SGGS Page 246
ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥
istaree purakh kaam vi-aapay jee-o raam naam kee biDh nahee jaanee.
Both men and women are obsessed with lust and do not understand the way to meditate on God’s Name.
ਇਸਤ੍ਰੀ ਅਤੇ ਮਰਦ ਕਾਮ–ਵਾਸ਼ਨਾ ਵਿਚ ਫਸੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਦੀ ਜਾਚ ਨਹੀਂ ਸਿੱਖਦੇ।
اِستریِ پُرکھ کامِ ۄِیاپے جیِءُ رام نام کیِ بِدھِ نہیِ جانھیِ ॥
استری پرکھ ۔ مرد و عورت ۔ کام۔ شہوت۔ ویاپے ۔ پیدا ہوتا ہے ۔ اور دیاؤ ڈالتاہے ۔ رام نام۔ الہٰی سچ ۔ حق و حقیقت ۔ بدھ ۔ طریقہ ۔
مرد و زن شہوت من محسور رہتے ہیں۔ الہٰی نام کی یاد نہیں سمجھتے ۔
ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ ॥
maat pitaa sut bhaa-ee kharay pi-aaray jee-o doob mu-ay bin paanee.
They are deeply attached to their loved ones and become spiritually dead as if drowned in the waterless ocean of emotional attachments.
ਆਪਣੇ ਮਾਂ ਪਿਉ ਪੁੱਤਰ, ਭਰਾ ਹੀ ਬਹੁਤ ਪਿਆਰੇ ਲੱਗਦੇ ਹਨ, (ਜਿਸ ਸਰੋਵਰ ਵਿਚ ਪਾਣੀ ਦੀ ਥਾਂ ਮੋਹ ਹੈ ਉਸ ਵਿਚ ਡੁੱਬ ਕੇ ਆਤਮਕ ਮੌਤ ਸਹੇੜ ਲੈਂਦੇ ਹਨ।
مات پِتا سُت بھائیِ کھرے پِیارے جیِءُ ڈوُبِ مُۓ بِنُ پانھیِ ॥
ماں۔ باپ ۔ بیٹے بھائی کو نہایت عزیز سمجھتا ہے ۔
ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ ॥
doob mu-ay bin paanee gat nahee jaanee ha-umai Dhaat sansaaray.
Yes, they become spiritually dead by drowning in the waterless world-ocean of attachments; unaware of the spiritual way of life, they wander in egotism.
ਉਹ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ, ਮੋਖ਼ਸ਼ ਦੇ ਮਾਰਗ ਨੂੰ ਨਹੀਂ ਜਾਣਦੇ ਅਤੇ ਹੰਕਾਰ ਰਾਹੀਂ ਜਗਤ ਅੰਦਰ ਭਟਕਦੇ ਫਿਰਦੇ ਹਨ,
ڈوُبِ مُۓ بِنُ پانھیِ گتِ نہیِ جانھیِ ہئُمےَ دھاتُ سنّسارے ॥
گت ۔ حقیقت۔ روحانی زندگی کا پتہ ۔ ہونمے ۔ خودی۔ دھات۔ بھٹکن ۔
اورروحانی طور پر ختم ہوجاتا ہے ۔ انسان دنیاوی محبت کے سمندرمیں غرق ہو روحانی طور پر قوت ہوجاتا ہے ۔ خودی کے زیر اثر بھٹکتے رہتے ہیں۔
ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ ॥
jo aa-i-aa so sabh ko jaasee ubray gur veechaaray.
Whoever has come into this world is entrapped by Maya and only those who reflect on the Guru’s word are saved.
ਜੇਹੜਾ ਭੀ ਜੀਵ ਜਗਤ ਵਿਚ ਆਇਆ ਹੈ ਉਹ ਇਸ ਭਟਕਣਾ ਵਿਚ ਫਸਦਾ ਜਾਂਦਾ ਹੈ, ਇਸ ਵਿਚੋਂ ਉਹੀ ਬਚਦੇ ਹਨ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ–ਮੰਡਲ ਵਿਚ ਵਸਾਂਦੇ ਹਨ।
جو آئِیا سو سبھُ کو جاسیِ اُبرے گُر ۄیِچارے ॥
ابھرے ۔ بچے ۔ گرویچار۔ سبق مرشد ۔
اسکا بچاؤ سبق مرشد میں ہے ۔
ਗੁਰਮੁਖਿ ਹੋਵੈ ਰਾਮ ਨਾਮੁ ਵਖਾਣੈ ਆਪਿ ਤਰੈ ਕੁਲ ਤਾਰੇ ॥
gurmukh hovai raam naam vakhaanai aap tarai kul taaray.
The one who follows the Guru’s teachings and lovingly meditates on God’s Name, swims across the the world ocean of Maya along with his lineage.
