ਮਾਝ ਮਹਲਾ ੫ ॥
maajh mehlaa 5.
Raag Maajh, by the Fifth Guru:
ماجھ مہلا ੫॥
ਕੀਨੀ ਦਇਆ ਗੋਪਾਲ ਗੁਸਾਈ ॥
keenee da-i-aa gopaal gusaa-ee.
The person on whom the life of the World, the Sustainer of the Earth, has showered His Mercy;
ਸ੍ਰਿਸ਼ਟੀ ਦੇ ਪਾਲਣਹਾਰ, ਸ੍ਰਿਸ਼ਟੀ ਦੇ ਖਸਮ-ਪ੍ਰਭੂ ਨੇ (ਜਿਸ ਮਨੁੱਖ ਉਤੇ) ਮਿਹਰ ਕੀਤੀ,
کیِنیِ دئِیا گوپال گُسائیِ ॥
خدا نے کرم و عنایت فرمائی
ਗੁਰ ਕੇ ਚਰਣ ਵਸੇ ਮਨ ਮਾਹੀ ॥
gur kay charan vasay man maahee.
The words of the Guru are enshrined in that person’s mind.
ਉਸ ਦੇ ਮਨ ਵਿਚ ਗੁਰੂ ਦੇ ਚਰਣ ਵੱਸ ਪਏ।
گُر کے چرنھ ۄسے من ماہیِ ॥
پائے مرشد دل میں بسے مراد مرشد سے شاگردانہ محبت پیدا ہوئی
ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ॥੧॥
angeekaar kee-aa tin kartai dukh kaa dayraa dhaahi-aa jee-o. ||1||
The Creator accepts that devotee as His own, and completely banishes all kinds of sorrows from that person’s life.
(ਉਸ ਨੂੰ) ਉਸ ਕਰਤਾਰ ਨੇ ਪਰਵਾਨ ਕਰ ਲਿਆ (ਆਪਣਾ ਬਣਾ ਲਿਆ, ਤੇ ਉਸ ਦੇ ਅੰਦਰੋਂ ਕਰਤਾਰ ਨੇ) ਦੁੱਖ ਦਾ ਅੱਡਾ ਹੀ ਚੁਕਾ ਦਿੱਤਾ
انّگیِکارُ کیِیا تِنِ کرتےَ دُکھ کا ڈیرا ڈھاہِیا جیِءُ ॥੧॥
انگیکار۔ قبول ۔ ڈھاہیا۔ مسمار کیا ۔ مٹایا ۔۔
جیسے خدا نے قبول فرمایا جس سے عذاب کا خاتمہ ہوا ۔
ਮਨਿ ਤਨਿ ਵਸਿਆ ਸਚਾ ਸੋਈ ॥
man tan vasi-aa sachaa so-ee.
In whose mind resides that eternal God,
ਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸ ਪਏ,
منِ تنِ ۄسِیا سچا سوئیِ ॥
سچا۔خدا ۔
دل و جان میں سچا خدا بسا
ਬਿਖੜਾ ਥਾਨੁ ਨ ਦਿਸੈ ਕੋਈ ॥
bikh-rhaa thaan na disai ko-ee.
no place (in the journey of life) seems difficult to him
ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਥਾਂ ਔਖਾ ਨਹੀਂ ਦਿੱਸਦਾ।
بِکھڑا تھانُ ن دِسےَ کوئیِ ॥
بکھڑا۔دشوار ۔ تھان۔ مقام ۔جگہ
کسی قسم کی کوئی دشواری پیش نہ آئی ۔
ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥੨॥
doot dusman sabh sajan ho-ay ayko su-aamee aahi-aa jee-o. ||2||
The one who develops love for the Master, all the evil-doers and enemies (all the vices) become his friends
ਜਿਸ ਦਾ ਪਿਆਰ ਮਾਲਕ ਪ੍ਰਭੂ ਨਾਲ ਹੀ ਬਣ ਜਾਏ, ਸਾਰੇ ਦੋਖੀ ਦੁਸ਼ਮਨ ਉਸ ਦੇ ਸੱਜਣ ਮਿੱਤ੍ਰ ਬਣ ਜਾਂਦੇ ਹਨ (ਕਾਮਾਦਿਕ ਵੈਰੀ ਉਸ ਦੇ ਅਧੀਨ ਹੋ ਜਾਂਦੇ ਹਨ)
دوُت دُسمنھ سبھِ سجنھ ہوۓ ایکو سُیامیِ آہِیا جیِءُ ॥੨॥
دوت۔ دشمن ۔ سجن۔دوست۔ آہیا ۔پیارا ۔(2)
اور دشمن بھی دوست ہو گئے ۔ جسکا پیارا ہو جائے خدا ۔ (2)
ਜੋ ਕਿਛੁ ਕਰੇ ਸੁ ਆਪੇ ਆਪੈ ॥
jo kichh karay so aapay aapai.
