ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ ॥੨॥
bharam moh kachh soojhas naahee ih paikhar pa-ay pairaa. ||2||
Due to attachment with the illusionary world, he cannot think righteously and the shackles of Maya slow down his spiritual progress.
ਸੰਦੇਹ ਅਤੇ ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਕੋਈ ਸੁਚੱਜੀ ਗੱਲ ਨਹੀਂ ਸੁੱਝਦੀ । ਇਹ ਜੂੜ ਉਸ ਦੇ ਪੈਰਾ ਨੂੰ ਪਏ ਹੋਏ ਹਨ। ॥੨॥
بھرم مۄہ کچھُ سۄُجھسِ ناہی اِہ پیَکھر پۓ پیَرا ॥2॥
فانی دنیا کے ساتھ وابستگی کی وجہ سے ، وہ راستبازی کے ساتھ نہیں سوچ سکتا اور مایا کی طوقیں اس کی روحانی پیشرفت کو سست کردیتی ہیں
ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ ॥
tab ih kahaa kamaavan pari-aa jab ih kachhoo na hotaa.
Before creation of the world, how could one have spiritually progressed without having gotten the body?
ਜਦੋਂ (ਜਗਤ–ਰਚਨਾ ਤੋਂ ਪਹਿਲਾਂ) ਇਸ ਜੀਵ ਦੀ ਕੋਈ ਹਸਤੀ ਨਹੀਂ ਸੀ, ਤਦੋਂ ਇਹ ਜੀਵ ਕੀਹ ਕਮਾਣ ਜੋਗਾ ਸੀ
تب اِہُ کہا کماون پرِیا جب اِہُ کچھۄُ ن ہۄتا ॥
دنیا کی تخلیق سے پہلے ، بغیر روحانی ترقی کیسے ہوسکتی ہےجسم حاصل کیا ہے
ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭੁ ਕਿਛੁ ਆਪਹਿ ਕਰਤਾ ॥੩॥
jab ayk niranjan nirankaar parabh sabh kichh aapeh kartaa. ||3||
When only the immaculate and formless God prevailed, He did everything Himself. ||3||
ਜਦੋਂ ਕੇਵਲ ਇਕ ਨਿਰੰਜਨ ਆਕਾਰ–ਰਹਿਤ ਪ੍ਰਭੂ ਆਪ ਹੀ ਆਪ ਸੀ, ਤਦੋਂ ਪ੍ਰਭੂ ਆਪ ਹੀ ਸਭ ਕੁਝ ਕਰਨ ਵਾਲਾ ਸੀ ॥੩॥
جب ایک نِرنّجن نِرنّکار پ٘ربھ سبھُ کِچھُ آپہِ کرتا ॥3॥
جب صرف بے محل اور بے بنیاد خدا غالب تھا ، اس نے سب کچھ کیاخود.
ਅਪਨੇ ਕਰਤਬ ਆਪੇ ਜਾਨੈ ਜਿਨਿ ਇਹੁ ਰਚਨੁ ਰਚਾਇਆ ॥
apnay kartab aapay jaanai jin ih rachan rachaa-i-aa.
He alone knows His actions who fashioned this world.
ਉਹੀ ਆਪ ਆਪਣੇ ਕੀਤੇ ਕੰਮਾਂ ਨੂੰ ਜਾਣਦਾ ਹੈ ਜਿਸ ਨੇ ਇਹ ਸੰਸਾਰ ਸਾਜਿਆ ਹੈ l
اپنے کرتب آپے جانےَ جِنِ اِہُ رچنُ رچائِیا ॥
اس اکیلا اپنے اعمال کو جانتا ہے
ਕਹੁ ਨਾਨਕ ਕਰਣਹਾਰੁ ਹੈ ਆਪੇ ਸਤਿਗੁਰਿ ਭਰਮੁ ਚੁਕਾਇਆ ॥੪॥੫॥੧੬੩॥
kaho naanak karanhaar hai aapay satgur bharam chukaa-i-aa. ||4||5||163||
Nanak says, “God Himself is the doer. The true Guru has dispelled my false notions”. (such as belief in ownership of worldly things etc). ||4||5||163||
ਨਾਨਕ ਆਖਦਾ ਹੈ– ਗੁਰੂ ਨੇ ਹੀ (ਇਹ ਤਨ ਧਨ ਧਰਤੀ ਆਦਿਕ ਦੀਆਂ ਮਲਕੀਅਤਾਂ ਦਾ) ਭੁਲੇਖਾ ਦੂਰ ਕੀਤਾ ਹੈ ਤੇ ਸਮਝਾਇਆ ਹੈ ਕਿ ਪ੍ਰਭੂ ਨੇ ਇਹ ਜਗਤ–ਰਚਨਾ ਰਚੀ ਹੈ ॥੪॥੫॥੧੬੩॥
کہُ نانک کرݨہارُ ہےَ آپے ستِگُرِ بھرمُ چُکائِیا ॥4॥5॥ 163 ॥
نانک کہتے ہیں ، “خدا خود ہی کرنے والا ہے۔ سچے گرو نے میرے جھوٹے کو دور کردیا ہےخیالات ۔ (جیسے دنیاوی چیزوں کی ملکیت میں یقین وغیرہ۔
ਗਉੜੀ ਮਾਲਾ ਮਹਲਾ ੫ ॥
ga-orhee maalaa mehlaa 5.
