Page 331
ਕਉਨੁ ਕੋ ਪੂਤੁ ਪਿਤਾ ਕੋ ਕਾ ਕੋ ॥
ka-un ko poot pitaa ko kaa ko.
ਕਿਸ ਦਾ ਕੋਈ ਪੁੱਤਰ ਹੈ? ਕਿਸ ਦਾ ਕੋਈ ਪਿਉ ਹੈ? (ਭਾਵ, ਪਿਉ ਤੇ ਪੁੱਤਰ ਵਾਲਾ ਸਾਕ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਪ੍ਰਭੂ ਨੇ ਇਕ ਖੇਡ ਰਚੀ ਹੋਈ ਹੈ)।
Whose son is he? Whose father is he?
کئُنُ کۄ پۄُتُ پِتا کۄ کا کۄ ۔ ॥
وہ کس کا بیٹا ہے؟ وہ کس کا باپ ہے؟
ਕਉਨੁ ਮਰੈ ਕੋ ਦੇਇ ਸੰਤਾਪੋ ॥੧॥
ka-un marai ko day-ay santaapo. ||1||
ਕੌਣ ਮਰਦਾ ਹੈ ਤੇ ਕੌਣ (ਇਸ ਮੌਤ ਦੇ ਕਾਰਨ ਪਿਛਲਿਆਂ ਨੂੰ) ਕਲੇਸ਼ ਦੇਂਦਾ ਹੈ? (ਭਾਵ, ਨਾ ਹੀ ਕੋਈ ਕਿਸੇ ਦਾ ਮਰਦਾ ਹੈ ਅਤੇ ਨਾਹ ਹੀ ਇਸ ਤਰ੍ਹਾਂ ਪਿਛਲਿਆਂ ਨੂੰ ਕਲੇਸ਼ ਦੇਂਦਾ ਹੈ, ਸੰਜੋਗਾਂ ਅਨੁਸਾਰ ਚਾਰ ਦਿਨਾਂ ਦਾ ਮੇਲਾ ਹੈ) ॥੧॥
Who dies? Who inflicts pain? ||1||
کئُنُ مرےَ کۄ دےءِ سنّتاپۄ ۔ ॥1॥
کون مرتا ہے؟ کون تکلیف دیتا ہے؟ || 1 ||
ਹਰਿ ਠਗ ਜਗ ਕਉ ਠਗਉਰੀ ਲਾਈ ॥
har thag jag ka-o thag-uree laa-ee.
ਪ੍ਰਭੂ–ਠੱਗ ਨੇ ਜਗਤ (ਦੇ ਜੀਵਾਂ) ਨੂੰ ਮੋਹ–ਰੂਪ ਠਗ–ਬੂਟੀ ਲਾਈ ਹੋਈ ਹੈ (ਜਿਸ ਕਰਕੇ ਜੀਵ ਸੰਬੰਧੀਆਂ ਦਾ ਮੋਹ ਰੱਖ ਕੇ ਤੇ ਪ੍ਰਭੂ ਨੂੰ ਭੁਲਾ ਕੇ ਕਲੇਸ਼ ਪਾ ਰਹੇ ਹਨ),
God, the Charmer, who has administered the potion of worldly attachments to the entire world. (because of which human beings have been separated from God, and are therefore suffering in pain)
ہرِ ٹھگ جگ کءُ ٹھگئُری لائی ॥
خدا ، سحر کرنے والا ، جس نے پوری دنیا کے ساتھ دنیاوی لگاؤ کا انتظام کیا ہے۔ (جس کی وجہ سے انسان خدا سے جدا ہوچکا ہے ، اور اسی وجہ سے تکلیف میں مبتلا ہے)
ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥
har kay bi-og kaisay jee-a-o mayree maa-ee. ||1|| rahaa-o.
ਪਰ ਹੇ ਮੇਰੀ ਮਾਂ! (ਮੈਂ ਇਸ ਠਗ–ਬੂਟੀ ਵਿਚ ਨਹੀਂ ਫਸਿਆ, ਕਿਉਂਕਿ) ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ ॥੧॥ ਰਹਾਉ ॥
I am separated from God; how can I survive, O’ my mother? ||1||Pause||
ہرِ کے بِئۄگ کیَسے جیِئءُ میری مائی ۔ ॥1॥ رہاءُ ॥
میں خدا سے جدا ہوں۔ اے میری ماں ، میں کیسے زندہ رہ سکتا ہوں؟ || 1 || توقف کریں ||
ਕਉਨ ਕੋ ਪੁਰਖੁ ਕਉਨ ਕੀ ਨਾਰੀ ॥
ka-un ko purakh ka-un kee naaree.
