ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥
sabh jag kaajal koth-rhee tan man dayh su-aahi.
This entire world is like a storehouse of black soot (full of vices). Because of worldly attachments, the body, mind and the conscience, all get polluted and become impure like the black soot.
ਸਾਰਾ ਜਗ ਕੱਜਲ ਦੀ ਕੋਠੜੀ ਸਮਾਨ ਹੈ. ਜੇਹੜਾ ਭੀ ਇਸ ਦੇ ਮੋਹ ਵਿਚ ਫਸਦਾ ਹੈ, ਉਸ ਦਾ ਤਨ ਮਨ ਸਰੀਰ ਸੁਆਹ ਵਿਚ ਮਿਲ ਜਾਂਦਾ ਹੈ।
سبھُ جگُ کاجل کوٹھڑیِ تنُ منُ دیہ سُیاہِ ॥
کاجل ۔ کالخ ۔
یہ عالم ایک کاجل کی کوٹھڑی ہے ۔ جو اس میں ملوت ہو جاتا ہے اسکا دل و جان پر سیاہ داغ پڑ جاتے ہیں ۔
ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ ॥੭॥
gur raakhay say nirmalay sabad nivaaree bhaahi. ||7||
Those who are saved by the Guru, become pure. They get their fire of desire extinguished through the Word of the Guru.
ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਦੀ ਤ੍ਰਿਸ਼ਨਾ ਅੱਗ ਦੂਰ ਕਰ ਦਿੱਤੀ, ਉਹ (ਇਸ ਕੱਜਲ-ਕੋਠੜੀ ਵਿਚੋਂ) ਸਾਫ਼-ਸੁਥਰੇ ਹੀ ਰਹੇ
گُرِ راکھے سے نِرملے سبدِ نِۄاریِ بھاہِ ॥੭॥
دھوآں سیاسی ۔
جنکو کلام مرشد کے ذریعے مرشد نے خواہشات کی آگ سے بچا دیا وہ اس میں رہتے ہوئے بیداغ رہتے ہیں ۔
ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ ॥
naanak taree-ai sach naam sir saahaa paatisaahu.
O’ Nanak, they recite Naam and remember God with love, who is King of all the kings. Thus, they are able to swim across the world ocean.
ਜੇਹੜਾ ਪ੍ਰਭੂ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ, ਉਸ ਦੇ ਸਦਾ-ਥਿਰ ਨਾਮ ਵਿਚ ਜੁੜ ਕੇ (ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘੀਦਾ ਹੈ।
نانک تریِئےَ سچِ نامِ سِرِ ساہا پاتِساہُ ॥
(7) سر ہان ۔ پاتشاہ شہنشاہ ۔
(7) اے نانک جو بادشاہوں کے بادشاہ شنہشاہ عالم ہے ۔ اسکے سچے نام کو اپناتے ہیں کامیابیاں پاتے ہیں ۔
ਮੈ ਹਰਿ ਨਾਮੁ ਨ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ ॥
mai har naam na veesrai har naam ratan vaysaahu.
May I never forget the Divine Naam, which is the jewel I have bought and is my real wealth.
ਮੈਨੂੰ ਪਰਮਾਤਮਾ ਦਾ ਨਾਮ ਕਦੇ ਨਾ ਭੁੱਲੇ, ਪਰਮਾਤਮਾ ਦਾ ਨਾਮ-ਰਤਨ ਨਾਮ-ਪੂੰਜੀ (ਮੇਰੇ ਪਾਸ ਸਦਾ-ਥਿਰ ਰਹੇ)।
مےَ ہرِ نامُ ن ۄیِسرےَ ہرِ نامُ رتنُ ۄیساہُ ॥
اتھاہ ۔ لامحمدود ۔ (8)
مجھے الہٰی نام نہ بھولے الہٰی نام رتن حقیقی دولت ہے ۔
ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ ॥੮॥੧੬॥
manmukh bha-ojal pach mu-ay gurmukh taray athaahu. ||8||16||
The self-willed decay and die in the dreadful and bottomless world-ocean of vices but the Guru’s followers swim across.
