ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥
sachai sabad neesaan thaak na paa-ee-ai.
We face no obstacle to realize God when we are blessed with the Divine word.
ਸੱਚੇ ਸ਼ਬਦ–ਰੂਪ ਰਾਹਦਾਰੀ ਦੀ ਰਾਹੀਂ (ਪ੍ਰਭੂ ਨੂੰ ਮਿਲਣ ਦੇ ਰਾਹ ਵਿਚ) ਕੋਈ ਹੋਰ ਰੋਕ ਨਹੀਂ ਪੈਂਦੀ।
سچےَ سبدِ نیِسانھِ ٹھاک ن پائیِئےَ ॥
بھٹاک ۔ روک۔ بھاؤ ۔ پریم
سچے کلام کی راہداری ہوا گر تو روک نہیں آتی ۔
ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥
sach sun bujh vakhaan mahal bulaa-ee-ai. ||18||
We realize God, only when we listen, understand and live a truthful life, we are invited to His presence.
ਪ੍ਰਭੂ ਦਾ ਨਾਮ ਸੁਣ ਕੇ ਸਮਝ ਕੇ ਤੇ ਸਿਮਰ ਕੇ ਪ੍ਰਭੂ ਦੇ ਮਹਲ ਵਿਚ ਸੱਦਾ ਪੈਂਦਾ ਹੈ l
سچُ سُنھِ بُجھِ ۄکھانھِ مہلِ بُلائیِئےَ ॥੧੮॥
سچائی سنکے سمجھ کے اور کہنے سے الہٰی محلات سے بلاوے آتے ہیں
ਸਲੋਕੁ ਮਃ ੧ ॥
salok mehlaa 1.
Shalok, by the First Guru:
سلوکُ مਃ ੧ ॥
ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥
pahiraa agan hivai ghar baaDhaa bhojan saar karaa-ee.
(If I had so much power), that I could wear the clothes of fire, or make my house in snow, and could make steel as my food, (God is still greater).
ਜੇ ਮੇਰੇ ਮਨ ਵਿਚ ਇਤਨੀ ਤਾਕਤ ਆ ਜਾਏ ਕਿ ਅੱਗ ਵਿਚ ਤੇ ਬਰਫ਼ ਵਿਚ ਬੈਠ ਸਕਾਂ) ਲੋਹੇ ਨੂੰ ਭੋਜਨ ਬਣਾ ਲਵਾਂ l
پہِرا اگنِ ہِۄےَ گھرُ بادھا بھوجنُ سارُ کرائیِ ॥
ہوئے ۔ ہم ۔برف۔ سارے ۔ لاہا۔
اگر آگ کے کپڑے ہوں اور برف کا گھر ہوا اور لوہا میرا کھانا ہو
ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥
saglay dookh paanee kar peevaa Dhartee haak chalaa-ee.
And I could easily tolerate all kind of sorrows and pains, and even make everyone on earth obey me.
ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿਚ ਤੋਰ ਸਕਾਂ,
سگلے دوُکھ پانھیِ کرِ پیِۄا دھرتیِ ہاک چلائیِ ॥
ہاک ۔ آواز۔ حکم ۔
اور تمام عذاب پانی کی مانند پی لوں۔ ساری زمین اپنے فرمان میں چلا سکوں
ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥
Dhar taaraajee ambar tolee pichhai tank charhaa-ee.
And if I were to place the entire sky upon a scale and balance it with a single copper coin,
ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿਚ ਰੱਖ ਕੇ ਤੇ ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ,
دھرِ تاراجیِ انّبرُ تولیِ پِچھےَ ٹنّکُ چڑائیِ ॥
تاوازی ۔ ترازو۔ تکڑی ۔ گنڈا ۔ انبر۔ آسمان۔ تنک ۔ چار ماشے ۔
اور سارے آسمان کو ترازوں میں رکھ کر چار ماشے یعنی تن کے پٹے سے تول یا وزن کر سکوں ۔
ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥
ayvad vaDhaa maavaa naahee sabhsai nath chalaa-ee.
and if I were to become so big that I could not be contained, and if I were to control and lead all;
ਜੇਕਰ ਮੈਂ ਐਡਾ ਵੱਡਾ ਹੋ ਜਾਵਾਂ ਕਿ ਕਿਤੇ ਭੀ ਨਾਂ ਸਮਾਂ ਸਕਾਂ, ਤੇ ਸਾਰੇ ਜੀਵਾਂ ਆਪਣੇ ਹੁਕਮ ਵਿਚ ਚਲਾਵਾਂ l
ایۄڈُ ۄدھا ماۄا ناہیِ سبھسےَ نتھِ چلائیِ ॥
ودھا۔ بڑا ہونا۔ ماوا۔ سما نہ سکوں۔
اور اپنے جسم کو اتنا بڑا کر سکوں کہیں نہ ٹک سکوں اور سارے جانداروں گو اپنے حکم یں چلاں سکوں
ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥
aytaa taan hovai man andar karee bhe aakh karaa-ee.
