SGGS Page 245
ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥
gur aagai kara-o binantee jay gur bhaavai ji-o milai tivai milaa-ee-ai.
I pray to the Guru and say, “O’ my beloved Guru please unite me with God in whatever way it pleases you”.
(ਹੇ ਮਾਂ!) ਮੈਂ ਗੁਰੂ ਅੱਗੇ ਬੇਨਤੀ ਕਰਦੀ ਹਾਂ–ਹੇ ਗੁਰੂ! ਜੇ ਤੈਨੂੰ ਮੇਰੀ ਬੇਨਤੀ ਚੰਗੀ ਲੱਗੇ, ਤਾਂ ਜਿਵੇਂ ਹੋ ਸਕੇ ਮੈਨੂੰ (ਪ੍ਰੀਤਮ–ਪ੍ਰਭੂ) ਮਿਲਾ।
گُر آگےَ کرءُ بِننّتیِ جے گُر بھاۄےَ جِءُ مِلےَ تِۄےَ مِلائیِئےَ ॥
مرشد سے گذارش کیجیئے کہ اے مرشد جیسے ہو سکے جیسے تو چاہے ویسے ملایئے ۔
ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥
aapay mayl la-ay sukh–daata aap mili-aa ghar aa-ay.
The Giver of peace Himself unites such a soul-bride with Him. He has Himself come to dwell in her heart.
ਸੁਖਾਂ ਦੇ ਦੇਣ ਵਾਲਾ ਪ੍ਰਭੂ–ਪ੍ਰੀਤਮ ਜਿਸ ਨੂੰ ਮਿਲਾਂਦਾ ਹੈ ਆਪ ਹੀ ਮਿਲਾ ਲੈਂਦਾ ਹੈ, ਉਸ ਦੇ ਹਿਰਦੇ–ਘਰ ਵਿਚ ਆਪ ਹੀ ਆ ਕੇ ਮਿਲ ਪੈਂਦਾ ਹੈ।
آپے میلِ لۓ سُکھداتا آپِ مِلِیا گھرِ آۓ ॥
گھر۔ دل۔
سارے آرام وآسائش مہیا کرنے والا خدا خود ہی دلمیں بس جاتا ہے ۔
ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥
naanak kaaman sadaa suhaagan naa pir marai na jaa-ay. ||4||2||
O’ Nanak, such a soul-bride becomes fortunate forever because her husband God never dies nor goes away.
ਹੇ ਨਾਨਕ! ਉਹ ਜੀਵ–ਇਸਤ੍ਰੀ ਸਦਾ ਲਈ ਭਾਗਾਂ ਵਾਲੀ ਹੋ ਜਾਂਦੀ ਹੈ ਕਿਉਂਕਿ ਉਸ ਦਾ ਪ੍ਰਭੂ ਖਸਮ ਨਾਹ ਕਦੇ ਮਰਦਾ ਹੈ ਨਾਹ ਉਸ ਤੋਂ ਵਿੱਛੁੜਦਾ ਹੈ l
نانک کامنھِ سدا سُہاگنھِ نا پِرُ مرےَ ن جاۓ ॥੪॥੨॥
اے نانک وہ انسان ہمیشہ خوشباش اور کوش قسمت ہے کیونکہ اسکا آقا۔ خاوند خدا نہ جدا ہوتا ہے او رنہ اسے موت ہے ۔
ਗਉੜੀ ਮਹਲਾ ੩ ॥
ga-orhee mehlaa 3.
Raag Gauree, Third Guru:
گئُڑیِ مہلا ੩॥
ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ ॥
kaaman har ras bayDhee jee-o har kai sahj subhaa-ay.
The soul-bride, who is immeresed in the elixir of God’s Name, remains imbued with God’s love and intuitive peace.
(ਭਾਗਾਂ ਵਾਲੀ ਹੈ ਉਹ) ਜੀਵ–ਇਸਤ੍ਰੀ (ਜਿਸ ਦਾ ਮਨ) ਪਰਮਾਤਮਾ ਦੇ ਨਾਮ–ਰਸ ਵਿਚ ਵਿੱਝਿਆ ਰਹਿੰਦਾ ਹੈ, ਜੇਹੜੀ ਪਰਮਾਤਮਾ ਦੇ ਪਿਆਰ ਵਿਚ ਤੇ ਅਡੋਲਤਾ ਵਿਚ ਟਿਕੀ ਰਹਿੰਦੀ ਹੈ,
کامنھِ ہرِ رسِ بیدھیِ جیِءُ ہرِ کےَ سہجِ سُبھاۓ ॥
کامن ۔ عورت مراد انسان ۔ ہر رس۔ الہٰی لطف۔ بیدھی ۔ گرفت میں۔ بندھن۔ سہج سبھائے ۔ قدرتا۔
انسان الہٰی لطف میں بندھا ہوا الہٰی محبت میں روحانی سکون پاتا ہے ۔
ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥
man mohan mohi lee-aa jee-o dubiDhaa sahj samaa-ay.
The God himself has captivated her mind and her sense of duality has been intuitively dispelled.