ਕਿਸ (ਇਸਤ੍ਰੀ) ਦਾ ਕੋਈ ਖਸਮ? ਕਿਸ (ਖਸਮ) ਦੀ ਕੋਈ ਵਹੁਟੀ? (ਭਾਵ, ਇਹ ਇਸਤ੍ਰੀ ਪਤੀ ਵਾਲਾ ਸਾਕ ਭੀ ਜਗਤ ਵਿਚ ਸਦਾ–ਥਿਰ ਰਹਿਣ ਵਾਲਾ ਨਹੀਂ, ਇਹ ਖੇਡ ਆਖ਼ਿਰ ਮੁੱਕ ਜਾਂਦੀ ਹੈ)।
Whose husband is he? Whose wife is she? (Even the relationship between husband and wife doesn’t last forever).
کئُن کۄ پُرکھُ کئُن کی ناری ۔ ॥
وہ کس کا شوہر ہے؟ وہ کس کی بیوی ہے؟ (یہاں تک کہ شوہر اور بیوی کے مابین کا تعلق بھی ہمیشہ کے لئے قائم نہیں رہتا ہے)۔
ਇਆ ਤਤ ਲੇਹੁ ਸਰੀਰ ਬਿਚਾਰੀ ॥੨॥
i-aa tat layho sareer bichaaree. ||2||
ਇਸ ਅਸਲੀਅਤ ਨੂੰ (ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਹੀ ਸਮਝੋ (ਭਾਵ, ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਇਹ ਅਸਲੀਅਤ ਸਮਝੀ ਜਾ ਸਕਦੀ ਹੈ) ॥੨॥
Contemplate this reality within your body (which too would perish one day). ||2||
اِیا تت لیہُ سریِر بِچاری ॥2॥
اس حقیقت کو اپنے جسم کے اندر غور کریں جو ایک دن بھی مٹ جائے گا۔ || 2 ||
ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥
kahi kabeer thag si-o man maani-aa.
ਕਬੀਰ ਆਖਦਾ ਹੈ–ਜਿਸ ਜੀਵ ਦਾ ਮਨ (ਮੋਹ–ਰੂਪ ਠਗਬੂਟੀ ਬਨਾਣ ਵਾਲੇ ਪ੍ਰਭੂ-) ਠੱਗ ਨਾਲ ਇਕ–ਮਿਕ ਹੋ ਗਿਆ ਹੈ,
My mind is now imbued with the love of (God), the provider of potion of worldly attachments.
کہِ کبیِر ٹھگ سِءُ منُ مانِیا ॥
میرا دماغ اب (خدا) کی محبت سے رنگا ہوا ہے ، جو دنیاوی لگاؤ فراہم کرتا ہے۔
ਗਈ ਠਗਉਰੀ ਠਗੁ ਪਹਿਚਾਨਿਆ ॥੩॥੩੯॥
ga-ee thag-uree thag pehchaani-aa. ||3||39||
(ਉਸ ਵਾਸਤੇ) ਠਗ–ਬੂਟੀ ਮੁੱਕ ਗਈ (ਸਮਝੋ), ਕਿਉਂਕਿ ਉਸ ਨੇ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ ॥੩॥੩੯॥
The effects of the potion of worldly attachments have vanished. I have recognized God, the charmer. ||3||39||
گئی ٹھگئُری ٹھگُ پہِچانِیا ॥3॥ 39 ॥
دنیاوی لگاؤ کے دوائ کے اثرات ختم ہوگئے ہیں۔ میرے پاس خدا ، دلکش کو پہچان لیا || 3 || 39 ||
ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥
ab mo ka-o bha-ay raajaa raam sahaa-ee.
ਹਰ ਥਾਂ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ,
Now, God, my King, has become my help and support.
اب مۄ کءُ بھۓ راجا رام سہائی ॥
اب ، خدا ، میرا بادشاہ ، میری مدد اور مدد بن گیا ہے
ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥
janam maran kat param gat paa-ee. ||1|| rahaa-o.
(ਤਾਹੀਏਂ) ਮੈਂ ਜਨਮ ਮਰਨ ਦੀ (ਬੇੜੀ) ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ॥੧॥ ਰਹਾਉ ॥
I have cut away bonds of birth and death, and attained the supreme status. ||1||Pause||
جنم مرن کٹِ پرم گتِ پائی ॥1॥ رہاءُ ॥
میں نے پیدائش اور موت کے بندھن کاٹ ڈالے ہیں ، اور اعلی مقام حاصل کر لیا ہے۔
ਸਾਧੂ ਸੰਗਤਿ ਦੀਓ ਰਲਾਇ ॥
saaDhoo sangat dee-o ralaa-ay.
