ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ ॥
Dhan pireh maylaa ho-ay su-aamee aap parabh kirpaa karay.
The union between the soul-bride and the Husband-God happens only when God Himself shows His mercy.
ਪ੍ਰਭੂ ਸੁਆਮੀ ਆਪ ਕਿਰਪਾ ਕਰਦਾ ਹੈ ਤਦੋਂ ਹੀ ਜੀਵ–ਇਸਤ੍ਰੀ ਦਾ ਪ੍ਰਭੂ–ਪਤੀ ਨਾਲ ਮਿਲਾਪ ਹੁੰਦਾ ਹੈ।
دھن پِرہِ میلا ہوءِ سُیامیِ آپِ پ٘ربھُ کِرپا کرے ॥
سوآمی ۔ آقا۔ مالک ۔ کرپا۔ مہربانی ۔
خدا خود کرم وعنایت فرماتا ہے تب ہی اسے الہٰی ملاپ حاصل ہوتا ہے ۔
ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥
sayjaa suhaavee sang pir kai saat sar amrit bharay.
Her heart becomes embellished in the company of her Husband-God and her seven pools (five sense faculties, mind, and intellect) become filled with ambrosial nectar of Naam.
ਪਤੀ–ਪ੍ਰਭੂ ਦੀ ਸੰਗਤਿ ਵਿਚ ਉਸ ਦਾ ਹਿਰਦਾ–ਸੇਜ ਸੋਹਣਾ ਬਣ ਜਾਂਦਾ ਹੈ, ਉਸ ਦੇ ਪੰਜ ਗਿਆਨ–ਇੰਦ੍ਰੇ ਉਸ ਦਾ ਮਨ ਤੇ ਉਸ ਦੀ ਬੁੱਧੀ ਇਹ ਸਾਰੇ ਨਾਮ–ਅੰਮ੍ਰਿਤ ਨਾਲ ਭਰਪੂਰ ਹੋ ਜਾਂਦੇ ਹਨ।
سیجا سُہاۄیِ سنّگِ پِر کےَ سات سر انّم٘رِت بھرے ॥
سچ ۔ خوابگاہ۔ دل ۔ سات سر ۔ سات تالاب ۔ پانچ اعضائے احساسات ۔
صحبت و قربت خدا میں اسکا قلب پاک ہوجاتا ہے پانچوں اعضائے علم احساسات ۔ من اور عقل سارے نام یعنی سچ وحقیقت سے مخمور ہوجاتے ہیں
ਕਰਿ ਦਇਆ ਮਇਆ ਦਇਆਲ ਸਾਚੇ ਸਬਦਿ ਮਿਲਿ ਗੁਣ ਗਾਵਓ ॥
kar da-i-aa ma-i-aa da-i-aal saachay sabad mil gun gaava-o.
O’ merciful eternal God, show mercy and kindness upon me so that I may become attuned to the Guru’s word and sing Your praises.
ਹੇ ਸਦਾ–ਥਿਰ ਰਹਿਣ ਵਾਲੇ ਦਇਆਲ ਪ੍ਰਭੂ! ਮੇਰੇ ਉਤੇ ਮੇਹਰ ਕਰ ਕਿਰਪਾ ਕਰ, ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰੇ ਗੁਣ ਗਾਵਾਂ।
کرِ دئِیا مئِیا دئِیال ساچے سبدِ مِلِ گُنھ گاۄئو ॥
منیا ذہن اور عقل ۔ دیا۔ میا۔ مہربانی ۔ دیال ۔ مہران۔ ساچے سبد۔ سچے کلام۔ گن۔ اوصاف۔
اے سچے رحما ن الرحیم خدا رحمت فرما تاکہ کلام مرشد اپنا کر تیری حمدوثناہ کروں
ਨਾਨਕਾ ਹਰਿ ਵਰੁ ਦੇਖਿ ਬਿਗਸੀ ਮੁੰਧ ਮਨਿ ਓਮਾਹਓ ॥੧॥
naankaa har var daykh bigsee munDh man omaaha-o. ||1||
O’ Nanak, upon beholding her Husband-God, the soul-bride is delighted and her mind is filled with joy. ||1||
ਹੇ ਨਾਨਕ! ਆਪਣੇ ਹਰੀ–ਖਸਮ ਦਾ ਦੀਦਾਰ ਕਰ ਕੇਜੀਵ–ਇਸਤ੍ਰੀ ਪ੍ਰਸੰਨ ਹੋ ਗਈ ਹੈ ਅਤੇ ਉਸ ਦੇ ਚਿੱਤ ਵਿੱਚ ਖੁਸ਼ੀ ਹੈ ॥੧॥
نانکا ہرِ ۄرُ دیکھِ بِگسیِ مُنّدھ منِ اوماہئو ॥੧॥
ہر در ۔ خاوند خدا۔ اوماہیؤ ۔ خوشی بھرا جوش
اے نانک۔ جس انسان کے دل میں الہٰی ملاپ کی خواہش ہوتی ہہے وہ دیدار سے خوش ہوتا ہے (1)
ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ ॥
munDh sahj salonrhee-ay ik paraym binantee raam.
O’ the calm and composed soul-bride with most beautiful eyes, I have a loving submission to make.
