ਤਿਸ ਕਾ ਨਾਮੁ ਸਤਿ ਰਾਮਦਾਸੁ ॥
tis kaa naam sat raamdaas.
his name is truly Ram Das, the servant of God.
ਉਸ ਦਾ ਨਾਮ ਅਸਲੀ ਅਰਥਾਂ ਵਿਚ ‘ਰਾਮਦਾਸੁ‘ (ਪ੍ਰਭੂ ਦਾ ਸੇਵਕ) ਹੈ;
تِس کا نامُ ستِ رامداسُ
رامداس۔ خادم خدا
خادم خدا اسکا حقیقی نام سچ ہے
ਆਤਮ ਰਾਮੁ ਤਿਸੁ ਨਦਰੀ ਆਇਆ ॥
aatam raam tis nadree aa-i-aa.
Such a devotee realizes the all pervading God.
ਉਸ ਨੂੰ ਸਰਬ–ਵਿਆਪੀ ਪ੍ਰਭੂ ਦਿੱਸ ਪੈਂਦਾ ਹੈ,
آتم رامُ تِسُ ندری آئِیا
آتم رام۔ سب کے روح وزہن نشین ۔ روحانی خدا۔ ندریں آئیاں۔ نظارہ کیا۔ آنکھوں سے دیدار کیا۔
اور خادم خدا اس نے اپنی نظروں سے دیدار خدا ہے پایا۔
ਦਾਸ ਦਸੰਤਣ ਭਾਇ ਤਿਨਿ ਪਾਇਆ ॥
daas dasantan bhaa-ay tin paa-i-aa.
Deeming himself extremely humble, that person realizes God.
ਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਪਾ ਲੈਂਦਾ ਹੈ।
داس دسنّتݨ بھاءِ تِنِ پائِیا
داس دسنتن بھائے ۔ غلاموں کے غلام ہونے کے خیال سے ۔
خادموں کا خادم ہونے کے پیار سے خدا ہے پایا۔
ਸਦਾ ਨਿਕਟਿ ਨਿਕਟਿ ਹਰਿ ਜਾਨੁ ॥
sadaa nikat nikat har jaan.
One who perceives God to be Ever-present, close at hand.
ਜੋ (ਮਨੁੱਖ) ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ,
سدا نِکٹِ نِکٹِ ہرِ جانُ
نکٹ۔ نزدیک۔
سدا قریبی ہے وہ قربت اس کی سمجھو
ਸੋ ਦਾਸੁ ਦਰਗਹ ਪਰਵਾਨੁ ॥
so daas dargeh parvaan.
Such a God’s servant is approved in God’s court.
ਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ।
سۄ داسُ درگہ پروانُ
درگیہہ پروان ۔ بارگاہ الہٰی میں قبول۔
ایسا خادام بار گاہ الہٰی قبول ہوتا ہے ۔
ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥
apunay daas ka-o aap kirpaa karai.
To His servant, He Himself bestows His Grace,
ਪ੍ਰਭੂ ਉਸ ਸੇਵਕ ਉਤੇ ਆਪ ਮੇਹਰ ਕਰਦਾ ਹੈ,
اپُنے داس کءُ آپِ کِرپا کرےَ
ایسے خادم پر خود خدا کرم و عنایت کرتا ہے ۔
ਤਿਸੁ ਦਾਸ ਕਉ ਸਭ ਸੋਝੀ ਪਰੈ ॥
tis daas ka-o sabh sojhee parai.
and such a servant comes to understand everything.
ਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ।
تِسُ داس کءُ سبھ سۄجھی پرےَ
سوجہی ۔ سمجھ ۔
اسے ساری سمجھ آجائیگی اس خادم کو۔
ਸਗਲ ਸੰਗਿ ਆਤਮ ਉਦਾਸੁ ॥
sagal sang aatam udaas.
Living amongst the family, he remains detached from the worldly temptations.