Whatever He does, He does all by Himself.
(ਉਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪ੍ਰਭੂ ਕਰਦਾ ਹੈ ਆਪ ਹੀ ਆਪਣੇ ਆਪ ਤੋਂ ਕਰਦਾ ਹੈ।
جو کِچھُ کرے سُ آپے آپےَ ॥
جو کچھ ہوتا ہے کرتا ہے خدا
ਬੁਧਿ ਸਿਆਣਪ ਕਿਛੂ ਨ ਜਾਪੈ ॥
buDh si-aanap kichhoo na jaapai.
No one can know His Ways through his personal wisdom or cleverness.
(ਉਸ ਦੇ ਕੰਮਾਂ ਵਿਚ ਕਿਸੇ ਹੋਰ ਦੀ) ਅਕਲ ਜਾਂ ਚਤੁਰਾਈ (ਕੰਮ ਕਰਦੀ) ਨਹੀਂ ਦਿੱਸਦੀ।
بُدھِ سِیانھپ کِچھوُ ن جاپےَ ॥
عقل و دانش کا پتہ نہیں چلتا ہے
ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥੩॥
aapni-aa santaa no aap sahaa-ee parabh bharam bhulaavaa laahi-aa jee-o. ||3||
He Himself helps His saints. God has cast out that person’s doubts and delusions.
ਆਪਣੇ ਸੰਤਾਂ ਵਾਸਤੇ ਪ੍ਰਭੂ ਆਪ ਸਹਾਈ ਬਣਦਾ ਹੈ ਤੇ ਉਸ ਮਨੁੱਖ ਦੇ ਮਨ ਵਿਚੋਂ ਪ੍ਰਭੂ ਨੇ ਭਟਕਣਾ ਤੇ ਭੁਲੇਖਾ ਦੂਰ ਕਰ ਦਿੱਤਾ
آپنھِیا سنّتا نو آپِ سہائیِ پ٘ربھِ بھرم بھُلاۄا لاہِیا جیِءُ ॥੩॥
بھلاوا۔ بھول ۔ لاہیا۔ دور کیا ۔(3)
وہ اپنے خادمان عارفان دیا پاکدامنوں کا مددگار ہے تمام شک و شبہات و بھٹکن دور ہو جاتی ہے جسکے دل میں بستا ہے خدا ۔(3)
ਚਰਣ ਕਮਲ ਜਨ ਕਾ ਆਧਾਰੋ ॥
charan kamal jan kaa aaDhaaro.
God’s Name is the Support of His humble devotees.
ਪ੍ਰਭੂ ਦੇ ਸੋਹਣੇ ਚਰਨ ਪ੍ਰਭੂ ਦੇ ਸੇਵਕਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੇ ਹਨ।
چرنھ کمل جن کا آدھارو ॥
آدھارو۔آسرا ۔سہارا ۔
کنول جیسے پاک چائے الہٰی خادمان الہٰی کا سہارا ہیں
ਆਠ ਪਹਰ ਰਾਮ ਨਾਮੁ ਵਾਪਾਰੋ ॥
aath pahar raam naam vaapaaro.
Twenty-four hours a day, they contemplate on God’s Name.
ਸੇਵਕ ਅੱਠੇ ਪਹਰ ਪਰਮਾਤਮਾ ਦਾ ਨਾਮ ਵਣਜਦੇ ਹਨ।
آٹھ پہر رام نامُ ۄاپارو ॥
واپارو۔ سوداگری ۔
خادمان الہٰی الہٰی نام کی سوداگری کرتے ہیں
ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥੪॥੩੬॥੪੩॥
sahj anand gaavahi gun govind parabh naanak sarab samaahi-aa jee-o. ||4||36||43||
O’ Nanak, in a state of peace and bliss, they keep singing praises of God, who pervades all beings.
