ਕਹੁ ਨਾਨਕ ਤਿਸੁ ਜਨ ਬਲਿਹਾਰੀ ਤੇਰਾ ਦਾਨੁ ਸਭਨੀ ਹੈ ਲੀਤਾ ॥੨॥
kaho naanak tis jan balihaaree tayraa daan sabhnee hai leetaa. ||2||
Nanak says, I dedicate my life to that devotee of God, from whom everyone receives the gift of Your Name.
ਨਾਨਕ ਆਖਦਾ ਹੈ- ਮੈਂ ਐਸੇ ਸੇਵਕ ਤੋਂ ਸਦਕੇ ਜਾਂਦਾ ਹਾਂ। ਤੇਰੇ ਨਾਮ ਦੀ ਦਾਤ ਉਸ ਪਾਸੋਂ ਸਭ ਜੀਵ ਲੈਂਦੇ ਹਨ ॥੨॥
ਤਉ ਭਾਣਾ ਤਾਂ ਤ੍ਰਿਪਤਿ ਅਘਾਏ ਰਾਮ ॥
ta-o bhaanaa taaN taripat aghaa-ay raam.
O’ God, if it pleases You, one becomes completely satiated from the hunger for worldly riches and power by following the Guru’s teachings.
ਹੇ ਪ੍ਰਭੂ! ਜੇ ਤੇਰੀ ਰਜ਼ਾ ਹੋਵੇ ਤਾਂ ਜੀਵ (ਗੁਰੂ ਦੀ ਸਰਨ ਪੈ ਕੇ, ਮਾਇਆ ਦੀ ਭੁੱਖ ਵਲੋਂ) ਪੂਰੇ ਤੌਰ ਤੇ ਰੱਜ ਜਾਂਦਾ ਹੈ,
ਮਨੁ ਥੀਆ ਠੰਢਾ ਸਭ ਤ੍ਰਿਸਨ ਬੁਝਾਏ ਰਾਮ ॥
man thee-aa thandhaa sabh tarisan bujhaa-ay raam.
His mind becomes calm and his yearning for worldly pleasures is completely quenched.
ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਸ ਦੀ ਮਾਇਆ ਦੀ ਸਾਰੀ ਪਿਆਸ ਬੁੱਝ ਜਾਂਦੀ ਹੈ।
ਮਨੁ ਥੀਆ ਠੰਢਾ ਚੂਕੀ ਡੰਝਾ ਪਾਇਆ ਬਹੁਤੁ ਖਜਾਨਾ ॥
man thee-aa thandhaa chookee danjhaa paa-i-aa bahut khajaanaa.
His mind calms down, his anxiety ends and he receives the greatest treasure of Naam.
ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ,ਉਸ ਦੀ ਭੜਕੀ ਦੂਰ ਹੋ ਜਾਂਦੀ ਹੈ ਤੇ ਉਹ ਵੱਡਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲੈਂਦਾ ਹੈ।
ਸਿਖ ਸੇਵਕ ਸਭਿ ਭੁੰਚਣ ਲਗੇ ਹੰਉ ਸਤਗੁਰ ਕੈ ਕੁਰਬਾਨਾ ॥
sikh sayvak sabh bhunchan lagay haN-u satgur kai kurbaanaa.
I dedicate myself to that true Guru, whose disciples and devotees start rejoicing the treasure of Naam;
ਮੈਂ ਸਤਿਗੁਰੂ ਤੋਂ ਵਾਰੀ ਜਾਂਦਾ ਹਾਂ ਜਿਸ ਦੇ ਸਾਰੇ ਸਿੱਖ ਸੇਵਕ ਨਾਮ-ਖ਼ਜ਼ਾਨੇ ਨੂੰ ਵਰਤਣ ਲੱਗ ਪੈਂਦੇ ਹਨ,
ਨਿਰਭਉ ਭਏ ਖਸਮ ਰੰਗਿ ਰਾਤੇ ਜਮ ਕੀ ਤ੍ਰਾਸ ਬੁਝਾਏ ॥
nirbha-o bha-ay khasam rang raatay jam kee taraas bujhaa-ay.
they become fearless and being imbued with love of Husband-God they erase their fear of death.