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਉਚਾਰਦਾ ਹੈ, ਉਹ ਆਪ (ਇਸ ਮਾਇਆ–ਸਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।
گُرمُکھِ ہوۄےَ رام نامُ ۄکھانھےَ آپِ ترےَ کُل تارے ॥
دکھانے ۔ بیان کرتا ہے ۔ کل خاندان۔
جو الہٰی نام مرشد کے وسیلے سے بیان کرتا ہے ۔ وہ خود نہیں بلکہ تمام خاندان کی زندگی کامیاب بنا دیتاہے ۔
ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤਿ ਮਿਲੇ ਪਿਆਰੇ ॥੨॥
naanak naam vasai ghat antar gurmat milay pi-aaray. ||2||
O’ Nanak, one in whose mind dwells God’s Name through the Guru’s teachings unites with the beloved God. (2)
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਹ ਗੁਰੂ ਦੇ ਉਪਦੇਸ਼ ਦੁਆਰਾ ਪਿਆਰੇ ਪ੍ਰਭੂ ਨੂੰ ਮਿਲ ਪੈਂਦਾ ਹੈ
نانک نامُ ۄسےَ گھٹ انّترِ گُرمتِ مِلے پِیارے ॥੨॥
گھٹ ۔ دل ۔
اے نانک۔ جس انسان کے دل میں سچ اور الہٰی نام بس جاتا ہے ۔ سبق مرشد کے پر عمل سے الہٰی ملاپ حاصل کر لیتا ہے ۔
ਰਾਮ ਨਾਮ ਬਿਨੁ ਕੋ ਥਿਰੁ ਨਾਹੀ ਜੀਉ ਬਾਜੀ ਹੈ ਸੰਸਾਰਾ ॥
raam naam bin ko thir naahee jee-o baajee hai sansaaraa.
O’ brother, this world is like a play; except God’s Name nothing here is eternal.
ਹੇ ਭਾਈ! ਇਹ ਜਗਤ ਪ੍ਰਭੂ ਦੀ ਰਚੀ ਹੋਈ ਇਕ ਖੇਡ ਹੈ ਇਸ ਵਿਚ ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ।
رام نام بِنُ کو تھِرُ ناہیِ جیِءُ باجیِ ہےَ سنّسارا ॥
بھر۔ مستقل۔ صدیوی ۔ باجی ۔ بازی کیل۔
الہٰی نام کے بغیر کوئی صدیوی اور مستقل نہیں یہ ایک دنیاوی کھیل ہے ۔
ਦ੍ਰਿੜੁ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ ॥
darirh bhagat sachee jee-o raam naam vaapaaraa.
Firmly focus on devotional worship within your heart and deal only in God’s Name.
ਹੇ ਭਾਈ! ਪ੍ਰਭੂ ਦੀ ਭਗਤੀ ਨੂੰ ਆਪਣੇ ਹਿਰਦੇ ਵਿਚ ਪੱਕੀ ਤਰ੍ਹਾਂ ਟਿਕਾ ਰੱਖ ਇਹੀ ਸਦਾ ਰਹਿਣ ਵਾਲੀ ਹੈ, ਪ੍ਰਭੂ ਦਾ ਨਾਮ–ਵਣਜ ਹੀ ਸਦਾ ਕਾਇਮ ਰਹਿਣ ਵਾਲਾ ਹੈ।
د٘رِڑُ بھگتِ سچیِ جیِءُ رام نامُ ۄاپارا ॥
درڑ۔ پختہ ۔
الہٰی پریم پیار کو پختہ کرؤ یہ ایک سوداگری ہے ۔
ਰਾਮ ਨਾਮੁ ਵਾਪਾਰਾ ਅਗਮ ਅਪਾਰਾ ਗੁਰਮਤੀ ਧਨੁ ਪਾਈਐ ॥
raam naam vaapaaraa agam apaaraa gurmatee Dhan paa-ee-ai.
God’s Name is infinite and unfathomable, only through the Guru’s teachings this wealth of Naam is attained.
ਸਾਹਿਬ ਦੇ ਨਾਮ ਦੀ ਤਜਾਰਤ ਅਨੰਤ ਅਤੇ ਅਥਾਹ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦੇ ਨਾਮ ਦੀ ਦੌਲਤ ਪਰਾਪਤ ਹੁੰਦੀ ਹੈ।
رام نامُ ۄاپارا اگم اپارا گُرمتیِ دھنُ پائیِئےَ ॥
اگم۔ انسانی رسائی سے بالا۔
الہٰی نام کی ۔ الہٰی نام کی سوداگری انسانی رسائی سے بلند و بالا ہے ۔
ਸੇਵਾ ਸੁਰਤਿ ਭਗਤਿ ਇਹ ਸਾਚੀ ਵਿਚਹੁ ਆਪੁ ਗਵਾਈਐ ॥
sayvaa surat bhagat ih saachee vichahu aap gavaa-ee-ai.
