ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥੩॥
aykas charnee jay chit laaveh lab lobh kee Dhaavsitaa. ||3||
If you focus your consciousness on the love of God, then why would you chase after greed?
ਜੇ ਤੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੇਂ, ਤਾਂ ਤੂੰ ਫਿਰ ਲੱਬ ਤੇ ਲੋਭ ਦੇ ਮਗਰ ਕਿਉਂ ਨੱਸੇ?
ایکسُ چرݨی جے چِتُ لاوہِ لبِ لۄبھِ کی دھاوسِتا ۔ ॥3॥
اگر آپ اپنے شعور کو خدا کی محبت پر مرکوز کرتے ہیں تو آپ لالچ کے بعد کیوں پیچھا کریں گے؟
ਜਪਸਿ ਨਿਰੰਜਨੁ ਰਚਸਿ ਮਨਾ ॥
japas niranjan rachas manaa.
Meditate on the Immaculate God with love and full concentration of your mind. ਆਪਣਾ ਮਨ ਜੋੜ ਕੇ ਮਾਇਆ–ਰਹਿਤ ਪ੍ਰਭੂ ਦਾ ਨਾਮ ਸਿਮਰ।
جپسِ نِرنّجنُ رچسِ منا ॥
محبت اور اپنے دماغ کے پورے ارتکاز کے ساتھ تقویٰ خدا کا ذکر کرو۔
ਕਾਹੇ ਬੋਲਹਿ ਜੋਗੀ ਕਪਟੁ ਘਨਾ ॥੧॥ ਰਹਾਉ ॥
kaahay boleh jogee kapat ghanaa. ||1|| rahaa-o.
O Yogi, why do you utter so much falsehood?
ਹੇ ਜੋਗੀ! ਬਹੁਤਾ ਠੱਗੀ–ਫਰੇਬ ਦਾ ਬੋਲ ਕਿਉਂ ਬੋਲਦਾ ਹੈਂ?
کاہے بۄلہِ جۄگی کپٹُ گھنا ۔ ॥1॥ رہاءُ ॥
اے یوگی ، آپ اتنا جھوٹ کیوں بولتے ہیں؟
ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ ॥
kaa-i-aa kamlee hans i-aanaa mayree mayree karat bihaaneetaa.
your body is wild (senses are chasing vices), and the mind is childish (doesn’t know the righteous way of life). Your life is passing away in the pursuit of Maya.
ਦੇਹਿ ਪਗਲੀ ਹੈ (ਇੰਦ੍ਰੇ ਵਿਕਾਰਾਂ ਵਿਚ ਝੱਲੇ ਹਣ) ਅਤੇ ਮਨ ਮੂਰਖ (ਜ਼ਿੰਦਗੀ ਦਾ ਸਹੀ ਰਸਤਾ ਨਹੀ ਸਮਝਦਾ) l ਤੇਰੀ ਸਾਰੀ ਉਮਰ ਮਾਇਆ ਦੀ ਮਮਤਾ ਵਿਚ ਗੁਜ਼ਰ ਰਹੀ ਹੈ।
کائِیا کملی ہنّسُ اِیاݨا میری میری کرت بِہاݨیِتا ॥
آپ کا جسم جنگلی ہے (ہوش وسوسوں کا پیچھا کررہے ہیں) ، اور دماغ بچکانہ ہے (نیک راستہ زندگی کو نہیں جانتا ہے)۔
ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ ਪਛੁਤਾਣੀਤਾ ॥੪॥੩॥੧੫॥
paranvat naanak naagee daajhai fir paachhai pachhutaaneetaa. ||4||3||15||
But Nanak prays, when the soul departs from this world empty handed, it repents seeing the naked body being burnt
(ਤੇ) ਨਾਨਕ ਬੇਨਤੀ ਕਰਦਾ ਹੈ ਕਿ ਜਦੋਂ (ਮਮਤਾ ਦੇ ਸਾਰੇ ਪਦਾਰਥ ਜਗਤ ਵਿਚ ਹੀ ਛੱਡ ਕੇ) ਸਰੀਰ ਇਕੱਲਾ ਹੀ (ਮਸਾਣਾਂ ਵਿਚ) ਸੜਦਾ ਹੈ, ਤਦ ਮਗਰੋਂ ਜੀਵ–ਆਤਮਾ ਪਸਚਾਤਾਪ ਕਰਦੀ ਹੈ l
پ٘رݨوتِ نانکُ ناگی داجھےَ پھِرِ پاچھےَ پچھُتاݨیِتا ॥4॥3॥ 15 ॥
لیکن نانک دعا کرتا ہے ، جب روح اس دنیا سے خالی ہاتھ روانہ ہوجائے ، تو وہ ننگے جسم کو جلتا دیکھ کر توبہ کرتا ہے
ਗਉੜੀ ਚੇਤੀ ਮਹਲਾ ੧ ॥
ga-orhee chaytee mehlaa 1.