ਸਾਰੇ ਪਰਵਾਰ ਵਿਚ (ਰਹਿੰਦਾ ਹੋਇਆ ਭੀ) ਉਹ ਅੰਦਰੋਂ ਨਿਰਮੋਹ ਹੁੰਦਾ ਹੈ;
سگل سنّگِ آتم اُداسُ
سگل سنگ۔ سب کے ساتھ۔ آتم اداس۔ روحانی پریشانی ۔
سب کا ساتھی ہونے پر بھی وہ طارق رہتا ہے ۔
ਐਸੀ ਜੁਗਤਿ ਨਾਨਕ ਰਾਮਦਾਸੁ ॥੬॥
aisee jugat naanak raamdaas. ||6||
O’ Nanak, such is the way of life of Ram Das (God’s servant). ||6||
ਹੇ ਨਾਨਕ! ਇਹੋ ਜਿਹੀ ਜੀਵਨ– ਜੁਗਤੀ ਹੈ ਸੁਆਮੀ ਦੇ ਬੰਦੇ ਦੀ।
ایَسی جُگتِ نانک رامداسُ
ایسی جگت ۔ ایسے طریقے سے ۔
اے نانک۔ اس طریقے سے وہ خادم خدا بن جاتا ہے ۔
ਪ੍ਰਭ ਕੀ ਆਗਿਆ ਆਤਮ ਹਿਤਾਵੈ ॥
parabh kee aagi-aa aatam hitaavai.
One who from his heart, loves God’s Will,
ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿਚ ਮਿੱਠੀ ਕਰ ਕੇ ਮੰਨਦਾ ਹੈ,
پ٘ربھ کی آگِیا آتم ہِتاوےَ
آگیا۔ فرمان۔ رضا۔ آتم۔ روحانی دل میں۔ بتاوے ۔ سے ولی پیا ر کرئے ۔
جسے فرمان الہٰی رضائے الہٰی دل و جان سے پیارا ہے ۔
ਜੀਵਨ ਮੁਕਤਿ ਸੋਊ ਕਹਾਵੈ ॥
jeevan mukat so-oo kahaavai.
is said to be Jivan Mukta- liberated from the ties of Maya while still alive.
ਉਹੀ ਜੀਊਂਦਾ ਮੁਕਤ (ਮਾਇਆ ਦੇ ਬੰਧਨਾਂ ਤੋਂ) ਅਖਵਾਉਂਦਾ ਹੈ l
جیِون مُکتِ سۄئۄُ کہاوےَ
جیون۔ دوران حیات۔ سوؤ۔ وہی ۔
دوران حیات نجات ہے اس کو حیات میں نجاتی کہلاتا ہے ۔
ਤੈਸਾ ਹਰਖੁ ਤੈਸਾ ਉਸੁ ਸੋਗੁ ॥
taisaa harakh taisaa us sog.
To such a person, pleasure and sorrow is alike.
ਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ l
تیَسا ہرکھُ تیَسا اُسُ سۄگُ
ہر کھ۔ خوشی۔ سوگ۔ افسوس۔ غمی۔ غمگینی ۔
خوشی اور غمی بھی یکسان ہے ۔ اس کا اس پر کوئی تاثر نہیں ۔
ਸਦਾ ਅਨੰਦੁ ਤਹ ਨਹੀ ਬਿਓਗੁ ॥
sadaa anand tah nahee bi-og.
He always remains in eternal bliss because in that state there is no separation from God.
ਉਸ ਨੂੰ ਸਦਾ ਆਨੰਦ ਹੈ ਕਿਉਂਕਿ ਓਥੇ ਉਸ ਦੇ ਹਿਰਦੇ ਵਿਚ ਪ੍ਰਭੂ–ਚਰਨਾਂ ਤੋਂ ਵਿਛੋੜਾ ਨਹੀਂ ਹੈ।
سدا اننّدُ تہ نہی بِئۄگُ
بیوگ۔ جدائی۔ علیحدگی ۔
سدا رہے سکون میں نہیں جدائی اسے کہیں کبھی ۔
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥
taisaa suvran taisee us maatee.
To him, both gold and dust are the same.
ਜਿਹੋ ਜਿਹਾ ਉਸ ਨੂੰ ਸੋਨਾ ਹੈ, ਉਹੋ ਜਿਹਾ ਹੀ ਮਿੱਟੀ ਘੱਟਾ।
تیَسا سُورنُ تیَسی اُسُ ماٹی
سورن۔ سونا۔ ماٹی۔ خاک۔
ایک یکساں سے سمجھے سب کو کیا سونا کیا مٹی ہے ۔
ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥
taisaa amrit taisee bikh khaatee.