Raag Gauree Maalaa, Fifth Guru:
راگُ گئُڑی مالا محلا 5
ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥
har bin avar kir-aa birthay.
Without meditation on God, all other deeds are useless.
ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ (ਮਿਥੇ ਹੋਏ ਧਾਰਮਿਕ) ਕੰਮ ਵਿਅਰਥ ਹਨ।
ہرِ بِنُ اور ک٘رِیا بِرتھے ॥
خدا کا دھیان دیئے بغیر ، باقی سارے کام بیکار ہیں۔
ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥੧॥ ਰਹਾਉ ॥
jap tap sanjam karam kamaanay ihi orai moosay. ||1|| rahaa-o.
The merits of recitation, penance, self-mortification and other rites to please the dieties are not recognized in God’s Court. ||1||Pause||
(ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ) ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ–ਜੋਗ ਦੇ ਸਾਧਨ ਕਰਨੇ–ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ ॥੧॥ ਰਹਾਉ ॥
جپ تپ سنّجم کرم کماݨے اِہِ اۄرےَ مۄُسے ॥1॥ رہاءُ ॥
تلاوت ، توبہ ، خودساختہ اور دیگر رسوم کی خوبیوں کو خوش کرنے کے لئےخدا کی عدالت میں غذا کو تسلیم نہیں کیا جاتا ہے۔
ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥
barat naym sanjam meh rahtaa tin kaa aadh na paa-i-aa.
One who remains engaged in observing fasts, daily rituals and austerities does not attain even a penny’s worth of spiritual gain.
ਮਨੁੱਖ ਵਰਤਾਂ ਸੰਜਮਾਂ ਦੇ ਨੇਮ ਵਿਚ ਰੁੱਝਾ ਰਹਿੰਦਾ ਹੈ, ਪਰ ਉਹਨਾਂ ਉੱਦਮਾਂ ਦਾ ਮੁੱਲ ਉਸ ਨੂੰ ਇਕ ਕੌਡੀ ਭੀ ਨਹੀਂ ਮਿਲਦਾ।
برت نیم سنّجم مہِ رہتا تِن کا آڈھُ ن پائِیا ॥
وہ جو روزوں ، روز مرہ کی رسومات اور سادگیوں کے مشاہدہ میں مصروف رہتا ہےیہاں تک کہ ایک پیسہ بھی قابل قدر روحانی فائدہ حاصل نہ کریں
ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥੧॥
aagai chalan a-or hai bhaa-ee ooNhaa kaam na aa-i-aa. ||1||
O’ brother, no ritualistic deed serves any purpose hereafter. Only the meditation on Naam serves there. ||1||
ਹੇ ਭਾਈ! ਜੀਵ ਦੇ ਨਾਲ ਪਰਲੋਕ ਵਿਚ ਸਾਥ ਨਿਬਾਹੁਣ ਵਾਲਾ ਪਦਾਰਥ ਹੋਰ ਹੈ (ਬਰਤ ਨੇਮ ਸੰਜਮ ਉਥੇ ਕੰਮ ਨਹੀਂ ਆਉਂਦੇ ।l ੧॥
آگےَ چلݨُ ائُرُ ہےَ بھائی اۄُنْہا کامِ ن آئِیا ॥1॥
اے بھائی ، کوئی بھی رسمی کام اس کے بعد کے کسی مقصد کا پورا نہیں ہوگا۔ صرف نام کا مراقبہ وہاں کام کرتا ہے۔
ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ ॥
tirath naa-ay ar Dharnee bharmataa aagai tha-ur na paavai.