The selfless service and devotional worship of God is the eternal wealth and through this we can eradicate our self-conceit.
ਪ੍ਰਭੂ ਦੀ ਸੇਵਾ–ਭਗਤੀ, ਪ੍ਰਭੂ–ਚਰਨਾਂ ਵਿਚ ਸੁਰਤ ਜੋੜਨੀ–ਇਹ ਸਦਾ ਕਾਇਮ ਰਹਿਣ ਵਾਲੀ ਰਾਸਿ ਹੈ, ਇਸ ਦੀ ਬਰਕਤਿ ਨਾਲ ਆਪਣੇ ਅੰਦਰੋਂ ਆਪਾ–ਭਾਵ ਦੂਰ ਕਰ ਸਕੀਦਾ ਹੈ।
سیۄا سُرتِ بھگتِ اِہ ساچیِ ۄِچہُ آپُ گۄائیِئےَ ॥
آپ۔ خودی۔
یہ دولت سبق مرشد سے ملتی ہے ۔ خدمت ہوش ار پریم سے خودی ختم ہوجاتی ہے اور ختم کر سکتے ہین۔
ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ ॥
ham mat heen moorakh mugaDh anDhay satgur maarag paa-ay.
we, the senseless, foolish, idiotic and blinded by Maya have been put us on the right path by the Guru.
ਸਾਨੂੰ ਮਤਿ–ਹੀਣਿਆਂ ਨੂੰ, ਮੂਰਖਾਂ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਇਆਂ ਨੂੰ ਸਤਿਗੁਰੂ ਨੇ ਹੀ ਜੀਵਨ ਦੇ ਸਹੀ ਰਸਤੇ ਉਤੇ ਪਾਇਆ ਹੈ।
ہم متِ ہیِنھ موُرکھ مُگدھ انّدھے ستِگُرِ مارگِ پاۓ ॥
مگدھ ۔ جاہل۔ ستگر۔ سچے مرشد۔ مارگ۔ راستہ ۔
ہمیں بے عقل و نادان و جاہلوں و دولت کی صحبت میں ادھیوں کو سچا مرشد ہی صحیح راہ دکھتا ہے ۔
ਨਾਨਕ ਗੁਰਮੁਖਿ ਸਬਦਿ ਸੁਹਾਵੇ ਅਨਦਿਨੁ ਹਰਿ ਗੁਣ ਗਾਏ ॥੩॥
naanak gurmukh sabad suhaavay an-din har gun gaa-ay. ||3||
O’ Nanak, by attuning themselves to the Guru’s word, the Guru’s followers become spiritually embellished and they always sing the praises of God.(3)
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ, ਤੇ, ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ l
نانک گُرمُکھِ سبدِ سُہاۄے اندِنُ ہرِ گُنھ گاۓ ॥੩॥
گورمکھ ۔ مرشد کے ذریعے ۔ سہاوے ۔ اچھا لگتا ہے ۔ اندن ۔ ہر روز۔
اے نانک کلام مرشد سے زندگی خوشگوار ہوجاتی ہے ۔ اور انسان ہر روز الہٰی صفت صلاح کرتا رہتا ہے ۔
ਆਪਿ ਕਰਾਏ ਕਰੇ ਆਪਿ ਜੀਉ ਆਪੇ ਸਬਦਿ ਸਵਾਰੇ ॥
aap karaa-ay karay aap jee-o aapay sabad savaaray.
It is God Himself who does everything and causes it to be done and He Himself embellishes the life of the mortals by uniting them to the Guru’s word.
ਪ੍ਰਭੂ ਆਪ ਹੀ ਪ੍ਰੇਰਨਾ ਕਰ ਕੇ ਜੀਵਾਂ ਪਾਸੋਂ ਕੰਮ ਕਰਾਂਦਾ ਹੈ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ ਸਭ ਕੁਝ ਕਰਦਾ ਹੈ, ਪ੍ਰਭੂ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬਣਾਂਦਾ ਹੈ।
آپِ کراۓ کرے آپِ جیِءُ آپے سبدِ سۄارے ॥
گرائے ۔ کراتا ہے ۔ سبد سوارے ۔ کلام سے زندگی کی پروش درست کرتا ہے ۔
خدا خود ہی کراتا ہے اور خود ہی کرتا ہے ۔ خود ہی کلام مرشد کی برکات سے زندگی درست کرکے خوشحال بناتا ہے ۔
ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ ॥
aapay satgur aap sabad jee-o jug jug bhagat pi-aaray.
