ਏ ਮਨ ਰੂੜ੍ਹ੍ਹੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥
ay man roorhHai rangulay tooN sachaa rang charhaa-ay.
O’ beauteous and joyful mind, imbue yourself with the true color of God’s love.
ਹੇ ਸੋਹਣੇ ਮਨ! ਹੇ ਰੰਗੀਲੇ ਮਨ! (ਤੂੰ ਆਪਣੇ ਉੱਤੇ) ਸਦਾ ਕਾਇਮ ਰਹਿਣ ਵਾਲਾ ਨਾਮ-ਰੰਗ ਚਾੜ੍ਹ।
ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥
roorhee banee jay rapai naa ih rang lahai na jaa-ay. ||1|| rahaa-o.
If the mind is imbued with the love of divine words of God’s praises, then the color of this love never fades. ||1||Pause||
ਜੇ ਮਨ ਸੋਹਣੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਏ, ਤਾਂ ਇਸ ਦਾ ਇਹ ਰੰਗ ਕਦੇ ਨਹੀਂ ਉਤਰਦਾ॥੧॥ ਰਹਾਉ ॥
ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥
ham neech mailay at abhimaanee doojai bhaa-ay vikaar.
Engrossed in vices and the love of worldly riches, we are evil minded and extremely egotistical persons of low character.
ਮਾਇਆ ਦੇ ਪਿਆਰ ਵਿਚ ਵਿਕਾਰਾਂ ਵਿਚ ਫਸ ਕੇ ਅਸੀਂ ਜੀਵ ਨੀਵੇਂ ਗੰਦੇ ਆਚਰਨ ਵਾਲੇ ਤੇ ਅਹੰਕਾਰੀ ਹੋਏ ਹੋਏ ਹਾਂ।
ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥
gur paaras mili-ai kanchan ho-ay nirmal jot apaar. ||2||
But upon meeting and following the Guru’s teachings, we become pure like gold, and the immaculate light of the infinite God illuminates our mind. ||2||
ਪਾਰਸ-ਗੁਰੂ ਦੇ ਮਿਲਿਆਂ ਅਸੀਂ ਸੋਨਾ ਬਣ ਜਾਂਦੇ ਹਾਂ, ਸਾਡੇ ਅੰਦਰ ਬੇਅੰਤ ਪ੍ਰਭੂ ਦੀ ਪਵਿਤ੍ਰ ਜੋਤਿ ਜਗ ਪੈਂਦੀ ਹੈ ॥੨॥
ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥
bin gur ko-ay na rangee-ai gur mili-ai rang charhaa-o.
Without following the Guru’s teachings no onecan be imbued with Naam; yes one gets imbued with the Naam only upon meeting the Guru.
ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਨਾਮ-ਰੰਗ ਨਾਲ) ਰੰਗਿਆ ਨਹੀਂ ਜਾ ਸਕਦਾ, ਜੇ ਗੁਰੂ ਮਿਲ ਪਏ ਤਾਂ ਹੀ ਨਾਮ-ਰੰਗ ਚੜ੍ਹਦਾ ਹੈ।
ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥
gur kai bhai bhaa-ay jo ratay siftee sach samaa-o. ||3||
Those who are imbued with the love of the Guru through his revered fear, they merge into God by singing His praises. ||3||
ਜੋ ਗੁਰੂ ਦੇ ਡਰ-ਅਦਬ ਦੀ ਰਾਹੀਂ ਗੁਰੂ ਦੇ ਪ੍ਰੇਮ ਰੰਗੇ ਜਾਂਦੇ ਹਨ, ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਉਹ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ ॥੩॥
ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥
bhai bin laag na lag-ee naa man nirmal ho-ay.
Without the revered fear of God, the mind is not imbued with God’s love and without it the mind does not become immaculate.