If I were to possess so much power within my mind that I could do and get done whatever I wish.
ਜੇ ਮੇਰੇ ਮਨ ਵਿਚ ਇਤਨਾ ਬਲ ਹੋ ਜਾਏ, ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਾਵਾਂ l
ایتا تانھُ ہوۄےَ من انّدرِ کریِ بھِ آکھِ کرائیِ ॥
تان ۔ طاقت۔ کری بھی آکہہ کرائی ۔ خود کراں اور کہہ کراواں۔
اور مجھ میں اتنی طاقت ہو جائے جو چاہوں کروں اور دوسروں سے کراوں ۔
ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥
jayvad saahib tayvad daatee day day karay rajaa-ee,
As Great as our Master is, so great are His gifts. Even if He gives me more of these gifts or powers, yet this would all be in vain.
ਪ੍ਰਭੂ ਜੇਡਾ ਵੱਡਾ ਆਪ ਹੈ ਉਤਨੀਆਂ ਹੀ ਉਸ ਦੀਆਂ ਬਖ਼ਸ਼ਸ਼ਾਂ ਹਨ, ਜੇ ਰਜ਼ਾ ਦਾ ਮਾਲਕ ਸਾਈਂ ਹੋਰ ਭੀ ਬੇਅੰਤ (ਤਾਕਤਾਂ ਦੀਆਂ) ਦਾਤਾਂ ਮੈਨੂੰ ਦੇ ਦੇਵੇ, (ਤਾਂ ਭੀ ਇਹ ਤੁੱਛ ਹਨ)।
جیۄڈُ ساہِبُ تیۄڈ داتیِ دے دے کرے رجائیِ ॥
رضائی ۔ رضا کا مالک
دل میں اتنی طاقت ہو جائے ۔ خدا جتنا بڑا ہے ۔ اسکی بخششیں بھی اتنی بڑی ہیں۔ اگر خدا اسکے علاوہ بھی بہت سے داتیں بخشش عنایت فرمائے ۔
ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥੧॥
naanak nadar karay jis upar sach naam vadi-aa-ee. ||1||
O’ Nanak, he who comes under His grace, receives the everlasting glory through His Name (which is the greatest gift compared to all the power of).
ਹੇ ਨਾਨਕ! ਜਿਸ ਬੰਦੇ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਆਪਣੇ ਸੱਚੇ ਨਾਮ ਦੀ ਰਾਹੀਂ ਵਡਿਆਈ ਬਖ਼ਸ਼ਦਾ ਹੈ (ਭਾਵ, ਇਹਨਾਂ ਮਾਨਸਕ ਤਾਕਤਾਂ ਨਾਲੋਂ ਵਧ ਕੇ ਨਾਮ ਦੀ ਬਰਕਤਿ ਹੈ)
نانک ندرِ کرے جِسُ اُپرِ سچِ نامِ ۄڈِیائیِ ॥੧॥
اے نانک خدا جس پر اپنی نظر عنایت کرتا ہے ۔ اسے سچا نام (سچیار زندگی) او ر عظمت وحشمت عنایت کرتا ہے
ਮਃ ੨ ॥
mehlaa 2.
Shalok, by the Second Guru:
مਃ ੨ ॥
ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥
aakhan aakh na raji-aa sunan na rajay kann.
One is never satisfied, even if one keeps talking endlessly, and one never gets tired of listening to slander.
ਮੂੰਹ ਬੋਲ ਬੋਲ ਕੇ ਰੱਜਦਾ ਨਹੀਂ (ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ), ਕੰਨ ਸੁਣਨ ਨਾਲ ਨਹੀਂ ਰੱਜਦੇ,
آکھنھُ آکھِ ن رجِیا سُننھِ ن رجے کنّن ॥
آکھن۔ زبان۔ منہ ۔ گن ۔ وصف۔
زبان بیان کرتے کرتے اسکی بیان کر نیکی خواہش ختم نہیں نہ کان سن سن کر خواہش مٹتی ہے ۔
ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥
akhee daykh na rajee-aa gun gaahak ik vann.
The eyes are never satisfied (no matter how much beauty they see).Yes, this is the one property of all our senses, that these are never satisfied.