(ਪ੍ਰਭੂ ਨੇ) ਮੈਨੂੰ ਸਤਸੰਗ ਵਿਚ ਰਲਾ ਦਿੱਤਾ ਹੈ,
He has united me with the Saadh Sangat, the Company of the Holy.
سادھۄُ سنّگتِ دیِئۄ رلاءِ ॥
اس نے مجھے ساد سنگت یعنی مقدس کمپنی کے ساتھ متحد کیا ہے۔
ਪੰਚ ਦੂਤ ਤੇ ਲੀਓ ਛਡਾਇ ॥
panch doot tay lee-o chhadaa-ay.
ਤੇ (ਕਾਮ ਆਦਿਕ) ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ।
He has rescued me from the five demons, lust, anger, greed, attachment and ego.
پنّچ دۄُت تے لیِئۄ چھڈاءِ ॥
اس نے مجھے پانچ شیطانوں ، ہوس ، غصے ، لالچ ، لگاؤ اور انا سے نجات دلائی ہے۔
ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥
amrit naam japa-o jap rasnaa.
ਹੁਣ ਮੈਂ ਜੀਭ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ–ਰੂਪ ਜਾਪ ਜਪਦਾ ਹਾਂ।
I recite with my tongue and meditate on the Ambrosial Naam.
انّم٘رِت نامُ جپءُ جپُ رسنا ॥
میں اپنی زبان سے تلاوت کرتا ہوں اور امبرال نام پر غور کرتا ہوں۔
ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥
amol daas kar leeno apnaa. ||1||
ਮੈਨੂੰ ਤਾਂ ਉਸ ਨੇ ਬਿਨਾ ਦੰਮਾਂ ਦੇ ਆਪਣਾ ਗੋੱਲਾ ਬਣਾ ਲਿਆ ਹੈ ॥੧॥
He has made me his own slave. ||1||
امۄل داسُ کرِ لیِنۄ اپنا ॥1॥
اس نے مجھے اپنا غلام بنا لیا ہے۔ || 1 ||
ਸਤਿਗੁਰ ਕੀਨੋ ਪਰਉਪਕਾਰੁ ॥
satgur keeno par-upkaar.
ਸਤਿਗੁਰੂ ਨੇ (ਮੇਰੇ ਉਤੇ) ਬੜੀ ਮਿਹਰ ਕੀਤੀ ਹੈ,
The Guru has blessed me with His generosity.
ستِگُر کیِنۄ پرئُپکارُ ॥
گرو نے مجھے اپنی سخاوت سے نوازا ہے۔
ਕਾਢਿ ਲੀਨ ਸਾਗਰ ਸੰਸਾਰ ॥
kaadh leen saagar sansaar.
ਮੈਨੂੰ ਉਸ ਨੇ ਸੰਸਾਰ–ਸਮੁੰਦਰ ਵਿਚੋਂ ਕੱਢ ਲਿਆ ਹੈ।
He has lifted me up, out of the world-ocean of attachment.
کاڈھِ لیِن ساگر سنّسار ॥
اس نے مجھے منسلک کے دنیا کے سمندر سے باہر اٹھا لیا ہ
ਚਰਨ ਕਮਲ ਸਿਉ ਲਾਗੀ ਪ੍ਰੀਤਿ ॥
charan kamal si-o laagee pareet.
ਮੇਰੀ ਹੁਣ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਗਈ ਹੈ।
I have fallen in love with His Lotus Feet (humbly accepted the Gurus teachings).
چرن کمل سِءُ لاگی پ٘ریِتِ ॥
میں اس کے لوٹس پاؤں (عشق کے ساتھ گرووں کی تعلیمات کو قبول کرتا ہوں) سے پیار ہوگیا ہوں۔
ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥
gobind basai nitaa nit cheet. ||2||
ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ ॥੨॥
The Creator of the Universe dwells continually within my consciousness. ||2||
گۄبِنّدُ بسےَ نِتا نِت چیِت ॥2॥
خالق کائنات ہمیشہ میرے شعور میں رہتا ہے۔ || 2 ||
ਮਾਇਆ ਤਪਤਿ ਬੁਝਿਆ ਅੰਗਿਆਰੁ ॥
maa-i-aa tapat bujhi-aa angi-aar.
(ਮੇਰੇ ਅੰਦਰੋਂ) ਮਾਇਆ ਵਾਲੀ ਸੜਨ ਮਿਟ ਗਈ ਹੈ। ਮਾਇਆ ਦਾ ਬਦਲਾ ਭਾਂਬੜ ਬੁੱਝ ਗਿਆ ਹੈ;
The burning fire of Maya has been extinguished.
مائِیا تپتِ بُجھِیا انّگِیارُ ॥
مایا کی بھڑکتی آگ بجھ گئی۔
ਮਨਿ ਸੰਤੋਖੁ ਨਾਮੁ ਆਧਾਰੁ ॥
man santokh naam aaDhaar.