ਉਹ ਨਿਡਰ ਹੋ ਜਾਂਦੇ ਹਨ, ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਜਮਾਂ ਦਾ ਸਹਮ ਮਿਟਾ ਲੈਂਦੇ ਹਨ।
ਨਾਨਕ ਦਾਸੁ ਸਦਾ ਸੰਗਿ ਸੇਵਕੁ ਤੇਰੀ ਭਗਤਿ ਕਰੰਉ ਲਿਵ ਲਾਏ ॥੩॥
naanak daas sadaa sang sayvak tayree bhagat karaN-o liv laa-ay. ||3||
Nanak says, O’ God, bless me, that I may remain in the Guru’s company as his devotee and keep doing Your devotional worship with mind attuned to You. ||3||
ਨਾਨਕ ਆਖਦਾ ਹੈ, ਹੇ ਪ੍ਰਭੂ! ਮੇਹਰ ਕਰ, ਮੈਂ ਦਾਸ (ਗੁਰੂ ਦੇ) ਚਰਨਾਂ ਵਿਚ ਟਿਕਿਆ ਰਹਾਂ, (ਗੁਰੂ ਦਾ) ਸੇਵਕ ਬਣਿਆ ਰਹਾਂ, ਤੇ, ਸੁਰਤ ਜੋੜ ਕੇ ਤੇਰੀ ਭਗਤੀ ਕਰਦਾ ਰਹਾਂ ॥੩॥
ਪੂਰੀ ਆਸਾ ਜੀ ਮਨਸਾ ਮੇਰੇ ਰਾਮ ॥
pooree aasaa jee mansaa mayray raam.
O’ reverend God, every hope and expectation of my mind is fulfilled.
ਹੇ ਪ੍ਰਭੂ ਜੀ! ਮੇਰੀ ਹਰੇਕ ਆਸ ਤੇ ਕਾਮਨਾ ਪੂਰੀ ਹੋ ਗਈ ਹੈ।
ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ ॥
mohi nirgun jee-o sabh gun tayray raam.
O’ God, I was unvirtuous but whatever virtues I have now, are Your blessings.
ਹੇ ਪ੍ਰਭੂ! ਮੈਂ ਗੁਣ-ਹੀਨ ਸਾ, ਹੁਣ ਮੇਰੇ ਅੰਦਰ ਸਾਰੇ ਹੀ ਗੁਣ ਤੇਰੇ ਹੀ ਦਾਤ ਹੈਂ ।
ਸਭਿ ਗੁਣ ਤੇਰੇ ਠਾਕੁਰ ਮੇਰੇ ਕਿਤੁ ਮੁਖਿ ਤੁਧੁ ਸਾਲਾਹੀ ॥
sabh gun tayray thaakur mayray kit mukh tuDh saalaahee.
O’ my Master, You possess all the virtues, I cannot find good enough words to praise You.
ਹੇ ਮੇਰੇ ਮਾਲਕ! ਤੇਰੇ ਅੰਦਰ ਸਾਰੇ ਹੀ ਗੁਣ ਹਨ, ਮੈਂ ਕਿਸ ਮੂੰਹ ਨਾਲ ਤੇਰੀ ਵਡਿਆਈ ਕਰਾਂ?
ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ ॥
gun avgun mayraa kichh na beechaari-aa bakhas lee-aa khin maahee.
You did not take into account any of my virtues or vices and forgave me in an instant.
ਤੂੰ ਮੇਰਾ ਕੋਈ ਗੁਣ ਜਾਂ ਔਗੁਣ ਨਾ ਦੇਖ ਕੇ ਇਕ ਛਿਨ ਵਿਚ ਹੀ ਤੂੰ ਮੇਰੇ ਉਤੇ ਮੇਹਰ ਕਰ ਦਿਤੀ,
ਨਉ ਨਿਧਿ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ ॥
na-o niDh paa-ee vajee vaaDhaa-ee vaajay anhad tooray.
I feel I have received all the nine treasures; my morale has become high and the unstruck music of spiritual bliss has started playing.