ਅੱਖਾਂ ਰੂਪ ਰੰਗ ਵੇਖ ਵੇਖ ਕੇ ਨਹੀਂ ਰੱਜਦੀਆਂ, ਇਹ ਸਾਰੇ ਇੰਦਰੇ ਇਕ ਇਕ ਕਿਸਮ ਦੇ ਰਸਾਂ ਦੇ ਗਾਹਕ ਹਨ l ਆਪੋ ਆਪਣੇ ਰਸਾਂ ਦੇ ਅਧੀਨ ਹੋਏ ਇਹਨਾਂ ਇੰਦ੍ਰਿਆਂ ਦਾ ਚਸਕਾ ਹਟਦਾ ਨਹੀਂ।
اکھیِ دیکھِ ن رجیِیا گُنھ گاہک اِک ۄنّن ॥
گاہک ۔ چاہتے والے ۔ اک ون ۔ اک قسم دے ۔
اور نہ آنکھوں کی خواہش دیدار اور نظارے دیکھ دیکھ مزید دیکھنے کی خواہش ختم ہوتی ہے ۔ یہ سارے اعضا ایک ہی اوصاف کے چاہنے والے ہیں۔
ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥
bhukhi-aa bhukh na utrai galee bhukh na jaa-ay.
The hunger (desire for worldly wealth) of the hungry is never appeased; by mere words.
ਭੁੱਖ ਦੇ ਅਧੀਨ ਹੋਇਆਂ ਦੀ ਸਮਝਾਇਆਂ ਭੀ ਭੁੱਖ ਮਿਟ ਨਹੀਂ ਸਕਦੀ।
بھُکھِیا بھُکھ ن اُترےَ گلیِ بھُکھ ن جاءِ ॥
بھکھیاں۔ بھوکوں کی بھوک ۔ گلیں۔ باتوں سے ۔
بھوکوں کی بھوک صرف زبان باتوں سے ختم نہیں ہوتی۔
ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥
naanak bhukhaa taa rajai jaa gun kahi gunee samaa-ay. ||2||
O’ Nanak, one’s craving for worldly desires is satisfied only when one merges with the Virtuous God by singing His praises.
ਹੇ ਨਾਨਕ! ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਦੋਂ ਹੀ ਤ੍ਰਿਪਤ ਹੋ ਸਕਦਾ ਹੈ, ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿਚ ਲੀਨ ਹੋ ਜਾਏ l
نانک بھُکھا تا رجےَ جا گُنھ کہِ گُنھیِ سماءِ ॥੨॥
گن کہہ گنی سمائے ۔ اس وصف کے وصف کہہ اس وصف کو اپنالے
اے نانک بھوکوں کی بھوک تب ختم ہوگی جب اوصاف کے مالک کے اوصاف اپنا کر اور بیان کرکے اپنا ؤ گے
ਪਉੜੀ ॥
pa-orhee.
Pauree:
پئُڑیِ ॥
ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥
vin sachay sabh koorh koorh kamaa-ee-ai.
Without the True One, all are false, and all practice falsehood.
ਸਚੇ ਸਾਹਿਬ ਦੇ ਬਾਝੋਂ ਸਾਰੇ ਝੂਠੇ ਹਨ ਅਤੇ ਝੂਠ ਦੀ ਹੀ ਕਿਰਤ ਕਰਦੇ ਹਨ।
ۄِنھُ سچے سبھُ کوُڑُ کوُڑُ کمائیِئےَ ॥
بغیر سچ سچے خدا کے سب جھوٹ اور جھوٹی کار ہے ۔ اورجھوٹے کام کئے جا رہے ہیں
ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥
vin sachay koorhi-aar bann chalaa-ee-ai.
Without the True One, the false one is dragged in the bonds of Maya.
ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ ਫਿਰਦੇ ਹਨ।
ۄِنھُ سچے کوُڑِیارُ بنّنِ چلائیِئےَ ॥
بن۔ ون ۔ بغیر کوڑ۔ جھوٹ ۔ کوڑ یارا۔ جھوڑ ۔ جھوٹے کام کرنیوالا۔ بن چلایئے ۔ ۔
اور سچے خدا اور سچ کے بغیر جھوٹ میں جھوٹے دنیاوی بندھتوں میں گرفتار بھٹکتے رہتے ہیں۔
ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥
vin sachay tan chhaar chhaar ralaa-ee-ai.
Without the True One, the body is just dust, and it mingles again with dust.
ਸੱਚੇ ਮਾਲਿਕ ਦੇ ਬਾਝੋਂ ਦੇਹਿ ਮਿੱਟੀ ਹੈ ਅਤੇ ਮਿੱਟੀ ਨਾਲ ਮਿਲ ਜਾਂਦੀ ਹੈ।
ۄِنھُ سچے تنُ چھارُ چھارُ رلائیِئےَ ॥
سچے ۔سچا خدا ۔گرفتار ہوتا ہے ۔ پکڑا جاتا ہے ۔ چھار۔ راکھ ۔ رلا لیے ۔ رلانا ہے ۔
بغیر سچے اور سچ یہ جسم ناکارہ ہو کر خان بن کر خان میں رلتا ہے مراد ذلیل وخوار بے عزت بے حرمت ہوکر زندگی گذارتا ہے ۔
ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥
vin sachay sabh bhukh je paijhai khaa-ee-ai.