He Himself is the true Guru and Himself the divine word; in every age His devotees are dear to Him.
ਪ੍ਰਭੂ ਆਪ ਹੀ ਸੱਚਾ ਗੁਰੂ ਹੈ ਅਤੇ ਖੁਦ ਹੀ ਗੁਰੂ ਦਾ ਸ਼ਬਦ । ਹਰ ਯੁਗ ਅੰਦਰ ਉਸ ਦੇ ਸੰਤ ਉਸ ਦੇ ਲਾਡਲੇ ਹਨ।
آپے ستِگُرُ آپِ سبدُ جیِءُ جُگُ جُگُ بھگت پِیارے ॥
جگ جگ ۔ ہر دور زمان میں۔
خود ہی سچے مرشد سے ملاتا ہے خود ہی کلام عنایت کرتا ہے ۔
ਜੁਗੁ ਜੁਗੁ ਭਗਤ ਪਿਆਰੇ ਹਰਿ ਆਪਿ ਸਵਾਰੇ ਆਪੇ ਭਗਤੀ ਲਾਏ ॥
jug jug bhagat pi-aaray har aap savaaray aapay bhagtee laa-ay.
Yes, throughout the ages He loves His devotees; He Himself adorns them and attaches them to His devotional worship.
ਹਰੇਕ ਜੁਗ ਵਿਚ ਹਰੀ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ, ਆਪ ਹੀ ਉਹਨਾਂ ਦੇ ਜੀਵਨ ਸਵਾਰਦਾ ਹੈ, ਆਪ ਹੀ ਉਹਨਾਂ ਨੂੰ ਭਗਤੀ ਵਿਚ ਜੋੜਦਾ ਹੈ।
جُگُ جُگ بھگت پِیارے ہرِ آپِ سۄارے آپے بھگتیِ لاۓ ॥
خود ہی ہر زمانے میں اپنے پریمیوں سے پیار کرتا آئیا ہے ۔
ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ॥
aapay daanaa aapay beenaa aapay sayv karaa-ay.
He Himself is all-knowing and He Himself is all-seeing; He Himself enjoins His devotees to His devotional worship.
ਉਹ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਤੇ ਪਛਾਣਨ ਵਾਲਾ ਹੈ, ਉਹ ਆਪ ਹੀ ਭਗਤਾਂ ਪਾਸੋਂ ਆਪਣੀ ਸੇਵਾ–ਭਗਤੀ ਕਰਾਂਦਾ ਹੈ।
آپے دانا آپے بیِنا آپے سیۄ کراۓ ॥
دانا۔ دانشمند ۔ بینا۔ دور اندیش۔ سیو۔ خدم۔
خو دہی دانشمند اور دور اندیش ہے اور خود ہی اپنی خدمت کراتا ہے ۔
ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੈ ਨਾਮੁ ਵਸਾਏ ॥
aapay gundaataa avgun kaatay hirdai naam vasaa-ay.
He Himself is the bestower of virtues and the destroyer of our vices; He Himself enshrines His Name within our hearts.
ਉਹ ਆਪ ਹੀ ਗੁਣਾਂ ਦੀ ਦਾਤ ਬਖ਼ਸ਼ਦਾ ਹੈ, ਸਾਡੇ ਅਉਗਣ ਦੂਰ ਕਰਦਾ ਹੈ, ਤੇ ਸਾਡੇ ਹਿਰਦੇ ਵਿਚ ਆਪਣਾ ਨਾਮ ਵਸਾਂਦਾ ਹੈ।
آپے گُنھداتا اۄگُنھ کاٹے ہِردےَ نامُ ۄساۓ ॥
آپے ۔ خود۔ گن داتا۔ اوصاف دینے والا۔ اوگن۔ بد اوصاف۔ ہروے ۔دلمیں۔ نام وسائے ۔ سچ بسائے ۔
خودہی اوصاف عنایت کرتا ہے اور بد اوصاف مٹا تا ہے ۔ دلمیں نام بساتا ہے ۔
ਨਾਨਕ ਸਦ ਬਲਿਹਾਰੀ ਸਚੇ ਵਿਟਹੁ ਆਪੇ ਕਰੇ ਕਰਾਏ ॥੪॥੪॥
naanak sad balihaaree sachay vitahu aapay karay karaa-ay. ||4||4||
O’ Nanak, I dedicate myself forever to the eternal God who Himself does and gets everything done.||4||4||
ਹੇ ਨਾਨਕ! ਮੈਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ, ਉਹ ਆਪ ਹੀ ਸਭ ਕੁਝ ਕਰਦਾ ਹੈ ਤੇ ਕਰਾਂਦਾ ਹੈ
نانک سد بلِہاریِ سچے ۄِٹہُ آپے کرے کراۓ ॥੪॥੪॥
سد بلہاری ۔ سو بار قربان۔ وٹہو۔ اوپروں ۔
نانک سچے خدا پر قربان ہے وہ خو دہی سب کچھ کرتا اور کراتا ہے ۔
ਗਉੜੀ ਮਹਲਾ ੩ ॥
ga-orhee mehlaa 3.