ਉਸ ਦੇ ਮਨ ਨੂੰ ਸੋਹਣੇ ਪ੍ਰਭੂ ਨੇ ਮੋਹ ਰੱਖਿਆ ਹੈ, ਉਸ ਦਾ ਦਵੈਤ–ਭਾਵ (ਮੇਰ–ਤੇਰ) ਸੁਖੈਨ ਹੀ ਨਾਸ ਹੋ ਗਿਆ ਹੈ।
منُ موہنِ موہِ لیِیا جیِءُ دُبِدھا سہجِ سماۓ ॥
من موہن۔ دل کو لبھانے والا۔ خدا۔ دبدھا۔ دوچتی۔
جس کے دل کو دل لبھانے والے خدا نے اپنی محبت کی گرفت میں لے لیا ہ اس کی دوئی دوئش اور روحانی سکون سے ختم ہوجاتی ہے ۔
ਦੁਬਿਧਾ ਸਹਜਿ ਸਮਾਏ ਕਾਮਣਿ ਵਰੁ ਪਾਏ ਗੁਰਮਤੀ ਰੰਗੁ ਲਾਏ ॥
dubiDhaa sahj samaa-ay kaaman var paa-ay gurmatee rang laa-ay.
By following the Guru’s teachings, her duality ends in a state of poise. She unites with husband-God and enjoys bliss of His love.
ਉਸ ਦੀ ਮੇਰ–ਤੇਰ ਆਤਮਕ ਅਡੋਲਤਾ ਵਿਚ ਮੁੱਕ ਜਾਂਦੀ ਹੈ।ਉਹ ਜੀਵ–ਇਸਤ੍ਰੀ ਪ੍ਰਭੂ–ਪਤੀ ਨੂੰ ਮਿਲ ਪੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਆਤਮਕ ਰੰਗ ਮਾਣਦੀ ਹੈ।
دُبِدھا سہجِ سماۓ کامنھِ ۄرُ پاۓ گُرمتیِ رنّگُ لاۓ ॥
در۔ خاوند۔ خدا۔ گرمتی ۔ سبق مرشد سے ۔ رنگ۔ پریم ۔ پیار۔
اسے الہٰی ملاپ حاصل ہوجاتا ہے ۔ اور وہ روحانی سکون پاتا ہے ۔
ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥
ih sareer koorh kusat bhari-aa gal taa-ee paap kamaa-ay.
This body is brimful with falsehood and deception and keeps committing sins.
ਇਹ ਸਰੀਰ ਝੂਠ ਠੱਗੀ–ਫ਼ਰੇਬ ਨਾਲ ਨਕਾ–ਨਕ ਭਰਿਆ ਰਹਿੰਦਾ ਹੈ ਤੇ ਜੀਵ ਪਾਪ ਕਮਾਂਦਾ ਰਹਿੰਦਾ ਹੈ l
اِہُ سریِرُ کوُڑِ کُستِ بھرِیا گل تائیِ پاپ کماۓ ॥
کوڑ کست۔ جھوٹ۔ دہوکا۔ فریب۔ گل نابین۔ مکمل ۔
انسانی جسم جھوٹ کفر دہوکا فریب سے پر ہے ۔ اور انسان گناہوں مین زندگی گذارتاہے ۔
ਗੁਰਮੁਖਿ ਭਗਤਿ ਜਿਤੁ ਸਹਜ ਧੁਨਿ ਉਪਜੈ ਬਿਨੁ ਭਗਤੀ ਮੈਲੁ ਨ ਜਾਏ ॥
gurmukh bhagat jit sahj Dhun upjai bin bhagtee mail na jaa-ay.
A Guru’s follower practices devotional worship by which the divine music wells up in the mind; without the devotional worship filth of vices does not go away
ਗੁਰੂ ਦੀ ਸ਼ਰਨ ਪਿਆਂ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ, ਜਿਸ ਦੀ ਬਰਕਤਿ ਨਾਲ ਇਸ ਦੇ ਅੰਦਰ ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ l ਪ੍ਰਭੂ ਦੀ ਭਗਤੀ ਤੋਂ ਬਿਨਾਂ (ਵਿਕਾਰਾਂ ਦੀ) ਮੈਲ ਦੂਰ ਨਹੀਂ ਹੁੰਦੀ।
گُرمُکھِ بھگتِ جِتُ سہج دھُنِ اُپجےَ بِنُ بھگتیِ میَلُ ن جاۓ ॥
گورمکھ ۔مرید مرشد۔ بھگت۔ عابد۔ عاشق الہٰی ۔ جت ۔ جسے ۔ سہج دھن۔ روحانی جوش۔ روحانی لرہیں۔ میل ۔ ناپاکیزگی ۔
مرشدکے ذریعے انسانی دلمیں الہٰی عشق و عبادت اور روحانیسکون پید ا ہوتا ہے ۔ اور لاہٰی پریم پیار کے بغیر ذہنی ناپاکیزگی یعنی روحانی غلاظت ختم نہیں ہوتی ۔
ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ ॥੧॥
naanak kaaman pireh pi-aaree vichahu aap gavaa-ay. ||1||
O’ Nanak, the soul-bride who sheds self-conceit becomes dear to her husband-God.