ਹੇ ਨਾਨਕ! ਸੇਵਕ ਆਤਮਕ ਅਡੋਲਤਾ ਦੇ ਆਨੰਦ ਮਾਣਦੇ ਹੋਏ ਸਦਾ ਉਸ ਗੋਬਿੰਦ ਪ੍ਰਭੂ ਦੇ ਗੁਣ ਗਾਂਦੇ ਹਨ ਜੋ ਸਭ ਜੀਵਾਂ ਵਿਚ ਵਿਆਪਕ ਹੈ
سہج اننّد گاۄہِ گُنھ گوۄِنّد پ٘ربھ نانک سرب سماہِیا جیِءُ ॥੪॥੩੬॥੪੩॥
سمایا۔ وسیا ۔ (4)
اور اے نانک پر سکون رہ کر شادمانیاں کرتے ہیں اور خدا کی صفت صلاح کرتے ہین جو دنیا کی ذرے میں بستا ہے ۔ (4)
ਮਾਝ ਮਹਲਾ ੫ ॥
maajh mehlaa 5.
Raag Maajh, by the Fifth Guru:
ماجھ مہلا ੫॥
ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥
so sach mandar jit sach Dhi-aa-ee-ai.
True is that temple (body), within which one meditates on God.
(ਹੇ ਭਾਈ!) ਜਿਸ ਥਾਂ ਵਿਚ ਸਦਾ-ਥਿਰ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੰਦਰ ਹੈ।
سو سچُ منّدرُ جِتُ سچُ دھِیائیِئےَ ॥
سہج مندر ۔ پرسیتش گاہ ۔ جت۔ جس میں ۔سچ۔ خدا ۔ دھیایئے ۔ عبادت و ریاضت
وہی پاک اور سچا من ہے جہان الہٰی صفت صلاح و عبادت ہوتی ہے
ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥
so ridaa suhaylaa jit har gun gaa-ee-ai.
Blessed is that heart, within which the God’s Glorious Praises are sung.
ਉਹ ਹਿਰਦਾ (ਸਦਾ) ਸੁਖੀ ਹੈ ਜਿਸ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਏ ਜਾਣ।
سو رِدا سُہیلا جِتُ ہرِ گُنھ گائیِئےَ ॥
ردا۔ دل ذہن ۔ سوہیلا ۔ خوبصورت ۔ ہرگن۔ الہٰی صفت صلاح ۔
اور وہی ذہن و دل خوب صورت ہے جو الہٰی صفت صلاح و عبادت کرتا ہے ۔
ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ ॥੧॥
saa Dharat suhaavee jit vaseh har jan sachay naam vitahu kurbaano jee-o. ||1||
Sanctified becomes that place where God’s devotees abide and contemplate on Naam.
ਉਹ ਧਰਤੀ ਸੁੰਦਰ ਬਣ ਜਾਂਦੀ ਹੈ ਜਿਸ ਵਿਚ ਪਰਮਾਤਮਾ ਦੇ ਭਗਤ ਵੱਸਦੇ ਹਨ ਤੇ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦੇ ਹਨ l
سا دھرتِ سُہاۄیِ جِتُ ۄسہِ ہرِ جن سچے نام ۄِٹہُ کُربانھو جیِءُ ॥੧॥
سادھرت۔ وہ سر زمین ۔ وسیہہ ہرجن۔ جہاں خادمان الہٰی بستے ہیں ۔۔
وہ زمین خوب صورت ہو جاتی ہے جہان عابد ان الہٰی بستے ہیں الہٰی نام پر صدقے جاتے ہیں ۔
ਸਚੁ ਵਡਾਈ ਕੀਮ ਨ ਪਾਈ ॥
sach vadaa-ee keem na paa-ee.
The extent of Your Greatness cannot be known.
ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀ ਬਜ਼ੁਰਗੀ ਦਾ ਕੋਈ ਜੀਵ ਮੁੱਲ ਨਹੀਂ ਪਾ ਸਕਦਾ (ਭਾਵ, ਤੇਰੇ ਜੇਡਾ ਵੱਡਾ ਹੋਰ ਕੋਈ ਨਹੀਂ ਹੈ)।
سچُ ۄڈائیِ کیِم ن پائیِ ॥
کیم۔ قیمت ۔ کرم ۔بخشش ۔
اے خدا تیرے عظمت کی قیمت اور تیری کرم و عنایت اور قدرت بیان سے باہر ہے
ਕੁਦਰਤਿ ਕਰਮੁ ਨ ਕਹਣਾ ਜਾਈ ॥
kudrat karam na kahnaa jaa-ee.
Your Creative Power and Your Bounties cannot be described.
ਤੇਰੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ, ਤੇਰੀ ਬਖ਼ਸ਼ਸ਼ ਬਿਆਨ ਨਹੀਂ ਕੀਤੀ ਜਾ ਸਕਦੀ।
کُدرتِ کرمُ ن کہنھا جائیِ ॥
تیرے خادموں کو تیری ریاض و حمد و ثناہ سے زندگی ملتی ہے
ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥੨॥
Dhi-aa-ay Dhi-aa-ay jeeveh jan tayray sach sabad man maano jee-o. ||2||
O’ God, Your devotees feel spiritually rejuvenated meditating upon Your Name again and again. Your divine word is the very support of their minds.
ਤੇਰੇ ਭਗਤ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦੇ ਹਨ, ਉਹਨਾਂ ਦੇ ਮਨ ਵਿਚ ਤੇਰਾ ਸਦਾ-ਥਿਰ ਸ਼ਬਦ ਹੀ ਆਸਰਾ ਹੈ
دھِیاءِ دھِیاءِ جیِۄہِ جن تیرے سچُ سبدُ منِ مانھو جیِءُ ॥੨॥
من مانو۔ دل سے سمجھنا ۔(2)
انکے لئے تیرا کلام ہی دل کے لئے سہارا اور وقار ہے ۔(2)
ਸਚੁ ਸਾਲਾਹਣੁ ਵਡਭਾਗੀ ਪਾਈਐ ॥
sach saalaahan vadbhaagee paa-ee-ai.
O’ God, It is only by great good fortune that one obtains the opportunity to sing the praise of the eternal God.
(ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰੀ ਸਿਫ਼ਤ-ਸਾਲਾਹ ਵੱਡੇ ਭਾਗਾਂ ਨਾਲ ਮਿਲਦੀ ਹੈ।
سچُ سالاہنھُ ۄڈبھاگیِ پائیِئےَ ॥
سچ سلاہن ۔ الہٰی حمد وثناہ
بڑی خوش نصیبی سے ہی کسی کو دائمی خدا کی حمد گانے کا موقع ملتا ہے۔
ਗੁਰ ਪਰਸਾਦੀ ਹਰਿ ਗੁਣ ਗਾਈਐ ॥
gur parsaadee har gun gaa-ee-ai.
O’ God, it is only by the Guru’s grace that we sing Your praises.
ਹੇ ਹਰੀ! ਤੇਰੇ ਗੁਣ ਗੁਰੂ ਦੀ ਕਿਰਪਾ ਨਾਲ ਗਾਏ ਜਾ ਸਕਦੇ ਹਨ।
گُر پرسادیِ ہرِ گُنھ گائیِئےَ ॥
یہ صرف گرو کے فضل سے ہی ہم آپ کے حمد گاتے ہیں
ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ ॥੩॥
rang ratay tayrai tuDh bhaaveh sach naam neesaano jee-o. ||3||
O’ God, pleasing to You are those who are imbued with Your love. They have Your eternal Name as stamp of approval in their life’s journey
ਹੇ ਪ੍ਰਭੂ! ਤੈਨੂੰ ਉਹ ਸੇਵਕ ਪਿਆਰੇ ਲੱਗਦੇ ਹਨ ਜੇਹੜੇ ਤੇਰੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਪਾਸ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ (ਜੀਵਨ-ਸਫ਼ਰ ਵਿਚ) ਰਾਹਦਾਰੀ ਹੈ
رنّگِ رتے تیرےَ تُدھُ بھاۄہِ سچُ نامُ نیِسانھو جیِءُ ॥੩॥
رنگ رتے ۔پریم سے محظوظ ۔ نام نیسانو ۔ قبولیت نام ۔ (3)
آپ کو خوش کرنے والے وہ لوگ ہیں جو آپ کی محبت سے دوچار ہیں۔ ان کی زندگی کے سفر میں منظوری کے مہر کے بطور آپ کا دائمی نام ہے
ਸਚੇ ਅੰਤੁ ਨ ਜਾਣੈ ਕੋਈ ॥
sachay ant na jaanai ko-ee.
Nobody knows the limits of God’s virtues
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਦਾ ਕੋਈ ਮਨੁੱਖ ਅੰਤ ਨਹੀਂ ਜਾਣ ਸਕਦਾ।
سچے انّتُ ن جانھےَ کوئیِ ॥
سچے انت۔ آخر خدا
خدا کی خوبیوں کی حدود کو کوئی نہیں جانتا ہے
ਥਾਨਿ ਥਨੰਤਰਿ ਸਚਾ ਸੋਈ ॥
thaan thanantar sachaa so-ee.
