SGGS Page 249
ਭਗਤਿ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ॥
bhagat vachhal purakh pooran maneh chindi-aa paa-ee-ai.
If we enshrine in our heart the Name of the perfect God, who is the lover of devotional worship then all the desires of our mind are fulfilled.
ਜੇ ਭਗਤੀ ਨਾਲ ਪਿਆਰ ਕਰਨ ਵਾਲੇ ਪੂਰਨ ਪੁਰਖ ਦਾ ਨਾਮ ਮਨ ਵਿਚ ਵਸਾ ਲਈਏ, ਤਾਂ ਮਨ ਵਿਚ ਚਿਤਵਿਆ ਹੋਇਆ ਹਰੇਕ ਮਨੋਰਥ ਪਾ ਲਈਦਾ ਹੈ।
بھگتِ ۄچھل پُرکھ پوُرن منہِ چِنّدِیا پائیِئےَ ॥
پرکھ پورن ۔ کامل انسان ۔ منہہ چندیا۔ دلی خواہشات۔
پریم پیار کا قدرت دان کامل انسان کا نام دل میں بسانے سے دلی خواہشات کے مطابق منزل مقصود حاصل ہوتے ہین
ਤਮ ਅੰਧ ਕੂਪ ਤੇ ਉਧਾਰੈ ਨਾਮੁ ਮੰਨਿ ਵਸਾਈਐ ॥
tam anDh koop tay uDhaarai naam man vasaa-ee-ai.
If we enshrine Naam within our mind, then God lifts us from the dark pit of Maya.
ਜੇ ਪਰਮਾਤਮਾ ਦਾ ਨਾਮ ਮਨ ਵਿਚ ਵਸਾ ਲਈਏ, ਤਾਂ ਉਹ ਹਰੀ–ਨਾਮ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਦੇ ਹਨੇਰੇ ਵਿਚੋਂ ਕੱਢ ਲੈਂਦਾ ਹੈ।
تم انّدھ کوُپ تے اُدھارےَ نامُ منّنِ ۄسائیِئےَ ॥
یہ الہٰی نام دنیاوی دولت کے اندھیرے کوئیں سے نکال لیتا ہے دل میں بسانے سے دیوتے کراماتی جوگی ۔
ਸੁਰ ਸਿਧ ਗਣ ਗੰਧਰਬ ਮੁਨਿ ਜਨ ਗੁਣ ਅਨਿਕ ਭਗਤੀ ਗਾਇਆ ॥
sur siDh gan ganDharab mun jan gun anik bhagtee gaa-i-aa.
The angels, the adepts, the heavenly singers, the sages and devotees have all been singing His countless praises.
ਦੇਵਤੇ, ਕਰਾਮਾਤੀ ਜੋਗੀ, ਦੇਵਤਿਆਂ ਦੇ ਗਵਈਏ, ਰਿਸ਼ੀ ਲੋਕ ਤੇ ਅਨੇਕਾਂ ਹੀ ਭਗਤ ਉਸੇ ਪਰਮਾਤਮਾ ਦੇ ਗੁਣ ਗਾਂਦੇ ਆ ਰਹੇ ਹਨ।
سُر سِدھ گنھ گنّدھرب مُنِ جن گُنھ انِک بھگتیِ گائِیا ॥
دیو باوں کے گانے والے رشی اور بیشمار الہٰی عاشق پریمی پیارے اس کی حمد و ثناکررہے ہیں۔
ਬਿਨਵੰਤਿ ਨਾਨਕ ਕਰਹੁ ਕਿਰਪਾ ਪਾਰਬ੍ਰਹਮ ਹਰਿ ਰਾਇਆ ॥੨॥
binvant naanak karahu kirpaa paarbarahm har raa-i-aa. ||2||
Nanak prays: O’ my sovereign supreme God, bestow mercy and bless me so that I may keep singing Your praises. ||2||
ਨਾਨਕ ਬੇਨਤੀ ਕਰਦਾ ਹੈ–ਹੇ ਪ੍ਰਭੂ ਪਾਤਿਸ਼ਾਹ! ਮਿਹਰ ਕਰ ਕਿ ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ l
بِنۄنّتِ نانک کرہُ کِرپا پارب٘رہم ہرِ رائِیا ॥੨॥
نانک ۔ عرض گزارتا ہے کہ اے شہنشاہ خدا وند کریم کرم فرما
ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ ॥
chayt manaa paarbarahm parmaysar sarab kalaa jin Dhaaree.
