Urdu-Page-79

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥
har parabh mayray babulaa har dayvhu daan mai daajo.
O’ my father, give me Naam as my wedding gift and dowry.
ਹੇ ਮੇਰੇ ਪਿਤਾ! (ਮੈਂ ਤੈਥੋਂ ਦਾਜ ਮੰਗਦੀ ਹਾਂ) ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ।
ہرِ پ٘ربھُ میرے بابُلا ہرِ دیۄہُ دانُ مےَ داجو ॥
اے پتا خدا مجھے الہٰی نام عطا فرما ۔ یہ میرے لئے ایسا ہے جیسے شادی والی لڑکی کےلئے دہیزکا دان ۔

ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥
har kaprho har sobhaa dayvhu jit savrai mayraa kaajo.
Give me Naam as my wedding gown, and the Naam as my glory to accomplish my task (to unite with the Almighty).
ਮੈਨੂੰ ਵਾਹਿਗੁਰੂ ਮੇਰੀ ਪੁਸ਼ਾਕ ਵਜੋਂ ਤੇ ਵਾਹਿਗੁਰੂ ਮੇਰੀ ਸ਼ਾਨ ਸ਼ੋਕਤ ਵਜੋਂ ਦੇ, ਜਿਸ ਨਾਲ ਹੇ ਮੇਰੇ ਪਿਤਾ! ਹਰੀ-ਪਤੀ ਨਾਲ ਰਾਮ ਪਤੀ ਨਾਲ ਮਿਲ ਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ।ਰਾ ਕੰਮ ਰਾਸ ਹੋ ਜਾਵੇ।
ہرِ کپڑو ہرِ سوبھا دیۄہُ جِتُ سۄرےَ میرا کاجو ॥
کاج۔ کام۔
الہٰی نام کے ہی کپڑے دیجئے جس سے تمام کام سنور جائیں ۔

ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥
har har bhagtee kaaj suhaylaa gur satgur daan divaa-i-aa.
Through devotional worship of God this ceremony is made blissful and beautiful; the True Guru, has given this gift of God’s Name.
ਪਰਮਾਤਮਾ ਦੀ ਭਗਤੀ ਦੇ ਰਾਹੀਂ ਸ਼ਾਦੀ ਸੁਹਾਉਣੀ ਹੋ ਗਈ ਹੈ। ਵੱਡੇ ਸੱਚੇ ਗੁਰਾਂ ਨੇ ਮੈਨੂੰ ਹਰੀ ਨਾਮ ਦੀ ਦਾਤ ਪ੍ਰਦਾਨ ਕੀਤੀ ਹੈ।
ہرِ ہرِ بھگتیِ کاجُ سُہیلا گُرِ ستِگُرِ دانُ دِۄائِیا ॥
سوہیلا۔نیک ۔ اچھا ۔
الہی عبادت الہٰی ریاض نیک کام ہے جو مرشد اور سچا مرشد نے یہ دان دلوایا ہے

ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥
khand varbhand har sobhaa ho-ee ih daan na ralai ralaa-i-aa.
God’s glory has spread in all the regions of the world, because this dowry (Naam) doesn’t look like any other dowry.
ਹਰੀ-ਨਾਮ ਦੇ ਦਾਜ ਨਾਲ ਉਸ ਦੀ ਸੋਭਾ (ਉਸ ਦੇ) ਦੇਸ ਵਿਚ ਸੰਸਾਰ ਵਿਚ ਹੋ ਜਾਂਦੀ ਹੈ। ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ।
کھنّڈِ ۄربھنّڈِ ہرِ سوبھا ہوئیِ اِہُ دانُ ن رلےَ رلائِیا ॥
کھنڈ ۔دیش ۔
دیس اور عالم میں شہرت ملتی ہے ۔ یہ ایک ایسا خیرات دان ہے ۔ کہ اسکے برابر کوئی دوسرا دان نہیں ہے

ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥
hor manmukh daaj je rakh dikhaaleh so koorh ahaNkaar kach paajo.
Any other dowry, which the self-willed offer for show, is only false egotism and a worthless display.
ਕੋਰੀ ਹੋਰ ਦਾਜ ਜੋ ਅਧਰਮੀ ਧਰਕੇ ਦਿਖਾਵਾ ਕਰਦੇ ਹਨ, ਉਹ ਝੂਠਾ ਹੰਕਾਰ ਤੇ ਨਿਰਾ ਵਿਖਾਵਾ ਹੀ ਹੈ।
ہورِ منمُکھ داجُ جِ رکھِ دِکھالہِ سُ کوُڑُ اہنّکارُ کچُ پاجو ॥
کچ پاجو۔خام اور محض دکھا وا ہے
اگر کوئی دوسرا انسان جو اپنے من کا مرید ہے ۔ اسکے برار رھ کر دکھلاتا ہے وہ جھوٹا ہے ۔ تکبر ہے ۔اورصرف دکھاوا اور پاکھنڈ ہے

ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥੪॥
har parabh mayray babulaa har dayvhu daan mai daajo. ||4||
O’ my father, please give me Naam as my wedding gift.
ਹੇ ਮੇਰੇ ਪਿਤਾ! ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ l
ہرِ پ٘ربھ میرے بابُلا ہرِ دیۄہُ دانُ مےَ داجو ॥੪॥
اے میرے باپ خدا مجھے اپنا نام بطور عطیہ دان کیجئے ۔

ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥
har raam raam mayray baabolaa pir mil Dhan vayl vaDhandee.
O’ my father, uniting with that all-pervading God, my progeny has multiplied like the flourishing vine.
ਹੇ ਮੇਰੇ ਪਿਤਾ! ਹਰੀ-ਪਤੀ ਨਾਲ ਮਿਲ ਕੇ ਵੇਲ ਵਾਙੂ ਮੇਰੀ ਪੀੜ੍ਹੀ ਚੱਲ ਪਈ ਹੈ।
ہرِ رام رام میرے بابولا پِر مِلِ دھن ۄیل ۄدھنّدیِ ॥
ہرام۔اے خدا ۔اے رام ۔ رام میرے بابولا ۔
اس چھنت میں گرو صاحب نے ایک دنیاوی شادی کی تبیح دیکر سجھایا گیا ہے کہ انسان خداوند کریم سے تبھی ملاپ ہو سکتا ہے جیسے ایک عورت کا اپنے خاوند سے رشتہ ہے اور وہ رشتہ اگر دونوں ہم آہنگی اور وصفوں کی بنا پر کامیاب ہوتا ہے

ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥
har jugah jugo jug jugah jugo sad peerhee guroo chalandee.
Through the Guru, the progeny of God’s (devotees) has been growing throughout all ages.
ਅਨੇਕਾਂ ਜੁਗਾਂ ਤੋਂ ਸਦਾ ਤੋਂ ਹੀ ਗੁਰੂ ਦੀ ਪ੍ਰਭੂ-ਪਤੀ ਦੀ ਪੀੜ੍ਹੀ ਚਲੀ ਆਉਂਦੀ ਹੈ।
ہرِ جُگہ جُگو جُگ جُگہ جُگو سد پیِڑیِ گُروُ چلنّدیِ ॥
جگھو جگ ۔ہر ایک زمانہ میں ۔ہمیشہ ۔
اس دنیا میں رہتے ہوئے جن انسانوں نے خدمت و صحبت و قربت سے استفادہ حاصل کرکے ہر دو عالم میں شہرت و حشمت حاصل کرتے ہیں ۔

ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥
jug jug peerhee chalai satgur kee jinee gurmukh naam Dhi-aa-i-aa.
Those who by the Guru’s grace have meditated on God’s Name, their lineage with the Guru continues to flourish age after age.
ਹਰੇਕ ਜੁਗ ਵਿਚ ਸਤਿਗੁਰੂ ਦੀ ਪੀੜ੍ਹੀ (ਧਾਰਮਕ ਘਰਾਣਾ) ਚੱਲ ਪੈਂਦੀ ਹੈ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ
جُگِ جُگِ پیِڑیِ چلےَ ستِگُر کیِ جِنیِ گُرمُکھِ نامُ دھِیائِیا ॥
گورمکھ ۔ مرشد کے وسیلے سے ۔
جن لوگوں نے گرو کے فضل سے خدا کے نام پر غور کیا ، ان کا گرو کے ساتھ نسب عمر کے بعد بڑھتا ہی جارہا ہے۔

ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥
har purakh na kab hee binsai jaavai nit dayvai charhai savaa-i-aa.
God (is such a husband, who) never dies nor goes away, and who every day gives more and more.
ਸਰਬ-ਸ਼ਕਤੀਵਾਨ ਵਾਹਿਗੁਰੂ ਕਦਾਚਿੱਤ ਮਰਦਾ ਜਾਂ ਜਾਂਦਾ ਨਹੀਂ। ਜੋ ਕੁਝ ਉਹ ਦਿੰਦਾ ਹੈ, ਸਦੀਵ ਹੀ ਵਧਦਾ ਜਾਂਦਾ ਹੈ।
ہرِ پُرکھُ ن کب ہیِ بِنسےَ جاۄےَ نِت دیۄےَ چڑےَ سۄائِیا ॥
چڑھے سوایا ۔روز افزوں ۔
خدا (ایسا شوہر ہے ، جو) کبھی نہیں مرتا ہے اور نہ ہی جاتا ہے ، اور جو ہر دن زیادہ سے زیادہ دیتا ہے۔

ਨਾਨਕ ਸੰਤ ਸੰਤ ਹਰਿ ਏਕੋ ਜਪਿ ਹਰਿ ਹਰਿ ਨਾਮੁ ਸੋਹੰਦੀ ॥
naanak sant sant har ayko jap har har naam sohandee.
O’ Nanak, the Almighty God and the His devotees are spiritually one. By meditating on Naam, the soul-brides become spiritually beauteous.
ਹੇ ਨਾਨਕ! ਭਗਤ ਜਨ ਤੇ ਪ੍ਰਭੂ ਇਕ-ਰੂਪ ਹਨ। ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ-ਇਸਤ੍ਰੀ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ।
نانک سنّت سنّت ہرِ ایکو جپِ ہرِ ہرِ نامُ سوہنّدیِ ॥
سوہندی ۔اچھی لگتی ہے ۔
اے نانک ، خداتعالیٰ خدا اور اس کے پرستش کرنے والے روحانی طور پر ایک ہیں۔ نام پر غور کرنے سے روحانی دلہنیں روحانی طور پر خوبصورت ہوجاتی ہیں۔

ਹਰਿ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲਿ ਧਨ ਵੇਲ ਵਧੰਦੀ ॥੫॥੧॥
har raam raam mayray babulaa pir mil Dhan vayl vaDhandee. ||5||1||
O’ my dear father, by meeting with God my progeny (of Guru following souls has multiplied like the flourishing vine.
ਹੇ ਮੇਰੇ ਪਿਤਾ! ਹਰੀ-ਪਤੀ ਨਾਲ ਮਿਲ ਕੇ ਵੇਲ ਵਾਙੂ ਮੇਰੀ ਪੀੜ੍ਹੀ ਚੱਲ ਪਈ ਹੈ।
ہرِ رام رام میرے بابُلا پِر مِلِ دھن ۄیل ۄدھنّدیِ ੫॥੧॥
میرے پیارے والد ، میری اولاد سے خدا کے ساتھ ملاقات کرکے (گرو کے پیچھے پیچھے روحیں پھل پھولتے ہوئے بیل کی طرح بڑھ گئیں )۔

ਸਿਰੀਰਾਗੁ ਮਹਲਾ ੫ ਛੰਤ
sireeraag mehlaa 5 chhant
Siree Raag, by the Fifth Guru: Chant:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God. Realized by the grace of the Guru.

ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥
man pi-aari-aa jee-o mitraa gobind naam samaalay.
O’ dear mind, my friend, reflect upon the Naam.
ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! ਪਰਮਾਤਮਾ ਦਾ ਨਾਮ (ਆਪਣੇ ਅੰਦਰ) ਸਾਂਭ ਕੇ ਰੱਖ।
من پِیارِیا جیِءُ مِت٘را گوبِنّد نامُ سمالے ॥
سمالے۔چپتے کر۔یاد کر۔ دل میں بسا ۔
اے میرے پیارے دوست دل الہٰی نام سچ حق وحقیقت دل میں بسا

ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ ॥
man pi-aari-aa jee mitraa har nibhai tayrai naalay.
O’ dear mind, my friend, the Creator shall always be with you.
ਹੇ ਪਿਆਰੇ ਮਨ! ਹੇ ਮਿਤ੍ਰ ਮਨ! ਇਹ ਹਰਿ-ਨਾਮ (ਸਦਾ) ਤੇਰੇ ਨਾਲ ਸਾਥ ਨਿਬਾਹੇਗਾ।
من پِیارِیا جیِ مِت٘را ہرِ نِبہےَ تیرےَ نالے ॥
ہر تہے ۔ساتھ دیتا ہے خدا ۔
اے میرے پیارے دوست دل خدا تیرا ساتھ دیگا ۔ ساتھی و مددگار ہوگا

ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥
sang sahaa-ee har naam Dhi-aa-ee birthaa ko-ay na jaa-ay.
God’s Name shall be with you as your companion. Whoever meditate on Him, does not return empty-handed from this world.
ਪਰਮਾਤਮਾ ਦਾ ਨਾਮ ਤੇਰੇ ਨਾਲ ਤੇਰਾ ਸਾਥੀ ਰਹੇਗਾ। ਜੇਹੜਾ ਭੀ ਹਰਿ-ਨਾਮ ਸਿਮਰਦਾ ਹੈ) ਉਹ ਦੁਨੀਆ ਤੋਂ ਖ਼ਾਲੀ -ਹੱਥ ਨਹੀਂ ਜਾਂਦਾ।
سنّگِ سہائیِ ہرِ نامُ دھِیائیِ بِرتھا کوءِ ن جاۓ ॥
برتھا۔ بے فائدہ ۔
اسکی ریاض کر یہ بے فائدہ نہ ہوگا

ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ॥
man chinday say-ee fal paavahi charan kamal chit laa-ay.
Attune your attention on God’s lotus feet (Name) all your desires shall be fulfilled
(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਚਿੱਤ ਜੋੜ, ਤੂੰ ਸਾਰੇ ਮਨ ਇੱਛਤ ਫਲ ਪ੍ਰਾਪਤ ਕਰ ਲਏਂਗਾ।
من چِنّدے سیئیِ پھل پاۄہِ چرنھ کمل چِتُ لاۓ ॥
من چندے ۔دلی خواہشات کے مطابق ۔
اسے دلی خواہشات کی مطابق پھل ملتا ہے جو خدا سے پریم کرتا ہے ۔

ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥
jal thal poor rahi-aa banvaaree ghat ghat nadar nihaalay.
The Master of the world is pervading the water and the land; dwelling in each and every heart, He sees all with His glance of grace.
ਜਗਤ ਦਾ ਮਾਲਕ ਪ੍ਰਭੂ ਜਲ ਵਿਚ ਧਰਤੀ ਵਿਚ ਹਰ ਥਾਂ ਭਰਪੂਰ ਹੈ, ਉਹ ਹਰੇਕ ਸਰੀਰ ਵਿਚ ਵਿਆਪਕ ਹੋ ਕੇ ਮਿਹਰ ਦੀ ਨਿਗਾਹ ਨਾਲ ਹਰੇਕ ਨੂੰ ਵੇਖਦਾ ਹੈ।
جلِ تھلِ پوُرِ رہِیا بنۄاریِ گھٹِ گھٹِ ندرِ نِہالے ॥
بنواری ۔خدا ۔ نہالے ۔نگاہ شفقت ۔ سکھ ۔
خدا ہر جگہ موجود ہے اور ہر دل میں بستا ہے اور نگاہ شفقت ہے اسکی ۔

ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥੧॥
naanak sikh day-ay man pareetam saaDhsang bharam jaalay. ||1||
O beloved mind, Nanak gives this advice:,burn away your doubts while dwelling in the holy congregation,
ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ-ਸਾਧ ਸੰਗਤਿ ਵਿਚ ਰਹਿ ਕੇ ਆਪਣੀ ਭਟਕਣਾ ਨਾਸ ਕਰ l
نانکُ سِکھ دےءِ من پ٘ریِتم سادھسنّگِ بھ٘رمُ جالے ॥੧॥
سبق ۔پند و آموز ۔
اے نانک اس دل کو سبق دے کر پاکدامن پارساؤں کی صحبت و قربت مین تمام شک و شہبات مٹا دے

ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ ॥
man pi-aari-aa jee mitraa har bin jhooth pasaaray. O my dear friendly mind, except God, all other worldly things are short-lived.
ਹੇ ਮੇਰੇ ਪਿਆਰੇ ਮਿਤ੍ਰ ਮਨ! ਪਰਮਾਤਮਾ ਤੋਂ ਬਿਨਾ , ਇਹ ਸਾਰਾ ਜਗਤ-ਪਸਾਰਾ ਸਦਾ ਸਾਥ ਨਿਬਾਹੁਣ ਵਾਲਾ ਨਹੀਂ।
من پِیارِیا جیِ مِت٘را ہرِ بِنُ جھوُٹھُ پسارے ॥
اے میرے پیار ے دوست دل خدا کے بغیر یہ تمام عالمی پھیلاؤ جھوٹا ہے ۔

ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ ॥
man pi-aari-aa jee-o mitraa bikh saagar sansaaray.
O’ dear friendly mind, the world is like an ocean filled with the poison of vices.
ਹੇ ਪਿਆਰੇ ਮਨ! ਇਹ ਸੰਸਾਰ ਇਕ ਸਮੁੰਦਰ ਹੈ ਜੋ ਜ਼ਹਰ ਨਾਲ ਭਰਿਆ ਹੋਇਆ ਹੈ।
من پِیارِیا جیِءُ مِت٘را بِکھُ ساگرُ سنّسارے ॥
بکھ۔ز-ہر۔
اے پیارے دوست دل یہ عالم زہر کا سمندر ہے ۔

ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਨ ਬਿਆਪੈ ॥
charan kamal kar bohith kartay sahsaa dookh na bi-aapai.
If you let the Creator’s lotus feet (Naam) be your Boat, the pain and skepticism shall not touch you.
ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ (ਇਸ ਦੀ ਬਰਕਤਿ ਨਾਲ) ਕੋਈ ਸਹਮ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।
چرنھ کمل کرِ بوہِتھُ کرتے سہسا دوُکھُ ن بِیاپےَ ॥
بوہتھ۔جہاز ۔ سہسا ۔فکر ۔تشویش۔
اے انسان پائے الہی کو جہاز بناؤ تاکہ تجھے عذاب و تشویش نہ رہے ۔

ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ ॥
gur pooraa bhaytai vadbhaagee aath pahar parabh jaapai.
By good fortune, when one meets the perfect Guru, one meditates on God’s Name at all times.
ਜਿਸ ਵੱਡੇ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ, ਉਹ ਪ੍ਰਭੂ ਨੂੰ ਅੱਠੇ ਪਹਰ ਹਰਿ-ਨਾਮ ਸਿਮਰਦਾ ਹੈ।
گُرُ پوُرا بھیٹےَ ۄڈبھاگیِ آٹھ پہر پ٘ربھُ جاپےَ ॥
جس بلند قسمت سے کامل مرش سے ملاپ سے ہر وقت الہٰی ریاض کرؤ ۔

ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ॥
aad jugaadee sayvak su-aamee bhagtaa naam aDhaaray.
From the very beginning, and throughout the ages, He is the Master of His servants. His Name is the Support of His devotees.
ਆਦਿ ਤੋਂ ਹੀ, ਜੁਗਾਂ ਦੇ ਆਦਿ ਤੋਂ ਹੀ, ਵਾਹਿਗੁਰੂ ਆਪਣੇ ਸੇਵਕਾਂ ਦਾ ਮਾਲਕ ਹੈ। ਉਸਦਾ ਨਾਮ ਉਸ ਦੇ ਸਾਧੂਆਂ ਦਾ ਆਸਰਾ ਹੈ।
آدِ جُگادیِ سیۄک سُیامیِ بھگتا نامُ ادھارے ॥
اھارے ۔آسرا ۔
روز ازل اور مابعد کے دور زماں میں الہٰی نام سچ ۔حق و حقیقت ہی الہی پریمیوں کو سہارا ہے ۔

ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥੨॥
naanak sikh day-ay man pareetam bin har jhooth pasaaray. ||2||
Nanak gives this advice: O’ beloved mind, without the love of the Creator, all outward show is short-lived.
ਹੇ ਮੇਰੇ ਪਿਆਰੇ ਮਿਤ੍ਰ ਮਨ! ਪਰਮਾਤਮਾ ਤੋਂ ਬਿਨਾ , ਇਹ ਸਾਰਾ ਜਗਤ-ਪਸਾਰਾ ਸਦਾ ਸਾਥ ਨਿਬਾਹੁਣ ਵਾਲਾ ਨਹੀਂ।
نانکُ سِکھ دےءِ من پ٘ریِتم بِنُ ہرِ جھوُٹھ پسارے ॥੨॥
اے پیارے دل نانک کا سبق ہے کہ صحبت خدا رسیدہ پاکدامن پارساؤں کی صحبت و قربت میں رہ کر اپنی بھٹکن دور کر۔(2)