ਤੇ ਮੈਂ ਨੌ ਖ਼ਜ਼ਾਨੇ ਹਾਸਲ ਕਰ ਲਏ ਹਨ, ਮੇਰੇ ਅੰਦਰ ਚੜ੍ਹਦੀ ਕਲਾ ਬਣ ਗਈ ਹੈ ਤੇ ਆਤਮਕ ਆਨੰਦ ਦੇ ਇਕ-ਰਸ ਵਾਜੇ ਵੱਜਣ ਲੱਗ ਪਏ ਹਨ।
ਕਹੁ ਨਾਨਕ ਮੈ ਵਰੁ ਘਰਿ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ॥੪॥੧॥
kaho naanak mai var ghar paa-i-aa mayray laathay jee sagal visooray. ||4||1||
Nanak says, I have found my Husband-God within myself, and all my worries have vanished. ||4||1||
ਨਾਨਕ ਆਖਦਾ ਹੈ, ਮੈਂ ਪ੍ਰਭੂ- ਖਸਮ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ ਤੇ ਮੇਰੇ ਸਾਰੇ ਹੀ ਚਿੰਤਾ-ਫ਼ਿਕਰ ਲਹਿ ਗਏ ਹਨ ॥੪॥੧॥
ਸਲੋਕੁ ॥
salok.
Shalok:
ਕਿਆ ਸੁਣੇਦੋ ਕੂੜੁ ਵੰਞਨਿ ਪਵਣ ਝੁਲਾਰਿਆ ॥
ki-aa sunaydo koorh vanjan pavan jhulaari-aa.
Why should we listen about false perishable things such as worldly riches, which vanish like gusts of wind
ਨਾਸਵੰਤ ਪਦਾਰਥਾਂ ਦੀ ਕੀਹ ਗੱਲ ਸੁਨਣੀ, ਇਹ ਤਾਂ ਹਵਾ ਦੇ ਬੁੱਲਿਆਂ ਵਾਂਗ ਚਲੇ ਜਾਂਦੇ ਹਨ।
ਨਾਨਕ ਸੁਣੀਅਰ ਤੇ ਪਰਵਾਣੁ ਜੋ ਸੁਣੇਦੇ ਸਚੁ ਧਣੀ ॥੧॥
naanak sunee-ar tay parvaan jo sunayday sach Dhanee. ||1||
O’ Nanak, those ears are blessed that listen to the eternal God’s praises. ||1||
ਹੇ ਨਾਨਕ! ਉਹ ਕੰਨ (ਪ੍ਰਭੂ ਨੂੰ) ਕਬੂਲ ਹਨ ਜੇਹੜੇ ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ (ਦੀ ਸਿਫ਼ਤ-ਸਾਲਾਹ) ਨੂੰ ਸੁਣਦੇ ਹਨ ॥੧॥
ਛੰਤੁ ॥
chhant.
chhant.
ਤਿਨ ਘੋਲਿ ਘੁਮਾਈ ਜਿਨ ਪ੍ਰਭੁ ਸ੍ਰਵਣੀ ਸੁਣਿਆ ਰਾਮ ॥
tin ghol ghumaa-ee jin parabh sarvanee suni-aa raam.
I am dedicated to those who have listened to God’s praises with their own ears.
ਜਿਨ੍ਹਾਂ ਨੇ ਆਪਣੇ ਕੰਨਾਂ ਨਾਲ ਪ੍ਰਭੂ (ਦਾ ਨਾਮ) ਸੁਣਿਆ ਹੈ, ਉਹਨਾਂ ਤੋਂ ਮੈਂ ਸਦਕੇ ਕੁਰਬਾਨ ਹਾਂ।
ਸੇ ਸਹਜਿ ਸੁਹੇਲੇ ਜਿਨ ਹਰਿ ਹਰਿ ਰਸਨਾ ਭਣਿਆ ਰਾਮ ॥
say sahj suhaylay jin har har rasnaa bhani-aa raam.
Those who utter God’s Name with their own tongue remain poised and in peace.
ਜੇਹੜੇ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਰਹਿੰਦੇ ਹਨ।
ਸੇ ਸਹਜਿ ਸੁਹੇਲੇ ਗੁਣਹ ਅਮੋਲੇ ਜਗਤ ਉਧਾਰਣ ਆਏ ॥
say sahj suhaylay gunah amolay jagat uDhaaran aa-ay.