(ਹੁਣ) ਮੇਰੇ ਮਨ ਵਿਚ ਸੰਤੋਖ ਹੈ, (ਪ੍ਰਭੂ ਦਾ) ਨਾਮ (ਮਾਇਆ ਦੇ ਥਾਂ ਮੇਰੇ ਮਨ ਦਾ) ਆਸਰਾ ਬਣ ਗਿਆ ਹੈ।
My mind is contented with the Support of the Naam.
منِ سنّتۄکھُ نامُ آدھارُ ॥
میرا ذہن نام کی تائید سے راضی ہے۔
ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥
jal thal poor rahay parabh su-aamee.
ਪਾਣੀ ਵਿਚ, ਧਰਤੀ ਤੇ, ਹਰ ਥਾਂ ਪ੍ਰਭੂ–ਖਸਮ ਜੀ ਵੱਸ ਰਹੇ (ਜਾਪਦੇ) ਹਨ;
God, the Master, is totally permeating the water and the land.
جلِ تھلِ پۄُرِ رہے پ٘ربھ سُیامی ॥
خدا ، مالک ، پانی اور زمین کو پوری طرح سے ڈوب رہا ہے۔
ਜਤ ਪੇਖਉ ਤਤ ਅੰਤਰਜਾਮੀ ॥੩॥
jat paykha-o tat antarjaamee. ||3||
ਮੈਂ ਜਿੱਧਰ ਤੱਕਦਾ ਹਾਂ, ਓਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ (ਦਿੱਸਦਾ) ਹੈ ॥੩॥
Wherever I look, there is the Inner-knower, the Searcher of hearts. ||3||
جت پیکھءُ تت انّترجامی ॥3॥
جہاں بھی میں دیکھتا ہوں ، اندرونی جاننے والا ، دلوں کو تلاش کرنے والا ہے۔ || 3
ਅਪਨੀ ਭਗਤਿ ਆਪ ਹੀ ਦ੍ਰਿੜਾਈ ॥
apnee bhagat aap hee darirhaa-ee.
ਪ੍ਰਭੂ ਨੇ ਆਪ ਹੀ ਆਪਣੀ ਭਗਤੀ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ।
He Himself has implanted His devotional worship within me.
اپنی بھگتِ آپ ہی د٘رِڑائی ॥
اس نے خود ہی اپنی عقیدت مند عبادت کو میرے اندر نصب کیا ہے۔
ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥
poorab likhat mili-aa mayray bhaa-ee.
ਹੇ ਪਿਆਰੇ ਵੀਰ! (ਮੈਨੂੰ ਤਾਂ) ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖ ਮਿਲ ਪਿਆ ਹੈ (ਮੇਰੇ ਤਾਂ ਭਾਗ ਜਾਗ ਪਏ ਹਨ)।
By pre-ordained destiny, one meets Him, O’ my brother.
پۄُرب لِکھتُ مِلِیا میرے بھائی ۔ ॥
پہلے سے طے شدہ تقدیر کے ذریعہ ، کوئی اس سے ملتا ہے ، اے میرے بھائی۔
ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥
jis kirpaa karay tis pooran saaj.
ਜਿਸ (ਭੀ ਜੀਵ) ਉੱਤੇ ਮਿਹਰ ਕਰਦਾ ਹੈ, ਉਸ ਲਈ (ਅਜਿਹਾ) ਸੋਹਣਾ ਸਬੱਬ ਬਣਾ ਦੇਂਦਾ ਹੈ।
When He grants His Grace, one is spiritually fulfilled.
جِسُ ک٘رِپا کرے تِسُ پۄُرن ساج ॥
جب وہ اپنا فضل عطا کرتا ہے تو ، ایک روحانی طور پر پورا ہوتا ہے۔
ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥
kabeer ko su-aamee gareeb nivaaj. ||4||40||
ਕਬੀਰ ਦਾ ਖਸਮ–ਪ੍ਰਭੂ ਗ਼ਰੀਬਾਂ ਨੂੰ ਨਿਵਾਜਣ ਵਾਲਾ ਹੈ ॥੪॥੪੦॥
Kabeer’s Master is the Cherisher of the poor. ||4||40||
کبیِر کۄ سُیامی غریِب نِواز ॥4॥ 40 ॥
کبیر کا آقا غریبوں کا رازق ہے۔ || 4 || 40 ||
ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥
jal hai sootak thal hai sootak sootak opat ho-ee.
(ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ–ਪਾਤਕ ਦੀ ਭਿੱਟ ਪੈਦਾ ਹੋ ਜਾਂਦੀ ਹੈ ਤਾਂ) ਪਾਣੀ ਵਿਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, (ਹਰ ਥਾਂ) ਸੂਤਕ ਦੀ ਉਤਪੱਤੀ ਹੈ (ਭਾਵ, ਹਰ ਥਾਂ ਭਿੱਟਿਆ ਹੋਇਆ ਹੈ, ਕਿਉਂਕਿ)
(O’ Pundit, if birth and death cause contamination and impurity, then) all the waters are contaminated and all the lands are contaminated, (because always many insects and bacteria are being born and are dying in these.
جلِ ہےَ سۄُتکُ تھلِ ہےَ سۄُتکُ سۄُتک اۄپتِ ہۄئی ॥
اے پنڈت ، اگر پیدائش اور موت آلودگی اور ناپاکی کا سبب بنے ، تو تمام پانی آلودہ ہوچکا ہے اور تمام زمین آلودہ ہوچکی ہےکیونکہ ہمیشہ بہت سے کیڑے اور بیکٹیریا پیدا ہوتے رہتے ہیں اور ان میں ہی دم توڑ رہے ہیں۔
ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥
janmay sootak moo-ay fun sootak sootak paraj bigo-ee. ||1||
ਕਿਸੇ ਜੀਵ ਦੇ ਜੰਮਣ ਤੇ ਸੂਤਕ (ਪੈ ਜਾਂਦਾ ਹੈ) ਫਿਰ ਮਰਨ ਤੇ ਭੀ ਸੂਤਕ (ਆ ਪੈਂਦਾ ਹੈ); (ਇਸ) ਭਿੱਟ (ਤੇ ਭਰਮ) ਵਿਚ ਦੁਨੀਆ ਖ਼ੁਆਰ ਹੋ ਰਹੀ ਹੈ ॥੧॥
(In that way) there is contamination at birth, and contamination at death, and the entire world is being ruined (in the superstitions of) contamination. ||1||
جنمے سۄُتکُ مۄُۓ پھُنِ سۄُتکُ سۄُتک پرج بِگۄئی ॥1॥
(اسی طرح) پیدائش کے وقت آلودگی ہے ، اور موت کے وقت آلودگی پائی جاتی ہے ، اور پوری دنیا (اندوشواس میں) آلودگی برباد ہو رہی ہے۔ || 1 ||
ਕਹੁ ਰੇ ਪੰਡੀਆ ਕਉਨ ਪਵੀਤਾ ॥
kaho ray pandee-aa ka-un paveetaa.
ਹੇ ਪੰਡਿਤ! (ਜਦੋਂ ਹਰ ਥਾਂ ਸੂਤਕ ਪੈ ਰਿਹਾ ਹੈ) ਸੁੱਚਾ ਕੌਣ (ਹੋ ਸਕਦਾ) ਹੈ?
Tell me, O’ Pandit, O’ religious scholar: who is clean and pure?
کہُ رے پنّڈیِیا کئُن پویِتا ۔ ॥
مجھے بتاؤ پنڈت ، او دینی عالم کون صاف اور پاکیزہ ہے
ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥
aisaa gi-aan japahu mayray meetaa. ||1|| rahaa-o.
(ਤਾਂ ਫਿਰ) ਹੇ ਪਿਆਰੇ ਮਿੱਤਰ! ਇਸ ਗੱਲ ਨੂੰ ਗਹੁ ਨਾਲ ਵਿਚਾਰ ਤੇ ਦੱਸ ॥੧॥ ਰਹਾਉ ॥
Meditate on such spiritual wisdom, O’ my friend. ||1||Pause||
ایَسا گِیانُ جپہُ میرے میِتا ۔ ॥1॥ رہاءُ ॥
اے روحانی دوست ، ایسی روحانی حکمت پر غور کریں۔ || 1 || توقف کریں ||
ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥
nainhu sootak bainhu sootak sootak sarvanee ho-ee.