O’ my mind, remember that supreme transcendent God who wields all power
ਹੇ (ਮੇਰੇ) ਮਨ! ਪਾਰਬ੍ਰਹਮ ਪਰਮੇਸਰ ਨੂੰ ਚੇਤੇ ਰੱਖ, ਸਾਰੀ ਤਾਕਤ ਜਿਸ ਦੇ ਹੱਥ ਵਿੱਚ ਹੈ।
چیتِ منا پارب٘رہمُ پرمیسرُ سرب کلا جِنِ دھاریِ ॥
چیت منا۔ ۔ اے دل یاد کر ۔ پار برہم۔ کامیابی عنایت کرنے والا۔ سرب کلا۔ تمام طاقتوں والا۔ جن ۔ جس نے کرنامے ۔ مہربان ۔
اے دل خدا کو یاد رکھ جس کے سہارے تمام زندگیاں قائم یہں۔ رحمان الرحیم ہے جو ساری طاقتوں کا مالک ہے ۔
ਕਰੁਣਾ ਮੈ ਸਮਰਥੁ ਸੁਆਮੀ ਘਟ ਘਟ ਪ੍ਰਾਣ ਅਧਾਰੀ ॥
karunaa mai samrath su-aamee ghat ghat paraan aDhaaree.
God is compassionate, omnipotent and the support of the life of everyone.
ਸਾਹਿਬ ਸਰਬ–ਸ਼ਕਤੀਵਾਨ ਅਤੇ ਦਇਆ ਦਾ ਪੁੰਜ ਹੈ। ਉਹ ਹਰ ਦਿਲ ਦੀ ਜਿੰਦ ਜਾਨ ਦਾ ਆਸਰਾ ਹੈ।
کرُنھا مےَ سمرتھُ سُیامیِ گھٹ گھٹ پ٘رانھ ادھاریِ ॥
گھٹ گھٹ پران ادھاری ۔ ہر دل ہر زندگی کا سہارا ۔ پران۔ زندگی ۔
جو سب کو من تن اور زندگی بخشنے وال اہے
ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ ॥
paraan man tan jee-a daataa bay-ant agam apaaro.
The infinite, incomprehensible and unfathomable God is the giver of the breath of life, mind, body and soul.
ਪ੍ਰਭੂ ਪ੍ਰਾਣ ਮਨ ਤਨ ਤੇ ਜਿੰਦ ਦੇਣ ਵਾਲਾ ਹੈ, ਬੇਅੰਤ ਹੈ, ਅਪਹੁੰਚ ਹੈ, ਤੇ ਅਪਾਰ ਹੈ l
پ٘رانھ من تن جیِء داتا بیئنّت اگم اپارو ॥
من ۔ دل ۔ تن ۔ جسم۔ جیئہ داتا۔ زندگی دینے والا۔ اگم ۔ انسانی رسائی سے بلند۔ اپا رو ۔ جسکا کوئی کنار نہیں۔
جو اعداد و شمار سے باہر ہے
ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ ॥
saran jog samrath mohan sarab dokh bidaaro.
God is capable of protecting all in his refuge, He is all-powerful and dispeller of all sorrows.
ਪ੍ਰਭੂ ਸਰਨ ਪਏ ਦੀ ਸਹੈਤਾ ਕਰਨ ਜੋਗਾ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ ਤੇ ਸਾਰੇ ਵਿਕਾਰਾਂ ਦਾ ਨਾਸ ਕਰਨ ਵਾਲਾ ਹੈ।
سرنھِ جوگُ سمرتھُ موہنُ سرب دوکھ بِدارو ॥
سرن ۔ جوگ ۔ قابل پناہ ۔ سرب دوکھ بدارے ۔ سارے عذاب مٹانے والا۔
جو پناہ گیر بندہ کی امداد کرنے والا ہے اور سب مشکلات دور کرنے والا
ਰੋਗ ਸੋਗ ਸਭਿ ਦੋਖ ਬਿਨਸਹਿ ਜਪਤ ਨਾਮੁ ਮੁਰਾਰੀ ॥
rog sog sabh dokh binsahi japat naam muraaree.