ਡਰ-ਅਦਬ ਤੋਂ ਬਿਨਾ ਮਨ-ਕੱਪੜੇ ਨੂੰ ਪਾਹ ਨਹੀਂ ਲੱਗ ਸਕਦੀ (ਪਾਹ ਤੋਂ ਬਿਨਾ ਪੱਕਾ ਰੰਗ ਨਹੀਂ ਚੜ੍ਹਦਾ) ਮਨ ਸਾਫ਼-ਸੁਥਰਾ ਨਹੀਂ ਹੋ ਸਕਦਾ।
ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥
bin bhai karam kamaavnay jhoothay thaa-o na ko-ay. ||4||
By performing ritualistic acts without fear of God, one still remains false (sinful), and finds no place in God’s presence. ||4||
ਡਰ ਤੋਂ ਬਿਨਾ ਕਰਮਕਾਂਡ ਕੀਤੇ ਭੀ ਜਾਣ ਤਾਂ ਮਨੁੱਖ ਝੂਠ ਦਾ ਪ੍ਰੇਮੀ ਹੀ ਰਹਿੰਦਾ ਹੈ ਤੇ ਝੂਠੇ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਨਹੀਂ ਮਿਲਦੀ ॥੪॥
ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥
jis no aapay rangay so rapsee satsangat milaa-ay.
That person alone would be imbued in God’s love whom God Himself imbues by uniting him with the holy congregation.
ਸਾਧ ਸੰਧਤਿ ਵਿਚ ਲਿਆ ਕੇ ਜਿਸ ਮਨੁੱਖ (ਦੇ ਮਨ) ਨੂੰ ਪਰਮਾਤਮਾ ਆਪ ਹੀ ਨਾਮ-ਰੰਗ ਚਾੜ੍ਹਦਾ ਹੈ ਉਹੀ ਰੰਗਿਆ ਜਾਇਗਾ।
ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥
pooray gur tay satsangat oopjai sehjay sach subhaa-ay. ||5||
Holy congregation is blessed by the perfect Guru, through which one intuitively merges into the love of the eternal God. ||5||
ਪੂਰੇ ਗੁਰੂ ਤੋਂ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ, ਜਿਸ ਦੁਆਰਾ ਮਨੁੱਖ ਸਹਜ-ਸੁਭਾ ਹੀ ਪ੍ਰਭੂ-ਪ੍ਰੇਮ ਵਿਚ ਵਿੱਚ ਲੀਨ ਹੋ ਜਾਂਦਾ ਹੈ ॥੫॥
ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥
bin sangtee sabh aisay raheh jaisay pas dhor.
Without the holy congregation, people remain like beasts and animals.
ਸਾਧ ਸੰਗਤਿ ਤੋਂ ਬਿਨਾ ਸਾਰੇ ਮਨੁੱਖ ਪਸ਼ੂਆਂ ਵਾਂਗ ਤੁਰੇ ਫਿਰਦੇ ਹਨ,
ਜਿਨ੍ਹ੍ਹਿ ਕੀਤੇ ਤਿਸੈ ਨ ਜਾਣਨ੍ਹ੍ਹੀ ਬਿਨੁ ਨਾਵੈ ਸਭਿ ਚੋਰ ॥੬॥
jiniH keetay tisai na jaananHee bin naavai sabh chor. ||6||
They do not realize the One who created them; so without Naam they all are like thieves. ||6||
ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦੇ, ਉਸ ਦੇ ਨਾਮ ਤੋਂ ਬਿਨਾ ਸਾਰੇ ਉਸ ਦੇ ਚੋਰ ਹਨ ॥੬॥
ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥
ik gun vihaajheh a-ugan viknahi gur kai sahj subhaa-ay.
There are some, who acquire virtues and renounce their sins through the equipoise and good disposition blessed by the Guru.