(ਨਿਰੇ ਇਹਨੀਂ ਅੱਖੀਂ ਦਿੱਸਦੇ ਜੀਵ ਹੀ ਨਹੀਂ ਜੰਮਦੇ ਮਰਦੇ, ਸਾਡੇ ਬੋਲਣ ਚਾਲਣ ਆਦਿਕ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ, ਤਾਂ ਫਿਰ) ਅੱਖਾਂ ਵਿਚ ਸੂਤਕ ਹੈ, ਬੋਲਣ (ਭਾਵ, ਜੀਭ) ਵਿਚ ਸੂਤਕ ਹੈ, ਕੰਨਾਂ ਵਿਚ ਭੀ ਸੂਤਕ ਹੈ।
Our eyes are contaminated (when we look to another with covetousness), and our tongue (is contaminated when we speak ill of anybody.) Similarly our ears are contaminated (when we listen to evil or slanderous words
نیَنہُ سۄُتکُ بیَنہُ سۄُتکُ سۄُتکُ س٘رونی ہۄئی ॥
ہماری آنکھیں آلودہ ہیں جب ہم کسی کی طرف لالچ کی طرف دیکھتے ہیں اور ہماری زبان جب ہم کسی سے بد سلوکی کرتے ہیں تو آلودہ ہوتی ہے۔ اسی طرح ہمارے کان آلودہ ہوتے ہیں جب ہم برے یا غیظ و الفاظ سنتے ہی
ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥
oothat baithat sootak laagai sootak parai raso-ee. ||2||
ਉਠਦਿਆਂ ਬੈਠਦਿਆਂ ਹਰ ਵੇਲੇ (ਸਾਨੂੰ) ਸੂਤਕ ਪੈ ਰਿਹਾ ਹੈ, (ਸਾਡੀ) ਰਸੋਈ ਵਿਚ ਭੀ ਸੂਤਕ ਹੈ ॥੨॥
whether we are sitting or standing, we are being contaminated by whatever we do. (Because unknowingly we kill many invisible insects and bacteria. Not only that), even our kitchen is contaminated. (Because while burning wood in the fire or drinking water, we are killing many insects and bacteria along with it).” ||2||
اۄُٹھت بیَٹھت سۄُتکُ لاگےَ سۄُتکُ پرےَ رسۄئی ॥2॥
چاہے ہم بیٹھے ہوں یا کھڑے ہیں ، ہم جو بھی کرتے ہیں اس سے آلودہ ہو رہے ہیں|| 2 ||
ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥
faasan kee biDh sabh ko-oo jaanai chhootan kee ik ko-ee.
(ਜਿੱਧਰ ਵੇਖੋ) ਹਰੇਕ ਜੀਵ (ਸੂਤਕ ਦੇ ਭਰਮਾਂ ਵਿਚ) ਫਸਣ ਦਾ ਹੀ ਢੰਗ ਜਾਣਦਾ ਹੈ, (ਇਹਨਾਂ ਵਿਚੋਂ) ਖ਼ਲਾਸੀ ਕਰਾਣ ਦੀ ਸਮਝ ਕਿਸੇ ਵਿਰਲੇ ਨੂੰ ਹੈ।
Everyone knows how to be caught in these superstitions, but hardly anyone knows how to escape.
پھاسن کی بِدھِ سبھُ کۄءُ جانےَ چھۄُٹن کی اِکُ کۄئی ॥
ہر ایک ان اندوشواس میں پھنسنا جانتا ہے ، لیکن شاید ہی کوئی بچتا ہے۔
ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥
kahi kabeer raam ridai bichaarai sootak tinai na ho-ee. ||3||41||
ਕਬੀਰ ਆਖਦਾ ਹੈ–ਜੋ ਜੋ ਮਨੁੱਖ (ਆਪਣੇ) ਹਿਰਦੇ ਵਿਚ ਪ੍ਰਭੂ ਨੂੰ ਸਿਮਰਦਾ ਹੈ, ਉਹਨਾਂ ਨੂੰ (ਇਹ) ਭਿੱਟ ਨਹੀਂ ਲੱਗਦੀ ॥੩॥੪੧॥
Says Kabeer, those who meditate on God within their hearts, are not caught in these superstitions. 3||41||
کہِ کبیِر رامُ رِدےَ بِچارےَ سۄُتکُ تِنےَ ن ہۄئی ॥3॥ 41 ॥
کبیر کہتے ہیں ، جو لوگ اپنے دلوں میں خدا کا ذکر کرتے ہیں ، ان توہمات میں پھنس نہیں جاتے۔ 3 || 41 ||
ਗਉੜੀ ॥
ga-orhee.
Gauree:
گئُڑی ॥
ਝਗਰਾ ਏਕੁ ਨਿਬੇਰਹੁ ਰਾਮ ॥
jhagraa ayk nibayrahu raam.
ਇਹ ਇਕ (ਵੱਡਾ) ਸ਼ੰਕਾ ਦੂਰ ਕਰ ਦੇਹ (ਭਾਵ, ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ),
Resolve this one conflict for me, O’ God,
جھگرا ایکُ نِبیرہُ رام ۔ ॥
میرے لئے یہ ایک تنازعہ حل کریں ، اے خدا،
ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥
ja-o tum apnay jan sou kaam. ||1|| rahaa-o.
ਹੇ ਪ੍ਰਭੂ! ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ (ਭਾਵ, ਜੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਣਾ ਹੈ) ॥੧॥ ਰਹਾਉ ॥
If You want your humble devotee to meditate on You.||1||Pause||
جءُ تُم اپنے جن سۄَ کامُ ॥1॥ رہاءُ ॥
اگر آپ چاہتے ہیں کہ آپ کا شائستہ عقیدت آپ پر غور کرے۔ || 1 || توقف کریں ||
ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥
ih man badaa ke jaa sa-o man maani-aa.