Raag Gauree, Third Guru:
گئُڑیِ مہلا ੩॥
ਗੁਰ ਕੀ ਸੇਵਾ ਕਰਿ ਪਿਰਾ ਜੀਉ ਹਰਿ ਨਾਮੁ ਧਿਆਏ ॥
gur kee sayvaa kar piraa jee-o har naam Dhi-aa-ay.
O’ my dear soul, follow the Guru’s advice and lovingly meditate on God’s Name.
ਹੇ ਪਿਆਰੀ ਜਿੰਦੇ! ਗੁਰੂ ਦੀ ਸਰਨ ਪਉ, ਅਤੇ ਪਰਮਾਤਮਾ ਦਾ ਨਾਮ ਸਿਮਰ,
گُر کیِ سیۄا کرِ پِرا جیِءُ ہرِ نامُ دھِیاۓ ॥
پر۔ خاوند۔
اے میری جان ۔ مرشد کی خدمت کر اور خدا کو یاد کر
ਮੰਞਹੁ ਦੂਰਿ ਨ ਜਾਹਿ ਪਿਰਾ ਜੀਉ ਘਰਿ ਬੈਠਿਆ ਹਰਿ ਪਾਏ ॥
manjahu door na jaahi piraa jee-o ghar baithi-aa har paa-ay.
O’ my dear soul, you do not have to go far away from yourself, you can realize God within your own heart.
ਹੇ ਜਿੰਦੇ! ਤੂੰ ਆਪਣੇ ਆਪ ਵਿਚੋਂ ਦੂਰ ਨਹੀਂ ਜਾਹਿਂਗੀ ਹਿਰਦੇ–ਘਰ ਵਿਚ ਟਿਕੇ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ।
منّجنْہُ دوُرِ ن جاہِ پِرا جیِءُ گھرِ بیَٹھِیا ہرِ پاۓ ॥
منہو۔ مجھ سے ۔
میری جان مجھ سے دور مت جا خدا دل میں ہی بستا اور مل جاتا ہے
ਘਰਿ ਬੈਠਿਆ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ ॥
ghar baithi-aa har paa-ay sadaa chit laa-ay sehjay sat subhaa-ay.
Yes, you would realize God in your heart by always intuitively focusing your conscious mind on Him with true faith.
ਸੁਭਾਵਕ ਹੀ ਸੱਚੀ ਭਾਵਨਾ ਨਾਲ, ਹਮੇਸ਼ਾਂ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜਨ ਦੁਆਰਾ ਤੂੰ ਆਪਣੇ ਧਾਮ ਅੰਦਰ ਵਸਦਾ ਹੋਇਆ ਹੀ ਉਸ ਨੂੰ ਪਾ ਲਵੇਗਾ।
گھرِ بیَٹھِیا ہرِ پاۓ سدا چِتُ لاۓ سہجے ستِ سُبھاۓ ॥
سہجے ۔ سکون سے ۔ ست۔ سچ ۔ سبھائے ۔ سچے پریم سے ۔
جو انسان روحانی سکون میں رہ کر الہٰی پریم میں توجہ دیتا ہے ۔ وہ اسے اپنے دلمیں ہی الہٰی ملاپ پا لیتا ہے ۔
ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੋ ਆਪਿ ਕਰਾਏ ॥
gur kee sayvaa kharee sukhaalee jis no aap karaa-ay.
Serving (following his teachings) the Guru brings great peace, but he alone does it whom God inspires to do so.
ਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ ਪਰ ਇਹ ਸੇਵਾ ਉਹੀ ਕਰਦਾ ਹੈ ਜਿਸ ਪਾਸੋਂ ਪ੍ਰਭੂ ਆਪ ਕਰਾਏ ਜਿਸ ਨੂੰ ਆਪ ਪ੍ਰੇਰਨਾ ਕਰੇ।
گُر کیِ سیۄا کھریِ سُکھالیِ جِس نو آپِ کراۓ ॥
گھری ۔ نہایت ۔
خدمت مرشد نہایت آسان ہے جس سے وہ خود کرواتا ہے ۔
ਨਾਮੋ ਬੀਜੇ ਨਾਮੋ ਜੰਮੈ ਨਾਮੋ ਮੰਨਿ ਵਸਾਏ ॥
naamo beejay naamo jammai naamo man vasaa-ay.