In all places and interspaces, the True One is pervading.
ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ।
تھانِ تھننّترِ سچا سوئیِ ॥
تھان تھننتر ۔ ہرجگہ
وہ سچا ہر مقام پر موجود ہے
ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥
naanak sach Dhi-aa-ee-ai sad hee antarjaamee jaano jee-o. ||4||37||44||
O’ Nanak, we should lovingly meditate forever on the True One, who knows what is in the hearts of us all.
ਹੇ ਨਾਨਕ! ਉਸ ਸਦਾ-ਥਿਰ ਪ੍ਰਭੂ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ, ਉਹ ਸੁਜਾਨ ਹੈ ਤੇ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ l
نانک سچُ دھِیائیِئےَ سد ہیِ انّترجامیِ جانھو جیِءُ ॥੪॥੩੭॥੪੪॥
جانو ۔ سمجھو ۔(4)
نانک ، ہمیں سچے پر ہمیشہ کے لئے محبت کے ساتھ مراقبہ کرنا چاہئے ، جو ہم سب کے دلوں کے بھید جانتا ہے
ਮਾਝ ਮਹਲਾ ੫ ॥
maajh mehlaa 5.
Raag Maajh, by the Fifth Guru:
ماجھ مہلا ੫॥
ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥
rain suhaavarhee dinas suhaylaa.
Beautiful is the night, and blessed is the day,
ਰਾਤ ਸੁਹਾਵਣੀ ਬੀਤਦੀ ਹੈ, ਦਿਨ ਭੀ ਸੌਖਾ ਗੁਜ਼ਾਰਦਾ ਹੈ,
ریَنھِ سُہاۄڑیِ دِنسُ سُہیلا ॥
سہاوڑی ۔ سوہنی۔ خوبصورت ۔سکھ دینے والی ۔ سہیلا۔ آسان ۔
رات سکھ والی اور دن آرام سے گذرتا ہے
ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥
jap amrit naam satsang maylaa.
when one joins the holy congregation and contemplates on ambrosial Naam.
(ਜੇ) ਸੰਤਾਂ ਦੀ ਸੰਗਤਿ ਵਿਚ ਮੇਲ (ਹੋ ਜਾਏ। ਉਥੇ) ਆਤਮਕ ਮੌਤ ਤੋਂ ਬਚਾਣ ਵਾਲਾ ਹਰਿ-ਨਾਮ ਜਪ ਕੇ –
جپِ انّم٘رِت نامُ سنّتسنّگِ میلا ॥
سنت تنگ۔صحبت عارف و پاکدامن ۔ انمرت۔ آب حیات ۔
جو زندگی کے لئے آب حیات ہے الہٰی نام کی ریاض اور صحبت وقربت پاکدامناں سے
ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥੧॥
gharhee moorat simrat pal vanjahi jeevan safal tithaa-ee jee-o. ||1||
If you remember and contemplate on Naam, even for an instant, then your life will become fruitful and prosperous.
ਉਮਰ ਦੀਆਂ ਘੜੀਆਂ ਦੋ ਘੜੀਆਂ ਪਲ ਪਰਮਾਤਮਾ ਦਾ ਨਾਮ ਸਿਮਰਦਿਆਂ ਬੀਤਣ, ਉਥੇ ਹੀ ਜੀਵਨ (ਦਾ ਸਮਾਂ) ਸਫਲ ਹੁੰਦਾ ਹੈ l
گھڑیِ موُرت سِمرت پل ۄنّجنْہِ جیِۄنھُ سپھلُ تِتھائیِ جیِءُ ॥੧॥
جو وقت الہٰی حمد وثناہ میں گذرتا ہے وہی زندگی کا کامیاب وقت ہے
ਸਿਮਰਤ ਨਾਮੁ ਦੋਖ ਸਭਿ ਲਾਥੇ ॥
simrat naam dokh sabh laathay.
Reciting Naam with love and devotion, all sinful mistakes are erased.
ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਲਹਿ ਜਾਂਦੇ ਹਨ।
سِمرت نامُ دوکھ سبھِ لاتھے ॥
دوکھ ۔عذاب ۔ سمرت نام۔ عبادت الہٰی ۔
الہٰی ریاض سے تمام عذاب مٹ جاتے ہیں
ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥
antar baahar har parabh saathay.
He is present within us and in the creation around us, God is always with us.