One who bathes at places of pilgrimages and wanders all over the world, does not get any recognition in God’s court.
ਜੇਹੜਾ ਮਨੁੱਖ ਤੀਰਥ ਉਤੇ ਇਸ਼ਨਾਨ ਕਰਦਾ ਹੈ ਤੇ ਧਰਤੀ ਉਤੇ ਰਟਨ ਕਰਦਾ ਫਿਰਦਾ ਹੈ ਉਹ ਭੀ ਪ੍ਰਭੂ ਦੀ ਦਰਗਾਹ ਵਿਚ ਥਾਂ ਨਹੀਂ ਲੱਭ ਸਕਦਾ।
تیِرتھِ ناءِ ارُ دھرنی بھ٘رمتا آگےَ ٹھئُر ن پاوےَ ॥
جو شخص زیارت گاہوں پر نہاتا ہے اور پوری دنیا میں گھومتا ہے ، اسے خدا کے دربار میں کوئی پہچان نہیں ملتی ہے۔
ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ ॥੨॥
oohaa kaam na aavai ih biDh oh logan hee patee-aavai. ||2||
Any such deed is of no use in God’s court. He may only be able to impress people. ||2||
ਅਜੇਹਾ ਕੋਈ ਤਰੀਕਾ ਪ੍ਰਭੂ ਦੀ ਹਜ਼ੂਰੀ ਵਿਚ ਕੰਮ ਨਹੀਂ ਆਉਂਦਾ, ਉਹ ਸਿਰਫ਼ ਲੋਕਾਂ ਨੂੰ ਹੀ ਆਪਣੇ ਧਰਮੀ ਹੋਣ ਦਾ ਨਿਸ਼ਚਾ ਦਿਵਾਂਦਾ ਹੈ ॥੨॥
اۄُہا کامِ ن آوےَ اِہ بِدھِ اۄہُ لۄگن ہی پتیِیاوےَ ॥2॥
خدا کے دربار میں اس طرح کا کوئی کام فائدہ مند نہیں ہے۔ وہ صرف لوگوں کو متاثر کرنے کے قابل ہوسکتا ہے۔
ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ ॥
chatur bayd mukh bachnee uchrai aagai mahal na paa-ee-ai.
Even by reciting all the four Vedas (the Hindu holy books) from memory, one does not receive God’s approval.
ਚਾਰੇ ਹੀ ਵੇਦਾਂ ਦਾ ਮੂੰਹ–ਜਬਾਨੀ ਪਾਠ ਕਰਨ ਦੁਆਰਾ ਇਨਸਾਨ, ਅਗੇ ਸਾਹਿਬ ਦੀ ਹਜੂਰੀ ਨੂੰ ਪ੍ਰਾਪਤ ਨਹੀਂ ਹੁੰਦਾ।
چتُر بید مُکھ بچنی اُچرےَ آگےَ محلُ ن پائیِۓَ ॥
یہاں تک کہ میموری سے چاروں وید (ہندو مقدس کتابیں) پڑھ کر بھی ، خدا کی رضا قبول نہیں ہوتی ہے
ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ ॥੩॥
boojhai naahee ayk suDhaakhar oh saglee jhaakh jhakhaa-ee-ai. ||3||
One’s efforts are all useless if he doesn’t realize the essence of God’s immaculate Name. ||3||
ਜੇਹੜਾ ਮਨੁੱਖ ਪ੍ਰਭੂ ਦਾ ਪਵਿਤ੍ਰ ਨਾਮ (ਸਿਮਰਨਾ) ਨਹੀਂ ਸਮਝਦਾ ਉਹ (ਹੋਰ ਹੋਰ ਉੱਦਮਾਂ ਨਾਲ) ਨਿਰੀ ਖ਼ੁਆਰੀ ਹੀ ਖ਼ੁਆਰੀ ਸਹੇੜਦਾ ਹੈ ॥੩॥
بۄُجھےَ ناہی ایکُ سُدھاکھرُ اۄہُ سگلی جھاکھ جھکھائیِۓَ ॥3॥
کسی کی کوششیں سب بیکار ہیں اگر وہ خدا کے نامکمل نام کے جوہر کو محسوس نہیں کرتا ہے۔
ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ ॥
naanak kahto ih beechaaraa je kamaavai so paar garaamee.