He sows Naam in his heart and Naam alone sprouts within and he enshrines Naam forever in his mind.
ਉਹ ਆਪਣੇ ਹਿਰਦੇ–ਖੇਤ ਵਿਚ ਨਾਮ ਬੀਜਦਾ ਹੈ ਉਥੇ ਨਾਮ ਹੀ ਉੱਗਦਾ ਹੈ, ਉਹ ਮਨੁੱਖ ਆਪਣੇ ਮਨ ਵਿਚ ਸਦਾ ਨਾਮ ਹੀ ਵਸਾਈ ਰੱਖਦਾ ਹੈ।
نامو بیِجے نامو جنّمےَ نامو منّنِ ۄساۓ ॥
وہ نام ہی بوتا ہے نام ہی اگتا ہے ۔ نام ہی دلمیں بساتا ہے ۔
ਨਾਨਕ ਸਚਿ ਨਾਮਿ ਵਡਿਆਈ ਪੂਰਬਿ ਲਿਖਿਆ ਪਾਏ ॥੧॥
naanak sach naam vadi-aa-ee poorab likhi-aa paa-ay. ||1||
O’ Nanak, through the eternal God’s Name he is honored here and hereafter. He receives what is predestined for him.||1||
ਹੇ ਨਾਨਕ! ਸਦਾ–ਥਿਰ ਪ੍ਰਭੂ ਦੇ ਨਾਮ ਵਿਚ ਟਿਕ ਕੇ ਮਨੁੱਖ ਲੋਕ ਪਰਲੋਕ ਵਿਚ ਆਦਰ ਪਾਂਦਾ ਹੈ, ਉਹ ਉਹੀ ਕੁਛ ਪਾਉਂਦਾ ਹੈ ਜੋ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ।
نانک سچِ نامِ ۄڈِیائیِ پوُربِ لِکھِیا پاۓ ॥੧॥
پورب ۔ پہلے ۔
اے نانک۔ نام سے عظمت اور عزت و حشمت پاا ہے ۔ مگ ریہ پہلے سے اس کے اعمالنامے میں درج حساب سے ملتا ہے ۔
ਹਰਿ ਕਾ ਨਾਮੁ ਮੀਠਾ ਪਿਰਾ ਜੀਉ ਜਾ ਚਾਖਹਿ ਚਿਤੁ ਲਾਏ ॥
har kaa naam meethaa piraa jee-o jaa chaakhahi chit laa-ay.
O’ my soul, if you taste the elixir of God’s Name with conscious mind you will realize that it is very sweet.
ਹੇ ਪਿਆਰੀ ਜਿੰਦੇ! ਪਰਮਾਤਮਾ ਦਾ ਨਾਮ ਮਿੱਠਾ ਹੈ (ਪਰ ਇਹ ਤੈਨੂੰ ਤਦੋਂ ਹੀ ਸਮਝ ਆਵੇਗੀ) ਜਦੋਂ ਤੂੰ ਚਿੱਤ ਜੋੜ ਕੇ ਇਹ ਨਾਮ–ਰਸ ਚੱਖੇਂਗੀ।
ہرِ کا نامُ میِٹھا پِرا جیِءُ جا چاکھہِ چِتُ لاۓ ॥
اے خداوند کریم الہٰی نام سچ حق و حقیقت پر لطف اور میٹھا ہے اگر کوئی دل و جان سے لطف اُٹھائے ۔
ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨ ਰਸ ਸਾਦ ਗਵਾਏ ॥
rasnaa har ras chaakh muyay jee-o an ras saad gavaa-ay.
O’ my unfortunate tongue, taste the nectar of God’s Name and forsake the other worldly tastes.
ਹੇ ਮੇਰੀ ਨਿਕਰਮਣ ਜੀਭ! ਪਰਮਾਤਮਾ ਦੇ ਨਾਮ ਦਾ ਸੁਆਦ ਚੱਖ, ਤੇ ਹੋਰ ਹੋਰ ਰਸਾਂ ਦੇ ਸੁਆਦ ਛੱਡ ਦੇ।
رسنا ہرِ رسُ چاکھُ مُزے جیِءُ ان رس ساد گۄاۓ ॥
اے مردو د زبان دوسری لذتیں ختم کر کے الہٰی مزہ لے ۔
ਸਦਾ ਹਰਿ ਰਸੁ ਪਾਏ ਜਾ ਹਰਿ ਭਾਏ ਰਸਨਾ ਸਬਦਿ ਸੁਹਾਏ ॥
sadaa har ras paa-ay jaa har bhaa-ay rasnaa sabad suhaa-ay.
The tongue adorned with the Guru’s word enjoys the nectar of God’s Name, when it pleases God.
