Page 333
ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ ॥੩॥
dah dis boodee pavan jhulaavai dor rahee liv laa-ee. ||3||
A person is blown around in the ten directions (for livelihood) by the wind, but like kite, I am not affected, I am holding tight to the string of the God’s Love. ||3||
(ਦੁਨੀਆ ਦੇ ਕੰਮ–ਕਾਰ ਰੂਪ) ਹਵਾ ਉਸ ਦੀ (ਜ਼ਿੰਦਗੀ ਦੀ) ਗੁੱਡੀ ਨੂੰ (ਭਾਵੇਂ ਵੇਖਣ–ਮਾਤ੍ਰ) ਦਸੀਂ ਪਾਸੀਂ ਉਡਾਉਂਦੀ ਹੈ (ਭਾਵ, ਭਾਵੇਂ, ਜੀਵਨ–ਨਿਰਬਾਹ ਦੀ ਖ਼ਾਤਰ ਉਹ ਕਿਰਤ–ਕਾਰ ਕਰਦਾ ਹੈ), ਪਰ, ਉਸ ਦੀ ਸੁਰਤ ਦੀ ਡੋਰ (ਪ੍ਰਭੂ ਨਾਲ) ਜੁੜੀ ਰਹਿੰਦੀ ਹੈ ॥੩॥
دہ دِس بۄُڈی پونُ جھُلاوےَ ڈۄرِ رہی لِو لائی ॥3॥
ایک شخص ہوا کے ذریعہ دس سمتوں (روزی روٹی کے لئے) کے گرد اڑا دیا جاتا ہے ، لیکن پتنگ کی طرح ، میں متاثر نہیں ہوتا ، میں خدا کی محبت کے تار کو مضبوطی سے تھام رہا ہوں۔ || 3 ||
ਉਨਮਨਿ ਮਨੂਆ ਸੁੰਨਿ ਸਮਾਨਾ ਦੁਬਿਧਾ ਦੁਰਮਤਿ ਭਾਗੀ ॥
unman manoo-aa sunn samaanaa du
biDhaa durmat bhaagee.
(Now) my mind abides in the blissful heaven, free of any desires, and the evil of double-mindedness has gone away.
ਉਸ ਮਨੁੱਖ ਦਾ ਮਨ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਹਾਲਤ ਵਿਚ ਲੀਨ ਹੋ ਜਾਂਦਾ ਹੈ, ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ। ਉਸ ਦੀ ਦੁਬਿਧਾ ਤੇ ਉਸ ਦੀ ਭੈੜੀ ਮੱਤ ਸਭ ਨਾਸ ਹੋ ਜਾਂਦੀ ਹੈ।
اُنمنِ منۄُیا سُنّنِ سمانا دُبِدھا دُرمتِ بھاگی ॥
میرا دماغ کسی خوشی سے آزاد ، جنت میں رہتا ہے ، اور دوغلہ پن کی برائی دور ہوچکا ہے۔
ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥੪॥੨॥੪੬॥
kaho kabeer anbha-o ik daykhi-aa raam naam liv laagee. ||4||2||46||
ਕਬੀਰ ਆਖਦਾ ਹੈ– ਉਹ ਇਕ ਅਚਰਜ ਚਮਤਕਾਰਾ ਆਪਣੇ ਅੰਦਰ ਵੇਖ ਲੈਂਦਾ ਹੈ। ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜ ਜਾਂਦੀ ਹੈ ॥੪॥੨॥੪੬॥
Kabir says that now he has seen an unbelievable wonder, and his mind remains attuned to Naam. ||4||2||46||
کہُ کبیِر انبھءُ اِکُ دیکھِیا رام نامِ لِو لاگی ॥4॥2॥ 46 ॥
کبیر کہتے ہیں کہ اب اس نے ایک حیرت انگیز حیرت دیکھی ہے ، اور اس کا دماغ نام پر منسلک ہے۔ || 4 || 2 || 46 ||
ਗਉੜੀ ਬੈਰਾਗਣਿ ਤਿਪਦੇ ॥
ga-orhee bairaagan tipday.
Gauree Bairaagan, Ti-Padas:
گئُڑی بیَراگݨِ تِپدے ॥
ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥
ultat pavan chakar khat bhayday surat sunn anraagee.
(O’ yogi, you claim that) you have controlled your breath stages and with that you have stopped your mind activity and desires.
ਮਨ ਦੀ ਭਟਕਣਾ ਨੂੰ ਪਰਤਾਂਦਿਆਂ ਹੀ, (ਮਾਨੋ,) (ਜੋਗੀਆਂ ਦੇ ਦੱਸੇ ਹੋਏ) ਛੇ ਹੀ ਚੱਕ੍ਰ (ਇਕੱਠੇ ਹੀ) ਵਿੱਝ ਜਾਂਦੇ ਹਨ, ਅਤੇ ਸੁਰਤੀ ਉਸ ਅਵਸਥਾ ਦੀ ਆਸ਼ਿਕ ਹੋ ਜਾਂਦੀ ਹੈ ਜਿੱਥੇ ਵਿਕਾਰਾਂ ਦਾ ਕੋਈ ਫੁਰਨਾ ਪੈਦਾ ਹੀ ਨਹੀਂ ਹੁੰਦਾ।
اُلٹت پون چک٘ر کھٹُ بھیدے سُرتِ سُنّن انراگی ॥
او ’یوگی ، آپ دعویٰ کرتے ہیں کہ آپ نے اپنی سانس کے مراحل پر قابو پالیا ہے اور اس کے ساتھ ہی آپ نے اپنی دماغی سرگرمی اور خواہشات کو روک دیا ہے۔
ਆਵੈ ਨ ਜਾਇ ਮਰੈ ਨ ਜੀਵੈ ਤਾਸੁ ਖੋਜੁ ਬੈਰਾਗੀ ॥੧॥
aavai na jaa-ay marai na jeevai taas khoj bairaagee. ||1||
( I suggest that instead of) becoming detached from worldly attachments, you should search for that (God) who neither comes nor goes, and is neither born nor dies. ||1||
(ਹੇ ਭਾਈ! ਵੈਰਾਗੀ ਹੋ ਕੇ) ਮਾਇਆ ਵਲੋਂ ਉਪਰਾਮ ਹੋ ਕੇ ਉਸ ਪ੍ਰਭੂ ਨੂੰ ਲੱਭ, ਜੋ ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਨਾਹ ਮਰਦਾ ਹੈ, ਨਾਹ ਜੰਮਦਾ ਹੈ ॥੧॥
آوےَ ن جاءِ مرےَ ن جیِوےَ تاسُ کھۄجُ بیَراگی ॥1॥
(یرا مشورہ ہے کہ دنیاوی لگاؤوں سے علیحدہ ہونے کے بجائے ، آپ (خدا) کو تلاش کریں جو نہ آتا ہے اور نہ ہی جاتا ہے ، اور نہ ہی پیدا ہوتا ہے اور نہ ہی مرتا ہے۔ || 1 ||
ਮੇਰੇ ਮਨ ਮਨ ਹੀ ਉਲਟਿ ਸਮਾਨਾ ॥
mayray man man hee ulat samaanaa.
