ਸੋ ਨਾਮੁ ਜਪੈ ਜੋ ਜਨੁ ਤੁਧੁ ਭਾਵੈ ॥੧॥ ਰਹਾਉ ॥
so naam japdi jo jan tuDh bhaavai. ||1|| rahaa-o.
But only that person meditates on Naam who is pleasing to You. ||1||Pause||
(ਪਰ) ਕੇਵਲ ਉਹੀ ਮਨੁੱਖ ਨਾਮ ਜਪਦਾ ਹੈ ਜੇਹੜਾ ਤੈਨੂੰ ਪਿਆਰਾ ਲੱਗਦਾ ਹੈ ॥੧॥ ਰਹਾਉ ॥
ਤਨੁ ਮਨੁ ਸੀਤਲੁ ਜਪਿ ਨਾਮੁ ਤੇਰਾ ॥
tan man seetal jap naam tayraa.
O’ God, body and mind become calm by lovingly remembering Your Name.
ਹੇ ਪ੍ਰਭੂ! ਤੇਰਾ ਨਾਮ ਜਪ ਕੇ ਤਨ ਅਤੇ ਮਨ ਸ਼ਾਂਤ ਹੋ ਜਾਂਦਾ ਹੈ।
ਹਰਿ ਹਰਿ ਜਪਤ ਢਹੈ ਦੁਖ ਡੇਰਾ ॥੨॥
har har japat dhahai dukh dayraa. ||2||
By meditating on God, the root cause of sorrows is eradicated. ||2||
ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਦੁੱਖਾਂ ਦਾ ਡੇਰਾ ਹੀ ਚੁੱਕਿਆ ਜਾਂਦਾ ਹੈ ॥੨॥
ਹੁਕਮੁ ਬੂਝੈ ਸੋਈ ਪਰਵਾਨੁ ॥
hukam boojhai so-ee parvaan.
One who understands God’s will is accepted in God’s court,
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ,
ਸਾਚੁ ਸਬਦੁ ਜਾ ਕਾ ਨੀਸਾਨੁ ॥੩॥
saach sabad jaa kaa neesaan. ||3||
because he has the insignia of the divine word of God’s praises. ||3||
ਕਿਉਂਕਿ ਉਸ ਮਨੁੱਖ ਦੇ ਪਾਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹਦਾਰੀ ਹੈ ॥੩॥
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥
gur poorai har naam drirh-aa-i-aa.
Since the time the perfect Guru has made me meditate on God’s Name,
(ਹੇ ਭਾਈ! ਜਦੋਂ ਤੋਂ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ,
ਭਨਤਿ ਨਾਨਕੁ ਮੇਰੈ ਮਨਿ ਸੁਖੁ ਪਾਇਆ ॥੪॥੮॥੫੯॥
bhanat naanak mayrai man sukh paa-i-aa. ||4||8||59||
my mind has attained peace, says Nanak ||4||8||59||
ਨਾਨਕ ਆਖਦਾ ਹੈ- (ਤਦੋਂ ਤੋਂ) ਮੇਰੇ ਮਨ ਨੇ (ਸਦਾ) ਸੁਖ ਹੀ ਅਨੁਭਵ ਕੀਤਾ ਹੈ ॥੪॥੮॥੫੯॥
ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
ਜਹਾ ਪਠਾਵਹੁ ਤਹ ਤਹ ਜਾਈ ॥
jahaa pathaavhu tah tah jaa-eeN.
O’ God, wherever You send me, there I go with pleasure.