ਕਈ ਮਨੁੱਖ ਐਸੇ ਭੀ ਹਨ ਜੋ ਗੁਰੁ ਵਾਲੇ ਸਹਜ ਸੁਭਾ ਦੁਆਰਾ ਗੁਣ ਗ੍ਰਹਿਣ ਕਰੀ ਜਾਂਦੇ ਹਨ ’ਤੇ ਔਗੁਣ ਛੱਡੀ ਜਾਂਦੇ ਹਨ
ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥
gur sayvaa tay naa-o paa-i-aa vuthaa andar aa-ay. ||7||
Through the Guru’s teachings they attain the Wealth of Naam and realize God dwelling in their hearts. ||7||
ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਉਹ ਪ੍ਰਭੂ ਦਾ ਨਾਮ-ਸੌਦਾ ਪ੍ਰਾਪਤ ਕਰ ਲੈਂਦੇ ਹਨ, ਪਰਮਾਤਮਾ ਉਹਨਾਂ ਦੇ ਅੰਦਰ ਆ ਵੱਸਦਾ ਹੈ ॥੭॥
ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥
sabhnaa kaa daataa ayk hai sir DhanDhai laa-ay.
God alone is the benefactor of all; He assigns tasks to each and every person.
ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਸਭ ਕੁਝ ਦੇਣ ਵਾਲਾ ਹੈ, ਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿਚ ਲਾਂਦਾ ਹੈ।
ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥
naanak naamay laa-ay savaari-an sabday la-ay milaa-ay. ||8||9||31||
O’ Nanak, God has embellished some by attaching them to meditation on Naam;and He has united them with Himself through the Guru’s word. ||8||9||31||
ਹੇ ਨਾਨਕ! ਉਸ ਨੇ ਆਪ ਹੀ ਆਪਣੇ ਨਾਮ ਵਿਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬਣਾਏ ਹਨ ਉਸ ਨੇ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ ॥੮॥੯॥੩੧॥
ਆਸਾ ਮਹਲਾ ੩ ॥
aasaa mehlaa 3.
Raag Aasaa, Third Guru:
ਸਭ ਨਾਵੈ ਨੋ ਲੋਚਦੀ ਜਿਸੁ ਕ੍ਰਿਪਾ ਕਰੇ ਸੋ ਪਾਏ ॥
sabh naavai no lochdee jis kirpaa karay so paa-ay.
The entire humanity longs for the wealth of Naam, but he alone receives it unto whom God bestows His Mercy.
ਸਾਰੀ ਲੁਕਾਈ ਹਰਿ-ਨਾਮ ਵਾਸਤੇ ਤਾਂਘ ਕਰਦੀ ਹੈ, ਪਰ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਮੇਹਰ ਕਰਦਾ ਹੈ।
ਬਿਨੁ ਨਾਵੈ ਸਭੁ ਦੁਖੁ ਹੈ ਸੁਖੁ ਤਿਸੁ ਜਿਸੁ ਮੰਨਿ ਵਸਾਏ ॥੧॥
bin naavai sabh dukh hai sukh tis jis man vasaa-ay. ||1||
Without Naam everyone is in misery; he alone enjoys celestial peace in whose mind God enshrines Naam. ||1||
ਹਰਿ-ਨਾਮ ਤੋਂ ਖੁੰਝਿਆਂਨਿਰਾ ਦੁੱਖ ਹੀ ਦੁੱਖ ਹੈ, ਸੁਖ ਸਿਰਫ਼ ਉਸ ਨੂੰ ਹੈ ਜਿਸ ਦੇ ਮਨ ਵਿਚ ਪ੍ਰਭੂ ਆਪਣਾ ਨਾਮ ਵਸਾਂਦਾ ਹੈ ॥੧॥
ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ ॥
tooN bay-ant da-i-aal hai tayree sarnaa-ee.
O’ God, You are infinite and merciful; I have come to Your refuge.
ਹੇ ਪ੍ਰਭੂ! ਤੂੰ ਬੇਅੰਤ ਹੈਂ, ਤੂੰ ਦਇਆ ਦਾ ਸੋਮਾ ਹੈਂ, ਮੈਂ ਤੇਰੀ ਸਰਨ ਆਇਆ ਹਾਂ।
ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ॥੧॥ ਰਹਾਉ ॥
gur pooray tay paa-ee-ai naamay vadi-aa-ee. ||1|| rahaa-o.