Nanak expresses the thought that one who earns the wealth of God’s Name, becomes able to swim across the worldly ocean of vices.
ਨਾਨਕ ਇਹ ਵਿਚਾਰ ਦੀ ਗੱਲ ਆਖਦਾ ਹੈ, ਜੇਹੜਾ ਇਸ ਨੂੰ ਵਰਤੋਂ ਵਿਚ ਲਿਆਉਂਦਾ ਹੈ ਉਹ ਸੰਸਾਰ–ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ,
نانکُ کہتۄ اِہُ بیِچارا جِ کماوےَ سُ پار گرامی ॥
نانک نے اس خیال کا اظہار کیا کہ جو شخص خدا کے نام کی دولت حاصل کرتا ہے ، وہ دنیاوی وسوسوں کے تیرنے میں کامیاب وجاتا ہے۔
ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ ॥੪॥੬॥੧੬੪॥
gur sayvhu ar naam Dhi-aavahu ti-aagahu manhu gumaanee. ||4||6||164||
Renounce the illusions of your mind, humbly follow the Guru’s teachings and meditate on God’s Name. ||4||6||164||
ਉਹ ਵਿਚਾਰ ਇਹ ਹੈ–ਹੇ ਭਾਈ!) ਗੁਰੂ ਦੀ ਸਰਨ ਪਵੋ, ਆਪਣੇ ਮਨ ਵਿਚੋਂ ਹੰਕਾਰ ਦੂਰ ਕਰੋ, ਤੇ, ਪਰਮਾਤਮਾ ਦਾ ਨਾਮ ਸਿਮਰੋ ॥੪॥੬॥੧੬੪॥
گُرُ سیوہُ ارُ نامُ دھِیاوہُ تِیاگہُ منہُ گُمانی ॥4॥6॥ 164 ॥
اپنے ذہن کے وہموں کو ترک کریں ، نہایت نرمی کے ساتھ گرو کی تعلیمات پر عمل کریں اور خدا کے نام پر غور کریں۔
ਗਉੜੀ ਮਾਲਾ ੫ ॥
ga-orhee maalaa 5.
Raag Gauree Maalaa, Fifth Guru:
راگُ گئُڑی مالا محلا 5
ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥
maaDha-o har har har mukh kahee-ai.
O’ God our Master, bless us so we may always utter Your Name.
ਹੇ ਮਾਇਆ ਦੇ ਪਤੀ ਪ੍ਰਭੂ! ਹੇ ਹਰੀ! (ਮਿਹਰ ਕਰ, ਤਾ ਕਿ ਅਸੀ) ਤੇਰਾ ਨਾਮ ਮੂੰਹੋਂ ਉਚਾਰ ਸਕੀਏ।
مادھءُ ہرِ ہرِ ہرِ مُکھِ کہیِۓَ ॥
اے خدایا ہمارے آقا ، ہمیں برکت دے
ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥
ham tay kachhoo na hovai su-aamee ji-o raakho ti-o rahee-ai. ||1|| rahaa-o.
O’ our Master, on our own we are unable to do anything. We live as You rear us. ||1||Pause||
ਹੇ ਸੁਆਮੀ ਪ੍ਰਭੂ! ਸਾਥੋਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ। ਜਿਸ ਤਰ੍ਹਾਂ ਤੂੰ ਸਾਨੂੰ ਰੱਖਦਾ ਹੈਂ, ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ ॥੧॥ ਰਹਾਉ ॥
ہم تے کچھۄُ ن ہۄوےَ سُیامی جِءُ راکھہُ تِءُ رہیِۓَ ॥1॥ رہاءُ ॥
تاکہ ہم ہمیشہ آپ کے نام کی بات کریں۔اے ہمارے آقا ، ہم خود ہی کچھ کرنے سے قاصر ہیں۔ ہم زندہ رہتے ہیں جیسے آپ ہمارے پیچھے ہو جاتے ہیں۔
ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥
ki-aa kichh karai ke karnaihaaraa ki-aa is haath bichaaray.
O’ God, what should a person do?; what is he capable of doing and what is under the control of this helpless being?