Instead of controlling my breath, I have turned my mind (away from lustful pursuits, and have merged it in God).
ਹੇ ਮੇਰੇ ਮਨ! ਜੀਵ ਪਹਿਲਾਂ ਤਾਂ ਪ੍ਰਭੂ ਤੋਂ ਓਪਰਾ ਓਪਰਾ ਰਹਿੰਦਾ ਹੈ (ਭਾਵ, ਪਰਮਾਤਮਾ ਬਾਰੇ ਇਸ ਨੂੰ ਕੋਈ ਸੂਝ ਨਹੀਂ ਹੁੰਦੀ; ਪਰ)
میرے من من ہی اُلٹِ سمانا ॥
اپنی سانسوں پر قابو پانے کے بجائے ، میں نے اپنا دماغ تبدیل کرلیا
ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥੧॥ ਰਹਾਉ ॥
gur parsaad akal bha-ee avrai naatar thaa baygaanaa. ||1|| rahaa-o.
Through the Guru’s grace my intellect has become different (and instead of being in love with the world, it has been imbued with the love of God). ||1||Pause||
ਸਤਿਗੁਰੂ ਦੀ ਕਿਰਪਾ ਨਾਲ ਜਿਸ ਦੀ ਸਮਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਉਹ ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਹੀ ਪਰਤਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧॥ ਰਹਾਉ ॥
گُر پرسادِ عقلِ بھئی اورےَ ناترُ تھا بیگانا ॥1॥ رہاءُ ॥
گرو کے فضل سے میری دانش مختلف ہوگئی ہے اور دنیا سے پیار کرنے کی بجائے خدا کی محبت میں مبتلا ہوگئی ہے۔ || 1 || توقف کریں ||
ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ ॥
nivrai door door fun nivrai jin jaisaa kar maani-aa.
“The evil impulses like lust and anger (which previously used to easily overpower me and which appeared) to be near, have now become distant, and (God who seemed to be far), has now become near.
(ਇਸ ਤਰ੍ਹਾਂ) ਜਿਸ ਮਨੁੱਖ ਨੇ ਪ੍ਰਭੂ ਨੂੰ ਸਹੀ ਸਰੂਪ ਵਿਚ ਸਮਝ ਲਿਆ ਹੈ, ਉਸ ਤੋਂ (ਉਹ ਕਾਮਾਦਿਕ) ਜੋ ਪਹਿਲਾਂ ਨੇੜੇ ਸਨ, ਦੂਰ ਹੋ ਜਾਂਦੇ ਹਨ, ਤੇ ਜੋ ਪ੍ਰਭੂ ਪਹਿਲਾਂ ਕਿਤੇ ਦੂਰ ਸੀ (ਭਾਵ, ਕਦੇ ਚੇਤੇ ਹੀ ਨਹੀਂ ਸੀ ਆਉਂਦਾ) ਹੁਣ ਅੰਗ–ਸੰਗ ਜਾਪਦਾ ਹੈ।
نِورےَ دۄُرِ دۄُرِ پھُنِ نِورےَ جِنِ جیَسا کرِ مانِیا ॥
ہوس اور غصے جیسی بری حرکتیں جو پہلے مجھ پر آسانی سے قابو پا جاتی تھیں اور جو نمودار ہوتی تھیں قریب ہوگئی تھیں ، اب دور ہوگئی ہیں ، اور خدا جو دور معلوم ہوتا تھا اب قریب آگیا ہے۔
ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥੨॥
alutee kaa jaisay bha-i-aa baraydaa jin pee-aa tin jaani-aa. ||2||
(But this realization is such that it cannot be described, it can only be experienced) It is like the sugar water made from the candy; only one who drinks it knows its taste. ||2||
(ਪਰ ਇਹ ਇਕ ਐਸਾ ਅਨੁਭਵ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਮਾਣਿਆ ਹੀ ਜਾ ਸਕਦਾ ਹੈ) ਜਿਵੇਂ ਮਿਸਰੀ ਦਾ ਸ਼ਰਬਤ ਹੋਵੇ, ਉਸ ਦਾ ਆਨੰਦ ਉਸੇ ਮਨੁੱਖ ਨੇ ਜਾਣਿਆ ਹੈ ਜਿਸ ਨੇ (ਉਹ ਸ਼ਰਬਤ) ਪੀਤਾ ਹੈ ॥੨॥
الئُتی کا جیَسے بھئِیا بریڈا جِنِ پیِیا تِنِ جانِیا ॥2॥
لیکن یہ احساس کچھ اس طرح ہے کہ اسے بیان نہیں کیا جاسکتا ، اس کا تجربہ صرف اسی صورت میں کیا جاسکتا ہے یہ کینڈی سے بنے چینی کے پانی کی طرح ہے۔ اسے پینے والا ہی اس کا ذائقہ جانتا ہے۔ || 2 ||
ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥
tayree nirgun kathaa kaa-ay si-o kahee-ai aisaa ko-ay bibaykee.