ਜਦੋਂ ਪ੍ਰਭੂ ਨੂੰ ਚੰਗਾ ਲੱਗੇ, ਤਦੋਂ ਜੀਭ ਸਦਾ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦੀ ਹੈ, ਤੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੀ ਹੋ ਜਾਂਦੀ ਹੈ
سدا ہرِ رسُ پاۓ جا ہرِ بھاۓ رسنا سبدِ سُہاۓ ॥
ہمیشہ الہٰی لطف تبھی ملتاہے جب الہٰی رضا اور کلام مرشد پر عمل کرتاہے ۔
ਨਾਮੁ ਧਿਆਏ ਸਦਾ ਸੁਖੁ ਪਾਏ ਨਾਮਿ ਰਹੈ ਲਿਵ ਲਾਏ ॥
naam Dhi-aa-ay sadaa sukh paa-ay naam rahai liv laa-ay.
The person who lovingly meditates on God’s Name always enjoys peace and remains attuned to God’s Name.
ਜੇਹੜਾ ਮਨੁੱਖ ਨਾਮ ਸਿਮਰਦਾ ਹੈ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ,
نامُ دھِیاۓ سدا سُکھُ پاۓ نامِ رہےَ لِۄ لاۓ ॥
لو ۔ تو جو۔
یعنی سچ اور سچائی اپنانے سے اور توجہ دینے سے روحانی سکون پاتا ہے ۔
ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸਚਿ ਸਮਾਏ ॥
naamay upjai naamay binsai naamay sach samaa-ay.
The yearning for the nectar of Naam arises from the Naam itself, the longing for other worldly tastes ends through Naam and one unites with God through Naam. ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰ (ਨਾਮ–ਰਸ ਦੀ ਤਾਂਘ) ਪੈਦਾ ਹੁੰਦੀ ਹੈ, ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ ਹੋਰ ਹੋਰ ਰਸਾਂ ਦੀ ਖਿੱਚ) ਦੂਰ ਹੋ ਜਾਂਦੀ ਹੈ, ਨਾਮ ਸਿਮਰਨ ਦੀ ਬਰਕਤਿ ਨਾਲ ਉਹ ਸਦਾ–ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।
نامے اُپجےَ نامے بِنسےَ نامے سچِ سماۓ ॥
نامے اپجے ۔ نام سچ حق و حقیقت سے پیدا ہوتاہے ۔ نامے ونسے ۔ نامے سچ سچمائے ۔ نام سے ہی خدا سے یکسو ہوتا ہے ۔ گرمتی ۔ سبق مرشد سے ۔
سچ اور نام سے اسے عشق ہواتا ہے اور اسی میں دھیان لگاتا ہے ۔ نام یعنی سچ سے پیدا ہوتا ہے سے نام مٹ جاتا ہے نام سے سچ یعنی خدا سے یکسوئی پاتا ہے ۔
ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ ਲਵਾਏ ॥੨॥
naanak naam gurmatee paa-ee-ai aapay la-ay lavaa-ay. ||2||
O Nanak, Naam is realized through the Guru’s teachings and God Himself attaches us with Naam. ||2||
ਹੇ ਨਾਨਕ! ਪਰਮਾਤਮਾ ਦਾ ਨਾਮ ਗੁਰੂ ਦੀ ਮਤਿ ਉਤੇ ਤੁਰਿਆਂ ਮਿਲਦਾ ਹੈ, ਪਰਮਾਤਮਾ ਆਪ ਹੀ ਆਪਣੇ ਨਾਮ ਦੀ ਲਗਨ ਪੈਦਾ ਕਰਦਾ ਹੈ
نانک نامُ گُرمتیِ پائیِئےَ آپے لۓ لۄاۓ ॥੨॥
نام سے ختم ہوتا ہے ۔ نام رہے لو لائے ۔ نام سے ہی توجو دیتا ے ۔
اے نانک الہٰی نام سبق مرشد سے حاصل ہوتاہے ۔ خدا خود ہی اپنے نام میں پیار پیدا کرتا ہے ۔
ਏਹ ਵਿਡਾਣੀ ਚਾਕਰੀ ਪਿਰਾ ਜੀਉ ਧਨ ਛੋਡਿ ਪਰਦੇਸਿ ਸਿਧਾਏ ॥
ayh vidaanee chaakree piraa jee-o Dhan chhod pardays siDhaa-ay.
O’ my dear, to run after Maya is painful, as if one is in the service of someone else and had to travel to foreign lands leaving his bride back home.