ਆਪ-ਹੁਦਰੇ ਭੈਦਾਇਕ ਅਗਾਧ ਸੰਸਾਰ ਸਮੁੰਦਰ ਅੰਦਰ ਗਲ ਸੜ ਕੇ ਮਰ ਜਾਂਦੇ ਹਨ ਅਤੇ ਗੁਰੂ-ਸਮਰਪਣ ਪਾਰ ਉਤਰ ਜਾਂਦੇ ਹਨ।
منمُکھ بھئُجلِ پچِ مُۓ گُرمُکھِ ترے اتھاہ
خودی پسند
خودی پسند اس عالم میں جودجہد کرتےہوئے روحانی موت مر جاتے ہیں ۔ اور مرشد کی صحبت و قربت میں رہنے والے اس دنیاوی زہریلی دنیا میں کامیابیاں پاتے ہیں ۔ اور ان گناہوں بھری ہواؤں کا ان پر کوئی اثر نہیں پڑتا ۔
ਸਿਰੀਰਾਗੁ ਮਹਲਾ ੧ ਘਰੁ ੨ ॥
sireeraag mehlaa 1 ghar 2.
Siree Raag, by the First Guru: Second Beat.
ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ ॥
mukaam kar ghar baisnaa nit chalnai kee Dhokh.
We live in this world thinking that this is our permanent home even though, the fear to depart is always there.
ਇਸ ਨੂੰ ਠਹਿਰਣ ਦੀ ਥਾਂ ਬਣਾ ਕੇ, ਪ੍ਰਾਣੀ ਆਪਣੇ ਮਕਾਨ ਤੇ ਬੈਠਾ ਹੈ, ਪ੍ਰੰਤੂ ਉਸ ਨੂੰ ਤੁਰ ਜਾਣ ਦੀ ਹਮੇਸ਼ਾਂ ਧੁਖਧੁਖੀ ਲੱਗੀ ਰਹਿੰਦੀ ਹੈ।
مُکامُ کرِ گھرِ بیَسنھا نِت چلنھےَ کیِ دھوکھ ॥
دائمی۔ اندیشہ۔ عالم
یہ دنیا دائمی طور پر مستقل ٹھکانہ نہیں ہے ۔ ہر وقت موت کا اندیشہ اس جہان میں چلے جانے کا اندیشہ رہتا ہے ۔ اسے اس عالم کو دائمی اور مستقل خیال نہ کرؤ ۔
ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥੧॥
mukaam taa par jaanee-ai jaa rahai nihchal lok. ||1||
This world could only be considered as one’s permanent abode if it were going to last forever.
ਜੇਕਰ ਪ੍ਰਾਣੀ ਸਦੀਵੀ ਸਥਿਰ ਰਹਿੰਦੇ, ਕੇਵਲ ਤਦ ਹੀ ਇਹ ਰਹਿਣ ਦੀ ਮੁਸਤਕਿਲ ਜਗ੍ਹਾ ਜਾਣੀ ਜਾ ਸਕਦੀ ਸੀ।
مُکامُ تا پرُ جانھیِئےَ جا رہےَ نِہچلُ لوک ॥੧॥
مستقل۔ ٹھکانہ
اس لئےیہ انسان کے لئے دائمی مستقل ٹھکانہ نہیں
ਦੁਨੀਆ ਕੈਸਿ ਮੁਕਾਮੇ ॥
dunee-aa kais mukaamay.
This world is not our permanent home.
ਇਹ ਜਗਤ (ਜੀਵਾਂ ਵਾਸਤੇ) ਸਦਾ ਰਹਿਣ ਵਾਲੀ ਥਾਂ ਨਹੀਂ ਹੋ ਸਕਦਾ।
دُنیِیا کیَسِ مُکامے ॥
مستقل۔ ٹھکانہ
یہ کیسے مستقل ٹھکانہ ہو سکتا ہے ۔
ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥੧॥ ਰਹਾਉ ॥
kar sidak karnee kharach baaDhhu laag rahu naamay. ||1|| rahaa-o.