O’ God, with whom may we talk about Your gospel, which is beyond ordinary qualities? (It is, only) a very rare discriminating thinker (who is interested in such high order spiritual talks).
(ਹੇ ਪ੍ਰਭੂ!) ਤੇਰੇ ਉਸ ਸਰੂਪ ਦੀਆਂ ਗੱਲਾਂ ਕਿਸ ਨਾਲ ਕੀਤੀਆਂ ਜਾਣ ਜਿਸ (ਸਰੂਪ) ਵਰਗਾ ਕਿਤੇ ਕੁਝ ਹੈ ਹੀ ਨਹੀਂ? (ਕਿਉਂਕਿ ਇੱਕ ਤਾਂ) ਕੋਈ ਵਿਰਲਾ ਹੀ ਅਜਿਹਾ ਵਿਚਾਰਵਾਨ ਹੈ (ਜੋ ਤੇਰੀਆਂ ਅਜਿਹੀਆਂ ਗੱਲਾਂ ਸੁਣਨ ਦਾ ਚਾਹਵਾਨ ਹੋਵੇ, ਤੇ ਦੂਜੇ, ਇਹ ਅਨੰਦ ਮਾਣਿਆ ਹੀ ਜਾ ਸਕਦਾ ਹੈ, ਬਿਆਨ ਤੋਂ ਪਰੇ ਹੈ)
تیری نِرگُن کتھا کاءِ سِءُ کہیِۓَ ایَسا کۄءِ بِبیکی ॥
اے خدا ، ہم کس کے ساتھ آپ کی خوشخبری کے بارے میں بات کریں ، جو عام خصوصیات سے بالاتر ہے؟ (یہ صرف اور صرف) ایک انتہائی نادر امتیازی سلوک کرنے والا سوچا ہے (جو اس طرح کے ہائی آرڈر کی روحانی گفتگو میں دلچسپی رکھتا ہے)۔
ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ॥੩॥੩॥੪੭॥
kaho kabeer jin dee-aa paleetaa tin taisee jhal daykhee. ||3||3||47||
Kabir says that just as only the one who lights the fuse in the gun knows about the shock one has to bear, (similarly only that person knows about the unbearable yet most pleasing experience who sees the flashing vision of God) ||3||3||47||
ਕਬੀਰ ਆਖਦਾ ਹੈ– ਜਿਸ ਨੇ (ਜਿਤਨਾ ਕੁ) ਪ੍ਰੇਮ ਦਾ ਪਲੀਤਾ ਲਾਇਆ ਹੈ ਉਸੇ ਨੇ ਹੀ ਉਤਨੀ ਕੁ ਉਸ ਦੀ ਝਲਕ ਵੇਖੀ ਹੈ ॥੩॥੩॥੪੭॥
کہُ کبیِر جِنِ دیِیا پلیِتا تِنِ تیَسی جھل دیکھی ॥3॥3॥ 47 ॥
کبیر کا کہنا ہے کہ جس طرح بندوق میں فیوز کو روشن کرنے والا شخص اس صدمے کے بارے میں جانتا ہے جس طرح سے اسے برداشت کرنا پڑتا ہے ، (اسی طرح صرف وہی شخص ناقابل برداشت لیکن انتہائی خوشگوار تجربے کے بارے میں جانتا ہے جو خدا کی چمکتی ہوئی نگاہ دیکھتا ہے) || 3 || 3 || 47 ||
ਗਉੜੀ ॥
ga-orhee.
Gauree:
گئُڑی ॥
ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥
tah paavas sinDh Dhoop nahee chhahee-aa tah utpat parla-o naahee.
(In this state of mind) one does not care whether it is a rainy season, ocean, sunshine or shade (or any other limits of time or territory). There is neither creation nor dissolution. (In that state there is neither a longing for life, nor fear of death)
(ਉਹ ਅਡੋਲ ਅਵਸਥਾ ਐਸੀ ਹੈ ਕਿ) ਉਸ ਵਿਚ (ਅੱਪੜ ਕੇ ਮਨੁੱਖ ਨੂੰ) ਇੰਦ੍ਰਪੁਰੀ, ਵਿਸ਼ਨੂੰ–ਪੁਰੀ, ਸੂਰਜ–ਲੋਕ, ਚੰਦ੍ਰ–ਲੋਕ, ਬ੍ਰਹਮ–ਪੁਰੀ, ਸ਼ਿਵ–ਪੁਰੀ-(ਕਿਸੇ ਦੀ ਭੀ ਤਾਂਘ) ਨਹੀਂ ਰਹਿੰਦੀ।
تہ پاوس سِنّدھُ دھۄُپ نہی چھہیِیا تہ اُتپتِ پرلءُ ناہی ॥
ذہن کی حالت میں کسی کو اس کی پرواہ نہیں ہوتی ہے کہ آیا یہ برسات کا موسم ہو ، سمندر ہو ، دھوپ ہو یا سایہ ہو یا وقت یا علاقہ کی کوئی دوسری حد۔ نہ تخلیق ہے نہ تحلیل۔ اس حالت میں نہ تو زندگی کی آرزو ہے ، نہ ہی موت کا خوف
ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ॥੧॥
jeevan mirat na dukh sukh bi-aapai sunn samaaDh do-oo tah naahee. ||1||
(In that state one is so blissfully attuned to God that there is no concern even for achieving the state of) thoughtlessness or deep meditation.||1||
ਨਾਹ (ਹੋਰ ਹੋਰ) ਜੀਊਣ (ਦੀ ਲਾਲਸਾ), ਨਾਹ ਮੌਤ (ਦਾ ਡਰ), ਨਾਹ ਕੋਈ ਦੁਖ, ਨਾਹ ਸੁਖ (ਭਾਵ, ਦੁੱਖ ਤੋਂ ਘਬਰਾਹਟ ਜਾਂ ਸੁਖ ਦੀ ਤਾਂਘ), ਸਹਿਜ ਅਵਸਥਾ ਵਿਚ ਅੱਪੜਿਆਂ ਕੋਈ ਭੀ ਨਹੀਂ ਪੁਂਹਦਾ। ਉਹ ਮਨ ਦੀ ਇਕ ਅਜਿਹੀ ਟਿਕਵੀਂ ਹਾਲਤ ਹੁੰਦੀ ਹੈ ਕਿ ਉਸ ਵਿਚ ਵਿਕਾਰਾਂ ਦਾ ਕੋਈ ਫੁਰਨਾ ਉਠਦਾ ਹੀ ਨਹੀਂ, ਨਾਹ ਹੀ ਕੋਈ ਮੇਰ–ਤੇਰ ਰਹਿ ਜਾਂਦੀ ਹੈ ॥੧॥
جیِون مِرتُ ن دُکھُ سُکھُ بِیاپےَ سُنّن سمادھِ دۄئۄُ تہ ناہی ॥1॥
(اس حالت میں ایک خدا پر اتنا خوش کن ہو گیا ہے کہ یہاں تک کہ اس کی حالت کو حاصل کرنے کی بھی کوئی فکر نہیں ہے) بے فکری یا گہری مراقبہ۔ || 1 ||
ਸਹਜ ਕੀ ਅਕਥ ਕਥਾ ਹੈ ਨਿਰਾਰੀ ॥
sahj kee akath kathaa hai niraaree.