Yes, they happily live in a state of peace and poise and acquire invaluable virtues; they really come to this world to reform it.
ਉਹ ਮਨੁੱਖ ਆਤਮਕ ਅਡੋਲਤਾ ਵਿਚ ਰਹਿ ਕੇ ਸੁਖੀ ਜੀਵਨ ਜੀਊਂਦੇ ਹਨ, ਉਹ ਅਮੋਲਕ ਗੁਣਾਂ ਵਾਲੇ ਹੋ ਜਾਂਦੇ ਹਨ, ਉਹ ਤਾਂ ਜਗਤ ਦਾ ਉਧਾਰ ਕਰਨ ਵਾਸਤੇ ਆਉਂਦੇ ਹਨ।
ਭੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰਿ ਲਘਾਏ ॥
bhai bohith saagar parabh charnaa kaytay paar laghaa-ay.
By encouraging them to meditate on God’s Name, they help countless people to cross the dreadful worldly ocean of vices
ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਪਰਮਾਤਮਾ ਦੇ ਚਰਨ ਜਹਾਜ਼ ਹਨ , ਉਹ ਅਨੇਕਾਂ ਨੂੰ ਪ੍ਰਭੂ-ਚਰਨਾਂ ਵਿਚ ਜੋੜ ਕੇ ਪਾਰ ਲੰਘਾ ਦੇਂਦੇ ਹਨ।
ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਨ ਗਣਿਆ ॥
jin kaN-u kirpaa karee mayrai thaakur tin kaa laykhaa na gani-aa.
Those on whom my Master-God has shown His grace, they are not held accountable for their deeds.
ਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਉਤੇ ਮੇਹਰ (ਦੀ ਨਿਗਾਹ) ਕੀਤੀ, ਉਹਨਾਂ ਦੇ ਕਰਮਾਂ ਦਾ ਹਿਸਾਬ ਕਰਨਾ ਉਸ ਨੇ ਛੱਡ ਦਿੱਤਾ।
ਕਹੁ ਨਾਨਕ ਤਿਸੁ ਘੋਲਿ ਘੁਮਾਈ ਜਿਨਿ ਪ੍ਰਭੁ ਸ੍ਰਵਣੀ ਸੁਣਿਆ ॥੧॥
kaho naanak tis ghol ghumaa-ee jin parabh sarvanee suni-aa. ||1||
Nanak says, I am dedicated to that person who has listened to God’s praises with his own ears. ||1||
ਨਾਨਕ ਆਖਦਾ ਹੈ- ਮੈਂ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜਿਸ ਨੇ ਆਪਣੇ ਕੰਨਾਂ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਸੁਣਿਆ ਹੈ ॥੧॥
ਸਲੋਕੁ ॥
salok.
Shalok:
ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥
lo-in lo-ee dith pi-aas na bujhai moo ghanee.
I have seen God, the light of the world with my own eyes, still my intense desire to behold Him does not get quenched.
ਆਪਣੀਆਂ ਅੱਖਾਂ ਨਾਲ ਮੈਂ ਪ੍ਰਭੂ ਦਾ ਪ੍ਰਕਾਸ਼ ਵੇਖ ਲਿਆ, ਪਰ ਉਸ ਨੂੰ ਵੇਖਣ ਦੀ ਮੇਰੀ ਬਹੁਤੀ ਤੇਹ ਬੁੱਝਦੀ ਨਹੀਂ।
ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੧॥
naanak say akh-rhee-aaN bi-ann jinee disando maa piree. ||1||
O’ Nanak, different are those eyes with which my beloved God is seen. ||1||
ਹੇ ਨਾਨਕ! ਹੋਰ ਹਨ ਉਹ ਨੇਤਰ, ਜਿਨ੍ਹਾਂ ਨਾਲ ਮੇਰਾ ਪਿਆਰਾ ਪ੍ਰਭੂ ਵੇਖਿਆ ਜਾਂਦਾ ਹੈ ॥੧॥
ਛੰਤੁ ॥
chhant.
Chhant:
ਜਿਨੀ ਹਰਿ ਪ੍ਰਭੁ ਡਿਠਾ ਤਿਨ ਕੁਰਬਾਣੇ ਰਾਮ ॥
jinee har parabh dithaa tin kurbaanay raam.