ਕੀ ਇਹ ਮਨ ਬਲਵਾਨ ਹੈ ਜਾਂ (ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ) ਜਿਸ ਨਾਲ ਮਨ ਪਤੀਜ ਜਾਂਦਾ ਹੈ (ਤੇ ਭਟਕਣੋਂ ਹਟ ਜਾਂਦਾ ਹੈ)?
Is this mind greater, or the One to whom the mind is attuned?
اِہُ منُ بڈا کِ جا سءُ منُ مانِیا ۔ ॥
کیا یہ ذہن زیادہ ہے ، یا جس کے ذہن پر منحصر ہے؟
ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥
raam badaa kai raameh jaani-aa. ||1||
ਕੀ ਪਰਮਾਤਮਾ ਸਤਕਾਰ–ਜੋਗ ਹੈ, ਜਾਂ (ਉਸ ਤੋਂ ਵਧੀਕ ਸਤਕਾਰ–ਜੋਗ ਉਹ ਮਹਾਂਪੁਰਖ ਹੈ), ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ? ॥੧॥
Is God greater, or the one who realizes God? ||1||
رامُ بڈا کےَ رامہِ جانِیا ۔ ॥1॥
کیا خدا بڑا ہے ، یا خدا کا احساس کرنے والا؟ || 1 |
ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥
barahmaa badaa ke jaas upaa-i-aa.
ਕੀ ਬ੍ਰਹਮਾ (ਆਦਿਕ ਦੇਵਤਾ) ਬਲੀ ਹੈ, ਜਾਂ (ਉਸ ਤੋਂ ਵਧੀਕ ਉਹ ਪ੍ਰਭੂ ਹੈ) ਜਿਸ ਦਾ ਪੈਦਾ ਕੀਤਾ ਹੋਇਆ (ਇਹ ਬ੍ਰਹਮਾ) ਹੈ?
Is Brahma greater, or the One who created Him?
ب٘رہما بڈا کِ جاسُ اُپائِیا ۔ ॥
کیا برہما بڑا ہے ، یا جس نے اسے پیدا کیا
ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥
bayd badaa ke jahaaN tay aa-i-aa. ||2||
ਕੀ ਵੇਦ (ਆਦਿਕ ਧਰਮ–ਪੁਸਤਕਾਂ ਦਾ ਗਿਆਨ) ਸਿਰ–ਨਿਵਾਉਣ–ਜੋਗ ਹੈ ਜਾਂ ਉਹ (ਮਹਾਂਪੁਰਖ) ਜਿਸ ਤੋਂ (ਇਹ ਗਿਆਨ) ਮਿਲਿਆ? ॥੨॥
Are the Vedas greater, or the One from which they came? ||2||
بیدُ بڈا کِ جہاں تے آئِیا ۔ ॥2॥
؟ کیا وید زیادہ ہیں ، یا وہ جس سے وہ آئے ہیں || 2 ||
ਕਹਿ ਕਬੀਰ ਹਉ ਭਇਆ ਉਦਾਸੁ ॥
kahi kabeer ha-o bha-i-aa udaas.
ਕਬੀਰ ਆਖਦਾ ਹੈ–ਮੇਰੇ ਮਨ ਵਿਚ ਇਹ ਸ਼ੱਕ ਉੱਠ ਰਿਹਾ ਹੈ,
Says Kabeer, I have become depressed and have doubts;
کہِ کبیِر ہءُ بھئِیا اُداسُ ॥
کبیر کہتے ہیں ، میں افسردہ ہو گیا ہوں اور مجھے شک ہے۔
ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥
tirath badaa ke har kaa daas. ||3||42||
ਕਿ ਤੀਰਥ (ਧਰਮ–ਅਸਥਾਨ) ਪੂਜਣ–ਜੋਗ ਹੈ ਜਾਂ ਪ੍ਰਭੂ ਦਾ (ਉਹ) ਭਗਤ (ਵਧੀਕ ਪੂਜਣ–ਜੋਗ ਹੈ ਜਿਸ ਦਾ ਸਦਕਾ ਉਹ ਤੀਰਥ ਬਣਿਆ) ॥੩॥੪੨॥
is the sacred shrine of pilgrimage greater, or the devotee of God? ||3||42||
تیِرتھُ بڈا کِ ہرِ کا داسُ ۔ ॥3॥ 42 ॥
کیا زیارت کا مقدس مقام زیادہ ہے ، یا خدا کا بھکت؟ || 3 || 42 ||
ਰਾਗੁ ਗਉੜੀ ਚੇਤੀ ॥
raag ga-orhee chaytee.