ਹੇ ਆਤਮਕ ਅਡੋਲਤਾ ਵਿਚ ਟਿਕੀ ਸੁੰਦਰ ਨੇਤ੍ਰਾਂ ਵਾਲੀ ਜੀਵ–ਇਸਤ੍ਰੀਏ! ਮੇਰੀ ਇਕ ਪਿਆਰ–ਭਰੀ ਬੇਨਤੀ ਸੁਣ।
مُنّدھ سہجِ سلونڑیِۓ اِک پ٘ریم بِننّتیِ رام ॥
سہج ۔ روحانی سکون۔ سلونٹریئے ۔ خوبصورت آنکھوں والی ۔ بننتی ۔ عرض ۔ گذارش
اے روحانی سکون یافتہ انسان اے خوبصورت آنکھوں والے میری ایک پیار بھری عرض سنیئے
ਮੈ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ ਰਾਮ ॥
mai man tan har bhaavai parabh sangam raatee raam.
(Please teach me, that) God may look pleasing to my mind and body and I may be imbued with God’s love.
(ਮੈਨੂੰ ਭੀ ਰਾਹੇ ਪਾ ਕਿ) ਮੈਨੂੰ ਭਗਤੀ ਵਿਚ ਪ੍ਰਭੂ ਪਿਆਰਾ ਲੱਗੇ ਤੇ ਮੈਂ ਪ੍ਰਭੂ ਦੇ ਨਾਲ ਰੱਤੀ ਜਾਵਾਂ।
مےَ منِ تنِ ہرِ بھاۄےَ پ٘ربھ سنّگمِ راتیِ رام ॥
من تن۔ دل وجا۔سنگم۔ ملاپ ۔ رپیمپ یار۔ راتی ۔ محو ۔ مجذوب۔
مجھے ایسا طریقہ بتاؤ جس سے الہٰی عبادت وریاضت اور خوف خدا میں خدا سے محبت ہوجائے اور محبت خدا میں محو ومجزوب ہو جاؤں ۔
ਪ੍ਰਭ ਪ੍ਰੇਮਿ ਰਾਤੀ ਹਰਿ ਬਿਨੰਤੀ ਨਾਮਿ ਹਰਿ ਕੈ ਸੁਖਿ ਵਸੈ ॥
parabh paraym raatee har binantee naam har kai sukh vasai.
The soul-bride who is imbued with God’s love and continues praying before Him; she lives in spiritual peace by attuning herself to God’s Name.
ਜੇਹੜੀ ਜੀਵ–ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੱਤੀ ਰਹਿੰਦੀ ਹੈ ਤੇ ਉਸ ਦੇ ਦਰ ਤੇ ਬੇਨਤੀਆਂ ਕਰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜ ਕੇ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦੀ ਹੈ।
پ٘ربھ پ٘ریمِ راتیِ ہرِ بِننّتیِ نامِ ہرِ کےَ سُکھِ ۄسےَ ॥
سکھ ۔ سکھ میں۔
جو انسان الہٰی پریم پیا رمیں مھو ومجذوب رہتا ہے وہ الہٰی نام میں مخمور ہوکر روحانی سکون میں زندگی بسر کرتا ہے ۔
ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ ॥
ta-o gun pachhaaneh taa parabh jaaneh gunah vas avgan nasai.
If you recognize His virtues, then you would come to know God; His virtues would dwell in you and your faults would vanish.
ਜੇ ਤੂੰ ਉਸ ਦੀਆਂ ਨੇਕੀਆਂ ਜਾਣ ਲਵੇਂ ਤਦ ਪ੍ਰਭੂ ਨੂੰ ਜਾਣ ਲਵੇਗੀ। ਨੇਕੀਆਂ ਤੇਰੇ ਅੰਦਰ ਟਿੱਕ ਜਾਣਗੀਆਂ ਅਤੇ ਬਦੀਆਂ ਦੌੜ ਜਾਣਗੀਆਂ।
تءُ گُنھ پچھانھہِ تا پ٘ربھُ جانھہِ گُنھہ ۄسِ اۄگنھ نسےَ ॥
اے خدا جو انسان تیرے اوصاف کی پہچان کر لیتے ہیں وہ خدا سے شراکت پاتے ہیں جس سے ان کے دل میں نیکیاں اور اوصاف بس جاتے ہیں اور بد اوصاف دور ہوجاتے ہیں
ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਣਿ ਸੁਨਣਿ ਨ ਧੀਜਏ ॥
tuDh baajh ik til reh na saakaa kahan sunan na Dheej-ay.
O’ God, I cannot spiritually survive without remembering You even for a moment; my mind is not consoled by merely talking and listening.
