Urdu-Page-44

ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ ॥
saaDhoo sang maskatay toothai paavaa dayv.
O’ God, if You show Your kindness, then please bless me with The association and service of the saints.
ਹੇ ਪ੍ਰਭੂ! ਜੇ ਤੂੰ ਹੀ ਮਿਹਰ ਕਰੇਂ ਤਾਂ ਮੈਨੂੰ ਸਾਧ ਸੰਗਤਿ ਦੀ ਪ੍ਰਾਪਤੀ ਹੋਵੇ ਤੇ ਸੇਵਾ ਦੀ ਦਾਤ ਮਿਲੇ।
سادھوُ سنّگُ مسکتے توُٹھےَ پاۄا دیۄ
دیو ۔ دیوتا
اے خدا اگر تو کرم و عنایت فرمائے تومجھے خدمت پا دامن خدا رسیدوں کی صحبت و عنایت کرہ تیری رضا وخوشی سے مل سکتی ہے

ਸਭੁ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ ॥
sabh kichh vasgat saahibai aapay karan karayv.
Everything is in the Hands of our Master; He Himself is the Doer of all deeds.
(ਹੇ ਭਾਈ!) ਹਰੇਕ (ਦਾਤਿ) ਮਾਲਕ ਦੇ ਆਪਣੇ ਇਖ਼ਤਿਆਰ ਵਿਚ ਹੈ, ਉਹ ਆਪ ਹੀ ਸਭ ਕੁਝ ਕਰਨ ਕਰਾਣ ਜੋਗਾ ਹੈ।
سبھُ کِچھُ ۄسگتِ ساہِبےَ آپے کرنھ کریۄ
میرے آقا ۔ ساراکچھ مالک کے اپنے اختیار ہے وہ خود ہی سب کرنےکی فوقیت رکھتا ہے

ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ॥੩॥
satgur kai balihaarnai mansaa sabh poorayv. ||3||
I dedicate myself to the true Guru, who fulfills all my hopes and desires.
ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ। ਸਤਿਗੁਰੂ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ
ستِگُر کےَ بلِہارنھےَ منسا سبھ پوُریۄ
متا خواہشات ۔ پور یو۔ پوری کرتا ہے
میں سچے مرشد پر قربان ہوں ۔ خدا میری تمام ضرورتیں پوری کرنیوالا ہے

ਇਕੋ ਦਿਸੈ ਸਜਣੋ ਇਕੋ ਭਾਈ ਮੀਤੁ ॥
iko disai sajno iko bhaa-ee meet.
God alone appears to be my Companion; He alone is my Brother and Friend.
(ਹੇ ਭਾਈ! ਜਗਤ ਵਿਚ) ਇਕ ਪਰਮਾਤਮਾ ਹੀ (ਅਸਲ) ਸੱਜਣ ਦਿੱਸਦਾ ਹੈ, ਉਹੀ ਇਕ (ਅਸਲੀ) ਭਰਾ ਹੈ ਤੇ ਮਿੱਤਰ ਹੈ।
اِکو دِسےَ سجنھو اِکو بھائیِ میِتُ
اے دوست جب انسان واحد خدا کو ہی اپنا دوست خیال کرتا ہے

ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ ॥
iksai dee saamagree iksai dee hai reet.
All the wealth and capital of the world belongs to God, and His order alone prevails.
ਦੁਨੀਆ ਦਾ ਸਾਰਾ ਧਨ-ਪਦਾਰਥ ਉਸ ਇਕ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਉਸੇ ਦੀ ਹੀ ਮਰਯਾਦਾ (ਜਗਤ ਵਿਚ) ਚੱਲ ਰਹੀ ਹੈ।
اِکسےَ دیِ سامگریِ اِکسےَ دیِ ہےَ ریِتِ
سامگری ۔ ساری نعمتیں ۔ ریت ۔ رواج ۔
۔ اُسے ہی پر اپنا سہارا کرتا ہے اور دنیا کی ہر شے اُسکی ملکیت ہے

ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ ॥
ikas si-o man maani-aa taa ho-aa nihchal cheet.
When the mind accepts one Creator, then the consciousness is not swayed by the worldly attachments.
ਜਦੋਂ ਮਨੁੱਖ ਦਾ ਮਨ ਇਕ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ, ਤਦੋਂ ਉਸ ਦਾ ਚਿੱਤ (ਮਾਇਆ ਵਾਲੇ ਪਾਸੇ) ਡੋਲਣੋਂ ਹਟ ਜਾਂਦਾ ਹੈ।
اِکس سِءُ منُ مانِیا تا ہویا نِہچلُ چیِتُ
اوراس واحد کا قانون قدرت ہے ار اسی کا دلمیں بھروسا ہے اُسی سے دلمیں سکون ہے ۔ اور بودوباش۔ کھانا و پوشش سچ اور سچائی ہے ۔

ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ ॥੪॥੫॥੭੫॥
sach khaanaa sach painnaa tayk naanak sach keet. ||4||5||75||
O’ Nanak, for such a person, God’s Name is the spiritual food, clothing and support
ਹੇ ਨਾਨਕ! ਸੱਚਾ ਨਾਮ ਉਸ ਦਾ ਭੋਜਨ ਹੈ, ਸੱਚਾ ਨਾਮ ਉਸ ਦੀ ਪੋਸ਼ਾਕ ਅਤੇ ਸੱਚੇ ਨਾਮ ਨੂੰ ਹੀ ਉਸ ਨੇ ਆਪਣਾ ਆਸਰਾ ਬਣਾਇਆ ਹੈ।
سچُ کھانھا سچُ پیَننھا ٹیک نانک سچُ کیِتُ
اے نانک سچ کو سہارا اور آسرا اور ٹھکانہ کیا ہے

ਸਿਰੀਰਾਗੁ ਮਹਲਾ ੫ ॥
sireeraag mehlaa 5.
Siree Raag, by the Fifth Guru:
ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥
sabhay thok paraapatay jay aavai ik hath.a
All things are received if God is realized.
ਜੇ ਇਕ ਪਰਮਾਤਮਾ ਮਿਲ ਪਏ, ਤਾਂ ਦੁਨੀਆ ਦੇ ਹੋਰ ਸਾਰੇ ਪਦਾਰਥ ਮਿਲ ਜਾਂਦੇ ਹਨ l
سبھے تھوک پراپتے جے آۄےَ اِکُ ہتھِ
تھوک ۔ ہر شے ۔ ہتھ آوے ۔ مل جائے
عالم کی ہر شے ملی اگر ملا خدا۔گرؤ صل خدا یافت ہر شے عالم یافتی ۔

ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥
janam padaarath safal hai jay sachaa sabad kath.
The precious human life becomes fruitful when one recites God’s Name.
ਪ੍ਰਭੂ ਦੀ ਸਿਫ਼ਤ-ਸਾਲਾਹ ਕਰਣ ਵਾਲੇ ਦਾ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ l
جنمُ پدارتھُ سپھلُ ہےَ جے سچا سبدُ کتھِ
سچھل کامیاب۔ کتھ ۔کہناسچا ۔ قائم دم
زندگی کی نعمت کامیاب ہے اگر الہٰی حمد و ثناہ کرتے ہ

ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥੧॥
gur tay mahal paraapatay jis likhi-aa hovai math. ||1||
One who is preordained, is accepted in the God’s court through the Guru’s word.
ਗੁਰੂ ਪਾਸੋਂ (ਪਰਮਾਤਮਾ ਦੇ ਚਰਨਾਂ ਦਾ) ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ (ਚੰਗਾ ਭਾਗ) ਲਿਖਿਆ ਹੋਇਆ ਹੋਵੇ l
گُر تے مہلُ پراپتے جِسُ لِکھِیا ہوۄےَ متھِ
جس متھ ۔جسکی پیشانی پر تحریر ہے
اگرپیشانی پر تحریر ہے تو۔ خوش قسمتی سے مرشد اور ٹھکانہ ملجاتا ہے

ਮੇਰੇ ਮਨ ਏਕਸ ਸਿਉ ਚਿਤੁ ਲਾਇ ॥
mayray man aykas si-o chit laa-ay.
O my mind, focus your consciousness on the One (God).
ਹੇ ਮੇਰੇ ਮਨ! ਸਿਰਫ਼ ਇਕ ਪਰਮਾਤਮਾ ਨਾਲ ਸੁਰਤ ਜੋੜ।
میرے من ایکس سِءُ چِتُ لاءِ
ایکس سیؤ ۔ واحد سے
اے دل واحد خدا دل میں بسا

ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥
aykas bin sabh DhanDh hai sabh mithi-aa moh maa-ay. ||1|| rahaa-o.
Without the One, all entanglements are worthless; emotional attachment to Maya (worldly riches and powers) is totally false.
ਇਕ (ਵਾਹਿਗੁਰੂ) ਦੇ ਬਗੇਰ ਹੋਰ ਸਾਰਾ ਕੁਛ ਪੁਆੜਾ ਹੀ ਹੈ। ਧਨ-ਦੌਲਤ ਦੀ ਲਗਨ ਸਭ ਕੂੜੀ ਹੈ।
ایکس بِنُ سبھ دھنّدھُ ہےَ سبھ مِتھِیا موہُ ماءِ
وطند ۔ جنجال ۔ موہ مائیا ۔۔ دؤلت کی محبت
اس واحد خدا کے بغیر سب تک بیہودہ اور فضول ہے ۔جھوٹا ہے یہ دنیاوی دولت کی محبت

ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥
lakh khusee-aa paatisaahee-aa jay satgur nadar karay-i.
Hundreds of thousands of pleasures of worldly riches are enjoyed, if the True Guru bestows His Glance of Grace.
ਜੇਕਰ ਸੱਚੇ ਗੁਰੂ ਜੀ ਆਪਣੀ ਦਇਆ-ਦ੍ਰਿਸ਼ਟੀ ਧਾਰਨ ਤਾਂ ਮੈਂ ਲੱਖਾਂ ਪਾਤਿਸ਼ਾਹੀਆਂ ਦੇ ਅਨੰਦ ਮਾਣਦਾ ਹਾਂ।
لکھ کھُسیِیا پاتِساہیِیا جے ستِگُرُ ندرِ کرےءِ
ندر۔ نظر شفقت یا عنیات
نگاہ شفقت و رحمت مرشد ہی سے لاکھوں خوشیاں اور بادشاہیاں ہیں ۔

ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥
nimakh ayk har naam day-ay mayraa man tan seetal ho-ay.
If the Guru bestows Naam, even for a moment, my mind and body are soothed.
ਜਦੋਂ ਗੁਰੂ ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਤਾਂ ਮੇਰਾ ਮਨ ਤੇ ਸਰੀਰ ਸ਼ਾਂਤ ਹੋ ਜਾਂਦਾ ਹੈ l
نِمکھ ایک ہرِ نامُ دےءِ میرا منُ تنُ سیِتلُ ہوءِ
نمکھ ۔ آنکھ جھپلنے کی دیر
۔اگر ٹھورے سے وقفے کے لئے نام سچ ۔ حق و حقیقت دیدے تو میرے دل و جان کو سکون قلب حاصل ہوتا ہے

ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥੨॥
jis ka-o poorab likhi-aa tin satgur charan gahay. ||2||
They who have such pre-ordained destiny, receive total support of the true Guru.
ਉਹੀ ਮਨੁੱਖ ਸਤਿਗੁਰੂ ਦਾ ਆਸਰਾ ਲੈਂਦਾ ਹੈ, ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ (ਚੰਗਾ ਲੇਖ) ਮਿਲਦਾ ਹੈ l
جِس کءُ پوُربِ لِکھِیا تِنِ ستِگُر چرن گہے
گہے ۔پکڑئے
جسکے اعمالنامے میں پہلے سے تحریر ہوتا ہے وہ سچے مرشد کے پاؤں پڑتا ہے

ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥
safal moorat saflaa gharhee jit sachay naal pi-aar.
Auspicious is that time, and fruitful is that moment, which is passed in loving devotion to the eternal God.
ਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ।
سپھل موُرتُ سپھلا گھڑیِ جِتُ سچے نالِ پِیارُ
مورت۔ شکل ۔ جت ۔ جسمیں
وہ وقت وہ موقعہ مبارک ہے جس وقت سچے خدا سے پیار ہے

ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥
dookh santaap na lag-ee jis har kaa naam aDhaar.
Suffering and sorrow do not touch those who have the Support of God’s Name.
ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਮਿਲ ਜਾਂਦਾ ਹੈ, ਉਸ ਨੂੰ ਕੋਈ ਦੁੱਖ, ਕੋਈ ਕਲੇਸ਼ ਪੋਹ ਨਹੀਂ ਸਕਦਾ।
دوُکھُ سنّتاپُ ن لگئیِ جِسُ ہرِ کا نامُ ادھارُ
ادھار۔ آسرا ۔
جسکا کھانا پینا الہٰی نام ہے اُسے عذاب نہیں اُٹھانا پڑتا

ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥
baah pakarh gur kaadhi-aa so-ee utri-aa paar. ||3||
Only that person is truly saved whom the Guru pulls out of the worldly ocean of vices.
ਜਿਸ ਮਨੁੱਖ ਨੂੰ ਗੁਰੂ ਨੇ ਬਾਂਹ ਫੜ ਕੇ (ਵਿਕਾਰਾਂ ਵਿਚੋਂ ਬਾਹਰ) ਕੱਢ ਲਿਆ, ਉਹ (ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤਿ) ਪਾਰ ਲੰਘ ਗਿਆ l
باہ پکڑِ گُرِ کاڈھِیا سوئیِ اُترِیا پارِ
گرو ۔مرشد
اور الہٰی نام کا سہار ہے ۔جس انسان کو بازو پکڑ کر اس زہر آلودہ دنیاوی سمندر سے پار کیاوہی زندگی میں کامیاب ہو

ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥
thaan suhaavaa pavit hai jithai sant sabhaa.
Embellished and immaculate is that place where the Saints gather together.
ਜਿੱਥੇ ਸਾਧ ਸੰਗਤਿ (ਜੁੜਦੀ) ਹੈ ਉਹ ਥਾਂ ਸੋਹਣਾ ਹੈ ਪਵਿਤ੍ਰ ਹੈ।
تھانُ سُہاۄا پۄِتُ ہےَ جِتھےَ سنّت سبھا
سنت سچھا سدھ سنگت ۔ پاکدامنوں کا اھٹ
جہاں پاکدامن خدا رسیدہ نیک انسان مل بیٹھتے ہیں وہ جگہ مقام پاک ہے

ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥
dho-ee tis hee no milai jin pooraa guroo labhaa.
He who meets the perfect Guru in the holy congregation finds shelter in God’s court.
(ਸਾਧ ਸੰਗਤਿ ਵਿਚ ਆ ਕੇ) ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਉਸੇ ਨੂੰ ਹੀ (ਪਰਮਾਤਮਾ ਦੀ ਹਜ਼ੂਰੀ ਵਿਚ) ਆਸਰਾ ਮਿਲਦਾ ਹੈ।
ڈھوئیِ تِس ہیِ نو مِلےَ جِنِ پوُرا گُروُ لبھا
دھوئی آسرا ۔ مرت ۔ روحانی موت
جسنے کامل مرشد پا لیا اُسے ٹھکانہ اور سہارا مل گیا جہاں روحانی موت نہیں تناسخ نہیں

ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥
naanak baDhaa ghar tahaaN jithai mirat na janam jaraa. ||4||6||76||
O’ Nanak, he permanently resides where there is no spiritual death, no cycle of birth and death, and no aging (spiritual decline).
ਹੇ ਨਾਨਕ! ਉਸ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ l
نانک بدھا گھرُ تہاں جِتھےَ مِرتُ ن جنمُ جرا
مرت ۔ روحانی موت
نانک نے ایسا ٹھکانہ بنائیا ہے جہاں نہ روحانی موت ہے نہ تناسخ نہ پڑھاپا۔

ਸ੍ਰੀਰਾਗੁ ਮਹਲਾ ੫ ॥
sareeraag mehlaa 5.
Siree Raag, by the Fifth Guru:
ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ ॥
so-ee Dhi-aa-ee-ai jee-arhay sir saahaaN paatisaahu.
O’ my soul, meditate on Him, He is the Supreme God over kings and emperors.
ਹੇ ਮੇਰੀ ਜਿੰਦੇ! ਉਸੇ ਪ੍ਰਭੂ (ਦੇ ਚਰਨਾਂ) ਦਾ ਧਿਆਨ ਧਰਨਾ ਚਾਹੀਦਾ ਹੈ, ਜੋ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ।
سوئیِ دھِیائیِئےَ جیِئڑے سِرِ ساہاں پاتِساہُ
دھیایئے ۔ یاد کر ۔ جیئڑے ۔ اے دل ۔ سر ساہاں پانساہ شنہشاہ
اے میری جان اُسکو یاد کر جو شاہوں کا شاہ ہے

ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ ॥
tis hee kee kar aas man jis kaa sabhas vaysaahu.
Place the hopes of your mind in the One, in whom all have faith.
ਹੇ (ਮੇਰੇ) ਮਨ! ਸਿਰਫ਼ ਉਸ ਪਰਮਾਤਮਾ ਦੀ (ਸਹੈਤਾ ਦੀ) ਆਸ ਬਣਾ, ਜਿਸ ਦਾ ਸਭ ਜੀਵਾਂ ਨੂੰ ਭਰੋਸਾ ਹੈ।
تِس ہیِ کیِ کرِ آس من جِس کا سبھسُ ۄیساہُ
۔اُسی سے دل میں اُمید رکھ جس پر سب کا بھرؤسہ اور یقین ہے

ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ ॥੧॥
sabh si-aanpaa chhad kai gur kee charnee paahu. ||1||
O’ my mind, give up all clever tricks, and humbly seek the refuge of the Guru.
(ਹੇ ਮਨ!) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨੀਂ ਪਉ l
سبھِ سِیانھپا چھڈِ کےَ گُر کیِ چرنھیِ پاہُ
سیانپاں۔ دانمشند یاں۔ پاہو۔پڑؤ
اور تمام اُمیدیں اور چالاکیا چھوڑ مرشد کے پاؤں پڑا

ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥
man mayray sukh sahj saytee jap naa-o.
O’ my mind, meditate on Naam with intuitive peace and poise.
ਹੇ ਮੇਰੇ ਮਨ! ਆਨੰਦ ਨਾਲ ਤੇ ਆਤਮਕ ਅਡੋਲਤਾ ਨਾਲ ਪਰਮਾਤਮਾ ਦਾ ਨਾਮ ਸਿਮਰ।
من میرے سُکھ سہج سیتیِ جپِ ناءُ
سکھ سہج سیتی ۔ ذہنی سکون اور آرام کے ساتھ۔ جب ناؤ ۔ الہٰی نام ۔
اے دل آرام و سکون سے خد ا کی ریاض کر

ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥੧॥ ਰਹਾਉ ॥
aath pahar parabh Dhi-aa-ay tooN gun go-ind nit gaa-o. ||1|| rahaa-o.
Twenty-four hours a day, remember God. Constantly sing the Glories of the Master of the Universe.
ਅੱਠੇ ਪਹਰ ਪ੍ਰਭੂ ਨੂੰ ਸਿਮਰਦਾ ਰਹੁ, ਸਦਾ ਗੋਬਿੰਦ ਦੇ ਗੁਣ ਗਾਂਦਾ ਰਹੁ l
آٹھ پہر پ٘ربھُ دھِیاءِ توُنّ گُنھ گوئِنّد نِت گاءُ
اور روز و شب اُسے یاد کر اور حمد و ثناہ کر۔

ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ ॥
tis kee sarnee par manaa jis jayvad avar na ko-ay.
O’ my mind; seek His shelter, there is no other as Great as He.
ਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸਰਨ ਪਉ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ,
تِس کیِ سرنیِ پرُ منا جِسُ جیۄڈُ اۄرُ ن کوءِ
جیوڈ اور نہ کوئے ۔ جسکی عظمت و شان کے برابر کوئی نہیں جسکا
اے دل اُسکی پناہ لے جس کا کوئی ثانی نہیں

ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ ॥
jis simrat sukh ho-ay ghanaa dukh darad na moolay ho-ay.
Remembering Him in meditation, a profound peace is obtained, and there is no pain and suffering at all.
ਜਿਸ ਦਾ ਨਾਮ ਸਿਮਰਿਆਂ ਬਹੁਤ ਆਤਮਕ ਆਨੰਦ ਮਿਲਦਾ ਹੈ, ਤੇ ਕੋਈ ਭੀ ਦੁੱਖ ਕਲੇਸ਼ ਉੱਕਾ ਹੀ ਪੋਹ ਨਹੀਂ ਸਕਦਾ।
جِسُ سِمرت سُکھُ ہوءِ گھنھا دُکھُ دردُ ن موُلے ہوءِ
گھنا ۔ زیادہ ۔
جسکی ریاض سے بہت آرام ملے اور دکھ درد ذرہ بھر نہ ہو