Without the True One, all food and clothes are unsatisfying and increase one’s desires for worldly wealth.
ਸੱਚੇ ਮਾਲਕ ਦੇ ਬਗੈਰ ਉਹ ਜੋ ਕੁਝ ਖਾਂਦਾ ਪਹਿਨਦਾ ਹੈ, ਉਹ ਸਗੋਂ ਹੋਰ ਤ੍ਰਿਸ਼ਨਾ ਵਧਾਂਦਾ ਹੈ।
ۄِنھُ سچے سبھ بھُکھ جِ پیَجھےَ کھائیِئےَ ॥
پیجے ۔ پہننا۔
بغیر سچ اور سچے کے جو پہنتا اور کھاتا ہے ۔ یہ سب ایک بھوک اور پیاس ہے اس سے خواہشات بڑھتی ہیں۔
ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥
vin sachay darbaar koorh na paa-ee-ai.
Without meditating on God’s Name, all other efforts are false, and one cannot obtain to His court through them.
ਪ੍ਰਭੂ ਦਾ ਨਾਮ ਵਿਸਾਰ ਕੇ ਝੂਠ ਵਿਚ ਲੱਗਿਆਂ ਪ੍ਰਭੂ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ l
ۄِنھُ سچے دربارُ کوُڑِ ن پائیِئےَ ॥
بغیر سچ اور سچے جھوٹ سے الہٰی دربار حاصل نہیں ہو سکتا
ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥
koorhai laalach lag mahal khu-aa-ee-ai.
Being attached to false greed, the opportunity to realize God is lost.
ਕੂੜੇ ਲਾਲਚ ਵਿਚ ਫਸ ਕੇ ਪ੍ਰਭੂ ਦਾ ਦਰ ਗਵਾ ਲਈਦਾ ਹੈ,
کوُڑےَ لالچِ لگِ مہلُ کھُیائیِئےَ ॥
محل ۔ٹھکانہ ۔ کہو آیئے ۔ کہویا جاتا ہے ۔
جھوٹے لالچ میں انسان ٹھکانہ گنوا لیتا ہے ۔
ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥
sabh jag thagi-o thag aa-ee-ai jaa-ee-ai.
The entire world is deceived (of its opportunity to be united with God) by the deception, and remains in the cycle of birth and death.
ਜਗਤ ਕੂੜ–ਰੂਪ ਠੱਗ ਦਾ ਠੱਗਿਆ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ।
سبھُ جگُ ٹھگِئو ٹھگِ آئیِئےَ جائیِئےَ ॥
ٹھک دہوکا باز۔ آیئئے ۔ جایئے ۔ تناسخ۔ آواگون ۔ آک آگ
تمام عالم اس دہوکا باز نے دہوکے سے تناسخ میں پڑا رہتا ہے ۔
ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥
tan meh tarisnaa ag sabad bujhaa-ee-ai. ||19||
Within the body is the fire of desire; it can be quenched only through the Guru’s word.
ਸਰੀਰ ਵਿਚ ਇਹ ਜੋ ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬੁੱਝ ਸਕਦੀ ਹੈ l
تن مہِ ت٘رِسنا اگِ سبدِ بُجھائیِئےَ ॥੧੯॥
اس جسم میں خواہشات کی آگ جل رہی ہے۔ جو صرف کام یا درس مرشد سے ہی بجھائی جا سکتی ہے
ਸਲੋਕ ਮਃ ੧ ॥
salok mehlaa 1.
Shalok, by the First Guru:
سلوک مਃ ੧ ॥
ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥
naanak gur santokh rukh Dharam ful fal gi-aan.
O’ Nanak, the Guru is like a tree of contentment which yields the flower of righteous conduct, and fruits of divine knowledge.
ਹੇ ਨਾਨਕ! ਪੂਰਨ ਗੁਰੂ ਮਾਨੋ, ਇਕ ਸੰਤੋਖ ਰੂਪ ਰੁੱਖ ਹੈ ਜਿਸ ਨੂੰ ਧਰਮ –ਰੂਪ ਫੁੱਲ ਲੱਗਦਾ ਹੈ ਤੇ ਗਿਆਨ –ਰੂਪ ਫਲ ਲੱਗਦੇ ਹਨ l
نانک گُرُ سنّتوکھُ رُکھُ دھرمُ پھُلُ پھل گِیانُ ॥
گر۔ طریقہ ۔ مرشد۔ سنتوکھ۔ صبر۔ رخ۔ رکھ ۔ شجر۔ درخت۔
اے نانک صبر ایک ایسا وصف ہے جو ایک ایسے درخت کی مانند ہے جیسے دھرم یا انسانی فرض شناشی کا بھول آتا ہے ۔ اور علم یا گیان کا پھل لگاتا ہے
ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥
ras rasi-aa hari-aa sadaa pakai karam Dhi-aan.