Yes, all ailments, pains and sorrows are dispelled by meditating on God’s Name. ਮੁਰਾਰੀ–ਪ੍ਰਭੂ ਦਾ ਨਾਮ ਜਪਦਿਆਂ ਸਾਰੇ ਰੋਗ ਫ਼ਿਕਰ ਸਾਰੇ ਐਬ ਨਾਸ ਹੋ ਜਾਂਦੇ ਹਨ।
روگ سوگ سبھِ دوکھ بِنسہِ جپت نامُ مُراریِ ॥
روگ۔ بیماری ۔ سوگ۔ افسوس۔ دوکھ ۔ عزاب (3) اچت۔ مستقل ۔
الہٰی نام کی ریاض سے تمام بیماریاں تمام غم و فکر و تشویش اور تمام عیب اور برائیان ختم ہوجاتی ہے ۔
ਬਿਨਵੰਤਿ ਨਾਨਕ ਕਰਹੁ ਕਿਰਪਾ ਸਮਰਥ ਸਭ ਕਲ ਧਾਰੀ ॥੩॥
binvant naanak karahu kirpaa samrath sabh kal Dhaaree. ||3||
Nanak prays: O’ the Wielder of all power, God, please show Your mercy on me so that I may always remember You. ||3||
ਨਾਨਕ ਬੇਨਤੀ ਕਰਦਾ ਹੈ–ਹੇ ਸਭ ਤਾਕਤਾਂ ਦੇ ਮਾਲਕ! ਮੇਰੇ ਉਤੇ ਮਿਹਰ ਕਰ ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ l
بِنۄنّتِ نانک کرہُ کِرپا سمرتھ سبھ کل دھاریِ ॥੩॥
نانک عرض گذارتا ہے کہ اے مولا میرے مالک کرم فرما تو سب طاقتون کامالک ہے (3)
ਗੁਣ ਗਾਉ ਮਨਾ ਅਚੁਤ ਅਬਿਨਾਸੀ ਸਭ ਤੇ ਊਚ ਦਇਆਲਾ ॥
gun gaa-o manaa achut abhinaasee sabh tay ooch da-i-aalaa.
O my mind, sing Praises of God who is eternal, merciful and Highest of the high.
ਹੇ ਮੇਰੇ ਮਨ! ਤੂੰ ਉਸ ਪ੍ਰਭੂ! ਦੇ ਗੁਣ ਗਾ, ਜੋ ਸਦਾ ਅਟੱਲ ਹੈ, ਜੋ ਕਦੇ ਨਾਸ ਨਹੀਂ ਹੁੰਦਾ, ਜੋ ਸਭ ਤੋਂ ਉੱਚਾ ਹੈ ਤੇ ਦਇਆ ਦਾ ਘਰ ਹੈ l
گُنھ گاءُ منا اچُت ابِناسیِ سبھ تے اوُچ دئِیالا ॥
ابناسی ۔ دائمی ۔ لافناہ ۔ دیالا۔ مہربان۔
اے دل اس خدا کی حمدوثناہ کر جو ہمیشہ مستقل مزاج تمام جانداروں پر رحم کرنے والا لافناہ
ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ ॥
bisambhar dayvan ka-o aykai sarab karai partipaalaa.
God is the sustainer of the universe, the great giver and He cherishes all.
ਪ੍ਰਭੂ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਆਪ ਹੀ ਸਭ ਕੁਝ ਦੇਣ ਜੋਗਾ ਹੈ,ਅਤੇ ਸਭ ਦੀ ਪਾਲਣਾ ਕਰਦਾ ਹੈ।
بِسنّبھرُ دیۄن کءُ ایکےَ سرب کرےَ پ٘رتِپالا ॥
بسنبھر۔ پروردگار۔ پرتپالا۔ پرورش ۔
سارے عالم کا رازق و پروردار ہے
ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ ॥
partipaal mahaa da-i-aal daanaa da-i-aa Dhaaray sabh kisai.
He is the most kind and wise nurturer of the world and He is compassionate to all.
ਪਰਮ ਕ੍ਰਿਪਾਲੂ ਅਤੇ ਸਿਆਣਾ ਸ੍ਰਿਸ਼ਟੀ ਦਾ ਪਾਲਣਹਾਰ ਸਾਰਿਆਂ ਤੇ ਤਰਸ ਕਰਦਾ ਹੈ।
پ٘رتِپال مہا دئِیال دانا دئِیا دھارے سبھ کِسےَ ॥
دانا۔ عاقل۔ دانشمند۔
وہ دنیا کا سب سے مہربان اور عقلمند پالنا ہے اور وہ سب کے ساتھ ہمدرد ہے
ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ ਬਸੈ ॥
kaal kantak lobh moh naasai jee-a jaa kai parabh basai.
One in whose heart dwells God, all his fear of painful death, greed and emotional attachment simply vanishes.