Raag Gauree Chaytee, First Guru:
گئُڑی چیتی محلا 1॥
راگ گوری چاٹی ، پہلا گرو:
ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥
a-ukhaDh mantar mool man aykai jay kar darirh chit keejai ray.
O brother, If you firmly enshrine Naam in your mind, then you will come to know that the basic and best mantra and remedy for all the maladies is God’s Name.
ਹੇ ਭਾਈ! ਜੇ ਤੂੰ ਨਾਮ ਦੇ ਸਿਮਰਨ ਵਿਚ ਆਪਣੇ ਚਿੱਤ ਨੂੰ ਪੱਕਾ ਕਰ ਲਏਂ, ਤਾਂ ਤੈਨੂੰ ਯਕੀਨ ਆ ਜਾਇਗਾ ਕਿ ਹਰ ਰੋਗ ਦੀ ਸਭ ਤੋਂ ਵਧੀਆ ਦਵਾਈ, ਸਭ ਤੋਂ ਵਧੀਆ ਮੰਤ੍ਰ ਪਰਮਾਤਮਾ ਦਾ ਨਾਮ ਹੀ ਹੈ
ائُکھدھ منّت٘ر مۄُلُ من ایکےَ جے کرِ د٘رِڑُ چِتُ کیِجےَ رے ॥
اے بھائی ، اگر آپ مضبوطی سے اپنے ذہن میں نام قائم کریں ، تو آپ کو پتہ چل جائے گا کہ تمام بیماریوں کا بنیادی اور بہترین منتر اور علاج خدا کا نام ہے۔
ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥੧॥
janam janam kay paap karam kay katanhaaraa leejai ray. ||1||
O brother, remember God, the Destroyer of the effect of evil deeds committed by you birth after birth.
ਹੇ ਭਾਈ! ਜਨਮਾਂ ਜਨਮਾਂਤਰਾਂ ਦੇ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਨੂੰ ਕੱਟਣ ਵਾਲੇ ਪਰਮਾਤਮਾ ਦਾ ਨਾਮ ਲੈਂ l
جنم جنم کے پاپ کرم کے کاٹنہارا لیِجےَ رے ॥1॥
اے بھائی ، خدا کو یاد رکھنا ، پیدائش کے بعد آپ کے پیدا کردہ برے اعمال کے اثر کو تباہ کرنے والا ہے۔
ਮਨ ਏਕੋ ਸਾਹਿਬੁ ਭਾਈ ਰੇ ॥
man ayko saahib bhaa-ee ray.
O my brother, God is the only savior of the mind from the vices.
ਹੇ ਭਾਈ! (ਵਿਕਾਰਾਂ ਵਲੋਂ ਬਚਾ ਸਕਣ ਵਾਲਾ) ਮਨ ਦਾ ਰਾਖਾ ਇਕ ਪ੍ਰਭੂ–ਨਾਮ ਹੀ ਹੈ l
من ایکۄ صاحِبُ بھائی رے ۔ ॥
اے میرے بھائی ، خدا ہی برائیوں سے ذہن کا نجات دہندہ ہے۔
ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥੧॥ ਰਹਾਉ ॥
tayray teen gunaa sansaar samawah alakh na lakh–naa jaa-ee ray. ||1|| rahaa-o.
But because of your mind’s three impulses (virtue, vice, and power), you remain engrossed in worldly affairs, and you cannot comprehend the unknowable God.
ਜਿਤਨਾ ਚਿਰ ਤੇਰੇ ਤ੍ਰਿਗੁਣੀ ਇੰਦ੍ਰੇ ਸੰਸਾਰ (ਦੇ ਮੋਹ) ਵਿਚ ਰੁੱਝੇ ਹੋਏ ਹਨ, ਉਸ ਅਲੱਖ ਪਰਮਾਤਮਾ ਨੂੰ ਸਮਝਿਆ ਨਹੀਂ ਜਾ ਸਕਦਾ l
تیرے تیِنِ گُݨا سنّسارِ سماوہِ الکھُ ن لکھݨا جائی رے ॥1॥ رہاءُ ॥
لیکن آپ کے ذہن کے تین جذبات (خوبی ، نائب ، اور طاقت) کی وجہ سے ، آپ دنیاوی امور میں مگن رہتے ہیں ، اور آپ انجانے خدا کو نہیں سمجھ سکتے ہیں۔
ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥
sakar khand maa-i-aa tan meethee ham ta-o pand uchaa-ee ray.
