Urdu-Page-68

ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥
man tan arpee aap gavaa-ee chalaa satgur bhaa-ay.
Shedding all my self-conceit from within, I surrender myself completely to the Guru and do what pleases the true Guru.
ਮੈਂ ਆਪਣੀ ਆਤਮਾ ਤੇ ਦੇਹਿ ਸਮਰਪਣ ਕਰਦਾ ਹਾਂ ਆਪਣੀ ਸਵੈ-ਹੰਗਤਾ ਤਿਆਗਦਾ ਹਾਂ ਤੇ ਸੱਚੇ ਗੁਰਾਂ ਦੀ ਰਜਾ ਅਨੁਸਾਰ ਟੁਰਦਾ ਹਾਂ।
منُ تنُ ارپیِ آپُ گۄائیِ چلا ستِگُر بھاۓ ॥
(6) جب پیار سے مرشد ملتا ہے تو پاکدامنوں کی صحبت و قربت میں الہٰی نام ظہور میں آتا ہے تو میں اپنی دل و جان اسکے حوالے کردوں ۔

ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ ॥੭॥
sad balihaaree gur apunay vitahu je har saytee chit laa-ay. ||7||
Forever I dedicate myself to my Guru, who attunes my mind to God.
ਜੇਹੜੇ ਗੁਰੂ ਪਰਮਾਤਮਾ ਦੇ ਨਾਲ ਮੇਰਾ ਚਿੱਤ ਜੋੜ ਦੇਂਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ
سد بلِہاریِ گُر اپُنے ۄِٹہُ جِ ہرِ سیتیِ چِتُ لاۓ ॥੭॥
تو خودی مٹ جاتی ہےاور سچے مرشد کے پیار بسر اوقات کروں ۔ جو مرشد مجھے خدا سے ملاتا ہے اسکے مرتے جاؤں ۔

ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ ॥
so baraahman barahm jo binday har saytee rang raataa.
The true Brahman (a person of higher social status) is the one who knows the Creator, and who is imbued with His love.
ਉਹੀ ਬ੍ਰਾਹਮਣ ਹੈ, ਜੇਹੜਾ ਬ੍ਰਹਮ (ਪ੍ਰਭੂ) ਨੂੰ ਪਛਾਣਦਾ ਹੈ, ਜੇਹੜਾ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਨਾਲ ਰੰਗਿਆ ਰਹਿੰਦਾ ਹੈ।
سو ب٘راہمنھُ ب٘رہمُ جو بِنّدے ہرِ سیتیِ رنّگِ راتا ॥
(7)بر اہمن وہ ہے جس نے خدا کی پہچان کی ہے ۔ اور خدا سے اسکا پیار ہے ۔

ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥
parabh nikat vasai sabhnaa ghat antar gurmukh virlai jaataa.
God actually dwells very near; in all the hearts, but only a few Guru’s followers realize this.
ਪ੍ਰਭੂ ਸਭ ਸਰੀਰਾਂ ਵਿਚ ਸਭ ਜੀਵਾਂ ਦੇ ਨੇੜੇ ਵੱਸਦਾ ਹੈ। ਪਰ ਇਹ ਗੱਲ ਕੋਈ ਵਿਰਲਾ ਸਮਝਦਾ ਹੈ, ਜੋ ਗੁਰੂ ਦੀ ਸਰਨ ਪਏ।
پ٘ربھُ نِکٹِ ۄسےَ سبھنا گھٹ انّترِ گُرمُکھِ ۄِرلےَ جاتا ॥
خدا سب کے دلوں میں اور ساتھ بستا ہے ۔ مگر کوئی ہی مرشد کی وساطت سے سمجھتا ہے ۔

ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨॥
naanak naam milai vadi-aa-ee gur kai sabad pachhaataa. ||8||5||22||
O’ Nanak, it is only by realizing God through the Guru’s word, one obtains honor in this world and in God’s Court.
ਹੇ ਨਾਨਕ! ਸ਼ਬਦ ਵਿਚ ਜੁੜਿਆਂ ਪ੍ਰਭੂ ਨਾਲ ਜਾਣ-ਪਛਾਣ ਪੈਂਦੀ ਹੈ, ਪ੍ਰਭੂ ਦਾ ਨਾਮ ਮਿਲਦਾ ਹੈ ਤੇ ਲੋਕ ਪਰਲੋਕ ਵਿਚ ਆਦਰ ਮਿਲਦਾ ਹੈ
نانک نامُ مِلےَ ۄڈِیائیِ گُر کےَ سبدِ پچھاتا
اے نانک کلام مرشد پر عمل سے خدا کی پہچان اور رسائی ہوتی ہے نام اور عظمت و حشمت و شہرت پاتے ہیں۔

ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, by the Third Guru:
ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥
sahjai no sabh lochdee bin gur paa-i-aa na jaa-ay.
The entire world craves for intuitive peace, but without the guidance of the Guru it cannot be attained.
ਸਾਰੀ ਸ੍ਰਿਸ਼ਟੀ ਮਨ ਦੀ ਸ਼ਾਂਤੀ ਲਈ ਤਰਸਦੀ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਇਹ ਸਹਜ ਅਵਸਥਾ ਨਹੀਂ ਮਿਲਦੀ।
سہجےَ نو سبھ لوچدیِ بِنُ گُر پائِیا ن جاءِ ॥
سہجے ۔ روحآنی سکون ۔ لوچدی ۔ چاہتی ہے ۔ خواہش کرتی ہے ۔
روحانی سکون تو سب چاہتے ہیں مگر مرشد کے بغیر لاحاصل ہے ۔

ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ ॥
parh parh pandit jotkee thakay bhaykhee bharam bhulaa-i.
The pandits and the astrologers have grown weary of extensive reading about it, and even the people wearing holy garbs have been lost in delusion.
ਪੰਡਿਤ ਤੇ ਜੋਤਸ਼ੀ (ਸ਼ਾਸਤ੍ਰ ਆਦਿਕ ਧਰਮ-ਪੁਸਤਕਾਂ) ਪੜ੍ਹ-ਪੜ੍ਹ ਕੇ ਥੱਕ ਗਏ , ਛੇ ਭੇਖਾਂ ਦੇ ਸਾਧੂ ਭੀ ਭਟਕ ਭਟਕ ਕੇ ਕੁਰਾਹੇ ਹੀ ਪਏ ਰਹੇ ।
پڑِ پڑِ پنّڈِت جوتکیِ تھکے بھیکھیِ بھرمِ بھُلاۓ ॥
جو تکی ۔ جوتشی ۔ بھیکی بھیس بنانے والے ۔بھیٹے ۔
جو تشی اور پنڈت پڑہتے ماند پڑگئے ۔ مگر کرم کانڈی چھ بھیکوں والے وہم گمان میں بھولے روحانی و ذہنی سکون نہیں پا سکے رہے ۔

ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥੧॥
gur bhaytay sahj paa-i-aa aapnee kirpaa karay rajaa-ay. ||1||
It is only when God has shown His grace that mortals have met the Guru and following his teachings, have attained the state of equipoise.
ਜਿਨ੍ਹਾਂ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਕਿਰਪਾ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ ਸਹਜ-ਅਵਸਥਾ ਪ੍ਰਾਪਤ ਕਰਦੇ ਹਨ
گُر بھیٹے سہجُ پائِیا آپنھیِ کِرپا کرے رجاءِ ॥੧॥
ملاپ مرشد اور رضائے الہٰی سے روحانی سکون ملتا ہے ۔ اسکی کرم و عنایت سے ۔۔

ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥
bhaa-ee ray gur bin sahj na ho-ay.
O’ Brothers, without the Guru’s teaching state of equipoise can not be obtained.
ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ।
بھائیِ رے گُر بِنُ سہجُ ن ہوءِ ॥
اے برادر مرشد کے بغیر سکون نہیں ۔

ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥
sabdai hee tay sahj oopjai har paa-i-aa sach so-ay. ||1|| rahaa-o.
Only by focusing one’s mind to the Guru’s word does one attain state of equipoise and the eternal God is realized.
ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਹੀ ਆਤਮਕ ਅਡੋਲਤਾ (ਮਨ ਦੀ ਸ਼ਾਂਤੀ) ਪੈਦਾ ਹੁੰਦੀ ਹੈ, ਤੇ ਉਹ ਸਦਾ-ਥਿਰ ਰਹਿਣ ਵਾਲਾ ਹਰੀ ਮਿਲਦਾ ਹੈ l
سبدےَ ہیِ تے سہجُ اوُپجےَ ہرِ پائِیا سچُ سوءِ ॥੧॥ رہاءُ ॥
کلام مرشد سے ہی سکون پیدا ہوتا ہے اور الہٰی ملاپ سے سچی حقیقی شہرت ۔

ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥
sehjay gaavi-aa thaa-ay pavai bin sahjai kathnee baad.
Only the singing of God’s praises in a state of poise is accepted in God’s Court, and without that it is all in vain.
ਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ ਭੀ ਤਦੋਂ ਹੀ ਪਰਵਾਨ ਹੁੰਦਾ ਹੈ, ਜੇ ਆਤਮਕ ਅਡੋਲਤਾ ਵਿਚ ਟਿਕ ਕੇ ਕੀਤਾ ਜਾਏ। ਆਤਮਕ ਅਡੋਲਤਾ ਤੋਂ ਬਿਨਾ ਧਾਰਮਿਕ ਗੱਲਾਂ ਦਾ ਕਹਿਣਾ ਵਿਅਰਥ ਜਾਂਦਾ ਹੈ।
سہجے گاۄِیا تھاءِ پۄےَ بِنُ سہجےَ کتھنیِ بادِ ॥
(!) پرسکون ہوکر صفت صلاح کرنے سے الہٰی دربار میں مقبولیت حاصل ہوتی ہے بغیر سکون کچھ کہنا صرف بحث ہے ۔

ਸਹਜੇ ਹੀ ਭਗਤਿ ਊਪਜੈ ਸਹਜਿ ਪਿਆਰਿ ਬੈਰਾਗਿ ॥
sehjay hee bhagat oopjai sahj pi-aar bairaag.
Only in a state of mental peace that real devotion emanates and God’s love and detachment from the world are achieved.
ਬ੍ਰਹਿਮ ਗਿਆਨ ਦੁਆਰਾ ਅਨੁਰਾਗ ਉਤਪੰਨ ਹੁੰਦਾ ਹੈ, ਰੱਬ ਦੀ ਪ੍ਰੀਤ ਤੇ ਸੰਸਾਰ ਵਲੋਂ ਉਪਰਾਮਤਾ ਪੈਦਾ ਹੁੰਦੀਆਂ ਹਨ।
سہجے ہیِ بھگتِ اوُپجےَ سہجِ پِیارِ بیَراگِ ॥
سکون سے ہی الہٰی پیارپیدا ہوتا ہے اور سکون میں ہی الہٰی پیار اور پریم پیدا ہوتا ہے ۔

ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥੨॥
sahjai hee tay sukh saat ho-ay bin sahjai jeevan baad. ||2||
Only in a state of equipoise, joy and peace arises, and without this tranquility, the entire life is in vain.
ਆਤਮਕ ਅਡੋਲਤਾ ਤੋਂ ਆਤਮਕ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਹੈ, ਆਤਮਕ ਅਡੋਲਤਾ ਤੋਂ ਬਿਨਾ ਸਾਰੀ ਜ਼ਿੰਦਗੀ ਵਿਅਰਥ ਜਾਂਦੀ ਹੈ ॥
سہجےَ ہیِ تے سُکھ ساتِ ہوءِ بِنُ سہجےَ جیِۄنھُ بادِ ॥੨॥
روحانی اور ذہنی سکون سے سکھ ۔ٹھنڈک ملتی ہے۔سکون کے بغیر زندگی ایک لڑائی جھگڑا ہے ۔

ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥
sahj saalaahee sadaa sadaa sahj samaaDh lagaa-ay.
(O’ my friend), always praise God and remember Him in a state of calmness.
(ਹੇ ਭਾਈ!) ਤੂੰ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਅਡੋਲਤਾ ਵਿਚ ਸਮਾਧੀ ਲਾ ਕੇ ਹੀ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ
سہجِ سالاہیِ سدا سدا سہجِ سمادھِ لگاءِ
(2) پرسکون ہوکر ہمیشہ ہمیشہ اپنی عقل و ہوش کو مر کوز کرکے صفت صلاح کرؤ ۔ ॥

ਸਹਜੇ ਹੀ ਗੁਣ ਊਚਰੈ ਭਗਤਿ ਕਰੇ ਲਿਵ ਲਾਇ ॥
sehjay hee gun oochrai bhagat karay liv laa-ay.
One who intuitively sings praises of God, and attunes to devotional worships,
ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਭਗਤੀ ਕਰਦਾ ਹੈ,
سہجے ہیِ گُنھ اوُچرےَ بھگتِ کرے لِۄ لاءِ ॥
لو لائے ۔ دھیان لگانا
پرسکون اوصاف گاؤ اور پریم پیار سے اس میں مرکوز ہوجاؤ ۔

ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥੩॥
sabday hee har man vasai rasnaa har ras khaa-ay. ||3||
by following the Guru’s word God comes to dwell in the heart, and one tastes the sublime essence of God’s Name.
ਸ਼ਬਦ ਦੁਆਰਾ ਵਾਹਿਗੁਰੂ ਚਿੱਤ ਅੰਦਰ ਟਿਕਦਾ ਹੈ ਅਤੇ ਜਿਹਭਾ ਵਾਹਿਗੁਰੂ ਅੰਮ੍ਰਿਤ ਨੂੰ ਭੂੰਚਦੀ ਹੈ।
سبدے ہیِ ہرِ منِ ۄسےَ رسنا ہرِ رسُ کھاءِ ॥੩॥
۔ رستا زبان ۔
کلام سے خدا دل میں بستا ہے ۔ زبان سے اسکا لطف لو

ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥
sehjay kaal vidaari-aa sach sarnaa-ee paa-ay.
By taking the refuge of the eternal God and attaining the state of mental calmness, they have erased the fear of death from their minds,
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਰਨ ਪੈ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਉਹਨਾਂ ਨੇ ਆਤਮਕ ਮੌਤ ਨੂੰ ਮਾਰ ਲਿਆ,
سہجے کالُ ۄِڈارِیا سچ سرنھائیِ پاءِ ॥
(3) کال ۔موت ۔ وڈیا ۔ ختم کیا ۔
۔(3) سچ کی پناہ اپنا کر پرسکون الہٰی نام دل میں بسا کر سچے اعمال و کردار سے آسانی سے روحانی موت ختم کیجاسکتی ہے ۔

ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ ॥
sehjay har naam man vasi-aa sachee kaar kamaa-ay.
by performing truthful righteous deeds, God’s Name intuitively come to dwell in their minds.
ਇਹ ਸਦਾ ਨਾਲ ਨਿਭਣ ਵਾਲੀ ਕਾਰ ਕਰਨ ਦੇ ਕਾਰਨ ਉਹਨਾਂ ਦੇ ਅੰਦਰ ਸੁਖੈਨ ਹੀ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
سہجے ہرِ نامُ منِ ۄسِیا سچیِ کار کماءِ ॥وہ خؤش قسمت ہیں جنکا ملاپ ہوگیا
۔