I am dedicated to those who have seen a glimpse of God,
ਮੈਂ ਉਹਨਾਂ ਤੋਂ ਸਦਕੇ ਹਾਂ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ,
ਸੇ ਸਾਚੀ ਦਰਗਹ ਭਾਣੇ ਰਾਮ ॥
say saachee dargeh bhaanay raam.
they are liked and approved in God’s presence.
ਉਹ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਸੰਦ ਆਉਂਦੇ ਹਨ।
ਠਾਕੁਰਿ ਮਾਨੇ ਸੇ ਪਰਧਾਨੇ ਹਰਿ ਸੇਤੀ ਰੰਗਿ ਰਾਤੇ ॥
thaakur maanay say parDhaanay har saytee rang raatay.
Those who have been recognized by God are acclaimed as supreme everywhere; they remain imbued with God’s love.
ਜਿਨ੍ਹਾਂ ਜੀਵਾਂ ਨੂੰ ਮਾਲਕ-ਪ੍ਰਭੂ ਨੇ ਆਦਰ-ਮਾਣ ਦਿੱਤਾ ਹੈ, (ਹਰ ਥਾਂ) ਮੰਨੇ-ਪ੍ਰਮੰਨੇ ਜਾਂਦੇ ਹਨ;, ਉਹ ਵਾਹਿਗੁਰੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
ਹਰਿ ਰਸਹਿ ਅਘਾਏ ਸਹਜਿ ਸਮਾਏ ਘਟਿ ਘਟਿ ਰਮਈਆ ਜਾਤੇ ॥
har raseh aghaa-ay sahj samaa-ay ghat ghat rama-ee-aa jaatay.
They remain satiated with the relish of God’s Name, remain absorbed in a state of equipoise and realize God in each and every heart.
ਉਹ ਪ੍ਰਭੂ ਦੇ ਨਾਮ-ਰਸ ਨਾਲ ਰੱਜੇ ਰਹਿੰਦੇ ਹਨ, ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ, ਤੇ ਪ੍ਰਭੂ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣਦੇ ਹਨ।
ਸੇਈ ਸਜਣ ਸੰਤ ਸੇ ਸੁਖੀਏ ਠਾਕੁਰ ਅਪਣੇ ਭਾਣੇ ॥
say-ee sajan sant say sukhee-ay thaakur apnay bhaanay.
They alone are the true saints and true friends; they are in peace and are pleasing to God.
ਉਹੀ ਮਨੁੱਖ ਭਲੇ ਹਨ, ਸੰਤ ਹਨ, ਸੁਖੀ ਹਨ, ਜੋ ਆਪਣੇ ਮਾਲਕ ਪ੍ਰਭੂ ਨੂੰ ਚੰਗੇ ਲੱਗਦੇ ਹਨ।
ਕਹੁ ਨਾਨਕ ਜਿਨ ਹਰਿ ਪ੍ਰਭੁ ਡਿਠਾ ਤਿਨ ਕੈ ਸਦ ਕੁਰਬਾਣੇ ॥੨॥
kaho naanak jin har parabh dithaa tin kai sad kurbaanay. ||2||
Nanak says, I am forever dedicated to those who had the glimpse of God. ||2||
ਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੇ ਹਰੀ ਪ੍ਰਭੂ ਦਾ ਦਰਸਨ ਕਰ ਲਿਆ ਹੈ, ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥
ਸਲੋਕੁ ॥
salok.
Shalok:
ਦੇਹ ਅੰਧਾਰੀ ਅੰਧ ਸੁੰਞੀ ਨਾਮ ਵਿਹੂਣੀਆ ॥
dayh anDhaaree anDh sunjee naam vihoonee-aa.
That person, who does not meditate on Naam, remains desolate and blind in the darkness of worldly riches and power.