ਜਿਸ ਮਨੁੱਖ ਦੇ ਹਿਰਦੇ ਵਿਚ ਉਹ ਪ੍ਰਭੂ ਆ ਵੱਸਦਾ ਹੈ, ਉਸ ਦੇ ਅੰਦਰੋਂ ਮੋਹ ਲੋਭ ਤੇ ਦੁਖਦਾਈ ਮੌਤ ਦਾ ਸਹਮ ਦੂਰ ਹੋ ਜਾਂਦਾ ਹੈ।
کالُ کنّٹکُ لوبھُ موہُ ناسےَ جیِء جا کےَ پ٘ربھُ بسےَ ॥
کال۔ موت۔ کنٹک ۔ کانٹا ۔ جیئہ ۔ دل ۔
جس کے دل میں بس جاتا ہے اس کے دل سے موت کا خوف لالچ دنیاوی دولت کی محبت اور عذاب مٹ جاتا ہے
ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ ॥
suparsan dayvaa safal sayvaa bha-ee pooran ghaalaa.
One with whom God is thoroughly pleased, all his service and the effort to (unite with God) becomes successful and approved.
ਜਿਸ ਮਨੁੱਖ ਉਤੇ ਪ੍ਰਭੂ–ਦੇਵ ਜੀ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਣ, ਉਸ ਦੀ ਕੀਤੀ ਸੇਵਾ ਫਲਦਾਇਕ ਤੇ ਮਿਹਨਤ ਸਿਰੇ ਚੜ੍ਹ ਜਾਂਦੀ ਹੈ।
سُپ٘رسنّن دیۄا سپھل سیۄا بھئیِ پوُرن گھالا ॥
سوپرسن۔ جس پر خوش ہے ۔ سپھل سیوا۔ برآور کدمت۔ پورن ۔ کامل۔ گھالا۔ محنت۔
جس انسان کو الہٰی خوشنودی حاصل ہوجاتی ہے ۔ اس کی خدمت محنت برآور ہوجاتی ہے ۔
ਬਿਨਵੰਤ ਨਾਨਕ ਇਛ ਪੁਨੀ ਜਪਤ ਦੀਨ ਦੈਆਲਾ ॥੪॥੩॥
binvant naanak ichh punee japat deen dai-aalaa. ||4||3||
Nanak submits that by remembering that merciful God of the meek, all my wishes have been fulfilled. ||4||3||
ਨਾਨਕ ਬੇਨਤੀ ਕਰਦਾ ਹੈ–ਗ਼ਰੀਬਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਦਾ ਨਾਮ ਜਪਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ॥੪॥੩॥
بِنۄنّتِ نانک اِچھ پُنیِ جپت دیِن دیَیالا ॥੪॥੩॥
اچھ۔ خواہش۔ پنی ۔ پوری ۔
نانک ۔ عرض کرتا ہے ۔ غریب پرور خدا کی حمدوثناہ کرنے سے تمام خواہشات پوری ہوجاتی ہے ۔
ਗਉੜੀ ਮਹਲਾ ੫ ॥
ga-orhee mehlaa 5.
Raag Gauree, Fifth Guru:
گئُڑیِ مہلا ੫॥
ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ ॥
sun sakhee-ay mil udam karayhaa manaa-ay laihi har kantai.
Listen O’ my friends, let’s join together and make the effort to meditate and please our husband-God.
ਹੇ ਸਹੇਲੀਏ! ਸੁਣ (ਆ,) ਰਲ ਕੇ ਉਪਰਾਲਾ ਕਰੀਏ (ਭਜਨ ਕਰੀਏ) ਤੇ ਕੰਤ–ਪ੍ਰਭੂ ਨੂੰ ਆਪਣੇ ਉਤੇ ਖ਼ੁਸ਼ ਕਰ ਲਈਏ।
سُنھِ سکھیِۓ مِلِ اُدمُ کریہا مناءِ لیَہِ ہرِ کنّتےَ ॥
ادم۔ جہد ۔ کوشش۔ کنتے ۔ خاوند۔ مراد خدا۔
اے ساتھیون کوشش وکاوش سے خدا وند کریم کو خوش کرکے منائین ۔
ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ ॥
maan ti-aag kar bhagat thag-uree mohah saaDhoo mantai.
Renouncing our ego, let us charm Him with the potion of devotional worship and the mantra of the Guru.