ਹੇ ਪ੍ਰਭੂ! ਮੈਂ ਤੈਥੋਂ ਬਿਨਾ ਇਕ ਤਿਲ ਜਿਤਨਾ ਸਮਾ ਭੀ ਜੀਊ ਨਹੀਂ ਸਕਦੀ , ਕੁਝ ਆਖਣ ਨਾਲ ਜਾਂ ਸੁਣਨ ਨਾਲ ਮੇਰਾ ਮਨ ਧੀਰਜ ਨਹੀਂ ਫੜਦਾ।
تُدھُ باجھُ اِکُ تِلُ رہِ ن ساکا کہنھِ سُننھِ ن دھیِجۓ ॥
تل ۔ ذڑا سے وقفے کے لئے ۔ کہن سنن ۔ کہنا ۔ سننا۔ دھیجئے ۔ دھیرج ۔ استقلال ۔
اے خدا مجھے تیرے بغیر تھوڑے سے وقفے کے لئے بھی جینا محال ہے کہنے سننے سے دل کو سکون نہیں ملتا۔
ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ ॥੨॥
naankaa pari-o pari-o kar pukaaray rasan ras man bheej-ay. ||2||
O’ Nanak, the soul-bride who keeps remembering her beloved, her tongue and mind get fully immersed in the elixir of God’s Name. ||2||
ਹੇ ਨਾਨਕ! ਜੇਹੜੀ ਜੀਵ–ਇਸਤ੍ਰੀ ਪ੍ਰਭੂ ਨੂੰ 'ਹੇ ਪਿਆਰੇ! ਹੇ ਪਿਆਰੇ!' ਆਖ ਆਖ ਕੇ ਯਾਦ ਕਰਦੀ ਰਹਿੰਦੀ ਹੈ ਉਸ ਦੀ ਜੀਭ ਉਸ ਦਾ ਮਨ ਪਰਮਾਤਮਾ ਦੇ ਨਾਮ–ਰਸ ਵਿਚ ਭਿੱਜ ਜਾਂਦਾ ਹੈ ॥੨॥
نانکا پ٘رِءُ پ٘رِءُ کرِ پُکارے رسن رسِ منُ بھیِجۓ ॥੨॥
رسن ۔ زبان۔ بھیجئے ۔ متاثر ۔ زہر اثر (2)
اے نانک۔ جو انسان خدا کو پیار پیارا کہہ کر پکارتے ہیں ان کا دل الہٰی پیار سے محظوظ ہوا رہتا ہے
ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮ ॥
sakheeho sahaylrheeho mayraa pir vanjaaraa raam.
O’ my companions and friends, my Husband-God is a merchant of love.
ਹੇ (ਸਤਸੰਗੀ) ਸਹੇਲੀਹੋ! ਮੇਰਾ ਪਤੀ–ਪਰਮਾਤਮਾ ਪ੍ਰੇਮ ਦਾ ਵਪਾਰੀ ਹੈ।
سکھیِہو سہیلڑیِہو میرا پِرُ ۄنھجارا رام ॥
سیکھہو ۔ سہیلو ۔ دوستو ۔ میرا پر ۔ میرا خاوند۔ مراد خدا۔ دنجار۔ بیو پاری ۔ خدا ۔
اے ساتھیوں ، دوستوں خدا پریم کا بیوپاری ہے
ਹਰਿ ਨਾਮੋੁ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ ॥
har naamo vananjrhi-aa ras mol apaaraa raam.
The soul-bride who meditates on God’s Name, being imbued in the elixir of Naam, attains a spiritual state which is so high that she becomes invaluable.
ਜਿਸ ਨੇ ਉਸ ਦਾ ਨਾਮ ਵਿਹਾਝਿਆ ਹੈ ਉਹ ਉਸ ਦੇ ਨਾਮ–ਰਸ ਵਿਚ ਭਿੱਜ ਕੇ ਇਤਨੇ ਉੱਚੇ ਆਤਮਕ–ਜੀਵਨ ਵਾਲੀ ਹੋ ਜਾਂਦੀ ਹੈ ਕਿ ਉਸ ਦਾ ਮੁੱਲ ਨਹੀਂ ਪੈ ਸਕਦਾ।
ہرِ نامد਼ ۄنھنّجڑِیا رسِ مولِ اپارا رام ॥
ہرن موونجڑیا۔ اے الہٰینام ۔ مراد سچ اور حقیقت کے سوداگر۔ رس۔ لطف۔ مول ۔ قیمت۔ اپارا۔ سحاب۔ بلا ندازے ۔
جس نے اسکا نام یعنی سچ اورحقیقت خرید کیا ہے ۔ وہ سچ حقیقت کے لطف سے اتنے بلند آدرش کی زندگی گذارنے والے ہوجاتے ہیں جس کی قیمت کا اندازہ نہیں ہو سکتا۔
ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ ॥
mol amolo sach ghar dholo parabh bhaavai taa munDh bhalee.
The beloved God is invaluable and He dwells in her heart; If it so pleases God, then the bride soul also becomes virtuous.
ਪ੍ਰਭੂ ਪਿਆਰਾ ਜੋ ਮੁੱਲ ਵਿੱਚ ਅਮੋਲਕ ਹੈ ਤੇ ਸੱਚ ਦੇ ਘਰ ਵਿੱਚ ਰਹਿੰਦਾ ਹੈ, ਜੇ ਉਹ ਚਾਹੇ ਤਾਂ ਜੀਵ–ਇਸਤਰੀ ਭੀ ਚੰਗੀ ਹੋ ਜਾਂਦੀ ਹੈ।
مولِ امولو سچ گھرِ ڈھولو پ٘ربھ بھاۄےَ تا مُنّدھ بھلیِ ॥
مول امولو۔ جس کی قیمت کا اندازہ نہ ہو سکے ۔ بھلی ۔ اچھی ۔ نیک ۔
وہ ہمیشہ الہٰی صحبت و قربت میں رہتا ہے جو خڈا کا پیارا ہے اسے نیک سمجھو بیمار ہیں
ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ ਪੁਕਾਰੀ ਦਰਿ ਖਲੀ ॥
ik sang har kai karahi ralee-aa ha-o pukaaree dar khalee.