The description of the state of intuitive poise is indescribable and sublime.
ਮਨੁੱਖ ਦੇ ਮਨ ਦੀ ਅਡੋਲਤਾ ਇਕ ਐਸੀ ਹਾਲਤ ਹੈ ਜੋ (ਨਿਰਾਲੀ) ਆਪਣੇ ਵਰਗੀ ਆਪ ਹੀ ਹੈ, (ਇਸ ਵਾਸਤੇ) ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
سہج کی اکتھ کتھا ہےَ نِراری ॥
بدیہی نظم کی حالت کی وضاحت ناقابل بیان اور عمدہ ہے۔
ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੁਕੀ ਲਗੈ ਨ ਭਾਰੀ ॥੧॥ ਰਹਾਉ ॥
tul nahee chadhai jaa-ay na mukaatee halukee lagai na bhaaree. ||1|| rahaa-o.
It can neither be weighed nor exhausted. It neither feels light nor heavy. (It always gives the same peace and comfort) ||1||Pause||
ਇਹ ਅਵਸਥਾ ਕਿਸੇ ਚੰਗੇ ਤੋਂ ਚੰਗੇ ਸੁਖ ਨਾਲ ਭੀ ਸਾਵੀਂ ਤੋਲੀ–ਮਿਣੀ ਨਹੀਂ ਜਾ ਸਕਦੀ। (ਦੁਨੀਆ ਵਿਚ ਕੋਈ ਐਸਾ ਸੁਖ–ਐਸ਼੍ਵਰਜ ਨਹੀਂ ਹੈ ਜਿਸ ਦੇ ਟਾਕਰੇ ਤੇ ਇਹ ਆਖਿਆ ਜਾ ਸਕੇ ਕਿ ‘ਸਹਿਜ‘ ਅਵਸਥਾ ਇਸ ਤੋਂ ਘਟੀਆ ਹੈ ਜਾਂ ਵਧੀਆ ਹੈ)। ਇਹ ਨਹੀਂ ਕਿਹਾ ਜਾ ਸਕਦਾ ਕਿ (ਦੁਨੀਆ ਦੇ ਵਧੀਆ ਤੋਂ ਵਧੀਆ ਕਿਸੇ ਸੁਖ ਨਾਲੋਂ) ਇਹ ਹੌਲੇ ਮੇਲ ਦੀ ਹੈ ਜਾਂ ਚੰਗੀ ਹੈ (ਭਾਵ, ਦੁਨੀਆ ਦਾ ਕੋਈ ਭੀ ਸੁਖ ਇਸ ਅਵਸਥਾ ਨਾਲ ਬਰਾਬਰੀ ਨਹੀਂ ਕਰ ਸਕਦਾ) ॥੧॥ ਰਹਾਉ ॥
تُلِ نہی چڈھےَ جاءِ ن مُکاتی ہلُکی لگےَ ن بھاری ॥1॥ رہاءُ ॥
اس کا وزن نہ تو ختم ہوسکتا ہے اور نہ ہی ختم ہوسکتا ہے۔ یہ نہ تو ہلکا محسوس ہوتا ہے اور نہ ہی بھاری|| 1 || توقف کریں
ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥
araDh uraDh do-oo tah naahee raat dinas tah naahee.
(In that stage of mind) there are no ups and downs and no night or day. (In other words, in that state one neither is unaware of worldly evils nor does one run after false worldly pleasures.