ਹੇ ਨਾਨਕ! ਉਹ ਜੀਵ–ਇਸਤ੍ਰੀ ਪ੍ਰਭੂ–ਪਤੀ ਦੀ ਪਿਆਰੀ ਬਣ ਜਾਂਦੀ ਹੈ, ਜੇਹੜੀ ਆਪਣੇ ਅੰਦਰੋਂ ਆਪਾ–ਭਾਵ ਦੂਰ ਕਰ ਲੈਂਦੀ ਹੈ l
نانک کامنھِ پِرہِ پِیاریِ ۄِچہُ آپُ گۄاۓ ॥੧॥
پریہہ پیاری ۔ خاوند کی پیاری ۔ آپ ۔ خودی ۔
اے نانک۔ انسان جو اپنے دل سے خودی مٹا دیتا ہے ۔ خدا کا پیاراہوجاتا ہے ۔
ਕਾਮਣਿ ਪਿਰੁ ਪਾਇਆ ਜੀਉ ਗੁਰ ਕੈ ਭਾਇ ਪਿਆਰੇ ॥
kaaman pir paa-i-aa jee-o gur kai bhaa-ay pi-aaray.
The soul-bride who remains imbued with Guru’s love realizes her groom-God.
ਜੇਹੜੀ ਜੀਵ–ਇਸਤ੍ਰੀ ਗੁਰੂ ਦੇ ਪ੍ਰੇਮ–ਪਿਆਰ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ–ਪਤੀ ਨੂੰ ਮਿਲ ਪੈਂਦੀ ਹੈ।
کامنھِ پِرُ پائِیا جیِءُ گُر کےَ بھاءِ پِیارے ॥
ਰੈਣਿ ਸੁਖਿ ਸੁਤੀ ਜੀਉ ਅੰਤਰਿ ਉਰਿ ਧਾਰੇ ॥
rain sukh sutee jee-o antar ur Dhaaray.
Enshrining God in her heart she passes her life-night in peace.
ਉਹ ਆਪਣੇ ਹਿਰਦੇ ਵਿਚ (ਪ੍ਰਭੂ–ਪਤੀ ਨੂੰ) ਵਸਾਂਦੀ ਹੈ ਤੇ ਸਾਰੀ ਜ਼ਿੰਦਗੀ ਰੂਪ ਰਾਤ ਸੁਖ ਵਿਚ ਗੁਜ਼ਾਰਦੀ ਹੈ।
ریَنھِ سُکھِ سُتیِ جیِءُ انّترِ اُرِ دھارے ॥
انسان کو الہٰی ملاپ حاصل ہوا مرشد ے پریم پیار کرنے کے سبب اور خدا کے دلمیں بسنے کی وجہ سے زندگی آسانی او ر آرام و آسائش سے گذرتی ہے ۔
ਅੰਤਰਿ ਉਰਿ ਧਾਰੇ ਮਿਲੀਐ ਪਿਆਰੇ ਅਨਦਿਨੁ ਦੁਖੁ ਨਿਵਾਰੇ ॥
antar ur Dhaaray milee-ai pi-aaray an-din dukh nivaaray.
Yes, by enshrining Him in her heart, she unites with her beloved-God, and gets rid of the pangs of separation forever.
ਆਪਣੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਟਿਕਾਉਂਦੀ ਹੈ, ਉਹ ਆਪਣੇ ਪ੍ਰਭੂ ਪਤੀ ਨਾਲ ਮਿਲਾਪ ਕਰਦੀ ਹੈ ਅਤੇ ਸਦਾ ਵਾਸਤੇ ਵਿਛੋੜੇ ਦਾ ਦੁੱਖ ਮਿਟਾ ਲੈਂਦੀ ਹੈ।
انّترِ اُرِ دھارے مِلیِئےَ پِیارے اندِنُ دُکھُ نِۄارے ॥
دل میں بسانے سے پیارے سے ملاپ ہوتا ہے اور ہر روز اسکی مصبیتں مٹتی ہیں
ਅੰਤਰਿ ਮਹਲੁ ਪਿਰੁ ਰਾਵੇ ਕਾਮਣਿ ਗੁਰਮਤੀ ਵੀਚਾਰੇ ॥
antar mahal pir raavay kaaman gurmatee veechaaray.
Reflecting on Guru’s teachings the soul-bride who realizes God within the heart enjoys the bliss of union with Him.
ਗੁਰੂ ਦੀ ਮਤਿ ਲੈ ਕੇ ਜੇਹੜੀ ਜੀਵ–ਇਸਤ੍ਰੀ ਆਪਣੇ ਅੰਦਰ ਪ੍ਰਭੂ ਦਾ ਨਿਵਾਸ–ਥਾਂ ਲੱਭ ਲੈਂਦੀ ਹੈ, ਉਹ ਪ੍ਰਭੂ–ਪਤੀ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਹੈ।
انّترِ مہلُ پِرُ راۄے کامنھِ گُرمتیِ ۄیِچارے ॥
جو انسان سب ق مرشد اپنے دل یا ذہن میں اس کی تلاش کرتاہے اور غور رو خوض سے الہٰی ملاپ کا کسون پاتا ہے ۔
ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ ਦੁਬਿਧਾ ਮਾਰਿ ਨਿਵਾਰੇ ॥
amrit naam pee-aa din raatee dubiDhaa maar nivaaray.