There are many, who enjoy bliss of God’s company, while I stand before them praying for help in remembering God
ਅਨੇਕਾਂ ਹੀ ਹਨ ਜੋ ਪ੍ਰਭੂ ਦੀ ਯਾਦ ਵਿਚ ਜੁੜ ਕੇ ਆਤਮਕ ਆਨੰਦ ਮਾਣਦੀਆਂ ਹਨ, ਮੈਂ ਉਹਨਾਂ ਦੇ ਦਰ ਤੇ ਖਲੋ ਕੇ ਬੇਨਤੀ ਕਰਦੀ ਹਾਂ (ਕਿ ਮੇਰੀ ਸਹਾਇਤਾ ਕਰੋ ਮੈਂ ਭੀ ਪ੍ਰਭੂ ਨੂੰ ਯਾਦ ਕਰ ਸਕਾਂ)।
اِکِ سنّگِ ہرِ کےَ کرہِ رلیِیا ہءُ پُکاریِ درِ کھلیِ ॥
رلیا۔ موجاں ۔ پکاری ۔ کہتا ہوں۔
جو الہٰی ملاپ میں روحانی سکون پاتے ہیں میں ان کے در پر گھڑے ہوکر عرض گذارتا ہوں
ਕਰਣ ਕਾਰਣ ਸਮਰਥ ਸ੍ਰੀਧਰ ਆਪਿ ਕਾਰਜੁ ਸਾਰਏ ॥
karan kaaran samrath sareeDhar aap kaaraj saar-ay.
The all powerful God, the Cause of causes, Himself accomplishes her task of achieving the goal of human life.
ਮਾਇਆ ਦਾ ਪਤੀ ,ਪਰਮਾਤਮਾ ਹੀ ਸਭ ਕੁਝ ਕਰਨ–ਯੋਗ ਹੈ ਤੇ ਉਸ ਜੀਵ–ਇਸਤ੍ਰੀ ਦੇ ਮਨੁੱਖਾ ਜਨਮ ਦੇ ਮਨੋਰਥ ਨੂੰ ਸਫਲ ਕਰਦਾ ਹੈ।
کرنھ کارنھ سمرتھ س٘ریِدھر آپِ کارجُ سارۓ ॥
کرن کارن ۔ نگاہ شفقت و عنایت سے ۔
جس انسان پر نگاہ عنایت و شفقت ہو خدا کی اس کے دل کو کلام مرشد کا سہارا رہتا ہے خدا جو تمام عالم کی بنیاد ہے جو سب کچھ کرنے اور کرانے کی حثیثت رکھتا ہے ۔ ۔
ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ ॥੩॥
naanak nadree Dhan sohagan sabad abh saaDhaar-ay. ||3||
O’ Nanak, fortunate is the soul-bride, upon whom He bestows grace; the Guru’s word is the support of her heart. ||3||
ਹੇ ਨਾਨਕ! ਜਿਸ ਜੀਵ–ਇਸਤ੍ਰੀ ਉਤੇ ਪ੍ਰਭੂ ਦੀ ਮੇਹਰ ਹੈ ਉਹ ਭਾਗਾਂ ਵਾਲੀ ਹੈ, ਗੁਰੂ ਦਾ ਸ਼ਬਦ ਉਸ ਦੇ ਹਿਰਦੇ ਨੂੰ ਸਹਾਰਾ ਦੇਈ ਰੱਖਦਾ ਹੈ ॥੩॥
نانک ندریِ دھن سوہاگنھِ سبدُ ابھ سادھارۓ ॥੩॥
سوہاگن ۔ خاوند پیاری ۔ خدا پرست ۔ انھ ۔ ہرد۔ من ۔ ساد بھایئے ۔ پاک بنائے ۔ سنوارے ۔ درست گرے
اے نانک جو دنیاوی دولت کا مالک و قادر کائنات قدرت ہے ۔ وہ انسانی زندگی کے حصول مقصد کو کامیاب بناتا ہے
ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ ॥
ham ghar saachaa sohilrhaa parabh aa-i-arhay meetaa raam.
The eternal song of bliss is playing in my heart because I have realized the presence of my friendly God within.
ਹੇ ਸਹੇਲੀਹੋ! ਮੇਰੇ ਹਿਰਦੇ–ਘਰ ਵਿਚ, ਮਾਨੋ, ਅਟੱਲ ਖ਼ੁਸ਼ੀਆਂ–ਭਰਿਆ ਗੀਤ ਹੋਣ ਲੱਗ ਪਿਆ ਹੈ, ਕਿਉਂਕਿ ਮਿਤ੍ਰ–ਪ੍ਰਭੂ ਮੇਰੇ ਅੰਦਰ ਆ ਵੱਸਿਆ ਹੈ।
ہم گھرِ ساچا سوہِلڑا پ٘ربھ آئِئڑے میِتا رام ॥
گھر ۔ دل ۔ من ۔ سوہلڑا۔ خوشی بھرا لفو ۔ پربھ اہئٹرے ۔ خدا آئیا ۔ سئیا ۔
اے دوستوں میرے دل میں سچے روحانی الہٰی گیت ہو رہے ہیں کیونکہ خڈا میرے دلمیں بستا ہے
ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ ॥
raavay rang raat–rhi-aa man lee-arhaa deetaa raam.
Imbued with love, my Beloved is enjoying my company and I have captivated His heart and given mine to Him.
