PAGE-314

ਪਉੜੀ ॥
pa-orhee.
Pauree:

ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ ॥
too kartaa sabh kichh jaandaa jo jee-aa andar vartai.
O’ Creator, You know everything which occurs in the minds of the beings.
ਹੇ ਸਿਰਜਣਹਾਰ! ਜੋ ਕੁਝ ਜੀਵਾਂ ਦੇ ਮਨਾਂ ਵਿਚ ਵਰਤਦਾ ਹੈ (ਭਾਵ, ਜੋ ਫੁਰਨੇ ਫੁਰਦੇ ਹਨ), ਤੂੰ ਉਹ ਸਾਰਾ ਜਾਣਦਾ ਹੈਂ।

ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥
too kartaa aap agnat hai sabh jag vich gantai.
O’ Creator, You Yourself are above any kind of accounting, yet all others in the world are doing some counting and worrying about one thing or the other.
ਸਾਰਾ ਸੰਸਾਰ ਹੀ ਇਸ ਗਣਤ (ਲਾਹੇ ਤੋਟੇ ਦੀ ਵਿਚਾਰ, ਚਿੰਤਾ ਦੇ ਫੁਰਨੇ) ਵਿਚ ਹੈ, ਹੇ ਸਿਰਜਣਹਾਰ! ਇਕ ਤੂੰ ਇਸ ਤੋਂ ਪਰੇ ਹੈਂ l

ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ॥
sabh keetaa tayraa varatdaa sabh tayree bantai.
Everything happens according to Your Will, because all is Your creation.
ਜੋ ਕੁਝ ਹੋ ਰਿਹਾ ਹੈ ਸਭ ਤੇਰਾ ਕੀਤਾ ਹੋ ਰਿਹਾ ਹੈ, (ਕਿਉਂਕਿ) ਸਾਰੀ ਸ੍ਰਿਸ਼ਟੀ ਦੀ ਬਨਾਵਟ ਹੀ ਤੇਰੀ ਬਣਾਈ ਹੋਈ ਹੈ।

ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ ॥
too ghat ghat ik varatdaa sach saahib chaltai.
O’ true Master, such is Your wondrous play that even though You are only One, yet You pervade each and every heart.
ਹੇ ਸੱਚੇ ਸੁਆਮੀ! ਕੇਵਲ ਤੂੰ ਹੀ ਹਰ ਦਿਲ ਅੰਦਰ ਰਮਿਆ ਹੋਇਆ ਹੈ। ਇਹ ਖੇਡ ਸਾਰੀ ਤੇਰੀ ਹੀ ਹੈ।

ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ ॥੨੪॥
satgur no milay so har milay naahee kisai partai. ||24||
The one who meets the true Guru, unites with God and no one can turn him away. ||24||
ਜੋ ਸੱਚੇ ਗੁਰਾਂ ਨੂੰ ਮਿਲਦਾ ਹੈ, ਉਹ ਵਾਹਿਗੁਰੂ ਨੂੰ ਮਿਲ ਪੈਦਾ ਹੈ ਅਤੇ ਉਸ ਨੂੰ ਕੋਈ ਪਿਛੇ ਨਹੀਂ ਮੋੜਦਾ।

ਸਲੋਕੁ ਮਃ ੪ ॥
salok mehlaa 4.
Salok, Fourth Guru:

ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥
ih manoo-aa darirh kar rakhee-ai gurmukh laa-ee-ai chit.
If through the Guru’s teachings, we focus our mind on God and keep it steady and stable from running after worldly wealth,
ਜੇ ਗੁਰੂ ਦੇ ਸਨਮੁਖ ਹੋ ਕੇ ਮਨ ਪ੍ਰਭੂ ਦੀ ਯਾਦ ਵਿਚ ਜੋੜੀਏ ਤੇ ਇਸ ਮਨ ਨੂੰ ਪੱਕਾ ਕਰ ਕੇ ਰੱਖੀਏ ਜਿਵੇਂ ਇਹ ਮਾਇਆ ਵਲ ਨਾ ਦੌੜੇ,

ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ ॥
ki-o saas giraas visaaree-ai bahdi-aa uth-di-aa nit.
and if we do not forsake Him even for an instant while doing our daily routines,
(ਤੇ ਜੇ) ਬਹਿੰਦਿਆਂ ਉਠਦਿਆਂ (ਭਾਵ, ਕਾਰ ਕਿਰਤ ਕਰਦਿਆਂ) ਕਦੇ ਇਕ ਦਮ ਭੀ (ਨਾਮ) ਨਾ ਵਿਸਾਰੀਏ,

ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ ॥
maran jeevan kee chintaa ga-ee ih jee-arhaa har parabh vas.
the soul comes under God’s control as if one has totally surrendered to God, and then all the worries regarding birth and death end.
(ਤਾਂ) ਇਹ ਜੀਵ ਹਰੀ ਦੇ ਵੱਸ ਵਿਚ ਆ ਜਾਂਦਾ ਹੈ। ਭਾਵ, ਆਪਣਾ ਆਪਾ ਉਸ ਦੇ ਹਵਾਲੇ ਕਰ ਦੇਂਦਾ ਹੈ, ਤੇ ਇਸ ਦੀ ਜੰਮਣ ਮਰਨ ਦੀ ਸਾਰੀ ਚਿੰਤਾ ਮਿਟ ਜਾਂਦੀ ਹੈ।

ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ ॥੧॥
ji-o bhaavai ti-o rakh too jan naanak naam bakhas. ||1||
Nanak says, O’ God, save me as it pleases You and bless me with Naam. ||1||.
ਹੇ ਹਰੀ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਨਾਨਕ ਦਾ ਪਾਰ ਉਤਾਰਾ ਕਰ, ਤੇ ਨਾਮ ਦੀ ਦਾਤਿ ਬਖ਼ਸ਼ l

ਮਃ ੩ ॥
mehlaa 3.
Third Guru:

ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥
manmukh ahaNkaaree mahal na jaanai khin aagai khin peechhai.
The egotistical, self-willed person does not know the way to the Guru’s congregation; at one moment he moves forward and next recedes away from the Guru.
ਹੰਕਾਰ ਵਿਚ ਮੱਤਾ ਹੋਇਆ ਮਨਮੁਖ ਸਤਿਗੁਰੂ ਦੇ ਨਿਵਾਸ-ਅਸਥਾਨ (ਸਤਸੰਗ) ਨੂੰ ਨਹੀਂ ਪਛਾਣਦਾ ਹਰ ਵੇਲੇ ਜਕੋ-ਤੱਕਿਆਂ ਵਿਚ ਰਹਿੰਦਾ ਹੈ l

ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ ॥
sadaa bulaa-ee-ai mahal na aavai ki-o kar dargeh seejhai.
In spite of being always invited, he does not come to the holy congregation, so how shall he be accepted in God’s presence?
ਹਮੇਸ਼ਾਂ ਹੀ ਸੱਦੇ ਜਾਣ ਦੇ ਬਾਵਜੂਦ ਉਹ ਗੁਰਾਂ ਦੇ ਦਰਬਾਰ ਹਾਜ਼ਰ ਨਹੀਂ ਹੁੰਦਾ। ਰੱਬ ਦੀ ਕਚਹਿਰੀ ਵਿੱਚ ਉਹ ਕਿਸ ਤਰ੍ਹਾਂ ਪਰਵਾਨ ਹੋਏਗਾ?

ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ ॥
satgur kaa mahal virlaa jaanai sadaa rahai kar jorh.
Only a very rare person, who always remains very humble and ready to follow the Guru’s teachings, knows the worth of the holy congregation.
ਸਤਸੰਗ ਦੀ ਕਿਸੇ ਉਸ ਵਿਰਲੇ ਨੂੰ ਸਾਰ ਆਉਂਦੀ ਹੈ ਜੋ ਸਦਾ ਹੱਥ ਜੋੜੀ ਰੱਖੇ (ਭਾਵ, ਮਨ ਨੀਵਾਂ ਰੱਖ ਕੇ ਯਾਦ ਵਿਚ ਜੁੜਿਆ ਰਹੇ)।

ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ ॥੨॥
aapnee kirpaa karay har mayraa naanak la-ay bahorh. ||2||
O’ Nanak, He brings back the one on whom my God bestows His grace, to the right path towards the Guru.||2||
ਹੇ ਨਾਨਕ! ਜਿਸ ਤੇ ਪਿਆਰਾ ਪ੍ਰਭੂ ਆਪਣੀ ਮਿਹਰ ਕਰੇ, ਉਸ ਨੂੰ (ਮਨਮੁਖਤਾ ਵਲੋਂ) ਮੋੜ ਲੈਂਦਾ ਹੈ l

ਪਉੜੀ ॥
pa-orhee.
Pauree:

ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥
saa sayvaa keetee safal hai jit satgur kaa man mannay.
Fruitful and rewarding is that service, which is pleasing to the Guru’s mind.
ਜਿਸ ਸੇਵਾ ਨਾਲ ਸਤਿਗੁਰੂ ਦਾ ਮਨ (ਸਿੱਖ ਤੇ) ਪਤੀਜ ਜਾਏ, ਉਹੋ ਸੇਵਾ ਕੀਤੀ ਹੋਈ ਲਾਹੇਵੰਦੀ ਹੈ l

ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥
jaa satgur kaa man mani-aa taa paap kasamal bhannay.
When the Guru’s mind is pleased with us, all our sins and evil deeds are destroyed.
ਜਦੋਂ ਸਤਿਗੁਰੂ ਦਾ ਮਨ ਪਤੀਜੇ, ਤਦੋਂ ਹੀ ਵਿਕਾਰ ਪਾਪ ਭੀ ਦੂਰ ਹੋ ਜਾਂਦੇ ਹਨ।

ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥
updays je ditaa satguroo so suni-aa sikhee kannay.
The Sikhs (disciples) carefully listen to the teachings imparted by the true Guru.
ਸਤਿਗੁਰੂ ਜੋ ਉਪਦੇਸ਼ ਸਿੱਖਾਂ ਨੂੰ ਦੇਂਦਾ ਹੈ ਉਹ ਗਹੁ ਨਾਲ ਉਸ ਨੂੰ ਸੁਣਦੇ ਹਨ।

ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥
jin satgur kaa bhaanaa mani-aa tin charhee chavgan vannay.
The glory of those who have accept the true Guru’s Will, multiplies many times.
ਜੋ ਸਿੱਖ ਸਤਿਗੁਰੂ ਦੇ ਭਾਣੇ ਤੇ ਸਿਦਕ ਲਿਆਉਂਦੇ ਹਨ, ਉਹਨਾਂ ਨੂੰ (ਅੱਗੇ ਨਾਲੋਂ) ਚੌਣੀ ਰੰਗਣ ਚੜ੍ਹ ਜਾਂਦੀ ਹੈ।

ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥
ih chaal niraalee gurmukhee gur deekhi-aa sun man bhinnay. ||25||
This lifestyle of the Guru’s followers is unique, that by listening to the Guru’s teachings, their mind becomes imbued with the love of God. ||25||
ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ ਨਿਰਾਲਾ ਹੈ, ਕਿ ਗੁਰਾਂ ਦੀ ਹੀ ਸਿੱਖਿਆ ਸੁਣ ਕੇ ਮਨ ਹਰੀ ਦੇ ਪਿਆਰ ਵਿਚ ਭਿੱਜਦਾ ਹੈ l

ਸਲੋਕੁ ਮਃ ੩ ॥
salok mehlaa 3.
Salok, Third Guru:

ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥
jin gur gopi-aa aapnaa tis tha-ur na thaa-o.
He who has slandered his Guru, has no place of refuge anywhere.
ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਨਿੰਦਾ ਕੀਤੀ ਹੈ, ਉਸ ਨੂੰ ਨਾ ਥਾਂ ਨਾਹ ਖਿੱਤਾ।

ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ ॥
halat palat dovai ga-ay dargeh naahee thaa-o.
He has lost both this world and the next, and has no place in God’s presence.
ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਗਵਾਚ ਜਾਂਦੇ ਹਨ, ਹਰੀ ਦੀ ਦਰਗਾਹ ਵਿਚ (ਭੀ) ਥਾਂ ਨਹੀਂ ਸੂ ਮਿਲਦੀ l

ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ ॥
oh vaylaa hath na aavee fir satgur lageh paa-ay.
He doesn’t get another opportunity to reaffirm his faith to the true Guru.
(ਅਜਿਹੇ ਬੰਦਿਆਂ ਨੂੰ) ਫੇਰ ਉਹ ਮੌਕਾ ਨਹੀਂ ਮਿਲਦਾ ਕਿ ਸਤਿਗੁਰੂ ਦੀ ਚਰਨੀਂ ਲੱਗ ਸਕਣ l

ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥
satgur kee gantai ghusee-ai dukhay dukh vihaa-ay.
If one misses out on being counted as the Guru’s true follower, then he passes his entire life in misery.
ਜੇਕਰ ਬੰਦਾ ਸੱਚੇ ਗੁਰਾਂ ਦੇ ਮੁਰੀਦਾਂ ਦੀ ਗਿਣਤੀ ਵਿੱਚ ਆਉਣੋ ਰਹਿ ਜਾਵੇ, ਤਾਂ ਉਸ ਦੀ ਉਮਰ ਬੜੇ ਅਫਸੋਸ ਅੰਦਰ ਗੁਜਰਦੀ ਹੈ।

ਸਤਿਗੁਰੁ ਪੁਰਖੁ ਨਿਰਵੈਰੁ ਹੈ ਆਪੇ ਲਏ ਜਿਸੁ ਲਾਇ ॥
satgur purakh nirvair hai aapay la-ay jis laa-ay.
The true Guru has no enmity with anyone and He unites with Himself whoever he wants.
ਸਤਿਗੁਰੂ ਦੁਸ਼ਮਨੀ-ਰਹਿਤ ਹੈ। ਜਿਸ ਕਿਸੇ ਨੂੰ ਉਹ ਚਾਹੁੰਦਾ ਹੈ ਉਹ ਆਪਣੇ ਨਾਲ ਜੋੜ ਲੈਦਾ ਹੈ।

ਨਾਨਕ ਦਰਸਨੁ ਜਿਨਾ ਵੇਖਾਲਿਓਨੁ ਤਿਨਾ ਦਰਗਹ ਲਏ ਛਡਾਇ ॥੧॥
naanak darsan jinaa vaykhaali-on tinaa dargeh la-ay chhadaa-ay. ||1||
O’ Nanak, those whom the Guru helps to realize God, are liberated by him in God’s presence.||1||
ਹੇ ਨਾਨਕ ਵਾਹਿਗੁਰੂ ਦੇ ਦਰਬਾਰ ਅੰਦਰ ਗੁਰੂ ਉਨ੍ਹਾਂ ਦੀ ਖਲਾਸੀ ਕਰਵਾ ਲੈਦਾ ਹੈ, ਜਿਨ੍ਹਾਂ ਨੂੰ ਉਹ ਸਾਈਂ ਦਾ ਦੀਦਾਰ ਕਰਵਾ ਦਿੰਦਾ ਹੈ।

ਮਃ ੩ ॥
mehlaa 3.
Third Guru:

ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥
manmukh agi-aan durmat ahaNkaaree.
The self-willed person is ignorant, evil-minded and egotistical.
ਮਨਮੁਖ ਵਿਚਾਰ-ਹੀਣ, ਖੋਟੀ ਬੁਧਿ ਵਾਲਾ ਤੇ ਅਹੰਕਾਰੀ ਹੁੰਦਾ ਹੈ l

ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥
antar kroDh joo-ai mat haaree.
He is filled with anger within, and he loses his intellect in the game of life.
ਉਸ ਦੇ ਅੰਦਰ ਰੋਹ ਹੈ ਅਤੇ ਉਹ ਮਾਨੋ ਜੂਏ ਵਿੱਚ ਆਪਣੀ ਸੁਰਤ ਗੁਆ ਲੈਦਾ ਹੈ।

ਕੂੜੁ ਕੁਸਤੁ ਓਹੁ ਪਾਪ ਕਮਾਵੈ ॥
koorh kusat oh paap kamaavai.
He always indulges in falsehood, deceit and sin.
ਉਹ (ਸਦਾ) ਝੂਠ, ਫ਼ਰੇਬ ਤੇ ਪਾਪ ਦੇ ਕੰਮ ਕਰਦਾ ਹੈ।

ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ ॥
ki-aa oh sunai ki-aa aakh sunaavai.
What can he listen, and what can he tell others?
ਉਹ ਸੁਣੇ ਕੀਹ ਤੇ (ਕਿਸੇ ਨੂੰ) ਆਖ ਕੇ ਸੁਣਾਵੇ ਕੀਹ?