ਹੇ ਮੇਰੇ ਸਰਬ–ਵਿਆਪਕ ਖਸਮ–ਪ੍ਰਭੂ! ਇਹ ਜੀਵ ਕੀਹ ਕਰੇ? ਇਹ ਕੀਹ ਕਰਨ–ਜੋਗਾ ਹੈ? ਇਸ ਵਿਚਾਰੇ ਦੇ ਹੱਥ ਵਿਚ ਕੀਹ ਹੈ?
کِیا کِچھُ کرےَ کِ کرݨیَہارا کِیا اِسُ ہاتھِ بِچارے ۔ ॥
اے خدا ، ایک شخص کو کیا کرنا چاہئے ؟؛ وہ کیا کرنے کی اہلیت رکھتا ہے اور اس بے بس ہستی کے کنٹرول میں کیا ہے؟
ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥੧॥
jit tum laavhu tit hee laagaa pooran khasam hamaaray. ||1||
O’ our perfect Master, one does whatever You direct one to do. ||1||
ਜਿਸ ਪਾਸੇ ਤੂੰ ਇਸ ਨੂੰ ਲਾਂਦਾ ਹੈਂ, ਉਸੇ ਪਾਸੇ ਹੀ ਇਹ ਲੱਗਾ ਫਿਰਦਾ ਹੈ ॥੧॥
جِتُ تُم لاوہُ تِت ہی لاگا پۄُرن خصم ہمارے ॥1॥
اے ’ہمارے کامل آقا ، آپ جو بھی کام کرنے کی ہدایت کرتے ہیں وہ ایک کرتا ہے۔
ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥
karahu kirpaa sarab kay daatay ayk roop liv laavhu.
O’ benefactor of all, show mercy and bless me with the longing to love You alone.
ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪ੍ਰਭੂ! ਮਿਹਰ ਕਰ, ਮੈਨੂੰ ਸਿਰਫ਼ ਆਪਣੇ ਹੀ ਸਰੂਪ ਦੀ ਲਗਨ ਬਖ਼ਸ਼।
کرہُ ک٘رِپا سرب کے داتے ایک رۄُپ لِو لاوہُ ॥
ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ ॥੨॥੭॥੧੬੫॥
naanak kee baynantee har peh apunaa naam japaavhu. ||2||7||165||
O’ God, this is the supplication of Nanak, “Please make me meditate on Your Name”. ||2||7||165||
ਮੈਂ ਨਾਨਕ ਦੀ ਪਰਮਾਤਮਾ ਪਾਸ (ਇਹੀ) ਬੇਨਤੀ ਹੈ (-ਹੇ ਪ੍ਰਭੂ!) ਮੈਥੋਂ ਆਪਣਾ ਨਾਮ ਜਪਾ ॥੨॥੭॥੧੬੫॥
نانک کی بیننّتی ہرِ پہِ اپُنا نامُ جپاوہُ ॥2॥7॥ 165 ॥
اے سب کے خیرمقدم ، رحم کریں اور مجھے تنہا آپ سے پیار کرنے کی آرزو کے ساتھ برکت دیں۔
ਰਾਗੁ ਗਉੜੀ ਮਾਝ ਮਹਲਾ ੫
raag ga-orhee maajh mehlaa 5
Raag Gauree Maajh, Fifth Guru:
راگُ گئُڑی ماجھ محلا 5
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ
ایک لازوال خدا ، سچے گرو کے فضل سے سمجھا گیا ॥
ਦੀਨ ਦਇਆਲ ਦਮੋਦਰ ਰਾਇਆ ਜੀਉ ॥
deen da-i-aal damodar raa-i-aa jee-o.
O’ Merciful to the meek, the sovereign God!
ਹੇ ਗਰੀਬਾਂ ਉਤੇ ਤਰਸ ਕਰਨ ਵਾਲੇ ਪ੍ਰਭੂ ਪਾਤਿਸ਼ਾਹ ਜੀ!
دیِن دئِیال دمۄدر رائِیا جیءُ ॥
اے خدا ، یہ نانک کی دعا ہے ، “براہ کرم مجھے اپنے نام پر غور کریں”۔
ਕੋਟਿ ਜਨਾ ਕਰਿ ਸੇਵ ਲਗਾਇਆ ਜੀਉ ॥
kot janaa kar sayv lagaa-i-aa jee-o.
Having creating millions of devotees, You have brought them to Your devotional worship.