ਹੇ ਗੋਵਿੰਦ! ਜਿਧਰ ਤੂੰ ਮੈਨੂੰ ਭੇਜਦਾ ਹੈਂ, ਮੈਂ ਉਧਰ ਉਧਰ ਹੀ (ਖ਼ੁਸ਼ੀ ਨਾਲ) ਜਾਂਦਾ ਹਾਂ,
ਜੋ ਤੁਮ ਦੇਹੁ ਸੋਈ ਸੁਖੁ ਪਾਈ ॥੧॥
jo tum dayh so-ee sukh paa-eeN. ||1||
Pain or pleasure, whatever You give me, cheerfully I accept it. ||1||
ਸੁਖ ਹੋਵੇ ਚਾਹੇ ਦੁੱਖ ਹੋਵੇ ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਸ ਨੂੰ ਸਿਰ-ਮੱਥੇ ਉਤੇ ਸੁਖ ਜਾਣ ਕੇ ਮੰਨਦਾ ਹਾਂ ॥੧॥
ਸਦਾ ਚੇਰੇ ਗੋਵਿੰਦ ਗੋਸਾਈ ॥
sadaa chayray govind gosaa-ee.1
O’ Master of the universe, bless me so that I may remain Your devotee forever,
ਹੇ ਗੋਵਿੰਦ! ਹੇ ਗੋਸਾਈਂ! (ਮੇਹਰ ਕਰ, ਮੈਂ) ਸਦਾ ਤੇਰਾ ਦਾਸ ਬਣਿਆ ਰਹਾਂ,
ਤੁਮ੍ਹ੍ਹਰੀ ਕ੍ਰਿਪਾ ਤੇ ਤ੍ਰਿਪਤਿ ਅਘਾਈ ॥੧॥ ਰਹਾਉ ॥
tumHree kirpaa tay taripat aghaa-eeN. ||1|| rahaa-o.
because it is by Your grace I remain satiated from worldly desires. ||1||Pause||
(ਕਿਉਂਕਿ) ਤੇਰੀ ਕਿਰਪਾ ਨਾਲ ਹੀ ਮੈਂ ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ ਰੱਜਿਆ ਰਹਿੰਦਾ ਹਾਂ ॥੧॥ ਰਹਾਉ ॥
ਤੁਮਰਾ ਦੀਆ ਪੈਨ੍ਹ੍ਹਉ ਖਾਈ ॥
tumraa dee-aa painHa-o khaa-eeN.
O’ God, I gratefully consume whatever bounties You bless me with,
ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ ਪਹਿਨਣ ਨੂੰ, ਖਾਣ ਨੂੰ, ਦੇਂਦਾ ਹੈਂ ਉਹੀ ਮੈਂ (ਸੰਤੋਖ ਨਾਲ) ਪਹਿਨਦਾ ਤੇ ਖਾਂਦਾ ਹਾਂ,
ਤਉ ਪ੍ਰਸਾਦਿ ਪ੍ਰਭ ਸੁਖੀ ਵਲਾਈ ॥੨॥
ta-o parsaad parabh sukhee valaa-eeN. ||2||
and by Your grace, I am living peacefully. ||2||
ਤੇਰੀ ਕਿਰਪਾ ਨਾਲ ਮੈਂ (ਆਪਣਾ ਜੀਵਨ) ਸੁਖ-ਆਨੰਦ ਨਾਲ ਬਿਤੀਤ ਕਰ ਰਿਹਾ ਹਾਂ ॥੨॥
ਮਨ ਤਨ ਅੰਤਰਿ ਤੁਝੈ ਧਿਆਈ ॥
man tan antar tujhai Dhi-aa-eeN.
O’ God, with love for You in my heart, I always remember You,
ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਸਦਾ) ਤੈਨੂੰ ਹੀ ਯਾਦ ਕਰਦਾ ਰਹਿੰਦਾ ਹਾਂ,
ਤੁਮ੍ਹ੍ਹਰੈ ਲਵੈ ਨ ਕੋਊ ਲਾਈ ॥੩॥
tumHrai lavai na ko-oo laa-eeN. ||3||
and I consider none even remotely equal to You. ||3||
ਤੇਰੇ ਬਰਾਬਰ ਦਾ ਮੈਂ ਹੋਰ ਕਿਸੇ ਨੂੰ ਨਹੀਂ ਸਮਝਦਾ ॥੩॥
ਕਹੁ ਨਾਨਕ ਨਿਤ ਇਵੈ ਧਿਆਈ ॥
kaho naanak nit ivai Dhi-aa-eeN.