ਅਹੰਕਾਰ ਦੂਰ ਕਰ ਕੇ ਤੇ ਕੰਤ–ਪ੍ਰਭੂ ਦੀ ਭਗਤੀ ਨੂੰ ਠਗਬੂਟੀ ਬਣਾ ਕੇ (ਇਸ ਬੂਟੀ ਨਾਲ ਉਸ ਪ੍ਰਭੂ–ਪਤੀ ਨੂੰ) ਗੁਰੂ ਦੇ ਉਪਦੇਸ਼ ਦੀ ਰਾਹੀਂ (ਗੁਰੂ ਦੇ ਉਪਦੇਸ਼ ਉਤੇ ਤੁਰ ਕੇ) ਮੋਹ ਲਈਏ।
مانُ تِیاگِ کرِ بھگتِ ٹھگئُریِ موہہ سادھوُ منّتےَ ॥
مان۔ وقار۔ گرور۔ تیاگ۔ چھوڑ کر۔ ٹھگوری ۔ دہوکہ دینے والی دوائی۔ سنتے ۔ سبق ۔ نصیحت۔ موہے ۔ محبت سے ۔
وقار عزت و حرمت و غرور و تکبر چھوڑ کر پریم پیار کی دوائی بوٹی سے پاکدامن کے سبق و نصیحت سے اس کی خوشنودی حاصل کر ین
ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥
sakhee vas aa-i-aa fir chhod na jaa-ee ih reet bhalee bhagvantai.
O’ my friend, if once He accepts our love, He shall never leave us again because such is the beautiful tradition of God.
ਹੇ ਸਹੇਲੀ! ਉਸ ਭਗਵਾਨ ਦੀ ਇਹ ਸੋਹਣੀ ਮਰਯਾਦਾ ਹੈ ਕਿ ਜੇ ਉਹ ਇਕ ਵਾਰੀ ਪ੍ਰੇਮ–ਵੱਸ ਹੋ ਜਾਵੇ ਤਾਂ ਫਿਰ ਕਦੇ ਛੱਡ ਕੇ ਨਹੀਂ ਜਾਂਦਾ।
سکھیِ ۄسِ آئِیا پھِرِ چھوڈِ ن جائیِ اِہ ریِتِ بھلیِ بھگۄنّتےَ ॥
بھگونتے ۔ خدا۔ تقدیر ساز۔
خدا کا یہ اصول ہے کہ اگروہ کسی سے پیار کرئے تو چھوڑتا نہیں
ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ ॥੧॥
naanak jaraa maran bhai narak nivaarai puneet karai tis jantai. ||1||
O Nanak, God purifies that person’s spiritual life and dispels his fear of old age, death and extreme sufferings . ||1||
ਹੇ ਨਾਨਕ! ਉਸ ਜੀਵ ਨੂੰ ਉਹ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ ਉਸ ਨੂੰ ਉਹ ਪ੍ਰਭੂ ਬੁਢੇਪਾ ਨਹੀਂ ਆਉਣ ਦੇਂਦਾ, ਮੌਤ ਨਹੀਂ ਆਉਣ ਦੇਂਦਾ, ਉਸ ਦੇ ਸਾਰੇ ਡਰ ਤੇ ਨਰਕ (ਵੱਡੇ ਤੋਂ ਵੱਡੇ ਦੁੱਖ) ਦੂਰ ਕਰ ਦੇਂਦਾ ਹੈ
نانک جرا مرنھ بھےَ نرک نِۄارےَ پُنیِت کرےَ تِسُ جنّتےَ ॥੧॥
جرا۔ بڑھاپا۔ مرن بھے ۔ مو ت کا کوف۔ نرک۔ دوزخ ۔ نوارے ۔ مٹاتا ہے ۔ پنت ۔ پاک ۔ صاف۔ جنتے ۔ جاندار۔
اے نانک۔ بڑھاپا موت ۔ خوف۔ دوزخ۔ ختم کر دیتا ہے ۔ اس انسان کو پاک و پائش بنا دیتا ہے ۔
ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ ॥
sun sakhee-ay ih bhalee binantee ayhu mataaNt pakaa-ee-ai.
Listen O my friend to my sincere prayer, let’s make this firm resolve,
ਹੇ ਸਹੇਲੀਏ! ਮੇਰੀ ਇਹ ਭਲੀ ਬੇਨਤੀ (ਸੁਣ। ਆ) ਇਹ ਸਲਾਹ ਪੱਕੀ ਕਰੀਏ ,
سُنھِ سکھیِۓ اِہ بھلیِ بِننّتیِ ایہُ متاںتُ پکائیِئےَ ॥
متانت ۔ مشوہر۔ صلاح۔ پکا ییئے ۔ پختہ کرین۔ یقنی بنانا۔
اے ساتھیون سنو ۔ بغیر کسی دھوکا فریب ایک مستقل رائے اور صلاح کریں۔
ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ ॥
sahj subhaa-ay upaaDh rahat ho-ay geet govindeh gaa-ee-ai.
that by shedding our clever ways, let us sing praises of God in a state of equipoise.