ਅੰਨਾ ਬੋਲਾ ਖੁਇ ਉਝੜਿ ਪਾਇ ॥
annaa bolaa khu-ay ujharh paa-ay.
He is blind to the sight of the Guru and deaf to any righteous advice, and therefore keeps wandering in the wilderness of worldly attachments.
ਸਤਿਗੁਰੂ ਦੇ ਦਰਸ਼ਨ ਵਲੋਂ ਅੰਨ੍ਹਾ ਤੇ ਉਪਦੇਸ਼ ਵਲੋਂ ਬੋਲਾ ਖੁੰਝ ਕੇ-ਉਜਾੜ ਅੰਦਰ ਭਟਕਦਾ ਹੈ।

ਮਨਮੁਖੁ ਅੰਧਾ ਆਵੈ ਜਾਇ ॥
manmukh anDhaa aavai jaa-ay.
The self-willed person being spiritually blind, keeps suffering by going through a cycle of birth and death.
ਅੰਨ੍ਹਾ ਮਨਮੁਖ ਕੁਰਾਹੇ ਪਿਆ ਹੋਇਆ ਹੈ ਤੇ ਨਿੱਤ ਜੰਮਦਾ ਮਰਦਾ ਹੈ।

ਬਿਨੁ ਸਤਿਗੁਰ ਭੇਟੇ ਥਾਇ ਨ ਪਾਇ ॥
bin satgur bhaytay thaa-ay na paa-ay.
Without meeting the true Guru, he finds no place in God’s presence.
ਸਤਿਗੁਰੂ ਨੂੰ ਮਿਲਣ ਤੋਂ ਬਿਨਾ (ਦਰਗਾਹ ਵਿਚ) ਕਬੂਲ ਨਹੀਂ ਪੈਂਦਾ।

ਨਾਨਕ ਪੂਰਬਿ ਲਿਖਿਆ ਕਮਾਇ ॥੨॥
naanak poorab likhi-aa kamaa-ay. ||2||
O’ Nanak, he reaps the result according to his preordained destiny. ||2||
ਹੇ ਨਾਨਕ ਉਹ ਧੁਰ ਦੀ ਲਿਖੀ ਲਿਖਤ ਅਨੁਸਾਰ ਕਰਮ ਕਰਦਾ ਹੈ।

ਪਉੜੀ ॥
pa-orhee.
Pauree:

ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥
jin kay chit kathor heh say baheh na satgur paas.
Those who are cruel hearted, do not sit in the company of the true Guru.
ਜਿਨ੍ਹਾਂ ਮਨੁੱਖਾਂ ਦੇ ਮਨ ਨਿਰਦਈ ਹੁੰਦੇ ਹਨ, ਉਹ ਸਤਿਗੁਰੂ ਦੇ ਕੋਲ ਨਹੀਂ ਬਹਿੰਦੇ।

ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥
othai sach varatdaa koorhi-aaraa chit udaas.
Only truth prevails in the holy congregation which makes the liars sad.
ਸਤਿਗੁਰੂ ਦੀ ਸੰਗਤ ਵਿਚ ਤਾਂ ਸੱਚ ਦੀਆਂ ਗੱਲਾਂ ਹੁੰਦੀਆਂ ਹਨ, ਕੂੜ ਦੇ ਵਪਾਰੀਆਂ ਦੇ ਮਨ ਨੂੰ ਉਦਾਸੀ ਲੱਗੀ ਰਹਿੰਦੀ ਹੈ।

ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥
o-ay val chhal kar jhat kadh-day fir jaa-ay baheh koorhi-aaraa paas.
By hook or by crook, they pass their time, and then they go back to sit with the false ones again.
ਉਹ ਹੇਰਾਫੇਰੀ ਕਰਕੇ ਵਕਤ ਗੁਜਾਰਦੇ ਹਨ ਅਤੇ ਮੁੜ ਕੇ ਜਾ ਕੇ ਝੂਠਿਆ ਦੇ ਕੋਲ ਬੈਠ ਜਾਂਦੇ ਹਨ।

ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥
vich sachay koorh na gad-ee man vaykhhu ko nirjaas.
O’ people, check it out and see, falsehood does not mix with the Truth,
ਕੋਈ ਧਿਰ ਮਨ ਵਿਚ ਨਿਰਨਾ ਕਰ ਕੇ ਵੇਖ ਲਵੋ, ਸੱਚੇ (ਮਨੁੱਖ ਦੇ ਹਿਰਦੇ ਵਿਚ) ਝੂਠ ਨਹੀਂ ਰਲ ਸਕਦਾ,

ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥
koorhi-aar khoorhi-aaree jaa-ay ralay sachiaar sikh baithay satgur paas. ||26||
because the false ones go and mix with their false fellows and the truthful disciples sit in the congregation of the true Guru. ||26||
ਝੂਠੇ ਝੂਠਿਆਂ ਵਿਚ ਹੀ ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰੂ ਕੋਲ ਹੀ ਜਾ ਬੈਠਦੇ ਹਨ।

error: Content is protected !!