As is nectar, so is bitter poison to him.
ਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇਕ ਜੈਸੀ ਹੈ।
تیَسا انّم٘رِتُ تیَسی بِکھُ کھاٹی
انمرت۔ آب حیات ۔ زندگی کو دائمی بنانے والا پانی ۔ وکہہ۔ زہر۔
خواہ انمرت جیسی مٹھی شے ہو زہریلی یا کھٹی ہے ۔
ਤੈਸਾ ਮਾਨੁ ਤੈਸਾ ਅਭਿਮਾਨੁ ॥
taisaa maan taisaa abhimaan.
As is honor, so is show of ego to him.
ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇਕ ਸਮਾਨ ਹੈ,
تیَسا مانُ تیَسا ابھِمانُ
مان۔ عزت۔ وقار۔ ابھیمان۔ غرور ۔ تکبر۔ گھمنڈ۔
یکساں ہے اس کے لئے خواہ خواری ذلالت ہو خواہ عزت و حشمت ہے ۔
ਤੈਸਾ ਰੰਕੁ ਤੈਸਾ ਰਾਜਾਨੁ ॥
taisaa rank taisaa raajaan.
As is the beggar, so is the king to him.
ਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ।
تیَسا رنّکُ تیَسا راجانُ
رنک۔ غریب۔ نادار۔ کنگال۔ راجان ۔ حکمران۔
یکساں ہے اس کے لئے خواہ نادار ہو یا حکمرانی ہے ۔
ਜੋ ਵਰਤਾਏ ਸਾਈ ਜੁਗਤਿ ॥
jo vartaa-ay saa-ee jugat.
Whatever God does is the right path for him to follow.
ਜੋ ਰਜ਼ਾ ਪ੍ਰਭੂ ਵਰਤਾਉਂਦਾ ਹੈ, ਉਹੀ ਉਸ ਵਾਸਤੇ ਜ਼ਿੰਦਗੀ ਦਾ ਗਾਡੀ–ਰਾਹ ਹੈ;
جۄ ورتاۓ سائی جُگتِ
ورتائے ۔ فرمائے ۔ چلائے ۔ جگت۔ طریقہ ۔
جو ہوتا ہے وہی طرز زندگی ہے ۔ جو خدا کا فرمان ہے
ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥
naanak oh purakh kahee-ai jeevan mukat. ||7||
O’ Nanak, that person is called Jivan Mukta (liberated while still alive). ||7||
ਹੇ ਨਾਨਕ! ਉਹ ਇਨਸਾਨ, ਜੀਊਦੇ ਜੀ ਮੁਕਤ ਆਖਿਆ ਜਾਂਦਾ ਹੈ।
نانک اۄہُ پُرکھُ کہیِۓَ جیِون مُکتِ
اے نانک۔ وہ انسان دوران حیات نجات یافتہ کہلاتا ہے ۔
ਪਾਰਬ੍ਰਹਮ ਕੇ ਸਗਲੇ ਠਾਉ ॥
paarbarahm kay saglay thaa-o.
Everybody belong to the Supreme God.
ਸਾਰੇ ਥਾਂ (ਸਰੀਰ–ਰੂਪ ਘਰ) ਅਕਾਲ ਪੁਰਖ ਦੇ ਹੀ ਹਨ,
پارب٘رہم کے سگلے ٹھاءُ
سگلے تھاؤ۔ ہر جگہ خدا ہے ۔
ہر جاہر مقام الہٰی ہر جا وہ بستا ہے ۔
ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥
jit jit ghar raakhai taisaa tin naa-o.
In whatever stage of mind God keeps the mortals, that is the name they acquire.
ਜਿਹੋ ਜਿਹੇ ਸਰੀਰ–ਰੂਪ ਘਰਾਂ ਵਿੱਚ ਸਾਹਿਬ ਜੀਵਾਂ ਨੂੰ ਰਖਦਾ ਹੈ ਉਹੋ ਜਿਹਾ ਹੀ ਨਾਮ ਉਹ ਧਾਰਨ ਕਰ ਲੈਂਦੇ ਹਨ।
جِتُ جِتُ گھرِ راکھےَ تیَسا تِن ناءُ
جت جت ۔ جاہں جہان۔ تن ناو۔ ان کا نام۔
جہاں جہاں کسی جاندار کو رکھتا ہے ویسا نام اسکا ہوجاتا ہے ۔
ਆਪੇ ਕਰਨ ਕਰਾਵਨ ਜੋਗੁ ॥
aapay karan karaavan jog.