It always remains green and full of juice (of God’s love). The fruit ripens through virtuous deeds and meditation.
ਪ੍ਰੇਮ–ਜਲ ਨਾਲ ਰਸਿਆ ਹੋਇਆ ਇਹ ਸਦਾ ਹਰਾ ਰਹਿੰਦਾ ਹੈ। ਅਤੇ ਨੇਕ ਅਮਲਾਂ ਤੇ ਸਿਮਰਨ ਦੁਆਰਾ ਪੱਕਦਾ ਹੈ।
رسِ رسِیا ہرِیا سدا پکےَ کرمِ دھِیانِ ॥
رس۔ پریم۔ رسیا ۔ پریم ۔ سے بھرا ہوا۔ ہر یا ۔ ہرا بھرا۔ گرم۔ بخشش ۔ دھیان ۔ توجہ ۔
یہ پھل سدا ہرے بھرے رہتے ہیں یاد خدا اور نیک اعمال سے یہ پھل پکتے ہیں
ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥੧॥
pat kay saad khaadaa lahai daanaa kai sir daan. ||1|l
The person who, eats the fruit (follows the Guru’s teaching), enjoys the bliss of union with God. This is the most sublime gift from God.
ਇਸ ਫਲ ਨੂੰ ਖਾਣ ਵਾਲਾ ਮਨੁੱਖ ਪ੍ਰਭੂ–ਮੇਲ ਦੇ ਆਨੰਦ ਮਾਣਦਾ ਹੈ, ਪ੍ਰਭੂ–ਦਰ ਤੋਂ ਇਹ ਸਭ ਤੋਂ ਵੱਡੀ ਬਖ਼ਸ਼ਸ਼ ਹੈ l
پتِ کے ساد کھادا لہےَ دانا کےَ سِرِ دانُ ॥੧॥
دانا سردان ۔ سب سے اونچادان
اسے کھانے والا وصال خدا کی لذت سے آشنا ہوتا ہے گرو کی یہ نعمت سب سے بڑی نعمت ہے
ਮਃ ੧ ॥
mehlaa 1.
Shalok, by the First Guru:
مਃ ੧ ॥
ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥
su-inay kaa birakh pat parvaalaa ful javayhar laal.
The Guru is like a tree of gold, with leaves and flowers as precious as coral, jewels and rubies.
ਗੁਰੂ, ਮਾਨੋ, ਸੋਨੇ ਦਾ ਰੁੱਖ ਹੈ; ਇਸ ਦੇ ਪੱਤੇ ਮੂੰਗੇ ਹਨ ਅਤੇ ਇਸ ਦੇ ਪੁਸ਼ਪ ਜਵਾਹਿਰਾਤ ਤੇ ਮਾਣਕ।
سُئِنے کا بِرکھُ پت پرۄالا پھُل جۄیہر لال ॥
برکھ ۔ شجر ۔ درخت ۔ پت۔ پتے ۔ پر والا۔ مونگا۔
گرو سونے کا پیڑ ہے جس پر مونگے ہیرے اور جواہرات کے پھول لگے ہوئے ہیں
ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥
tit fal ratan lageh mukh bhaakhit hirdai ridai nihaal.
It bears the fruits (the Guru’s sublime words) as precious as jewels. The Guru’s heart always remain delighted.
ਉਸ ਰੁੱਖ ਨੂੰ ਉਚਾਰੇ ਹੋਏ ਸ੍ਰੇਸ਼ਟ ਬਚਨ–ਰੂਪ ਫਲ ਲੱਗਦੇ ਹਨ, ਗੁਰੂ ਆਪਣੇ ਹਿਰਦੇ ਵਿਚ ਸਦਾ ਖਿੜਿਆ ਰਹਿੰਦਾ ਹੈ।
تِتُ پھل رتن لگہِ مُکھِ بھاکھِت ہِردےَ رِدےَ نِہالُ ॥
مکھ بھاکھت۔ زبان سے نکلا ۔ کلام ۔ نہال خوش۔
اسکا ہر قول ایک گوہر تابدار ہے یہ قول دل میں خداکو جلوہ گر کرنے کا نتیجہ ہیں
ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ ॥
naanak karam hovai mukh mastak likhi-aa hovai laykh.
O’ Nanak, only the person on whom is God’s grace and in whose destiny it is so ordained,
ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ ਮੱਥੇ ਤੇ ਭਾਗ ਹੋਵੇ,
نانک کرمُ ہوۄےَ مُکھِ مستکِ لِکھِیا ہوۄےَ لیکھُ ॥
کرم۔ بخشش ۔ مکھ ۔ مونہہ۔ رخ ۔ چہرہ ۔ مستک ۔ پیشانی ۔
اے نانک اگر خدا کی مہر ہو اور نوشتہ تقدیر اچھا ہو
ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥
athisath tirath gur kee charnee poojai sadaa visaykh.
