SGGS Page 348
ਆਸਾ ਮਹਲਾ ੪ ॥
aasaa mehlaa 4.
Raag Aasaa, Fourth Guru:
آسا مہلا
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥
so purakh niranjan har purakh niranjan har agmaa agam apaaraa.
That Supreme Being is immaculate, incomprehensible and infinite.
ਉਹ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ, (ਫਿਰ ਭੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ ਤੇ ਬੇਅੰਤ ਹੈ।
سو پُرکھُ نِرنّجنُ ہرِ پُرکھُ نِرنّجنُ ہرِ اگما اگم اپارا
سو۔ وہ ۔پرکہہ۔ انسان ۔ نرنجن۔ بیداغ۔ اگما۔ انسانی رسائی سے بلند۔ اپار۔ لامحدود ۔
وہ قادر کائنات بیداغ ہے وہ انسانی رسائی سے بلند اور لامحدود ہے
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥
sabh Dhi-aavahi sabh Dhi-aavahi tuDh jee har sachay sirjanhaaraa.
O’ the eternal Creator, all human beings meditate on You with loving devotion.
ਹੇ ਸਦਾ ਕਾਇਮ ਰਹਿਣ ਵਾਲੇ ਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ! ਸਾਰੇ ਜੀਆ–ਜੰਤ ਤੈਨੂੰ ਸਿਮਰਦੇ ਹਨ।
سبھِ دھِیاۄہِ سبھِ دھِیاۄہِ تُدھُ جیِ ہرِ سچے سِرجنھہارا
دھیاویہہ۔ یاد کرتے ہیں۔ ہر خدا۔ سچے سرجنہارا۔ پیدا کرنے والے ۔
۔ اے کارساز پیدا کرنے والے آقا سب تیری حمد وثناہ کرتےہیں۔
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥
sabh jee-a tumaaray jee tooN jee-aa kaa daataaraa.
All beings belong to You and You are the benefactor of all beings.
ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈਂ।
سبھِ جیِء تُمارے جیِ توُنّ جیِیا کا داتارا
جیئہ ۔مخلوق ۔جاندار۔ داتارا۔ دات عنایت کرنے والا۔
تو تمام مخلوقات کو رزق مہیا کرنے والا۔ رازق ہے
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥
har Dhi-aaPervadinvahu santahu jee sabh dookh visaaranhaaraa.
O’ Saints, meditate on God who is the dispeller of all sorrows.
ਹੇ ਸੰਤ ਜਨੋ! ਉਸ ਪ੍ਰਭੂ ਨੂੰ ਸਿਮਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
ہرِ دھِیاۄہُ سنّتہُ جیِ سبھِ دوُکھ ۄِسارنھہارا
سنتہو۔پاکدامن عارفان الہٰی ۔ وسارنہارا۔ بھلانے والا۔ دکھ۔ عذاب
۔ اے پاکدامن عارفان و عاشقان خدا خدا سبھ کے دکھ درد مٹان والا اور بھلانے والا ہے
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥
har aapay thaakur har aapay sayvak jee ki-aa naanak jant vichaaraa. ||1||
Pervading in all beings, God Himself is the Master and He Himself is His own servant. O’ Nanak, how insignificant are humans! ||1||
ਉਹ ਪ੍ਰਭੂ (ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਮਾਲਕ ਹੈ ਤੇ ਆਪ ਹੀ ਸੇਵਕ ਹੈ। ਹੇ ਨਾਨਕ! ਜੀਵ ਵਿਚਾਰੇ ਕੀਹ ਹਨ?
ہرِ آپے ٹھاکُرُ ہرِ آپے سیۄکُ جیِ کِیا نانک جنّت ۄِچارا
ٹھاکر۔ آقا۔ مالک سیوک۔ خادم ۔خدمتگار ۔ جنت ۔مخلوق جاندار۔ وچارا۔ غریب ناتواں
خدا خود ہی خادم اور خودہی مخدوم ہے ۔ اس ناتواں انسان کی کیا ہستی ہے۔ اے نانک ۔
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥
tooN ghat ghat antar sarab nirantar jee har ayko purakh samaanaa.