God Himself is capable of doing and getting done everything.
ਪ੍ਰਭੂ ਆਪ ਹੀ (ਸਭ ਕੁਝ) ਕਰਨ ਦੀ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,
آپے کرن کراون جۄگُ
جوگ۔ لائق۔ توفیق قوت رکھتا ہے ۔
خدا ہی کار کراتا ہے کرانے کی قوت رکھتا ہے
ਪ੍ਰਭ ਭਾਵੈ ਸੋਈ ਫੁਨਿ ਹੋਗੁ ॥
parabh bhaavai so-ee fun hog.
Whatever pleases God, ultimately must come to pass.
ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।
پ٘ربھ بھاوےَ سۄئی پھُنِ ہۄگُ
من۔ وہی
جیسی اس کی خواہش ہے ویسا ہی ہوجاتا ہے ۔
ਪਸਰਿਓ ਆਪਿ ਹੋਇ ਅਨਤ ਤਰੰਗ ॥
pasri-o aap ho-ay anat tarang.
Like unlimited waves of the sea, God has spread Himself everywhere
ਜ਼ਿੰਦਗੀ ਦੀਆਂ ਬੇਅੰਤ ਲਹਿਰਾਂ ਬਣ ਕੇ ਅਕਾਲ ਪੁਰਖ ਆਪ ਸਭ ਥਾਈਂ ਮੌਜੂਦ ਹੈ l
پسرِئۄ آپِ ہۄءِ انت ترنّگ
پسریو۔ پھیلاو۔ اننت ۔ بیشمار۔ ترنگ ۔ لہروں۔
بیشمار لہروں میں خدا نے اپنا آپ پھیلایا ہے ۔
ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥
lakhay na jaahi paarbarahm kay rang.
The plays of the supreme God cannot be comprehended.
ਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ।
لکھے ن جاہِ پارب٘رہم کے رنّگ
لکھے نہ جاہے ۔ بیان نہیں ہو سکتے ۔
کھیل خدائی بیان کیسے ہو سکتے ہیں۔ اس کے کھیل انوکھے ہیں۔
ਜੈਸੀ ਮਤਿ ਦੇਇ ਤੈਸਾ ਪਰਗਾਸ ॥
jaisee mat day-ay taisaa pargaas.
Whatever intellect God bestows on a person, so is his mind enlightened.
ਜਿਹੋ ਜਿਹੀ ਸਮਝ ਵਾਹਿਗੁਰੂ ਪ੍ਰਦਾਨ ਕਰਦਾ ਹੈ, ਉਹੋ ਜਿਹਾ ਹੀ ਪਰਕਾਸ਼ ਹੁੰਦਾ ਹੈ।
جیَسی متِ دےءِ تیَسا پرگاس
مت۔ عقل۔ سمجھ۔ پر گاس۔ روشنی۔
جیسی عقل عنایت کرتا ہے کسی کو اتنا ہی من اسکا نورانی ہوجاتا ہے ۔
ਪਾਰਬ੍ਰਹਮੁ ਕਰਤਾ ਅਬਿਨਾਸ ॥
paarbarahm kartaa abinaas.
The Supreme God is imperishable (eternal and everlasting) Creator.
ਅਕਾਲ ਪੁਰਖ ਆਪ ਸਭ ਕੁਝ ਕਰਨ ਵਾਲਾ ਹੈ ਤੇ ਅਮਰ ਹੈ।
پارب٘رہمُ کرتا ابِناس
کرتا۔ کار ساز۔ کرنے والا۔ ابناس ۔ لافناہ ۔
اللہ تعالٰی (ازلی اور ہمیشہ رہنے والا) خالق ہے۔
ਸਦਾ ਸਦਾ ਸਦਾ ਦਇਆਲ ॥
sadaa sadaa sadaa da-i-aal.
He is merciful forever and ever.