Nanak says, O’ God, bless me so that I may keep remembering You like this,
ਨਾਨਕ ਆਖਦਾ ਹੈ, ਹੇ ਪ੍ਰਭੂ! ਮੇਹਰ ਕਰ ਮੈਂ ਇਸੇ ਤਰ੍ਹਾਂ ਸਦਾ ਤੈਨੂੰ ਸਿਮਰਦਾ ਰਹਾਂ।
ਗਤਿ ਹੋਵੈ ਸੰਤਹ ਲਗਿ ਪਾਈ ॥੪॥੯॥੬੦॥
gat hovai santeh lag paa-eeN. ||4||9||60||
and I may attain supreme spiritual status by most humbly following the Guru’s teachings. ||4||9||60||
ਤਾਂ ਤੇਰੇ ਸੰਤ ਜਨਾਂ ਦੀ ਚਰਨੀਂ ਲੱਗ ਕੇ ਮੈਨੂੰ ਉੱਚੀ ਆਤਮਕ ਅਵਸਥਾ ਮਿਲੀ ਰਹੇ ॥੪॥੯॥੬੦॥
ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
ਊਠਤ ਬੈਠਤ ਸੋਵਤ ਧਿਆਈਐ ॥
oothat baithat sovat Dhi-aa-ee-ai.
While standing, sitting, or sleeping, we should always remember God.
(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ,
ਮਾਰਗਿ ਚਲਤ ਹਰੇ ਹਰਿ ਗਾਈਐ ॥੧॥
maarag chalat haray har gaa-ee-ai. ||1||1
Even while walking, we should sing praises of God. ||1|| ਰਸਤੇ ਤੁਰਦਿਆਂ ਭੀ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਰਹਿਣਾ ਚਾਹੀਦਾ ਹੈ ॥੧॥
ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥1
sarvan suneejai amrit kathaa.
O’ my friend, with our ears we should listen to the ambrosial praises of God,
ਹੇ ਭਾਈ! ਕੰਨਾਂ ਨਾਲ (ਪਰਮਾਤਮਾ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਸੁਣਦੇ ਰਹਿਣਾ ਚਾਹੀਦਾ ਹੈ,
ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ ॥
jaas sunee man ho-ay anandaa dookh rog man saglay lathaa. ||1|| rahaa-o.
listening which, pains and sorrows of the mind depart and the mind becomes blissful. ||1||Pause||
ਜਿਸ ਦੇ ਸੁਣਿਆਂ ਮਨ ਵਿਚ ਆਤਮਕ ਆਨੰਦ ਪੈਦਾ ਹੁੰਦਾ ਹੈ ਤੇ ਮਨ ਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ॥੧॥ ਰਹਾਉ ॥
ਕਾਰਜਿ ਕਾਮਿ ਬਾਟ ਘਾਟ ਜਪੀਜੈ ॥
kaaraj kaam baat ghaat japeejai.
O’ my friends, whether engaged in chores, on a journey or while on any sea shore, we should always remember God.
(ਹੇ ਭਾਈ!) ਹਰੇਕ ਕੰਮ ਕਾਜ ਕਰਦਿਆਂ, ਰਾਹੇ ਤੁਰਦਿਆਂ, ਪੱਤਣ ਲੰਘਦਿਆਂ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ l
ਗੁਰ ਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ ॥੨॥1
gur parsaad har amrit peejai. ||2||
By the Guru’s Grace, we should partake the ambrosial nectar of God’s Name. |2|
ਤੇ ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦੇ ਰਹਿਣਾ ਚਾਹੀਦਾ ਹੈ ॥੨॥
ਦਿਨਸੁ ਰੈਨਿ ਹਰਿ ਕੀਰਤਨੁ ਗਾਈਐ ॥
dinas rain har keertan gaa-ee-ai.
We should keep singing praises of God day and night.