O’ God, You are present in each and every heart, and are pervading in all beings. ਹੇ ਹਰੀ! ਤੂੰ ਸਭ ਜੀਵਾਂ ਵਿਚ ਇਕ–ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ।
توُنّ گھٹ گھٹ انّترِ سرب نِرنّترِ جیِ ہرِ ایکو پُرکھُ سمانھا
گھٹ گھٹ۔ ہر دل میں ۔ انتر۔ اندر۔ نرانتر ۔ بغیر فرق۔سرب۔ سب میں۔ ہر خدا۔ ایکوواحد پرکھ۔ خدا۔
اے خدا ہر دل میں تیرا نور ہے اور ہر دل میں لگاتار بس رہا ہے ۔ اور واحد ہوتے ہوئے سبھ میں بستا ہے ۔
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥
ik daatay ik bhaykhaaree jee sabh tayray choj vidaanaa.
Some are givers and some are beggars; all of this is Your wondrous play!
(ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ–ਇਹ ਤੇਰੇ ਹੀ ਅਸਚਰਜ ਤਮਾਸ਼ੇ ਹਨ।
اِکِ داتے اِکِ بھیکھاریِ جیِ سبھِ تیرے چوج ۄِڈانھا
داتے ۔ دینےوالے ۔ سخی بھکاری۔ بھیک مانگنے والے ۔ چوج تماشے ۔ وڈانا۔ حیران کرنے والے
ایک سخاوت کرنے والے سخی ہیں جب کہ ایک بھیک مانگنے والے بھکاری ۔ یہ تیرے عجیب و غریب تماشے ہیں۔
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥
tooN aapay daataa aapay bhugtaa jee ha-o tuDh bin avar na jaanaa.
You Yourself are the giver and the enjoyer of the bounties . Besides You, I know no one else like You.
ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ ਆਪ ਹੀ ਉਹਨਾਂ ਨੂੰ ਵਰਤਣ ਵਾਲਾ ਹੈਂ। ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ
توُنّ آپے داتا آپے بھُگتا جیِ ہءُ تُدھُ بِنُ اۄرُ ن جانھا
۔ آپے داتا ۔ دینے والے ۔ بھگتا ۔صرف کرنے والا۔ تدھ بن ۔ تیرے بغیر ۔ اور دیگر دوسرا ۔
تو خود ہی بخشش کرنے والا سخی ہے اور خود ہی تصرف میں لانے والا مصارف ۔مگر میں تیرے بغیر کسی کو نہیں جانتا پہچانتا ،
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥
tooN paarbarahm bay-ant bay-ant jee tayray ki-aa gun aakh vakhaanaa.
O’ supreme God, You are infinite; what virtues of Yours may I describe?
ਹੇ ਪਾਰਬ੍ਰਹਮ! ਤੂੰ ਬੇਅੰਤ ਹੈਂ,ਮੈਂ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਦੱਸਾਂ?
توُنّ پارب٘رہمُ بیئنّتُ بیئنّتُ جیِ تیرے کِیا گُنھ آکھِ ۄکھانھا
پار برہم۔ کامیابی عطا کرنے والا۔ بے انت اعداد و شمار سے باہر۔ گن وصف ۔ صفت۔
تو کامیابی عنایت کرنے والا لا محدود اور بیشمار وصفوں والا ہے جو بیان سے باہر ہیں
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ੍ਹ੍ਹ ਕੁਰਬਾਣਾ ॥੨॥
jo sayveh jo sayveh tuDh jee jan naanak tinH kurbaanaa. ||2||
O’ God, Nanak is dedicated to those who remember You and lovingly meditate on You. ||2||
ਹੇ ਪ੍ਰਭੂ! ਜੋ ਤੈਨੂੰ ਯਾਦ ਕਰਦੇ ਹਨ ਜੋ ਤੈਨੂੰ ਸਿਮਰਦੇ ਹਨ, ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੨॥
جو سیۄہِ جو سیۄہِ تُدھُ جیِ جنُ نانکُ تِن٘ہ٘ہ کُربانھا
جو سیو یہہ۔ جو خدمت کرتے ہیں
اے نانک جو خدا کی خدمت کرتے ہیں ان پر قربان ہوں (2)
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ॥
har Dhi-aavahi har Dhi-aavahi tuDh jee say jan jug meh sukh vaasee.