That person humbly serves the Guru (follows the Guru’s teaching), which is holier than all the sixty eight holy places of pilgrimage.
ਉਹ ਗੁਰੂ ਦੇ ਚਰਨਾਂ ਨੂੰ ਅਠਾਹਠ ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ ਪੂਜਦਾ ਹੈ।
اٹھِسٹھِ تیِرتھ گُر کیِ چرنھیِ پوُجےَ سدا ۄِسیکھُ ॥
اٹھسٹھ ۔ اڑسٹھ ۔ اٹھاہٹ۔ وسیکہہ۔ و شیش ۔ خاص۔
تو انسان گرو کے قدموں کو اڑسٹھ تیرتھوں سے بھی زیادہ لائق تحسین مانتا ہے
ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥
hans hayt lobh kop chaaray nadee-aa ag.
Cruelty, material attachment, greed and anger are like the four rivers of fire.
ਨਿਰਦਇਤਾ, ਮੋਹ, ਲੋਭ ਤੇ ਕ੍ਰੋਧ–ਇਹ ਚਾਰੇ ਅੱਗ ਦੀਆਂ ਨਦੀਆਂ ਹਨ,
ہنّسُ ہیتُ لوبھُ کوپُ چارے ندیِیا اگِ ॥
ہنس ۔ ہنسا ۔ زہر۔ ظلم ۔ ہیت۔ موہ ۔ لوبھ۔ لالچ۔ کوپ۔ کرودھ ۔غصہ ۔
تشدد موہ لالچ غصہ چاروں ہی آگ کی ندیاں ہیں
ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ ॥੨॥
paveh dajheh naankaa taree-ai karmee lag. ||2||
Those who fall into these are burned. O’ Nanak, only by God’s grace and humbly following the Guru’s teaching, we can swim across these rivers.
ਜੋ ਜੋ ਮਨੁੱਖ ਇਹਨਾਂ ਨਦੀਆਂ ਵਿਚ ਵੜਦੇ ਹਨ ਸੜ ਜਾਂਦੇ ਹਨ, ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਲੱਗ ਕੇ (ਇਹਨਾਂ ਨਦੀਆਂ ਤੋਂ) ਪਾਰ ਲੰਘੀਦਾ ਹੈ ॥
پۄہِ دجھہِ نانکا تریِئےَ کرمیِ لگِ ॥੨॥
وجھیہہ۔ سٹرتے ہیں۔ کرمی لگ ۔ عنایت و شفقت سے
جو لوگ ان میں بہہ جاتے ہیں جل جاتے ہیں گرو کے سہارے اس دریا سے پار ہونا ممکن ہے
ਪਉੜੀ ॥
pa-orhee.
Pauree:
پئُڑیِ ॥
ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥
jeevdi-aa mar maar na pachhotaa-ee-ai.
(O’ my friend), overcome these evil impulses and your ego while still alive, so that you may not have to regret in the end.
(ਹੇ ਬੰਦੇ!) ਇਸ ਤ੍ਰਿਸ਼ਨਾ ਨੂੰ ਮਾਰ ਕੇ ਜੀਊਂਦਿਆਂ ਹੀ ਮਰ ਤਾਕਿ ਅੰਤ ਨੂੰ ਪਛੁਤਾਣਾ ਨਾ ਪਏ।
جیِۄدِیا مرُ مارِ ن پچھوتائیِئےَ ॥
جیوویاں ۔ دوران حیات۔ زندہ ہوتے ہوئے ۔ مرمار۔ احساسات بد ختم کرکے ۔ خیالات بد۔
آپ انسان سے مخاطب ہوکر فرماتے ہیں کہ خواہشات ختم کرنا ۔ احساسات بد ختم کرنا۔ دوران حیات نجات ہے ۔ تاکہ بعد میں پچھتا نا نہ پڑے ۔
ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥
jhoothaa ih sansaar kin samjaa-ee-ai.
This world is false (short-lived), but only a few understand this.
ਕਿਸੇ ਵਿਰਲੇ ਨੂੰ ਸਮਝ ਆਈ ਹੈ, ਕਿ ਇਹ ਸੰਸਾਰ ਝੂਠਾ ਹੈ।
جھوُٹھا اِہُ سنّسارُ کِنِ سمجھائیِئےَ ॥
کن ۔ کسے ۔
یہ دنیا یہ عالم جھوٹا اور مٹ جانے والا ہے کسے اور کیسے سمجھایا جائے ۔
ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥
sach na Dharay pi-aar DhanDhai Dhaa-ee-ai.
People do not enshrine love for God; they chase after worldly affairs instead.