ਹੇ ਪਿਆਰੀ ਜਿੰਦੇ! ਇਹ ਬਿਗਾਨੀ ਨੌਕਰੀ ਬੜੀ ਦੁਖਦਾਈ ਹੁੰਦੀ ਹੈ ਕਿ ਮਨੁੱਖ ਆਪਣੀ ਇਸਤ੍ਰੀ ਨੂੰ ਘਰ ਛੱਡ ਕੇ ਪਰਦੇਸ ਵਿਚ ਚਲਾ ਜਾਂਦਾ ਹੈ,
ایہ ۄِڈانھیِ چاکریِ پِرا جیِءُ دھن چھوڈِ پردیسِ سِدھاۓ ॥
وڈائی ۔ بیگانی ۔چاکری ۔ نوکری ۔ دھن ۔ عورت۔ حقیقت ۔ گھر ۔
اے میری جان جس طرح سے بیگانی نوکری کے سلسلے میں اپنا گھر بار اور عورت چھوڑ کر بدیش چلا جاتا ہے ۔
ਦੂਜੈ ਕਿਨੈ ਸੁਖੁ ਨ ਪਾਇਓ ਪਿਰਾ ਜੀਉ ਬਿਖਿਆ ਲੋਭਿ ਲੁਭਾਏ ॥
doojai kinai sukh na paa-i-o piraa jee-o bikhi-aa lobh lubhaa-ay.
O my dear in duality, no one has ever attained peace because the mortal gets entrapped in the greed for Maya.
ਹੇ ਪਿਆਰੀ ਜਿੰਦੇ! ਮਾਇਆ ਦੇ ਮੋਹ ਵਿਚ ਫਸ ਕੇ ਕਿਸੇ ਨੇ ਕਦੇ ਸੁਖ ਨਹੀਂ ਪਾਇਆ, ਮਨੁੱਖ ਮਾਇਆ ਦੇ ਲੋਭ ਵਿਚ ਫਸ ਜਾਂਦਾ ਹੈ।
دوُجےَ کِنےَ سُکھُ ن پائِئو پِرا جیِءُ بِکھِیا لوبھِ لُبھاۓ ॥
درجے ۔ دوئی ۔ دوئش۔
جو بھاری عذاب ہے ۔ اس طرح سے ہی خدا کو چھوڑ کر دوسروں کی خوشامد انسان کو جگہ جگہ بھٹکاتی ہے ۔ اے انسان دولت کی محبت کی گرفت میں کبھی سکھ حاصل نہیں ہوتا۔
ਬਿਖਿਆ ਲੋਭਿ ਲੁਭਾਏ ਭਰਮਿ ਭੁਲਾਏ ਓਹੁ ਕਿਉ ਕਰਿ ਸੁਖੁ ਪਾਏ ॥
bikhi-aa lobh lubhaa-ay bharam bhulaa-ay oh ki-o kar sukh paa-ay.
The one who is lured by Maya (worldly riches) is lost in doubt; how can this person find peace?
(ਜਦੋਂ ਮਨੁੱਖ) ਮਾਇਆ ਦੇ ਲੋਭ ਵਿਚ ਫਸਦਾ ਹੈ (ਤਦੋਂ ਮਾਇਆ ਦੀ ਖ਼ਾਤਰ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ (ਉਸ ਹਾਲਤ ਵਿਚ ਇਹ) ਸੁਖ ਕਿਵੇਂ ਪਾ ਸਕਦਾ ਹੈ?
بِکھِیا لوبھِ لُبھاۓ بھرمِ بھُلاۓ اوہُ کِءُ کرِ سُکھُ پاۓ ॥
وکھیا۔ زہر۔
دنیاوی دولت کے لالچ میں بھتکتا میں پڑھ کر غلط راستوں پر چلتا ہے ۔ اس لئے آرام وآسائش کیسے پا سکا ہے ۔
ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ ॥
chaakree vidaanee kharee dukhaalee aap vaych Dharam gavaa-ay.
Running after worldly riches is very painful like serving someone else; it necessitates selling away the conscience, causing one to lose faith.
ਹੋਰਸ ਦੀ ਨੌਕਰੀ ਬਹੁਤ ਦੁਖਦਾਈ ਹੈ। ਉਸ ਵਿੱਚ ਪ੍ਰਾਣੀ ਆਪਣੇ ਆਪ ਨੂੰ ਫ਼ਰੋਖ਼ਤ ਕਰ ਬਹਿੰਦਾ ਹੈ ਅਤੇ ਆਪਣਾ ਈਮਾਨ ਗੁਆ ਲੈਂਦਾ ਹੈ।
چاکریِ ۄِڈانھیِ کھریِ دُکھالیِ آپُ ۄیچِ دھرمُ گۄاۓ ॥
دکھالی ۔ دکھ دینے والی ۔ آپ ۔ ضمیر۔
بیگانی نوکری ناہیت مشکل اور دکھدائک ہے ۔ اور انسان کو اپنی ضمیر فروخت کرنی پڑتی ہے