ ਮਨੁੱਖ) ਦਾ ਜੀਵਨ।

ਸਾਚ ਬਿਨਾ ਕਹ ਹੋਵਤ ਸੂਚਾ ॥
saach binaa kah hovat soochaa.
Without remembering the eternal God, how can he be pure?
ਸੱਚੇ ਪ੍ਰਭੂ (ਦੇ ਨਾਮ) ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ?

ਬਿਰਥਾ ਨਾਮ ਬਿਨਾ ਤਨੁ ਅੰਧ ॥
birthaa naam binaa tan anDh.
Without God’s Name, useless is the body of the spiritually blind,
ਨਾਮ ਤੋਂ ਬਿਨਾ ਅੰਨ੍ਹੇ (ਸਾਕਤ) ਦਾ ਸਰੀਰ (ਹੀ) ਕਿਸੇ ਕੰਮ ਨਹੀਂ,

ਮੁਖਿ ਆਵਤ ਤਾ ਕੈ ਦੁਰਗੰਧ ॥
mukh aavat taa kai durganDh.
because from the mouth of such a person, comes the foul smell of slander.
ਕਿਉਂਕਿ ਉਸ ਦੇ ਮੂੰਹ ਵਿਚੋਂ ਨਿੰਦਾ ਆਦਿਕ ਬਦ-ਬੂ ਆਉਂਦੀ ਹੈ।

ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥
bin simran din rain baritha bihaa-ay.
Without contemplating on God’s Name, our days and nights pass in vain,
ਸਿਮਰਨ ਤੋਂ ਬਿਨਾ (ਸਾਕਤ ਦੇ) ਦਿਨ ਰਾਤ ਅੱਫਲ ਚਲੇ ਜਾਂਦੇ ਹਨ,

ਮੇਘ ਬਿਨਾ ਜਿਉ ਖੇਤੀ ਜਾਇ ॥
maygh binaa ji-o khaytee jaa-ay.
like the crop which withers without rain.
ਜਿਵੇਂ ਵਰਖਾ ਤੋਂ ਬਿਨਾ ਫ਼ਸਲ ਤਬਾਹ ਹੋ ਜਾਂਦੀ ਹੈ।

ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥
gobid bhajan bin barithay sabh kaam.
Without meditation on God’s Name, all worldly deeds are in vain,
ਪ੍ਰਭੂ ਦੇ ਭਜਨ ਤੋਂ ਸੱਖਣਾ ਰਹਿਣ ਕਰਕੇ (ਮਨੁੱਖ ਦੇ) ਸਾਰੇ ਹੀ ਕੰਮ ਕਿਸੇ ਅਰਥ ਨਹੀਂ,

ਜਿਉ ਕਿਰਪਨ ਕੇ ਨਿਰਾਰਥ ਦਾਮ ॥
ji-o kirpan kay niraarath daam.
like the wealth of a miser, which is of no use to him.
ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ।

ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥
Dhan Dhan tay jan jih ghat basi-o har naa-o.
Truly blessed are those, in whose hearts dwells God’s Name.
ਉਹ ਮਨੁੱਖ ਮੁਬਾਰਿਕ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,

ਨਾਨਕ ਤਾ ਕੈ ਬਲਿ ਬਲਿ ਜਾਉ ॥੬॥
naanak taa kai bal bal jaa-o. ||6||
O’ Nanak, I dedicate my life to those blessed people. ||6||
ਹੇ ਨਾਨਕ! (ਆਖ ਕਿ) ਮੈਂ ਉਹਨਾਂ (ਗੁਰਮੁਖਾਂ) ਤੋਂ ਸਦਕੇ ਜਾਂਦਾ ਹਾਂ

ਰਹਤ ਅਵਰ ਕਛੁ ਅਵਰ ਕਮਾਵਤ ॥
rahat avar kachh avar kamaavat.
One who appear to be religious but his deeds are anything but religious.
ਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ੍ਹ ਹੋਰ ਹਨ ਤੇ ਅਮਲੀ ਜ਼ਿੰਦਗੀ ਕੁਝ ਹੋਰ ਹੈ;

ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
man nahee pareet mukhahu gandh laavat.
There is no love for God in his heart, and yet he talks tall.
ਮਨ ਵਿਚ (ਤਾਂ) ਪ੍ਰਭੂ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ।

ਜਾਨਨਹਾਰ ਪ੍ਰਭੂ ਪਰਬੀਨ ॥
jaananhaar parabhoo parbeen.
The all-knowing God, is very wise.
ਦਿਲ ਦੀਆਂ ਜਾਣਨ ਵਾਲਾ ਪ੍ਰਭੂ ਸਿਆਣਾ ਹੈ,

ਬਾਹਰਿ ਭੇਖ ਨ ਕਾਹੂ ਭੀਨ ॥
baahar bhaykh na kaahoo bheen.
He is not impressed by outward display.
ਉਹ ਕਿਸੇ ਦੇ ਬਾਹਰਲੇ ਭੇਖ ਨਾਲ ਪ੍ਰਸੰਨ ਨਹੀਂ ਹੁੰਦਾ।

ਅਵਰ ਉਪਦੇਸੈ ਆਪਿ ਨ ਕਰੈ ॥
avar updaysai aap na karai.
One who does not practice what he preaches to others,
ਜੋ ਹੋਰਨਾਂ ਨੂੰ ਸਿਖ-ਮਤ ਦਿੰਦਾ ਹੈ ਅਤੇ ਆਪ ਉਸ ਤੇ ਅਮਲ ਨਹੀਂ ਕਰਦਾ,

ਆਵਤ ਜਾਵਤ ਜਨਮੈ ਮਰੈ ॥
aavat jaavat janmai marai.
shall keep suffering in the cycles of birth and death.
ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥
jis kai antar basai nirankaar.
The one in whose heart dwells the formless God,
ਜਿਸ ਮਨੁੱਖ ਦੇ ਹਿਰਦੇ ਵਿਚ ਨਿਰੰਕਾਰ ਵੱਸਦਾ ਹੈ,

ਤਿਸ ਕੀ ਸੀਖ ਤਰੈ ਸੰਸਾਰੁ ॥
tis kee seekh tarai sansaar.
the teachings of such a person save the world from the vices.
ਉਸ ਦੀ ਸਿੱਖਿਆ ਨਾਲ ਜਗਤ (ਵਿਕਾਰਾਂ ਤੋਂ) ਬਚਦਾ ਹੈ।

ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥
jo tum bhaanay tin parabh jaataa.
O’ God, only those who are pleasing to You, have realized You.
(ਹੇ ਪ੍ਰਭੂ!) ਜੋ ਤੈਨੂੰ ਪਿਆਰੇ ਲੱਗਦੇ ਹਨ ਉਹਨਾਂ ਨੇ ਤੈਨੂੰ ਪਛਾਣਿਆ ਹੈ।

ਨਾਨਕ ਉਨ ਜਨ ਚਰਨ ਪਰਾਤਾ ॥੭॥
naanak un jan charan paraataa. ||7||
O’ nanak, I humbly bow to them. ||7||
ਹੇ ਨਾਨਕ! ਮੈਂ ਉਹਨਾਂ ਦੇ ਚਰਨਾਂ ਤੇ ਪੈਂਦਾ ਹਾਂ l

ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥
kara-o bayntee paarbarahm sabh jaanai.
Whatever I pray for, the all pervading God Knows it all.
(ਜੋ ਜੋ) ਬੇਨਤੀ ਮੈਂ ਕਰਦਾ ਹਾਂ, ਪ੍ਰਭੂ ਸਭ ਜਾਣਦਾ ਹੈ,