ਪ੍ਰਭੂ ਸਦਾ ਮੇਹਰ ਕਰਨ ਵਾਲਾ ਹੈ,
سدا سدا سدا دئِیال
دیال ۔ مہربان۔
ہر دم ہر وقت اسے تم رحمت والا رحمان پاؤ گے ۔
ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥੮॥੯॥
simar simar naanak bha-ay nihaal. ||8||9||
O’ Nanak, by remembering Him again and again with loving devotion, mortals stay blessed and joyful. ||8||9||
ਹੇ ਨਾਨਕ! (ਜੀਵ ਉਸ ਨੂੰ) ਸਦਾ ਸਿਮਰ ਕੇ (ਫੁੱਲ ਵਾਂਗ) ਖਿੜੇ ਰਹਿੰਦੇ ਹਨ l
سِمرِ سِمرِ نانک بھۓ نِہال
نہال۔ خوش۔ پھول کی مانند کھلنا ۔
کرو عبادت یاد کرؤ ۔ اے نانک۔ پھر تم جشن مناؤ گے ۔
ਸਲੋਕੁ ॥
salok.
Shalok:
سلۄکُ
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥
ustat karahi anayk jan ant na paaraavaar.
Many people sing the praises of God, but His virtues are endless.
ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ–ਬੰਨਾ ਨਹੀਂ ਲੱਭਦਾ।
اُستتِ کرہِ انیک جن انّتُ ن پاراوار
بیشمار انسان حمد ہیں کرتے اس کی لا محدود ہے جو ۔
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥
naanak rachnaa parabh rachee baho biDh anik parkaar. ||1||
O’ Nanak, God has created this universe in myriad of ways and forms.||1||
ਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ
نانک رچنا پ٘ربھِ رچی بہُ بِدھِ انِک پ٘رکار
یہ عالم نانک اس نے بہت قسموں کی بہت طریقوں سے بنایا ہے ۔
ਅਸਟਪਦੀ ॥
asatpadee.
Ashtapadee:
اسٹپدی
ਕਈ ਕੋਟਿ ਹੋਏ ਪੂਜਾਰੀ ॥
ka-ee kot ho-ay poojaaree.
Many millions are His worshippers.
ਕਈ ਕਰੋੜਾਂ ਪ੍ਰਾਣੀ ਉਸ ਦੀ ਉਪਾਸ਼ਨਾ ਕਰਨ ਵਾਲੇ ਹਨ।
کئی کۄٹِ ہۄۓ پۄُجاری
کوٹ ۔ کروڑ۔ پجاری ۔ پرستش کرنے والے ۔
کروڑوں ہی انسان الہٰی پر ستش کرتے ہیں۔
ਕਈ ਕੋਟਿ ਆਚਾਰ ਬਿਉਹਾਰੀ ॥
ka-ee kot aachaar bi-uhaaree.
Many millions perform religious rituals and worldly duties.
ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ l
کئی کۄٹِ آچار بِئُہاری
آچار۔ اخلاق۔ بیوہاری ۔ رسومات۔
کروڑوں ہی انسان با اخلاق اور رسومات ادا کرتے ہیں ۔
ਕਈ ਕੋਟਿ ਭਏ ਤੀਰਥ ਵਾਸੀ ॥
ka-ee kot bha-ay tirath vaasee.
Many millions have become dwellers of pilgrimage places.
ਕਈ ਕਰੋੜਾਂ (ਬੰਦੇ) ਤੀਰਥਾਂ ਦੇ ਵਸਨੀਕ ਹਨ,
کئی کۄٹِ بھۓ تیِرتھ واسی
تیرھ واسی ۔ زیارت گاہوں پر رہنے والے ۔
کروڑوں ہی انسان زیارت گاہوں پر رہتے ہیں۔
ਕਈ ਕੋਟਿ ਬਨ ਭ੍ਰਮਹਿ ਉਦਾਸੀ ॥
ka-ee kot ban bharmeh udaasee.
Many millions wander in the wilderness as renunciates. .
ਕਈ ਕਰੋੜਾਂ (ਜਗਤ ਵਲੋਂ) ਉਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ l
کئی کۄٹِ بن بھ٘رمہِ اُداسی
بن۔ جنگل ۔ بھرمیہہ۔ گھومنے والے ۔ اداسی ۔ طارق الدنیا۔
کروڑوں ہی انسان جنگلوں میں طارق بن کر رہتے ہیں۔
ਕਈ ਕੋਟਿ ਬੇਦ ਕੇ ਸ੍ਰੋਤੇ ॥
ka-ee kot bayd kay sarotay.