(ਹੇ ਭਾਈ!) ਦਿਨ ਰਾਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ।
ਸੋ ਜਨੁ ਜਮ ਕੀ ਵਾਟ ਨ ਪਾਈਐ ॥੩॥
so jan jam kee vaat na paa-ee-ai. ||3||
One who does that is not subjected to the fear of death. ||3||
ਜੇਹੜਾ ਇਹ ਕੰਮ ਕਰਦਾ ਰਹਿੰਦਾ ਹੈ ਉਹ ਮੌਤ ਦੇ ਦੂਤ ਦੇ ਰਾਹ ਨਹੀਂ ਪੈਂਦਾ। ॥੩॥
ਆਠ ਪਹਰ ਜਿਸੁ ਵਿਸਰਹਿ ਨਾਹੀ ॥
aath pahar jis visrahi naahee. O’ God, one who never forgets You,
(ਹੇ ਪ੍ਰਭੂ!) ਜਿਸ ਮਨੁੱਖ ਨੂੰ ਅੱਠੇ ਪਹਰ ਕਿਸੇ (ਵੇਲੇ ਭੀ) ਤੂੰ ਨਹੀਂ ਵਿਸਰਦਾ,
ਗਤਿ ਹੋਵੈ ਨਾਨਕ ਤਿਸੁ ਲਗਿ ਪਾਈ ॥੪॥੧੦॥੬੧॥1
gat hovai naanak tis lag paa-ee. ||4||10||61||1
O’ Nanak, many others attain supreme spiritual status by humbly following that person’s advice. ||4||10||61||
ਹੇ ਨਾਨਕ! ਉਸ ਦੀ ਚਰਨੀਂ ਲੱਗ ਕੇ ਹੋਰ ਮਨੁੱਖਾਂ ਨੂੰ ਭੀ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ॥੪॥੧੦॥੬੧॥
ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
ਜਾ ਕੈ ਸਿਮਰਨਿ ਸੂਖ ਨਿਵਾਸੁ ॥
jaa kai simran sookh nivaas.
O’ my friends, keep remembering that God, whose remembrance brings peace to one’s mind,
ਹੇ ਭਾਈ! ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਜਿਸ ਦੇ ਸਿਮਰਨ ਦੀ ਬਰਕਤਿ ਨਾਲ ਮਨ ਵਿਚ ਸੁਖ ਦਾ ਵਾਸ ਹੋ ਜਾਂਦਾ ਹੈ,
ਭਈ ਕਲਿਆਣ ਦੁਖ ਹੋਵਤ ਨਾਸੁ ॥੧॥
bha-ee kali-aan dukh hovat naas. ||1||
sorrows are destroyed, peace and comfort prevails. ||1||
ਸਦਾ ਸੁਖ-ਸਾਂਦ ਬਣੀ ਰਹਿੰਦੀ ਹੈ ਤੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ॥੧॥
ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ ॥
anad karahu parabh kay gun gaavhu.
O’ my friends, revel in bliss by always singing the praises of God
ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੋ ਅਤੇ ਸਦਾ ਆਤਮਕ ਆਨੰਦ ਮਾਣਦੇ ਰਹੋ l
ਸਤਿਗੁਰੁ ਅਪਨਾ ਸਦ ਸਦਾ ਮਨਾਵਹੁ ॥੧॥ ਰਹਾਉ ॥
satgur apnaa sad sadaa manaavahu. ||1|| rahaa-o.
Forever and ever, receive the blessing of the true Guru by following his teachings ||1||Pause||
ਹੇ ਭਾਈ! ਆਪਣੇ ਗੁਰੂ ਦੇ ਉਪਦੇਸ਼ ਅਨੁਸਾਰ ਤੁਰ ਕੇ ਸਦਾ ਹੀ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਦੇ ਰਹੋ ॥੧॥ ਰਹਾਉ ॥
ਸਤਿਗੁਰ ਕਾ ਸਚੁ ਸਬਦੁ ਕਮਾਵਹੁ ॥
satgur kaa sach sabad kamaavahu.
O’ my friends, always live your life by the true Guru’s word of God’s praises,
ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਅਨੁਸਾਰ ਆਪਣਾ ਜੀਵਨ ਘੜਦੇ ਰਹੋ,
ਥਿਰੁ ਘਰਿ ਬੈਠੇ ਪ੍ਰਭੁ ਅਪਨਾ ਪਾਵਹੁ ॥੨॥
thir ghar baithay parabh apnaa paavhu. ||2||
and with the steady state of mind you would realize God within your heart. ||2||
ਤੇ ਆਪਣੇ ਹਿਰਦੇ-ਘਰ ਵਿਚ ਅਡੋਲ ਟਿਕੇ ਰਹ ਕੇ ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲਵੋਗੇ ॥੨॥
ਪਰ ਕਾ ਬੁਰਾ ਨ ਰਾਖਹੁ ਚੀਤ ॥
par kaa buraa na raakho cheet.