O’ God, those who remember and meditate on You with loving devotion live in peace.
ਹੇ ਹਰੀ! ਜੋ ਮਨੁੱਖ ਤੈਨੂੰ ਸਿਮਰਦੇ ਹਨ ਜੋ ਤੈਨੂੰ ਧਿਆਉਂਦੇ ਹਨ, ਉਹ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ।
ہرِ دھِیاۄہِ ہرِ دھِیاۄہِ تُدھُ جیِ سے جن جُگ مہِ سُکھ ۄاسیِ
ہر دھیادیہہ۔ جو خدا کو یاد کرتے ہیں۔ سے جن۔ وہ آدمی ۔ جگ۔ زمانہ سکھ واسی۔ سکھی بستے ہین۔
اے خدا! جو دل میں یاد کرتے ہیں تجھے وہ دنیا میں سکھ پاتے ہیں۔
ਸੇ ਮੁਕਤੁ ਸੇ ਮੁਕਤੁ ਭਏ ਜਿਨ੍ਹ੍ਹ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥
say mukat say mukat bha-ay jinH har Dhi-aa-i-aa jee-o tin tootee jam kee faasee.
Those who meditate on God are liberated from the worldly bonds and their noose of death is snapped.
ਜਿਨ੍ਹਾਂ ਨੇ ਪ੍ਰਭੂ ਨੂੰ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ।
سے مُکتُ سے مُکتُ بھۓ جِن٘ہ٘ہ ہرِ دھِیائِیا جیِءُ تِن ٹوُٹیِ جم کیِ پھاسیِ
مگت۔ آزاد ۔ ٹوٹی جم کی پھاسی۔ موت کا پھندہ چاک ہو گیا۔
وہ دنیاوی غلامی سے نجات پا لیتے ہیں اور روحانی موت سے بچ جاتے ہیں۔
ਜਿਨ ਨਿਰਭਉ ਜਿਨ੍ਹ੍ਹ ਹਰਿ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭੁ ਗਵਾਸੀ ॥
jin nirbha-o jinH har nirbha-o Dhi-aa-i-aa jee-o tin kaa bha-o sabh gavaasee.
Those who meditate on the fearless God, He dispels all their fear.
ਜਿਨ੍ਹਾਂ ਨੇ ਨਿਰਭਉ ਪ੍ਰਭੂ ਨੂੰ ਧਿਆਇਆ ਹੈ, ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।
جِن نِربھءُ جِن٘ہ٘ہ ہرِ نِربھءُ دھِیائِیا جیِءُ تِن کا بھءُ سبھُ گۄاسیِ
نربھؤ۔ بے خوف ۔ بھؤ خوف۔ سب گواسی ۔ مٹ گیا۔
جنہوں نے بے خوف خدا کو یاد کیا ان کا دنیاوی خوف مٹ جاتا ہے
ਜਿਨ੍ਹ੍ਹ ਸੇਵਿਆ ਜਿਨ੍ਹ੍ਹ ਸੇਵਿਆ ਮੇਰਾ ਹਰਿ ਜੀਉ ਤੇ ਹਰਿ ਹਰਿ ਰੂਪਿ ਸਮਾਸੀ ॥
jinH sayvi-aa jinH sayvi-aa mayraa har jee-o tay har har roop samaasee.
Those who remember God with loving devotion merge in God Himself.