Many millions listen to the Vedas.
ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ l
کئی کۄٹِ بید کے س٘رۄتے
سروتے ۔ سننے والے ۔
کروڑوں ہی ویدوں کو سننے والے ہیں۔
ਕਈ ਕੋਟਿ ਤਪੀਸੁਰ ਹੋਤੇ ॥
ka-ee kot tapeesur hotay.
Many millions engage in self-punishing rituals to please God.
ਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ;
کئی کۄٹِ تپیِسُر ہۄتے
تپیسر ۔ تپسیا کرنے والے ۔
کروڑوں ہی زاہد زہر کماتے ہیں۔
ਕਈ ਕੋਟਿ ਆਤਮ ਧਿਆਨੁ ਧਾਰਹਿ ॥
ka-ee kot aatam Dhi-aan Dhaareh.
Many millions meditate on their inner-self.
ਕਈ ਕਰੋੜਾਂ (ਮਨੁੱਖ) ਆਪਣੇ ਅੰਦਰ ਸੁਰਤ ਜੋੜ ਰਹੇ ਹਨ l
کئی کۄٹِ آتم دھِیانُ دھارہِ
آتم ۔ روح۔ دھیان۔ توجہ ۔ دھارے ۔ اپنی روح یا ذہن میں اپنی توجہ مرکوز کرتے ہین۔
کروڑوں ہی انسان ہوش اپنی کو ذہن میں مرکوز ہیں کرتے ۔
ਕਈ ਕੋਟਿ ਕਬਿ ਕਾਬਿ ਬੀਚਾਰਹਿ ॥
ka-ee kot kab kaab beechaareh.
Many millions contemplate on poetry composed by many poets.
ਕਈ ਕਰੋੜਾਂ (ਮਨੁੱਖ) ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ;
کئی کۄٹِ کبِ کابِ بیِچارہ
ویچاریہہ۔ خیال آرائی کرتے ہیں۔ سوچتے۔کاب،شاعر
کروڑوں ہی انسان شاعروں کی شاعری پر وچار ہیں کرتے ۔
ਕਈ ਕੋਟਿ ਨਵਤਨ ਨਾਮ ਧਿਆਵਹਿ ॥
ka-ee kot navtan naam Dhi-aavahi.
Many millions meditate on Him, every time using new Name for Him.
ਕਈ ਕਰੋੜਾਂ ਬੰਦੇ (ਪ੍ਰਭੂ ਦਾ) ਨਿੱਤ ਨਵਾਂ ਨਾਮ ਸਿਮਰਦੇ ਹਨ l
کئی کۄٹِ نوتن نام دھِیاوہِ
ہیں۔ نوتن۔ نیا نام۔
کروڑوں ہی انسان خدا کو نئے نئے ناموں سے یاد کرتے ہین۔
ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥੧॥
naanak kartay kaa ant na paavahi. ||1||
O’ Nanak, no one can find the limits of the Creator’s virtues. ||1||
ਹੇ ਨਾਨਕ! ਉਸ ਕਰਤਾਰ ਦਾ ਕੋਈ ਭੀ ਅੰਤ ਨਹੀਂ ਪਾ ਸਕਦੇ
نانک کرتے کا انّتُ ن پاوہِ
اے نانک اس خالق کا اس رازق کا شمار نہ پایا ہے ۔
ਕਈ ਕੋਟਿ ਭਏ ਅਭਿਮਾਨੀ ॥
ka-ee kot bha-ay abhimaanee.
Many millions are egoistic.
ਅਨੇਕਾਂ ਕ੍ਰੋੜਾਂ ਜੀਵ ਅਹੰਕਾਰੀ ਹਨ l
کئی کۄٹِ بھۓ ابھِمانی
ابھیمانی ۔ مغرور۔
اس عالم میں کروڑوں ہی مغررو ہوتے ہیں ۔
ਕਈ ਕੋਟਿ ਅੰਧ ਅਗਿਆਨੀ ॥
ka-ee kot anDh agi-aanee.