‘ਸਹਿਜ‘ ਵਿਚ ਅੱਪੜਿਆਂ ਨੀਵੇਂ ਉੱਚੇ ਵਾਲਾ ਕੋਈ ਵਿਤਕਰਾ ਨਹੀਂ ਰਹਿੰਦਾ; (ਇੱਥੇ ਅੱਪੜਿਆ ਮਨੁੱਖ) ਨਾਹ ਗ਼ਫ਼ਲਤ ਦੀ ਨੀਂਦ (ਸੌਂਦਾ ਹੈ), ਨਾਹ ਮਾਇਆ ਦੀ ਭਟਕਣਾ (ਵਿਚ ਭਟਕਦਾ ਹੈ)
اردھ اُردھ دۄئۄُ تہ ناہی راتِ دِنسُ تہ ناہی ॥
ذہن کے اس مرحلے میں کوئی اتار چڑھاو نہیں ہوتا ہے اور نہ رات اور دن۔ دوسرے الفاظ میں ، اس حالت میں نہ تو دنیاوی برائیوں سے بے خبر ہے اور نہ ہی کوئی جھوٹی دنیاوی لذتوں کے پیچھے بھاگتا ہے۔
ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥੨॥
jal nahee pavan paavak fun naahee satgur tahaa samaahee. ||2||
In that state, there is neither the water (of evil impulses) nor the flights of the mercurial mind for worldly riches. (In that state, only the immaculate word of) the true Guru is pervading (in the mind).||2||
(ਕਿਉਂਕਿ) ਉਸ ਅਵਸਥਾ ਵਿਚ ਵਿਸ਼ੇ–ਵਿਕਾਰ, ਚੰਚਲਤਾ ਅਤੇ ਤ੍ਰਿਸ਼ਨਾ–ਇਹਨਾਂ ਦਾ ਨਾਮ–ਨਿਸ਼ਾਨ ਨਹੀਂ ਰਹਿੰਦਾ। (ਬੱਸ!) ਸਤਿਗੁਰੂ ਹੀ ਸਤਿਗੁਰੂ ਉਸ ਅਵਸਥਾ ਸਮੇ (ਮਨੁੱਖ ਦੇ ਹਿਰਦੇ ਵਿਚ) ਟਿਕੇ ਹੁੰਦੇ ਹਨ ॥੨॥
جلُ نہی پونُ پاوکُ پھُنِ ناہی ستِگُر تہا سماہی ॥2॥
پانی ، ہوا اور آگ نہیں ہے۔ وہاں ، سچ گورو موجود ہے
ਅਗਮ ਅਗੋਚਰੁ ਰਹੈ ਨਿਰੰਤਰਿ ਗੁਰ ਕਿਰਪਾ ਤੇ ਲਹੀਐ ॥
agam agochar rahai nirantar gur kirpaa tay lahee-ai.
O’ my friends, God is inaccessible, and beyond the comprehension of our sense faculties. It is only through the Guru’s grace that we obtain Him.
ਤਦੋਂ ਅਪਹੁੰਚ ਤੇ ਅਗੋਚਰ ਪਰਮਾਤਮਾ (ਭੀ ਮਨੁੱਖ ਦੇ ਹਿਰਦੇ ਵਿਚ) ਇੱਕ–ਰਸ ਸਦਾ (ਪਰਗਟ ਹੋਇਆ) ਰਹਿੰਦਾ ਹੈ, (ਪਰ) ਉਹ ਮਿਲਦਾ ਸਤਿਗੁਰੂ ਦੀ ਮਿਹਰ ਨਾਲ ਹੀ ਹੈ।
اگم اگۄچرُ رہےَ نِرنّترِ گُر کِرپا تے لہیِۓَ ॥
اے میرے دوستو ، خدا تک رسائ نہیں ہے ، اور ہماری سمجھ سے بالاتر ہے۔ صرف گرو کے فضل سے ہی ہم اسے حاصل کرتے ہیں۔
ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਸੰਗਤਿ ਮਿਲਿ ਰਹੀਐ ॥੩॥੪॥੪੮॥
kaho kabeer bal jaa-o gur apunay satsangat mil rahee-ai. ||3||4||48||
Therefore Kabir says, “I am a sacrifice to my Guru, (and I suggest) that we should always remain united with his holy congregation.||3||4||48||
ਕਬੀਰ ਆਖਦਾ ਹੈ– ਮੈਂ ਆਪਣੇ ਗੁਰੂ ਤੋਂ ਸਦਕੇ ਹਾਂ, ਮੈਂ (ਆਪਣੇ ਗੁਰੂ ਦੀ) ਸੁਹਣੀ ਸੰਗਤ ਵਿਚ ਹੀ ਜੁੜਿਆ ਰਹਾਂ ॥੩॥੪॥੪੮॥
کہُ کبیِر بلِ جاءُ گُر اپُنے ستسنّگتِ مِلِ رہیِۓَ ॥3॥4॥ 48 ॥
لہذا کبیر کہتے ہیں ، “میں اپنے گرو کے لئے قربانی ہوں ، (اور میں تجویز کرتا ہوں) کہ ہمیں ہمیشہ اس کی مقدس جماعت کے ساتھ متحد رہنا چاہئے۔ || 3 || 4 || 48 ||
ਗਉੜੀ ॥
ga-orhee.
Gauree:
گئُڑی ॥
ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ ॥
paap punn du-ay bail bisaahay pavan poojee pargaasi-o.
He says: “(O’ my friend, in this world) human beings are like peddlers who have bought two bullocks, one of virtue and the other of evil. These peddlers have the capital of breaths with them.
(ਸਾਰੇ ਸੰਸਾਰੀ ਜੀਵ–ਰੂਪ ਵਣਜਾਰਿਆਂ ਨੇ) ਪਾਪ ਅਤੇ ਪੁੰਨ ਦੋ ਬਲਦ ਮੁੱਲ ਲਏ ਹਨ, ਸੁਆਸਾਂ ਦੀ ਪੂੰਜੀ ਲੈ ਕੇ ਜੰਮੇ ਹਨ (ਭਾਵ, ਮਾਨੋ, ਜਗਤ ਵਿਚ ਵਪਾਰ ਕਰਨ ਆਏ ਹਨ)।
پاپُ پُنّنُ دُءِ بیَل بِساہے پونُ پۄُجی پرگاسِئۄ ॥
وہ کہتے ہیں: “(اے’ میرے دوست ، اس دنیا میں) انسان ان بچوں کی طرح ہیں جو دو بیلوں کو خرید چکے ہیں ، ایک خوبی کا اور دوسرا شر کا۔ ان پیروں کے ساتھ سانسوں کا دارالحکومت ہے۔
ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ॥੧॥
tarisnaa goon bharee ghat bheetar in biDh taaNd bisaahi-o. ||1||
Their mind is like a sack filled with (worldly) desires, (as if this is) the merchandise they have purchased (for doing business in this world) ||1||
(ਹਰੇਕ ਦੇ) ਹਿਰਦੇ ਵਿਚ ਤ੍ਰਿਸ਼ਨਾ ਦੀ ਛੱਟ ਲੱਦੀ ਪਈ ਹੈ। ਸੋ, ਇਸ ਤਰ੍ਹਾਂ (ਇਹਨਾਂ ਜੀਵਾਂ ਨੇ) ਮਾਲ ਲੱਦਿਆ ਹੈ ॥੧॥
ت٘رِسنا گۄُݨِ بھری گھٹ بھیِترِ اِن بِدھِ ٹانْڈ بِساہِئۄ ॥1॥
اس کی پیٹھ پر والا بیگ خواہش سے بھر گیا ہے۔ ہم ریوڑ کی خریداری اسی طرح کرتے ہیں
ਐਸਾ ਨਾਇਕੁ ਰਾਮੁ ਹਮਾਰਾ ॥
aisaa naa-ik raam hamaaraa.