ਪਿਆਰ ਨਾਲ ਰੰਗੀਜਿਆ ਹੋਇਆ ਸਾਈਂ ਮੈਨੂੰ ਮਾਣਦਾ ਹੈ। ਉਸ ਦਾ ਦਿਲ ਮੈਂ ਮੋਹਤ ਕਰ ਲਿਆ ਹੈ ਅਤੇ ਆਪਣਾ ਉਸ ਨੂੰ ਦੇ ਦਿੱਤਾ ਹੈ।
راۄے رنّگِ راتڑِیا منُ لیِئڑا دیِتا رام ॥
لیڑ۔ لیا۔
جو اس کے پیار میں محو رہتے ہیں اور اپنا دل اسے پیش کردیتے ہیں وہ سچ اور حقیقت یعنی الہٰی نام حاصل کرتے ہیں اسے الہٰی ملاپ حاصل ہوجاتا ہے
ਆਪਣਾ ਮਨੁ ਦੀਆ ਹਰਿ ਵਰੁ ਲੀਆ ਜਿਉ ਭਾਵੈ ਤਿਉ ਰਾਵਏ ॥
aapnaa man dee-aa har var lee-aa ji-o bhaavai ti-o raav-ay.
The soul-bride, who surrender her mind to the Husband-God, attains His company and then He remains united with her as it pleases Him.
ਜੇਹੜੀ ਜੀਵ–ਇਸਤ੍ਰੀ ਆਪਣਾ ਮਨ ਪ੍ਰਭੂ–ਪਤੀ ਦੇ ਹਵਾਲੇ ਕਰਦੀ ਹੈ ਉਹ ਪ੍ਰਭੂ–ਖਸਮ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ਫਿਰ ਆਪਣੀ ਰਜ਼ਾ ਅਨੁਸਾਰ ਪ੍ਰਭੂ ਉਸ ਜੀਵ ਇਸਤ੍ਰੀ ਨਾਲ ਮਿਲਿਆ ਰਹਿੰਦਾ ਹੈ।
آپنھا منُ دیِیا ہرِ ۄرُ لیِیا جِءُ بھاۄےَ تِءُ راۄۓ ॥
راوئے ۔ پیار کرے ۔
دلہن ، جو اپنا شوہر خدا کے سامنے سپرد کرتی ہے ، اپنی صحبت اختیار کرلیتی ہے اور پھر جب وہ اس سے راضی ہوتا ہے تو وہ اس کے ساتھ متحد رہتا ہے۔
ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ ॥
tan man pir aagai sabad sabhaagai ghar amrit fal paav-ay. .
The soul-bride who follows the Guru’s word and surrenders her mind and heart before her Husband-God, she becomes fortunate and realizes the ambrosial fruit of Naam in her heart.
ਜੇਹੜੀ ਜਿੰਦ–ਵਹੁਟੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣਾ ਮਨ ਤੇ ਆਪਣਾ ਹਿਰਦਾ ਪ੍ਰਭੂ–ਪਤੀ ਦੇ ਭੇਟ ਕਰਦੀ ਹੈ ਉਹ ਆਪਣੇ ਭਾਗਾਂ ਵਾਲੇ ਹਿਰਦੇ–ਘਰ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ–ਫਲ ਪਾ ਲੈਂਦੀ ਹੈ।
تنُ منُ پِر آگےَ سبدِ سبھاگےَ گھرِ انّم٘رِت پھلُ پاۄۓ ॥
سبد سبھاگے ۔ خوشی قسمت ۔ گھر انمرت پھل۔ دلمیں آب حیات جیسا پھل۔ نتیجہ ۔
جو کلام مرشد اپنا کر روحانی زندگی عنایت کر نے والا نام حاصل کر لیتے ہیں۔
ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ ॥
buDh paath na paa-ee-ai baho chaturaa-ee-ai bhaa-ay milai man bhaanay.
God is not realized by wisdom, scriptural readings or great cleverness; He meets only those who love Him and who are pleasing to his mind
ਪ੍ਰਭੂ ਕਿਸੇ ਸਿਆਣਪ ਨਾਲ ਕਿਸੇ ਅਕਲ ਨਾਲ ਕਿਸੇ (ਧਾਰਮਿਕ ਪੁਸਤਕਾਂ ਦੇ) ਪਾਠ ਨਾਲ ਨਹੀਂ ਮਿਲਦਾ, ਉਹ ਤਾਂ ਪ੍ਰੇਮ ਦੀ ਰਾਹੀਂ ਮਿਲਦਾ ਹੈ, ਉਸ ਨੂੰ ਮਿਲਦਾ ਹੈ ਜਿਸ ਦੇ ਮਨ ਵਿਚ ਉਹ ਪਿਆਰਾ ਲੱਗਦਾ ਹੈ।
بُدھِ پاٹھِ ن پائیِئےَ بہُ چتُرائیِئےَ بھاءِ مِلےَ منِ بھانھے ॥
پاٹھ۔ مذہبی کتاب پڑھنا ۔ بدھ ۔ عقل۔ چتراییئے ۔ چالاکی ۔ ہوشیایر ۔ بھائے ۔ پریم پیار کے ذریعے ۔ من بھانے ۔ دلی پریم سے ۔
خدا کسی دانشمندی مذہبی کتابیں پڑھنے یا ہوشیاری یا چالاکی سے نہیں ملتا وہ تو پریم پیار سے ملتا ہے جس کے دل میں اس کے لئےپریم پیار ہے ۔
ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ॥੪॥੧॥
naanak thaakur meet hamaaray ham naahee lokaanay. ||4||1||
O Nanak, God is my best friend and I am no longer a stranger to Him ||4||1||
ਹੇ ਨਾਨਕ! ਪ੍ਰਭੂ ਮੇਰਾ ਮਿੱਤਰ ਹੈ। ਮੈਂ ਗੈਰ ਨਹੀਂ ਹਾਂ ॥੪॥੧॥
نانک ٹھاکُر میِت ہمارے ہم ناہیِ لوکانھے ॥੪॥੧॥
لوکانے ۔ لوکانے ۔ لوگوں کے ۔
اے نانک ۔ کہہ۔ کہ اے میرے دوست میراے آقا مجھے کسی دوسرے کا نہ بنا
ਆਸਾ ਮਹਲਾ ੧ ॥
aasaa mehlaa 1.