Many millions are blinded by ignorance.
ਕਰੋੜਾਂ ਹੀ ਬੰਦੇ ਪੁੱਜ ਕੇ ਜਾਹਿਲ ਹਨ;
کئی کۄٹِ انّدھ اگِیانی
اند اگیانی ۔ جاہل۔
کروڑوں ہی جاہل بے علم بے نور ہوئے ہیں۔
ਕਈ ਕੋਟਿ ਕਿਰਪਨ ਕਠੋਰ ॥
ka-ee kot kirpan kathor.
Many millions are stone-hearted misers.
ਕਰੋੜਾਂ (ਮਨੁੱਖ) ਸ਼ੂਮ ਤੇ ਪੱਥਰ–ਦਿਲ ਹਨ,
کئی کۄٹِ کِرپن کٹھۄر
کرپن۔ کنجوس ۔ کٹھور ۔ سخت دل ۔ بے رحم
کرؤروں ہی پتھر جیسے دل والے اور کنجو س ہوئے ہیں
ਕਈ ਕੋਟਿ ਅਭਿਗ ਆਤਮ ਨਿਕੋਰ ॥
ka-ee kot abhig aatam nikor.
Many millions are insensitive and completely devoid of compassion.
ਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ (ਕਿਸੇ ਦਾ ਦੁੱਖ ਤੱਕ ਕੇ ਭੀ ਕਦੇ) ਪਸੀਜਦੇ ਨਹੀਂ;
کئی کۄٹِ ابھِگ آتم نِکۄر
ابھگ ۔ نا پیسنے والے ۔ جن پر کوئی اثر نہ ہو۔ آتم نکور۔ روحانی طور پر بے سمجھ۔ انسانیت سے خالی
کروڑوں ہی بے ترس جنکو کسی پر ترس نہیں ہوئے ہیں
ਕਈ ਕੋਟਿ ਪਰ ਦਰਬ ਕਉ ਹਿਰਹਿ ॥
ka-ee kot par darab ka-o hireh.
Many millions steal the wealth of others.
ਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ,
کئی کۄٹِ پر درب کءُ ہِرہِ
دربھ۔ دولت۔ پر ۔ بیگانہ ۔ بریہہ چراتے ہیں۔
کروڑوں دوسروں کی دولت وہ چراتے ہیں۔
ਕਈ ਕੋਟਿ ਪਰ ਦੂਖਨਾ ਕਰਹਿ ॥
ka-ee kot par dookhnaa karahi.
Many millions slander others.
ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ l
کئی کۄٹِ پر دۄُکھنا کرہِ
پر دوکھنا۔ دوسروں پر الزام تراشی۔
بہت سے لاکھوں دوسروں کی بہتان لگاتے ہیں۔
ਕਈ ਕੋਟਿ ਮਾਇਆ ਸ੍ਰਮ ਮਾਹਿ ॥
ka-ee kot maa-i-aa saram maahi.
Many millions struggle all their life to earn worldly wealth.
ਕਰੋੜਾਂ (ਮਨੁੱਖ) ਧਨ ਪਦਾਰਥ ਦੀ (ਖ਼ਾਤਰ) ਮੇਹਨਤ ਵਿਚ ਜੁੱਟੇ ਹੋਏ ਹਨ l
کئی کۄٹِ مائِیا س٘رم ماہِ
سرم۔ محنت و مشقت ۔
کروڑوں ہی ایسے دولت کی خاطر محنت و مشقت کرتے ہیں۔
ਕਈ ਕੋਟਿ ਪਰਦੇਸ ਭ੍ਰਮਾਹਿ ॥
ka-ee kot pardays bharmaahi.
Many millions wander in foreign lands.
ਕਈ ਕਰੋੜ ਦੂਜੇ ਦੇਸ਼ਾਂ ਵਿਚ ਭਟਕ ਰਹੇ ਹਨ l
کئی کۄٹِ پردیس بھ٘رماہِ
بھرماہے ۔ بھٹکتے پھرتے ہیں
کروڑوں ہی ں ایسے جو دیس بدیش کو جاتے ہیں ۔
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥
jit jit laavhu tit tit lagnaa.
O’ God, people do what You assign them to do.