The wealth of Naam is received through the perfect Guru; both here and hereafter, honor is received through Naam. ||1||Pause||
ਤੇਰਾ ਨਾਮ ਪੂਰੇ ਗੁਰੂ ਪਾਸੋਂ ਮਿਲਦਾ ਹੈ ਤੇ ਤੇਰੇ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੧॥ ਰਹਾਉ ॥
ਅੰਤਰਿ ਬਾਹਰਿ ਏਕੁ ਹੈ ਬਹੁ ਬਿਧਿ ਸ੍ਰਿਸਟਿ ਉਪਾਈ ॥
antar baahar ayk hai baho biDh sarisat upaa-ee.
God has created this universe in many different ways; it is the same God who dwells within all and outside everywhere.
ਪਰਮਾਤਮਾ ਨੇ ਇਹ ਕਈ ਰੰਗਾਂ ਦੀ ਦੁਨੀਆ ਪੈਦਾ ਕੀਤੀ ਹੋਈ ਹੈ, ਹਰੇਕ ਦੇ ਅੰਦਰ ਤੇ ਸਾਰੀ ਦੁਨੀਆ ਵਿਚ ਉਹ ਆਪ ਹੀ ਵੱਸਦਾ ਹੈ।
ਹੁਕਮੇ ਕਾਰ ਕਰਾਇਦਾ ਦੂਜਾ ਕਿਸੁ ਕਹੀਐ ਭਾਈ ॥੨॥
hukmay kaar karaa-idaa doojaa kis kahee-ai bhaa-ee. ||2||
O’ brother, it is according to His command that He makes people do their tasks; who else could we say as capable of doing this? ||2||
ਹੇ ਭਾਈ! ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਸਭ ਜੀਵਾਂ ਪਾਸੋਂ ਕੰਮ ਕਰਾਂਦਾ ਹੈ, ਕੋਈ ਹੋਰ ਅਜੇਹੀ ਸਮਰਥਾ ਵਾਲਾ ਨਹੀਂ ਹੈ ॥੨॥
ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ ਕਾਰ ॥
bujh-naa abujh-naa tuDh kee-aa ih tayree sir kaar.
Knowledge and ignorance is Your making; You have control over these.
ਕਿਸੇ ਨੂੰ ਸਮਝ ਹੈ, ਕਿਸੇ ਨੂੰ ਨਹੀਂ ਸਮਝ, ਇਹ ਦੋਵੇਂ ਹਾਲਾਤਾਂ ਨੂੰ ਆਪ ਹੀ ਪੈਦਾ ਕਰਦਾ ਹੈਂ, ਇਹ ਦੋਵੇਂ ਗੱਲਾਂ ਤੇਰੇ ਹੀ ਅਖ਼ਤਿਆਰ ਵਿੱਚ ਹਨ।
ਇਕਨ੍ਹ੍ਹਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥
iknHaa bakhsihi mayl laihi ik dargeh maar kadhay koorhi-aar. ||3||
Becoming gracious upon some, You unite them with Yourself; You deny Your presence to others who are false . ||3||
ਕਈ ਜੀਵਾਂ ਨੂੰ ਤੂੰ ਬਖ਼ਸ਼ ਕੇ ਆਪਣੇ ਨਾਲ ਮਿਲਾ ਲੈਦਾ ਹੈਂ ਕਈਝੂਠਿਆਂ ਨੂੰ ਆਪਣੀ ਹਜ਼ੂਰੀ ਵਿਚੋਂ ਧੱਕੇ ਮਾਰ ਕੇ ਬਾਹਰ ਕੱਢ ਦੇਂਦਾ ਹੈਂ ॥੩॥
ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ ॥
ik Dhur pavit paavan heh tuDh naamay laa-ay.
O’ God, there are some who are immaculate from the very beginning, whom You have attached to meditation on Your Name.