ਤੂੰ ਕ੍ਰੋੜਾਂ ਬੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਸੇਵਾ–ਭਗਤੀ ਵਿਚ ਲਾਇਆ ਹੋਇਆ ਹੈ।(
کۄٹِ جنا کرِ سیو لگائِیا جیءُ ॥
اے حلیموں پر رحم کرنے والا ، حقدار خدالاکھوں عقیدت مند پیدا کرنے کے بعد ، آپ انہیں اپنی عقیدت مند عبادت میں لائے ہیں۔
ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ ॥
bhagat vachhal tayraa birad rakhaa-i-aa jee-o.
It is Your tradition that You love Your devotees.
ਭਗਤਾਂ ਦਾ ਪਿਆਰਾ ਹੋਣਾ–ਇਹ ਤੇਰਾ ਮੁੱਢ–ਕਦੀਮਾਂ ਦਾ ਸੁਭਾ ਬਣਿਆ ਆ ਰਿਹਾ ਹੈ l
بھگت وچھلُ تیرا بِردُ رکھائِیا جیءُ ॥
یہ آپ کی روایت ہے کہ آپ اپنے عقیدت مندوں سے محبت کرتے ہیں۔
ਪੂਰਨ ਸਭਨੀ ਜਾਈ ਜੀਉ ॥੧॥
pooran sabhnee jaa-ee jee-o. ||1||
O’ God, You totally pervade all places. ||1||.
ਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ ॥੧॥
پۄُرن سبھنی جائی جیءُ ॥1॥
اے خدا ، آپ نے تمام جگہوں کو مکمل طور پر پھیلادیا
ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ ॥
ki-o paykhaa pareetam kavan sukarnee jee-o.
What is the righteous deed by which I can behold the beloved God.
ਮੈਂ ਕਿਵੇਂ ਉਸ ਪ੍ਰਭੂ–ਪ੍ਰੀਤਮ ਦਾ ਦਰਸਨ ਕਰਾਂ? ਉਹ ਕੇਹੜੀ ਸ੍ਰੇਸ਼ਟ ਕਰਨੀ ਹੈ (ਜਿਸ ਨਾਲ ਮੈਂ ਉਸ ਨੂੰ ਵੇਖਾਂ)?
کِءُ پیکھا پ٘ریِتمُ کوݨ سُکرݨی جیءُ ۔ ॥
نیک عمل کیا ہے جس کے ذریعہ میں پیارے خدا کو دیکھ سکتا ہوں؟
ਸੰਤਾ ਦਾਸੀ ਸੇਵਾ ਚਰਣੀ ਜੀਉ ॥
santaa daasee sayvaa charnee jee-o.
I aspire to become the humble devotee of the Guru and follow his teachings with utmost sincerity.
ਮੈਂ ਸੰਤ ਜਨਾਂ ਦੀ ਦਾਸੀ ਬਣਾਂ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ।
سنّتا داسی سیوا چرݨی جیءُ ॥
میں گرو کے شائستہ حلیم بننے اور انتہائی خلوص کے ساتھ ان کی تعلیمات کی پیروی کرنے کی خواہش.
ਇਹੁ ਜੀਉ ਵਤਾਈ ਬਲਿ ਬਲਿ ਜਾਈ ਜੀਉ ॥
ih jee-o vataa-ee bal bal jaa-ee jee-o.
I would love to devote this soul and dedicate myself to the Guru.
ਮੈਂ ਆਪਣੀ ਇਹ ਜਿੰਦ ਉਸ ਪ੍ਰਭੂ–ਪਾਤਿਸ਼ਾਹ ਤੋਂ ਸਦਕੇ ਕਰਾਂ, ਤੇ, ਉਸ ਤੋਂ ਕੁਰਬਾਨ ਹੋ ਹੋ ਜਾਵਾਂ।
اِہُ جیءُ وتائی بلِ بلِ جائی جیءُ ॥
میں اس روح کو وقف کرنے اور اپنے آپ کو گرو کے لئے وقف کرنا چاہتا ہوں.
ਤਿਸੁ ਨਿਵਿ ਨਿਵਿ ਲਾਗਉ ਪਾਈ ਜੀਉ ॥੨॥
tis niv niv laaga-o paa-ee jee-o. ||2||
With complete humility I would submit to Him. ||2||
ਲਿਫ਼ ਲਿਫ਼ ਕੇ ਮੈਂ ਸਦਾ ਉਸ ਦੀ ਪੈਰੀਂ ਲੱਗਦੀ ਰਹਾਂ ॥੨॥
تِسُ نِوِ نِوِ لاگءُ پائی جیءُ ॥2॥
مکمل عاجزی کے ساتھ میں اسے جمع کروں گا.