God is such a merchant,
ਸਾਡਾ ਪ੍ਰਭੂ ਕੁਝ ਅਜਿਹਾ ਸ਼ਾਹ ਹੈ,
ایَسا نائِکُ رامُ ہمارا ॥
ہماراخدا ایسا سوداگر ہے ،
ਸਗਲ ਸੰਸਾਰੁ ਕੀਓ ਬਨਜਾਰਾ ॥੧॥ ਰਹਾਉ ॥
sagal sansaar kee-o banjaaraa. ||1|| rahaa-o.
He has made all (the humans in this) world His peddlers. ||1||Pause||
ਕਿ ਉਸ ਨੇ ਸਾਰੇ ਜਗਤ (ਭਾਵ, ਸਾਰੇ ਸੰਸਾਰੀ ਜੀਵਾਂ) ਨੂੰ ਵਪਾਰੀ ਬਣਾ (ਕੇ ਜਗਤ ਵਿਚ) ਘੱਲਿਆ ਹੈ ॥੧॥ ਰਹਾਉ ॥
سگل سنّسارُ کیِئۄ بنجارا ॥1॥ رہاءُ ॥
اس نے ساری دنیا کو اپنا پیڑا بنا لیا ہے۔
ਕਾਮੁ ਕ੍ਰੋਧੁ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ॥
kaam kroDh du-ay bha-ay jagaatee man tarang batvaaraa.
Sexual desire and anger are the tax-collectors, and the waves of the mind are the highway robbers. (In other words, lust and anger are robbing humans of their peace of mind, the worldly desires are making them waste their valuable time, and their life breaths are being spent in satisfying their worldly desires rather than meditating on Naam).
ਕਾਮ ਅਤੇ ਕ੍ਰੋਧ ਦੋਵੇਂ (ਇਹਨਾਂ ਜੀਵ–ਵਪਾਰੀਆਂ ਦੇ ਰਾਹ ਵਿਚ ਮਸੂਲੀਏ ਬਣੇ ਹੋਏ ਹਨ (ਭਾਵ, ਸੁਆਸਾਂ ਦੀ ਪੂੰਜੀ ਦਾ ਕੁਝ ਹਿੱਸਾ ਕਾਮ ਅਤੇ ਕ੍ਰੋਧ ਵਿਚ ਫਸਣ ਨਾਲ ਮੁੱਕਦਾ ਜਾ ਰਿਹਾ ਹੈ), ਜੀਵਾਂ ਦੇ ਮਨਾਂ ਦੇ ਤਰੰਗ ਲੁਟੇਰੇ ਬਣ ਰਹੇ ਹਨ (ਭਾਵ, ਮਨ ਦੇ ਕਈ ਕਿਸਮ ਦੇ ਤਰੰਗ ਉਮਰ ਦਾ ਕਾਫ਼ੀ ਹਿੱਸਾ ਖ਼ਰਚ ਕਰੀ ਜਾ ਰਹੇ ਹਨ।)
کامُ ک٘رۄدھُ دُءِ بھۓ جگاتی من ترنّگ بٹوارا ॥
جنسی خواہش اور غصہ ٹیکس جمع کرنے والے ہیں اور ذہن کی لہریں شاہراہ ڈاکو ہیں۔
ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥੨॥
panch tat mil daan nibayreh taaNdaa utri-o paaraa. ||2||
In this way, all these five impulses (of lust, anger, greed, attachment, and ego) completely exhaust one’s virtuous deeds, depart from the world with nothing but their unfulfilled worldly desires.||2||
ਇਹ ਕਾਮ ਕ੍ਰੋਧ ਅਤੇ ਮਨ–ਤਰੰਗ ਮਨੁੱਖਾ–ਸਰੀਰ ਨਾਲ ਮਿਲ ਕੇ ਸਾਰੀ ਦੀ ਸਾਰੀ ਉਮਰ–ਰੂਪ ਰਾਸ ਮੁਕਾਈ ਜਾ ਰਹੇ ਹਨ, ਅਤੇ ਤ੍ਰਿਸ਼ਨਾ–ਰੂਪ ਮਾਲ (ਜੋ ਜੀਵਾਂ ਨੇ ਲੱਦਿਆ ਹੋਇਆ ਹੈ, ਹੂ–ਬ–ਹੂ) ਪਾਰਲੇ ਬੰਨੇ ਲੰਘਦਾ ਜਾ ਰਿਹਾ ਹੈ (ਭਾਵ, ਜੀਵ ਜਗਤ ਤੋਂ ਨਿਰੀ ਤ੍ਰਿਸ਼ਨਾ ਹੀ ਆਪਣੇ ਨਾਲ ਲਈ ਜਾਂਦੇ ਹਨ) ॥੨॥
پنّچ تتُ مِلِ دانُ نِبیرہِ ٹانْڈا اُترِئۄ پارا ॥2॥
پانچ عناصر ایک ساتھ شامل ہوکر اپنی لوٹ مار کو تقسیم کرتے ہیں۔ اس طرح ہمارے ریوڑ کو ختم کیا جاتا ہے
ਕਹਤ ਕਬੀਰੁ ਸੁਨਹੁ ਰੇ ਸੰਤਹੁ ਅਬ ਐਸੀ ਬਨਿ ਆਈ ॥
kahat kabeer sunhu ray santahu ab aisee ban aa-ee.