ਜਿਨ੍ਹਾਂ ਨੇ ਪਿਆਰੇ ਪ੍ਰਭੂ ਨੂੰ ਸਿਮਰਿਆ ਹੈ, ਉਹ ਪ੍ਰਭੂ ਦੇ ਸਰੂਪ ਵਿਚ ਹੀ ਲੀਨ ਹੋ ਜਾਂਦੇ ਹਨ l
جِن٘ہ٘ہ سیۄِیا جِن٘ہ٘ہ سیۄِیا میرا ہرِ جیِءُ تے ہرِ ہرِ روُپِ سماسیِ
جن سیویا۔ ہر کہ خدمت کرو۔ ہر ہر روپ سماسی ۔ وہ مانند خدا ہوا۔
اور خداوند کریم کو یاد کرتے ہیں۔ وہ خدا کی مانند ہو جاتے ہیں
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ ॥੩॥
say Dhan say Dhan jin har Dhi-aa-i-aa jee-o jan naanak tin bal jaasee. ||3||
Extremely blessed are those who have meditated on God; Nanak is dedicated to them.||3||
ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਹੈ, ਦਾਸ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ ॥੩॥
سے دھنّنُ سے دھنّنُ جِن ہرِ دھِیائِیا جیِءُ جنُ نانکُ تِن بلِ جاسیِ
دھن۔ شاباش ۔جن نانک۔ خادم نانک ۔ تن ان پر۔ بل جاسی۔ قربان ہوں۔
۔ شاباش ہے ان کو جو یاد خدا کو کرتے ہیں خادم نانک قربان ہے ان پر
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ ॥
tayree bhagat tayree bhagat bhandaar jee bharay bay-ant bay-antaa.
O’ God, infinite treasures of Your devotional worship are brimful.
ਹੇ ਪ੍ਰਭੂ! ਤੇਰੀ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ।
تیریِ بھگتِ تیریِ بھگتِ بھنّڈار جیِ بھرے بیئنّت بیئنّتا
بھگت عاشق الہٰی عشق الہٰی ۔ الہٰی پیار۔ بھنڈرا ۔ خزانے ۔ بے انت ۔ بیشمار ۔ صلاحن ۔ تعریف حمد
اے خدا۔ تیرے الہٰی پیار و عشق و عبادت کے خزانے بھرے ہوئے ہیں۔
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥
tayray bhagat tayray bhagat salaahan tuDh jee har anik anayk anantaa.
O’ God, countless are Your devotees who praise You in myriads of ways.
ਹੇ ਹਰੀ! ਤੇਰੇ ਅਨੇਕਾਂ ਤੇ ਬੇਅੰਤ ਭਗਤ ਭਿੰਨ ਭਿੰਨ ਤਰੀਕਿਆਂ ਨਾਲ ਤੇਰੀ ਸਿਫ਼ਤਿ–ਸਾਲਾਹ ਕਰਦੇ ਹਨ।
تیرے بھگت تیرے بھگت سلاہنِ تُدھُ جیِ ہرِ انِک انیک اننّتا
انک انیک ۔ بیشمار ۔
اے خدا تو بیشمار تیرے پیارے تیرے صادق و عابد۔ تیری حمد وثناہ کرتے ہیں۔
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥
tayree anik tayree anik karahi har poojaa jee tap taapeh jaapeh bay-antaa.
Countless are those who worship You, do penances and do limitless recitations.
ਹੇ ਪ੍ਰਭੂ! ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ, ਬੇਅੰਤ ਜੀਵ (ਤੈਨੂੰ ਮਿਲਣ ਲਈ) ਤਾਪ ਸਾਧਦੇ ਹਨ।
تیریِ انِک تیریِ انِک کرہِ ہرِ پوُجا جیِ تپُ تاپہِ جپہِ بیئنّتا
پوجا۔ پرستش ۔ تپ تاپیہہ۔ جسم کو الہٰی یاد میں تپانا عذاب دینا ایزارسانی ۔ چیہہ۔ ریاض کرنا۔ یاد کرنا۔
اے خدا بیشمار تیری پرستش کرتے ہیں اور بیشمار ہی تپسیا کرتے ہیں۔
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥
tere anayk tere anayk parheh baho simrit sasat jee kar kiraa khat karam karanta.
Your countless devotees read various Smritis and Shastras (religious books) and perform the prescribed six kinds of rituals and religious ceremonies.
ਤੇਰੇ ਅਨੇਕਾਂ ਸੇਵਕ ਕਈ ਸਿਮ੍ਰਿਤੀਆਂ ਤੇ ਸ਼ਾਸਤ੍ਰ ਪੜ੍ਹਦੇ ਹਨ, ਤੇ ਉਹਨਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ।.