Raag Aasaa, First Guru:
آسا مہلا ੧ ॥
ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ ॥
anhado anhad vaajai run jhunkaaray raam.
The continous melody of the divine word is now playing in my mind along with the melodious heavenly music.
ਹੁਣ ਮੇਰੇ ਮਨ ਅੰਦਰ ਘੁੰਘਰੂਆਂ ਝਾਂਜਰਾਂ ਦੀ ਛਣਕਾਰ ਦੀ ਧੁਨੀ ਦੇ ਨਾਲ ਰੱਬੀ ਕੀਰਤਨ, ਹੋ ਰਿਹਾ ਹੈ,
انہدو انہدُ ۄاجےَ رُنھ جھُنھکارے رام ॥
انحد۔ روحانی سکون کی سنگیت جو متواتر محسوس ہوتا ہے ۔ رن جھنکارے ۔ جھانجروں اور کنگھررؤں کی آواز۔
میرا دل الہٰی پریم و پیار میں محو ومجذوب ہو گیا ہے ۔ اب میرے دل میں روحانی سنگیت ساز متواتر ہو رہے ہیں ۔ مراد انتہائی شاماتی ہے
ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ ॥
mayraa mano mayraa man raataa laal pi-aaray raam.
because my mind is deeply imbued with love of my beloved-God.
ਕਿਉਂ ਕਿ ਮੇਰਾ ਮਨ ਪਿਆਰੇ ਪ੍ਰਭੂ (ਦੇ ਪ੍ਰੇਮ–ਰੰਗ) ਵਿਚ ਰੰਗਿਆ ਗਿਆ ਹੈ।
میرا منو میرا منُ راتا لال پِیارے رام ॥
من راتا۔ دل محو۔
میرا دل ہر روز ہر وقت الہٰی یاد میں متوالا اور مست رہتا ہے
ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ ॥
an-din raataa man bairaagee sunn mandal ghar paa-i-aa.
My detached mind always remains attuned to God and I have found my place in the state of profound trance.
ਮੇਰਾ ਮਨ ਹਰ ਵੇਲੇ ਪ੍ਰਭੂ ਦੀ ਯਾਦ ਵਿਚ, ਮਸਤ ਰਹਿੰਦਾ ਹੈ, ਮੈਂ ਹੁਣ ਅਜੇਹੇ ਉੱਚੇ ਮੰਡਲ ਵਿਚ ਟਿਕਾਣਾ ਲੱਭ ਲਿਆ ਹੈ
اندِنُ راتا منُ بیَراگیِ سُنّن منّڈلِ گھرُ پائِیا ॥
بیراگی ۔ پرمیمی ۔ متوالا۔ سن منڈل۔ ذہنی حالت جہاں دماگ پر سکون حالت میں بیرونی خیالات سے مبرا ہوکر الہٰی وجد میں طاری ہوکر سکون روحانی پاتا ہے ۔
اب مجھے ایسی منزل اور ٹھکانہ مل گیا ہے جہاں دنیاوی مالی خیالات نہیں ستاتے نہ آتے ہیں
ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ ॥
aad purakh aprampar pi-aaraa satgur alakh lakhaa-i-aa.
The true Guru has revealed to me that beloved God who is primal, all pervading, infinite and incomprehensible.
ਸਤਿਗੁਰੂ ਨੇ ਮੈਨੂੰ ਉਹ ਅਦ੍ਰਿਸ਼ਟ ਪ੍ਰਭੂ ਵਿਖਾ ਦਿੱਤਾ ਹੈ ਜੋ ਸਭ ਦਾ ਮੁੱਢ ਹੈ ਜੋ ਸਭ ਵਿਚ ਵਿਆਪਕ ਹੈ ਜੋ ਸਭ ਦਾ ਪਿਆਰਾ ਹੈ ਤੇ ਜਿਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ।
آدِ پُرکھُ اپرنّپرُ پِیارا ستِگُرِ الکھُ لکھائِیا ॥
آدپرکھ ۔ شروعاتی انسان۔ اپنپر۔ جسکا کوئی کنارہ یا حد نہ ہو۔ الکھ ۔ بیحساب۔ لکھئیا۔ زیر ضبط لائیا۔ جو حساب سے باہر تھا حساب میں دکھائیا
اورمرشد نے نہ دکھائی دینے والا خدا دکھا دیا ہے جو سب سے پہلا اور بنیاد ہے سب میں بستا ہے سب کا پیار اہے جسکا اس علا میں کوئی ثانی نہیں۔
ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ ॥
aasan baisan thir naaraa-in tit man raataa veechaaray.
By reflecting on the Guru’s word , my mind remains absorbed in the meditation of that God who is eternal.