The soul-bride who partakes the nectar of Naam day and night, conquers and casts off her sense of duality.
ਜਿਸ ਜੀਵ–ਇਸਤ੍ਰੀ ਨੇ ਨਾਮ–ਰਸ ਦਿਨ ਰਾਤ ਪੀਤਾ ਹੈ, ਉਹ ਆਪਣੇ ਅੰਦਰੋਂ ਮੇਰ–ਤੇਰ ਨੂੰ ਮਾਰ ਮੁਕਾਂਦੀ ਹੈ।
انّم٘رِتُ نامُ پیِیا دِن راتیِ دُبِدھا مارِ نِۄارے ॥
جو انسان روز و شب آب حیات نام یعنی سچ و حقیقت پر عمل کرتا ہے اس کی دوئی دوئشی کتم ہوجاتی ہے ۔
ਨਾਨਕ ਸਚਿ ਮਿਲੀ ਸੋਹਾਗਣਿ ਗੁਰ ਕੈ ਹੇਤਿ ਅਪਾਰੇ ॥੨॥
nanak sach milee sohagan gur kai hayt apaaray. ||2||
O’ Nanak, through the Guru’s Infinite Love, the fortunate soul-bride unites with the eternal God.
ਹੇ ਨਾਨਕ! ਗੁਰੂ ਦੇ ਅਥਾਹ ਪਿਆਰ ਨਾਲ ਉਹ ਭਾਗਾਂ ਵਾਲੀ ਜੀਵ–ਇਸਤ੍ਰੀ ਸਦਾ–ਥਿਰ ਪ੍ਰਭੂ–ਪਤੀ ਨੂੰ ਮਿਲ ਪੈਦੀ ਹੈ।
نانک سچِ مِلیِ سوہاگنھِ گُر کےَ ہیتِ اپارے ॥੨॥
اے ناکن مرشد کے انتہائی محبت کی برکت سے سچے صدیوی خدا سے یکسو ہوئی ہرتی ہے خوشباش اورخوش نسبی ہوجاتی ہے ۔
ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤਿ ਪਿਆਰੇ ॥
aavhu da-i-aa karay jee-o pareetam at pi-aaray.
O’ my dearest beloved God have mercy upon me; come and dwell in my heart, ਹੇ ਅਤਿ ਪਿਆਰੇ ਪ੍ਰੀਤਮ ਜੀ! ਮਿਹਰ ਕਰ ਕੇ (ਮੇਰੇ ਹਿਰਦੇ ਵਿਚ) ਆ ਵੱਸੋ,
آۄہُ دئِیا کرے جیِءُ پ٘ریِتم اتِ پِیارے ॥
پریتم ۔ پیارے ۔
میرے پیارے نہایت پیارے دوست آؤ سچ اور سچے نام
ਕਾਮਣਿ ਬਿਨਉ ਕਰੇ ਜੀਉ ਸਚਿ ਸਬਦਿ ਸੀਗਾਰੇ ॥
kaaman bin-o karay jee-o sach sabad seegaaray.
such is the prayer of a fortunate soul-bride who adorns herself with the eternal God’s Name and the Guru’s word.
(ਭਾਗਾਂ ਵਾਲੀ ਹੈ ਉਹ) ਜੀਵ–ਇਸਤ੍ਰੀ ਜੇਹੜੀ ਸਦਾ–ਥਿਰ ਪ੍ਰਭੂ ਦੇ ਨਾਮ ਨਾਲ ਤੇ ਗੁਰੂ ਦੇ ਸ਼ਬਦ ਨਾਲ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਕੇ (ਪ੍ਰਭੂ–ਦਰ ਤੇ ਅਜਿਹੀ) ਬੇਨਤੀ ਕਰਦੀ ਹੈ
کامنھِ بِنءُ کرے جیِءُ سچِ سبدِ سیِگارے ॥
سچ سبد سیگارے ۔ حقیقت او رکلام کی سجاوت سے ۔
او رکلام مرشد سے اپنے آپ کو سچا و شنگار سے انسان گذا رش کرتا ہے ۔ اس کی زندگی سنور جاتی ہے ۔
ਸਚਿ ਸਬਦਿ ਸੀਗਾਰੇ ਹਉਮੈ ਮਾਰੇ ਗੁਰਮੁਖਿ ਕਾਰਜ ਸਵਾਰੇ ॥
sach sabad seegaaray ha-umai maaray gurmukh kaaraj savaaray.
Yes, thus decked with God’s Name and Guru’s word, she dispels her ego. All her tasks are resolved by following the Guru’s teachings.