تیرے انیک تیرے انیک پڑہِ بہُ سِنّم٘رِتِ ساست جیِ کرِ کِرِیا کھٹُ کرم کرنّتا
پڑیہہ۔ بہو سمرت شاشت جی۔ سمرتیاں ۔ ہندو مذہبی کتابیں جن کی تعداد ستائیس ہے شاشتر۔ مذہب کے فلسفے کی کتابیں جن کی تعداد چھ ہے ۔ کھٹ کرم۔ چھ دھارمک یا مذہبی فرائض یا اعمال ۔ کرنتا کرتے ہیں۔
بیشمار مذہبی کتابیں جو ہندؤں کی زندگی کی رہنمائی کے لئے سمرتیاں پڑھتے ہیں۔ جن کی تعداد ستائیس ہے ۔ اور شاشتر جن کی تعداد چھ ہے اور چھ فرض منصبی ہندو پر عابد ہین ادا کرتے ہیں ۔
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥
say bhagat say bhagat bhalay jan naanak jee jo bhaaveh mayray har bhagvantaa. ||4||
O’ Nanak, blessed are those devotees who are pleasing to my God. ||4||
ਹੇ ਦਾਸ ਨਾਨਕ! ਉਹ ਭਗਤ ਭਲੇ ਹਨ ਜੋ ਪਿਆਰੇ ਹਰਿ–ਭਗਵੰਤ ਨੂੰ ਪਿਆਰੇ ਲੱਗਦੇ ਹਨ ॥੪॥
سے بھگت سے بھگت بھلے جن نانک جیِ جو بھاۄہِ میرے ہرِ بھگۄنّتا
سے بھگت ۔ وہ عابد ۔بھلے اچھے ۔ نیک ۔ جو بھاوے ۔ جن کو چاہتا ہے ۔ بھگونتا ۔ بھاگوں کا بنانے والا بھگوان تقدیر ساز ۔ خدا۔
خدا کے پیارے وہی ہیں وہی اچھے اور نیک ہیں اے خادم نانک جو خدا بلند طاقتوں والا ہے کو پیارے ہیں۔ (4)
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥
tooN aad purakh aprampar kartaa jee tuDh jayvad avar na ko-ee.
O’ God, You are the Primal Being, infinite and the most exalted Creator; none else is as great as You.
ਹੇ ਪ੍ਰਭੂ! ਤੂੰ ਸਭ ਦਾ ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ
توُنّ آدِ پُرکھُ اپرنّپرُ کرتا جیِ تُدھُ جیۄڈُ اۄرُ ن کوئیِ
آو پرکھ۔ قائینات کے ظہور میں آنے سے پہلے روز اول سے پہلے ۔ اپرپنر۔بیشمار قوتوں اور وسعتوں کے مالک۔ کرتا کار ساز۔ کرنے والے۔ تدھ جیوڈ۔ تیرے جتنا بلند عظمت اور نہ کوئی ۔ کوئی تیرا ثانی نہیں۔5)
اے خدا تو روز ازل سے پہلے کائنات قدرت کے ظہور میں آنے سے پہلے کا ہے ۔ تو نہایت اور اندازے اور شمار سے پڑے لا محدود کارساز ہے تیرا عالم میں کوئی ثانی نہیں۔
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥
tooN jug jug ayko sadaa sadaa tooN ayko jee tooN nihchal kartaa so-ee.
Age after age You are the same one, forever and ever You Yourself are the same one eternal Creator.
ਤੂੰ ਹਰੇਕ ਜੁਗ ਵਿਚ ਆਪ ਹੀ ਹੈਂ, ਤੂੰ ਸਦਾ ਹੀ ਇਕ ਆਪ ਹੀ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ l
توُنّ جُگُ جُگُ ایکو سدا سدا توُنّ ایکو جیِ توُنّ نِہچلُ کرتا سوئیِ
نہچل۔ مستقل ۔ پائیدار۔
اے خدا تو ہر دور زماں میں واحد ہے اور ہمیشہ واحد اور مستقل پائیدار کارساز ہے
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥
tuDh aapay bhaavai so-ee vartai jee tooN aapay karahi so ho-ee.