(ਹੇ ਪ੍ਰਭੂ!) ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ।
جِتُ جِتُ لاوہُ تِتُ تِتُ لگنا
جت جت ۔ جہاں جہاں۔ لاوہ۔ لگاتا ہے ۔ تت تت ۔ وہاں وہان۔
جہاں جہاں خدا رکھے نانک وہاں وہاں ہی رہنا ہے ۔
ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥
naanak kartay kee jaanai kartaa rachnaa. ||2||
O Nanak, the Creator alone knows the workings of His creation. ||2||
ਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ
نانک کرتے کی جانےَ کرتا رچنا
اپنی خلقت وہ خو دہی جانتا ہے خالق کا کیا کہنا ہے ۔
ਕਈ ਕੋਟਿ ਸਿਧ ਜਤੀ ਜੋਗੀ ॥
ka-ee kot siDh jatee jogee.
Many millions are Siddhas, Celibates and Yogis.
ਕਈ ਕਰੋੜ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ
کئی کۄٹِ سِدھ جتی جۄگی
سدھ۔ جنہوں نے اپنے اخلاق اطوار کو درست کر لیا۔ جتی ۔ جنہون نے شہوت کو زیر کر لیا ۔
اس خالق کی خلقت میں کروڑوں ہی خدا رسیدہ ہیں جنہوں نے اپنا اخلاق درست بنایا ہے ۔ کروڑوں ہی نے شہوت پر قابو پایا ہے
ਕਈ ਕੋਟਿ ਰਾਜੇ ਰਸ ਭੋਗੀ ॥
ka-ee kot raajay ras bhogee.
Many millions are kings, enjoying worldly pleasures.
ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ;
کئی کۄٹِ راجے رس بھۄگی
رس بھوگی ۔ لطف لینے والے ۔
کروڑوں ہی جوگی کہلاےٗ ہیں ۔ کروڑوں نے ہی نعمتوں کا لطف اُٹھایا ہے ۔
ਕਈ ਕੋਟਿ ਪੰਖੀ ਸਰਪ ਉਪਾਏ ॥
ka-ee kot pankhee sarap upaa-ay.
Many millions of birds and snakes have been created.
ਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ,
کئی کۄٹِ پنّکھی سرپ اُپاۓ
پنکہی ۔ پرندے ۔ سرپ۔ سانپ۔
کروڑوں ہی پرندے اور سانپ کئے ہیں پیدا
ਕਈ ਕੋਟਿ ਪਾਥਰ ਬਿਰਖ ਨਿਪਜਾਏ ॥
ka-ee kot paathar birakh nipjaa-ay.
Many millions of stones and trees have been produced.
ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ;
کئی کۄٹِ پاتھر بِرکھ نِپجاۓ
برکھا ۔ شجر ۔ درخت ۔
کروڑوں پتھر اور درخت کیے ہیں پیدا۔
ਕਈ ਕੋਟਿ ਪਵਣ ਪਾਣੀ ਬੈਸੰਤਰ ॥
ka-ee kot pavan paanee baisantar.
Many millions are the winds, waters and fires.
ਕਰੋੜਾਂ ਹਵਾਵਾਂ ਪਾਣੀ ਤੇ ਅੱਗਾਂ ਹਨ,
کئی کۄٹِ پوݨ پاݨی بیَسنّتر
کروڑوں قسموں کی آگ ہوا اور پانی ہے ۔
ਕਈ ਕੋਟਿ ਦੇਸ ਭੂ ਮੰਡਲ ॥
ka-ee kot days bhoo mandal.
Many millions are the earths and planetary systems.
ਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ;
کئی کۄٹِ دیس بھۄُ منّڈل
بھومنڈل۔ زمینی خطے ۔
کروڑوں ہیں زمین کے خطے کروڑوں اور اقلمیں ہیں۔
ਕਈ ਕੋਟਿ ਸਸੀਅਰ ਸੂਰ ਨਖ੍ਯ੍ਯਤ੍ਰ ॥
ka-ee kot sasee-ar soor nakh-yatar.
Many millions are the moons, suns and stars.
ਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ,
کئی کۄٹِ سسیِئر سۄُر نکھ٘ېت٘ر
سیئر ۔ چاند۔ سور۔ سورج۔ نکھتر ۔ تارے
کروڑوں چاند ۔ سورج اور تارے ہیں۔