(ਜੀਵ ਤ੍ਰਿਸ਼ਨਾ ਅਧੀਨ ਹੋ ਕੇ) ਜਗਤ ਦੇ ਧੰਧੇ ਵਿਚ ਭਟਕਦਾ ਫਿਰਦਾ ਹੈ ਤੇ ਸੱਚ ਵਿਚ ਪਿਆਰ ਨਹੀਂ ਪਾਂਦਾ।
سچِ ن دھرے پِیارُ دھنّدھےَ دھائیِئےَ ॥
دھندے ۔ دنیاوی کاروبار۔ دھایئے ۔ دؤڑ دہوپ۔
کاروبار کی دہوڑ د ھوپ میں سچ اور سچائی سے پیار نہیں۔
ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥
kaal buraa khai kaal sir dunee-aa-ee-ai.
The vicious demon of death, who destroys the world, is always hovering over people’s head.
ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਦੁਨੀਆ ਦੇ ਸਿਰ ਤੇ (ਹਰ ਵੇਲੇ ਖੜਾ) ਹੈ।
کالُ بُرا کھےَ کالُ سِرِ دُنیِیائیِئےَ ॥
کھے کال۔ خاتمہ کرنیوالی موت۔
خوفناک ظالم موت اس عالم کے سر پر منڈلا رہی ہے ۔
ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥
hukmee sir jandaar maaray daa-ee-ai.
According to the divine command, whenever he gets the opportunity, the cruel demon of death strikes everybody.
ਇਹ ਜਮ ਪ੍ਰਭੂ ਦੇ ਹੁਕਮ ਵਿਚ (ਹਰੇਕ ਦੇ) ਸਿਰ ਤੇ (ਮੌਜੂਦ) ਹੈ ਤੇ ਦਾਉ ਲਾ ਕੇ ਮਾਰਦਾ ਹੈ।
ہُکمیِ سِرِ جنّدارُ مارے دائیِئےَ ॥
جندار۔ گنوار جمدوت۔ داییئے ۔ داع پیچ موقع کی تلاش ۔ تکا ۔
یہ خوفناک ظالم موت کا فرشتہ ہر وقت ناک میں سر پر گھڑا ہے ۔
ਆਪੇ ਦੇਇ ਪਿਆਰੁ ਮੰਨਿ ਵਸਾਈਐ ॥
aapay day-ay pi-aar man vasaa-ee-ai.
However, if we enshrine God in our mind, then on His own, He blesses us with His love.
ਪ੍ਰਭੂ ਆਪ ਹੀ ਆਪਣਾ ਪਿਆਰ ਬਖ਼ਸ਼ਦਾ ਹੈ (ਤੇ ਜੀਵ ਦੇ) ਮਨ ਵਿਚ (ਆਪਣਾ ਆਪ) ਵਸਾਂਦਾ ਹੈ।
آپے دےءِ پِیارُ منّنِ ۄسائیِئےَ ॥
خدا خود ہی پیار کرتا ہے اور پیار عنایت کرتا ہے ۔ اور پیار دل میں بساتا ہے ۔
ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥
muhat na chasaa vilamm bharee-ai paa-ee-ai.
Not a moment or an instant's delay is permitted, when one's cup of life is full.
ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਪਲਕ–ਮਾਤ੍ਰ (ਇਥੇ) ਢਿੱਲ ਨਹੀਂ ਲਾਈ ਜਾ ਸਕਦੀ।
مُہتُ ن چسا ۄِلنّمُ بھریِئےَ پائیِئےَ ॥
مہت نہ چسا لگھر نہ پل۔ وتم ویرا۔ پن گھڑی ۔ بھریئے پایئ ۔ جب عمر اور آخری ۔ سانس ختم ہو جاتا ہے ۔
جب سانسوں کا پیمانہ بھر جاتا ہے ۔ سانس ختم ہو جاتے ہیں نورتی بھر دیر نہیں لگتی ۔
ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥੨੦॥
gur parsaadee bujh sach samaa-ee-ai. ||20||
By Guru's Grace, one comes to know this fact and merges into Him.
(ਇਹ ਗੱਲ) ਸਤਿਗੁਰੂ ਦੀ ਮਿਹਰ ਨਾਲ (ਕੋਈ ਵਿਰਲਾ ਬੰਦਾ) ਸਮਝ ਕੇ ਸੱਚ ਵਿਚ ਜੁੜਦਾ ਹੈ l
گُر پرسادیِ بُجھِ سچِ سمائیِئےَ ॥੨੦॥
گر پر ساد۔ رحمت مرشد سے
جب سانسوں کا پیمانہ بھر جاتا ہے ۔ سانس ختم ہو جاتے ہیں نورتی بھر دیر نہیں لگتی ۔ رحمت مرشد سے اسے سمجھ کر سچائی اپنائی جاتی ہے
ਸਲੋਕੁ ਮਃ ੧ ॥
salok mehlaa 1.