Maya is so sweet to the body, like sugar or molasses. We all carry loads of it.
ਅਸਾਂ ਜੀਵਾਂ ਨੇ ਤਾਂ ਮਾਇਆ ਦੀ ਪੰਡ ਚੁਕੀ ਹੋਈ ਹੈ, ਸਾਨੂੰ ਤਾਂ ਆਪਣੇ ਅੰਦਰ ਮਾਇਆ ਸ਼ੱਕਰ ਖੰਡ ਵਰਗੀ ਮਿੱਠੀ ਲੱਗ ਰਹੀ ਹੈ।
سکر کھنّڈُ مائِیا تنِ میِٹھی ہم تءُ پنّڈ اُچائی رے ॥
مایا جسم کو اتنی پیاری ہے جیسے چینی یا گڑ کی طرح۔ ہم سب اس کا بوجھ اٹھاتے ہیں۔
ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥੨॥
raat anayree soojhas naahee laj tookas moosaa bhaa-ee ray. ||2||
O brother, In the darkness of ignorance we are unaware how our span of life is being cut short, as if the mouse of death is nibbling at the rope of oy life,
ਹੇ ਭਾਈ! (ਸਾਡੇ ਭਾ ਦੀ ਤਾਂ ਮਾਇਆ ਦੇ ਮੋਹ ਦੀ) ਹਨੇਰੀ ਰਾਤ ਪਈ ਹੋਈ ਹੈ, (ਜਿਸ ਵਿਚ ਸਾਨੂੰ ਕੁਝ ਦਿੱਸਦਾ ਹੀ ਨਹੀਂ, ਤੇ (ਉਧਰੋਂ) ਜਮ–ਚੂਹਾ ਸਾਡੀ ਉਮਰ ਦੀ ਲੱਜ ਟੁੱਕਦਾ ਜਾ ਰਿਹਾ ਹੈ (ਉਮਰ ਘਟਦੀ ਜਾ ਰਹੀ ਹੈ)
راتِ انیری سۄُجھسِ ناہی لجُ ٹۄُکسِ مۄُسا بھائی رے ۔ ॥2॥
اے بھائی ، جہالت کے اندھیروں میں ہم اس بات سے بے خبر ہیں کہ ہماری زندگی کا دورانیہ کس طرح چھوٹا جارہا ہے ، گویا موت کا ماؤس اوئے زندگی کی رس پر گھس رہا ہے۔
ਮਨਮੁਖਿ ਕਰਹਿ ਤੇਤਾ ਦੁਖੁ ਲਾਗੈ ਗੁਰਮੁਖਿ ਮਿਲੈ ਵਡਾਈ ਰੇ ॥
manmukh karahi taytaa dukh laagai gurmukh milai vadaa-ee ray.
Whatever self-conceited persons do, they are afflicted with an equal proportion of pain. Only the Guru’s followers obtain honor both here and hereafter.
ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਜਿਤਨਾ ਭੀ ਉੱਦਮ ਕਰਦੇ ਹਨ, ਉਤਨਾ ਹੀ ਦੁੱਖ ਵਾਪਰਦਾ ਹੈ। (ਲੋਕ ਪਰਲੋਕ ਵਿਚ) ਸੋਭਾ ਉਹਨਾਂ ਨੂੰ ਮਿਲਦੀ ਹੈ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ।
منمُکھِ کرہِ تیتا دُکھُ لاگےَ گُرمُکھِ مِلےَ وڈائی رے ॥
خود غرض افراد جو بھی کام کرتے ہیں ، وہ برابر کے درد میں مبتلا ہیں۔ صرف اور صرف گرو کے پیروکار ہی یہاں اور اس کے بعد دونوں اعزاز حاصل کرتے ہیں۔
ਜੋ ਤਿਨਿ ਕੀਆ ਸੋਈ ਹੋਆ ਕਿਰਤੁ ਨ ਮੇਟਿਆ ਜਾਈ ਰੇ ॥੩॥
jo tin kee-aa so-ee ho-aa kirat na mayti-aa jaa-ee ray. ||3||
O brother, whatever He does, that alone happens; pre-ordained destiny based on the past actions cannot be erased.