ਜੀਵ ਦੇ ਹਿਰਦੇ ਵਿਚ ਤੇ ਬਾਹਰ ਜਗਤ ਵਿਚ ਪਰਮਾਤਮਾ (ਹਰ ਵੇਲੇ) ਨਾਲ (ਵੱਸਦਾ ਪ੍ਰਤੀਤ) ਹੁੰਦਾ ਹੈ।
انّترِ باہرِ ہرِ پ٘ربھُ ساتھے ॥
۔ خدا ہر جگہ ساتھ دیتا ہے گناہ مٹ جاتے ہین
ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥੨॥
bhai bha-o bharam kho-i-aa gur poorai daykhaa sabhnee jaa-ee jee-o. ||2||
By the grace of the Guru, I have shed all my fear, doubt, and illusion, and I see God everywhere.
ਪਰਮਾਤਮਾ ਦਾ ਡਰ ਅਦਬ ਹਿਰਦੇ ਵਿਚ ਰੱਖਣ ਦੇ ਕਾਰਨ ਪੂਰੇ ਗੁਰੂ ਨੇ ਮੇਰਾ ਦੁਨੀਆ ਵਾਲਾ ਡਰ ਮੁਕਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਨੂੰ ਸਭ ਥਾਵਾਂ ਵਿਚ ਵੇਖਦਾ ਹਾਂ
بھےَ بھءُ بھرمُ کھوئِیا گُرِ پوُرےَ دیکھا سبھنیِ جائیِ جیِءُ ॥੨॥
بھے ۔خوف ۔ بہوڈ ۔ پیار ۔ بھرم۔ شک ۔شبہ ۔ کھویا۔ مٹایا ۔(2)
۔ انسان کے ذہن دل و دماغ الہٰی خوف اور ادب کرنے سے کامل مرشد نے دنیاوی خوف مٹا دیا ہے اور ہر جگہ دیدار الہٰی محسوس ہوتا ہے ۔(2
ਪ੍ਰਭੁ ਸਮਰਥੁ ਵਡ ਊਚ ਅਪਾਰਾ ॥
parabh samrath vad ooch apaaraa.
God is All-powerful, Vast, Lofty and Infinite.
ਪ੍ਰਭੂ ਸਭ ਤਾਕਤਾਂ ਵਾਲਾ ਹੈ, ਸਭ ਤੋਂ ਵੱਡਾ ਉੱਚਾ ਹੈ ਤੇ ਬੇਅੰਤ ਹੈ।
پ٘ربھُ سمرتھُ ۄڈ اوُچ اپارا ॥
سمرتھ۔ قابل۔ قوت رکھنا ۔
خدا بھاری قوتوں اور عظمتوں سے سرفراز ہے ۔ اعداد و شمار سے بالا ہے
ਨਉ ਨਿਧਿ ਨਾਮੁ ਭਰੇ ਭੰਡਾਰਾ ॥
na-o niDh naam bharay bhandaaraa.
His Name is a precious jewel, His storehouses are overflowing with the wealth of Naam.
ਉਸ ਦਾ ਨਾਮ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨੇ ਹੈ, (ਨਾਮ ਧਨ ਨਾਲ ਉਸ ਪ੍ਰਭੂ ਦੇ) ਖ਼ਜ਼ਾਨੇ ਭਰੇ ਪਏ ਹਨ।
نءُ نِدھِ نامُ بھرے بھنّڈارا ॥
اسکا نام کے نو خزانے نام سے بھرے ہوئے ہیں
ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥੩॥
aad ant maDh parabh so-ee doojaa lavai na laa-ee jee-o. ||3||
In the beginning, end, and middle of creation, it is God who pervades. I regard none else as His equal
(ਸੰਸਾਰ ਰਚਨਾ ਦੇ) ਸ਼ੁਰੂ ਵਿਚ ਪ੍ਰਭੂ ਆਪ ਹੀ ਆਪ ਸੀ (ਦੁਨੀਆ ਦੇ) ਅੰਤ ਵਿਚ ਪ੍ਰਭੂ ਆਪ ਹੀ ਆਪ ਹੋਵੇਗਾ (ਹੁਣ ਸੰਸਾਰ ਰਚਨਾ ਦੇ) ਮੱਧ ਵਿਚ ਪ੍ਰਭੂ ਆਪ ਹੀ ਆਪ ਹੈ। ਮੈਂ ਕਿਸੇ ਹੋਰ ਨੂੰ ਬਰਾਬਰ ਦਾ ਨਹੀਂ ਸਮਝ ਸਕਦਾ l
آدِ انّتِ مدھِ پ٘ربھُ سوئیِ دوُجا لۄےَ ن لائیِ جیِءُ ॥੩॥
دوجا۔ آو۔ آغاز ۔ مدھ۔ درمیان ۔ انت۔ آخر ۔ لوتے ۔ برابر ثانی ۔(3)
اور درمیان و اخر وہی ہے اسکا نہ تو کوئی شریک ہے اور نہ ہی ثانی ہے ۔(3)
ਕਰਿ ਕਿਰਪਾ ਮੇਰੇ ਦੀਨ ਦਇਆਲਾ ॥
kar kirpaa mayray deen da-i-aalaa.