ਜੇਹੜੀ ਜੀਵ–ਇਸਤ੍ਰੀ ਸਦਾ–ਥਿਰ ਪ੍ਰਭੂ ਦੇ ਨਾਮ ਨਾਲ ਗੁਰੂ ਦੇ ਸ਼ਬਦ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕਾਰਜ ਸਵਾਰ ਲੈਂਦੀ ਹੈ l
سچِ سبدِ سیِگارے ہئُمےَ مارے گُرمُکھِ کارج سۄارے ॥
گورمکھ ۔ مرید مرشد۔ مرشدکے وسیلے سے ۔ کاجر ۔ کام ۔ مقسد۔
اور اپنے ذہن سے خودی نکال دیتا ہے ۔ اور مرشد کی و ساطت سے اپنے تمام کا م درست کر لیتا ہے
ਜੁਗਿ ਜੁਗਿ ਏਕੋ ਸਚਾ ਸੋਈ ਬੂਝੈ ਗੁਰ ਬੀਚਾਰੇ ॥
jug jug ayko sachaa so-ee boojhai gur beechaaray.
Only the one who reflects on the Guru’s teachings understands that throughout the ages God alone is eternal.
ਸਾਰਿਆਂ ਯੁਗਾਂ ਅੰਦਰ ਉਹ ਅਦੁੱਤੀ ਪ੍ਰਭੂ ਸੱਚਾ ਹੈ ਅਤੇ ਗੁਰਾਂ ਦੀ ਦਿਤੀ ਸੋਚ ਵਿਚਾਰ ਰਾਹੀਂ ਉਹ ਜਾਣਿਆ ਜਾਂਦਾ ਹੈ।
جُگِ جُگِ ایکو سچا سوئیِ بوُجھےَ گُر بیِچارے ॥
جگ جگ ۔ ہر دور زماں میں۔ ایکو ۔ وآحد۔ سچا سوئی ۔ وہی سچا ہے ۔ بوجھے گرویچارے ۔ سبق مرشد سے سمجھ آتی ۔
اور مرشد کے رم و عنایت سے الہٰی شراکت حاصل کر لیتا ہے جو ہر دور زمان میں سچا اور صدیوی ہے ۔ جس کی سمجھ سبق مرشد سے آتیہے ۔
ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ ॥
manmukh kaam vi-aapee mohi santaapee kis aagai jaa-ay pukaaray.
The self-willed soul-bride engrossed in lust, tormented by emotional attachment, has no one to make an appeal.
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ–ਇਸਤ੍ਰੀ ਕਾਮ–ਵਾਸਨਾ ਵਿਚ ਦਬਾਈ ਰਹਿੰਦੀ ਹੈ, ਮੋਹ ਵਿਚ ਫਸ ਕੇ ਦੁੱਖੀ ਹੁੰਦੀ ਹੈ। ਉਹ ਕਿਸ ਅੱਗੇ ਜਾ ਕੇ (ਆਪਣੇ ਦੁੱਖਾਂ ਦੀ) ਪੁਕਾਰ ਕਰੇ?
منمُکھِ کامِ ۄِیاپیِ موہِ سنّتاپیِ کِسُ آگےَ جاءِ پُکارے ॥
منمکھ ۔ مرید من منکر خودی پسند ۔ کام ۔ شہوت۔ دیاپی ۔ گرفت میں۔ پھندے میں۔ موہ سنتاپی ۔ محب کا عذاب ۔
خودی پسند کو شہوت کا تاچر اپنے زیر رکھتا ہے اور محبت کے پھندے میں پھنس کر عذابا پاتا ہے وہ کسے فریاد کرئے
ਨਾਨਕ ਮਨਮੁਖਿ ਥਾਉ ਨ ਪਾਏ ਬਿਨੁ ਗੁਰ ਅਤਿ ਪਿਆਰੇ ॥੩॥
naanak manmukh thaa-o na paa-ay bin gur at pi-aaray. ||3||
O Nanak, the self-willed soul-bride finds no peace without the extremely loving Guru. ||3||
ਹੇ ਨਾਨਕ! ਅਤਿ ਪਿਆਰੇ ਗੁਰੂ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ–ਇਸਤ੍ਰੀ ਪ੍ਰਭੂ–ਚਰਨਾਂ ਵਿਚ ਥਾਂ ਹਾਸਲ ਨਹੀਂ ਕਰ ਸਕਦੀ l
نانک منمُکھِ تھاءُ ن پاۓ بِنُ گُر اتِ پِیارے ॥੩॥
اے نانک خودی پسند کو کہیں ٹھکانہ نہیں ملتا بغیر انتہائی پیارے مرشد کے ۔
ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ ॥
munDh i-aanee bholee nigunee-aa jee-o pir agam apaaraa.
The soul-bride is immature, naive and without any virtues but the husband-God is infinite and unfathomable.