Whatever pleases You comes to pass and that alone happens which You do Yourself.
ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਆਪ ਨੂੰ ਪਸੰਦ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।
تُدھُ آپے بھاۄےَ سوئیِ ۄرتےَ جیِ توُنّ آپے کرہِ سُ ہوئیِ
بھاوے۔ چاہتا ہے ۔ تیری رضا ہے ۔ مرضی ہے ۔ سوئی درتے ۔ وہی ہوتا ہے تو آپسے کریہہ سے ہوئی۔ جو کچھ تو خد کرتا ہے وہی ہوتا ہے ۔
۔ جو تیری آزاد مرضی اور رضا ہے وہی ہوتا ہے جو تو خود کرتا ہے وہی ہوتا ہے تو نے ہی یہ عالم پیدا کیا ہے ۔
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥
tuDh aapay sarisat sabh upaa-ee jee tuDh aapay siraj sabh go-ee.
O’ God,You Yourself created the entire Universe and having done so, it is You who destroys it all.
(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ, ਤੂੰ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈਂ।
تُدھُ آپے س٘رِسٹِ سبھ اُپائیِ جیِ تُدھُ آپے سِرجِ سبھ گوئیِ
سرشٹ۔ دنیا عالم۔ جہاں۔ سب اُپائی ساری مخلوقات و قائینات پیدا کی تدھ آپے سرج سبھ گوئی ۔ تو نے خود ہی پیدا کی اور خود ہی قیامت برپا کرتا ہے ۔ مٹاتا ہے
تو ہی پیدا کرکے قیامت برپا کرتا ہے ۔ مٹاتا ہے
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੨॥
jan naanak gun gaavai kartay kay jee jo sabhsai kaa jaano-ee. ||5||2||
Servant Nanak sings the praises of the Creator, the Knower of all. ||5||2||
ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਂਦਾ ਹੈ, ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੫॥੨॥
جنُ نانکُ گُنھ گاۄےَ کرتے کے جیِ جو سبھسےَ کا جانھوئیِ
جو سبھسے کا جانوئی ۔ جو سب کو جاننے والا ہے ۔(
۔ خادم نانک اس کارساز ۔ کرتار (خدا) کی صفت صلاح کرتا ہے جو سب کو جانے اور پہچاننے والا ہے۔
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ੴ ستِگُر پ٘رسادِ
ایک لازوال خدا ، سچے گرو کے فضل سے سمجھا گیا
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥
raag aasaa mehlaa 1 cha-upday ghar 2.
Raag Aasaa, Chau-pday, Second Beat, First Guru:
راگُ آسا مہلا ੧ چئُپدے گھرُ
ਸੁਣਿ ਵਡਾ ਆਖੈ ਸਭ ਕੋਈ ॥
sun vadaa aakhai sabh ko-ee.
O’ God, after listening to others, everyone calls You Great.
(ਹੇ ਪ੍ਰਭੂ!) ਹਰੇਕ ਜੀਵ ਹੋਰਨਾਂ ਪਾਸੋਂ ਸਿਰਫ਼ ਸੁਣ ਕੇ ਆਖ ਦੇਂਦਾ ਹੈ ਕਿ ਤੂੰ ਵੱਡਾ ਹੈਂ।
سُنھِ ۄڈا آکھےَ سبھ کوئیِ
سننے پر توہر آدمی کہتا ہے کہ اے خدا تو عظیم ہے
ਕੇਵਡੁ ਵਡਾ ਡੀਠਾ ਹੋਈ ॥
kayvad vadaa deethaa ho-ee.
but only one who has realized You, knows just how great You are.
ਪਰ ਤੂੰ ਕੇਡਾ ਵੱਡਾ ਹੈਂ ਇਹ ਗੱਲ ਤੈਨੂੰ ਵੇਖਿਆਂ ਹੀ ਦੱਸੀ ਜਾ ਸਕਦੀ ਹੈ
کیۄڈُ ۄڈا ڈیِٹھا ہوئیِ
مگر تبھی کہہ سکتا ہے اگر کسی نے دیکھا ہو