Do not harbor evil intentions against others in your mind,
ਕਦੇ ਕਿਸੇ ਦਾ ਬੁਰਾ ਨਾਹ ਚਿਤਵਿਆ ਕਰੋ।
ਤੁਮ ਕਉ ਦੁਖੁ ਨਹੀ ਭਾਈ ਮੀਤ ॥੩॥
tum ka-o dukh nahee bhaa-ee meet. ||3||
O’ my brothers and friends, in this way you would not experience any grief. ||3||
ਹੇ ਵੀਰ! ਹੇ ਮਿੱਤਰ! ਇਸ ਦਾ ਸਿੱਟਾ ਇਹ ਹੋਵੇਗਾ ਕਿ ਤੁਹਾਨੂੰ ਭੀ ਕੋਈ ਦੁੱਖ ਨਹੀਂ ਪੋਹ ਸਕੇਗਾ ॥੩॥
ਹਰਿ ਹਰਿ ਤੰਤੁ ਮੰਤੁ ਗੁਰਿ ਦੀਨ੍ਹ੍ਹਾ ॥
har har tant mant gur deenHaa.
One whom the Guru has blessed with the mantra of God’s Naam,
ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ,
ਇਹੁ ਸੁਖੁ ਨਾਨਕ ਅਨਦਿਨੁ ਚੀਨ੍ਹ੍ਹਾ ॥੪॥੧੧॥੬੨॥
ih sukh naanak an-din cheenHaa. ||4||11||62||
O’ Nanak, he always experiences the bliss of this mantra. ||4||11||62||
ਹੇ ਨਾਨਕ! ਨਾਮ-ਮੰਤਰ ਤੋਂ ਪੈਦਾ ਹੋਇਆ ਆਤਮਕ ਆਨੰਦ ਉਹ ਹਰ ਵੇਲੇ ਆਪਣੇ ਅੰਦਰ ਪਛਾਣ ਲੈਂਦਾ ਹੈ ॥੪॥੧੧॥੬੨॥
ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
ਜਿਸੁ ਨੀਚ ਕਉ ਕੋਈ ਨ ਜਾਨੈ ॥
jis neech ka-o ko-ee na jaanai.
O’ God, that person of low social status whom nobody knows;
ਹੇ ਪ੍ਰਭੂ! ਜਿਸ ਮਨੁੱਖ ਨੂੰ ਨੀਵੀਂ ਜਾਤਿ ਦਾ ਸਮਝ ਕੇ ਕੋਈ ਜਾਣਦਾ-ਪਛਾਣਦਾ ਭੀ ਨਹੀਂ,
ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥
naam japat uho chahu kunt maanai. ||1||
by meditating on Naam, becomes well respected everywhere . ||1||
ਤੇਰਾ ਨਾਮ ਜਪਣ ਦੀ ਬਰਕਤਿ ਨਾਲ ਸਾਰੇ ਜਗਤ ਵਿਚ ਉਸ ਦਾ ਆਦਰ-ਮਾਣ ਹੋਣ ਲੱਗ ਪੈਂਦਾ ਹੈ ॥੧॥
ਦਰਸਨੁ ਮਾਗਉ ਦੇਹਿ ਪਿਆਰੇ ॥
darsan maaga-o deh pi-aaray.
O Beloved God! I beg for Your blessed vision, please bless me with Your vision,
ਹੇ ਪਿਆਰੇ ਪ੍ਰਭੂ! ਮੈਂ ਤੇਰਾ ਦਰਸਨ ਮੰਗਦਾ ਹਾਂ ਮੈਨੂੰ ਆਪਣੇ ਦਰਸਨ ਦੀ ਦਾਤਿ ਦੇਹ,
ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥੧॥ ਰਹਾਉ ॥
tumree sayvaa ka-un ka-un na taaray. ||1|| rahaa-o.
because whosoever performed Your devotional worship, You ferried them across the world ocean of vices. ||1||Pause|| ਜਿਸ ਜਿਸ ਨੇ ਤੇਰੀ ਸੇਵਾ-ਭਗਤੀ ਕੀਤੀ ਉਸ ਉਸ ਨੂੰ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧॥ ਰਹਾਉ ॥
ਜਾ ਕੈ ਨਿਕਟਿ ਨ ਆਵੈ ਕੋਈ ॥
jaa kai nikat na aavai ko-ee.