ਮੇਰਾ ਮਨ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ ਉਸ ਨਾਰਾਇਣ ਵਿਚ ਮਸਤ ਰਹਿੰਦਾ ਹੈ ਜੋ ਆਪਣੇ ਤਖ਼ਤ ਉਤੇ ਸਦਾ ਅਡੋਲ ਰਹਿੰਦਾ ਹੈ।
آسنھِ بیَسنھِ تھِرُ نارائِنھُ تِتُ منُ راتا ۄیِچارے ॥
آسن ۔ استھان ۔ جگہ ۔ بیسن ۔ بیٹھنے کی جگہ ۔ تھر نرائن ۔ صدیوی خدا۔ تت من ۔ اسمیں دل ۔ راتا ۔ محو ومجذوب ۔
میرا دل الہٰی کلام مرشد کی برکت و قوت سے خدا میں ا ور اس کی یاد میں محو رہتا ہے اور اپنی جگہ پر سکون رہتا ہے
ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣ ਝੁਣਕਾਰੇ ॥੧॥
naanak naam ratay bairaagee anhad run jhunkaaray. ||1||
O’ Nanak, those who are detached from the worldly desires are imbued with Naam, within them play the unstruck divine melody. ||1||
ਹੇ ਨਾਨਕ!ਇੱਛਾ ਰਹਿਤ ਪ੍ਰਾਣੀ ਨਾਮ ਨਾਲ ਰੰਗੇ ਹੋਏ ਹਨ ਉਹਨਾਂ ਦੇ ਅੰਦਰ ,ਸੁਰੀਲਾ ਬੈਕੁੰਠੀ ਕੀਰਤਨ ਹੋ ਰਿਹਾ ਹੈ ॥੧॥
نانک نامِ رتے بیَراگیِ انہد رُنھ جھُنھکارے ॥੧॥
نام رتے بیراگی ۔ سچ اور حقیق سے محو ومجذوب ۔ بیراگی ۔ پریمی پیار
اے نانک۔ جن کے دل الہٰی نام میں محو ومجذوب رہتے ہیں۔ ان کے دل خوشی سے جھومتے رہتے اور روحانی لہریں اٹھتی رہتی ہے
ਤਿਤੁ ਅਗਮ ਤਿਤੁ ਅਗਮ ਪੁਰੇ ਕਹੁ ਕਿਤੁ ਬਿਧਿ ਜਾਈਐ ਰਾਮ ॥
tit agam tit agam puray kaho kit biDh jaa-ee-ai raam.
Tell me, how can we reach the unapproachable abode of that unapproachable God?
(ਹੇ ਸਹੇਲੀਏ!) ਦੱਸ, ਉਸ ਅਪਹੁੰਚ ਪਰਮਾਤਮਾ ਦੇ ਸ਼ਹਰ ਵਿਚ ਕਿਸ ਤਰੀਕੇ ਨਾਲ ਜਾਈਦਾ ਹੈ।
تِتُ اگم تِتُ اگم پُرے کہُ کِتُ بِدھِ جائیِئےَ رام ॥
تت۔ اس ۔ اگم۔ انسانی پہنچ سے باہر۔ اگم پرے ۔ اس نانسانی رسائی سے بالا تک رسائی ۔ کس بدھ ۔ کس طریقے سے ۔
اے ساتھیو بتاؤ اس انسانی رسائی سے بلند خدا تک کیسے رسائی ہو سکتی اس کے مقام اور شہر تک کیسے جا سکتے ہیں وہ کونسا طریقہ اور راستہ ہے (جواب)
ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ ॥
sach sanjamo saar gunaa gur sabad kamaa-ee-ai raam.
By meditating on Naam, practicing self-discipline, enshrining God’s virtues in the mind and living by the Guru’s word.
ਨਾਮ ਸਿਮਰ ਕੇ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕ ਕੇ, ਪ੍ਰਭੂ ਦੇ ਗੁਣ ਹਿਰਦੇ ਵਿਚ ਸੰਭਾਲ ਕੇ ਸਤਿਗੁਰੂ ਦਾ ਸ਼ਬਦ ਕਮਾ ਕੇ ।
سچُ سنّجمو سارِ گُنھا گُر سبدُ کمائیِئےَ رام ॥
سچ ۔حقیقت پرستی ۔ سنجم۔ ضبط ۔ یعنی انسانی خواہشات پر ضبط۔
سچ اپنا کر ۔اپنے احساسات پر ضبط حاصل کرکے جو اوصاف کی بنیاد ہیں اور کلام مرشد پر عمل کرکے اس الہٰی شہر تک جائیا جا سکتا ہے ۔
ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ ॥
sach sabad kamaa-ee-ai nij ghar jaa-ee-ai paa-ee-ai gunee niDhaanaa.
By meditating on Naam through the Guru’s word, mind stops wandering and goes within and realizes God, the treasure of virtues.
ਗੁਰ–ਸ਼ਬਦ ਦੁਆਰਾ ਨਾਮ ਸਿਮਰ ਕੇ ਆਪਣੇ ਘਰ ਵਿਚ (ਸ੍ਵੈ–ਸਰੂਪ ਵਿਚ) ਅੱਪੜ ਜਾਈਦਾ ਹੈ, ਤੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਲੱਭ ਲਈਦਾ ਹੈ।
سچُ سبدُ کمائیِئےَ نِج گھرِ جائیِئےَ پائیِئےَ گُنھیِ نِدھانا ॥
سچ سبد۔ سچے کلام ۔ سارگنا۔ اوصاف کی بنیاد ۔ جڑ۔ گر سبد۔ کلام مرشد۔ کمایے ۔ عمل پیرا ہونا۔ عمل کرنا۔ تج گھر ۔ اصلی حالت۔
جو اوصاف کا خزانہ ہے ۔ نہ اس کی کوئی شاخ ہے نہ ٹہنی نہ جڑ نہ پتے
ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ ॥
tit saakhaa mool pat nahee daalee sir sabhnaa parDhaanaa.