O’ God, Cherisher of the meek, please bestow Your kindness upon me.
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਕਿਰਪਾ ਕਰ।
کرِ کِرپا میرے دیِن دئِیالا ॥
اے رازق مجھ پر اپنا کرم فرما
ਜਾਚਿਕੁ ਜਾਚੈ ਸਾਧ ਰਵਾਲਾ ॥
jaachik jaachai saaDh ravaalaa.
This beggar begs for the dust of the feet (humble service) of Your saints
(ਤੇਰਾ ਇਹ) ਮੰਗਤਾ (ਤੇਰੇ ਪਾਸੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।
جاچِکُ جاچےَ سادھ رۄالا ॥
جاچک ۔ منگتا۔ بھکاری ۔ جاپے ۔ بھیک مانگتا ہے ۔ روالا ۔ دھول پاؤں کی ۔ سادھ۔ جسنے اخلاق درست کر لیا
اے میرے رحمان الرحیم تیرے درکا بھکاری تیرے عابدوں عارفوں پاکدامنوں کے پاؤں کی دھول کی بھیک مانگتا ہے
ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥
deh daan nanak jan maagai sadaa sadaa har Dhi-aa-ee jee-o. ||4||38||45||
O’ God, Your devotee Nanak begs for this gift, that I may meditate upon You forever
ਹੇ ਹਰੀ! ਤੇਰਾ ਦਾਸ ਨਾਨਕ ਤੈਥੋਂ ਮੰਗਦਾ ਹੈ, ਇਹ ਦਾਨ ਦੇਹਿ ਕਿ ਮੈਂ, ਸਦਾ ਹੀ ਸਦਾ ਹੀ ਤੈਨੂੰ ਸਿਮਰਦਾ ਰਹਾਂ
دیہِ دانُ نانکُ جنُ ماگےَ سدا سدا ہرِ دھِیائیِ جیِءُ ॥੪॥੩੮॥੪੫॥
۔ جن۔ غلام۔ خادم ۔ نانک مانگے۔ نانگ مانگتا ہے ۔دھیائی ۔ یاد کروں ۔(4)
اے خدا تیرا خادم نانک یہ بھیک مانگتا ہے کہ ہمیش ہمیشہ تیری عبادت ور یاضت کرتا ہوں ۔
ਮਾਝ ਮਹਲਾ ੫ ॥
maajh mehlaa 5.
Raag Maajh, by the Fifth Guru:
ماجھ مہلا ੫॥
ਐਥੈ ਤੂੰਹੈ ਆਗੈ ਆਪੇ ॥
aithai tooNhai aagai aapay.
O’ God, You are my support here (in this world), and in the next world.
ਹੇ ਕਰਤਾਰ! ਇਸ ਲੋਕ ਵਿਚ ਮੇਰਾ ਤੂੰ ਹੀ ਸਹਾਰਾ ਹੈਂ, ਤੇ ਪਰਲੋਕ ਵਿਚ ਭੀ ਮੇਰਾ ਤੂੰ ਆਪ ਹੀ ਆਸਰਾ ਹੈਂ।
ایَتھےَ توُنّہےَ آگےَ آپے ॥
ایتھے۔ اس دنیا مین ۔ اوتھے۔دوسرے جہان مین
اے خدا ہر دو عالم میں تیرا ہی مجھے سہارا ہے
ਜੀਅ ਜੰਤ੍ਰ ਸਭਿ ਤੇਰੇ ਥਾਪੇ ॥
jee-a jantar sabh tayray thaapay.
All beings and creatures were created by You.
ਸਾਰੇ ਜੀਅ ਜੰਤ ਤੇਰੇ ਹੀ ਸਹਾਰੇ ਹਨ।
جیِء جنّت٘ر سبھِ تیرے تھاپے ॥
تھاپے پیدا کیے ۔
یہ تمام مخلوقات تیری ہی پیدا کی ہوئی ہے
ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥੧॥
tuDh bin avar na ko-ee kartay mai Dhar ot tumaaree jee-o. ||1||
O, Creator, Without You there is no other, You are my Support and my Protection.