ਸੇ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥੪॥
say vadbhaagee jinee paa-i-aa sehjay rahay samaa-ay. ||4||
Those who have realized Him are very fortunate; they remain intuitively absorbed in Him.
ਬਹੁਤ ਚੰਗੇ ਕਰਮਾਂ ਵਾਲੇ ਹਨ ਉਹ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਸੁਖੈਨ ਹੀ ਉਸ ਦੇ ਅੰਦਰ ਲੀਨ ਰਹਿੰਦੇ ਹਨ।
سے ۄڈبھاگیِ جِنیِ پائِیا سہجے رہے سماءِ
جن لوگوں نے اسے سمجھا وہ بہت خوش قسمت ہیں۔ وہ بدیہی طور پر اسی میں جذب رہتے ہیں۔

ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ ॥
maa-i-aa vich sahj na oopjai maa-i-aa doojai bhaa-ay.
This state of equipoise doesn’t arise while being attached to Maya, because Maya leads to the love of duality.
ਮਾਇਆ ਦੇ ਮੋਹ ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਤਾਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਪਿਆਰ ਵਿਚ ਫਸਾਂਦੀ ਹੈ।
مائِیا ۄِچِ سہجُ ن اوُپجےَ مائِیا دوُجےَ بھاءِ ॥
اور دویش سے پیار کرنے سے خودی پسند کردار سے انسان خودی میں جلتا رہتا ہے ۔

ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥
manmukh karam kamaavnay ha-umai jalai jalaa-ay.
Deeds done by self-conceited persons are nothing but burning oneself and others in ego.
ਅਜੇਹੇ ਮਨਮੁਖਤਾ ਵਾਲੇ ਕਰਮ ਕੀਤਿਆਂ ਮਨੁੱਖ ਹਉਮੈ ਵਿਚ ਹੀ ਸੜਦਾ ਹੈ, (ਆਪਣੇ ਆਪ ਨੂੰ ਸਾੜਦਾ ਹੈ।
منمُکھ کرم کماۄنھے ہئُمےَ جلےَ جلاءِ ॥
منھکھ کرم۔ اعمال خود پسنداں ۔
خود غرض افراد کے ذریعہ کیے گئے کام خود کو اور دوسروں کو انا میں جلانے کے سوا کچھ نہیں ہیں۔

ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥੫॥
jaman maran na chook-ee fir fir aavai jaa-ay. ||5||
His cycle of birth and rebirth does not end and he keeps coming and going (from this world) again and again.
ਉਸ ਦਾ ਜਨਮ ਮਰਨ ਦਾ ਗੇੜ ਕਦੇ ਮੁੱਕਦਾ ਨਹੀਂ, ਉਹ ਮੁੜ ਮੁੜ ਜੰਮਦਾ ਰਹਿੰਦਾ ਹੈ
جنّمنھُ مرنھُ ن چوُکئیِ پھِرِ پھِرِ آۄےَ جاءِ
اس کا ولادت اور ولادت کا دور ختم نہیں ہوتا ہے اور وہ بار بار (اس دنیا سے) آتا اور جاتا رہتا ہے

ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥
tarihu gunaa vich sahj na paa-ee-ai tarai gun bharam bhulaa-ay.
While living under the three modes of Maya (vice, virtue and power), state of equipoise is not achieved, these three impulses lead to delusion and doubt.
ਮਾਇਆ ਦੇ ਤਿੰਨਾਂ ਸੁਭਾਵਾਂ ਅੰਦਰ ਆਤਮਕ ਟਿਕਾ ਪ੍ਰਾਪਤ ਨਹੀਂ ਹੁੰਦਾ। ਤਿੰਨੇ ਹਾਲਤਾ ਪ੍ਰਾਣੀ ਨੂੰ ਵਹਿਮ ਅੰਦਰ ਕੁਰਾਹੇ ਪਾਉਂਦੀਆਂ ਹਨ।
ت٘رِہُ گُنھا ۄِچِ سہجُ ن پائیِئےَ ت٘رےَ گُنھ بھرمِ بھُلاءِ ॥
(5)تینوں اوصاف کے اہم و گمان میں مبتلا ہوکر بھٹکن میں گج روی اختیار کر لیتا ہے ۔

ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥
parhee-ai gunee-ai ki-aa kathee-ai jaa mundhhu ghuthaa jaa-ay.
What is the point of reading, studying and debating, if one loses his roots? (going away from the fundamental concept of love for God and His creation) ਆਦਮੀ ਨੂੰ ਪੜ੍ਹਨ,
ਘੋਖਣ ਤੇ ਬੋਲਣ ਦਾ ਕੀ ਲਾਭ ਹੈ ਜੇਕਰ ਉਹ ਆਪਣੇ ਮੂਲ-ਪ੍ਰਭੂ ਤੋਂ ਖੁੰਝ ਜਾਵੇ?
پڑیِئےَ گُنھیِئےَ کِیا کتھیِئےَ جا مُنّڈھہُ گھُتھا جاءِ ॥
پڑھنے پڑھانے اور کہنے کا کیا فائدہ جب بنیادی طور پر ہی غلط راستے پر گامزن ہے ۔

ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥੬॥
cha-uthay pad meh sahj hai gurmukh palai paa-ay. ||6||
Spiritual bliss and tranquility is obtained in the fourth stage of spiritual advancement. This is attained by the Guru’s grace.
ਚੌਥੀ ਆਤਮਕ ਅਵਸਥਾ ਵਿਚ ਅੱਪੜਿਆਂ ਮਨ ਦੀ ਸ਼ਾਂਤੀ ਪੈਦਾ ਹੁੰਦੀ ਹੈ, ਤੇ ਇਹ ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ
چئُتھے پد مہِ سہجُ ہےَ گُرمُکھِ پلےَ پاءِ ॥੬॥
اور راستے سے بھٹک گیا ہے ان تینوں اوصاف زندگی سے اوپر بیباک چوتھے بلند اخلاقی و روحانی درجہ کی زندگی میں پہنچ کر دل میں ٹھنڈک و شانت پیدا ہوتی ہے ۔ یہ حالت جو مرید مرشد دامن میں ڈالتا ہے ۔

ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥
nirgun naam niDhaan hai sehjay sojhee ho-ay.
Naam, which is unaffected by all the modes of Maya, is the true treasure. This understanding comes only in the state of equipoise (sehaj)
ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਸਭ ਪਦਾਰਥਾਂ ਦਾ ਖ਼ਜ਼ਾਨਾ ਹੈ, ਆਤਮਕ ਅਡੋਲਤਾ ਵਿਚ ਪਹੁੰਚਿਆਂ ਇਹ ਸਮਝ ਪੈਂਦੀ ਹੈ।
نِرگُنھ نامُ نِدھانُ ہےَ سہجے سوجھیِ ہوءِ ॥
(8) سہجے ۔ روحانی سکون ۔ جوت ۔ نور ۔ روشنی۔ خزانہ ۔
(6) تینوں اوصاف سے پاک پیلاگ روح یا ذہن یہ ایک نام کا خزانہ ہے ۔ روحانی سکون میں اسکی سمجھ آتی ہے ۔

ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥
gunvantee salaahi-aa sachay sachee so-ay.
The virtuous people, praise God saying “True is the glory of the True One.
ਗੁਣਾਂ ਵਾਲੇ ਜੀਵ ਹੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਆਖਦੇ ਹਨ, ਸੱਚੀ ਹੈ ਸ਼ੁਹਰਤ ਸਦਾ-ਥਿਰ ਪ੍ਰਭੂ ਦੀ।
گُنھۄنّتیِ سالاہِیا سچے سچیِ سوءِ ॥
با وصف انسان ہی خدا کی صفت صلاح کرتے ہیں ۔

ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥੭॥
bhuli-aa sahj milaa-isee sabad milaavaa ho-ay. ||7||
God will (one day) imperceptibly unite with Himself, those who have gone astray, but this union will happen only through the Guru’s word.
ਕੁਰਾਹੇ ਪਏ ਬੰਦਿਆਂ ਨੂੰ ਭੀ ਸਾਹਿਬ ਮਿਲਾ ਲੈਂਦਾ ਹੈ। ਨਾਮ ਦੇ ਰਾਹੀਂ ਹੀ ਮਿਲਾਪ ਹੁੰਦਾ ਹੈ।
بھُلِیا سہجِ مِلائِسیِ سبدِ مِلاۄا ہوءِ ॥੭॥
گمراہوں کو روحانی سکون اور کلام ملاپ کر دا دیتا ہے ۔

ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥
bin sahjai sabh anDh hai maa-i-aa moh gubaar.
Without Spiritual Calmness, it is all spiritual darkness, ignorance, and illusion of worldly attachment.
ਮਨ ਦੀ ਸ਼ਾਂਤੀ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, (ਜਗਤ ਉੱਤੇ) ਮਾਇਆ ਦੇ ਮੋਹ ਦਾ ਘੁੱਪ ਹਨੇਰਾ ਛਾਇਆ ਰਹਿੰਦਾ ਹੈ।
بِنُ سہجےَ سبھُ انّدھُ ہےَ مائِیا موہُ گُبارُ ॥
غبار ۔جہایت اندھیرا ۔
(7) بغیر روحانی سکون تمام اندھیرا غبار دنیاوی دولت کی محبت کاگہرا اندھیرا چھا یا رہتا ہے ۔

ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥
sehjay hee sojhee pa-ee sachai sabad apaar.
Through the Guru’s word, some have intuitively obtained the realization of the Infinite God.
ਬ੍ਰਹਿਮ-ਗਿਆਨ ਦੇ ਰਾਹੀਂ ਅਨੰਤ ਸਚੇ ਸੁਆਮੀ ਦੀ ਮਸਝ ਆ ਜਾਂਦੀ ਹੈ।
سہجے ہیِ سوجھیِ پئیِ سچےَ سبدِ اپارِ ॥
روحانیی سکون میں سچے کلام سے سمجھ آئی

ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ ॥੮॥
aapay bakhas milaa-i-an pooray gur kartaar. ||8||
Granting forgiveness, the Perfect Guru unites the mortal with the Creator.
ਖੁਦ ਮਾਫੀ ਦੇ ਕੇ ਪੂਰਨ ਗੁਰੂ ਜੀ ਇਨਸਾਨ ਨੂੰ ਸਿਰਜਣਹਾਰ ਨਾਲ ਮਿਲਾ ਦਿੰਦੇ ਹਨ।
آپے بکھسِ مِلائِئنُ پوُرے گُر کرتارِ ॥੮॥
اور کامل مرشد سے اپنی کرم و عنایت سے ملاپ کرایا ۔

ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥
sehjay adisat pachhaanee-ai nirbha-o jot nirankaar.
Only in a state of equipoise we recognize the invisible (Creator), and the light of the Formless and Fearless God.
ਆਤਮਕ ਟਿਕਾਉ ਰਾਹੀਂ ਅਡਿੱਠ, ਭੈ-ਰਹਿਤ, ਪ੍ਰਕਾਸ਼ਵਾਨ ਅਤੇ ਆਕਾਰ-ਰਹਿਤ ਸੁਆਮੀ ਸਿਞਾਣਿਆ ਜਾਂਦਾ ਹੈ।
سہجے ادِسٹُ پچھانھیِئےَ نِربھءُ جوتِ نِرنّکارُ ॥
(8) روحانی سکون میں ہی آنکھوں سے اوجھل بیخوف خدا بلا آکار نورانی پہچان ہوئی ۔

ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥
sabhnaa jee-aa kaa ik daataa jotee jot milaavanhaar.
He alone is the provider of all beings, and can unite their light with His own supreme light.
ਉਹੀ ਪਰਮਾਤਮਾ ਸਾਰੇ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈ, ਤੇ ਸਭ ਦੀ ਜੋਤਿ (ਸੁਰਤਿ) ਨੂੰ ਆਪਣੀ ਜੋਤਿ ਵਿਚ ਮਿਲਾਣ ਦੇ ਸਮਰੱਥ ਹੈ।
سبھنا جیِیا کا اِکُ داتا جوتیِ جوتِ مِلاۄنھہارُ ॥]
سب کا ہے واحد خدا جو سب کو دینے والا ہے جو انسانی نور کو اپنے نور میں جذب کرنے اور ملانے کی حیثیت رکھتا ہے ۔

ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥
poorai sabad salaahee-ai jis daa ant na paaraavaar. ||9||
We should praise Him through the Guru’s word, there is no end of His virtues.
ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ l
پوُرےَ سبدِ سلاہیِئےَ جِس دا انّتُ ن پاراۄارُ ॥੯॥
اسے کامل کلام سے صت گرؤجو لا محدود ہے ۔

ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥
gi-aanee-aa kaa Dhan naam hai sahj karahi vaapaar.
For the enlightened ones, Naam is their true wealth, and they trade in and acquire it in a state of equipoise.
ਬ੍ਰਹਿਮ ਬੇਤਿਆਂ ਦੀ ਦੌਲਤ ਸੁਆਮੀ ਦਾ ਨਾਮ ਹੈ ਅਡੋਲਤਾ ਰਾਹੀਂ ਉਹ ਉਸ ਨਾਲ ਵਣਜ ਕਰਦੇ ਹਨ।
گِیانیِیا کا دھنُ نامُ ہےَ سہجِ کرہِ ۄاپارُ ॥
(9) عالموں کی دولت و سرمایہ یہ نام ہے سچ حق و حقیقت ۔

ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥
an-din laahaa har naam lain akhut bharay bhandaar.
They always earn the wealth of God’s Name, which ia an inexhaustible and overflowing treasure.
ਉਹ ਹਰ ਵੇਲੇ ਪਰਮਾਤਮਾ ਦਾ ਨਾਮ-ਲਾਭ ਹੀ ਖੱਟਦੇ ਹਨ, ਨਾਮ-ਧਨ ਨਾਲ ਭਰੇ ਹੋਏ ਉਹਨਾਂ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ।
اندِنُ لاہا ہرِ نامُ لیَنِ اکھُٹ بھرے بھنّڈار
وہ ہمیشہ خدا کے نام کی دولت کماتے ہیں ، جو ایک اٹل اور بہہ جانے والا خزانہ ہے

ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥੧੦॥੬॥੨੩॥
naanak tot na aavee dee-ay dayvanhaar. ||10||6||23||
O’ Nanak, there is never any shortage of this treasure, which the Giver has bestowed on them.
ਹੇ ਨਾਨਕ! ਇਹ ਖ਼ਜ਼ਾਨੇ ਦੇਵਣਹਾਰ ਦਾਤਾਰ ਨੇ ਆਪ ਉਹਨਾਂ ਨੂੰ ਦਿੱਤੇ ਹੋਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਭੀ ਤੋਟ ਨਹੀਂ ਅਉਂਦੀ l
نانک توٹِ ن آۄئیِ دیِۓ دیۄنھہارِ
۔’نانک ، اس خزانے کی کبھی کمی نہیں ہے ، جو دینے والے نے انہیں بخشا ہے

error: Content is protected !!