(ਇਕ ਪਾਸੇ) ਜੀਵ–ਇਸਤ੍ਰੀ ਅੰਵਾਣ ਹੈ, ਭੋਲੀ ਹੈ, ਤੇ ਗੁਣ–ਹੀਨ ਹੈ (ਦੂਜੇ ਪਾਸੇ) ਪ੍ਰਭੂ–ਪਤੀ ਅਪਹੁੰਚ ਹੈ ਤੇ ਬੇਅੰਤ ਹੈ l
مُنّدھ اِیانھیِ بھولیِ نِگُنھیِیا جیِءُ پِرُ اگم اپارا ॥
مندھ ۔ عورت۔ ایانی ۔ انجان ۔ نگنیا۔ بے اؤصاف۔ اگم۔ انسانی رسائی سے بلند۔ اپار۔ شمار سے باہر ۔
نادان نا آموز اور ( بھولی ) بھولے بے اوصاف ہے انسان جب کہ خدا انسانی رسائی سےبالا و بلند اور اعداد و شما رسے باہر ہے ۔
ਆਪੇ ਮੇਲਿ ਮਿਲੀਐ ਜੀਉ ਆਪੇ ਬਖਸਣਹਾਰਾ ॥
aapay mayl milee-ai jee-o aapay bakhsanhaaraa.
The union between the soul-bride and God can take place only if He Himself brings about this union. God Himself is the forgiver of the faults of the bride.
ਜੇ ਪ੍ਰਭੂ ਆਪੇ ਹੀ (ਜੀਵ–ਇਸਤ੍ਰੀ ਨੂੰ) ਮਿਲਾਏ ਤਾਂ ਮਿਲਾਪ ਹੋ ਸਕਦਾ ਹੈ, ਉਹ ਆਪ ਹੀ ਜੀਵ–ਇਸਤ੍ਰੀਆਂ ਦੀਆਂ ਭੁੱਲਾਂ ਬਖ਼ਸ਼ਣ ਵਾਲਾ ਹੈ।
آپے میلِ مِلیِئےَ جیِءُ آپے بکھسنھہارا ॥
آپے ۔ از کود۔ بخشنہار۔ کرم فرما۔
اگ رخدا از خود ملائے قیمتی ملاپ وہ سکتا ہے ۔ اور خود ہی بخشنے والا ہے ۔
ਅਵਗਣ ਬਖਸਣਹਾਰਾ ਕਾਮਣਿ ਕੰਤੁ ਪਿਆਰਾ ਘਟਿ ਘਟਿ ਰਹਿਆ ਸਮਾਈ ॥
avgan bakhsanhaaraa kaaman kant pi-aaraa ghat ghat rahi-aa samaa-ee.
The soul-bride’s beloved husband-God, forgiver of all sins is dwelling in each and every heart.
ਪਿਆਰਾ ਪ੍ਰਭੂ–ਕੰਤ ਜੀਵ–ਇਸਤ੍ਰੀ ਦੇ ਔਗੁਣ ਬਖ਼ਸ਼ਣ ਦੀ ਸਮਰੱਥਾ ਰੱਖਦਾ ਹੈ, ਤੇ ਉਹ ਹਰੇਕ ਸਰੀਰ ਵਿਚ ਵੱਸ ਰਿਹਾ ਹੈ l
اۄگنھ بکھسنھہارا کامنھِ کنّتُ پِیارا گھٹِ گھٹِ رہِیا سمائیِ ॥
کامن۔ عورت۔ کنت۔ خاوند۔ گھٹ گھٹ ۔ ہر دلمین۔
پیار ا کدا ہی بکشنے کے لائق اور طاقت رکھتا ہے ۔ اور ہر جسم و دلمیں بستا ہے ۔
ਪ੍ਰੇਮ ਪ੍ਰੀਤਿ ਭਾਇ ਭਗਤੀ ਪਾਈਐ ਸਤਿਗੁਰਿ ਬੂਝ ਬੁਝਾਈ ॥
paraym pareet bhaa-ay bhagtee paa-ee-ai satgur boojh bujhaa-ee.
The true Guru has given this understanding that God is realized only through loving devotion.
ਸਤਿਗੁਰੂ ਨੇ ਇਹ ਸਿੱਖਿਆ ਦਿੱਤੀ ਹੈ ਕਿ ਉਹ ਕੰਤ–ਪ੍ਰਭੂ ਪ੍ਰੇਮ–ਪ੍ਰੀਤਿ ਨਾਲ ਮਿਲਦਾ ਹੈ ਭਗਤੀ–ਭਾਵ ਨਾਲ ਮਿਲਦਾ ਹੈ।
پ٘ریم پ٘ریِتِ بھاءِ بھگتیِ پائیِئےَ ستِگُر بوُجھ بُجھائیِ ॥
پریت ۔ پیار۔ بھائے ۔ پیار۔ بھگتی ۔ پریم۔ بوجھ ۔ سمجھ ۔
سچے مرشد نے یہ سمجھ و سبق دیا ہے کہ خدا پریم پیار اور عبادت سے ملتا ہے ۔
ਸਦਾ ਅਨੰਦਿ ਰਹੈ ਦਿਨ ਰਾਤੀ ਅਨਦਿਨੁ ਰਹੈ ਲਿਵ ਲਾਈ ॥
sadaa anand rahai din raatee an-din rahai liv laa-ee.