ਕਿ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਅੰਦਰੋਂ ਛਲ–ਫ਼ਰੇਬ ਦੂਰ ਕਰ ਕੇ ਗੋਬਿਦ ਦੀ ਸਿਫ਼ਤ–ਸਾਲਾਹ ਦੇ ਗੀਤ ਗਾਵੀਏ।
سہجِ سُبھاءِ اُپادھِ رہت ہوءِ گیِت گوۄِنّدہِ گائیِئےَ ॥
سہج ۔ پر سکون ۔ سبھائے ۔ پریم پیار سے ۔ اپادھ ۔ فریب۔ دہوکا۔ ریت ۔ بلا۔ بغیر۔ گیت ۔ گو بندیہہ گاییئے ۔ الہٰی حمدوثناہ کرین۔
میری ایک نیک رائے ہے کہ الہٰی حمدوثناہ کریں۔
ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ ॥
kal kalays miteh bharam naaseh man chindi-aa fal paa-ee-ai.
This way all our struggles and agonies shall depart, doubts will vanish and we shall receive the desires of our hearts.
ਸਾਡੇ ਅੰਦਰੋਂ ਵਿਕਾਰਾਂ ਦੀ ਖਹ–ਖਹ ਤੇ ਹੋਰ ਸਾਰੇ ਕਲੇਸ਼ ਦੂਰ ਹੋ ਜਾਣਗੇ, ਸੰਦੇਹ ਮਿਟ ਜਾਣਗੇ ਅਤੇ ਅਸੀਂ ਚਿੱਤ ਚਾਹੁੰਦੀਆਂ ਮੁਰਾਦਾਂ ਪਾਵਾਂਗੇ।
کلِ کلیس مِٹہِ بھ٘رم ناسہِ منِ چِنّدِیا پھلُ پائیِئےَ ॥
کل کلیس۔ بدکاریون اور گناہگاریوں کے جھگڑے ۔ بھرم نا سیہہ ۔ وہم وگمان اور بھٹکن دور ہو۔ من چندیا ۔ دلی خواہشات کی مطابق۔
روحانی سکون میں اس سے حسد ۔ بغض کینہ اور جھگڑے ختم ہوجاتے ہی ۔ دلی خواہشات پوری ہوتی ہین۔
ਪਾਰਬ੍ਰਹਮ ਪੂਰਨ ਪਰਮੇਸਰ ਨਾਨਕ ਨਾਮੁ ਧਿਆਈਐ ॥੨॥
paarbarahm pooran parmaysar naanak naam Dhi-aa-ee-ai. ||2||
O’ Nanak, let us meditate on the Name of the all pervading perfect God. ||2||
ਹੇ ਨਾਨਕ! ਆਓ ਆਪਾਂ ਪਾਰਬ੍ਰਹਮ ਪੂਰਨ ਪਰਮੇਸਰ ਦੇ ਨਾਮ ਦਾ ਸਿਮਰਨ ਕਰੀਏ।
پارب٘رہم پوُرن پرمیسر نانک نامُ دھِیائیِئےَ ॥੨॥
پار برہم۔ کامیاب بنانے والا۔ پر میسور بھاری فرشتہ ۔ نام ۔ سچ ۔ خدا ۔ دھیایئے ۔ توجہ دیں۔ ریاض کریں۔
اے نانک۔ کامیابیان عنایت کرنے والا کامل خدا کا نام ( سچ ) سچ حق و حقیقت کو ہمیشہ یاد رکھو اور ریاض کروں۔
ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ॥
sakhee ichh karee nit sukh manaa-ee parabh mayree aas pujaa-ay.
O’ my friend, I always yearn to unite with Him and hope that God may fulfill my desire.
(ਹੇ ਸਹੇਲੀਏ! ਮੈਂ ਸਦਾ ਤਾਂਘ ਕਰਦੀ ਰਹਿੰਦੀ ਹਾਂ ਤੇ ਸੁੱਖਣਾ ਸੁੱਖਦੀ ਰਹਿੰਦੀ ਹਾਂ ਕਿ ਪ੍ਰਭੂ ਮੇਰੀ ਆਸ ਪੂਰੀ ਕਰੇ।
سکھیِ اِچھ کریِ نِت سُکھ منائیِ پ٘ربھ میریِ آس پُجاۓ ॥
سکھی ۔ سہیلی ۔ ساتھی۔ اچھ ۔ خواہش۔ آس۔ اُمید۔
اے ساتھی مجھے ہمیشہ انتظار رہتا ہے اور دعا کرتا ہون۔ کہ اے خدا میری اُمیدیں پوری کرؤ
ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ ॥
charan pi-aasee daras bairaagan paykha-o thaan sabaa-ay.