ਹੇ ਪ੍ਰਭੂ! ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਧੁਰੋਂ ਹੀ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ ਹੈ, ਤੂੰ ਉਹਨਾਂ ਨੂੰ ਆਪਣੇ ਨਾਮ ਵਿਚ ਜੋੜਿਆ ਹੋਇਆ ਹੈ।
ਗੁਰ ਸੇਵਾ ਤੇ ਸੁਖੁ ਊਪਜੈ ਸਚੈ ਸਬਦਿ ਬੁਝਾਏ ॥੪॥
gur sayvaa tay sukh oopjai sachai sabad bujhaa-ay. ||4||
They enjoy spiritual peace by following the Guru’s teachings; through his word of God’s praises the Guru makes them understand the righteous way of living. ||4||
ਗੁਰੂ ਦੀਸੇਵਾ ਤੋਂ ਉਹਨਾਂ ਨੂੰ ਆਤਮਕ ਸੁਖ ਮਿਲਦਾ ਹੈ। ਗੁਰੂ ਉਹਨਾਂ ਨੂੰ ਸੱਚੇ ਸਬਦ ਰਾਹੀਂਸਹੀ ਜੀਵਨ ਦੀ ਸਮਝ ਬਖ਼ਸ਼ਦਾ ਹੈ ॥੪॥
ਇਕਿ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪਿ ਖੁਆਏ ॥
ik kuchal kucheel vikhlee patay naavhu aap khu-aa-ay.
There are some who are crooked, vicious and immoral; God has Himself kept them away from Him.
ਕਈ ਐਸੇ ਮਨੁੱਖ ਹਨ ਜੋ ਕੁਚੱਲਣੇ ਹਨ ਗੰਦੇ ਹਨ ਦੁਰਾਚਾਰੀ ਹਨ, ਜਿਹਨਾਂ ਨੂੰ ਪਰਮਾਤਮਾ ਨੇ ਆਪਣੇ ਨਾਮ ਵਲੋਂ ਖੁੰਝਾ ਰੱਖਿਆ ਹੈ,
ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥੫॥
naa on siDh na buDh hai na sanjmee fireh utvataa-ay. ||5||
They have not succeeded in life, they neither have intellect nor any discipline; they keep wandering around delirious. ||5||
ਉਹਨਾਂ ਜ਼ਿੰਦਗੀ ਵਿਚ ਕਾਮਯਾਬੀ ਨਹੀਂ ਖੱਟੀ, ਚੰਗੀ ਅਕਲ ਨਹੀਂ ਸਿੱਖੀ,ਉਹ ਚੰਗੀ ਰਹਿਣੀ ਵਾਲੇ ਨਹੀਂ ਬਣੇ,ਉਹ ਤਾਂ ਭੋਂਦਲੇ ਫਿਰਦੇ ਹਨ ॥੫॥
ਨਦਰਿ ਕਰੇ ਜਿਸੁ ਆਪਣੀ ਤਿਸ ਨੋ ਭਾਵਨੀ ਲਾਏ ॥
nadar karay jis aapnee tis no bhaavnee laa-ay.
The person upon whom God casts His glance of grace, in that person He creates faith for Him.
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਸ ਦੇ ਅੰਦਰ ਆਪਣੇ ਨਾਮ ਦੀ ਸਰਧਾ ਪੈਦਾ ਕਰਦਾ ਹੈ,
ਸਤੁ ਸੰਤੋਖੁ ਇਹ ਸੰਜਮੀ ਮਨੁ ਨਿਰਮਲੁ ਸਬਦੁ ਸੁਣਾਏ ॥੬॥
sat santokh ih sanjmee man nirmal sabad sunaa-ay. ||6||
He recites to him the divine word through the Guru, which makes his mind immaculate and he becomes a person of truth, contentment, and self-discipline. ||6||
ਉਸ ਨੂੰ (ਗੁਰੂ ਦੀ ਰਾਹੀਂ ਆਪਣੀ ਸਿਫ਼ਤ-ਸਾਲਾਹ ਦਾ) ਪਵਿਤ੍ਰ ਸ਼ਬਦ ਸੁਣਾਂਦਾ ਹੈ ਜਿਸ ਨਾਲ ਉਹ ਸੇਵਾ ਕਰਨ ਤੇ ਸੰਤੋਖ ਧਾਰਨ ਵਾਲੀ ਰਹਿਣੀ ਵਾਲਾ ਬਣ ਜਾਂਦਾ ਹੈ ॥੬॥
ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ ॥
laykhaa parh na pahoochee-ai kath kahnai ant na paa-ay.