Says Kabeer, listen, O’ Saints: This is the state of affairs now!
ਕਬੀਰ ਆਖਦਾ ਹੈ–ਹੇ ਸੰਤ ਜਨੋ! ਸੁਣੋ, ਹੁਣ ਅਜਿਹੀ ਹਾਲਤ ਬਣ ਰਹੀ ਹੈ,
کہت کبیِرُ سُنہُ رے سنّتہُ اب ایَسی بنِ آئی ॥
کبیر کہتے ہیں ، سنو سنتوں: اب یہ حالت ہے!
ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ॥੩॥੫॥੪੯॥
ghaatee chadhat bail ik thaakaa chalo gon chhitkaa-ee. ||3||5||49||
Going uphill on the mount of God’s worship, my one ox (laden with the load of sins) is exhausted, and casting away its load has run away. (So now I am left with the virtuous ox or good intellect, and so I am only engaged in meditating on Naam)||3||5||49||
ਕਿ ਪ੍ਰਭੂ ਦਾ ਸਿਮਰਨ–ਰੂਪ ਚੜ੍ਹਾਈ ਦਾ ਔਖਾ ਪੈਂਡਾ ਕਰਨ ਵਾਲੇ ਜੀਵ–ਵਣਜਾਰਿਆਂ ਦਾ ਪਾਪ–ਰੂਪ ਇੱਕ ਬਲਦ ਥੱਕ ਗਿਆ ਹੈ। ਉਹ ਬੈਲ ਤ੍ਰਿਸ਼ਨਾ ਦੀ ਛੱਟ ਸੁੱਟ ਕੇ ਨੱਸ ਗਿਆ ਹੈ (ਭਾਵ, ਜੋ ਜੀਵ ਵਣਜਾਰੇ ਨਾਮ ਸਿਮਰਨ ਵਾਲੇ ਔਖੇ ਰਾਹ ਤੇ ਤੁਰਦੇ ਹਨ, ਉਹ ਪਾਪ ਕਰਨੇ ਛੱਡ ਦੇਂਦੇ ਹਨ ਅਤੇ ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੩॥੫॥੪੯॥
گھاٹی چڈھت بیَلُ اِکُ تھاکا چلۄ گۄنِ چھِٹکائی ॥3॥5॥ 49 ॥
اوپر جانے پر ، بیل بیل تھک گیا ہے۔ اپنا بوجھ اتار پھینکتے ہوئے ، وہ اپنا سفر جاری رکھے ہوئے ہے۔
ਗਉੜੀ ਪੰਚਪਦਾ ॥
ga-orhee panchpadaa.
Gauree, Panch-Padas:
گئُڑی پنّچپدا ॥
ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ ॥
payvkarhai din chaar hai saahurrhai jaanaa.
In the parent’s’ home (this world, the soul) bride’s stay is brief; in the end it has to go to the in-laws house (the next world)
(ਜੀਵ–ਇਸਤ੍ਰੀ ਨੇ ਇਸ ਸੰਸਾਰ–ਰੂਪ) ਪੇਕੇ ਘਰ ਵਿਚ ਚਾਰ ਦਿਨ (ਭਾਵ, ਥੋੜੇ ਦਿਨ) ਹੀ ਰਹਿਣਾ ਹੈ, (ਹਰੇਕ ਨੇ ਪਰਲੋਕ–ਰੂਪ) ਸਹੁਰੇ ਘਰ (ਜ਼ਰੂਰ) ਜਾਣਾ ਹੈ।
پیوکڑےَ دِن چارِ ہےَ ساہُرڑےَ جاݨا ॥
والدین کے ’گھر (اس دنیا ، روح) میں دلہن کا قیام مختصر ہوتا ہے۔ آخر میں اسے سسرالیوں کے گھر (اگلی دنیا) جانا پڑے گا
ਅੰਧਾ ਲੋਕੁ ਨ ਜਾਣਈ ਮੂਰਖੁ ਏਆਣਾ ॥੧॥
anDhaa lok na jaan-ee moorakh ay-aanaa. ||1||
But the ignorant world doesn’t realize this. ||1||
(ਪਰ) ਅੰਞਾਣਾ ਮੂਰਖ ਅੰਨ੍ਹਾ ਜਗਤ ਨਹੀਂ ਜਾਣਦਾ ॥੧॥
انّدھا لۄکُ ن جاݨئی مۄُرکھُ اییاݨا ॥1॥
لیکن جاہل دنیا کو اس کا احساس نہیں ہے۔ || 1 ||
ਕਹੁ ਡਡੀਆ ਬਾਧੈ ਧਨ ਖੜੀ ॥
kaho dadee-aa baaDhai Dhan kharhee.
Comparing the situation of an ordinary human being who is preoccupied with worldly affairs and unaware that death is hovering over the head to an ignorant bride engaged in household tasks while her in-laws have come to take her away,
ਦੱਸੋ! (ਇਹ ਕੀਹ ਅਚਰਜ ਖੇਡ ਹੈ?) ਇਸਤ੍ਰੀ ਤਾਂ ਅਜੇ ਘਰ ਦੇ ਕੰਮ–ਕਾਜ ਵਾਲੀ ਅੱਧੀ ਧੋਤੀ ਹੀ ਬੰਨ੍ਹ ਕੇ ਖਲੋਤੀ ਹੈ, ਅੱਧੜ ਵੰਜੇ ਹੀ ਫਿਰਦੀ ਹੈ, (ਭਾਵ, ਜੀਵ–ਇਸਤ੍ਰੀ ਇਸ ਸੰਸਾਰ ਦੇ ਮੋਹ ਵਿਚ ਹੀ ਲਾ–ਪਰਵਾਹ ਹੈ)
کہُ ڈڈیِیا بادھےَ دھن کھڑی ॥
ایک عام انسان کی حالت کا موازنہ کرنا جو دنیاوی معاملات میں مبتلا ہے اور اس سے بے خبر ہے کہ موت گھریلو کاموں میں مصروف ایک جاہل دلہن کے سر پر گھوم رہی ہے جبکہ اس کے سسرال والے اسے لے جانے آئے ہیں۔
ਪਾਹੂ ਘਰਿ ਆਏ ਮੁਕਲਾਊ ਆਏ ॥੧॥ ਰਹਾਉ ॥
paahoo ghar aa-ay muklaa-oo aa-ay. ||1|| rahaa-o.