I crave to realize Him and I yearn for His love, I am looking for Him everywhere.
ਮੈਂ ਸੁਆਮੀ ਦੇ ਚਰਨਾਂ ਲਈ ਤਿਹਾਈ ਹਾਂ ਅਤੇ ਉਸ ਦੇ ਦੀਦਾਰ ਨੂੰ ਲੋਚਦੀ ਹਾਂ। ਉਸ ਨੂੰ ਮੈਂ ਸਾਰਿਆਂ ਥਾਵਾਂ ਵਿੱਚ ਵੇਖਦੀ ਹਾਂ।
چرن پِیاسیِ درس بیَراگنِ پیکھءُ تھان سباۓ ॥
چرن۔ پاوں۔ پیاس درس بیراگن۔ پاؤں کی دل میں چاہ اور دیدار کی پ ہر سنت۔ الہٰی پاکدامن خادم۔ بیراگن۔ جدائی کے دورد والی ۔ نبائے ۔ سارے۔ تمام۔
مجھے تیرے دیدار کی بھاری خواہش ہے ہو جگہ تلاش ہے ۔ دل میں جدائی کا درد اور دیدار کی بھوک ہے ۔
ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ ॥
khoj laha-o har sant janaa sang sammrith purakh milaa-ay.
O’ friends, I seek out the saintly people who are able to unite me with the all pervading Almighty God.
(ਹੇ ਸਹੇਲੀਏ! ਪ੍ਰਭੂ ਦੀ) ਖੋਜ ਕਰ ਕਰ ਕੇ ਮੈਂ ਸੰਤ ਜਨਾਂ ਦਾ ਸਾਥ ਲੱਭਦੀ ਹਾਂ (ਸਾਧ ਸੰਗਤਿ ਹੀ ਉਸ ਪ੍ਰਭੂ ਦਾ) ਮੇਲ ਕਰਾਂਦੀ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਜੋ ਸਭ ਵਿਚ ਵਿਆਪਕ ਹੈ।
کھوجِ لہءُ ہرِ سنّت جنا سنّگُ سنّم٘رِتھ پُرکھ مِلاۓ ॥
کھوج۔ ڈہونڈ ۔ تلاش۔ جستجو ۔ سنگ۔ ساتھ۔ سمرتھ ۔ لائق ۔ طاقت رکھنے والا۔ با توفیق ۔
تلاش کرکے خدا رسیدوں کا ساتھ ڈھونڈتا ہوں ۔ جو اس خدا سے ملاتے ہیں اور ملانے کے مجا زہیں۔ جو ہر دل میں بستا ہے ۔
ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ ॥੩॥
naanak tin mili-aa surijan sukh–daata say vadbhaagee maa-ay. ||3||
Nanak says, O’ mother, very fortunate are those who unite with God, the bestower of peace.
ਹੇ ਨਾਨਕ! (ਆਖ)-ਹੇ ਮਾਂ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲਦੇ ਹਨ ਉਹਨਾਂ ਨੂੰ ਹੀ ਦੇਵ–ਲੋਕ ਦਾ ਮਾਲਕ ਤੇ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲਦਾ ਹੈ ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ
نانک تِن مِلِیا سُرِجنُ سُکھداتا سے ۄڈبھاگیِ ماۓ ॥੩॥
سرجن۔ فرشتہ ۔ بہشت میں رہنے والا ۔ سکھداتا ۔ سکھ ۔ آرام پہنچانے والا۔ وڈبھاگی ۔ خوش قسمت سے
اے نانک وہی خوش قسمت ہین۔ جنمیں ۔ الہٰی ملاپ حاصل ہوتا ہے ۔ جو تمام آرام و آسائش پہنچانے واالا ہے (3)
ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ ॥
sakhee naal vasaa apunay naah pi-aaray mayraa man tan har sang hili-aa.
O’ my friend, now I dwell with my beloved husband-God and I am completely in harmony with Him.
