Urdu-Page-15

ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥
naanak kaagad lakh manaa parh parh keechai bhaa-o.
O’ Nanak, if I had tons of Paper with Your praises written on them and if I were to contemplate on them.
ਹੇ ਨਾਨਕ! ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ ਲੱਖਾਂ ਮਣਾਂ ਕਾਗ਼ਜ਼ ਹੋਣ। ਉਹਨਾਂ ਨੂੰ ਮੁੜ ਮੁੜ ਪੜ੍ਹ ਕੇ ਵਿਚਾਰ (ਭੀ) ਕੀਤੀ ਜਾਵੇ,
نانک کاگد لکھ منا پڑِھ پڑِھ کیِچےَ بھاوٗ
لاکھوں من کاغذ بھرے ہوئے ہوں میں تیری قدر و قیمت کا اندازہ نہیں کر سکتا

ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥
masoo tot na aavee laykhan pa-un chalaa-o.
And if I were to write your praises with never ending ink and pen moving as fast as the wind,
ਜੇ ਤੇਰੀ ਵਡਿਆਈ ਲਿਖਣ ਵਾਸਤੇ ਮੈਂ ਹਵਾ ਨੂੰ ਕਲਮ ਬਣਾ ਲਵਾਂ ਲਿਖਦਿਆਂ ਲਿਖਦਿਆਂ ਸਿਆਹੀ ਦੀ ਭੀ ਕਦੇ ਤੋਟ ਨਾਹ ਆਵੇ,
مسوُ توٹِ ن آۄی لیکھن پاوٗن چلاوٗ
مسو ۔ سیاہی ۔ لیکھن۔ قلم- پاوٗن -ہوا ۔ چلاؤ۔ چلاواں
اور لکھنے میں سیاہی کی ذرا بھر کمی واقع نہ ہواور قلم ہوا کی طرح چلایا جاےٗ تب بھی میں تیری عظمت بتانے کے لائق نہیں ہوا

ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥
bhee tayree keemat naa pavai ha-o kayvad aakhaa naa-o. ||4||2||
even then Your worth could not be determined. How could I describe Your greatness?
ਤਾਂ ਭੀ (ਹੇ ਪ੍ਰਭੂ!) ਮੈਂ ਤੇਰਾ ਮੁੱਲ ਨਹੀਂ ਪਾ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ l
بھیِ تیریِ کیِمتِ نا پۄےَ ہاءُ کیۄڈُ آکھا ناوٗ
تب بھی تیری قیمت انداز ی نہیں ہو سکتی میں تجھے کتنا بڑا کہوں ۔

ਸਿਰੀਰਾਗੁ ਮਹਲਾ ੧ ॥
sireeraag mehlaa 1.
Siree Raag, by the First Guru:
ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥
laykhai bolan bolnaa laykhai khaanaa khaa-o.
O’ mortal, the words you speak and whatever you eat are pre-ordained and you are accountable for these.
ਸਾਡਾ ਬੋਲ-ਚਾਲ, ਸਾਡਾ ਖਾਣ-ਪੀਣ ਲੇਖੇ ਵਿਚ, ਗਿਣਤੀ-ਮਿਣਤੀ ਵਿਚ,ਥੋੜੇ ਹੀ ਸਮੇਂ ਲਈ ਹੈ,
لیکھےَ بولن بولنا لیکھےَ کھانا کھاوٗ
اےبشر ، آپ جو الفاظ بولتے ہیں اور جو کچھ بھی آپ کھاتے ہیں وہ پہلے سے مقرر ہے اور آپ ان کے لئے جوابدہ ہیں۔

ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥
laykhai vaat chalaa-ee-aa laykhai sun vaykhaa-o.
We are accountable for the path we walk on (choices we make) including what we hear and what we see.
ਜਿਸ ਜੀਵਨ-ਸਫ਼ਰ ਵਿਚ ਅਸੀਂ ਤੁਰੇ ਹੋਏ ਹਾਂ (ਦੁਨੀਆਂ ਦੇ ਰਾਗ-ਰੰਗ ਤੇ ਰੰਗ-ਤਮਾਸ਼ੇ) ਸੁਣਨੇ ਵੇਖਣੇ ਭੀ ਥੋੜੇ ਹੀ ਸਮੇਂ ਲਈ ਹਨ, ਹਿਸਾਬ ਅੰਦਰ ਹਨ।
لیکھےَ ۄاٹ چلائیِیا لیکھےَ سُن ۄیکھاءُ
واٹ چلائیا ۔ سفر زندگی بھی جاب میں ہے ۔لیکھے سن ویکھاؤ ۔ سننا اَور دیکھنا بھی حساب میں ہے۔
جس زندگی کے سفر میں سے ہم گذر رہے ہیں ۔ یہ بھی تھوڑے عرصے کے لئے ہے ۔یہ سُننا ۔ دیدار ۔ کرنا ۔ نظارہ لینا قلیل عرصے کے لئے ہے ۔

ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥੧॥
laykhai saah lavaa-ee-ahi parhay ke puchhan jaa-o. ||1||
The breaths you take (life span), are all pre-ordained and you are accountable for them. There is no need to ask any scholar about it.
ਅਸੀਂ ਜ਼ਿੰਦਗੀ ਦੇ ਸਾਹ ਗਿਣੇ-ਮਿਥੇ ਸਮੇਂ ਲਈ ਹੀ ਲੈ ਰਹੇ ਹਾਂ। ਇਸ ਬਾਰੇ ਕਿਸੇ ਪੜ੍ਹੇ ਹੋਏ ਨੂੰ ਕੀਹ ਪੁੱਛਣ ਜਾਵਾਂ?
لیکھےَ ساہ لۄائیِئہِ پڑھے کِے پُچھن جاوٗ
لیکہے ساہ لوایئے ۔ سانس لینا بھی حساب میں ہے ۔ پڑھے کے پچھن جاؤ ۔ پڑھے سے کیا پوچھنے جائیں
آپ جو سانسیں (زندگی کا دورانیہ) لیتے ہیں ، وہ سبھی پہلے سے طے شدہ ہیں اور آپ ان کے لئے جوابدہ ہیں۔ اس کے بارے میں کسی عالم سے پوچھنے کی ضرورت نہیں ہے۔

ਬਾਬਾ ਮਾਇਆ ਰਚਨਾ ਧੋਹੁ ॥
baabaa maa-i-aa rachnaa Dhohu.
Oh my friend, this play of Maya is nothing but an illusion.
ਹੇ ਭਾਈ! ਮਾਇਆ ਦੀ ਖੇਡ (ਜੀਵਾਂ ਲਈ) ਚਾਰ ਦਿਨ ਦੀ ਹੀ ਖੇਡ ਹੈ।
بابا مایہ رچنا دھوہُ
مایہ۔دولت
دنیاوی دولت کا کھیل چند دنوں کے لئے ہے ۔

ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥੧॥ ਰਹਾਉ ॥
anDhai naam visaari-aa naa tis ayh na oh. ||1|| rahaa-o.
The spiritually blind forsake God’s Name, and don’t attain peace, neither here nor hereafter.
ਆਤਮਕ ਤੌਰ ਤੇ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਉਹ ਨਾਂ ਇਸ ਜਹਾਨ ਅੰਦਰ ਤੇ ਨਾਂ ਹੀ ਅਗਲੇ ਅੰਦਰ ਸੁਖੀ ਵਸਦਾ ਹੈ।
انّدھےَ نامُ ۄِسارِیا نا تِسُ ایہ نا اوہُ
نام وساریا ۔ نہ تس ایہہ نہ اوہ۔ نام بُھلا نے سے انسان ہر دو عالم گنوا لیتا ہے
اندھے اِنسان نے اِلہّٰی نام سچ ۔ حق وحقیقت بُھلا رکھا ہے ۔ نہ دولت ساتھ دیتی ہے نہ الہّٰی نام ملتا ہے ۔ یہ دنیا ایک دھوکا ہے ۔

ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥
jeevan marnaa jaa-ay kai aythai khaajai kaal.
In this world, from birth to death, a person wastes valuable time accumulating worldly wealth
ਜਗਤ ਵਿਚ ਜਨਮ ਲੈ ਕੇ ਸਾਰੀ ਉਮਰ ਮਨੁੱਖ ਖਾਣ ਦੇ ਪਦਾਰਥ ਇਕੱਠੇ ਕਰਨ ਵਿੱਚ ਰੁੱਝਿਆ ਰਹਿੰਦਾ ਹੈ।
جیِۄنھ مرنھا جاءِ کےَ ایتھےَ کھاجےَ کالِ
جیون ۔ مرنا ۔ پیداش سے موت تک اِنسان موت کی خوراک ہے
دنیا میں انسان پیدائش سے لیکر۔ موت تک کھانے پینے کے لئےکوشش و کاوش میں مَصروُف رہتا ہے ۔

ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥
jithai bahi samjaa-ee-ai tithai ko-ay na chali-o naal.
Upon death, you solely are held accountable for your deeds. No one is going to come to your rescue.
ਜਿਥੇ (ਧਰਮਰਾਜ) ਬੈਠ ਕੇ ਹਿਸਾਬ ਸਮਝਾਉਂਦਾ ਹੈ, ਉਥੇ ਕੋਈ ਭੀ ਇਨਸਾਨ ਦੇ ਸਾਥ ਨਹੀਂ ਜਾਂਦਾ।
جِتھےَ بیہہ سمجھائیِئےَ تِتھےَ کوءِ ن چلِئو نالِ
جتھے بیہہ سمجہایئے ۔ جہاں حساب اَعمال ہوتا ہے کوئی نہ چلے نال ۔ وہاں کوئی ساتھ نہیں جاتا
مگر حساب کے وقت پر کوئی ساتھ نہیں دیتا ۔

ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥੨॥
rovan vaalay jayt-rhay sabh baneh pand paraal. ||2||
Even those who cry at a person’s death, do no good to anybody, and their tears are as useless as a bundles of straw.
ਇਸ ਦੇ ਮਰਨ ਪਿਛੋਂ ਇਸ ਨੂੰ (ਇਸ ਦੇ ਮਰਨ ਪਿਛੋਂ) ਇਸ ਨੂੰ ਰੋਣ ਵਾਲੇ ਸਾਰੇ ਹੀ ਸੰਬੰਧੀ (ਇਸ ਦੇ ਭਾ ਦੀਆਂ), ਪਰਾਲੀ ਦੀਆਂ ਪੰਡਾਂ ਪਏ ਚੁੱਕਦੇ ਹਨ ਕਿਉਂਕਿ ਮਰਨ ਵਾਲੇ ਨੂੰ ਰੋਣ ਦਾ ਕੋਈ ਲਾਭ ਨਹੀਂ ਹੁੰਦਾ l
روۄنھ ۄالے جیتڑے سبھِ بنّنہِ پنّڈ پرالِ
پنڈیرال۔ پرالی کی گھٹڑیاں
اِسکی موت کے رونا آہ وزاری کرنی پرا لی کی گا نٹھیں باندھنے کے مترادف ہے۔

ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ ॥
sabh ko aakhai bahut bahut ghat na aakhai ko-ay.
O’ God, everyone asks You for more and more wealth and no one asks for less.
(ਹੇ ਪ੍ਰਭੂ!) ਹਰੇਕ ਜੀਵ (ਤੈਨੂੰ) ਬਹੁਤ ਬਹੁਤ ਧਨ ਵਾਸਤੇ ਹੀ ਆਖਦਾ ਹੈ, ਕੋਈ ਭੀ ਥੋੜਾ ਨਹੀਂ ਮੰਗਦਾ l
سبھُ کو آکھےَ بہُتُ بہُتُ گھٹِ نا آکھےَ کوءِ
خدا سے انسان زیادہ سے زیادہ مانگتا ہے ۔کوئی بھی کم نہیں مانگتا

ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥
keemat kinai na paa-ee-aa kahan na vadaa ho-ay.
No one has ever put any value on the things one has asked for. No one has become greater by his own saying.
ਕਿਸੇ ਨੇ ਕਦੇ ਆਪਣੇ ਮੰਗਣ ਦੀ ਕੀਮਤ ਨਹੀਂ ਪਾਈ, ਆਪਣੇ ਕਹਿਣ-ਅਨੁਸਾਰ ਕੋਈ ਵੱਡਾ ਨਹੀਂ ਬਣਿਆ।
کیِمتِ کِنےَ نا پائیِیا کہاں نا ۄڈا ہوےٗ
اَور نہ کوئی اِسکی کوئی قدرو قیمت سمجھتا ہے ۔صرف کہنے سے عظمت نہیں ملتی نہ کوئی مانگنے پر سیر ہوتا ہے ۔

ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ ॥੩॥
saachaa saahab ayk too hor jee-aa kaytay lo-a. ||3||
O’ God, You alone are the eternal One. All other beings and all other worlds are perishable.
ਹੇ ਪ੍ਰਭੂ! ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ, ਹੋਰ ਸਾਰੇ ਜੀਆ-ਜੰਤ ਹੋਰ ਸਾਰੇ ਜਗਤ ਮੰਡਲ-ਨਾਸਵੰਤ ਹਨ l
ساچا ساہبُ ایکُ توُ ہورِ جیِیا کیتے لوےٗ
جیِیا کیتے لوئے ۔ کتنے ہی دنیاوی لوگ۔
دُنیامیں کتنے انسان بستے ہیں مگر سچا صرف خدا تو ہی ہے

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
neechaa andar neech jaat nee chee hoo at neech.
O’ God), even if a person belongs to the lowliest of the low social status,
ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ,
نیِچا انّدرِ نیِچ جاتِ نیِچیِ ہوُ اتِ نیِچُ
یعنی ذات اَور کمینی سے بھی کمینی ذات کاہوں ۔

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
nanak tin kai sang saath vadi-aa si-o ki-aa rees.
O’ God, Nanak prefers to remain in their society and company and does not want to compete with those in upper class (who have forgotten You).
ਹੇ ਪ੍ਰਭੂ! ਨਾਨਕ ਉਹਨਾਂ ਬੰਦਿਆਂ ਨਾਲ ਸਾਥ ਲੋੜਦਾ ਹੈ, ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ
نانکُ تِن کےَ سنّگِ ساتھِ ۄڈِیا سِءُ کِیا ریِس
نانک اُن کا ساتھ مانگتا ہے ساتھی ہے مجہے سرمایہ داروں سے کیا واسطہ اَور رشک ۔

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥
jithai neech samaalee-an tithai nadar tayree bakhsees. ||4||3||
There is the glance of Your grace, where the humble ones are looked after.
ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ l
جِتھےَ نیِچ سمالیِئنِ تِتھےَ ندرِ تیریِ بکھسیِس
سمالین ۔ سنبھالے جاتے ہیں۔
جہاں ناتوانوں ۔ کمزوروں کی سنبھال ہوتی ہے اَے خدا اُن پر تیری نگا ہ شفقت و عنایت ہے ۔