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ ॥
man pi-aari-aa jee-o mitraa har laday khayp savlee.
O’ dear mind, my friend, load yourself with the wealth of the Naam.
ਹੇ ਪਿਆਰੇ ਮਨ! ਹੇ ਮਿਤ੍ਰ! ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹ ਸੌਦਾ ਨਫ਼ਾ ਦੇਣ ਵਾਲਾ ਹੈ।
من پِیارِیا جیِءُ مِت٘را ہرِ لدے کھیپ سۄلیِ ॥
کھیپ۔ سودے کا پنڈل ۔ سولی۔منافع بخش ۔
اے میرے پیارے دوست دل الہٰی نام کامنافع بخش سودا اُٹھائے ۔

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲੁ ਮਲੀ ॥
man pi-aari-aa jee-o mitraa har dar nihchal malee. O’ dear friendly mind stay attached with the sanctuary of the Almighty.
ਹੇ ਪਿਆਰੇ ਮਨ! ਹੇ ਮਿਤ੍ਰ ਮਨ! ਪਰਮਾਤਮਾ ਦਾ ਦਰਵਾਜ਼ਾ ਮੱਲੀ ਰੱਖ, ਇਹੀ ਦਰਵਾਜ਼ਾ ਅਟੱਲ ਹੈ।
من پِیارِیا جیِءُ مِت٘را ہرِ درُ نِہچلُ ملیِ ॥
اے میرے پیارے دل الہٰی در پر قائم ہو جا یہی در قائم دائم ہے ۔ اور مستقل ہے ۔

ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ ॥
har dar sayvay alakh abhayvay nihchal aasan paa-i-aa.
One who serves at the Door of the Imperceptible and Unfathomable Creator, obtains the eternal position.
ਜੋ ਮਨੁੱਖ ਅਦ੍ਰਿਸ਼ਟ ਤੇ ਭੇਦ-ਰਹਿਤ ਵਾਹਿਗੁਰੂ ਦਾ ਦਰ ਮੱਲਦਾ ਹੈ, ਉਹ ਐਸਾ ਆਤਮਕ ਟਿਕਾਣਾ ਹਾਸਲ ਕਰਦਾ ਹੈ ਜੋ ਕਦੇ ਡੋਲਦਾ ਨਹੀਂ।
ہرِ درُ سیۄے الکھ ابھیۄے نِہچلُ آسنھُ پائِیا ॥
الکہہ۔ عداد و شمار سے باہر ۔ ابھیوے ۔راز ۔پوشیدہ راز ۔نہچل مستقل ۔
اس الہٰی در کی خدمت کیجئے جو اعداد و شمار سے بالا تر پوشیدہ راز اور مستقل ٹھکانہ ہے ۔

ਤਹ ਜਨਮ ਨ ਮਰਣੁ ਨ ਆਵਣ ਜਾਣਾ ਸੰਸਾ ਦੂਖੁ ਮਿਟਾਇਆ ॥
tah janam na maran na aavan jaanaa sansaa dookh mitaa-i-aa.
In that state) there are no more cycles of birth and death, and all the pain of illusion is dispelled.
ਉਸ ਆਤਮਕ ਟਿਕਾਣੇ ਪਹੁੰਚਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਹਰੇਕ ਕਿਸਮ ਦਾ ਸਹਮ ਤੇ ਦੁੱਖ ਮਿਟਾ ਜਾਂਦਾ ਹੈ।
تہ جنم ن مرنھُ ن آۄنھ جانھا سنّسا دوُکھُ مِٹائِیا ॥
تیہہ۔وہاں ۔
نہ اسے تناسخ میں پڑناپڑتا ہے تمام عذاب اور فکر و تشویش مت جاتے ہیں ۔

ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥
chitar gupat kaa kaagad faari-aa jamdootaa kachhoo na chalee.
The account of Chitra Gupt (angel who is believed to keep a record of our good and bad deeds) is torn up, and even the couriers of death cannot do anything.
ਲੇਖਾ ਲਿਖਣ ਵਾਲੇ ਫ਼ਰਿਸ਼ਤਿਆਂ ਦਾ ਹਿਸਾਬ ਵਾਲਾ ਕਾਗ਼ਜ ਪਾਟ ਜਾਂਦਾ ਹੈ ਤੇ ਮੌਤ ਦੇ ਹਲਕਾਰੇ ਬੇਬਸ ਹੋ ਜਾਂਦੇ ਹਨ।
چِت٘ر گُپت کا کاگدُ پھارِیا جمدوُتا کچھوُ ن چلیِ ॥
چیتر ۔جاسوسی ۔منشی خدا ۔ محاسب اعمالات انسانی کی عدالت عالیہ ۔ الہٰی ۔ حساب مٹا دیا۔کیچو نہ چلی ۔کوئی پیش نہ گئی ۔
اور محتسب اعمالات کے کاعذات اور حساب ختم ہوجاتا ہے ۔ اور فرشتہ موت اسکا کچھ وگاڑ نہیں سکتا ۔

ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ ॥੩॥
naanak sikh day-ay man pareetam har laday khayp savlee. ||3||
O beloved mind, Nanak gives this advice: load the wealth of the Naam.
ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾ
نانکُ سِکھ دےءِ من پ٘ریِتم ہرِ لدے کھیپ سۄلیِ ॥੩॥
اے نانک میرے پیارے دل کو یہ سبق دیجئے کہ الہٰی نام کی منافع بخش سودے کی (کھیپ) بھار اکھٹا کروں ۔

ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ ॥
man pi-aari-aa jee-o mitraa kar santaa sang nivaaso.
O’ dear mind, my friend, abide in the Society of the Saints.
ਹੇ ਪਿਆਰੇ ਮਨ! ਹੇ ਮਿਤ੍ਰ ਮਨ! ਗੁਰਮੁਖਾਂ ਦੀ ਸੰਗਤਿ ਵਿਚ ਆਪਣਾ ਬਹਣ-ਖਲੋਣ ਬਣਾ।
من پِیارِیا جیِءُ مِت٘را کرِ سنّتا سنّگِ نِۄاسو ॥
سنتاستنگ ۔ صحبت پاکدامن خدارسیدہ ۔پارساؤں ۔۔ نواسو۔ٹھکانہ ۔
اے میرے پیارے دوست من پاکدامن پارساؤں خدا رسیدگان کی صحبت و قربت اختیارکر ۔

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ ॥
man pi-aari-aa jee-o mitraa har naam japat pargaaso.
O’ dear mind, my friend, reciting the Naam with fervor, the mind is illuminated with divine knowledge..
ਹੇ ਪਿਆਰੇ ਮਨ! ਹੇ ਮਿਤ੍ਰ ਮਨ! (ਗੁਰਮੁਖਾਂ ਦੀ ਸੰਗਤਿ ਵਿਚ) ਪਰਮਾਤਮਾ ਦਾ ਨਾਮ ਜਪਿਆਂ ਅੰਦਰ ਆਤਮਕ ਚਾਨਣ ਹੋ ਜਾਂਦਾ ਹੈ।
من پِیارِیا جیِءُ مِت٘را ہرِ نامُ جپت پرگاسو ॥
پرگاسو۔ روشنی
اے میرے پیارے دوست دل الہٰی کی ریاض سے روحانی روشنی ملتی ہے ۔

ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ ॥
simar su-aamee sukhah gaamee ichh saglee punnee-aa.
By remembering the bliss-giving God Almighty with love and devotion, all the desires are fulfilled.
ਸੁਖ ਅਪੜਾਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।
سِمرِ سُیامیِ سُکھہ گامیِ اِچھ سگلیِ پُنّنیِیا ॥
سمر۔ یاد کرنا ۔ چھ ۔خواہش ۔ سگلی۔ ساری ۔ پنیاں۔پوری ہوتی ہے ۔
آقا کو یاد کر جو سکھ اور آرام دینے والا ہے ۔ اور تمام خواہشات پوریاں کرنیوالا ہے ۔

error: Content is protected !!