Doing deeds of faith, pack up the supplies for your journey, and remain committed to the Name.
ਸਰਧਾ ਧਾਰ ਕੇ ਉੱਚੇ ਆਤਮਕ ਜੀਵਨ ਨੂੰ ਆਪਣੇ ਜੀਵਨ ਸਫ਼ਰ ਲਈ ਖ਼ਰਚ ਪੱਲੇ ਬੰਨ੍ਹ, ਸਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੁ l
کرِ سِدکُ کرنھیِ کھرچُ بادھہُ لاگِ رہُ نامے ॥੧॥ رہاءُ ॥
نیک اعمال۔ سرمایا۔ حقیقت
یقین کرکے نیک اعمال کا زندگی سفر کے لئے سرمایا اکھٹا کرؤ اور الہٰی نام سچ ۔حق حقیقت اپناؤ ۔
ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥
jogee ta aasan kar bahai mulaa bahai mukaam.
The Yogis sit in their Yogic postures, and the Mullahs sit at their resting stations.
ਜੋਗੀ ਆਸਣ ਜਮਾ ਕੇ ਬੈਠਦਾ ਹੈ। ਸਾਈਂ ਫ਼ਕੀਰ ਤਕੀਏ ਵਿਚ ਡੇਰਾ ਲਾਂਦਾ ਹੈ।
جوگیِ ت آسنھُ کرِ بہےَ مُلا بہےَ مُکامِ ॥
آسن۔ فقیر۔ ڈیرہ
جوگی آسن جما کے بیٹھتا ہے اور ساہیں فقیر تکیئے میں اپنا ڈیرہ لگاتا ہے
ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥੨॥
pandit vakaaneh pothee-aa siDh baheh dayv sathaan. ||2||
The Hindu Pandits recite from their books, and the Siddhas sit in the temples of their gods.
ਬ੍ਰਾਹਮਣ ਪੁਸਤਕਾਂ ਵਾਚਦੇ ਹਨ ਅਤੇ ਕਰਾਮਾਤੀ ਬੰਦੇ ਦੇਵਤਿਆਂ ਦੇ ਮੰਦਰਾਂ ਵਿੱਚ ਟਿਕਦੇ ਹਨ।
پنّڈِت ۄکھانھہِ پوتھیِیا سِدھ بہہِ دیۄ ستھانِ ॥੨॥
دھار ملک۔ کتھانیں۔ بیٹھتا
پنڈت دھار ملک اور مذہبی گرشھتوں کی کتھانیں سناتا ہے ۔ اور سدھ شیوجی کے مندروں میں بیٹھتا ہے ۔
ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥
sur siDh gan ganDharab mun jan saykh peer salaar.
The angels, Siddhas, worshippers of Shiva, heavenly musicians, silent sages, Saints, priests, preachers, spiritual teachers and commanders,
ਦੇਵਤੇ, ਪੂਰਨ-ਪੁਰਸ਼, ਸ਼ਿਵਜੀ ਦੇ ਉਪਾਸ਼ਕ, ਸਵਰਗ ਦੇ ਗਵਈਏ, ਚੁੱਪ ਕੀਤੇ ਰਿਸ਼ੀ, ਸਾਧੂ, ਪ੍ਰਚਾਰਕ, ਰੂਹਾਨੀ ਰਹਿਬਰ ਅਤੇ ਸੈਨਾਪਤੀ,
سُر سِدھ گنھ گنّدھرب مُنِ جن سیکھ پیِر سلار ॥
گندھرب۔ فرشتوں کے سنگیت کار ۔گانے والے ۔ سلار ۔ سردار ۔
(2) دیوتے اور کامل یوگی فرشتوں کے خادم اور سنگیت کا ر ۔ رشی اولیے ۔ شیخ پیر اور سردار ۔
ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥੩॥
dar kooch koochaa kar ga-ay avray bhe chalanhaar. ||3||
each and every one has left, and all others shall depart as well.