ਸਿਰੀਰਾਗੁ ਮਹਲਾ ੧ ॥
sireeraag mehlaa 1.
Siree Raag, by the First Guru:
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥
lab kutaa koorh choohrhaa thag khaaDhaa murdaar.
Being engrossed in greed is acting like a dog, lying is like dealing with filth, and cheating others is like eating a corpse.
ਲਾਲਚ ਮੇਰੇ ਅੰਦਰ ਕੁੱਤਾ ਹੈ, ਝੂਠ ਬੋਲਣ ਦੀ ਵਾਦੀ ਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ, ਦੂਜਿਆਂ ਨੂੰ ਛਲਣਾ ਇਕ ਲਾਸ਼ ਦਾ ਖਾਣਾ ਹੈ।
لبُ کُتا کوُڑُ چوُہڑا ٹھگِ کھادھا مُردارُ
لب ۔ لالچ ۔کوُڑ۔ جھوٹ کفر ۔
اِنسان کے دل میں کُتے کے مانند لالچ کھانے کے لئے ۔ جھوٹ بولَنا جو ایک نیچ کہنے کا کام ہے دھو کا وہی سے کھا نا ایک مُراد ر کھانے کے مُترادف ہے ۔

ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥
par nindaa par mal mukh suDhee agan kroDh chandaal.
Slandering others is like putting their filth in your mouth, acting in anger is like burning your own body.
ਪਰਾਈ ਨਿੰਦਿਆ ਮੇਰੇ ਮੂੰਹ ਵਿਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ ਬਣੀ ਪਈ ਹੈ,
پر نِنّدا پر ملُ مُکھ سُدھیِ اگنِ ک٘رودھُ چنّڈالُ
پرمل، دوسرے کی غلاظت۔ پر نند۔ دوسرے کی بد گوئی۔ مکہہ سدھی ۔ ساری منہ میں ۔کرؤدھ ۔ غصہ ۔چنڈال ۔ غلیظ آدمی ۔ ظالم
دوسروں کی بد گوئی کرَنا کسی کا میلا۔ اَؤر جوُٹھا کھانا کھانا ہے۔ غُصہّ بھی ایک کمینہ کام ہے ۔

ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥
ras kas aap salaahnaa ay karam mayray kartaar. ||1||
O’ my Creator, remaining indulged in these vices and self praise is what we do.
ਹੇ ਮੇਰੇ ਕਰਤਾਰ! ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ, ਮੇਰੀਆਂ ਤਾਂ ਇਹ ਕਰਤੂਤਾਂ ਹਨ l
رس کس آپُ سلاہنھااے کرم میرے کرتار
رَس کس ۔ لُطَف و مَزےّ ۔آپ صلاحنا خوئش ستائش ۔
اِسکے علاوہ میں اَپنے آپ کی شہرتّ کرتا ہوُں ۔اَپنے آپ کو نیک اَور بَر تر بَتاتا ہوں۔ اَپنی صِفتّ کرَتا ہو ۔یہ میرے اَعماّل ہیں ۔

ਬਾਬਾ ਬੋਲੀਐ ਪਤਿ ਹੋਇ ॥
baabaa bolee-ai pat ho-ay.
O Baba, speak only that which will bring you honor in God’s Court.
ਹੇ ਭਾਈ! ਉਹ ਬੋਲ ਬੋਲਣਾ ਚਾਹੀਦਾ ਹੈ (ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਮਿਲੇ।
بابا بولیِئےَ پتِ ہوءِ
بولیئے پَت ہوئے۔ایسا بولئے ۔ جس سے عزت و وقار ملے ۔پُت ۔ عزت۔
اے دوست زبان سے ایسے الفاظ نکالو جس سے عزت و قار ملے ۔بلند عَظمَتّ وُہ ہے جسکی الہّٰی دَر پرَ عَظمَتّ ہے

ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥੧॥ ਰਹਾਉ ॥
ootam say dar ootam kahee-ahi neech karam bahi ro-ay. ||1|| rahaa-o.
They alone are truly superior, who are judged virtuous in God’s court. Those who do evil deeds shall wail.
ਉਹੀ ਮਨੁੱਖ ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਆਖੇ ਜਾਂਦੇ ਹਨ, ਮੰਦ-ਕਰਮੀ ਬੰਦੇ ਬੈਠੇ ਝੁਰਦੇ ਹੀ ਹਨ l
اوُتم سے درِ اوُتم کہیِئہِ نیِچ کرم بہِ روءِ
ینچ کرم ۔ بد اعمال
بَد اَعمال بیٹھا روتا ہے

ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
ras su-inaa ras rupaa kaaman ras parmal kee vaas.
Being obsessed with amassing wealth, indulgence in lust and fragrances (without the remembrance of God) are addictions.
ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ, ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ,
رسُ سُئِنا رسُ رُپا کامن رسُ پرمل کیِ ۄاسُ
رَسّ ۔ لطف یا مزہ ۔رُپا۔ چاندی ۔ کامن ۔ عورت ۔پرمل ۔ خوشبو ۔
سونا چاندی اِکھٹے کرَنے کا لطَف شہوت کا لُطف ۔ خو شبوُؤں کا لُطَف

ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
ras ghorhay ras sayjaa mandar ras meethaa ras maas.
and over indulgence in expensive rides, comfortable beds, tasty foods, and eating flesh are also addictions.
ਘੋੜਿਆਂ ਦੀ ਸਵਾਰੀ ਦਾ ਸ਼ੌਂਕ, ਨਰਮ ਸੇਜਾਂ ਤੇ ਸੋਹਣੇ ਮਹਲ ਦਾ ਸ਼ੌਂਕ, ਮਿੱਠੇ ਪਦਾਰਥ, ਤੇ ਮਾਸ ਖਾਣ ਦਾ ਚਸਕਾ,
رسُ گھوڑے رسُ سیجا منّدر رسُ میِٹھا رسُ ماسُ
گھوڑوں کا شوق ۔ بَڑھیا خوابگاہوں اور مکانوں کے مَحل و خوبصورت و آرام دیہہ بنانے کا شوق مِٹھاس کا لُطَف اَور گوشت کھانے کا

ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥
aytay ras sareer kay kai ghat naam nivaas. ||2||
When so many addictions engross the human body, where is room left for God’s love to reside?
ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿਚ ਹੋ ਸਕਦਾ ਹੈ?
ایتے رس سریِر کے کےَ گھٹِ نام نِۄاسُ
شوق جَب اِنسانی جِسم کو اتنے شوق و لطف ہیں ۔ تب خدا اَور الہّٰی نام کا بستا کس ول میں ہوسکتا ہے۔

ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥
jit boli-ai pat paa-ee-ai so boli-aa parvaan.
Only those words are praise-worthy that bring honor in God’s court.
ਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸ ਦੇ ਬੋਲਣ ਨਾਲ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ।
جِتُ بولِئےَ پتِ پائیِئےَ سو بولِیا پرۄانھُ
جِت بولئے ۔ جو کہیں
جس بولنے سے عزت و وقار حاصل ہو وہی

ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥
fikaa bol viguchnaa sun moorakh man ajaan.
Listen, O’ foolish ignorant mind, by uttering rude words one ruins oneself.
ਹੇ ਮੂਰਖ ਅੰਞਾਣ ਮਨ! ਸੁਣ, ਫਿੱਕਾ (ਨਾਮ-ਰਸ ਤੋਂ ਸੱਖਣਾ) ਬੋਲ ਬੋਲਿਆਂ ਖ਼ੁਆਰ ਹੋਈਦਾ ਹੈ
پھِکا بولِ ۄِگُچنھا سُنھِ موُرکھ من اجانھ
اچھا جسکے بولنے سے خو اری و ذلت ملے اَیسا پھیکا نہ بولنا چاہیے ۔

ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥੩॥
jo tis bhaaveh say bhalay hor ke kahan vakhaan. ||3||
Those who are pleasing to Him are virtuous, what else is there to be said?
ਜਿਹੜੇ ਉਸ ਨੂੰ ਭਾਉਂਦੇ ਹਨ, ਉਹ ਚੰਗੇ ਹਨ। ਬਾਕੀ ਹੋਰ ਕੀ ਆਖਣਾ ਤੇ ਬਿਆਨ ਕਰਨਾ ਹੋਇਆ?
جو تِسُ بھاۄہِ سے بھلے ہورِ کِ کہنھ ۄکھانھ
الہّٰی صِفتّ صَلاّح سے ہی الہّٰی دَر پرَعزت و وقار ملتا ہے۔

ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥
tin mat tin pat tin Dhan palai jin hirdai rahi-aa samaa-ay.
Those who always remember Him with love,and in whose hearts God always resides have true wisdom, true honor and true wealth.
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ, ਇੱਜ਼ਤ ਵਾਲੇ ਤੇ ਧਨ ਵਾਲੇ ਹਨ।
تِن متِ تِن پتِ تِن دھنُ پلےَ جِن ہِردےَ رہِیا سماءِ
۔تن پلے ۔ اُنکے دامن میں۔ جن ہر دے ۔ جنکے دل میں۔ ذہن میں ۔
جن انسانوں کے پاس بھاری دانشواری بلند عزت اَور بلند عَظمت نام کی دولت ہے اسکے جنکے دل
میں خدا بستا ہے ۔

ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥
tin kaa ki-aa salaahnaa avar su-aali-o kaa-ay.
What praise can be offered for them? What other adornments can be bestowed upon them?
ਐਸੇ ਭਲੇ ਮਨੁੱਖਾਂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ। ਉਹਨਾਂ ਵਰਗਾ ਸੋਹਣਾ ਹੋਰ ਕੌਣ ਹੈ?
تِن کا کِیا سالاہنھا اۄر سُیالِءُ کاءِ
اُنکی کیا تعریف کیاجائے اُن جیسا سوہنا اَور کون ہو سَکتا ہے ۔

ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥੪॥੪॥
naanak nadree baahray raacheh daan na naa-ay. ||4||4||
O’ Nanak, those who lack God’s Grace, cherish neither charity (seva) nor His Name (His love) and stay engrossed in worldly pleasures.
ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਹਨ ਉਨ੍ਹਾਂ ਨੂੰ ਦਾਨ-ਪੁੰਨ ਤੇ ਨਾਮ ਨਾਲ ਕੋਈ ਦਿਲਚਸਪੀ ਨਹੀਂ।
نانک ندریِ باہرے راچہِ دانِ ن ناءِ
ندری باہرے ۔ بلا نظر و عنایت
اَے نانک الہّٰی نظر عنایت سے محروم اِنساّن اُسکے نام میں لوّ نہیں لگاتے اُسکی دی ہوئی دولت میں محو ہیں۔۔

ਸਿਰੀਰਾਗੁ ਮਹਲਾ ੧ ॥
sireeraag mehlaa 1.
Siree Raag, by the First Guru:
ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥
amal galolaa koorh kaa ditaa dayvanhaar.
God Himself has engrossed people who are devoid of His Grace, in emotional attachment to worldly illusions or falsehood.
ਦੇਣਹਾਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ-ਰੂਪ ਅਫੀਮ ਦਾ ਗੋਲਾ ਜੀਵ ਨੂੰ ਦਿੱਤਾ ਹੋਇਆ ਹੈ।
املُ گلولا کوُڑ کا دِتا دیۄنھہارِ
رَمل ۔ نشا ۔ گلولا ( باتیں ) ۔ کوڑ ۔ جہوٹ ۔ کفر ۔دیونہار ۔ دینے کی توفیق رکھنے ۔ دینے والے نے۔
داتار خدا نے خود ہی انسان کو جھوٹ کی نشہ آوار گولی کُتے کے طور پر دے رکھی ہے

ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥
matee maran visaari-aa khusee keetee din chaar.
Engrossed in these emotional attachments, they become oblivious to death and indulge in temporary worldly pleasures.
ਇਸ ਮੋਹ ਨਾਲ ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ ਹੈ, ਚਾਰ ਦਿਨ ਜ਼ਿੰਦਗੀ ਵਿਚ ਰੰਗ-ਰਲੀਆਂ ਮਾਣ ਰਹੀ ਹੈ।
متیِ مرنھُ ۄِسارِیا کھُسیِ کیِتیِ دِن چارِ
متی ۔ وجہد میں۔
دور نشے کی مستی میں موت بُھلا کر چار روز ۔ زندگی خرمستی اور خو شیوں میں گذار

ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥੧॥
sach mili-aa tin sofee-aa raakhan ka-o darvaar. ||1||
Those who forsake this intoxicating love for worldly attachments have realized the Eternal God.
ਜਿਨ੍ਹਾਂ ਨੇ ਮੋਹ-ਨਸ਼ਾ ਛੱਡ ਕੇ ਪ੍ਰਭੂ ਦਾ ਦਰ ਮੱਲਣ ਦਾ ਆਹਰ ਕੀਤਾ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਮਿਲ ਪਿਆ l
سچُ مِلِیا تِن سوفیا راکھن کاءُ درۄارُ
سچ ۔ جو ہمیشہ قائم دائم رہنے والا ہے۔ صوفی۔ جسے نشے سے پرہیر ہے ۔ پرہنگار ۔ راکھن کوؤ ۔ الہّٰی دَربار میں ٹھِکانے کے لئے۔
جنہوں اُس نشے کی محبت چھوڑ کر الہّٰی دربار کی یاد کو سامنے رکھا اُنہوں نے سچ مراد خدا کا دیدار پایا

ਨਾਨਕ ਸਾਚੇ ਕਉ ਸਚੁ ਜਾਣੁ ॥
naanak saachay ka-o sach jaan.
O’ Nanak, know that the true God alone is Eternal,
ਹੇ ਨਾਨਕ! ਕੇਵਲ ਸੱਚੇ ਸਾਹਿਬ ਨੂੰ ਹੀ ਸੰਚਾ ਸਮਝ।
نانک ساچے کاءُ سچُ جان
اے نانک ہمیشہ قائم دائم رَہنے والے پَرماتما کیساتھ سَچیّ شَراکت پیدا کرو ۔

ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥
jit sayvi-ai sukh paa-ee-ai tayree dargeh chalai maan. ||1|| rahaa-o.
serving Whom (remembering Him with loving devotion) one obtains joy and peace, and goes to God’s’ court with honor.
ਜਿਸ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ ਅਤੇ ਤੇਰੇ ਦਰਬਾਰ ਨੂੰ ਇਜ਼ਤ ਨਾਲ ਜਾਂਦਾ ਹੈ!
جِتُ سیۄِئےَ سُکھُ پائیِئےَ تیریِ درگاہ چلےَ مانھُ
سیویئے ۔ جسکی خدمت سے سکھ ملتا ہے ۔دَر گاہ چلے مان ۔ دَر بار میں وَقار میسر ہو
جسکی رِیاّض سے سُکھ مِلّتا ہَے ۔ تاکہ الہّٰی دَربار میں تو قیر حاصل ہو سَکے ۔

ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥
sach saraa gurh baahraa jis vich sachaa naa-o.
Truth is the wine, which is distilled not from molasses, but from God’s Name.
ਸੱਚ ਦੀ ਸ਼ਰਾਬ ਗੁੜ ਦੇ ਬਿਨਾ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਅੰਦਰ ਸੱਚਾ ਨਾਮ ਹੈ।
سچُ سرا گُڑ باہرا جِسُ ۄِچِ سچا ناءُ
۔ سَرّا ۔ شراب ۔ گڑبا ہرا ،گڑکے بغیر
سَچّ بَغیر گڑکے شَراب ہے۔ جس میں سَچاّ نام خداکا حق وحقیقت ہے

error: Content is protected !!