God is the supreme Master of all, after seeking His support there is no need to look for any others support, just like one does not need the support of roots branches and leaves when he has the support of the tree trunk.
ਉਸ ਪ੍ਰਭੂ ਦਾ ਆਸਰਾ ਲੈ ਕੇ ਉਸ ਦੀਆਂ ਟਹਣੀਆਂ ਡਾਲੀਆਂ ਜੜ੍ਹ ਪੱਤਰ (ਆਦਿਕ, ਭਾਵ, ਉਸ ਦੇ ਰਚੇ ਜਗਤ) ਦਾ ਆਸਰਾ ਲੈਣ ਦੀ ਲੋੜ ਨਹੀਂ ਪੈਂਦੀ (ਕਿਉਂਕਿ) ਉਹ ਪਰਮਾਤਮਾ ਸਭਨਾਂ ਦੇ ਸਿਰ ਉਤੇ ਪਰਧਾਨ ਹੈ।
تِتُ ساکھا موُلُ پتُ نہیِ ڈالیِ سِرِ سبھنا پردھانا ॥
تت۔ اس کے ۔ مول۔ جڑ۔ بنیاد۔ ڈالی ۔ شاخ۔ یہ سبھنا پڑھانا۔ مگر سب کے اوپر پر دھان۔
مگر سب سے افضل ہے ۔ جب اسکا سہارا ہو تو شاخوں کی محتاجی نہیں رہتی ۔
ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ ॥
jap tap kar kar sanjam thaakee hath nigrahi nahee paa-ee-ai.
People have grown weary of practicing worship, penance, and self-discipline; but God is not realized by stubbornly controlling the senses.
ਇਹ ਲੁਕਾਈ ਜਪ ਕਰ ਕੇ ਤਪ ਸਾਧ ਕੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ ਕਰ ਕੇ ਹਾਰ ਗਈ ਹੈ, (ਇਸ ਕਿਸਮ ਦੇ) ਹਠ ਨਾਲ ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਨਾਲ ਪਰਮਾਤਮਾ ਨਹੀਂ ਮਿਲਦਾ।
جپُ تپُ کرِ کرِ سنّجم تھاکیِ ہٹھِ نِگ٘رہِ نہیِ پائیِئےَ ॥
جپ تپ ۔ ریاضت و عبادت ۔ ہٹھ نگریہہ۔ ضد اپنے اعضائے اندرونی پر ضبط ۔
لوگ جپ یعنی ریاضت کرکے ماند پڑ گئے ۔ اور احساسات اعضے پر ضبط حاصل کرکے بھی ماند ہوگئے ۔ ضداور ضبط حاصل ہونے پر بھی نہیں ملتا ۔
ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ ॥੨॥
naanak sahj milay jagjeevan satgur boojh bujhaa-ee-ai. ||2||
O’ Nanak, those, whom the true Guru has imparted the understanding about the righteous life, they intuitively realize God. ||2||
ਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਜਗਤ ਦੇ ਆਸਰੇ ਪ੍ਰਭੂ ਨੂੰ ਮਿਲ ਪੈਂਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਦੀ ਦਿੱਤੀ ਮਤਿ ਨੇ ਸਹੀ ਜੀਵਨ–ਰਾਹ ਸਮਝਾ ਦਿੱਤਾ ਹੈ ॥੨॥
نانک سہجِ مِلے جگجیِۄن ستِگُر بوُجھ بُجھائیِئےَ ॥੨॥
سہج ملے ۔ روحانی سکون سے ملتا ہے ۔ جگجیون۔ علام کو زندگی بخشنے والا۔ ستگر ۔سچا مرشد۔ بوجھ بجھایئے ۔ سمجھ دیتا ہے ۔ سمجھاتا ہے (3)
اے نانک روحانی و اخلاقی سکون اور سبق مرشد سے مل جاتا ہے
ਗੁਰੁ ਸਾਗਰੋ ਰਤਨਾਗਰੁ ਤਿਤੁ ਰਤਨ ਘਣੇਰੇ ਰਾਮ ॥
gur saagro ratnaagar tit ratan ghanayray raam.
The Guru is like an ocean and a mine of jewels, in which there are innumerable jewels (virtues) of divine knowledge.
ਗੁਰੂ (ਇਕ) ਸਮੁੰਦਰ ਹੈ, ਗੁਰੂ ਰਤਨਾਂ ਦੀ ਖਾਣ ਹੈ, ਉਸ ਵਿਚ (ਸੁਚੱਜੀ ਜੀਵਨ–ਸਿੱਖਿਆ ਦੇ), ਅਨੇਕਾਂ ਰਤਨ ਹਨ।
گُر ساگرو رتناگرُ تِتُ رتن گھنھیرے رام
گر ساگرو۔ مرشد سمندر ہے ۔ رتنا گرو۔ ہیروں کی کان ہے ۔ تت۔ اس میں۔ رتن ۔ ہیرے ۔
مرشد ایک سمندر ہے جو بیشمار رتنوں یعنی قیمتی اوصاف سے بھرا پڑا ہے اوصاف کا خزانہ ہے اس اوصاف کی کان میں بیشمار اوصاف ہیں