Page 567

ਰਾਜੁ ਤੇਰਾ ਕਬਹੁ ਨ ਜਾਵੈ ॥
raaj tayraa kabahu na jaavai.
Your rule never ends.
ਤੇਰਾ ਰਾਜ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈ।

ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ ॥
raajo ta tayraa sadaa nihchal ayhu kabahu na jaav-ay.
Your domain is eternal and it can never end.
ਤੇਰਾ ਰਾਜ ਸਦਾ ਅਟੱਲ ਰਹਿਣ ਵਾਲਾ ਹੈ, ਇਹ ਕਦੇ ਭੀ ਨਾਸ ਨਹੀਂ ਹੋ ਸਕਦਾ।

ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ ॥
chaakar ta tayraa so-ay hovai jo-ay sahj samaav-ay.
Only that one becomes Your devotee who remains in a state of peace and poise.
ਉਹੀ ਮਨੁੱਖ ਤੇਰਾ ਅਸਲ ਭਗਤ-ਸੇਵਕ ਹੈ ਜੋ (ਤੇਰਾ ਨਾਮ ਸਿਮਰ ਕੇ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।

ਦੁਸਮਨੁ ਤ ਦੂਖੁ ਨ ਲਗੈ ਮੂਲੇ ਪਾਪੁ ਨੇੜਿ ਨ ਆਵਏ ॥
dusman ta dookh na lagai moolay paap nayrh na aav-ay.
No one becomes his enemy, no suffering afflicts him and no sin comes near him.
ਕੋਈ ਉਸ ਦਾ ਵੈਰੀ ਨਹੀਂ ਬਣਦਾ, ਕੋਈ ਉਸ ਨੂੰ ਦੁੱਖ ਨਹੀਂ ਲਗਦਾ ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦਾ।

ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵਏ ॥੪॥
ha-o balihaaree sadaa hovaa ayk tayray naav-ay. ||4||
I am forever dedicated to Your Name only ||4||
ਮੈਂ ਸਦਾ ਤੇਰੇ ਹੀ ਇਕ ਨਾਮ ਤੋਂ ਸਦਕੇ ਜਾਂਦਾ ਹਾਂ ॥੪॥

ਜੁਗਹ ਜੁਗੰਤਰਿ ਭਗਤ ਤੁਮਾਰੇ ॥
jugah jugantar bhagat tumaaray.
O’ God, there have been Your devotees throughout the ages,
(ਹੇ ਪ੍ਰਭੂ!) ਹਰੇਕ ਜੁਗ ਵਿਚ ਹੀ ਤੇਰੇ ਭਗਤ ਮੌਜੂਦ ਰਹੇ ਹਨ।

ਕੀਰਤਿ ਕਰਹਿ ਸੁਆਮੀ ਤੇਰੈ ਦੁਆਰੇ ॥
keerat karahi su-aamee tayrai du-aaray.
who stand in Your presence and sing Your praise.
ਜੋ, ਹੇ ਸੁਆਮੀ! ਤੇਰੇ ਦਰ ਤੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ।

ਜਪਹਿ ਤ ਸਾਚਾ ਏਕੁ ਮੁਰਾਰੇ ॥
jaapeh ta saachaa ayk muraaray.
They meditate on You, the One eternal God.
ਜੋ ਸਦਾ ਤੈਨੂੰ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ।

ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ ॥
saachaa muraaray taam jaapeh jaam man vasaavhay.
But they can only meditate on You, the eternal God, if You enshrine Your Name in their minds,
ਤੈਨੂੰ ਸਦਾ-ਥਿਰ ਨੂੰ ਉਹ ਤਦੋਂ ਹੀ ਜਪ ਸਕਦੇ ਹਨ ਜਦੋਂ ਤੂੰ ਆਪ ਉਹਨਾਂ ਦੇ ਮਨ ਵਿਚ ਆਪਣਾ ਨਾਮ ਵਸਾਂਦਾ ਹੈਂ,

ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ ॥
bharmo bhulaavaa tujheh kee-aa jaam ayhu chukaavhay.
and when You Yourself remove the doubt about Maya which You have created in their mind.
ਤੇ ਜਦੋਂ ਤੂੰ ਉਹਨਾਂ ਦੇ ਮਨ ਵਿਚੋਂ ਮਾਇਆ ਵਾਲੀ ਭਟਕਣਾ ਦੂਰ ਕਰਦਾ ਹੈਂ ਜੋ ਤੂੰ ਆਪ ਹੀ ਪੈਦਾ ਕੀਤੀ ਹੋਈ ਹੈ।

ਗੁਰ ਪਰਸਾਦੀ ਕਰਹੁ ਕਿਰਪਾ ਲੇਹੁ ਜਮਹੁ ਉਬਾਰੇ ॥
gur parsaadee karahu kirpaa layho jamahu ubaaray.
Then through the Guru’s Grace, You show mercy and protect them from the demons of death.
ਗੁਰੂ ਦੀ ਕਿਰਪਾ ਦੀ ਰਾਹੀਂ ਤੂੰ ਆਪਣੇ ਭਗਤਾਂ ਉੱਤੇ ਮੇਹਰ ਕਰਦਾ ਹੈਂ, ਤੇ ਉਹਨਾਂ ਨੂੰ ਜਮਾਂ ਤੋਂ ਬਚਾ ਲੈਂਦਾ ਹੈਂ।

ਜੁਗਹ ਜੁਗੰਤਰਿ ਭਗਤ ਤੁਮਾਰੇ ॥੫॥
jugah jugantar bhagat tumaaray. ||5||
O’ God, Your devotees have been there throughout the ages. ||5||
ਹਰੇਕ ਜੁਗ ਵਿਚ ਹੀ ਤੇਰੇ ਭਗਤ-ਸੇਵਕ ਮੌਜੂਦ ਰਹੇ ਹਨ ॥੫॥

ਵਡੇ ਮੇਰੇ ਸਾਹਿਬਾ ਅਲਖ ਅਪਾਰਾ ॥
vaday mayray saahibaa alakh apaaraa.
O’ my Great Master, You are infinite and incomprehensible,
ਹੇ ਮੇਰੇ ਵੱਡੇ ਮਾਲਕ! ਹੇ ਅਦ੍ਰਿਸ਼ਟ ਮਾਲਕ! ਹੇ ਬੇਅੰਤ ਮਾਲਕ!

ਕਿਉ ਕਰਿ ਕਰਉ ਬੇਨੰਤੀ ਹਉ ਆਖਿ ਨ ਜਾਣਾ ॥
ki-o kar kara-o baynantee ha-o aakh na jaanaa.
I do not know how I may make my submission, I don’t even know what to say.
ਮੈਂ (ਤੇਰੇ ਦਰ ਤੇ) ਕਿਵੇਂ ਬੇਨਤੀ ਕਰਾਂ? ਮੈਨੂੰ ਤਾਂ ਬੇਨਤੀ ਕਰਨੀ ਭੀ ਨਹੀਂ ਆਉਂਦੀ।

ਨਦਰਿ ਕਰਹਿ ਤਾ ਸਾਚੁ ਪਛਾਣਾ ॥
nadar karahi taa saach pachhaanaa.
If You bless me with Your grace, only then I can realize Your eternal Name.
ਜੇ ਤੂੰ ਆਪ (ਮੇਰੇ ਉਤੇ) ਮੇਹਰ ਦੀ ਨਿਗਾਹ ਕਰੇਂ ਤਾਂ ਹੀ ਮੈਂ ਤੇਰੇ ਸਦਾ-ਥਿਰ ਨਾਮ ਨਾਲ ਸਾਂਝ ਪਾ ਸਕਦਾ ਹਾਂ।

ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ ਬੁਝਾਵਹੇ ॥
saacho pachhaanaa taam tayraa jaam aap bujhaavhay.
I can realize Your eternal Name only when You Yourself bestow this intellect,
ਤੇਰਾ ਸਦਾ-ਥਿਰ ਨਾਮ ਮੈਂ ਤਦੋਂ ਹੀ ਪਛਾਣ ਸਕਦਾ ਹਾਂ ਜਦੋਂ ਤੂੰ ਆਪ ਮੈਨੂੰ ਇਹ ਸੂਝ ਬਖ਼ਸ਼ੇਂ।

ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ ॥
dookh bhookh sansaar kee-ay sahsaa ayhu chukaavhay.
and when You remove this skepticism from my mind that it is You who have created all the sorrows and pleasures in the world.
ਜਦੋਂ ਤੂੰ ਮੇਰੇ ਮਨ ਵਿਚੋਂ ਮਾਇਆ ਦੀ ਤ੍ਰਿਸ਼ਨਾ ਅਤੇ ਦੁੱਖਾਂ ਦਾ ਸਹਿਮ ਦੂਰ ਕਰੇਂ ਜੇਹੜੇ ਕਿ ਜਗਤ ਵਿਚ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ।

ਬਿਨਵੰਤਿ ਨਾਨਕੁ ਜਾਇ ਸਹਸਾ ਬੁਝੈ ਗੁਰ ਬੀਚਾਰਾ ॥
binvant naanak jaa-ay sahsaa bujhai gur beechaaraa.
Nanak submits that one’s skepticism is vanished when one understands the discourse on the Guru’s word.
ਨਾਨਕ ਬੇਨਤੀ ਕਰਦਾ ਹੈ ਕਿ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਸਮਝਦਾ ਹੈ ਤਾਂ ਸਹਿਮ ਦੂਰ ਹੋ ਜਾਂਦਾ ਹੈ l

ਵਡਾ ਸਾਹਿਬੁ ਹੈ ਆਪਿ ਅਲਖ ਅਪਾਰਾ ॥੬॥
vadaa saahib hai aap alakh apaaraa. ||6||
The infinite and incomprehensible God is the great Master of all. ||6||
ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਆਪ (ਸਭ ਜੀਵਾਂ ਦਾ) ਵੱਡਾ ਮਾਲਕ ਹੈ ॥੬॥

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥
tayray bankay lo-in dant reesaalaa.
O’ God, You have created humans in Your own beautiful form; Your eyes are attractive and Your teeth are beautiful,
ਹੇ ਪ੍ਰਭੂ! ਤੂੰ ਆਪਣੇ ਹੀ ਸੁੰਦਰ ਸਰੂਪ ਤੋਂ ਮਨੁੱਖ ਪੈਦਾ ਕੀਤੇ ਹਨ, ਤੇਰੇ ਨੈਣ ਬਾਂਕੇ ਹਨ, ਤੇਰੇ ਦੰਦ ਸੋਹਣੇ ਹਨ,

ਸੋਹਣੇ ਨਕ ਜਿਨ ਲੰਮੜੇ ਵਾਲਾ ॥
sohnay nak jin lammrhay vaalaa.
You are that Master who has graceful nose and long hair,
ਤੂੰ ਉਹ ਸਾਹਿਬ ਹੈਂ ਜਿਸ ਦਾ ਨੱਕ ਸੁਨੱਖਾ ਅਤੇ ਲੰਮੇ ਕੇਸ ਹਨ;

ਕੰਚਨ ਕਾਇਆ ਸੁਇਨੇ ਕੀ ਢਾਲਾ ॥
kanchan kaa-i-aa su-inay kee dhaalaa.
and Your body is so healthy and superb, as if it has been molded in gold.
ਅਤੇ ਤੇਰਾ ਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ, ਮਾਨੋ, ਸੋਨੇ ਵਿਚ ਹੀ ਢਲਿਆ ਹੋਇਆ ਹੈ,

ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥
sovann dhaalaa krisan maalaa japahu tusee sahayleeho.
O’ my dear friends, worship that God whose body is so pure as if it is molded in Gold and He is wearing the rosary of winners
ਸੋਨੇ ਵਿੱਚ ਢਲਿਆ ਹੋਇਆ ਹੈ ਉਸ ਦਾ ਸਰੀਰ ਅਤੇ ਵੈਜਯੰਤੀ ਮਾਲਾ ਉਸ ਕੋਲ ਹੈ; ਹੇ ਮੇਰੀਓ ਸਖੀਓ! ਤੁਸੀਂ ਉਸ ਦਾ ਆਰਾਧਨ ਕਰੋ

ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥
jam du-aar na hohu kharhee-aa sikh sunhu mahayleeho.
O’ my friends, if you listen to this advice of mine, you will never have to stand at the door of demon of death.
ਹੇ ਮੇਰੀਓ ਸਹੇਲੀਓ! ਜੇਕਰ ਤੁਸੀਂ ਇਹ ਉਪਦੇਸ਼ ਸ੍ਰਵਣ ਕਰ ਲਉ, ਤਦ ਤੁਹਾਨੂੰ ਮੌਤ ਦੇ ਦੂਤ ਦੇ ਬੂਹੇ ਉੱਤੇ ਨਹੀਂ ਖੜੋਣਾ ਪਵੇਗਾ,

ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥
hans hansaa bag bagaa lahai man kee jaalaa.
By meditating on Naam, mind’s dirt of vices gets washed off and a even the most hypocritical person like a crane becomes pure like a swan.
(ਨਾਮ-ਸਿਮਰਨ ਨਾਲ) ਮਨ ਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਤੇ ਪਰਮ ਬਗਲੇ (ਪਖੰਡੀਆਂ) ਤੋਂ ਸ੍ਰੇਸ਼ਟ ਹੰਸ (ਪਵਿੱਤਰ) ਬਣ ਜਾਈਦਾ ਹੈ

ਬੰਕੇ ਲੋਇਣ ਦੰਤ ਰੀਸਾਲਾ ॥੭॥
bankay lo-in dant reesaalaa. ||7||
The all pervading God has attractive eyes and beautiful teeth. ||7||
ਸਰਬ-ਵਿਆਪਕ ਪ੍ਰਭੂ ਦੇ ਸੋਹਣੇ ਨੈਣ ਹਨ, ਸੋਹਣੇ ਦੰਦ ਹਨ ॥੭॥

ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥
tayree chaal suhaavee maDhuraarhee banee.
O’ God, in your tangible form, Your gait is soothing to the mind and Your speech is melodious;
ਹੇ ਪ੍ਰਭੂ! ਤੇਰੀ ਮਸਤ ਚਾਲ ਮਨ ਨੂੰ ਸੁਖ ਦੇਣ ਵਾਲੀ ਹੈ, ਅਤੇ ਤੇਰੀ ਬੋਲੀ, ਸੋਹਣੀ ਅਤੇ ਮਿੱਠੀ ਹੈ।

ਕੁਹਕਨਿ ਕੋਕਿਲਾ ਤਰਲ ਜੁਆਣੀ ॥
kuhkan kokilaa taral ju-aanee.
The cuckoos created by You are singing the melodious songs; the beautiful ladies created by You are intoxicated with playful youth.
(ਤੇਰੀਆਂ ਹੀ ਪੈਦਾ ਕੀਤੀਆਂ) ਕੋਇਲਾਂ ਮਿੱਠੀ ਸੁਰ ਵਿਚ ਕੂਕ ਰਹੀਆਂ ਹਨ, (ਤੇਰੀਆਂ ਹੀ ਪੈਦਾ ਕੀਤੀਆਂ) ਚੰਚਲ ਜਵਾਨੀ ਦੇ ਮਦ-ਭਰੀਆਂ ਸੁੰਦਰੀਆਂ ਹਨ।

ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ ॥
tarlaa ju-aanee aap bhaanee ichh man kee pooree-ay.
This lively youth created by God Himself is pleasing to Him; by creating this He fulfills His mind’s desires.
ਇਹ ਚੰਚਲ ਜੁਆਨੀ ਪ੍ਰਭੂ ਨੇ ਆਪ ਹੀ ਪੈਦਾ ਕੀਤੀ, ਉਸ ਨੂੰ ਆਪ ਨੂੰ ਹੀ ਇਸ ਦਾ ਪੈਦਾ ਕਰਨਾ ਚੰਗਾ ਲੱਗਾ, ਉਸ ਨੇ ਆਪਣੇ ਹੀ ਮਨ ਦੀਆਂ ਖਾਹਿਸ਼ਾ ਪੂਰੀਆਂ ਕਰਦਾ ਹੈ।

ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ ॥
saarang ji-o pag Dharai thim thim aap aap sanDhoora-ay.
God, pervading the beautiful young lady walking gracefully like an elephant, Himself is intoxicating with the pride of youth.
ਚੰਚਲ ਜਵਾਨੀ ਦੇ ਮਦ-ਮੱਤੀ ਸੁੰਦਰੀ ਵਿਚ ਬੈਠ ਕੇ ਪ੍ਰਭੂ ਆਪ ਹੀ ਮਸਤ ਹਾਥੀ ਵਾਂਗ ਬੜੀ ਮਟਕ ਨਾਲ ਪੈਰ ਧਰਦਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਵਾਨੀ ਦੇ ਮਦ ਵਿਚ ਮਸਤ ਕਰ ਰਿਹਾ ਹੈ।

ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ ॥
sareerang raatee firai maatee udak gangaa vaanee.
One who is living imbued with the love of her husband-God, by singing God’s praises her life becomes immaculate like the pure water of river Ganges.
ਜੋ ਆਪਣੇ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਤੇ ਮਸਤ ਫਿਰਦੀ ਹੈ, ਸਿਫ਼ਤ-ਸਾਲਾਹ ਦੀ ਬਾਣੀ ਰਾਹੀ ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ ਜਿਵੇਂ ਗੰਗਾ ਦਾ ਪਾਣੀ

ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥
binvant naanak daas har kaa tayree chaal suhaavee maDhuraarhee banee. ||8||2||
God’s devotee Nanak prays, O’ God, in Your tangiblle form, Your gait is graceful and Your speech is melodious. ||8||2||
ਹਰੀ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ, ਹੇ ਪ੍ਰਭੂ, ਤੇਰੀ ਚਾਲ ਸੁਹਾਵਣੀ ਹੈ ਤੇ ਤੇਰੀ ਬੋਲੀ ਮਿੱਠੀ ਮਿੱਠੀ ਹੈ ॥੮॥੨॥

ਵਡਹੰਸੁ ਮਹਲਾ ੩ ਛੰਤ
vad-hans mehlaa 3 chhant
Raag Wadahans, Third Guru, Chhant:

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥
aapnay pir kai rang ratee mu-ee-ay sobhaavantee naaray.
O’ soul-bride, liberated from the love of Maya and imbued with the love of your Husband-God, you have become honorable.
ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀ ਜੀਵ-ਇਸਤ੍ਰੀਏ! ਤੂੰ ਸੋਭਾ ਵਾਲੀ ਹੋ ਗਈ ਹੈਂ, ਕਿਉਂਕਿ ਤੂੰ ਆਪਣੇ ਪਤੀ-ਪ੍ਰਭੂ ਦੇ ਪ੍ਰੇਮ ਵਿਚ ਰੰਗੀ ਗਈ ਹੈਂ।

ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ ॥
sachai sabad mil rahee mu-ee-ay pir raavay bhaa-ay pi-aaray.
By following the Guru’s word, you remain attuned to the eternal God; because of this love, you are enjoying the company of your Husband-God.
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਤੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੀ ਹੈਂ, ਤੂੰ ਇਸ ਪ੍ਰੇਮ ਦੇ ਕਾਰਨ ਪ੍ਰਭੂ-ਪਤੀ ਨੂੰ ਮਾਣ ਰਹੀ ਹੈ l

ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ ॥
sachai bhaa-ay pi-aaree kant savaaree har har si-o nayhu rachaa-i-aa.The Husband-God embellished the life of that soul-bride, who imbued herself with love of eternal God and became pleasing to Him.
ਜੇਹੜੀ ਜੀਵ-ਇਸਤ੍ਰੀ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਿਆਰ ਪਾਇਆ, ਨੇਹੁ ਪੈਦਾ ਕੀਤਾ, ਪ੍ਰਭੂ-ਪਤੀ ਨੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ।

ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ ॥
aap gavaa-i-aa taa pir paa-i-aa gur kai sabad samaa-i-aa.
When she merged in the Guru’s word and eradicated her self-conceit, then she realized the Husband-God within herself.
ਜਦੋਂ ਜੀਵ-ਇਸਤ੍ਰੀ ਨੇ ਗੁਰੂ ਦੇ ਸ਼ਬਦ ਨਾਲ ਲੀਨ ਹੋ ਗਈ ਤੇ ਆਪਾ-ਭਾਵ ਦੂਰ ਕੀਤਾ, ਤਦੋਂ ਉਸ ਨੇ ਪ੍ਰਭੂ-ਪਤੀ ਨੂੰ ਲੱਭ ਲਿਆ

ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ ॥
saa Dhan sabad suhaa-ee paraym kasaa-ee antar pareet pi-aaree.
That bride-soul, who is enticed by God’s love, is embellished by the Guru’s word, and the love for God remains enshrined within her heart.
ਪ੍ਰਭੂ-ਪ੍ਰੇਮ ਦੀ ਖਿੱਚੀ ਹੋਈ ਸੁਚੱਜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤ ਟਿਕੀ ਰਹਿੰਦੀ ਹੈ।

ਨਾਨਕ ਸਾ ਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ ॥੧॥
naanak saa Dhan mayl la-ee pir aapay saachai saahi savaaree. ||1||
O’ Nanak, the Husband-God has Himself united her with Him, and the eternal God has embellished her life. ||1||
ਹੇ ਨਾਨਕ! ਇਹੋ ਜਿਹੀ ਸੁਚੱਜੀ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪ ਹੀ ਆਪਣੇ ਨਾਲ ਮਿਲਾ ਲਿਆ ਹੈ, ਸਦਾ ਕਾਇਮ ਰਹਿਣ ਵਾਲੇ ਸ਼ਾਹ ਨੇ ਉਸ ਦਾ ਜੀਵਨ ਸੰਵਾਰ ਦਿੱਤਾ ਹੈ ॥੧॥

ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ ॥
nirgunvant-rhee-ay pir daykh hadooray raam.
O’ my virtueless soul-bride, behold your Husband-God close at hand.
ਹੇ ਗੁਣ-ਹੀਣ ਜਿੰਦੇ! ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਿਆ ਕਰ।

ਗੁਰਮੁਖਿ ਜਿਨੀ ਰਾਵਿਆ ਮੁਈਏ ਪਿਰੁ ਰਵਿ ਰਹਿਆ ਭਰਪੂਰੇ ਰਾਮ ॥
gurmukh jinee raavi-aa mu-ee-ay pir rav rahi-aa bharpooray raam.
O’ dear soul-bride, whoever meditates on God by following the Guru’s teachings, realizes the Husband-God fully pervading everywhere.
ਹੇ ਮੋਈ ਹੋਈ ਜਿੰਦੇ! ਜੋ ਗੁਰੂ ਦੇ ਸਨਮੁੱਖ ਹੋ ਕੇ ਪ੍ਰਭੂ-ਪੱਤੀ ਦਾ ਸਿਮਰਨ ਕਰਦਾ ਹੈ ਉਸ ਨੂੰ ਪ੍ਰਭੂ ਪੂਰੇ ਤੌਰ ਤੇ ਵਿਆਪਕ ਦਿਖਦਾ ਹੈ।

Leave a comment

Your email address will not be published. Required fields are marked *

error: Content is protected !!