O’ God, the one with whom nobody wants to have any relation or friendship;
ਹੇ ਪ੍ਰਭੂ! ਜਿਸ ਮਨੁੱਖ ਦੇ ਨੇੜੇ ਭੀ ਕੋਈ ਨਹੀਂ ਸੀ ਢੁਕਦਾ,
ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥
sagal sarisat u-aa kay charan mal Dho-ee. ||2|
| by meditating on Naam that person becomes so exalted that the entire world wishes to humbly serve him. ||2||
(ਤੇਰਾ ਨਾਮ ਜਪਣ ਦੀ ਬਰਕਤਿ ਨਾਲ ਫਿਰ) ਸਾਰੀ ਲੋਕਾਈ ਉਸ ਦੇ ਪੈਰ ਮਲ ਮਲ ਕੇ ਧੋਣ ਲੱਗ ਪੈਂਦੀ ਹੈ ॥੨॥
ਜੋ ਪ੍ਰਾਨੀ ਕਾਹੂ ਨ ਆਵਤ ਕਾਮ ॥
jo paraanee kaahoo na aavat kaam.
O’ God, the person who was of no use to anyone;
ਹੇ ਪ੍ਰਭੂ! ਜੇਹੜਾ ਮਨੁੱਖ (ਪਹਿਲਾਂ) ਕਿਸੇ ਦਾ ਕੋਈ ਕੰਮ ਸਵਾਰਨ ਜੋਗਾ ਨਹੀਂ ਸੀ,
ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥
sant parsaad taa ko japee-ai naam. ||3||
by the Guru’s grace and meditation on Your Name, he is remembered everywhere. ||3||
ਹੁਣ ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪਣ ਕਰਕੇ ਉਸ ਨੂੰ ਹਰ ਥਾਂ ਯਾਦ ਕੀਤਾ ਜਾਂਦਾ ਹੈ ॥੩॥
ਸਾਧਸੰਗਿ ਮਨ ਸੋਵਤ ਜਾਗੇ ॥
saaDhsang man sovat jaagay
In the holy congregation, when mind wakes up from the love of Maya;
ਜਦੋਂ ਸਤਿ ਸੰਗਤਿ ਵਿਚ ਆ ਕੇ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਹੋਈ ਆਤਮਾ ਜਾਗ ਉਠਦੀ ਹੈ।
ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥
tab parabh naanak meethay laagay. ||4||12||63||
then O’ Nanak, revered God becomes pleasing. ||4||12||63||
ਹੇ ਨਾਨਕ! (ਆਖ-) ਤਦੋਂ ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪੈਂਦੇ ਹਨ ॥੪॥੧੨॥੬੩॥
ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
ਏਕੋ ਏਕੀ ਨੈਨ ਨਿਹਾਰਉ ॥|
ayko aykee nain nihaara-o.
I behold with my spiritually awakened eyes the one and the only God pervading everywhere.
ਆਪਣੀਆਂ ਅੱਖਾਂ ਨਾਲ ਮੈਂ ਹਰ ਥਾਂ ਕੇਵਲ ਇੱਕ ਪਰਮਾਤਮਾ ਨੂੰ ਹੀ ਵੱਸਦਾ ਵੇਖਦਾ ਹਾਂ,
ਸਦਾ ਸਦਾ ਹਰਿ ਨਾਮੁ ਸਮ੍ਹ੍ਹਾਰਉ ॥੧॥
sadaa sadaa har naam samHaara-o. ||1||
Forever and ever I keep remembering God’s Name with loving devotion. ||1||
ਤੇ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹਾਂ ॥੧॥