ਸਦਾ ਸਦਾ ਕਰਿ ਚਾਕਰੀ ਪ੍ਰਭੁ ਸਾਹਿਬੁ ਸਚਾ ਸੋਇ ॥੨॥
sadaa sadaa kar chaakree parabh saahib sachaa so-ay. ||2||
Forever and ever, serve and remember with love that God who is our True Master.
(ਹੇ ਮਨ!) ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ, ਸਦਾ ਉਸੇ ਦੀ ਹੀ ਸੇਵਾ ਭਗਤੀ ਕਰਦਾ ਰਹੁ
سدا سدا کرِ چاکریِ پ٘ربھُ ساہِبُ سچا سوءِ
چاکری ۔خدمت۔ صاحب۔ آقا ۔ مالک
خدا سچا مالک ہے ہمیشہ اُسکی خدمت داری کر

ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥
saaDhsangat ho-ay nirmalaa katee-ai jam kee faas.
In the company of the Holy, the mind becomes immaculate, and free from the fear of death.
ਸਾਧ ਸੰਗਤਿ ਵਿਚ ਰਿਹਾਂ (ਆਚਰਨ) ਪਵਿਤ੍ਰ ਹੋ ਜਾਂਦਾ ਹੈ, ਤੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।
سادھسنّگتِ ہوءِ نِرملا کٹیِئےَ جم کیِ پھاس
نرملا ۔ پاک ۔پھاس۔ پھندہ سادھ ستنگت ۔ صحبت و قربت پاکدامن خدا رسیگان
پاکدامن خدا رسیدوں کی صحبت سے انسان پاک ہو جاتا ہے اور جسم کا پھندہ نہیں پڑتا

ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ ॥
sukh-daata bhai bhanjno tis aagai kar ardaas.
So, offer your prayers to God, the Giver of Peace and the Destroyer of fear.
ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਰਹੁ, ਜੋ ਸਾਰੇ ਸੁਖ ਦੇਣ ਵਾਲਾ ਹੈ ਤੇ ਸਾਰੇ ਡਰ-ਸਹਮ ਨਾਸ ਕਰਨ ਵਾਲਾ ਹੈ।
سُکھداتا بھےَ بھنّجنو تِسُ آگےَ کرِ ارداسِ
اُس خوف مٹانے والے سکھ دینے والے سے عرض کر۔ جس پر مہربانی مہربانی کرے۔

ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥੩॥
mihar karay jis miharvaan taaN kaaraj aavai raas. ||3||
All his affairs are resolved upon whom the merciful God bestows His Grace.
ਜਿਸ ਉਤੇ ਮਾਇਆਵਾਨ ਮਾਲਕ ਆਪਣੀ ਮਾਇਆ ਧਾਰਦਾ ਹੈ, ਉਸ ਦੇ ਕੰਮ, ਤੱਤਕਾਲ ਠੀਕ ਹੋ ਜਾਂਦੇ ਹਨ।
مِہر کرے جِسُ مِہرۄانُ تاں کارجُ آۄےَ راسِ
کارج۔ کام مقصد۔راس۔ٹھیک۔ درست
۔ تو کام ٹھیک ہو جاتے ہیں جس پر مہربانی مہربانی کرے

ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ ॥
bahuto bahut vakhaanee-ai oocho oochaa thaa-o.
God is said to be the Greatest of the Great; His abode is the Highest of the High.
ਹਰ ਕੋਈ ਆਖਦਾ ਹੈ ਕਿ ਪਰਮਾਤਮਾ ਬਹੁਤ ਉੱਚਾ ਹੈ, ਬਹੁਤ ਉੱਚਾ ਹੈ, ਉਸ ਦਾ ਟਿਕਾਣਾ ਬਹੁਤ ਉੱਚਾ ਹੈ।
بہُتو بہُتُ ۄکھانھیِئےَ اوُچو اوُچا تھاءُ
بہتو بہت دکھانیئے۔ جتنا زیادہ بیان کریں ۔اُوچو اوچا ۔تھاؤ ۔ بلند سے بلند مقام
زیادہ سے زیادہ کہتے ہیں اونچا ہے مقام اُسکا

ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ ॥
varnaa chihnaa baahraa keemat kahi na sakaa-o.
He has no color or form; His worth cannot be estimated.
ਉਸ ਪ੍ਰਭੂ ਦਾ ਕੋਈ ਖ਼ਾਸ ਰੰਗ ਨਹੀਂ ਹੈ ਕੋਈ ਖ਼ਾਸ ਰੂਪ-ਰੇਖਾ ਨਹੀਂ ਹੈ। ਮੈਂ ਉਸ ਦੀ ਕੋਈ ਕੀਮਤ ਨਹੀਂ ਦੱਸ ਸਕਦਾ l
ۄرنا چِہنا باہرا کیِمتِ کہِ ن سکاءُ
اور چہنا باہرا۔ ذات ۔رنگ و نسل سے بعد۔ شکل وصورت کے بغیر ۔قیمت کہہ نہ سکاؤ ۔ قدر و منزلت بیان نہیں ہو سکتی
شکل و شنان کوئی قسمت ہے بیان سے باہر اُسکا

ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ ॥੪॥੭॥੭੭॥
naanak ka-o parabh ma-i-aa kar sach dayvhu apunaa naa-o. ||4||7||77||
O’ God, Please show Mercy on Nanak and bless him with Your eternal Name.
ਹੇ ਪ੍ਰਭੂ! ਮਿਹਰ ਕਰ ਤੇ ਮੈਨੂੰ ਨਾਨਕ ਨੂੰ ਆਪਣਾ ਸਦਾ ਕਾਇਮ ਰਹਿਣ ਵਾਲਾ ਨਾਮ ਬਖ਼ਸ਼ l
نانک کءُ پ٘ربھ مئِیا کرِ سچُ دیۄہُ اپُنھا ناءُ
سچ دیو ہوا پناناؤ ۔ اے خدا اپنا نام سچ۔ حق و حقیت عنایت کر
اے خدا نانک پر کرم و عنایت فرما نواز اپنے سچے نام سے یہی فرمان عنایت کر۔

ਸ੍ਰੀਰਾਗੁ ਮਹਲਾ ੫ ॥
sareeraag mehlaa 5.
Siree Raag, by the Fifth Guru:
ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥
naam Dhi-aa-ay so sukhee tis mukh oojal ho-ay.
One who meditates on the Naam is at peace; his face is radiant and glowing with love and happiness.
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹੀ ਸੁਖੀ ਰਹਿੰਦਾ ਹੈ, ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉੱਜਲਾ ਰਹਿੰਦਾ ਹੈ।
نامُ دھِیاۓ سو سُکھیِ تِسُ مُکھُ اوُجلُ ہوءِ
اُجل۔ سرخرو۔پاک ۔
جس نے خدا کو یاد کیا سکھ پائیا

ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ ॥
pooray gur tay paa-ee-ai pargat sabhnee lo-ay.
Obtaining it from the Perfect Guru, he is honored in all the worlds.
ਜੋ ਪੁਰਨ ਗੁਰਾਂ ਪਾਸੋਂ ਨਾਮ ਪਰਾਪਤ ਕਰਦਾ ਹੈ, ਉਹ ਸਾਰਿਆਂ ਜਹਾਨਾਂ ਅੰਦਰ ਪਰਸਿੱਧ ਹੋ ਜਾਂਦਾ ਹੈ।
پوُرے گُر تے پائیِئےَ پرگٹُ سبھنیِ لوءِ ॥
سبھنی لوئے ۔ تمام ۔ لوگوں میں
وہ سرخرو ہوا کامل مرشد سے ملتا ہے لہذا سب لوگوں میں شہرت پاتا ہے

ਸਾਧਸੰਗਤਿ ਕੈ ਘਰਿ ਵਸੈ ਏਕੋ ਸਚਾ ਸੋਇ ॥੧॥
saaDhsangat kai ghar vasai ayko sachaa so-ay. ||1||
That eternal God dwells in the holy congregation.
ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਧ ਸੰਗਤਿ ਦੇ ਘਰ ਵਿਚ ਵੱਸਦਾ ਹੈ
سادھسنّگتِ کےَ گھرِ ۄسےَ ایکو سچا سوءِ
سارے عالم میں ظہور پذیر ہوتا ہے اور صحبت پاکدامناں و خدا رسیدگان میں بستا ہے

error: Content is protected !!