ਆਪੋ ਆਪਣੀ ਵਾਰੀ ਸਾਰੇ ਜਗਤ ਤੋਂ ਕੂਚ ਕਰ ਗਏ, (ਜੇਹੜੇ ਐਸ ਵੇਲੇ ਇਥੇ ਦਿੱਸਦੇ ਹਨ) ਇਹ ਭੀ ਸਾਰੇ ਇਥੋਂ ਚਲੇ ਜਾਣ ਵਾਲੇ ਹਨ
درِ کوُچ کوُچا کرِ گۓ اۄرے بھِ چلنھہار ॥੩॥
در کوچ کوچا۔ کوچ در کوچ ۔ اورے بھے۔ اسکے علاوہ بھی ۔
سب اس دنیا سے چلے گئے اور باقی چلنے والے ہیں ۔
ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ ॥
sultaan khaan malook umray ga-ay kar kar kooch.
The sultans and kings, the rich and the mighty, have marched away in succession.
ਬਾਦਸ਼ਾਹ, ਖਾਨ, ਰਾਜੇ, ਅਮੀਰ, ਵਜ਼ੀਰ, ਆਪਣਾ ਆਪਣਾ ਡੇਰਾ ਕੂਚ ਕਰ ਕੇ ਚਲੇ ਗਏ।
سُلتان کھان ملوُک اُمرے گۓ کرِ کرِ کوُچُ ॥
(3) ملوک ۔بادشاہ ۔ اُمرے ۔ امرا۔
(3) بادشاہ ۔خان ۔راجے۔امیر و زیر (اپنا اپنا) یہاں سے چلے گئے ۔
ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥੪॥
gharhee muhat ke chalnaa dil samajh tooN bhe pahooch. ||4||
In a moment or two, we shall also depart. O my mind, understand that you must go as well!
ਘੜੀ ਦੋ ਘੜੀ ਵਿਚ ਹਰੇਕ ਨੇ ਇਥੋਂ ਚਲੇ ਜਾਣਾ ਹੈ। ਹੇ ਮਨ! ਅਕਲ ਕਰ (ਗ਼ਾਫ਼ਿਲ ਨਾਹ ਹੋ), ਤੂੰ ਭੀ (ਪਰਲੋਕ ਵਿਚ) ਪਹੁੰਚ ਜਾਣਾ ਹੈ
گھڑیِ مُہتِ کِ چلنھا دِل سمجھُ توُنّ بھِ پہوُچُ ॥੪॥
مہت ۔ تھوڑے سے وقفے کے لئے ۔ پہوچ۔ پہچنا
اے دل سمجھ لے کہ گھڑی پل بعد تو نے بھی چلے جانا ہے ۔ پہنچ جاتا ہے
ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ ॥
sabdaah maahi vakhaanee-ai virlaa ta boojhai ko-ay.
It is often expressed by use of words that we all have to leave but rare is the one who truly realizes it.
ਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਪਰ ਕੋਈ ਵਿਰਲਾ ਹੀ ਯਕੀਨ ਲਿਆਉਂਦਾ ਹੈ (ਕਿ ਹਰੇਕ ਜੀਵ ਨੇ ਇਥੋਂ ਚਲੇ ਜਾਣਾ ਹੈ l
سبداہ ماہِ ۄکھانھیِئےَ ۄِرلا ت بوُجھےَ کوءِ ॥
(4) شبداہ ماہے ۔ زبانی باتوں سے ۔
(4) سہنے کو تو سب کہہ دیتے ہیں مگر بوجھتا ہے کوئی ۔ سمجھتا ہے کوئی ۔
ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ ॥੫॥
naanak vakhaanai bayntee jal thal mahee-al so-ay. ||5||
Nanak offers this prayer to the One who pervades the water, the land and the air.