Kabir Ji says: “(O’ my friends), see (what a strange situation it is that) the bride is standing wearing work dress, while guests from the in-laws house have come (to take her with them)||1||Pause||
ਮੁਕਲਾਵਾ ਲੈ ਜਾਣ ਵਾਲੇ ਪ੍ਰਾਹੁਣੇ (ਭਾਵ, ਜਿੰਦ ਨੂੰ ਲੈ ਜਾਣ ਵਾਲੇ ਜਮ) ਘਰ ਵਿਚ ਆ ਵੀ ਬੈਠੇ ਹਨ ॥੧॥ ਰਹਾਉ ॥
پاہۄُ گھرِ آۓ مُکلائۄُ آۓ ॥1॥ رہاءُ ॥
کبیر جی کہتے ہیں: “(اے دوستو) ، دیکھو (یہ کتنی عجیب سی کیفیت ہے کہ) دلہن کام کا لباس پہنے کھڑی ہے ، جبکہ سسرال والے گھر سے مہمان آئے ہیں اسے اپنے ساتھ لے جانے کے لئے) || 1 || رکو ||
ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ ॥
oh je disai khoohrhee ka-un laaj vahaaree.
Who is that lady dropping a rope into that small well?
ਇਹ ਜੋ ਸੁਹਣੀ ਖੂਹੀ ਦਿੱਸ ਰਹੀ ਹੈ (ਭਾਵ, ਇਹ ਜੋ ਸੁਹਣਾ ਜਗਤ ਦਿੱਸ ਰਿਹਾ ਹੈ) ਇਸ ਵਿਚ ਕਿਹੜੀ ਇਸਤ੍ਰੀ ਲੱਜ ਵਹਾ ਰਹੀ ਹੈ (ਭਾਵ, ਇੱਥੇ ਜੋ ਭੀ ਆਉਂਦਾ ਹੈ, ਆਪਣੀ ਉਮਰ ਸੰਸਾਰਕ ਭੋਗਾਂ ਵਿਚ ਗੁਜ਼ਾਰਨ ਲੱਗ ਪੈਂਦਾ ਹੈ)।
اۄہ جِ دِسےَ کھۄُہڑی کئُن لاجُ وہاری ۔ ॥
وہ کون ہے جو اس چھوٹے سے کنویں میں ایک رسی گر رہی ہے؟
ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥੨॥
laaj gharhee si-o toot parhee uth chalee panihaaree. ||2||
Soon this rope will break (the pitcher will fall into the well) and the water carrier will depart disappointed from the well. (while still engaged in amassing worldly wealth, the body succumbs to death and the soul departs disappointed from the world). ||2||
ਜਿਸ ਦੀ ਲੱਜ ਘੜੇ ਸਮੇਤ ਟੁੱਟ ਜਾਂਦੀ ਹੈ (ਭਾਵ, ਜਿਸ ਦੀ ਉਮਰ ਮੁੱਕ ਜਾਂਦੀ ਹੈ, ਤੇ ਸਰੀਰ ਢਹਿ ਪੈਂਦਾ ਹੈ) ਉਹ ਪਾਣੀ ਭਰਨ ਵਾਲੀ (ਭਾਵ, ਭੋਗਾਂ ਵਿਚ ਪ੍ਰਵਿਰਤ) ਇੱਥੋਂ ਉੱਠ ਕੇ (ਪਰਲੋਕ ਨੂੰ) ਤੁਰ ਪੈਂਦੀ ਹੈ ॥੨॥
لاجُ گھڑی سِءُ تۄُٹِ پڑی اُٹھِ چلی پنِہاری ॥2॥
جلد ہی یہ رسی ٹوٹ جائے گی (گھڑا کنویں میں گر جائے گا) اور پانی کا بردار کنویں سے مایوس ہوکر چلا جائے گا
ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥
saahib ho-ay da-i-aal kirpaa karay apunaa kaaraj savaaray.
When God is kind and grants His Grace, He saves the soul bride from vices.
ਜੇ ਪ੍ਰਭੂ–ਮਾਲਕ ਦਿਆਲ ਹੋ ਜਾਏ, (ਜੀਵ–ਇਸਤ੍ਰੀ ਉੱਤੇ) ਮਿਹਰ ਕਰੇ ਤਾਂ ਉਹ (ਜੀਵ–ਇਸਤ੍ਰੀ ਨੂੰ ਸੰਸਾਰ–ਖੂਹੀ ਵਿਚੋਂ ਭੋਗਾਂ ਦਾ ਪਾਣੀ ਕੱਢਣ ਤੋਂ ਬਚਾਣ ਦਾ) ਕੰਮ ਆਪਣਾ ਜਾਣ ਕੇ ਆਪ ਹੀ ਸਿਰੇ ਚੜ੍ਹਾਉਂਦਾ ਹੈ।
صاحِبُ ہۄءِ دئِیالُ ک٘رِپا کرے اپُنا کارجُ سوارے ॥
جب خدا مہربان ہوتا ہے اور اپنے فضل و کرم سے کام لیتا ہے تو وہ روح دلہن کو برائیوں سے بچاتا ہے۔