ਹੇ ਭਾਈ! ਜੋ (ਨਿਯਮ) ਉਸ ਪਰਮਾਤਮਾ ਨੇ ਬਣਾ ਦਿੱਤਾ ਹੈ ਉਹੀ ਵਰਤਦਾ ਹੈ l ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ ਮਿਟਾਇਆ ਨਹੀਂ ਜਾ ਸਕਦਾ l
جۄ تِنِ کیِیا سۄئی ہۄیا کِرتُ ن میٹِیا جائی رے ॥3॥
اے بھائی ، جو کچھ بھی وہ کرتا ہے ، تنہا ہوتا ہے۔ ماضی کے اعمال پر مبنی پہلے سے طے شدہ تقدیر کو مٹایا نہیں جاسکتا۔
ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥
subhar bharay na hoveh oonay jo raatay rang laa-ee ray.
Those who are imbued with the love of God always remain brimful with joy, and never run short of this love.
ਹੇ ਭਾਈ! ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਪ੍ਰੀਤ ਜੋੜ ਕੇ ਉਸ ਦੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਮਨ ਪ੍ਰੇਮ–ਰਸ ਨਾਲ ਸਦਾ ਨਕਾ–ਨਕ ਭਰੇ ਰਹਿੰਦੇ ਹਨ, ਉਹ (ਪ੍ਰੇਮ ਤੋਂ) ਖ਼ਾਲੀ ਨਹੀਂ ਹੁੰਦੇ।
سُبھر بھرے ن ہۄوہِ اۄُݨے جۄ راتے رنّگُ لائی رے ॥
جو لوگ خدا کی محبت سے دوچار ہیں وہ ہمیشہ خوشی سے بھڑکتے رہتے ہیں اور اس محبت سے کبھی کم نہیں ہوتے ہیں۔
ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥੪॥੪॥੧੬॥
tin kee pank hovai jay nanak ta-o moorhaa kichh paa-ee ray. ||4||4||16||
Nanak says, if our mind becomes even little bit humble, then our foolish mind would obtain some spiritual gain.
ਨਾਨਕ (ਆਖਦਾ ਹੈ) ਜੇ ਸਾਡਾ ਮੂਰਖ ਮਨ ਉਹਨਾਂ ਦੇ ਚਰਨਾਂ ਦੀ ਧੂੜ ਬਣੇ, ਤਾਂ ਇਸ ਨੂੰ ਭੀ ਕੁਝ ਪ੍ਰਾਪਤੀ ਹੋ ਜਾਏ l
تِن کی پنّک ہۄوےَ جے نانکُ تءُ مۄُڑا کِچھُ پائی رے ॥4॥4॥ 16 ॥
نانک کہتے ہیں ، اگر ہمارا ذہن ذرا بھی عاجز ہوجائے تو ہمارا بے وقوف ذہن کچھ روحانی فائدہ حاصل کرے گا۔
ਗਉੜੀ ਚੇਤੀ ਮਹਲਾ ੧ ॥
ga-orhee chaytee mehlaa 1.
Raag Gauree Chaytee, First Guru:
گئُڑی چیتی محلا 1॥
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
kat kee maa-ee baap kat kayraa kidoo thaavhu ham aa-ay.
Who was our mother, and who was our father? Where did we come from?
ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀਂ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ?
کت کی مائی باپُ کت کیرا کِدۄُ تھاوہُ ہم آۓ ۔ ॥
ہماری ماں کون تھی ، اور ہمارے والد کون تھے؟ ہم کہاں سے آئے ہیں؟
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥
agan bimb jal bheetar nipjay kaahay kamm upaa-ay. ||1||
We were created from the water of father’s semen, and fashioned in the fire of mother’s womb. But we don’t know for what purpose we were created at all.
ਅਸੀਂ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ l ਸਾਨੂੰ ਇਹ ਵਿਚਾਰ ਨਹੀਂ ਫੁਰਦੀ ਕਿ ਕਾਹਦੇ ਵਾਸਤੇ ਪੈਦਾ ਕੀਤੇ ਗਏ ਸਾਂ?
اگنِ بِنّب جل بھیِترِ نِپجے کاہے کنّمِ اُپاۓ ۔ ॥1॥
ہم باپ کے منی کے پانی سے پیدا ہوئے ہیں ، اور ماں کے پیٹ میں آگ کی طرح تیار کیا گیا ہے۔ لیکن ہم نہیں جانتے کہ ہمیں کس مقصد کے لئے پیدا کیا گیا ہے۔