The soul-bride who always remain attuned to God, day and night enjoys bliss.
ਜੇਹੜੀ ਜੀਵ–ਇਸਤ੍ਰੀ ਹਰ ਵੇਲੇ ਪ੍ਰਭੂ–ਚਰਨਾਂ ਵਿਚ ਸੁਰਤ ਜੋੜੀ ਰੱਖਦੀ ਹੈ, ਉਹ ਹਰ ਵੇਲੇ ਦਿਨ ਰਾਤ ਆਨੰਦ ਵਿਚ ਰਹਿੰਦੀ ਹੈ
سدا اننّدِ رہےَ دِن راتیِ اندِنُ رہےَ لِۄ لائیِ ॥
لو۔ دھیان۔ توجو ۔
ਨਾਨਕ ਸਹਜੇ ਹਰਿ ਵਰੁ ਪਾਇਆ ਸਾ ਧਨ ਨਉ ਨਿਧਿ ਪਾਈ ॥੪॥੩॥
naanak sehjay har var paa-i-aa saa Dhan na-o niDh paa-ee. ||4||3||
O’ Nanak, such a soul-bride has intuitively realized her husband-God and feels as if she has obtained all the treasure of the world.
ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪ੍ਰਭੂ–ਪਤੀ ਨੂੰ ਮਿਲ ਪੈਂਦੀ ਹੈ ਉਸ ਜੀਵ–ਇਸਤ੍ਰੀ ਨੇ, ਮਾਨੋ, ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ l
نانک سہجے ہرِ ۄرُ پائِیا سا دھن نءُ نِدھِ پائیِ ॥੪॥੩॥
اے نانک۔ جو انسان مرشد پر عمل کرتا ہے ۔ وہ روز و شب روحانی سکون میں سکون پاتا ہے اور خدا سے یکسو ہوجاتاہے اور اس طرح سے ہے کہ اس نے دنیا کے نو خزانے پالئے ۔
ਗਉੜੀ ਮਹਲਾ ੩ ॥
ga-orhee mehlaa 3.
Raag Gauree, Third Guru:
گئُڑیِ مہلا ੩॥
ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ ॥
maa-i-aa sar sabal vartai jee-o ki-o kar dutar tari-aa jaa-ay.
The world-ocean of Maya is rough and turbulent; how can this terrifying world-ocean of vices be crossed?
ਮਾਇਆ ਦਾ ਸਮੁੰਦਰ ਜਬਰਦਸਤ ਠਾਠਾ ਮਾਰ ਰਿਹਾ ਹੈ, ਭਿਆਨਕ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?
مائِیا سرُ سبلُ ۄرتےَ جیِءُ کِءُ کرِ دُترُ ترِیا جاءِ ॥
مائیا۔ دنیاوی دولت ۔ سر۔ تالاب۔ سمندر۔ دتر۔ دشوار ۔
دنیاوی دولت کا سمدنر میںد نایوی محبت کی لہریں ٹھاٹیں مار رہی ہیں طوفان اتھ رہا ہے ایسے حالات میں اس دنیاوی زندگی کے سمندر سے کیسے پار ہو سکتے ہیں
ਰਾਮ ਨਾਮੁ ਕਰਿ ਬੋਹਿਥਾ ਜੀਉ ਸਬਦੁ ਖੇਵਟੁ ਵਿਚਿ ਪਾਇ ॥
raam naam kar bohithaa jee-o sabad khayvat vich paa-ay.
O’ brother, consider God’s Name as your ship and the Guru’s Word as its captain.
ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਜਹਾਜ਼ ਬਣਾ, ਗੁਰੂ ਦੇ ਸ਼ਬਦ ਨੂੰ ਮਲਾਹ ਬਣਾ ਕੇ (ਉਸ ਜ਼ਹਾਜ਼) ਵਿਚ ਬਿਠਾ।
رام نامُ کرِ بوہِتھا جیِءُ سبدُ کھیۄٹُ ۄِچِ پاءِ ॥
بوہتھا۔ جہاز۔ سبد۔ کلام۔ کھیوٹ۔ ملاح۔
جب کہ مدو جزر اُٹھا رہا ہو اور راستے دشوار گذار ہوں ۔ اے انسان الہٰی نام ( سچ) حق و حقیقت کو جہاز بناؤ اور کلام ( سبق مرشد) کو ملاح بناو
ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ ਇਨ ਬਿਧਿ ਦੁਤਰੁ ਤਰੀਐ ॥
sabad khayvat vich paa-ay har aap laghaa-ay in biDh dutar taree-ai.
Yes, when you let the Guru’s word be the captain of your ship, God will Himself ferry you across; this is the way to cross this difficult world-ocean of vices.