Raag Gauree Chaytee:
راگُ گئُڑی چیتی ॥
ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ ॥
daykhou bhaa-ee ga-yaan kee aa-ee aaNDhee.
ਹੇ ਸੱਜਣ! ਵੇਖ, (ਜਦੋਂ) ਗਿਆਨ ਦੀ ਹਨੇਰੀ ਆਉਂਦੀ ਹੈ,
Behold, O’ Brother, the storm of spiritual wisdom has come.
دیکھۄَ بھائی گ٘ېان کی آئی آدھی ॥
دیکھو بھائی ، روحانی دانشمندی کا طوفان آ گیا ہے۔
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥
sabhai udaanee bharam kee taatee rahai na maa-i-aa baaNDhee. ||1|| rahaa-o.
ਤਾਂ ਭਰਮ–ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ; ਮਾਇਆ ਦੇ ਆਸਰੇ ਖਲੋਤਾ ਹੋਇਆ (ਇਹ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ) ਟਿਕਿਆ ਨਹੀਂ ਰਹਿ ਸਕਦਾ ॥੧॥ ਰਹਾਉ ॥
It has totally blown away the thatched huts of doubt, and torn apart the bonds of Maya. ||1||Pause||
سبھےَ اُڈانی بھ٘رم کی ٹاٹی رہےَ ن مائِیا بانْدھی ॥1॥ رہاءُ ॥
اس نے شک کی کٹی ہوئی جھونپڑیوں کو مکمل طور پر اڑا دیا ہے ، اور مایا کے بندھن کو توڑ دیا ہے۔ || 1 || توقف کریں ||
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥
duchitay kee du-ay thoon giraanee moh balaydaa tootaa.
(ਭਰਮਾਂ–ਵਹਿਮਾਂ ਵਿਚ) ਡੋਲਦੇ ਮਨ ਦੀ ਦ੍ਵੈਤ–ਰੂਪ ਥੰਮ੍ਹੀ ਡਿੱਗ ਪੈਂਦੀ ਹੈ (ਭਾਵ, ਪ੍ਰਭੂ ਦੀ ਟੇਕ ਛੱਡ ਕੇ ਕਦੇ ਕੋਈ ਆਸਰਾ ਤੱਕਣਾ, ਕਦੇ ਕੋਈ ਸਹਾਰਾ ਬਣਾਉਣਾ–ਮਨ ਦੀ ਇਹ ਡਾਵਾਂ–ਡੋਲ ਹਾਲਤ ਮੁੱਕ ਜਾਂਦੀ ਹੈ)। ਇਸ ਦੁਨੀਆਵੀ ਆਸਰੇ ਦੀ ਥੰਮ੍ਹੀ ਤੇ ਟਿਕਿਆ ਹੋਇਆ) ਮੋਹ–ਰੂਪ ਵਲਾ (ਭੀ ਡਿੱਗ ਕੇ) ਟੁੱਟ ਜਾਂਦਾ ਹੈ।
The two pillars of double-mindedness have fallen, and the beams of emotional attachment have come crashing down.
دُچِتے کی دُءِ تھۄُنِ گِرانی مۄہ بلیڈا ٹۄُٹا ॥
دوغلی پن کے دو ستون گر چکے ہیں ، اور جذباتی لگاؤ کے شہتیریں گرنے لگیں۔
ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ॥੧॥
tisnaa chhaan paree Dhar oopar durmat bhaaNdaa footaa. ||1||
(ਇਸ ਮੋਹ–ਰੂਪ ਵਲੇ ਤੇ ਟਿਕਿਆ ਹੋਇਆ) ਤ੍ਰਿਸ਼ਨਾ ਦਾ ਛੱਪਰ (ਵਲਾ ਟੁੱਟ ਜਾਣ ਕਰਕੇ) ਭੁੰਞੇ ਆ ਪੈਂਦਾ ਹੈ, ਤੇ ਇਸ ਕੁਚੱਜੀ ਮੱਤ ਦਾ ਭਾਂਡਾ ਭੱਜ ਜਾਂਦਾ ਹੈ (ਭਾਵ, ਇਹ ਸਾਰੀ ਦੀ ਸਾਰੀ ਕੁਚੱਜੀ ਮੱਤ ਮੁੱਕ ਜਾਂਦੀ ਹੈ) ॥੧॥
The thatched roof of greed has caved in, and the pitcher of evil-mindedness has been broken. ||1||
تِسنا چھانِ پری دھر اۄُپرِ دُرمتِ بھانْڈا پھۄُٹا ॥1॥
لالچ کی چھت چھڑی ہوئی ہے ، اور بددیانتی کا گھڑا ٹوٹ گیا ہے۔ || 1 ||