ਜੇਹੜਾ ਸਰੀਰ ਪਰਮਾਤਮਾ ਦੇ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੇ ਹਨੇਰੇ ਵਿਚ ਅੰਨ੍ਹਾ ਅਤੇ ਵੈਰਾਨ ਹੋਇਆ ਰਹਿੰਦਾ ਹੈ
ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੧॥
naanak safal jannam jai ghat vuthaa sach Dhanee. ||1||
O’ Nanak, that person’s life is successful who has realized the eternal God dwelling in his heart. ||1||
ਹੇ ਨਾਨਕ! ਉਸ ਮਨੁੱਖ ਦਾ ਜੀਵਨ ਕਾਮਯਾਬ ਹੈ ਜਿਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਆ ਵੱਸਦਾ ਹੈ ॥੧॥
ਛੰਤੁ ॥
chhant.
chhant.
ਛੰਤੁ
ਤਿਨ ਖੰਨੀਐ ਵੰਞਾਂ ਜਿਨ ਮੇਰਾ ਹਰਿ ਪ੍ਰਭੁ ਡੀਠਾ ਰਾਮ ॥
tin khannee-ai vanjaaN jin mayraa har parabh deethaa raam.
I am dedicated to those who have seen the glimpse of my Master-God.
ਮੈਂ ਉਹਨਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ਜਿਨ੍ਹਾਂ ਮੇਰੇ ਹਰੀ-ਪ੍ਰਭੂ ਦਾ ਦਰਸਨ ਕਰ ਲਿਆ ਹੈ l
ਜਨ ਚਾਖਿ ਅਘਾਣੇ ਹਰਿ ਹਰਿ ਅੰਮ੍ਰਿਤੁ ਮੀਠਾ ਰਾਮ ॥
jan chaakh aghaanay har har amrit meethaa raam.
By drinking the sweet nectar of God’s Name, such devotees are satiated and to them the ambrosial nectar of God’s Name seems sweet.
ਉਹ ਨਾਮ-ਰਸ ਚੱਖ ਕੇ ਰੱਜ ਗਏ ਹਨ ਤੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਜਲ ਮਿੱਠਾ ਲੱਗਦਾ ਹੈ।
ਹਰਿ ਮਨਹਿ ਮੀਠਾ ਪ੍ਰਭੂ ਤੂਠਾ ਅਮਿਉ ਵੂਠਾ ਸੁਖ ਭਏ ॥
har maneh meethaa parabhoo toothaa ami-o voothaa sukh bha-ay.
God seems dear to their minds; He showers His grace upon them, the divine nectar comes to abide in them and peace prevails in their life.
ਪਰਮਾਤਮਾ ਉਹਨਾਂ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ਤੇ ਉਹਨਾਂ ਉਤੇ ਪ੍ਰਸੰਨ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ, ਉਹਨਾਂ ਨੂੰ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਹਨ।
ਦੁਖ ਨਾਸ ਭਰਮ ਬਿਨਾਸ ਤਨ ਤੇ ਜਪਿ ਜਗਦੀਸ ਈਸਹ ਜੈ ਜਏ ॥
dukh naas bharam binaas tan tay jap jagdees eesah jai ja-ay.
By meditating on God’s Name and hailing victory of the Master of the universe, all the bodily sufferings are destroyed and doubts are annihilated.
ਜਗਤ ਦੇ ਮਾਲਕ-ਪ੍ਰਭੂ ਦੀ ਜੈ-ਜੈਕਾਰ ਆਖ ਆਖ ਕੇ ਉਹਨਾਂ ਦੇ ਸਰੀਰ ਤੋਂ ਦੁੱਖ ਤੇ ਭਰਮ ਦੂਰ ਹੋ ਜਾਂਦੇ ਹਨ।
ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੂਟਾ ॥
moh rahat bikaar thaakay panch tay sang tootaa.
They are relieved from emotional attachment, vices are eradicated and are freed from the five passions of lust, anger, greed, ego and attachment.
ਉਹ ਮੋਹ ਤੋਂ ਰਹਿਤ ਹੋ ਜਾਂਦੇ ਹਨ, ਉਹਨਾਂ ਦੇ ਅੰਦਰੋਂ ਵਿਕਾਰ ਮੁੱਕ ਜਾਂਦੇ ਹਨ, ਕਾਮਾਦਿਕ ਪੰਜਾਂ ਨਾਲੋਂ ਉਹਨਾਂ ਦਾ ਸਾਥ ਟੁੱਟ ਜਾਂਦਾ ਹੈ।