ਜੇ ਮਨੁੱਖ ਪਰਮਾਤਮਾ ਦੇ ਨਾਮ–ਜਹਾਜ਼ ਵਿਚ ਗੁਰੂ ਦੇ ਸ਼ਬਦ–ਮਲਾਹ ਨੂੰ ਬਿਠਾ ਦੇਵੇ, ਤਾਂ ਪਰਮਾਤਮਾ ਆਪ ਹੀ (ਮਾਇਆ ਦੇ ਸਰੋਵਰ ਤੋਂ) ਪਾਰ ਲੰਘਾ ਦੇਂਦਾ ਹੈ। (ਹੇ ਭਾਈ!) ਇਸ ਦੁੱਤਰ ਮਾਇਆ–ਸਰ ਵਿਚੋਂ ਇਉਂ ਪਾਰ ਲੰਘ ਸਕੀਦਾ ਹੈ।
سبدُ کھیۄٹُ ۄِچِ پاۓ ہرِ آپِ لگھاۓ اِن بِدھِ دُترُ تریِئےَ ॥
وچ پائے ۔ درمیانی بنانے ۔ وچولا۔ ہر آپ لگھائے ۔ خدا خود کامیابی عنایت کرتاہے ۔ ان بدھ۔ اس طریقے سے ۔
تو خدا خؤد ہی اس دنیایو زندگی کو کامیابی عنایت کرتاہے ۔ اس طڑح سے اس دشوار زندیگ کو کامیابی بنائیا جا سکتا ہے ۔
ਗੁਰਮੁਖਿ ਭਗਤਿ ਪਰਾਪਤਿ ਹੋਵੈ ਜੀਵਤਿਆ ਇਉ ਮਰੀਐ ॥
gurmukh bhagat paraapat hovai jeevti-aa i-o maree-ai.
When devotional worship is attained through the Guru’s grace then we become detached from the worldly affairs as if we have died while living.
ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਇਸ ਤਰ੍ਹਾਂ ਦੁਨੀਆ ਦੇ ਕਾਰ–ਵਿਹਾਰ ਕਰਦਿਆਂ ਹੀ ਮਾਇਆ ਵਲੋਂ ਅਛੋਹ ਹੋ ਜਾਈਦਾ ਹੈ।
گُرمُکھِ بھگتِ پراپتِ ہوۄےَ جیِۄتِیا اِءُ مریِئےَ ॥
گورمکھ ۔ مرشدکے وسیلے سے ۔ بھت ۔ پریم ۔ جیوتیاں۔ دوران حیات ۔ ابو۔ ایسے ۔ مرلئے ۔ سے مراد انقلاب حیات۔
مرشد کے ویسلے سےا لہٰی پریم پیار ملتا ہے اور دوران حیات میں ہی زندیگ میں ایک انقلاب آجاتا ہے اور بدکاریون اور گناہوں بھری اور دنیایو دولت کی محبت میں تبہا ہوتی ہوتی پاک ارو متبرک ہوجاتی ہے
ਖਿਨ ਮਹਿ ਰਾਮ ਨਾਮਿ ਕਿਲਵਿਖ ਕਾਟੇ ਭਏ ਪਵਿਤੁ ਸਰੀਰਾ ॥
khin meh raam naam kilvikh kaatay bha-ay pavit sareeraa.
In an instant, God’s Name erases all the sins and the body becomes pure.
ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਸਾਰੇ ਪਾਪ ਇਕ ਖਿਨ ਵਿਚ ਕੱਟੇ ਜਾਂਦੇ ਹਨ। ਅਤੇ ਸਰੀਰ ਪਵਿਤ੍ਰ ਹੋ ਜਾਂਦਾ ਹੈ।
کھِن مہِ رام نامِ کِلۄِکھ کاٹے بھۓ پۄِتُ سریِرا ॥
کل وکھ۔ گناہ ۔ زہریلی کار۔ پوت۔ پاک
اور پل بھر میں الہٰی نام ( سچ) بدکاریوں اور گناہوں کو کتم کرکے جسم کو پاک بنا دیتا ہے
ਨਾਨਕ ਰਾਮ ਨਾਮਿ ਨਿਸਤਾਰਾ ਕੰਚਨ ਭਏ ਮਨੂਰਾ ॥੧॥
naanak raam naam nistaaraa kanchan bha-ay manooraa. ||1||
O’ Nanak, through meditation on God’s Name, the rusted mind becomes like gold and one cross over the world-ocean of vices.
ਹੇ ਨਾਨਕ! ਪ੍ਰਭੂ ਦੀ ਰਾਹੀਂ ਮਾਇਆ–ਸਰ ਤੋਂ ਪਾਰ ਲੰਘੀਦਾ ਹੈ ਤੇ ਲੋਹੇ ਦੀ ਮੈਲ ਵਰਗਾ ਮਨ ਸੋਨਾ ਬਣ ਜਾਂਦਾ ਹੈ l
نانک رام نامِ نِستارا کنّچن بھۓ منوُرا ॥੧॥
نستارا ۔ فیصلہ حقیقت کا پتہ چلتا ہے ۔ لوہے کی میل۔ کنچن ۔ سونا۔
اے نانک الہٰی نام (سچ) ہی انسنا و ذہنی و جسمانی پاکیزگی حاصل ہوتی ہے ۔ اور انسان کی زندگی منور سے سونے کی مانند قیمتی اور پاک ہوجاتی ہے ۔