ਨਾਨਕ ਬੇਨਤੀ ਕਰਦਾ ਹੈ ਉਹੀ ਪਰਮਾਤਮਾ (ਅਟੱਲ ਰਹਿਣ ਵਾਲਾ ਹੈ ਜੋ) ਜਲ ਵਿਚ ਧਰਤੀ ਵਿਚ ਪੁਲਾੜ ਵਿਚ (ਹਰ ਥਾਂ ਮੌਜੂਦ) ਹੈ
نانکُ ۄکھانھےَ بینتیِ جلِ تھلِ مہیِئلِ سوءِ ॥੫॥
دکھانے بیان کرتے ہیں ۔ محیل ۔ خلا ۔
نانک عرض گذارتا ہے ۔ زمین ،آسمان اور خلا میں ہے وہی ۔
ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥
alaahu alakh agamm kaadar karanhaar kareem.
God, who is also called Allah, is unknowable, inaccessible, almighty and merciful creator of all the creation.
ਜੋ ਅੱਲਾਹ (ਅਖਵਾਂਦਾ) ਹੈ, ਜੋ ਅਲੱਖ ਹੈ, ਅਪਹੁੰਚ ਹੈ, ਜੋ ਸਾਰੀ ਕੁਦਰਤਿ ਦਾ ਮਾਲਕ ਹੈ, ਜੋ ਸਾਰੇ ਜਗਤ ਦਾ ਰਚਨਹਾਰ ਹੈ, ਤੇ, ਜੋ ਸਭ ਜੀਵਾਂ ਉੱਤੇ ਰਹਿਮ ਕਰਨ ਵਾਲਾ ਹੈ
الاہُ الکھُ اگنّمُ کادرُ کرنھہارُ کریِمُ ॥
(5) اگم ۔جہاں تک انسانی رسائی نا ممکن ہے ۔ قادر ۔ قدرت کا ملک مالک ۔ کریم ۔ کرم و عنایت کرنوالا ۔
(5) اللہ تعالٰی ۔ بیشمار ناممکن ہے جس تک رسائی ۔ قادر ہے کارساز کرتا رہے کرم و عنایت کرنیوالا ہے ۔
ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥੬॥
sabh dunee aavan jaavnee mukaam ayk raheem. ||6||
All the world comes and goes; only the Merciful God is permanent.
ਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਉਹ ਹੈ (ਨਹੀਂ ਤਾਂ ਹੋਰ) ਸਾਰੀ ਦੁਨੀਆ ਆਵਣ ਜਾਵਣ ਵਾਲੀ ਹੈ (ਨਾਸਵੰਤ ਹੈ)
سبھ دُنیِ آۄنھ جاۄنھیِ مُکامُ ایکُ رہیِمُ ॥੬॥
مقام ۔ ٹھکانہ ۔ رسم ۔رحمت کرنیوالا ۔
سارا عالم آنا جاتا ہے ۔ مستقل و دائم رحمان الرحیم ہے ۔
ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ ॥
mukaam tis no aakhee-ai jis sis na hovee laykh.
God alone can be called permanent home, who is not subject to any writ of destiny to perish or disappear.
ਸਦਾ ਕਾਇਮ ਰਹਿਣ ਵਾਲਾ ਸਿਰਫ਼ ਉਸ ਪਰਮਾਤਮਾ ਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਦੇ ਸਿਰ ਉੱਤੇ ਮੌਤ ਦਾ ਲੇਖ ਨਹੀਂ ਹੈ।
مُکامُ تِس نو آکھیِئےَ جِسُ سِسِ ن ہوۄیِ لیکھُ ॥
(6) سیس ۔ سیس ۔ سر یو ۔ لیکھ ۔
(6) مستقل قائم دائم اسے ہی کہتے ہیں جو لا فناہ واکال ہے ۔
ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ॥੭॥
asmaan Dhartee chalsee mukaam ohee ayk. ||7||
The sky and the earth shall pass away; He alone is permanent.