ਹੇ ਸਹੇਲੀਏ! ਹੁਣ ਮੈਂ ਸਦਾ ਆਪਣੇ ਖਸਮ–ਪ੍ਰਭੂ ਨਾਲ ਵੱਸਦੀ ਹਾਂ, ਮੇਰਾ ਮਨ ਉਸ ਹਰੀ ਨਾਲ ਗਿੱਝ ਗਿਆ ਹੈ, ਮੇਰਾ ਤਨ (ਹਿਰਦਾ) ਉਸ ਹਰੀ ਨਾਲ ਇਕ–ਮਿੱਕ ਹੋ ਗਿਆ ਹੈ।
سکھیِ نالِ ۄسا اپُنے ناہ پِیارے میرا منُ تنُ ہرِ سنّگِ ہِلِیا ॥
(3) ناہ ۔ خصم۔ خاوند۔ خدا۔ ہلیا۔ عادی ۔
اے ساتھی اب میں خدا کے ساتھ بستا ہوں اور یہ میری عادت بن گئی ہے ۔ اب دل وجان سے ساتھی ہوں ۔
ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ ॥
sun sakhee-ay mayree need bhalee mai aapnarhaa pir mili-aa.
Listen, O’ my friend, I now love even the sleep because I meet my husband-God in my dream.
ਹੇ ਸਹੇਲੀਏ! ਸੁਣ, (ਹੁਣ) ਮੈਨੂੰ ਨੀਂਦ ਭੀ ਪਿਆਰੀ ਲੱਗਦੀ ਹੈ, (ਕਿਉਂਕਿ ਸੁਪਨੇ ਵਿਚ ਭੀ) ਮੈਨੂੰ ਆਪਣਾ ਪਿਆਰਾ ਪਤੀ ਮਿਲ ਪੈਂਦਾ ਹੈ।
سُنھِ سکھیِۓ میریِ نیِد بھلیِ مےَ آپنڑا پِرُ مِلِیا ॥
آپنرا۔ اپنا ۔
اے ساتھیوں اب مجھے نیند پیاری لگتی ہے اب مجھے میرا پیارا محبوب خدا پیارا لگتا ہے ۔
ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥
bharam kho-i-o saaNt sahj su-aamee pargaas bha-i-aa ka-ul khili-aa.
God has enlightened my mind and my heart is delighted like a lotus in bloom, my doubt has been dispelled and I have found peace and poise.
ਪ੍ਰਭੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ, ਮੇਰੇ ਅੰਦਰ ਹੁਣ ਆਤਮਕ ਅਡੋਲਤਾ ਤੇ ਸ਼ਾਂਤੀ ਬਣੀ ਰਹਿੰਦੀ ਹੈ, ਮੇਰੇ ਅੰਦਰ ਉਸ ਦੀ ਜੋਤਿ ਦਾ ਚਾਨਣ ਹੋ ਗਿਆ ਹੈ ਤੇ ਮੇਰਾ ਹਿਰਦਾ ਖਿੜਿਆ ਰਹਿੰਦਾ ਹੈ।
بھ٘رمُ کھوئِئو ساںتِ سہجِ سُیامیِ پرگاسُ بھئِیا کئُلُ کھِلِیا ॥
بھرم۔ شک ۔ شبہ ۔ سانت۔ سکو۔ سہج ۔ روحانی سکون ۔ پر گاس۔ روشنی۔ علم ۔ کول کھلیا۔ خوشی ہوئی۔
مریی تشویش ار بھٹکن ختم کر دی ہے دل میں سکون ہے ۔ روحانی سکون ہو گیا روحانی علم سے منور ہوگیا وہں اور دل پھول کی مانند کھل گیا ہے پر نور ہوگیا ہے ۔ دل کی جاننے والا خدا خداوند کریم مل گیا ۔
ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਨ ਟਲਿਆ ॥੪॥੪॥੨॥੫॥੧੧॥
var paa-i-aa parabh antarjaamee naanak sohaag na tali-aa. ||4||4||2||5||11||
O’ Nanak, I have met my Husband-God, the inner knower of hearts; now I am united with Him forever.||4||4||2||5||11||
ਹੇ ਨਾਨਕ! ਮੈਂ ਅੰਤਰਜਾਮੀ ਪ੍ਰਭੂ–ਖਸਮ ਲੱਭ ਲਿਆ ਹੈ, ਤੇ (ਮੇਰੇ ਸਿਰ ਦਾ) ਇਹ ਸੁਹਾਗ ਕਦੇ ਦੂਰ ਹੋਣ ਵਾਲਾ ਨਹੀਂ ॥
ۄرُ پائِیا پ٘ربھُ انّترجامیِ نانک سوہاگُ ن ٹلِیا ॥੪॥੪॥੨॥੫॥੧੧॥
در ۔ کاوند۔ خدا۔ سوہاگ۔ خوش قمستی ۔ انتر جامی ۔ دل کی جاننے والا۔
اے نانک اب یہ کبھی جدا ہونے والا نہیں