Shalok, by the First Guru:
سلوکُ مਃ ੧ ॥
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥
tumee tumaa vis ak Dhatooraa nim fal.
Bitter melon, swallow-wort, thorn-apple and neem fruit (bitterness),
ਤੂੰਬੀ ਜੰਗਲੀ ਕੱਦੂ, ਅੱਕ, ਧਤੂਰੇ ਅਤੇ ਨਿੰਮ ਦੀ ਨਮੋਲੀ ਦੀ ਕੁੜੱਤਣ,
تُمیِ تُما ۄِسُ اکُ دھتوُرا نِمُ پھلُ ॥
اک ۔ دھورا۔ اور نیم جیسے کڑوے پھل اور
ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ ॥
man mukh vaseh tis jis tooN chit na aavhee.
O’ God, the one who, does not remember You, his mind is filled with bitterness and he speaks rudely.
ਹੇ ਪ੍ਰਭੂ! ਉਸ ਦੇ ਮਨ ਵਿਚ ਤੇ ਮੂੰਹ ਵਿਚ ਵੱਸ ਰਹੇ ਹਨ, ਜਿਸ ਮਨੁੱਖ ਦੇ ਚਿੱਤ ਵਿਚ ਤੂੰ ਨਹੀਂ ਵੱਸਦਾ। (ਭਾਵ, ਉਸ ਦੇ ਮਨ ਵਿਚ ਭੀ ਕੁੜੱਤਣ ਹੈ ਤੇ ਮੂੰਹੋਂ ਭੀ ਕੌੜੇ ਬਚਨ ਬੋਲਦਾ ਹੈ)।
منِ مُکھِ ۄسہِ تِسُ جِسُ توُنّ چِتِ ن آۄہیِ ॥
من۔ دل۔ ذہن۔ دماغ۔ مکھ ۔ منہ ۔ زبان۔
اے خدا جو تجھے یاد یاد نہیں کرتے ہیں انکے دل اور زبان پر زہر بستے ہیں۔
ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥੧॥
naanak kahee-ai kis handhan karmaa baahray. ||1||
O’ Nanak, except God, whom shall we tell about these unfortunate people who are wandering around aimlessly.
ਹੇ ਨਾਨਕ! ਐਸੇ ਬਦਨਸੀਬ ਬੰਦੇ ਭਟਕਦੇ ਫਿਰਦੇ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਅੱਗੇ (ਇਹਨਾਂ ਦੀ ਵਿਥਿਆ) ਦੱਸੀਏ? (ਭਾਵ, ਪ੍ਰਭੂ ਆਪ ਹੀ ਇਹਨਾਂ ਦਾ ਇਹ ਰੋਗ ਦੂਰ ਕਰਨ ਵਾਲਾ ਹੈ) l
نانک کہیِئےَ کِسُ ہنّڈھنِ کرما باہرے ॥੧॥
ہنڈن۔ برداشت۔ بھٹکن ۔ کرماں باہرے ۔ بلا نیک اعمال ۔ وسیہہتس۔ بستا ہے ۔
اے نانک کسے کہیں بتائیں جو بد نصیب بلا نیک اعمال بھٹکتے رہتے ہیں
ਮਃ ੧ ॥
mehlaa 1.
Shalok by the First Guru:
مਃ ੧ ॥
ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ ॥
mat pankhayroo kirat saath kab utam kab neech.
The intellect (mind) is like a bird; on account of its past actions, it is sometimes high (meritorious), and sometimes low (evil).
ਮਨੁੱਖ ਦੀ ਮਤਿ ਮਾਨੋ, ਇਕ ਪੰਛੀ ਹੈ, ਉਸ ਦੇ ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਉ ਉਸ ਦੇ ਨਾਲ (ਸਾਥੀ) ਹੈ, ਇਸ ਸੁਭਾਉ ਦੇ ਸੰਗ ਕਰ ਕੇ 'ਮਤਿ' ਕਦੇ ਚੰਗੀ ਹੈ ਕਦੇ ਨੀਵੀਂ l
متِ پنّکھیروُ کِرتُ ساتھِ کب اُتم کب نیِچ ॥
پنکھیرو۔ پرندہ۔ کرت۔ اعمال۔ کیے ہوئے کام ۔ اُتم۔ اچھے ۔ نیک ۔ بلند پایہ ۔ نچ۔ برے ۔ بد ۔ اخلاق سے گرے ۔
انسان عقل و ہوش ایک اُڑنے والے پرندے کی مانند ہیں انسان کے ہوے اعمال اسنان کے ساتھ رہتے ہیں ۔ جو کبھی اخلاقی بلندیوں پر ہوتے ہیں اور کبھی اخلاق سے گرے ہوئے ۔