ਇਹ ਆਕਾਸ਼ ਇਹ ਧਰਤੀ ਸਭ ਕੁਝ ਨਾਸਵੰਤ ਹੈ, ਪਰ ਉਹ ਇੱਕ ਪਰਮਾਤਮਾ ਸਦਾ ਅਟੱਲ ਹੈ l
اسمانُ دھرتیِ چلسیِ مُکامُ اوہیِ ایکُ ॥੭॥
حساب ۔ اسمان ۔ دھرتی ۔چلسی ۔ زمین و زمین وآسمان ۔ مٹ جائیں گے ۔
یہ نہ زمین ہو نہ آسمان ہوگا بس واحد خدا ہوگا ۔
ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ ॥
din rav chalai nis sas chalai taarikaa lakh palo-ay.
The day and the sun shall pass away; the night and the moon shall pass away; the hundreds of thousands of stars shall disappear.
ਦਿਨ ਅਤੇ ਸੂਰਜ ਨਾਸਵੰਤ ਹਨ, ਰਾਤ ਅਤੇ ਚੰਦ੍ਰਮਾ ਨਾਸਵੰਤ ਹਨ, (ਇਹ ਦਿੱਸਦੇ) ਲੱਖਾਂ ਹੀ ਤਾਰੇ ਭੀ ਨਾਸ ਹੋ ਜਾਣਗੇ l
دِن رۄِ چلےَ نِسِ سسِ چلےَ تارِکا لکھ پلوءِ ॥
(7) رو۔ سورج ۔ سس ۔ چاند۔ نس۔ رات ۔ پلوئے ۔ چھپ ۔ جائیں گے ۔ بگوئے ۔ کہھ ۔
(7) نہ دن رہے گا نہ سورج رہے گا نہ چاند ہوگا ۔ نہ رات ہوگی تارے بھی نہ رہیں گے ۔
ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥੮॥੧੭॥
mukaam ohee ayk hai naankaa sach bugo-ay. ||8||17||
He alone is our permanent abode; Nanak speaks the Truth.
ਹੇ ਨਾਨਕ! ਇਹ ਅਟੱਲ ਬਚਨ ਕਹਿ ਦੇ ਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਪਰਮਾਤਮਾ ਹੀ ਹੈ l
مُکامُ اوہیِ ایکُ ہےَ نانکا سچُ بُگوءِ ॥੮॥੧੭॥
سچ۔ واحد
اے نانک سچ کہہ رہے گا صرف واحد خدا۔
ਮਹਲੇ ਪਹਿਲੇ ਸਤਾਰਹ ਅਸਟਪਦੀਆ ॥
mahlay pahilay sataarah asatpadee-aa.
Seventeen Ashtapadis, by the first Guru
مہلے پہِلے ستارہ اسٹپدیِیا ॥
پہلے گرو کے ذریعہ سترہ اشپدی۔
ਸਿਰੀਰਾਗੁ ਮਹਲਾ ੩ ਘਰੁ ੧ ਅਸਟਪਦੀਆ
sireeraag mehlaa 3 ghar 1 asatpadee-aa
Siree Raag, by the Third Guru: First Beat, Ashtapadis:
سِریِراگُ مہلا ੩ گھرُ ੧ اسٹپدیِیا
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One God. Realized by the grace of the Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਇ ॥
gurmukh kirpaa karay bhagat keejai bin gur bhagat na ho-ay.
By the Guru’s Grace, one is able to practice devotion to God. Without the Grace of the Guru, devotional worship is not possible.