ਹੇ ਕਰਤਾਰ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਸਹਾਈ) ਨਹੀਂ (ਦਿੱਸਦਾ), ਮੈਨੂੰ ਤੇਰੀ ਹੀ ਓਟ ਹੈ ਤੇਰਾ ਹੀ ਆਸਰਾ ਹੈ l
تُدھُ بِنُ اۄرُ ن کوئیِ کرتے مےَ دھر اوٹ تُماریِ جیِءُ ॥੧॥
کرتے ۔ کرتار ۔ دھر۔ سہارا ۔ ۔
اے خدا تیرے بغیرکوئی دوسری ہستی نہیں اے کار ساز کرتا ر مجھے تیرا ہی سہارا ہے ۔۔
ਰਸਨਾ ਜਪਿ ਜਪਿ ਜੀਵੈ ਸੁਆਮੀ ॥
rasnaa jap jap jeevai su-aamee.
Contemplating Naam with devotion and love, I gained spiritual life.
(ਤੇਰਾ ਸੇਵਕ ਤੇਰਾ ਨਾਮ ਆਪਣੀ) ਜੀਭ ਨਾਲ ਜਪ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
رسنا جپِ جپِ جیِۄےَ سُیامیِ ॥
رسنا۔ زبان ۔ جپ جپ ۔ ریاض سے ۔ جیوے ۔زندگی
اے میرے آقا زبان سے حمد و ثناہ کر نے سے مجھے روحانی تقویت اور روحانی زندگی ملتی ہے
ਪਾਰਬ੍ਰਹਮ ਪ੍ਰਭ ਅੰਤਰਜਾਮੀ ॥
paarbarahm parabh antarjaamee.
The Supreme God knows all.
ਹੇ ਸੁਆਮੀ! ਹੇ ਪਾਰਬ੍ਰਹਮ! ਹੇ ਅੰਤਰਜਾਮੀ ਪ੍ਰਭੂ!
پارب٘رہم پ٘ربھ انّترجامیِ ॥
انتر جامی ۔ اندرونی راز (جاننا) جاننے والا
اے خدا تو راز دلی جاننے والا اور کامیابیاں عنایت کرنیوالا ہے
ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥੨॥
jin sayvi-aa tin hee sukh paa-i-aa so janam na joo-ai haaree jee-o. ||2||
Those who serve God, find spiritual peace and direction, they are not gambling their lives away.
ਜਿਸ ਮਨੁੱਖ ਨੇ ਤੇਰੀ ਸੇਵਾ-ਭਗਤੀ ਕੀਤੀ ਉੇਸੇ ਨੇ ਹੀ ਆਤਮਕ ਆਨੰਦ ਮਾਣਿਆ, ਉਹ ਮਨੁੱਖ ਆਪਣਾ ਮਨੁੱਖਾ ਜਨਮ ਅਜਾਈਂ ਨਹੀਂ ਗਵਾਂਦਾ (ਜਿਵੇਂ ਕਿ ਜੁਆਰੀਆ ਜੂਏ ਵਿਚ ਸਭ ਕੁਝ ਹਾਰ ਜਾਂਦਾ ਹੈ)
جِنِ سیۄِیا تِن ہیِ سُکھُ پائِیا سو جنمُ ن جوُئےَ ہاریِ جیِءُ ॥੨॥
۔ سیویا۔ خدمت کی ۔ جنم نہ جوئے ہاری ۔ زندگی بیکار ضائع نہ کی ۔ (2)
۔ جس نے تیری خدمت کی آرام پایا اور زندگی رائیگاں نہ گئی ۔(2)
ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ ॥
naam avkhaDh jin jan tayrai paa-i-aa
O’God the humble devotee who has obtained the Medicine of Naam,
(ਹੇ ਪ੍ਰਭੂ!) ਤੇਰੇ ਜਿਸ ਸੇਵਕ ਨੇ ਤੇਰਾ ਨਾਮ-ਰੂਪ ਦਵਾਈ ਲੱਭ ਲਈ,
نامُ اۄکھدھُ جِنِ جن تیرےَ پائِیا ॥
نام سچ حق و حقیقت اخلا ۔ وکھر۔ دوائی ۔ جن جس نے۔ خادم۔
اے خدا: جسے تیرے نام کی دوائی حاصل ہوئی