ਅਪਨਾ ਕੀਆ ਆਪਹਿ ਮਾਨੈ ॥
apnaa kee-aa aapeh maanai.
He Himself gives honor to His mortal.
ਆਪਣੇ ਪੈਦਾ ਕੀਤੇ ਜੀਵ ਨੂੰ ਉਹ ਆਪ ਹੀ ਮਾਣ ਬਖ਼ਸ਼ਦਾ ਹੈ।

ਆਪਹਿ ਆਪ ਆਪਿ ਕਰਤ ਨਿਬੇਰਾ ॥
aapeh aap aap karat nibayraa.
He Himself and only by Himself, makes the decisions based upon their deeds.
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਆਪ ਹੀ ਨਿਖੇੜਾ ਕਰਦਾ ਹੈ,

ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥
kisai door janaavat kisai bujhaavat nayraa.
To some, He appears far away, while others perceive Him near at hand.
ਕਿਸੇ ਨੂੰ ਉਹ ਆਪਣੇ ਆਪ ਨੂੰ ਦੁਰੇਡੇ ਦਰਸਾਉਂਦਾ ਹੈ ਅਤੇ ਕਿਸੇ ਨੂੰ ਆਪਣੇ ਆਪ ਨੂੰ ਨੇੜੇ ਦਰਸਾਉਂਦਾ ਹੈ।

ਉਪਾਵ ਸਿਆਨਪ ਸਗਲ ਤੇ ਰਹਤ ॥
upaav si-aanap sagal tay rahat.
He is beyond all efforts and clever deeds.
ਉਹ ਸਮੂਹ ਉਪਰਾਲੇ ਅਤੇ ਚਤੁਰਾਈ ਤੋਂ ਪਰੇ ਹੈ।

ਸਭੁ ਕਛੁ ਜਾਨੈ ਆਤਮ ਕੀ ਰਹਤ ॥
sabh kachh jaanai aatam kee rahat.
He knows everything about our spiritual state.
ਉਹ ਜੀਵ ਦੀ ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ।

ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥
jis bhaavai tis la-ay larh laa-ay.
Whoever is pleasing to Him, He attunes that one to Himself.
ਜੋ (ਜੀਵ) ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਲੜ ਲਾਉਂਦਾ ਹੈ,

ਥਾਨ ਥਨੰਤਰਿ ਰਹਿਆ ਸਮਾਇ ॥
thaan thanantar rahi-aa samaa-ay.
He is pervading all places and interspaces.
ਪ੍ਰਭੂ ਸਾਰਿਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਵਿਆਪਕ ਹੈ।

ਸੋ ਸੇਵਕੁ ਜਿਸੁ ਕਿਰਪਾ ਕਰੀ ॥
so sayvak jis kirpaa karee.
Those upon whom He bestows His mercy, become His devotees.
ਉਹੀ ਮਨੁੱਖ (ਅਸਲੀ) ਸੇਵਕ ਬਣਦਾ ਹੈ ਜਿਸ ਉਤੇ ਪ੍ਰਭੂ ਮੇਹਰ ਕਰਦਾ ਹੈ।

ਨਿਮਖ ਨਿਮਖ ਜਪਿ ਨਾਨਕ ਹਰੀ ॥੮॥੫॥
nimakh nimakh jap naanak haree. ||8||5||
O’ Nanak, each and every moment, meditate on God.||8||5||
ਹੇ ਨਾਨਕ! (ਐਸੇ) ਪ੍ਰਭੂ ਨੂੰ ਦਮ-ਬ-ਦਮ ਯਾਦ ਕਰ l

ਸਲੋਕੁ ॥
salok.
Shalok:

ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥
kaam kroDh ar lobh moh binas jaa-ay ahamayv.
May my lust, anger, greed, emotional attachments and egotism be destroyed.
ਮੇਰਾ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੂਰ ਹੋ ਜਾਏ-

ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥੧॥
naanak parabh sarnaagatee kar parsaad gurdayv. ||1||
Nanak seeks God’s refuge, O’ Divine Guru, please bless me with Your Grace.
ਨਾਨਕ ਨੇ ਸਾਹਿਬ ਦੀ ਸ਼ਰਣ ਸੰਭਾਲੀ ਹੈ। ਮੇਰੇ ਰੱਬ ਰੂਪ ਗੁਰੂ ਜੀ ਮੇਰੇ ਤੇ ਰਹਿਮ ਕਰੋ।

ਅਸਟਪਦੀ ॥
asatpadee.
Ashtapadee:

ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥
jih parsaad chhateeh amrit khaahi.
By whose grace you partake many kinds of delicacies;
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ,

ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥
tis thaakur ka-o rakh man maahi.
enshrine that Master within your mind.
ਉਸ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾ।

ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥
jih parsaad suganDhat tan laaveh.
By whose grace, you apply perfumes to your body;
ਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ,

ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥
tis ka-o simrat param gat paavahi.
by remembering Him, you shall achieve the supreme spiritual status.
ਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ।

ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥
jih parsaad baseh sukh mandar.
By whose grace, there is peace in your heart;
ਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿਚ ਵੱਸਦਾ ਹੈਂ,

ਤਿਸਹਿ ਧਿਆਇ ਸਦਾ ਮਨ ਅੰਦਰਿ ॥
tiseh Dhi-aa-ay sadaa man andar.
meditate forever on Him within your mind.
ਉਸ ਨੂੰ ਸਦਾ ਮਨ ਵਿਚ ਸਿਮਰ।

ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥
jih parsaad garih sang sukh basnaa.
By whose Grace, you live with your family in peace;
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ,

ਆਠ ਪਹਰ ਸਿਮਰਹੁ ਤਿਸੁ ਰਸਨਾ ॥
aath pahar simrahu tis rasnaa.
always remember Him by reciting His Name,
ਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ।

ਜਿਹ ਪ੍ਰਸਾਦਿ ਰੰਗ ਰਸ ਭੋਗ ॥
jih parsaad rang ras bhog.
By whose Grace, you enjoy tastes and pleasures of worldly things;
ਜਿਸ ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ)

ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧॥
naanak sadaa Dhi-aa-ee-ai Dhi-aavan jog. ||1||
O’ Nanak, meditate forever on the One, who is worthy of meditation. ||1||
ਹੇ ਨਾਨਕ! ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ

ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥
jih parsaad paat patambar hadhaaveh.
By whose grace, you wear silks and other expensive clothes;
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਰੇਸ਼ਮੀ ਕੱਪੜੇ ਹੰਢਾਉਂਦਾ ਹੈਂ,

ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥
tiseh ti-aag kat avar lubhaaveh.
why forsake Him andindulge in other greeds?
ਉਸ ਨੂੰ ਵਿਸਾਰ ਕੇ ਹੋਰ ਕਿੱਥੇ ਲੋਭ ਕਰ ਰਿਹਾ ਹੈਂ?

ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ॥
jih parsaad sukh sayj so-eejai.
By whose Grace, you sleep in a cozy bed;
ਜਿਸ ਦੀ ਮਿਹਰ ਨਾਲ ਸੇਜ ਉੱਤੇ ਸੁਖੀ ਸਵੀਂਦਾ ਹੈ,

ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥
man aath pahar taa kaa jas gaaveejai.
O’ my mind, sing His Praises, twenty-four hours a day.
ਹੇ ਮਨ! ਉਸ ਪ੍ਰਭੂ ਦਾ ਜਸ ਅੱਠੇ ਪਹਰ ਗਾਉਣਾ ਚਾਹੀਦਾ ਹੈ।

ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥
jih parsaad tujh sabh ko-oo maanai.
By whose Grace, you are honored by everyone;
ਜਿਸ ਦੀ ਮੇਹਰ ਨਾਲ ਹਰੇਕ ਮਨੁੱਖ ਤੇਰਾ ਆਦਰ ਕਰਦਾ ਹੈ,

Leave a comment

Your email address will not be published. Required fields are marked *

error: Content is protected !!