ਗੁਰੂ ਦੀ ਸਰਨ ਪਿਆਂ (ਜਦੋਂ) ਪਰਮਾਤਮਾ ਮਿਹਰ ਕਰਦਾ ਹੈ, ਤਾਂ ਉਸ ਦੀ ਭਗਤੀ ਕੀਤੀ ਜਾਂਦੀ ਹੈ। ਗੁਰੂ (ਦੀ ਸਰਨ) ਤੋਂ ਬਿਨਾ (ਪਰਮਾਤਮਾ ਦੀ) ਭਗਤੀ ਨਹੀਂ ਹੋ ਸਕਦੀ।
گُرمُکھِ ک٘رِپا کرے بھگتِ کیِجےَ بِنُ گُر بھگتِ ن ہوءِ ॥
گورمکھ۔ مرید مرشد۔
مرشد کی کرم و عنایت الہٰی رحمت سے ریاضت و عبادت ہو سکتی ہے ۔ بغیر مرشد ریاضت نہیں ہو سکتی ۔
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਕੋਇ ॥
aapai aap milaa-ay boojhai taa nirmal hovai ko-ay.
One who merges his own self into Him by complete surrender, understands what true devotion is and thus becomes pure.
ਜਦੋਂ ਕੋਈ ਮਨੁੱਖ (ਗੁਰੂ ਦੇ) ਆਪੇ ਵਿਚ ਆਪਣੇ ਆਪ ਨੂੰ ਮਿਲਾਣਾ ਸਿੱਖ ਲੈਂਦਾ ਹੈ, ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ
آپےَ آپُ مِلاۓ بوُجھےَ تا نِرملُ ہوۄےَ کوءِ ॥
ذہن نشین۔ پاکدامن
جب انسان ذہن نشین ہونا سمجھ جاتا ہے اسکی زندگی پاکدامن ہو جاتی ہے
ਹਰਿ ਜੀਉ ਸਚਾ ਸਚੀ ਬਾਣੀ ਸਬਦਿ ਮਿਲਾਵਾ ਹੋਇ ॥੧॥
har jee-o sachaa sachee banee sabad milaavaa ho-ay. ||1||
God is eternal and so is the Guru’s Word. Through the Guru’s Word, union with God is attained.
ਸੱਚਾ ਹੈ ਪੂਜਯ ਪ੍ਰਭੂ, ਅਤੇ ਸੱਚੀ ਹੈ ਉਸ ਦੀ ਗੁਰਬਾਣੀ। ਸ਼ਬਦ ਦੁਆਰਾ ਹੀ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ।
ہرِ جیِءُ سچا سچیِ بانھیِ سبدِ مِلاۄا ہوءِ ॥੧॥
سچا۔ کلام۔ ملاپ
خدا سچا ہے اسکا کلام سچا ہے ۔کلام سے ملاپ ہوتا ہے ۔
ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥
bhaa-ee ray bhagtiheen kaahay jag aa-i-aa.
O’ brother, why did you even come into this world, if you were not going to worship God?
ਹੈ ਵੀਰ! ਸਾਹਿਬ ਦੀ ਸੇਵਾ ਅਤੇ ਸਿਮਰਨ ਤੋਂ ਸੱਖਣਾ ਪ੍ਰਾਣੀ ਕਾਹਦੇ ਲਈ ਇਸ ਜਹਾਨ ਵਿੱਚ ਆਇਆ ਹੈ?
بھائیِ رے بھگتِہیِنھُ کاہے جگِ آئِیا ॥
عالم ۔ برتھا ۔ بیفائدہ ۔
اے بھائی ریاضت الہٰی کے بغیر اسکا اس عالم میں پیدا ہونا بے فائدہ ہے ۔
ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥
pooray gur kee sayv na keenee birthaa janam gavaa-i-aa. ||1|| rahaa-o.
If you have not served the perfect Guru (have not meditated on the Almighty) then you have surely wasted your life.