By accounting God’s virtues, one cannot reach Him; by speaking and talking, His limits cannot be found.
ਪ੍ਰਭੂ ਦੇ ਗੁਣਾਂ ਦਾਹਿਸਾਬ ਕਰ ਕੇ ਬੰਦਾ ਉਸ ਕੋਲ ਨਹੀਂ ਪੁਜ ਸਕਦਾ। ਆਖਣ ਤੇ ਕਥਨ ਦੁਆਰਾ ਉਸ ਦਾ ਓੜਕ ਨਹੀਂ ਲੱਭ ਸਕਦਾ।
ਗੁਰ ਤੇ ਕੀਮਤਿ ਪਾਈਐ ਸਚਿ ਸਬਦਿ ਸੋਝੀ ਪਾਇ ॥੭॥
gur tay keemat paa-ee-ai sach sabad sojhee paa-ay. ||7||
God’s worth is understood through the Guru and understanding about God is also understood through the Guru’s teachings. ||7||
ਪ੍ਰਭੂ ਦੀ ਕਦਰ-ਕੀਮਤਿ ਗੁਰੂ ਪਾਸੋਂ ਮਿਲਦੀ ਹੈ, ਅਤੇ ਗੁਰਾਂ ਦੇ ਸ਼ਬਦ ਰਾਹੀਂ ਪ੍ਰਭੂ ਦੀ ਗਿਆਤ ਪ੍ਰਾਪਤ ਹੁੰਦੀ ਹੈ।॥੭॥
ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ ॥
ih man dayhee soDh tooN gur sabad veechaar.
Reform this mind and body of yours by contemplating the Guru’s word.
ਤੂੰ ਆਪਣੇ ਇਸ ਮਨ ਨੂੰ ਖੋਜ, ਆਪਣੇ ਸਰੀਰ ਨੂੰ ਖੋਜ, ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਚਾਰ ਕਰ!
ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ ਪਾਈਐ ਗੁਰ ਕੈ ਹੇਤਿ ਅਪਾਰਿ ॥੮॥੧੦॥੩੨॥
naanak is dayhee vich naam niDhaan hai paa-ee-ai gur kai hayt apaar. ||8||10||32||
O Nanak, within this body is the treasure of Naam, which can be realized only through the unbounded love for the Guru. ||8||10||32||
ਹੇ ਨਾਨਕ! ਸਾਰੇ ਸੁਖਾਂ ਦਾ ਖ਼ਜ਼ਾਨਾ ਨਾਮ ਸਰੀਰ ਦੇ ਵਿਚ ਹੀ ਹੈ। ਜੋ ਗੁਰੂ ਦੇ ਬਿਅੰਤ ਪਿਆਰ ਦੁਆਰਾ ਹੀ ਮਿਲਦਾ ਹੈ ॥੮॥੧੦॥੩੨॥
ਆਸਾ ਮਹਲਾ ੩ ॥
aasaa mehlaa 3.
Raag Aasaa, Third Guru:
ਸਚਿ ਰਤੀਆ ਸੋਹਾਗਣੀ ਜਿਨਾ ਗੁਰ ਕੈ ਸਬਦਿ ਸੀਗਾਰਿ ॥
sach ratee-aa sohaaganee jinaa gur kai sabad seegaar.
The fortunate soul-brides, who have embellished their lives with the Guru’s word,are imbued with love of the eternal God.
ਜਿਨ੍ਹਾਂ ਸੁਹਾਗਣ ਜੀਵ-ਇਸਤ੍ਰੀਆਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੋਹਣਾ ਬਣਾ ਲਿਆ, ਉਹ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀਆਂ ਗਈਆਂ