ਪੋਥੀ ਪੰਡਿਤ ਬੇਦ ਖੋਜੰਤਾ ਜੀਉ ॥
pothee pandit bayd khojantaa jee-o.
A pundit searches for God through the Vedas and other holy books.
ਕੋਈ ਪੰਡਿਤ ਵੇਦ ਆਦਿਕ ਧਰਮ–ਪੁਸਤਕਾਂ ਖੋਜਦਾ ਰਹਿੰਦਾ ਹੈ,
پۄتھی پنّڈِت بید کھۄجنّتا جیءُ ॥
ویدوں اور دیگر مقدس کتابوں کے ذریعے خدا کے لئے ایک پنڈت تلاشیاں.
ਹੋਇ ਬੈਰਾਗੀ ਤੀਰਥਿ ਨਾਵੰਤਾ ਜੀਉ ॥
ho-ay bairaagee tirath naavantaa jee-o.
By becoming a recluse, one bathes at places of pilgrimage.
ਕੋਈ (ਦੁਨੀਆ ਤੋਂ) ਵੈਰਾਗਵਾਨ ਹੋ ਕੇ (ਹਰੇਕ) ਤੀਰਥ ਉਤੇ ਇਸ਼ਨਾਨ ਕਰਦਾ ਫਿਰਦਾ ਹੈ,
ہۄءِ بیَراگی تیِرتھِ ناونّتا جیءُ ॥
ایک بننے کے ذریعے, ایک حج کے مقامات پر ایک.
ਗੀਤ ਨਾਦ ਕੀਰਤਨੁ ਗਾਵੰਤਾ ਜੀਉ ॥
geet naad keertan gaavantaa jee-o.
Some sing melodious tunes using musical instruments etc.
ਕੋਈ ਗੀਤ ਗਾਂਦਾ ਹੈ ਨਾਦ ਵਜਾਂਦਾ ਹੈ ਕੀਰਤਨ ਕਰਦਾ ਹੈ,
گیِت ناد کیِرتنُ گاونّتا جیءُ ॥
کچھ موسیقی کے آلات وغیرہ کا استعمال کرتے ہوئے مدھر اشاروں گانا.
ਹਰਿ ਨਿਰਭਉ ਨਾਮੁ ਧਿਆਈ ਜੀਉ ॥੩॥
har nirbha-o naam Dhi-aa-ee jee-o. ||3||
But I only meditate on the Name of the fearless God. ||3||
ਪਰ ਮੈਂ ਪਰਮਾਤਮਾ ਦਾ ਉਹ ਨਾਮ ਜਪਦਾ ਰਹਿੰਦਾ ਹਾਂ ਜੋ (ਮੇਰੇ ਅੰਦਰ) ਨਿਰਭੈਤਾ ਪੈਦਾ ਕਰਦਾ ਹੈ ॥੩॥
ہرِ نِربھءُ نامُ دھِیائی جیءُ ॥3॥
لیکن میں صرف بے خوف خدا کے نام پر مراقبہ کرتا ہوں.
ਭਏ ਕ੍ਰਿਪਾਲ ਸੁਆਮੀ ਮੇਰੇ ਜੀਉ ॥
bha-ay kirpaal su-aamee mayray jee-o.
Since my Master-God has become merciful to me,
ਮੇਰੇ ਉਤੇ ਮੇਰਾ ਮਾਲਕ ਮਿਹਰਬਾਨ ਹੋ ਗਿਆ ਹੈ।
بھۓ ک٘رِپال سُیامی میرے جیءُ ॥
چونکہ میرا آقا-خدا میرے لیے مہربان بن گیا ہے ،
ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ ॥
patit pavit lag gur kay pairay jee-o.
from a sinner, I have become an immaculate person by seeking the refuge of the Guru.
ਗੁਰਾਂ ਦੇ ਪੇਰੀ ਪੈ ਕੇ, ਮੈਂ ਪਾਪੀ, ਪਵਿੱਤ ਹੋ ਗਈ ਹਾਂ।
پتِت پوِت لگِ گُر کے پیَرے جیءُ ॥
ایک گنہگار سے, میں گرو کی پناہ گاہ کی تلاش کر کے ایک نرمل شخص بن گیا ہے.