ਉਸ ਨੇ ਪੂਰਨ ਗੁਰਾਂ ਦੀ ਟਹਿਲ ਨਹੀਂ ਕਮਾਈ ਅਤੇ ਆਪਣਾ ਜੀਵਨ ਬੇ-ਫਾਇਦਾ ਗੁਆ ਦਿੱਤਾ ਹੈ।
پوُرے گُر کیِ سیۄ ن کیِنیِ بِرتھا جنمُ گۄائِیا ॥੧॥ رہاءُ ॥
بیکار ۔ خدمت
کامل مرشد کی خدمت کے بغیر زندگی بیکار گذر جاتی ہے ۔ ۔
ਆਪੇ ਹਰਿ ਜਗਜੀਵਨੁ ਦਾਤਾ ਆਪੇ ਬਖਸਿ ਮਿਲਾਏ ॥
aapay har jagjeevan daataa aapay bakhas milaa-ay.
God Himself, the support of Life of the World, is the Giver. He Himself forgives, and unites us with Himself.
ਪਰਮਾਤਮਾ ਆਪ ਹੀ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਉਹ ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਨਾਲ) ਮਿਲਾਂਦਾ ਹੈ।
آپے ہرِ جگجیِۄنُ داتا آپے بکھسِ مِلاۓ ॥
عالم کی زندگی ۔ بخش۔ کرم و عنایت
خدا خود ہی زندگی بخشنے والا خدا خودہی اپنے رحم و کرم سے ساتھ ملاتا ہے ۔
ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥
jee-a jant ay ki-aa vaychaaray ki-aa ko aakh sunaa-ay.
Otherwise, these meek human beings cannot do or say anything.
ਕੀ ਹਨ ਇਹ ਗਰੀਬ ਪ੍ਰਾਣਧਾਰੀ? ਕੋਈ ਜੀਵ ਕੀਹ ਆਖ ਕੇ (ਕਿਸੇ ਨੂੰ) ਸੁਣਾ ਸਕਦਾ ਹੈ?
جیِء جنّتاے کِیا ۄیچارے کِیا کو آکھِ سُنھاۓ ॥
جانداروں۔ طاقت
اور نہ ان جانداروں میں کونسی طاقت ہے اور کیا کہہ سکتے ہیں اور کیسے سنائیں ۔
ਗੁਰਮੁਖਿ ਆਪੇ ਦੇ ਵਡਿਆਈ ਆਪੇ ਸੇਵ ਕਰਾਏ ॥੨॥
gurmukh aapay day vadi-aa-ee aapay sayv karaa-ay. ||2||
It is God Himself who, through the Guru, grants a person the glory (of Naam) and thereby, instills His devotional service in such a person.
ਪ੍ਰਭੂ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦੇਂਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਂਦਾ ਹੈ
گُرمُکھِ آپے دے ۄڈِیائیِ آپے سیۄ کراۓ ॥੨॥
عظمت۔ حشمت۔ خدمتگاری
خدا خود ہی مرشد کے ذریعے عظمت و حشمت عنایت کرتا ہے ۔ اور خود ہی خدمتگاری اور عبادت وریاضت کراتا ہے ۔
ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥
daykh kutamb mohi lobhaanaa chaldi-aa naal na jaa-ee.
Beholding one’s family, one is fascinated by their emotional attachment. But they will not accompany when one departs from this world.
(ਮਨੁੱਖ ਆਪਣੇ) ਪਰਵਾਰ ਨੂੰ ਦੇਖ ਕੇ (ਉਸ ਦੇ) ਮੋਹ ਵਿਚ ਫਸ ਜਾਂਦਾ ਹੈ (ਕਦੇ ਇਹ ਨਹੀਂ ਸਮਝਦਾ ਕਿ ਜਗਤ ਤੋਂ) ਤੁਰਨ ਵੇਲੇ (ਕਿਸੇ ਨੇ ਉਸ ਦੇ) ਨਾਲ ਨਹੀਂ ਜਾਣਾ।
دیکھِ کُٹنّبُ موہِ لوبھانھا چلدِیا نالِ ن جائیِ ॥
پرپوار۔ آخرت
(2) انسان اپنے پرپوار قبیلہ اور خاندان کو دیکھ کر خوش ہوتاہے جوبوقت آخرت ساتھ نہیں جاتا ۔